ਵੈਨਿਸ ਸ਼ਹਿਰ ਦਾ ਪਹਿਚਾਣ ਚਿੰਨ੍ਹ ਗੌਂਡਲਾ ਕਿਸ਼ਤੀਆਂ


(ਅਸਲ ਸ਼ਬਦ ਗੰਡੋਲਾ), ਇੱਕ ਪਰੰਪਰਾਗਤ, ਚਪਟੇ-ਤਲ ਵਾਲੀ ਵੈਨੀਸ਼ੀਅਨ ਲੱਕੜ ਦੀ ਚੱਪੂ ਕਿਸ਼ਤੀ ਹੈ, ਜੋ ਵੈਨੀਸ਼ੀਅਨ ਝੀਲ ਦੀਆਂ ਸਥਿਤੀਆਂ ਦੇ ਅਨੁਕੂਲ ਹੈ। ਵੈਨਿਸ ਵਿੱਚ ਸੜਕਾਂ ਦੀ ਅਣਹੋਂਦ ਕਾਰਨ ਸਥਾਨਕ ਨਿਵਾਸੀ ਘੋੜਿਆਂ ਦੀ ਵਰਤੋਂ ਨਹੀਂ ਕਰ ਸਕਦੇ ਸਨ। ਤੰਗ ਨਹਿਰਾਂ ਲਈ ਇੱਕ ਪਤਲੇ ਅਤੇ ਸਮਤਲ ਤਲੇ ਵਾਲੀ ਗਤੀਵਾਨ ਕਿਸ਼ਤੀ ਦੀ ਲੋੜ ਸੀ। ਵੈਨੀਸ਼ੀਅਨ ਗੌਂਡਲਾ ਨਿਸ਼ਚਤ ਤੌਰ 'ਤੇ ਉਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਜਵਾਬ ਦਿੰਦਾ ਹੈ। ਵਰਣਨਯੋਗ ਹੈ ਕਿ ਅੱਜ ਵੀ ਵੈਨਿਸ ਦੀਆਂ ਭੀੜੀਆਂ ਗਲੀਆਂ ਵਿੱਚ ਕਾਰਾਂ ਜਾਂ ਮੋਟਰਸਾਇਕਲ ਨਹੀਂ ਚੱਲਦੇ ਹਨ, ਬਲਕਿ ਪੈਦਲ ਹੀ ਤਰਨਾ ਪੈਂਦਾ ਹੈ। ਐਂਮਬੂਲੈਂਸ, ਫਇਰਬ੍ਰਿਗੇਡ, ਪੁਲਿਸ, ਡਾਕ ਸੇਵਾ, ਸਫਾਈ ਸੇਵਾ ਆਦਿਕ ਸਭ ਕੰਮ ਕਿਸ਼ਤੀਆਂ ਰਾਹੀਂ ਹੀ ਹੁੰਦੇ ਹਨ। ਇੱਥੋਂ ਤੱਕ ਕਿ ਵੱਡੇ ਨੌਕਰੀ ਤੇ ਬੱਚੇ ਸਕੂਲ ਵੀ ਕਿਸ਼ਤੀ ਰਾਹੀਂ ਰੋਜ ਸਫਰ ਕਰਕੇ ਜਾਂਦੇ ਹਨ। ਵੈਨੀਸ਼ੀਅਨਾਂ ਦੇ ਵਿਆਹਾਂ ਅਤੇ ਮੌਤ ਸਮੇਂ ਵੀ ਗੌਂਡਲਾ ਹੀ ਵਰਤਿਆ ਜਾਂਦਾ ਹੈ। ਇੱਥੋਂ ਤੱਕ ਕਿ ਵੈਨੀਸ਼ਅਨ ਚੋਬਰ ਟਾਇਮ ਚੁੱਕਣ ਵੀ ਕਿਸ਼ਤੀਆਂ ’ਤੇ ਜਾਂਦੇ ਹਨ। ਗੌਂਡਲਾ ਵਿੱਚ ਇੱਕ ਸਮੇਂ ਵੱਧ-ਵੱਧ ਛੇ ਸਵਾਰੀਆਂ ਬੈਠ ਸਕਦੀਆਂ ਹਨ।

ਗੌਂਡਲਾ ਦੀ ਬਣਤਰ ਕੇਲੇ ਵਰਗੀ ਹੁੰਦੀ ਹੈ। ਇਸ ਪਾਸੇ ਤੋਂ ਦੇਖਣ ਨੂੰ ਇਸ ਕਿਸ਼ਤੀ ਦੇ ਦੋਨੋਂ ਕਿਨਾਰੇ ਇੰਝ ਲੱਗਦੇ ਹੁੰਦੇ ਹਨ ਜਿਵੇਂ ਕਿਸੇ ਸ਼ੌਕੀਨ ਨੇ ਮੁੱਛ-ਮਰੋੜ ਲਗਾਕੇ ਮੁੱਛਾਂ ਕੁੰਢੀਆਂ ਕੀਤੀਆਂ ਹੋਣ। ਗੌਂਡਲਾ, ਮਹਿਜ਼ ਕਿਸ਼ਤੀ ਨਾ ਹੋ ਕੇ ਵੈਨਿਸ ਦਾ ਪ੍ਰਤੀਕ ਹੈ। ਗੌਂਡਲਾ ਦੀ ਵਿਲੱਖਣਤਾ ਇਸਦੇ ਸੀਮਿਤ ਅਕਾਰ ਵਿੱਚ ਹੈ। ਵੈਨਿਸ ਦੀਆਂ ਤੰਗ ਨਹਿਰਾਂ ਅਤੇ ਕੱਸੀਆਂ ਵਿੱਚ ਜਦੋਂ ਗੌਂਡਲਾ ਕਿਸ਼ਤੀ ਸੱਪ ਵਾਂਗ ਮੇਲਦੀ ਜਾਂਦੀ ਹੈ ਤਾਂ ਇੱਕ ਵੱਖਰਾ ਹੀ ਨਜ਼ਾਰਾ ਸਿਰਜਦੀ ਹੈ। ਸਦੀਆਂ ਤੋਂ ਗੌਂਡਲਾ ਆਵਾਜਾਈ ਦਾ ਇੱਕ ਪ੍ਰਮੁੱਖ ਸਾਧਨ ਅਤੇ ਵੈਨਿਸ ਦੇ ਅੰਦਰ ਸਭ ਤੋਂ ਆਮ ਜਲ-ਸ਼ਿਲਪਕਾਰੀ ਰਿਹਾ ਹੈ। ਗੌਂਡਲਾ ਵੈਨੀਸ਼ੀਅਨਾਂ ਦੀ ਅਨਮੋਲ ਵਿਰਾਸਤ ਹੈ।
ਗੌਂਡਲਾ ਕਿਸ਼ਤੀਆਂ ਦੀ ਉਤਪਤੀ ਦਾ ਅਸਲ ਸਮਾਂ ਇਤਿਹਾਸਕਾਰਾਂ ਲਈ ਅਜੇ ਵੀ ਰਹੱਸ ਵਿੱਚ ਘਿਿਰਆ ਹੋਇਆ ਹੈ, ਹਾਲਾਂਕਿ ਵਿਦਵਾਨ ਸੁਝਾਅ ਦਿੰਦੇ ਹਨ ਕਿ ਇਸਦੀ ਪਹਿਲੀ ਵਾਰ ਵਰਤੋਂ ਛੇਵੀਂ ਸਦੀ ਤੋਂ ਆਰੰਭ ਹੋਈ ਸੀ। ਤੁਰਕੀ, ਗ੍ਰੀਸ ਅਤੇ ਮਾਲਟਾ ਆਦਿਕ ਬਹੁਤ ਦੇਸ਼ ਸਾਰੇ ਦਾਅਵਾ ਕਰਦੇ ਹਨ ਕਿ ਗੰਡੋਲਾ ਉਨ੍ਹਾਂ ਦੀ ਧਰਤੀ ਤੋਂ ਪੈਦਾ ਹੋਇਆ ਸੀ। ਲੇਕਿਨ ਵੈਨਿਸ ਦਾ ਤਾਂ ਗੌਂਡਲਾ ਪਹਿਚਾਣ ਚਿੰਨ੍ਹ ਹੈ। ਗੌਂਡਲਾ ਬਿਨਾ ਤਾਂ ਤੁਸੀਂ ਵੈਨਿਸ ਸ਼ਹਿਰ ਦਾ ਤਸੱਵਰ ਵੀ ਨਹੀਂ ਕਰ ਸਕਦੇ।
ਗੌਂਨ ਅਤੇ ਗੌਂਡ ਸ਼ਬਦ ਦਾ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਅਰਥ ਪ੍ਰਕ੍ਰਿਤੀ ਤੋਂ ਜਾਣੂ ਪਹਾੜਾਂ ਜਾਂ ਵਾਦੀਆਂ ਵਿੱਚ ਰਹਿਣ ਵਾਲਾ ਮਨੁੱਖ ਹੁੰਦਾ ਹੈ। ਭਾਰਤ ਵਿੱਚ ਡੋਲਾ ਅਤੇ ਡੋਲੀ ਸ਼ਬਦ ਫਾਰਸੀ ਭਾਸ਼ਾ ਵਿੱਚੋਂ ਆਏ ਹਨ। ਡੋਲਾ ਪਰਦੇ ਵਾਲਾ ਕਖਸ਼ ਜਾਂ ਕੈਬਿਨ ਹੁੰਦਾ ਹੈ। ਇਸ ਪ੍ਰਕਾਰ ਗੌਂਡਲਾ ਸ਼ਬਦ ਦਾ ਅਰਥ ਬਣਦਾ ਹੈ ਕਿ ਕਿਸੇ ਵਿਅਕਤੀ, ਜੀਵ ਜਾਂ ਵਸਤੂ ਨੂੰ ਅਰਾਮਦਾਇਕ ਸਥਿਤੀ ਵਿੱਚ ਇੱਕ ਥਾਂ ਤੋਂ ਦੂਜੀ ਜਗ੍ਹਾ ਲਿਜਾਣ ਵਾਲੀ ਸਵਾਰੀ ਜਾਂ ਸਾਧਨ।
ਇਹ ਮੰਨਿਆ ਜਾਂਦਾ ਹੈ ਕਿ 1094 ਈ: ਵਿੱਚ ਵੈਨਿਸ ਦੇ ਡੋਜ਼ੇ (ਸ਼ਾਸਕ) ਵਿਟਾਲੇ ਫਾਲੀਏਰੋ (ੜਟਿੳਲੲ ਢੳਲਇਰੋ) ਨੇ ਲੋਕਾਂ ਨੂੰ ਲਿਖੇ ਇੱਕ ਸੰਦੇਸ਼ ਪੱਤਰ ਵਿੱਚ ਇੱਕ ਗੌਂਡੋਲਮ ਦਾ ਜ਼ਿਕਰ ਕੀਤਾ ਸੀ, ਜਿੱਥੇ ਨਾਗਰਿਕਾਂ ਨੂੰ ਨਹਿਰਾਂ ਵਿੱਚ ਆਵਾਜਾਈ ਕਰਨ ਲਈ ਗੌਂਡਲਾ ਕਿਸ਼ਤੀਆਂ ਦਿੱਤੀਆਂ ਗਈਆਂ ਸਨ। ਸ਼ੁਰੂ ਵਿੱਚ ਇਹ ਗੌਂਡਲਾ ਸਿਰਫ ਕੁਲੀਨ ਅਤੇ ਉੱਚ-ਵਰਗ ਲੋਕਾਂ ਨੂੰ ਦਿੱਤੇ ਜਾਦੇ ਸਨ। ਗੌਂਡਲਾ ਅਮੀਰੀ ਅਤੇ ਰੁਤਬੇ ਦਾ ਚਿੰਨ੍ਹ ਮੰਨਿਆ  ਜਾਂਦਾ ਸੀ। ਗੌਂਡਲਾ ਦੀ ਸਵਾਰੀ ਦੀ ਤਲਨਾ ਤੁਸੀਂ ਲਿਮੋਜ਼ੀਨ ਨਾਲ ਕਰ ਸਕਦੇ ਹੋ ਤੇ ਵੈਨਿਸ ਵਿੱਚ ਅੱਜ ਵੀ ਨਿੱਜੀ ਕਿਸ਼ਤੀ ਰੱਖਣਾ ਪ੍ਰਾਇਵੇਟ ਜੈੱਟ ਰੱਖਣ ਸਮਾਨ ਹੈ। ਕਿਉਂਕਿ ਕਿਸ਼ਤੀ ਨੂੰ ਰਾਤ ਸਮੇਂ ਪਾਰਕ ਕਰਨ ਦੀ ਇੱਕ ਵੱਡੀ ਸਮੱਸਿਆ ਹੈ। ਵੈਸੇ ਕੁਝ ਅਮੀਰ ਲੋਕਾਂ ਨੇ ਆਪਣੇ ਘਰਾਂ ਵਿੱਚ ਗੈਰਾਜ ਬਣਾ ਕੇ ਨਿੱਜੀ ਕਿਸ਼ਤੀਆਂ ਰੱਖੀਆਂ ਵੀ ਹੋਈਆਂ ਹਨ। 


ਆਧੁਨਿਕ ਸਮਿਆਂ ਵਿੱਚ, ਵੈਨਿਸ ਸ਼ਹਿਰ ਵਿੱਚ ਜਨਤਕ ਆਵਾਜਾਈ ਲਈ ਗੌਂਡਲਾ ਕਿਸ਼ਤੀਆਂ ਦੀ ਅਜੇ ਵੀ ਅਹਿਮ ਭੂਮਿਕਾ ਹੈ, ਜੋ ਕਿ ਸਮੁੰਦਰੀ ਜਹਾਜ਼ਾਂ ਦੁਆਰਾ ਸੰਚਾਲਿਤ ਗ੍ਰੈਂਡ ਕੈਨਾਲ (ਮੁੱਖ ਨਹਿਰ) ਉੱਤੇ ਟ੍ਰੈਗੇਟੀ (੍ਰੲਗੳਟਟੳਸ -ਛੋਟੀਆਂ ਕਿਸ਼ਤੀਆਂ) ਵਜੋਂ ਕੰਮ ਕਰਦੀਆਂ ਹਨ। ਹਾਲਾਂਕਿ, ਅੱਜ ਗੌਂਡਲਾ ਕਿਸ਼ਤੀਆਂ ਦਾ ਮੁੱਖ ਕਾਰਜ ਸੈਲਾਨੀਆਂ ਨੂੰ ਤੈਅ ਦਰਾਂ (ਇੱਕ ਸੌ ਦਸ ਯੂਰੋ ਪ੍ਰਤੀ ਘੰਟਾ) 'ਤੇ ਨਹਿਰਾਂ ਰਾਹੀਂ ਵੈਨਿਸ ਦੀ ਸੈਰ ਕਰਵਾਉਣਾ ਹੈ। ਲੇਕਿਨ ਸਥਾਨਕ ਲੋਕ ਗੌਂਡਲਾ ਦੀ ਸਵਾਰੀ ਮਹਿੰਗੀ ਹੋਣ ਕਰਕੇ ਨਹੀਂ ਕਰਦੇ। ਉਹ ਪਾਣੀ ਵਾਲੀ ਬੱਸ ਵੈਪਰੇਟੋ (ਵੱਡੀ ਮੋਟਰ ਕਿਸ਼ਤੀ) ਦਾ ਇਸਤਮਾਲ ਕਰਦੇ ਹਨ ਜਾਂ ਪਾਣੀ ਵਾਲੀ ਟੈਕਸੀ (ਛੋਟੀ ਮੋਟਰ ਕਿਸ਼ਤੀ) ਵਰਤ ਲੈਂਦੇ ਹਨ। ਇਹ ਜਨਤਕ ਕਿਸ਼ਤੀਆਂ ਅਕਸਰ, ਤੇਜ਼ ਅਤੇ ਬਹੁਤ ਸਸਤੀਆਂ ਹੁੰਦੀਆਂ ਹਨ। ਆਮ ਤੌਰ 'ਤੇ ਗੌਂਡਲਾ ਸਿਰਫ਼ ਸੈਲਾਨੀਆਂ ਦੇ ਸੌਂਕ ਪੂਰਾ ਕਰਨ  ਅਤੇ ਆਨੰਦਮਈ ਸੈਰ ਲਈ ਹੀ ਰਹਿ ਗਿਆ ਹੈ।

ਅਤੀਤ ਵਿੱਚ ਗੌਂਡਲਾ ਵੱਖੋ-ਵੱਖਰੇ ਅਕਾਰ, ਸ਼ਕਲ ਅਤੇ ਰੰਗਾਂ ਦੇ ਹੁੰਦੇ ਸਨ। ਸੋਲਵੀਂ ਸਦੀ ਤੱਕ, ਗੌਂਡਲਾ ਇੰਨੇ ਬੇਮਿਸਾਲ ਅਤੇ ਸਜਾਵਟੀ ਬਣ ਗਏ ਸਨ ਕਿ ਵੈਨਿਸ਼ੀਅਨ ਅਧਿਕਾਰੀਆਂ ਨੇ ਕਿਸੇ ਵੀ ਤਰ੍ਹਾਂ ਦੇ ਸਾਰੇ ਵਿਖਾਵੇ 'ਤੇ ਪਾਬੰਦੀ ਲਗਾ ਦਿੱਤੀ ਸੀ। ਉਦੋਂ ਤੋਂ ਗੌਂਡਲਾ ਕਿਸ਼ਤੀਆਂ ਇਕਸਾਰ ਕਾਲੀਆਂ ਹਨ। ਹਾਲਾਂਕਿ, ਕੁਝ ਨੂੰ ਰਚਨਾਤਮਕ ਲਾਇਸੈਂਸ ਲੈਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਮਸਲਨ ਗੌਂਡਲਾ ਦੀ ਤਿਰਛੀ ਪੂਛ ਰੱਖਣੀ, ਸਮੁੰਦਰੀ ਘੋੜਿਆਂ ਦੀ ਜੋੜੀ ਨਾਲ ਸਜਾਉਣਾ ਜਾਂ ਵੰਨ-ਸੁਵੱਨੇ ਫੇਰੋ ਰੱਖਣਾ। ਲੇਕਿਨ ਇਸ ਲਈ ਅਗਾਉਂ ਸਲਾਨਾ ਜੁਰਮਾਨਾ ਭਰਨਾ ਪੈਂਦਾ ਹੈ। ਇਹ ਸਜਾਵਟੀ ਵਿਸ਼ੇਸ਼ਤਾਵਾਂ ਅੱਜ ਦੇਖੀਆਂ ਜਾਣ ਵਾਲੀਆਂ ਕਿਸ਼ਤੀਆਂ ਵਿੱਚ ਆਮ ਹਨ। ਕਿਉਂਕਿ ਫੋਟੋਆਂ ਅਤੇ ਵਿਡੀਉ ਬਣਾਉਣ ਦੇ ਸ਼ੌਂਕਨ ਸੁੰਦਰ ਦਿੱਖ ਵਾਲੇ ਗੌਂਡਲਾ ਦੀ ਚੋਣ ਕਰਦੇ ਹਨ। ਇਸੇ ਲਈ ਗੌਂਡੀਲੀਅਰ ਜੁਰਮਾਨਾ ਭਰਕੇ ਆਪਣੀਆਂ ਕਿਸ਼ਤੀਆਂ ਨੂੰ ਸੀਮਿਤ ਹੱਦ ਤੱਕ ਸਜਾਉਣਾ ਘਾਟੇ ਦਾ ਸੌਦਾ ਨਹੀਂ ਸਮਝਦੇ।
ਗੌਂਡਲਾ, ਸਤਾਰਵੀਂ ਅਤੇ ਅਠਾਰਵੀਂ ਸਦੀ ਤੱਕ ਤੇਜ਼ੀ ਨਾਲ ਮਕਬੂਲ ਹੋਈਆਂ ਸਨ ਅਤੇ ਵੈਨਿਸ ਵਿੱਚ ਲਗਭਗ ਦਸ ਹਜ਼ਾਰ ਗੌਂਡਲਾ ਵਰਤੇ ਜਾ ਰਹੇ ਸਨ। ਉਨੀਵੀਂ ਸਦੀ ਦੇ ਅੰਤ ਤੱਕ ਮੋਟਰ ਕਿਸ਼ਤੀਆਂ ਆਉਣ ਨਾਲ ਗੌਂਡਲਿਆਂ ਦਾ ਆਕਰਸ਼ਨ ਘੱਟਣ ਲੱਗ ਪਿਆ ਸੀ। ਹਾਲਾਂਕਿ ਬਹੁਤ ਸਾਰੇ ਗੌਂਡਲਾ ਗੁੰਝਲਦਾਰ ਢੰਗ ਨਾਲ ਸਜਾਏ ਗਏ ਸਨ ਅਤੇ ਦੇਖਣ ਲਈ ਸੁੰਦਰ ਸਨ, ਲੇਕਿਨ ਮੋਟਰ ਕਿਸ਼ਤੀਆਂ ਉਹਨਾਂ ਦਾ ਇੱਕ ਨਵਾਂ ਵਿਰੋਧੀ ਸੀ। ਭਾਫ਼ ਨਾਲ ਚੱਲਣ ਵਾਲੀਆਂ ਕਿਸ਼ਤੀਆਂ ਤੇਜ਼ ਸਨ ਅਤੇ ਜ਼ਿਆਦਾ ਲੋਕਾਂ ਨੂੰ ਲੈ ਜਾਂਦੇ ਸਨ। ਤਕਨਾਲੋਜੀ ਨੇ ਗੌਂਡਲਿਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਗਿਰਾਵਟ ਪੈਦਾ ਕਰਨੀ ਆਰੰਭ ਦਿੱਤੀ ਸੀ।
ਇਸ ਸਮੇਂ (ਮਾਰਚ 2024) ਵੈਨਿਸ ਵਿੱਚ ਲਗਭਗ 430 ਲਾਇਸੰਸਸ਼ੁਦਾ ਗੌਂਡਲੀਅਰ ਅਤੇ 400 ਗੌਂਡਲਾ ਕਿਸ਼ਤੀਆਂ ਹਨ। ਇੱਕ ਸਮੇਂ ਸਿਰਫ 100 ਗੌਂਡਲਾ ਹੀ ਵੈਨਿਸ ਦੀਆਂ ਨਹਿਰਾਂ ਵਿੱਚ ਠਿੱਲ ਸਕਦੀਆਂ ਹਨ। ਇਸ ਲਈ ਸਾਰੇ ਗੌਂਡਲੀਅਰਾਂ ਨੂੰ ਰੋਜਗਾਰ ਦਾ ਮੌਕਾ ਬਰਾਬਰ ਮੁਹੱਈਆਂ ਕਰਵਾਉਣ ਲਈ ਸਰਕਾਰ ਨੇ ਸੌ-ਸੌ ਦੇ ਟੋਲੇ ਬਣਾ ਕੇ ਉਨ੍ਹਾਂ ਦੇ ਸਮੇਂ ਵੰਡੇ ਹੋਏ ਹਨ। ਬਾਕੀ ਦੇ ਬੱਚਦੇ 30 ਗੌਂਡਲੀਅਰਾਂ ਨੂੰ ਕਿਸੇ ਦੇ ਬਿਮਾਰ ਜਾਂ ਛੁੱਟੀ ਲੈਣ ’ਤੇ ਮੌਕਾ ਦਿੱਤਾ ਜਾਂਦਾ ਹੈ।



ਗੌਂਡਲਾ ਦੀ ਬਣਤਰ ਵਿੱਚ ਸਾਇੰਸ ਦੇ ਸਿੰਧਾਤਾਂ ਦੀ ਵਰਤੋਂ ਕੀਤੀ ਗਈ ਹੈ ਤੇ ਉਹ ਇਕਪਾਸੜ ਹਨ। ਜੇ ਤੁਸੀਂ ਪਾਣੀ ਵਿੱਚ ਬਿਨਾ ਸਵਾਰੀਆਂ ਦੇ ਖੜੇ ਗੌਂਡਲਾ ਨੂੰ ਦੇਖਦੇ ਹੋ ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਇਸ ਦਾ ਝੁਕਾਅ ਇੱਕ ਪਾਸੇ ਵੱਲ ਨੂੰ ਹੈ। ਇਹ ਜਾਣਬੁੱਝ ਕੇ ਕੀਤਾ ਗਿਆ ਹੈ। ਕਿਸ਼ਤੀ ਦਾ ਇੱਕ ਪਾਸੇ ਭਾਰ, ਗੌਂਡਲੀਅਰ ਦੇ ਭਾਰ ਨੂੰ ਸੰਤੁਲਿਤ ਕਰਨ ਵਿੱਚ ਕਾਊਂਟਰਵੇਟ ਵਜੋਂ ਮਦਦ ਕਰਦੀ ਹੈ, ਜੋ ਇੱਕ ਪਾਸੇ ਖੜ੍ਹੇ ਹੁੰਦੇ ਹਨ। ਇੱਥੇ ਹੀ ਬਸ ਨਹੀਂ ਗੌਂਡਲਾ ਦੀ ਚੁੰਝ (ਦੰਦਾਂ ਵਾਲਾ ਫੈਰੋ) ਵੀ ਗਹਿਰੇ ਅਰਥ ਸਿਰਜਦੀ ਹੈ। ਕਿਸ਼ਤੀ ਦੇ ਅਗਲੇ ਹਿੱਸੇ 'ਤੇ ਗਹਿਣੇ ਨੂੰ ਫੈਰੋ (ਮਤਲਬ ਲੋਹਾ) ਕਿਹਾ ਜਾਂਦਾ ਹੈ ਅਤੇ ਇਹ ਪਿੱਤਲ, ਸਟੀਲ ਜਾਂ ਅਲਮੀਨੀਅਮ ਤੋਂ ਬਣਾਇਆ ਜਾ ਸਕਦਾ ਹੈ। ਇਹ ਸਜਾਵਟ ਦੇ ਤੌਰ 'ਤੇ ਕੰਮ ਕਰਦਾ ਹੈ। ਚੁੰਝ ਦੀ ਸ਼ਕਲ ਗ੍ਰੈਂਡ ਕੈਨਾਲ "Ƨ" ਵਰਗੀ ਹੈ। ਚੁੰਝ ਦਾ ਉੱਪਰਲਾ ਹਿੱਸਾ ਵੈਨਿਸ ਦੇ ਸ਼ਾਸਕ ਦੇ ਮੁੱਕਟ ਦਾ ਸੂਚਕ ਹੈ, ਉਸ ਵਿੱਚਲਾ ਅਰਧ-ਚੱਕਰ ਰਿਆਲਟੋ ਪੁਲ ਦਾ ਪ੍ਰਤੀਕ ਹੈ, ਮੂਹਰਲੀਆਂ ਮੁੱਖ ਬਲੇਡ ਦੇ ਹੇਠਾਂ ਛੇ ਦੰਦਾਂ ਜਾਂ ਖੰਭਿਆਂ ("ਰੇਬੀ") ਦੇ ਨਾਲ ਇੱਕ ਕਿਸਮ ਦੀ ਕੰਘੀ ਹੁੰਦੀ ਹੈ ਜੋ ਛੇ ਆਇਤਾਕਾਰ ਪੱਤੀਆਂ ਵੈਨਿਸ ਦੇ ਛੇ ਜਿਿਲ੍ਹਆਂ ਜਾਂ ਵੈਨਿਸ ਦੇ "ਸੇਸਟੇਰੀ" ਦੀ ਪ੍ਰਤੀਨਿਧਤਾ ਕਰਦੀਆਂ ਹਨ। ਇਹਨਾਂ ਛੇ ਪੱਤੀਆਂ ਵਿੱਚਲੇ ਡਿਜ਼ਾਇਨਦਾਰ ਕਿੱਲ ਤਿੰਨ ਵੈਨੀਸ਼ੀਅਨ ਸੁਤੰਤਰ ਟਾਪੂ ਮੂਰਾਨੋ, ਬੂਰਾਨਅਿਤੇ ਟ੍ਰੈਸੋਲੋ ਨੂੰ ਦਰਸਾਉਂਦੇ ਹਨ। ਇੱਕ ਕਿਸਮ ਦਾ ਦੰਦ ਗੰਡੋਲਾ ਦੇ ਕੇਂਦਰ ਵੱਲ ਪਿੱਛੇ ਵੱਲ ਨਿਕਲਦਾ ਹੈ, ਜੋ ਕਿ ਗਿਉਡੇਕਾ ਟਾਪੂ ਦਾ ਪ੍ਰਤੀਕ ਹੈ।
ਅਜੋਕਾ ਗੌਂਡਲਾ 350 ਕਿਲੋਗ੍ਰਾਮ ਦੇ ਪੁੰਜ ਦੇ ਨਾਲ, 11 ਮੀਟਰ ਲੰਬਾ ਅਤੇ 1.6 ਮੀਟਰ ਚੌੜਾ ਹੁੰਦਾ ਹੈ। ਉਹ ਅੱਠ ਕਿਸਮਾਂ ਦੀ ਲੱਕੜ (ਚੂਨਾ, ਓਕ, ਮਹੋਗਨੀ, ਅਖਰੋਟ, ਚੈਰੀ, ਫ਼ਰ, ਲਾਰਚ ਅਤੇ ਐਲਮ) ਦੀ ਵਰਤੋਂ ਕਰਕੇ 280 ਹੱਥਾਂ ਨਾਲ ਬਣੇ ਟੁੱਕੜਿਆਂ ਦੇ ਸਮੂਹ ਨੂੰ ਜੋੜ ਕੇ ਆਪਣੇ ਵਜੂਦ ਵਿੱਚ ਆਉਂਦਾ ਹੈ। ਇਸ ਪ੍ਰਕਿਿਰਆ ਨੂੰ ਘੱਟ ਤੋਂ ਘੱਟ ਲਗਭਗ ਦੋ ਮਹੀਨੇ ਲੱਗਦੇ ਹਨ ਤੇ ਰੂਹ ਨਾਲ ਬਣਾਉਣ ਲਈ ਛੇ ਮਹੀਨੇ ਅਤੇ ਸਾਲ ਤੱਕ ਦਾ ਸਮਾਂ ਵੀ ਕਈ ਮਿਸਤਰੀ ਲੱਗਾ ਦਿੰਦੇ ਹਨ। 2013 ਵਿੱਚ ਇੱਕ ਗੌਂਡਲਾ ਦੀ ਕੀਮਤ ਲਗਭਗ 38,000 ਯੂਰੋ ਸੀ ਤੇ ਅਜੋਕੇ ਸਮੇਂ 40,000 ਤੋਂ 50,000 ਹਜ਼ਾਰ ਯੂਰੋ ਵਿੱਚ ਮੁਕੰਮਲ ਤਿਆਰ ਹੁੰਦਾ ਹੈ।



ਗੌਂਡਲੇ ਦਾ ਨਿਰਮਾਣ ਕਰਨ ਵਾਲੀ ਵਿਸ਼ੇਸ਼ ਵਰਕਸ਼ਾਪ ਨੂੰ ਸਕੁਏਰੀ ਕਹਿੰਦੇ ਹਨ। ਗੌਂਡਲੀਅਰ ਆਪਣੀਆਂ ਕਿਸ਼ਤੀਆਂ ਦੇ ਮਾਲਕ ਹਨ ਅਤੇ ਉਹਨਾਂ ਦੀ ਸਾਂਭ-ਸੰਭਾਲ ਕਰਦੇ ਹਨ। ਹਰ ਗੌਂਡਲੀਅਰ ਨੂੰ ਆਪਣਾ ਗੌਂਡਲਾ ਪੁੱਤਾਂ ਵਾਂਗ ਪਿਆਰਾ ਹੁੰਦਾ ਹੈ। ਤਕਰੀਬਨ ਸਾਰੇ ਗੌਂਡਲੀਅਰਾਂ ਦਾ ਇਹ ਜੱਦੀ-ਪੁਸ਼ਤੀ ਕਿੱਤਾ ਹੈ। ਗੌਂਡਲਾ ਕਿਸ਼ਤੀਆਂ ਦੀਆਂ ਵੱਖ-ਵੱਖ ਕਿਸਮਾਂ ਦੀਆਂ ਵਿਸ਼ੇਸ਼ ਰੇਗਾਟਾ (ਰੋਇੰਗ ਰੇਸ) ਵਿੱਚ ਵੀ ਵਰਤੀਆਂ ਜਾਂਦੀਆਂ ਹਨ ਜੋ ਹਰ ਸਾਲ ਗੌਂਡਲੀਅਰਾਂ ਵਿੱਚ ਹੁੰਦੀਆਂ ਹਨ।
ਬੀਹਵੀਂ ਸਦੀ ਦੇ ਅਰੰਭ ਤੱਕ, ਜਿਵੇਂ ਕਿ ਬਹੁਤ ਸਾਰੀਆਂ ਤਸਵੀਰਾਂ ਪ੍ਰਮਾਣਿਤ ਕਰਦੀਆਂ ਹਨ, ਗੌਂਡਲਾ ਉੱਤੇ ਅਕਸਰ ਇੱਕ "ਫੇਲਜ਼" (ਛੋਟੇ ਕੈਬਿਨ) ਫਿੱਟ ਕੀਤੇ ਜਾਂਦੇ ਸਨ, ਤਾਂ ਜੋ ਮੁਸਾਫਰਾਂ ਨੂੰ ਮੌਸਮ ਦੀ ਮਾਰ ਤੋਂ ਬਚਾਇਆ ਜਾ ਸਕੇ ਤੇ ਨਿੱਜਤਾ ਪ੍ਰਦਾਨ ਕੀਤੀ ਜਾ ਸਕੇ। ਇਸ ਦੀਆਂ ਖਿੜਕੀਆਂ ਨੂੰ ਲੂਵਰਡ ਸ਼ਟਰਾਂ (ਵੈਨੀਅਨ ਪਰਦੇ) ਨਾਲ ਬੰਦ ਕੀਤਾ ਜਾ ਸਕਦਾ ਸੀ। ਲੇਕਿਨ ਇਹਨਾਂ ਕਾਰਨ ਸੈਲਾਨੀਆਂ ਨੂੰ ਵੈਨਿਸ ਦੇ ਨਜ਼ਰੇ ਦੇਖਣ ਵਿੱਚ ਦਿੱਕਤ ਆਉਂਦੀ ਹੋਣ ਕਰਕੇ ਸਰਕਾਰ ਵੱਲੋਂ ਹਟਵਾ ਦਿੱਤੇ ਗਏ ਸਨ।

ਇਸ ਗੌਂਡਲਾ ਕਿਸ਼ਤੀ ਨੂੰ ਚਲਾਉਣ ਵਾਲੇ ਚਾਲਕ (ਮਲਾਹ) ਨੂੰ ਗੌਂਡਲੀਅਰ ਕਿਹਾ ਜਾਂਦਾ ਹੈ, ਜੋ ਇੱਕ ਚੱਪੂ ਦੀ ਵਰਤੋਂ ਕਰਦਾ ਹੈ। ਇਹ ਵਿਸ਼ੇਸ਼ ਕਿਸਮ ਦਾ ਚੱਪੂ, ਆਮ ਕਿਸ਼ਤੀਆਂ ਵਾਂਗ ਹੁੱਲ (ਫੋਰਕਲਾ) ਨਾਲ ਬੰਨ੍ਹਿਆ ਨਹੀਂ ਜਾਂਦਾ, ਬਲਕਿ ਇੱਕ ਸਿੱਖਿਅਤ ਤਰੀਕੇ ਨਾਲ ਪਤਵਾਰ ਵਜੋਂ ਵੀ ਕੰਮ ਕਰਦਾ ਹੈ। ਵਰਣਨਯੋਗ ਹੈ ਕਿ ਗੌਂਡਲੀਅਰ ਕੇਵਲ ਇੱਕ ਚੱਪੂ ਨਾਲ ਹੀ ਗੌਂਡਲੇ ਨੂੰ ਹਰ ਦਿਸ਼ਾ ਵਿੱਚ ਮੋੜਨ ਦੀ ਮੁਹਾਰਤ ਰੱਖਦਾ ਹੁੰਦਾ ਹੈ। ਓਅਰ ਜਾਂ ਰੇਮੋ ਨੂੰ ਇੱਕ ਓਰਲੌਕ ਵਿੱਚ ਰੱਖਿਆ ਜਾਂਦਾ ਹੈ ਜਿਸਨੂੰ ਫਰਕੋਲਾ ਕਿਹਾ ਜਾਂਦਾ ਹੈ। ਫੋਰਕੋਲਾ ਇੱਕ ਗੁੰਝਲਦਾਰ ਆਕਾਰ ਦਾ ਹੁੰਦਾ ਹੈ, ਜੋ ਹੌਲੀ ਫਾਰਵਰਡ ਰੋਇੰਗ, ਸ਼ਕਤੀਸ਼ਾਲੀ ਫਾਰਵਰਡ ਰੋਇੰਗ, ਮੋੜਨ, ਹੌਲੀ ਹੋਣ, ਪਿੱਛੇ ਵੱਲ ਰੋਇੰਗ ਅਤੇ ਰੁਕਣ ਲਈ ਓਰ ਦੀਆਂ ਕਈ ਸਥਿਤੀਆਂ ਦੀ ਆਗਿਆ ਦਿੰਦਾ ਹੈ। ਇਸ ਦੀ ਸ਼ਕਲ ਆਦਮੀ ਦੀ ਮੁੜੀ ਹੋਈ ਕੂਹਣੀ ਵਰਗੀ ਹੁੰਦੀ ਹੈ।
ਗੌਂਡਲਾ ਕਿਸ਼ਤੀ ਨੂੰ ਇੱਕ ਵਿਅਕਤੀ/ਮਲਾਹ (ਗੌਂਡਲੀਅਰ) ਦੁਆਰਾ ਚਲਾਇਆ ਜਾਂਦਾ ਹੈ। ਗੌਂਡਲੀਅਰ ਦਾ ਇਕੋ-ਇੱਕ ਹਥਿਆਰ ਊਰ(ਚੱਪੂ) ਇੱਕ ਵਿਸਤ੍ਰਿਤ ਰੂਪ ਵਿੱਚ ਉੱਕਰੀ ਹੋਈ ਲੱਕੜ ਦੇ ਹੱਥੇ (ਫੋਰਕੋਲਾ) ਵਿੱਚ ਟਿਿਕਆ ਹੋਇਆ ਹੁੰਦਾ ਹੈ, ਜਿਸਦਾ ਆਕਾਰ ਸ਼ਿਲਪਕਾਰ ਮੁੜੀ ਹੋਈ ਮਨੁੱਖੀ ਕੂਹਣੀ ਵਰਗਾ ਬਣਾਉਂਦੇ ਹਨ ਤਾਂ ਜੋ ਹਰ ਇੱਕ ਵਾਪਸੀ ਸਟ੍ਰੋਕ ਦੀ ਮਾਮੂਲੀ ਖਿੱਚ ਨਾਲ ਧਨੁਸ਼ ਨੂੰ ਇਸਦੇ ਅੱਗੇ ਵੱਲ ਵਾਪਸ ਖਿੱਚਿਆ ਜਾ ਸਕੇ। ਪਹਿਲਾਂ ਗੌਂਡਲਾ ਦੇ ਰੰਗ ਨਾਲ ਮੇਲ ਕਰਨ ਲਈ ਗੌਂਡੀਲੀਅਰਜ਼ ਜ਼ਿਆਦਾਤਰ ਕਾਲੇ ਕੱਪੜੇ ਪਹਿਨਦੇ ਸਨ ਜਾਂ ਕਈਆਂ ਨੇ ਸਾਰਾ ਚਿੱਟਾ ਲਿਬਾਸ ਪਹਿਿਨਆ ਹੁੰਦੀ ਸੀ। ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਧਾਰੀਆਂ ਵਾਲੀਆਂ ਟੀ ਸ਼ਰਟਾਂ ਗੌਂਡੀਲੀਅਰਾਂ ਦੀ ਵਰਦੀ ਦਾ ਹਿੱਸਾ ਬਣ ਗਈਆਂ ਸਨ। ਕੁਝ ਸਥਾਨਕ ਲੋਕ ਕਹਿੰਦੇ ਹਨ ਕਿ ਉਹ ਵਿਸ਼ਾਲ ਨਹਿਰ 'ਤੇ ਸਥਿਤ ਪਲਾਜ਼ੋ (ਮਹਿਲ) ਦੇ ਸਾਹਮਣੇ ਧਾਰੀਦਾਰ ਖੰਭਿਆਂ ਨਾਲ ਮੇਲ ਕਰਨ ਲਈ ਸਨ। ਗ੍ਰੈਂਡ ਕਨਾਲ ਦੇ ਇੱਕ ਪਾਸੇ ਵਾਲੇ ਗੌਂਡਲੀਅਰ ਨੀਲੀਆਂ ਧਾਰੀਆਂ ਵਾਲੀਆਂ ਟੀਸ਼ਰਟਾਂ ਪਹਿਨਦੇ ਹਨ ਤੇ ਦੂਜੇ ਪਾਸੇ ਵਾਲੇ ਲਾਲ ਧਾਰੀਆਂ ਵਾਲੀਆਂ ਟੀਸ਼ਰਟਾਂ ਪਾਉਂਦੇ ਹਨ। ਪਹਿਲੇ ਪਹਿਲ ਗੌਂਡੀਲਰ ਟੋਪੀ ਨਹੀਂ ਸੀ ਪਹਿਨਦੇ। ਲੇਕਿਨ ਇੱਕ ਹਾਲੀਵੁੱਡ ਦੀ ਫਿਲਮ ਵਿੱਚ ਗੌਂਡੀਲੀਅਰ ਦੇ ਟੋਪੀ ਲਈ ਹੋਈ ਦੇਖ ਕੇ ਅਕਸਰ ਸੈਲਾਨੀ ਗੌਂਡੀਲੀਅਰਾਂ ਨੂੰ ਸਵਾਲ ਕਰਨ ਲੱਗ ਜਾਂਦੇ ਸਨ ਕਿ ਤੇਰੀ ਟੋਪੀ ਕਿੱਥੇ ਗਈ? ਉਸ ਤੋਂ ਬਾਅਦ ਛੱਤੇਦਾਰ ਟੋਪੀ ਗੌਂਡੀਲੀਅਰਾਂ ਦੀ ਵਰਦੀ ਦਾ ਹੀ ਇੱਕ ਹਿੱਸਾ ਬਣ ਗਈ ਸੀ। ਗੌਂਡਲੀਅਰ ਗੂੜੇ ਰੰਗ ਦੇ ਜੁੱਤੇ ਪਹਿਨਦੇ ਹਨ।
ਪਹਿਲੇ ਸਮਿਆਂ ਵਿੱਚ ਗੌਂਡਲੀਅਰ ਆਪਣੀਆਂ ਸਵਾਰੀਆਂ ਦਾ ਮੰਨੋਰੰਜਣ ਕਰਨ ਲਈ ਗੀਤ ਵੀ ਗਾਇਆ ਕਰਦੇ ਸਨ। ਲੇਕਿਨ ਹੁਣ ਅਜਿਹਾ ਨਹੀਂ ਹੁੰਦਾ। ਹੁਣ ਗੌਂਡਲੀਅਰ ਕੇਵਲ ਗਾਇਡ ਦਾ ਕੰਮ ਕਰਦੇ ਹਨ ਤੇ ਸਥਾਨਕ ਇਮਾਰਤਾਂ ਬਾਰੇ ਜਾਣਕਾਰੀ ਦਿੰਦੇ ਹਨ।
ਗੌਂਡਲੀਅਰ ਦਾ ਲਾਇਸੈਂਸ ਲੈਣ ਲਈ ਕਾਫੀ ਕਠਿਨ ਇਮਤਿਹਾਨ ਵਿੱਚੋਂ ਗੁਜ਼ਰਨਾ ਪੈਂਦਾ ਹੈ। ਇਸ ਵਿੱਚ 400 ਘੰਟਿਆਂ ਤੋਂ ਵੱਧ ਦੀ ਸਿਖਲਾਈ ਲੱਗ ਜਾਂਦੀ ਹੈ। ਲਾਇਫ-ਸੇਵਰ ਕੋਰਸ ਪਾਸ ਕਰਨਾ ਪੈਂਦਾ ਹੈ। ਵੈਨਿਸ ਬਾਰੇ ਭੰਗੋਲਿਕ ਅਤੇ ਇਤਿਹਾਸਕ ਜਾਣਕਰੀ ਸਾਬਿਤ ਕਰਨੀ ਪੈਂਦੀ ਹੈ ਤੇ ਇਟੈਲੀਅਨ ਤੋਂ ਬਿਨਾਂ ਘੱਟੋ-ਘੱਟ ਦੋ ਹੋਰ ਭਾਸ਼ਾਵਾ ਦਾ ਗਿਆਨ ਸਾਬਿਤ ਕਰਨਾ ਪੈਂਦਾ ਹੈ। ਮਹੱਤਵਪੂਰਨ ਸਿਖਲਾਈ ਨੂੰ ਪੂਰਾ ਕਰਨ ਤੋਂ ਬਾਅਦ ਗੋਂਡੋਲੀਅਰਾਂ ਨੂੰ ਲਿਖਤੀ ਪ੍ਰੀਖਿਆ ਪਾਸ ਕਰਨੀ ਚਾਹੀਦੀ ਹੈ। ਟੈਸਟ ਵਿੱਚ ਗੰਡੋਲਾ ਨੂੰ ਕਿਵੇਂ ਚਲਾਉਣਾ ਹੈ, ਵੈਨੀਸ਼ੀਅਨ ਭੂਮੀ ਚਿੰਨ੍ਹ ਅਤੇ ਇਤਿਹਾਸ ਅਤੇ ਭਾਸ਼ਾ ਦੇ ਹੁਨਰ ਨਾਲ ਸਬੰਧਤ ਸਵਾਲ ਸ਼ਾਮਲ ਹੁੰਦੇ ਹਨ। ਇਹ ਇੱਕ ਬਹੁਤ ਹੀ ਪ੍ਰਤੀਯੋਗੀ ਸਥਿਤੀ ਹੈ, ਹਰ ਸਾਲ ਸਿਰਫ ਤਿੰਨ ਜਾਂ ਚਾਰ ਨਵੇਂ ਲਾਇਸੈਂਸ ਦਿੱਤੇ ਜਾਂਦੇ ਹਨ।


ਵੈਨਿਸ ਵਿੱਚ ਵੱਧ ਤੋਂ ਵੱਧ 433 ਲਾਇਸੰਸਸ਼ੁਦਾ ਗੌਂਡਲੀਅਰ ਹਨ ਅਤੇ ਇਹ ਗਿਣਤੀ ਵਧਾਈ ਨਹੀਂ ਜਾ ਸਕਦੀ। ਲਾਇਸੈਂਸ ਪ੍ਰਾਪਤ ਕਰਨ ਦਾ ਇੱਕੋ ਇੱਕ ਤਰੀਕਾ ਪਰਿਵਾਰ ਦੇ ਇੱਕ ਮੈਂਬਰ ਦੁਆਰਾ ਹੁੰਦਾ ਹੈ ਅਤੇ ਇਹ ਆਮ ਤੌਰ 'ਤੇ ਪਿਤਾ ਤੋਂ ਪਹਿਲੇ ਜਨਮੇ ਪੁੱਤਰ ਨੂੰ ਦਿੱਤਾ ਜਾਂਦਾ ਹੈ। ਜੇਕਰ ਕੋਈ ਪੁੱਤਰ ਪਾਸ ਨਹੀਂ ਹੁੰਦਾ ਤਾਂ ਇਸ ਨੂੰ ਧੀਆਂ ਸਮੇਤ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਸੌਂਪਿਆ ਜਾ ਸਕਦਾ ਹੈ। ਵੈਨਿਸ ਵਿੱਚ ਕੁਝ ਕੁ ਮਾਦਾ ਗੌਂਡਲੀਅਰ ਵੀ ਹਨ। ਪਹਿਲੀ ਮਹਿਲਾ ਗੌਂਡਲੀਅਰ ਨੂੰ ਆਪਣੇ ਪਿਤਾ ਦੇ ਨਕਸ਼ੇ-ਕਦਮਾਂ 'ਤੇ ਚੱਲਣ ਤੋਂ ਬਾਅਦ 2010 ਵਿੱਚ ਲਾਇਸੈਂਸ ਦਿੱਤਾ ਗਿਆ ਸੀ। ਟੈਸਟ ਪਾਸ ਕਰਨ ਵਾਲੀਆਂ ਔਰਤਾਂ ਦੇ ਵਿਰੁੱਧ ਕੋਈ ਕਾਨੂੰਨ ਨਹੀਂ ਸੀ ਹਾਲਾਂਕਿ ਪਰੰਪਰਾ ਨੇ ਪਹਿਲਾਂ ਇਹ ਲਾਜ਼ਮੀ ਕੀਤਾ ਸੀ ਕਿ ਗੋਂਡੋਲੀਅਰ ਮਰਦ ਸਨ। ਜਿਵੇਂ ਬਾਣੀ ਹੱਟੀ ਤੇ ਜੱਟ ਆਪਣੇ ਪੁੱਤਾਂ ਨੂੰ ਜਮੀਨ ਛੱਡ ਕੇ ਜਾਂਦਾ ਹੈ, ਇੰਝ ਹੀ ਗੌਂਡਲੀਅਰ ਆਪਣੀ ਸੰਤਾਨ ਲਈ ਪਿੱਛੇ ਗੌਂਡਲਾ ਛੱਡ ਕੇ ਮਰਦਾ ਹੈ।

-ਬਲਰਾਜ ਸਿੰਘ ਸਿੱਧੂ, ਯੂ. ਕੇ.

ਵੈਨਿਸ ਦਾ ਮਸ਼ਹੂਰ ਰਿਆਲਟੋ ਪੁਲ

ਦੁਨੀਆਂ ਭਰ ਵਿੱਚ ਨਦੀਆਂ, ਨਹਿਰਾਂ ਅਤੇ ਦਰਿਆਵਾਂ ਉੱਪਰ ਬਣੇ ਬਹੁਤ ਸਾਰੇ ਪੁਲ ਆਪਣੀ ਕਿਸੇ ਨਾ ਕਿਸੇ ਵਿਸ਼ੇਸ਼ਤਾ ਜਾਂ ਆਕ੍ਰਸ਼ਿਤ ਦਿੱਖ ਕਾਰਨ ਪ੍ਰਸਿੱਧ ਹਨ। ਜਿਵੇਂ ਕਲਕੱਤੇ ਦਾ ਹਾਵੜਾ ਬ੍ਰਿੱਜ, ਲੰਡਨ ਦਾ ਟਾਵਰ ਬ੍ਰਿੱਜ, ਸੈਨ ਫ੍ਰਾਂਸਿਸਕੋ ਦਾ ਗੋਲਡਨ ਗੇਟ ਬ੍ਰਿੱਜ, ਸਿਡਨੀ ਦਾ ਹਾਰਬਰ ਬਿੱਜ, ਸਵਿਟਜ਼ਰਲੈਂਡ ਦਾ ਚੈਪਲ ਬ੍ਰਿੱਜ ਮਸ਼ਹੂਰ ਹਨ। ਇਸੇ ਤਰ੍ਹਾਂ ਇੱਟਲੀ ਦਾ ਰਿਆਲਟੋ ਬ੍ਰਿੱਜ ਵੀ ਕਾਫੀ ਮਕਬੂਲ ਹੈ।
ਰਿਆਲਟੋ ਬ੍ਰਿਜ, ਵੈਨਿਸ ਸ਼ਹਿਰ ਦੇ ਸਭ ਤੋਂ ਅਮੀਰ ਰਿਆਲਟੋ ਇਲਾਕੇ ਵਿੱਚ ਸਥਿਤ ਹੈ। 1854 ਈ: ਵਿੱਚ ਐਕਾਦੈਮੀਆ ਪੁਲ ਬਣਨ ਤੱਕ, ਰਿਆਲਟੋ ਬ੍ਰਿਜ ਹੀ ਇੱਕ ਅਜਿਹਾ ਸਥਾਨ ਸੀ, ਜਿਸ ਰਾਹੀਂ ਕੋਈ ਵੀ ਪੈਦਲ ਹੀ ਨਹਿਰ ਨੂੰ ਪਾਰ ਕਰ ਸਕਦਾ ਸੀ। ਇਹ ਪੁਲ ਗ੍ਰੈਂਡ ਕਨਾਲ ਉੱਪਰ ਸਿਰਜੇ ਚਾਰ ਪੁਲਾਂ ਵਿੱਚੋਂ ਸਭ ਤੋਂ ਅਹਿਮ ਅਤੇ ਸਭ ਤੋਂ ਪੁਰਾਣਾ ਪੁਲ ਹੈ। ਉਦਾਹਰਨ ਲਈ ਅਕਾਦਮੀਆ ਬ੍ਰਿਜ, ਸਿਰਫ 1852 ਈ: ਅਤੇ 1854 ਈ: ਦੇ ਵਿਚਕਾਰ ਬਣਾਇਆ ਗਿਆ ਸੀ ਅਤੇ ਫਿਰ 1933 ਈ: ਵਿੱਚ ਪੂਰੀ ਤਰ੍ਹਾਂ ਬਦਲ ਦਿੱਤਾ ਗਿਆ ਸੀ। ਬੇਅਰਫੁੱਟ ਮੋਨਕਸ (ਪੌਂਟੇ ਡੇਗਲੀ ਸਕਾਲਜ਼ੀ) ਦਾ ਪੁਲ 1934 ਈ: ਵਿੱਚ ਪੂਰਾ ਹੋਇਆ ਸੀ, ਅਤੇ ਪੌਂਟੇ ਡੇਲਾ ਕੋਸਟੀਟੂਜ਼ਿਓਨ ਯਾਨੀ ਸੰਵਿਧਾਨ ਪੁਲ (ਜਿਸ ਨੂੰ ਇਸਦੇ ਬਾਅਦ ਕੈਲਟਰਾਵਾ ਬ੍ਰਿਜ ਵਜੋਂ ਜਾਣਿਆ ਗਿਆ ਹੈ।) ਨੂੰ 2008 ਈ: ਵਿੱਚ ਖੋਲ੍ਹਿਆ ਗਿਆ ਸੀ। ਰਿਆਲਟੋ ਬ੍ਰਿਜ, ਵੈਨਿਸ ਦੇ ਦਿਲ ਵਿੱਚ ਗ੍ਰੈਂਡ ਕੈਨਾਲ ਦੇ ਸਭ ਤੋਂ ਤੰਗ ਬਿੰਦੂ ਨੂੰ ਪਾਰ ਕਰਨ ਵਾਲਾ ਪੱਥਰ ਦਾ ਪੁਲ ਹੈ। ਸੋਲਵੀਂ ਸਦੀ ਦੇ ਅੰਤਮ ਸਾਲਾਂ ਵਿੱਚ ਬਣਾਇਆ ਗਿਆ ਸੀ। ਰਿਆਲਟੋ ਬ੍ਰਿਜ, ਇੱਟਲੀ ਦਾ ਵੀ ਸਭ ਤੋਂ ਪੁਰਾਣਾ ਪੁਲ ਹੈ ਅਤੇ ਇਮਾਰਸਾਜ਼ੀ ਅਤੇ ਭਵਨਕਲਾ ਦਾ ਇੱਕ ਅਤਿਉੱਤਮ ਨਮੂਨਾ ਹੈ।
ਇਹ ਰਿਆਲਟੋ ਪੁਲ ਗੋਥਿਕ, ਪੁਨਰਜਾਗਰਣ ਅਤੇ ਬਾਰੋਕ ਦੀਆਂ ਤਿੰਨ ਆਰਕੀਟੈਕਚਰਲ ਸ਼ੈਲੀਆਂ ਵਿੱਚੋਂ ਲੰਘਿਆ ਹੈ ਅਤੇ ਅੰਤ ਵਿੱਚ ਆਧੁਨਿਕ ਲੋਕਾਂ ਦੇ ਕਬਜ਼ੇ ਵਿੱਚ ਇੱਕ ਅਵਸ਼ੇਸ਼ ਵਜੋਂ ਸੈਟਲ ਹੋ ਗਿਆ ਹੈ। ਇਨ੍ਹਾਂ ਤਿੰਨਾਂ ਸ਼ੈਲੀਆਂ ਦੇ ਦਸਤਖਤਾਂ ਦੀ ਅਜੇ ਵੀ ਇਸ ਪੁਲ ਉੱਤੇ ਸਪਸ਼ਟ ਤੌਰ ’ਤੇ ਮੋਹਰ ਲੱਗੀ ਹੋਈ ਹੈ। ਇਹ ਪੁਲ ਸੇਸਟੀਏਰੀ (ਛੇ ਜ਼ਿਲੇ) ਦੇ ਸੈਨ ਮਾਰਕੋ ਅਤੇ ਸੈਨ ਪੋਲੋ ਦੋ ਜ਼ਿਿਲ੍ਹਆਂ ਨੂੰ ਜੋੜਦਾ ਹੈ, ਜੋ ਸ਼ਹਿਰ ਦੇ ਅਸਲ ਅਧਿਆਤਮਿਕ ਅਤੇ ਆਰਥਿਕ ਕੇਂਦਰ ਹਨ। ਅਸਲ ਵਿੱਚ ਸੈਨ ਮਾਰਕੋ ਅਤੇ ਸੈਨ ਪੋਲੋ ਜ਼ਿਿਲ੍ਹਆਂ ਲਈ ਵੰਡਣ ਵਾਲੀ ਹੱਦ ਰੇਖਾ ਸੀ।
ਰਿਆਲਟੋ ਬ੍ਰਿਜ, ਵੈਨਿਸ ਸ਼ਹਿਰ ਦਾ ਇੱਕ ਮਹੱਤਵਪੂਰਨ ਸੈਲਾਨੀ ਆਕਰਸ਼ਣ ਸਥਾਨ ਵੀ ਹੈ। ਇਸਦੇ ਕਦਮਾਂ ਤੋਂ ਪੌੜੀਆਂ ਚੜ੍ਹ ਕੇ ਜਦੋਂ ਛੱਤ ਵੱਲ ਜਾਂਦੇ ਹਾਂ ਤਾਂ ਦੋਵੇਂ ਦਿਸ਼ਾਵਾਂ ਤੋਂ ਗ੍ਰੈਂਡ ਕੈਨਾਲ ਦਾ ਸੁੰਦਰ ਦ੍ਰਿਸ਼ ਪੇਸ਼ ਹੁੰਦਾ ਹੈ। ਇਸ ਪੁਲ ਦੇ ਕਰੀਬ ਆਵਜਾਈ ਦੀ ਭਰਮਾਰ ਕਦੇ ਖਤਮ ਨਹੀਂ ਹੋਈ ਅਤੇ ਪੁਲ ਮੌਜੂਦਾ ਸਮੇਂ ਤੱਕ, ਅਜੇ ਵੀ ਵੈਨਿਸ ਦਾ ਸਭ ਤੋਂ ਵੱਧ ਭੀੜ ਵਾਲਾ ਹਿੱਸਾ ਹੈ। ਸੈਲਾਨੀਆਂ ਦੀ ਇੱਕ ਨਿਰੰਤਰ ਧਾਰਾ ਨੂੰ ਵਿਸ਼ਾਲ ਨਹਿਰ ’ਤੇ ਸਥਿਤ ਮਹਿਲਾਂ ਦੇ ਦਰਸ਼ਨਾਂ ਲਈ ਰਿਆਲਟੋ ਇਲਾਕੇ ਰਾਹੀਂ ਜਾਣਾ ਪੈਂਦਾ ਹੈ। ਅੱਜ ਕਿਸੇ ਸੈਲਾਨੀ ਲਈ, ਭੀੜ ਦੇ ਬੋਝ ਤੋਂ ਬਿਨਾਂ ਪੁਲ ਤੱਕ ਪਹੁੰਚਣਾ ਮੁਸ਼ਕਲ ਹੈ। ਇਸ ਤੱਥ ਨੇ ਸ਼ਾਇਦ ਕਿਸੇ ਵੀ ਹੋਰ ਨਾਲੋਂ ਜ਼ਿਆਦਾ ਰਿਆਲਟੋ ਬ੍ਰਿਜ ਦੇ ਅੰਤਮ ਵਿਕਾਸ ਦਾ ਕਾਰਨ ਬਣਾਇਆ ਹੈ।
ਰਿਆਲਟੋ ਪੁਲ ਨੂੰ ਇਤਾਲਵੀ ਵਿੱਚ ਪੌਂਟੇ (ਪੁਲ) ਡੀ (ਦਾ) ਰਿਆਲਟੋ (ਫੋਨਟੲ ਦੲ ੍ਰੳਿਲਟੋ) ਕਹਿੰਦੇ ਹਨ। ਰਿਆਲਟੋ ਸ਼ਬਦ ਰੀਵੋ ਅਤੇ ਅਲਟੋ ਦੋ ਸ਼ਬਦਾਂ ਦੇ ਮਿਸ਼ਰਨ ਤੋਂ ਬਣਿਆ ਹੈ। ਰੀਵੋ ਦਾ ਅਰਥ ਪਾਣੀ ਵਾਲੇ ਸੋਮੇ ਦਾ ਕਿਨਾਰਾ ਤੇ ਅਲਟੋ ਦਾ ਮਤਲਬ ਉੱਚਾ ਹੁੰਦਾ ਹੈ। ਇਸ ਪ੍ਰਕਾਰ ਰਿਆਲਟੋ ਦਾ ਅਰਥ ਜਲਧਾਰਾ ਦਾ ਉੱਚਾ ਕਿਨਾਰਾ ਹੁੰਦਾ ਹੈ। ਇਹ ਰਿਆਲਟੋ ਨਾਮ ਸਭ ਤੋਂ ਪਹਿਲਾਂ ਪੁਲ ਦੇ ਆਸ ਪਾਸ ਦੇ ਟਾਪੂਆਂ ਦੇ ਸਮੂਹ 'ਤੇ ਲਾਗੂ ਕੀਤਾ ਗਿਆ ਸੀ, ਕਿਉਂਕਿ ਟਾਪੂਆਂ ਦਾ ਇੱਕ ਪਾਸਾ ਦੂਜੇ ਪਾਸੇ ਨਾਲੋਂ ਉੱਚਾ ਹੁੰਦਾ ਸੀ। ਇਸ ਤੋਂ ਬਾਅਦ, ਇਹ ਨਾਮ ਪੁਲ ਦੇ ਆਲੇ-ਦੁਆਲੇ ਦੇ ਖੇਤਰ ਨੂੰ ਵੀ ਦਿੱਤਾ ਗਿਆ ਅਤੇ ਆਖਰਕਾਰ ਰਿਆਲਟੋ ਇਲਾਕੇ ਵਿੱਚ ਹੋਣ ਕਰਕੇ ਪੁਲ ਨੂੰ ਵੀ ਰਿਆਲਟੋ ਵਾਲਾ ਪੁਲ ਕਿਹਾ ਜਾਣ ਲੱਗ ਪਿਆ ਸੀ।
ਵੈਨਿਸ ਸ਼ਹਿਰ ਦੇ ਸ਼ੁਰੂਆਤੀ ਦਿਨਾਂ ਵਿੱਚ, ਸਾਰੇ ਟਾਪੂ ਲੱਕੜ ਦੇ ਪੌਂਟੂਨ ਪੁਲਾਂ (ਫੋਨਟੋੋਨ ਭਰਦਿਗੲ-ਕਿਸ਼ਤੀਆਂ ਜੋੜ ਕਲੇ ਬਣਾਇਆ ਗਿਆ ਪੁੱਲ) ਦੁਆਰਾ ਜੁੜੇ ਹੋਏ ਸਨ। ਇੱਕ ਵਪਾਰਕ ਕੇਂਦਰ ਵਜੋਂ ਰਿਆਲਟੋ ਦੀ ਮਹੱਤਤਾ ਦੇ ਕਾਰਨ ਪੁਲ ਨੂੰ ਅਸਲ ਵਿੱਚ ਪਾਸੇ ਸਥਿਤ ਦੁਕਾਨਾਂ ਦੇ ਨਾਲ ਡਿਜ਼ਾਇਨ ਕੀਤਾ ਗਿਆ ਸੀ, ਜੋ ਅਜੇ ਵੀ ਉੱਥੇ ਹਨ। ਅੱਜ ਪੁਲ ਆਪਣੇ ਗਹਿਿਣਆਂ ਦੀਆਂ ਦੁਕਾਨਾਂ ਲਈ ਮਸ਼ਹੂਰ ਹੈ। ਪਹਿਲੇ ਸਮਿਆਂ ਵਿੱਚ ਇਹ ਦੁਕਾਨਾਂ ਰੇਸ਼ਮ, ਮਸਾਲੇ ਅਤੇ ਹੋਰ ਲਗਜ਼ਰੀ ਵਸਤੂਆਂ ਸਮੇਤ ਕਈ ਤਰ੍ਹਾਂ ਦੀਆਂ ਚੀਜ਼ਾਂ ਵੇਚਦੀਆਂ ਸਨ।
ਰਿਆਲਟੋ ਬ੍ਰਿਜ ਇਕਹਿਰੇ ਆਇਤਾਕਾਰ (ਅਰਧ-ਅੰਡਾਕਾਰ) ਪੱਥਰ ਦੀ ਵੱਡਅਕਾਰੀ ਅਤੇ ਕਾਫ਼ੀ ਚੌੜੀ ਸਲੀਬ ਨੂੰ ਘੜ ਕੇ ਮਹਿਰਾਬ ਦੀ ਸ਼ਕਲ ਵਿੱਚ ਤਬਦੀਲ ਕਰਕੇ ਬਣਾਇਆ ਸ਼ਾਹਕਾਰ ਹੈ। ਇਹ ਸਲੀਬ ਦੂਹਰੀ ਚੂਲ ਦੇ ਸਕੰਜੇ ਨਾਲ ਇਕੱਠੇ ਰੱਖੇ ਗਏ ਸਨ ਅਤੇ ਮੁੰਡੇਰ ਵਿਸ਼ੇਸ਼ ਕਿਸਮ ਦੇ ਪੱਥਰ ਦੀ ਗੇਂਦ ਨਾਲ ਸਿਖਰ 'ਤੇ ਜੜ੍ਹੀ ਗਈ ਸੀ। ਪੁਲ ਦੁਆਲੇ ਤਿੰਨ ਸੜਕਾਂ ਦੇ ਸਾਹਮਣੇ ਦੁਕਾਨਾਂ ਦੇ ਦੋ ਆਰਕੇਡ ਹੁੰਦੇ ਹਨ। ਹਰ ਸਿਰੇ 'ਤੇ, ਪੁਲ ਦੇ ਸਿਖਰ ਤੱਕ ਜਾਣ ਵਾਲੀਆਂ ਪੌੜੀਆਂ ਹਨ, ਜੋ ਪੱਥਰ ਦੀਆਂ ਸਲੈਬਾਂ ਨਾਲ ਪੱਕੀਆਂ ਹੋਈਆਂ ਹਨ। ਇਹ ਅਸਲ ਵਿੱਚ ਇਹ ਪੁੱਲ ਪੈਦਲ ਆਵਾਜਾਈ ਦੇ ਨਾਲ-ਨਾਲ ਘੋੜਿਆਂ ਦੁਆਰਾ ਖਿੱਚੀਆਂ ਜਾਣ ਵਾਲੀਆਂ ਗੱਡੀਆਂ ਨੂੰ ਲਿਜਾਣ ਲਈ ਤਿਆਰ ਕੀਤਾ ਗਿਆ ਸੀ, ਜੋ ਇਸਦੇ ਨਿਰਮਾਣ ਦੇ ਸਮੇਂ ਆਵਾਜਾਈ ਦੇ ਮੁੱਖ ਸਾਧਨ ਸਨ। ਨਰਮ ਜਲ-ਥਲ ਵਾਲੀ ਮਿੱਟੀ ਵਿੱਚ ਚੌੜੇ ਪੱਥਰ ਦੇ ਪੁਰਾਲੇਖ ਨੂੰ ਸਹਾਰਾ ਦੇਣ ਲਈ, 6,000 ਲੱਕੜਾਂ ਦੇ ਢੇਰ ਹਰ ਇੱਕ ਅਧਾਰ ਦੇ ਹੇਠਾਂ ਲਗਾਏ ਗਏ ਸਨ ਅਤੇ ਪੱਥਰਾਂ ਦੇ ਬਿਸਤਰੇ ਦੇ ਜੋੜਾਂ ਨੂੰ ਪੁਰਾਲੇਖ ਦੇ ਜ਼ੋਰ ਉੱਤੇ ਲੰਬਵਤ ਰੱਖਿਆ ਗਿਆ ਸੀ। ਪੱਥਰ ਦਾ ਪੁਲ, ਜਿਵੇਂ ਕਿ ਅਸੀਂ ਅੱਜ ਦੇਖਦੇ ਹਾਂ, 48 ਮੀਟਰ ਲੰਬਾ ਅਤੇ 22.1 ਮੀਟਰ ਚੌੜਾ ਹੈ। ਇਸਦੀ ਸ਼ਾਨਦਾਰ ਸਿੰਗਲ ਆਰਚ 28 ਮੀਟਰ ਤੱਕ ਫੈਲੀ ਹੋਈ ਹੈ ਅਤੇ ਵੱਧ ਤੋਂ ਵੱਧ 7.5 ਮੀਟਰ ਦੀ ਉਚਾਈ ਤੱਕ ਪਹੁੰਚਦੀ ਹੈ। ਇਹ ਵੱਡੇ ਜਹਾਜ਼ਾਂ ਨੂੰ ਆਮ ਤੌਰ 'ਤੇ ਵੈਪੋਰੇਟੀ (ਵੈਨਿਸ ਦੀਆਂ ਪਾਣੀ ਦੀਆਂ ਬੱਸਾਂ)  ਨੂੰ ਆਸਾਨੀ ਨਾਲ ਪੁਲ ਦੇ ਹੇਠਾਂ ਤੋਂ ਲੰਘਣ ਦੀ ਇਜਾਜ਼ਤ ਦਿੰਦਾ ਹੈ।
ਪੁਲ ਦਾ ਡਿਜ਼ਾਈਨ ਰੋਮਨ ਟ੍ਰਾਏਅਮਫੋਲ ਆਰਚ (ਠਹੲ ਅਰਚਹ ੋਡ ਠਟਿੁਸ ਨਿ ੍ਰੋਮੲ) ਵਰਗਾ ਹੈ। ਇਸ ਵਿੱਚ ਦੋ ਢਲਾਣੀ ਮਾਰਗ ਹੁੰਦੇ ਹਨ, ਜੋ ਕੇਂਦਰੀ ਬਰਾਂਡੇ ਵੱਲ ਜਾਂਦੇ ਹਨ। ਅੱਜ ਪ੍ਰੋਜੈਕਟ ਦੀ ਮੌਲਿਕਤਾ ਨੂੰ ਸਮਝਣਾ ਮੁਸ਼ਕਲ ਹੈ ਕਿਉਂਕਿ ਪੁਲ ਹਮੇਸ਼ਾ ਭੀੜ-ਭੜੱਕੇ ਵਾਲਾ ਹੁੰਦਾ ਹੈ ਅਤੇ ਇਸ ਸਮਾਰਕ ਨੂੰ ਪੂਰੀ ਤਰ੍ਹਾਂ ਸਮਝਣਾ ਲਗਭਗ ਅਸੰਭਵ ਹੈ।
ਸੋਲਵੀਂ ਸਦੀ ਦੀ ਸ਼ੁਰੂਆਤ ਤੱਕ, ਇਸ ਭੀੜ-ਭੜੱਕੇ ਵਾਲੇ ਖੇਤਰ ਵਿੱਚ ਨਹਿਰ ਨੂੰ ਪਾਰ ਕਰਨ ਦਾ ਇੱਕੋ ਇੱਕ ਸਾਧਨ ਕੁਝ ਗੌਂਡੋਲਾ ਕੀਸ਼ਤੀਆਂ ਸਨ। ਸਿੱਟੇ ਵਜੋਂ ਸੰਚਾਰ ਦੀ ਸਹੂਲਤ ਲਈ ਸੇਰੇਨਿਿਸਮਾ ਦੀ ਸੈਨੇਟ ਨੇ ਇਹ ਇੱਕ ਸਥਾਈ ਪੁਲ ਬਣਾਉਣ ਦਾ ਫੈਸਲਾ ਕੀਤਾ ਸੀ।
ਸਦੀਆਂ ਤੋਂ ਰਿਆਲਟੋ ਵੈਨਿਸ ਦਾ ਮੁੱਖ ਵਿੱਤੀ ਅਤੇ ਵਪਾਰਕ ਕੇਂਦਰ ਰਿਹਾ ਹੈ। ਇਹ 1097 ਈ: ਵਿੱਚ ਵੈਨਿਸ ਦਾ ਬਾਜ਼ਾਰ ਰਿਆਲਟੋ ਆ ਜਾਣ ਕਾਰਨ ਰਿਆਲਟੋ ਇੱਕ ਮਹੱਤਵਪੂਰਨ ਜ਼ਿਲ੍ਹਾ ਬਣ ਗਿਆ ਸੀ। ਇਸ ਤੱਕ ਪਹੁੰਚ ਪ੍ਰਦਾਨ ਕਰਨ ਲਈ ਇੱਕ ਫਲੋਟਿੰਗ ਬ੍ਰਿਜ ਬਣਾਇਆ ਗਿਆ ਸੀ ਜਿਸਨੂੰ ਪੌਂਟੇ ਡੇਲਾ ਮੋਨੇਟਾ ਕਿਹਾ ਜਾਂਦਾ ਸੀ। ਸੰਭਾਵਤ ਤੌਰ 'ਤੇ ਇਸ ਦੇ ਪੂਰਬੀ ਪ੍ਰਵੇਸ਼ ਦੁਆਰ ਦੇ ਨੇੜੇ ਖੜ੍ਹੀ ਟਕਸਾਲ ਦੇ ਕਾਰਨ, ਇਸ ਨੂੰ ਪੌਂਟੇ ਡੇਲਾ ਮੋਨੇਟਾ ਕਿਹਾ ਜਾਂਦਾ ਸੀ। ਦਰਅਸਲ ਇਹ ਪੌਂਟੂਨ ਪੁਲ (ਕਿਸ਼ਤੀ ਪੁੱਲ) ਮੌਜੂਦਾ ਰਿਆਲਟੋ ਪੁਲ ਦਾ ਬਚਪਨ ਸੀ, ਜੋ ਵੱਡੀਆਂ ਕਿਸ਼ਤੀਆਂ ਆਉਣ 'ਤੇ ਚੁੱਕ ਕੇ ਖੋਲ ਦਿੱਤਾ ਜਾਂਦਾ ਸੀ। ਉਸ ਤੋਂ ਬਾਅਦ ਲੱਕੜ ਦਾ ਪੁਲ 1181 ਈ: ਵਿੱਚ ਨਿਕੋਲੋ ਬਾਰਾਤੀਏਰੀ (ਂਚਿੋਲò ਭੳਰੳਟਟਇਰ)ਿ ਦੁਆਰਾ ਬਣਾਇਆ ਗਿਆ ਸੀ। ਟ੍ਰੈਫਿਕ ਵਧਣ ਦੇ ਕਾਰਨ, ਇਸਨੂੰ 1264 ਈ: ਵਿੱਚ ਇੱਕ ਲੱਕੜ ਦੇ ਪੁਲ ਵਿੱਚ ਤਬਦੀਲ ਦਿੱਤਾ ਗਿਆ ਸੀ। ਲੱਕੜੀ ਦੇ ਪੁਲ ਨੂੰ ਅਸੀਂ ਰਿਆਲਟੋ ਪੁਲ ਦੀ ਚੜ੍ਹਦੀ ਜਵਾਨੀ ਜਾਂ ਅੱਲੜ ਵਰੇਸ ਆਖ ਸਕਦੇ ਹਾਂ।

ਰਿਆਲਟੋ ਦੇ ਇਸ ਪੁਲ ਨੂੰ 1173 ਈ: ਵਿੱਚ ਪੌਂਟੂਨ ਪੁਲ ਦੇ ਰੂਪ ਵਿੱਚ ਆਪਣੀ ਪਹਿਲੀ ਉਸਾਰੀ ਤੋਂ ਬਾਅਦ ਕਈ ਵਾਰ ਮੁੜ-ਮੁੜ ਬਣਾਇਆ ਗਿਆ ਸੀ। ਪਹਿਲੇ ਲੱਕੜੀ ਦੇ ਬਣੇ ਪੁਲ ਦੇ ਢਾਂਚੇ ਨੂੰ 1255 ਈ: ਅਤੇ 1264 ਈ: ਵਿੱਚ ਨਸ਼ਟ ਹੋ ਜਾਣ ਕਾਰਨ ਪੁਨਰ ਉਸਾਰਿਆ ਗਿਆ ਸੀ। ਪੂਰਬੀ ਕੰਢੇ 'ਤੇ ਰਿਆਲਟੋ ਮਾਰਕੀਟ ਦੇ ਵਿਕਾਸ ਅਤੇ ਮਹੱਤਤਾ ਨੇ ਫਲੋਟਿੰਗ ਬ੍ਰਿਜ (ਤੈਰਦਾ ਪੁਲ) 'ਤੇ ਆਵਾਜਾਈ ਨੂੰ ਵਧਾ ਦਿੱਤਾ ਸੀ, ਇਸ ਲਈ ਪਰਾਣੇ ਕਾਠ ਪੁਲ ਨੂੰ 1255 ਈ: ਵਿੱਚ ਹੋਰ ਮਜ਼ਬੂਤ ਲੱਕੜੀ ਨਾਲ ਬਦਲਿਆ ਗਿਆ ਸੀ। 1255 ਈ: ਵਿੱਚ ਹੀ ਪੁਲ ਦੇ ਦੋਵਾਂ ਪਾਸਿਆਂ ਦੀਆਂ ਦੁਕਾਨਾਂ ਦਾ ਨਿਰਮਾਣ ਹੋਇਆ ਸੀ। 1310 ਈ: ਵਿੱਚ, ਵੈਨੇਸ਼ੀਅਨ ਗ੍ਰੈਂਡ ਕੌਂਸਲ ਨੂੰ ਉਲਟਾਉਣ ਲਈ ਇੱਕ ਅਸਫਲ ਬਗਾਵਤ ਹੋਈ ਸੀ, ਜਿਸਦੀ ਅਗਵਾਈ ਬਾਜਾਮੋਂਟੇ ਟਾਈਪੋਲੋ ਕਰ ਰਹੀ ਸੀ। ਬਾਗੀਆਂ ਨੂੰ ਪਿੱਛੇ ਹਟਾਉਣ ਲਈ ਰਿਆਲਟੋ ਪੁਲ ਨੂੰ ਸਾੜ ਦਿੱਤਾ ਗਿਆ ਸੀ। 1444 ਈ: ਵਿੱਚ ਇੱਕ ਭੀੜ ਇੱਥੋਂ ਦੇ ਧਨਾਢ ਵਪਾਰੀ ਦੇ ਪੁੱਤਰ ਮਾਰਕੁਇਸ ਡੀ ਫੇਰਾਰਾ ਦੇ ਵਿਆਹ ਦੌਰਾਨ ਪੁਲ ਤੋਂ ਇੱਕ ਕਿਸ਼ਤੀ ਦੀ ਪਰੇਡ ਦੇਖ ਬਰਾਤ ਰਹੀ ਦੇ ਭਾਰ ਹੇਠ ਪੁਲ ਡਿੱਗ ਗਿਆ ਸੀ। 1524 ਈ: ਵਿੱਚ ਆਖਰੀ ਵਾਰ ਢਹਿ ਗਿਆ ਸੀ।
ਇਸ ਪੁਲ ਦੇ ਕਈ ਮਰਤਬਾ ਢਹਿ-ਢੇਰੀ ਹੋਣ ਤੋਂ ਬਾਅਦ, ਵੈਨਿਸ ਦੇ ਪ੍ਰਾਇਮਰੀ ਵਿੱਤੀ ਕੇਂਦਰ ਦੁਆਰਾ ਲੱਕੜੀ ਦੇ ਪੁਲ ਨੂੰ ਸਿੱਲ ਪੁਲ ਵਿੱਚ ਤਬਦੀਲ ਕਰਨ ਦੀ ਯੋਜਨਾ ਬਣਾਈ ਗਈ ਸੀ ਅਤੇ ਇਸਦੇ ਡਿਜ਼ਾਈਨ ਲਈ ਇੱਕ ਮੁਕਾਬਲਾ ਆਯੋਜਿਤ ਕੀਤਾ ਗਿਆ ਸੀ।
ਪੱਥਰ ਵਿੱਚ ਪੁਲ ਨੂੰ ਬਣਾਉਣ ਦਾ ਵਿਚਾਰ ਪਹਿਲੀ ਵਾਰ 1503 ਈ: ਵਿੱਚ ਪ੍ਰਸਤਾਵਿਤ ਕੀਤਾ ਗਿਆ ਸੀ। ਅਗਲੇ ਦਹਾਕਿਆਂ ਵਿੱਚ ਕਈ ਪ੍ਰੋਜੈਕਟਾਂ 'ਤੇ ਵਿਚਾਰ ਕੀਤਾ ਗਿਆ ਸੀ। 1551 ਈ: ਵਿੱਚ ਅਧਿਕਾਰੀਆਂ ਨੇ ਹੋਰ ਚੀਜ਼ਾਂ ਦੇ ਨਾਲ-ਨਾਲ ਰਿਆਲਟੋ ਬ੍ਰਿਜ ਦੇ ਨਵੀਨੀਕਰਨ ਲਈ ਪ੍ਰਸਤਾਵਾਂ ਦੀ ਬੇਨਤੀ ਕੀਤੀ। ਯੋਜਨਾਵਾਂ ਮਸ਼ਹੂਰ ਆਰਕੀਟੈਕਟਾਂ ਦੁਆਰਾ ਪੇਸ਼ ਕੀਤੀਆਂ ਗਈਆਂ ਸਨ, ਜਿਵੇਂ ਕਿ ਜੈਕੋਪੋ ਸੈਂਸੋਵਿਨੋ, ਪੈਲਾਡੀਓ ਅਤੇ ਵਿਗਨੋਲਾ, ਪਰ ਇਹਨਾਂ ਸਾਰਿਆਂ ਵਿੱਚ ਕਈ ਆਰਚਾਂ ਦੇ ਨਾਲ ਇੱਕ ਕਲਾਸੀਕਲ ਪਹੁੰਚ ਸ਼ਾਮਲ ਸੀ, ਜਿਸ ਨੂੰ ਸਥਿਤੀ ਲਈ ਅਣਉਚਿਤ ਮੰਨਿਆ ਗਿਆ ਸੀ। ਮਾਈਕਲਐਂਜਲੋ ਨੂੰ ਪੁਲ ਦਾ ਡਿਜ਼ਾਈਨਰ ਵੀ ਮੰਨਿਆ ਜਾਂਦਾ ਸੀ।
1524 ਈ: ਦੀ ਸ਼ੁਰੂਆਤ ਵਿੱਚ ਮਾਈਕਲਐਂਜਲੋ ਸਮੇਤ ਬਹੁਤ ਸਾਰੇ ਮਸ਼ਹੂਰ ਕਲਾਕਾਰਾਂ ਅਤੇ ਆਰਕੀਟੈਕਟਾਂ ਨੇ ਪੁਲ ਲਈ ਡਿਜ਼ਾਈਨ ਪੇਸ਼ ਕੀਤੇ ਸਨ। ਆਖਰਕਾਰ 1588 ਈ: ਵਿੱਚ ਕਮਿਸ਼ਨ, ਸਵਿਸ ਇੰਜੀਨੀਅਰ ਐਂਟੋਨੀਓ ਡਾ ਪੌਂਟੇ ਨੂੰ ਦਿੱਤਾ ਗਿਆ ਸੀ, ਜਿਸਨੇ ਇਹ ਸੰਗਮਰਮਰੀ ਪੁਲ ਬਣਾਇਆ ਸੀ। ਐਂਟੋਨੀਓ ਡਾ ਪੌਂਟੇ ਨੂੰ 1588 ਈ: ਵਿੱਚ ਲੱਕੜ ਦੇ ਪੁਲ ਨੂੰ ਬਦਲਣ ਲਈ ਪਹਿਲਾ ਪੱਥਰ ਦਾ ਪੁਲ ਬਣਾਉਣ ਲਈ ਪ੍ਰਵਾਨਗੀ ਮਿਲੀ ਸੀ। ਇਹ ਨੋਟ ਕਰਨਾ ਦਿਲਚਸਪ ਹੈ ਕਿ ਐਂਟੋਨੀਓ ਡੀ ਪੌਂਟੇ ਇੱਕ ਹੋਰ ਮਸ਼ਹੂਰ ਐਂਟੋਨੀਓ, ਐਂਟੋਨੀਓ ਕੋਂਟੀਨੋ ਦਾ ਚਾਚਾ ਸੀ, ਜਿਸਨੇ ਵੈਨਿਸ ਦੇ ਦੂਜੇ ਸਭ ਤੋਂ ਵੱਧ ਚਰਚਿਤ ਪੁਲ ਦੀ ਬ੍ਰਿਜ ਔਫ਼ ਸਾਇਜ਼ ਦਾ ਨਿਰਮਾਣ ਕੀਤਾ ਸੀ। ਇਹ ਪ੍ਰੋਜੈਕਟ ਪੁਲ ਦੇ ਦੋਵੇਂ ਪਾਸੇ ਸਪੇਸ ਨੂੰ ਸਪੱਸ਼ਟ ਕਰਨਾ ਅਤੇ ਵਿਕਸਤ ਕਰਨਾ ਸੀ, ਇੱਕ ਪਾਸੇ ਫਲੀਟ ਦੇ ਐਡਮਿਰਲ ਦੇ ਦਫ਼ਤਰ ਲਈ ਇੱਕ ਪਲਾਜ਼ੋ ਬਣਾਉਣਾ ਅਤੇ ਦੂਜੇ ਪਾਸੇ ਇੱਕ ਮਾਰਕੀਟ। ਪੁਲ ਪ੍ਰੋਜੈਕਟ ਨੇ ਖੇਤਰ ਦੇ ਨਿਕਾਸ ਅਤੇ ਨਦੀ ਦੇ ਵਹਾਅ ਨੂੰ ਨਿਯਮਤ ਕਰਨ ਲਈ ਪਹਿਲਕਦਮੀਆਂ ਨੂੰ ਵੀ ਪ੍ਰੇਰਿਤ ਕੀਤਾ। ਗਿਅਨ ਗਿਆਕੋਮੋ ਡੇ' ਗ੍ਰੀਗੀ, ਵਿਨਸੇਂਜ਼ੋ ਸਕਾਮੋਜ਼ੀ, ਅਤੇ ਹੋਰਾਂ ਨੇ ਬੈਂਕਾਂ ਨੂੰ ਚੌੜਾ ਕਰਨ ਦੀਆਂ ਯੋਜਨਾਵਾਂ ਬਣਾਈਆਂ, ਜੋ ਸਾਲਾਂ ਦੌਰਾਨ ਕੀਤੀਆਂ ਗਈਆਂ ਅਤੇ ਪੁਲ ਦੇ ਨੇੜੇ ਦੇ ਖੇਤਰ ਦੀ ਦਿੱਖ ਨੂੰ ਬਦਲ ਦਿੱਤਾ ਗਿਆ ਸੀ। ਪੱਥਰ ਦੇ ਪੁਲ 'ਤੇ ਕੰਮ 1588 ਈ: ਵਿੱਚ ਐਂਟੋਨੀਓ ਡਾ ਪੌਂਟੇ ਦੇ ਨਿਰਦੇਸ਼ਨ ਹੇਠ ਇਸਟ੍ਰੀਅਨ ਪੱਥਰ ਦੇ ਬਲਾਕਾਂ ਦੀ ਵਰਤੋਂ ਕਰਦਿਆਂ ਸ਼ੁਰੂ ਹੋਇਆ ਸੀ। 1591 ਈ: ਵਿੱਚ ਪੁਲ ਨੂੰ ਖੋਲ੍ਹਣ ਲਈ ਕੰਮ ਕਾਫ਼ੀ ਅੱਗੇ ਵਧ ਗਿਆ ਸੀ। ਫਰਾਂਸ ਦੇ ਹੈਨਰੀ ਤੀਜੇ ਨੂੰ ਸਭ ਤੋਂ ਪਹਿਲਾਂ ਪੁਲ ਪਾਰ ਕਰਨ ਦਾ ਸਨਮਾਨ ਦਿੱਤਾ ਗਿਆ ਸੀ ਅਤੇ ਇਸ ਮੌਕੇ ਦਾ ਜਸ਼ਨ ਮਨਾਉਣ ਲਈ ਦਾਅਵਤ ਕੀਤੀ ਗਈ ਸੀ।
ਸਤਾਰਵੀਂ ਸਦੀ ਦੀ ਸ਼ੁਰੂਆਤ ਤੱਕ, ਪੁਲ ਉੱਤੇ ਛੱਤ ਨਹੀਂ ਸੀ। 1603 ਈ: ਵਿੱਚ, ਐਂਟੋਨੀਓ ਡਾ ਪੌਂਟੇ ਦੁਆਰਾ ਡਿਜ਼ਾਈਨ ਕਰਨ ਦੇ ਬਾਅਦ ਇੱਕ ਢੁਕਵੀਂ ਛੱਤ ਜੋੜੀ ਗਈ ਸੀ। ਉਸਨੇ ਪੱਥਰ ਦੀ ਛੱਤ ਬਣਾਉਣ ਦਾ ਪ੍ਰਸਤਾਵ ਦਿੱਤਾ ਸੀ, ਪਰ ਇਹ ਬਹੁਤ ਭਾਰੀ ਮੰਨਿਆ ਗਿਆ ਸੀ। ਆਖ਼ਰਕਾਰ, ਲੱਕੜ ਦੀ ਇੱਕ ਹਲਕੀ ਛੱਤ ਬਣਾਈ ਗਈ ਸੀ। ਉਸ ਸਮੇਂ ਤੋਂ ਰਿਆਲਟੋ ਬ੍ਰਿਜ ਨੂੰ ਪੂਰੀ ਤਰ੍ਹਾਂ ਢਕਿਆ ਗਿਆ ਹੈ। ਐਂਟੋਨੀਓ ਡਾ ਪੌਂਟੇ, ਪੁਲ ਦੇ ਦੋਵੇਂ ਪਾਸੇ ਦੇ ਜੰਗਲਿਆਂ ਨੂੰ ਡਿਜ਼ਾਈਨ ਕਰਨ ਲਈ ਵੀ ਜ਼ਿੰਮੇਵਾਰ ਸੀ। ਇਨ੍ਹਾਂ ਨੂੰ ਦਸ ਮੂਰਤੀਆਂ ਨਾਲ ਸਜਾਇਆ ਗਿਆ ਸੀ, ਜੋ ਵੱਖ-ਵੱਖ ਇਤਿਹਾਸਕ ਅਤੇ ਮਿਿਥਹਾਸਕ ਸ਼ਖਸੀਅਤਾਂ ਨੂੰ ਦਰਸਾਉਂਦੇ ਸਨ। ਮੂਰਤੀਆਂ ਵੱਖ-ਵੱਖ ਮੂਰਤੀਕਾਰਾਂ ਦੁਆਰਾ ਬਣਾਈਆਂ ਗਈਆਂ ਸਨ ਅਤੇ ਸਤਾਰਵੀਂ ਸਦੀ ਦੌਰਾਨ ਪੁਲ ਵਿੱਚ ਜੋੜੀਆਂ ਗਈਆਂ ਸਨ।
ਇਸਦੇ ਦੋ ਝੁਕੇ ਹੋਏ ਢਲਾਣੀ ਮਾਰਗ ਇੱਕ ਕੇਂਦਰੀ ਬਰਾਂਡੇ ਤੱਕ ਲੈ ਜਾਂਦੇ ਹਨ। ਬਰਾਂਡੋ ਦੇ ਦੋਵੇਂ ਪਾਸੇ, ਢੱਕੇ ਹੋਏ ਰੈਂਪਾਂ ‘ਤੇ ਛੇ-ਛੇ ਦੁਕਾਨਾਂ ਦੀਆਂ ਕਤਾਰਾਂ ਸੈਲਾਨੀਆਂ ਦੀ ਖਿੱਚ ਦਾ ਵੱਡਾ ਕਾਰਨ ਹਨ। ਇਹ ਬੰਸਰੀਨੁਮਾ ਡੋਰਿਕ ਕਾਲਮਾਂ ਦੇ ਇੱਕ ਜੋੜੇ ਤੋਂ ਬਣਿਆ ਹੈ ਜੋ ਕੁੰਡਲੀਦਾਰ ਤਾਜ ਹਨ। ਕਾਲਮਾਂ ਦੇ ਵਿਚਕਾਰ ਤਿੰਨ ਗੋਲ-ਚੌਕਸ ਖੁੱਲ੍ਹਦੇ ਹਨ, ਜੋ ਗੌਂਡਲਾ ਕਿਸ਼ਤੀ ਦੇ ਅੰਦਰ ਅਤੇ ਬਾਹਰ ਲੰਘਣ ਲਈ ਕੇਂਦਰ ਵਿੱਚ ਕਾਫ਼ੀ ਜਗ੍ਹਾ ਬਣਾ ਦਿੰਦੇ ਹਨ। ਬਰਾਂਡਾ ਇੱਕ ਤਿਕੋਣੀ ਕੁਰਸੀ ਨਾਲ ਸਿਖਰ 'ਤੇ ਹੈ। ਬਰਾਂਡੇ ਦਾ ਡਿਜ਼ਾਇਨ ਆਰਕੀਟੈਕਟ ਪੈਲਾਡੀਓ ਦੇ ਸੈਨ ਜਾਰਜੀਓ ਮੈਗੀਓਰ ਦੇ ਚਰਚ ਨੂੰ ਦਰਸਾਉਂਦਾ ਹੈ, ਜੋ ਕਿ ਪਿਆਜ਼ਾ ਸੈਨ ਮਾਰਕੋ ਦੇ ਸਾਹਮਣੇ ਸਥਿਤ ਹੈ। ਉਸ ਸਮੇਂ ਪੁਲ ਦੀ ਇੰਜੀਨੀਅਰਿੰਗ ਨੂੰ ਇੰਨਾ ਰਿਸਕੀ ਮੰਨਿਆ ਜਾਂਦਾ ਸੀ ਤੇ ਆਰਕੀਟੈਕਟ ਵਿਨਸੈਂਜ਼ੋ ਸਕਾਮੋਜ਼ੀ ਨੇ ਇਸਦੇ ਜਲਦ ਵਿਨਾਸ਼ ਦੀ ਭਵਿੱਖਬਾਣੀ ਵੀ ਕੀਤੀ ਸੀ। ਲੇਕਿਨ ਪੁਲ ਨੇ ਆਪਣੇ ਆਲੋਚਕਾਂ ਨੂੰ ਵੈਨਿਸ ਵਿੱਚ ਭਵਨਕਲਾ ਦੇ ਪ੍ਰਤੀਕ ਮਸ਼ਹੂਰ ਹੋ ਕੇ ਕਰੜਾ ਜੁਆਬ ਦਿੱਤਾ ਹੈ। ਰਿਆਲਟੋ ਬ੍ਰਿਜ, ਆਰਕੀਟੈਕਚਰਲ ਚਮਤਕਾਰ ਅਤੇ ਪੁਨਰਜਾਗਰਣ ਕਾਲ ਦੀ ਇੱਕ ਇੰਜੀਨੀਅਰਿੰਗ ਪ੍ਰਾਪਤੀ ਮੰਨਿਆ ਜਾਂਦਾ ਹੈ।
ਰਿਆਲਟੋ ਬ੍ਰਿਜ ਇੱਕ ਸਿੰਗਲ ਸਪੈਨ ਬ੍ਰਿਜ ਹੈ, ਅਰਥਾਤ, ਇਹ ਮੱਧ ਵਿੱਚ ਬਿਨਾਂ ਕਿਸੇ ਸਪੋਰਟ ਦੇ ਹਰੇਕ ਸਿਰੇ 'ਤੇ ਐਂਕਰ ਕੀਤਾ ਜਾਂਦਾ ਹੈ। ਹੁਣ ਇਸਦੇ ਢਾਂਚੇ ਵਿੱਚ ਚੱਲਣਯੋਗ ਕੇਂਦਰੀ ਭਾਗ ਵਿੱਚ ਜਿਹੜੇ ਦੋ ਰੈਂਪ ਮਿਲਦੇ ਸਨ, ਉਹ ਉੱਚੇ ਸਮੁੰਦਰੀ ਜਹਾਜ਼ਾਂ ਦੇ ਲੰਘਣ ਦੀ ਇਜਾਜ਼ਤ ਦੇਣ ਲਈ ਉੱਚੇ ਕੀਤੇ ਜਾ ਸਕਦੇ ਸਨ। ਪੰਦਰਵੀਂ ਸਦੀ ਦੇ ਪਹਿਲੇ ਅੱਧ ਦੌਰਾਨ ਪੁਲ ਦੇ ਕਿਨਾਰੇ ਦੁਕਾਨਾਂ ਦੇ ਕਿਰਾਏ ਨੇ ਰਾਜ ਦੇ ਖਜ਼ਾਨੇ ਨੂੰ ਆਮਦਨੀ ਲਿਆਂਦੀ, ਜਿਸ ਨੇ ਪੁਲ ਨੂੰ ਬਣਾਈ ਰੱਖਣ ਵਿੱਚ ਮਦਦ ਕੀਤੀ। ਮੌਜੂਦਾ ਰਿਆਲਟੋ ਬ੍ਰਿਜ ਦੇ ਨਿਰਮਾਣ ਵਿੱਚ ਅਸਥਿਰ ਸਥਿਤੀਆਂ ਕਾਰਨ ਤਿੰਨ ਸਾਲ ਲੱਗ ਗਏ ਸਨ। ਇਸਦੇ ਲਈ ਲੋੜੀਂਦੇ ਫੰਡ ਵੱਖ-ਵੱਖ ਸਰੋਤਾਂ ਤੋਂ ਆਏ ਸਨ, ਜਿਸ ਵਿੱਚ ਲਾਟਰੀ ਦੀ ਇੱਕ ਪਰਿਵਰਤਨ ਵੀ ਸ਼ਾਮਲ ਹੈ। ਨਵਾਂ ਪੱਥਰ ਦਾ ਪੁਲ ਇੰਨ-ਬਿੰਨ ਪੁਰਾਣੇ ਲੱਕੜ ਪੁਲ ਦੀ ਹੀ ਨਕਲ ਹੈ। ਇਹ ਸਭ ਤੋਂ ਪੁਰਾਣਾ ਵੀ ਹੈ ਅਤੇ 1591 ਈ: ਵਿੱਚ ਇਸ ਦੇ ਮੁਕੰਮਲ ਹੋਣ ਤੋਂ ਬਾਅਦ ਇਹ ਇੱਕ ਪ੍ਰਮੁੱਖ ਕ੍ਰਾਸਿੰਗ ਪੁਆਇੰਟ ਵਜੋਂ ਕੰਮ ਕਰਦਾ ਰਿਹਾ ਹੈ।
ਇਹ ਪੁਲ 1850 ਈ: ਦੇ ਦਹਾਕੇ ਤੱਕ ਨਹਿਰ ਨੂੰ ਪਾਰ ਕਰਨ ਵਾਲੀ ਇੱਕੋ ਇੱਕ ਸਥਰਿ ਬਣਤਰ ਵਜੋਂ ਕੰਮ ਕਰਦਾ ਸੀ, ਉਸ ਤੋਂ ਪਹਿਲਾਂ ਹੋਰ ਸਥਾਨਾਂ 'ਤੇ ਜਾਣ ਲਈ ਪੈਦਲ ਚੱਲਣ ਵਾਲੇ ਲੰਬੇ ਮਾਰਗ ਵਰਤੇ ਜਾਂਦੇ ਸਨ ਜਾਂ ਗੌਂਡੋਲਾ ਕਿਸ਼ਤੀਆਂ ਦੁਆਰਾ ਪਾਰ ਕੀਤੇ ਜਾਂਦੇ ਸਨ। ਲੱਕੜ ਦੇ ਪੁਲ ਲਈ ਰੱਖ-ਰਖਾਅ ਬਹੁਤ ਜ਼ਰੂਰੀ ਸੀ।
ਇਸ ਤੋਂ ਸਹਿਜੇ ਹੀ ਕਲਪਨਾ ਕੀਤਾ ਜਾ ਸਕਦਾ ਹੈ ਕਿ ਵੈਨਿਸ ਗਣਰਾਜ ਵਿੱਚ ਵਪਾਰਕ ਗਤੀਵਿਧੀਆਂ ਕਿੰਨੀਆਂ ਜ਼ਿਆਦਾ ਜੀਵੰਤ ਹੋਈਆਂ ਹੋਣਗੀਆਂ, ਕਿਉਂਕਿ ਰਿਆਲਟੋ ਖੇਤਰ ਵੈਨਿਸ ਗਣਰਾਜ ਦਾ ਵਪਾਰਕ, ​​ਵਿੱਤੀ, ਰਾਜਨੀਤਿਕ ਅਤੇ ਪ੍ਰਸ਼ਾਸਨਿਕ ਕੇਂਦਰ ਸੀ ਅਤੇ ਉਸ ਸਮੇਂ ਇੱਥੇ ਮਹੱਤਵਪੂਰਨ ਬਾਜ਼ਾਰ ਸਥਾਨ ਸਨ। ਸਾਰੇ ਤਿੰਨ ਟਾਪੂਆਂ 'ਤੇ ਰਿਆਲਟੋ ਮਾਰਕੀਟ ਖੇਤਰ ਦਾ ਵਿਕਾਸ ਰਿਆਲਟੋ ਬ੍ਰਿਜ ਦੇ ਵਿਕਾਸ ਨਾਲ ਨੇੜਿਓਂ ਜੁੜਿਆ ਹੋਇਆ ਹੈ। ਰਿਆਲਟੋ ਬ੍ਰਿਜ ਕਈ ਸਦੀਆਂ ਤੋਂ ਵੈਨਿਸ ਸ਼ਹਿਰ ਦੇ ਪ੍ਰਤੀਕ ਵਜੋਂ ਖੜ੍ਹਾ ਹੈ।
ਮਨੁੱਖਜਾਤੀ ਹਜ਼ਾਰਾਂ ਸਾਲਾਂ ਤੋਂ ਪੁਲ ਬਣਾ ਰਹੀ ਹੈ, ਅਤੇ ਇਸ ਵਿਸ਼ੇ ਦੇ ਆਲੇ-ਦੁਆਲੇ ਸਾਹਿਤ ਦਾ ਇੱਕ ਬਹੁਤ ਵੱਡਾ ਹਿੱਸਾ ਅਤੇ ਡਰਾਇੰਗਾਂ ਅਤੇ ਫੋਟੋਆਂ ਦੀ ਇੱਕ ਵੱਡੀ ਗਿਣਤੀ ਵਿੱਚ ਵਾਧਾ ਹੋਇਆ ਹੈ। ਇਹ ਨੋਟ ਕਰਨਾ ਦਿਲਚਸਪ ਹੈ ਕਿ ਲਗਭਗ ਉਨੀਵੀਂ ਸਦੀ ਦੇ ਅਖੀਰ ਤੱਕ ਦੁਨੀਆ ਦੇ ਸਾਰੇ ਮਹਾਨ ਅਤੇ ਮਸ਼ਹੂਰ ਪੁਲ ਨਦੀਆਂ ਜਾਂ ਖੱਡਾਂ ਦੇ ਪਾਰ ਪੈਦਲ ਯਾਤਰੀਆਂ ਅਤੇ ਪਸ਼ੂਆਂ ਦੀ ਆਵਾਜਾਈ ਲਈ ਬਣਾਏ ਗਏ ਸਨ। ਉਹਨਾਂ ਨੇ ਮੁੱਖ ਤੌਰ 'ਤੇ ਸ਼ਹਿਰ, ਰਾਜ ਜਾਂ ਸ਼ਾਸਕ ਦੀ ਸ਼ਕਤੀ ਅਤੇ ਸਥਾਈਤਾ ਦੇ ਪ੍ਰਦਰਸ਼ਨ ਦੇ ਰੂਪ ਵਿੱਚ ਇੱਕ ਪ੍ਰਤੀਕਾਤਮਕ ਕਾਰਜ ਕੀਤਾ, ਜਿਸਨੇ ਉਹਨਾਂ ਨੂੰ ਬਣਾਇਆ ਹੈ। ਰਿਆਲਟੋ ਬ੍ਰਿਜ ਬਹੁਤ ਸਾਰੀਆਂ ਪੇਂਟਿੰਗਾਂ ਵਿੱਚ ਦਿਖਾਈ ਦਿੰਦਾ ਹੈ। ਜਿਸ ਵਿੱਚ ਸਭ ਤੋਂ ਮਸ਼ਹੂਰ ਇੱਕ ਇਤਾਲਵੀ ਪੁਨਰਜਾਗਰਣ ਕਲਾਕਾਰ ਵਿਟੋਰ ਕਾਰਪੈਸੀਓ ਦੁਆਰਾ ਪੌਂਟੇ ਡੀ ਰਿਆਲਟੋ ਪੇਂਟਿੰਗ 1496 ਈ: ਦੀ ਹੈ, ਜਦੋਂ ਪੁਲ ਅਜੇ ਵੀ ਲੱਕੜ ਦਾ ਸੀ। ਇਸ ਤੋਂ ਇਲਾਵਾਂ ਵਿਸ਼ਵ ਭਰ ਦੀਆਂ ਅਨੇਕਾਂ ਫਿਲਮਾਂ, ਡਰਾਮਿਆਂ ਅਤੇ ਟੀਵੀ ਪ੍ਰੌਗਰਾਮਾਂ ਵਿੱਚ ਵਿਖਾਇਆ ਗਿਆ ਹੈ। ਇਸ ਤੋਂ ਇਲਾਵਾ ਨਾਵਲਾਂ, ਕਹਾਣੀਆਂ ਅਤੇ ਹੋਰ ਢੇਰ ਸਾਰੀਆਂ ਪੁਸਤਕਾਂ ਤੁਸੀਂ ਰਿਆਲਟੋ ਪੁਲ ਦਾ ਜ਼ਿਕਰ ਪੜ੍ਹ ਸਕਦੇ ਹੋ।

ਰਿਆਲਟੋ ਬ੍ਰਿਜ ਨੇ ਇੱਕ ਵਪਾਰਕ ਕੇਂਦਰ ਵਜੋਂ ਵੈਨਿਸ ਦੇ ਇਤਿਹਾਸ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਈ। ਇਸਨੇ ਮੱਧ ਯੁੱਗ ਅਤੇ ਪੁਨਰਜਾਗਰਣ ਸਮੇਂ ਵਿੱਚ ਵਪਾਰ ਲਈ ਸ਼ਹਿਰ ਨੂੰ ਦੁਨੀਆ ਵਿੱਚ ਸਭ ਤੋਂ ਮਹੱਤਵਪੂਰਨ ਬਣਾਉਣ ਵਿੱਚ ਮਦਦ ਕੀਤੀ। ਇਸ ਦੀਆਂ ਦੋਵੇਂ ਪਾਸੇ ਦੁਕਾਨਾਂ ਹੋਣ ਕਾਰਨ ਇਹ ਵੀ ਹਲਚਲ ਵਾਲਾ ਬਾਜ਼ਾਰ ਸੀ। ਅੱਜ, ਰਿਆਲਟੋ ਬ੍ਰਿਜ ਅਜੇ ਵੀ ਇੱਕ ਮਹੱਤਵਪੂਰਨ ਸੈਲਾਨੀ ਆਕਰਸ਼ਣ ਹੈ ਅਤੇ ਇਹ ਯਾਦਗਾਰ ਅਤੇ ਹੋਰ ਸਮਾਨ ਵੇਚਣ ਵਾਲੀਆਂ ਦੁਕਾਨਾਂ ਦੇ ਨਾਲ ਇੱਕ ਵਿਅਸਤ ਵਪਾਰਕ ਕੇਂਦਰ ਬਣਿਆ ਹੋਇਆ ਹੈ।  ਇਸਦੇ ਅਮੀਰ ਇਤਿਹਾਸ ਅਤੇ ਵਿਲੱਖਣ ਡਿਜ਼ਾਈਨ ਦੇ ਨਾਲ, ਰਿਆਲਟੋ ਬ੍ਰਿਜ ਆਉਣ ਵਾਲੇ ਕਈ ਸਾਲਾਂ ਤੱਕ ਦਿਲਚਸਪੀ ਅਤੇ ਅਧਿਐਨ ਦਾ ਵਿਸ਼ਾ ਬਣਿਆ ਰਹੇਗਾ। ਅੱਜ, ਰਿਆਲਟੋ ਬ੍ਰਿਜ ਵੇਨਿਸ ਵਿੱਚ ਸਭ ਤੋਂ ਵੱਧ ਵੇਖੇ ਜਾਣ ਵਾਲੇ ਅਤੇ ਮਾਨਤਾ ਪ੍ਰਾਪਤ ਸਥਾਨਾਂ ਵਿੱਚੋਂ ਇੱਕ ਬਣਿਆ ਹੋਇਆ ਹੈ, ਅਤੇ ਇਸਦੀ ਇਤਿਹਾਸਕ ਵਿਰਾਸਤ ਨੂੰ ਵੈਨਿਸ ਦੇ ਲੋਕਾਂ ਦੁਆਰਾ ਸੁਰੱਖਿਅਤ ਰੱਖਣ ਦਾ ਹਰ ਸੰਭਵ ਉਪਰਾਲਾ ਕੀਤਾ ਜਾਂਦਾ ਹੈ।
ਆਰਕੀਟੈਕਚਰਲ ਪ੍ਰਤੀਕਾਂ ਵਿੱਚੋਂ ਇੱਕ ਹੈ ਅਤੇ ਇਸਨੂੰ ਸ਼ਹਿਰ ਦੀ ਇਤਿਹਾਸਕ ਅਤੇ ਆਰਕੀਟੈਕਚਰਲ ਵਿਰਾਸਤ ਦਾ ਇੱਕ ਹਿੱਸਾ ਮੰਨਿਆ ਜਾਂਦਾ ਹੈ। ਵੈਨਿਸ ਕਈ ਸਦੀਆਂ ਤੱਕ ਇੱਕ ਮਹਾਨ ਸਮੁੰਦਰੀ ਗਣਰਾਜ ਸੀ। ਇਸ ਦੌਰਾਨ ਸ਼ਹਿਰ ਨੇ ਇੱਕ ਸ਼ਕਤੀਸ਼ਾਲੀ ਵਪਾਰਕ ਅਤੇ ਸੱਭਿਆਚਾਰਕ ਕੇਂਦਰ ਵਜੋਂ ਇਤਿਹਾਸ ਵਿੱਚ ਇੱਕ ਸਥਾਈ ਸਥਾਨ ਪ੍ਰਾਪਤ ਕੀਤਾ ਸੀ। ਰਿਆਲਟੋ ਦਾ ਬਜ਼ਾਰ ਸ਼ਹਿਰ ਦਾ ਵਪਾਰਕ ਕੇਂਦਰ ਸੀ, ਅਤੇ ਰਿਆਲਟੋ ਬ੍ਰਿਜ ਗ੍ਰੈਂਡ ਕੈਨਾਲ ਦੇ ਪਾਰ ਦੇ ਬਜ਼ਾਰ ਨਾਲ ਭੌਤਿਕ ਸੰਬੰਧ ਸੀ। ਅਸਲ ਵਿੱਚ, ਪੁਲ ਗ੍ਰੈਂਡ ਕੈਨਾਲ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਲੋਕਾਂ ਦੀ ਆਵਾਜਾਈ ਵਿੱਚ ਇੱਕ ਮਹੱਤਵਪੂਰਣ ਕੜੀ ਸੀ ਅਤੇ ਨਤੀਜੇ ਵਜੋਂ ਸ਼ਹਿਰ ਦੇ ਵਪਾਰਕ ਜੀਵਨ ਦੇ ਵਿਕਾਸ ਵਿੱਚ ਇਸਦੀ ਅਹਿਮ ਭੂਮਿਕਾ ਸੀ। ਵੈਨਿਸ ਦੀ ਘਟਦੀ ਕਿਸਮਤ ਦੇ ਬਾਵਜੂਦ, ਸ਼ਹਿਰ ਦੀ ਸੱਭਿਆਚਾਰਕ ਭੂਮਿਕਾ ਅੱਜ ਤੱਕ ਬਹੁਤ ਘੱਟ ਬਦਲੀ ਹੈ। ਹਾਲਾਂਕਿ ਰਿਆਲਟੋ ਵਿਖੇ ਮਾਰਕੀਟ ਦਾ ਕੰਮ ਮਹੱਤਵ ਵਿੱਚ ਘੱਟ ਗਿਆ ਹੈ, ਸ਼ਹਿਰ ਦਾ ਕੇਂਦਰ ਦੁਨੀਆਂ ਭਰ ਦੇ ਸੈਲਾਨੀਆਂ ਲਈ ਇੱਕ ਪ੍ਰਸਿੱਧ ਸੈਲਾਨੀ ਆਕਰਸ਼ਣ ਬਣਿਆ ਹੋਇਆ ਹੈ। ਵੈਨੀਸ਼ੀਅਨਾਂ ਲਈ ਰਿਆਲਟੋ ਬ੍ਰਿਜ ਉਨ੍ਹਾਂ ਦੇ ਸ਼ਹਿਰ ਦੇ ਸਥਾਈ ਪ੍ਰਤੀਕਾਂ ਵਿੱਚੋਂ ਇੱਕ ਹੈ, ਜੋ ਉਨ੍ਹਾਂ ਦੀ ਪਛਾਣ ਦੀ ਭਾਵਨਾ ਵਿੱਚ ਯੋਗਦਾਨ ਪਾਉਂਦਾ ਹੈ। ਇਸ ਦੇ ਇਤਿਹਾਸਕ ਮਹੱਤਵ ਅਤੇ ਪ੍ਰਤੀਕਾਤਮਕ ਮੁੱਲ ਨੂੰ ਜ਼ਿਆਦਾ ਨਹੀਂ ਦੱਸਿਆ ਜਾ ਸਕਦਾ। ਰਿਆਲਟੋ ਬਿੱਜ ਨੂੰ ਦੇਖਣ ਲਈ ਸੂਰਜ ਉੱਗਦਿਆਂ ਹੀ ਭੀੜ ਜਮਾਂ ਹੋ ਜਾਂਦੀ ਹੈ ਤੇ ਰਾਤ ਨੂੰ ਸੂਰਜ ਛਿਪਣੀ ਬਾਅਦ ਵੀ ਇੱਥੇ ਬਾਣੀਆਂ ਦੇ ਵਿਆਹ ਜਿੰਨੀ ਰੌਣਕ ਹੁੰਦੀ ਹੈ।

-ਬਲਰਾਜ ਸਿੰਘ ਸਿੱਧੂ, ਯੂ. ਕੇ. 



ਰੰਗੀਨ ਟਾਪੂ: ਬੂਰਾਨੋ

 

ਵੈਨਿਸ ਤੋਂ ਤਕਰੀਬਨ ਚਾਲੀ ਮੀਲ ਦੂਰ ਇੱਕ ਬੂਰਾਨੋ ਨਾਮਕ ਬਹੁਤ ਹੀ ਛੋਟਾ ਜਿਹਾ ਟਾਪੂ ਹੈ। ਵੈਨਿਸ ਤੋਂ ਪਾਣੀ ਵਾਲੀ ਬੱਸ ਰਾਹੀਂ ਪੂਰੇ ਪੰਤਾਲੀ ਮਿੰਟ ਲੱਗਦੇ ਹਨ ਉੱਥੇ ਪਹੁੰਚਣ ਲਈ। ਵਨੀਸ਼ੀਅਨ ਝੀਲ ਵਿੱਚ ਸਥਿਤ ਇਹ ਟਾਪੂ ਵੈਨਿਸ ਦੇ ਉੱਤਰ ਵੱਲ, ਟੋਰਸੇਲੋ ਟਾਪੂ ਦੇ ਬਹੁਤ ਨੇੜੇ ਹੈ। ਇਸ ਟਾਪੂ ਦੀ ਖਾਸੀਅਤ ਇੱਥੇ ਬਣੇ ਰੰਗ-ਬਰੰਗੇ ਘਰ ਹਨ। ਵੈਨਿਸ ਆਏ ਫੋਟੋਗ੍ਰਾਫੀ ਦੇ ਸ਼ੌਂਕੀਨ ਇਸ ਟਾਪੂ ਨੂੰ ਇੰਝ ਪੈਂਦੇ ਹਨ, ਜਿਵੇਂ ਨਹਿੰਗ ਬੇਹੇ ਕਹਾੜ ਨੂੰ ਟੁੱਟ ਕੇ ਪੈਂਦੇ ਹਨ। ਵੈਸੇ ਤਾਂ ਇਸ ਟਾਪੂ ਉੱਪਰ ਬਹੁਤ ਸ਼ਾਂਤੀ ਹੁੰਦੀ ਹੈ, ਪਰ ਹਰ ਪਾਸੇ ਤੁਹਾਨੂੰ ਕੈਮਰਿਆਂ ਦੀਆਂ ਫਲੈਂਸ਼ਾਂ ਦੇ ਚਮਕਾਰੇ ਵੱਕਦੇ ਦਿਖਾਈ ਅਤੇ ਸੁਣਾਈ ਦਿੰਦੇ ਹਨ।
ਲੇਸ ਨਾਲ ਕੱਪੜੇ 'ਤੇ ਕਢਾਈ ਕਰਕੇ ਬਣਾਈਆਂ ਵਸਤਾਂ ਅਤੇ ਕਪੜਿਆਂ ਲਈ ਵੀ ਇਹ ਟਾਪੂ ਕਾਫੀ ਮਸ਼ਹੂਰ ਹਨ। ਇਸਦਾ ਪਿਛੋਕੜ ਇਹ ਹੈ ਕਿ ਜਦੋਂ ਮਛੇਰੇ ਸਮੁੰਦਰ ਵਿੱਚ ਮੱਛੀਆਂ ਫੜਨ ਚਲੇ ਜਾਂਦੇ ਸਨ ਤਾਂ ਪਿੱਛੋਂ ਉਹਨਾਂ ਦੀਆਂ ਉਡੀਕਵਾਨ ਨਾਰਾਂ ਸਿਲਾਈ ਕਢਾਈ ਕਰਕੇ ਆਪਣਾ ਸਮਾਂ ਟਪਾਇਆ ਕਰਦੀਆਂ ਸਨ।

ਲਗਭਗ 4,000 ਵਸਨੀਕਾਂ ਵਾਲੇ ਇਸ ਟਾਪੂ ਵਿੱਚ ਇੱਕ ਉੱਚਾ ਘੰਟਾ-ਘਰ ਹੈ, ਜੋ ਦੂਰੋਂ ਦਿਖਾਈ ਦਿੰਦਾ ਹੈ। ਬੂਰਾਨੋ ਆਪਣੇ ਰੰਗੀਨ ਘਰਾਂ ਲਈ ਸਭ ਤੋਂ ਵੱਧ ਵੇਖੇ ਜਾਣ ਵਾਲੇ ਟਾਪੂਆਂ ਵਿੱਚੋਂ ਇੱਕ ਬਣ ਗਿਆ ਹੈ। ਇੱਥੋਂ ਦੇ ਵਾਸ਼ਿੰਦੀਆਂ ਲਈ ਸਾਲ ਆਪਣੇ ਘਰਾਂ ਨੂੰ ਪੇਂਟ ਕਰਨਾ ਲਾਜ਼ਮੀ ਹੁੰਦਾ ਹੈ ਅਤੇ ਉਹਨਾਂ ਨੂੰ ਰੰਗ ਚੁਣਨ ਦੀ ਇਜਾਜ਼ਤ ਨਹੀਂ ਹੁੰਦੀ, ਪਰ ਸਰਕਾਰ ਦੁਆਰਾ ਉਹਨਾਂ ਦੇ ਨਿਵਾਸ ਸਥਾਨ ਦੇ ਅਨੁਸਾਰ ਖਾਸ ਰੰਗਤ ਬਾਰੇ ਸੂਚਿਤ ਕੀਤਾ ਜਾਂਦਾ ਹੈ। ਇੱਕ ਦੰਤਕਥਾ ਅਨੁਸਾਰ ਘਰਾਂ ਨੂੰ ਚਮਕਦਾਰ ਅਤੇ ਖੁਸ਼ਹਾਲ ਰੰਗਾਂ ਨਾਲ ਪੇਂਟ ਕੀਤਾ ਗਿਆ ਸੀ ਤਾਂ ਜੋ ਮਲਾਹ ਉਨ੍ਹਾਂ ਨੂੰ ਖਰਾਬ ਮੌਸਮ ਜਾਂ ਧੁੰਦ ਵਾਲੇ ਦਿਨਾਂ ਵਿੱਚ ਦੂਰੋਂ ਦੇਖ ਸਕਣ। ਸਮੁੱਚੇ ਵੈਨਿਸ ਵਾਂਗ ਇਹ ਟਾਪੂ ਵੀ ਹਨੀਮੂਨ ਜਾਂ ਇਸ਼ਕ ਫਰਮਾਉਣ ਲਈ ਬਹੁਤ ਵਧੀਆ ਜਗ੍ਹਾ ਹੈ। ਇਸ ਟਾਪੂ ਉੱਪਰ ਆ ਕੇ ਤੁਹਾਨੂੰ ਮਲੋਮੱਲੀ ਇਸ ਜਗ੍ਹਾ ਨਾਲ ਇਸ਼ਕ ਹੋ ਜਾਣਾ ਸੁਭਾਵਿਕ ਹੈ। ਅਗਰ ਅਜਿਹਾ ਨਹੀਂ ਹੁੰਦਾ ਤਾਂ ਇਸਦਾ ਮਤਲਬ ਤੁਹਨੂੰ ਡਾਕਟਰੀ ਇਲਾਜ ਦੀ ਜ਼ਰੂਰਤ ਹੈ। ਅਤੇ ਹਾਂ, ਇਸ ਸਥਾਨ ਦੀ ਸੈਰ ਕਰਨ ਲਈ ਅਗਰ ਤੁਹਾਡੇ ਨਾਲ ਖੂਬਸੂਰਤ ਸਾਥ ਹੋਵੇ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਨਿਬੜਦੀ ਹੈ।

-ਬਲਰਾਜ ਸਿੰਘ ਸਿੱਧੂ, ਯੂ. ਕੇ.

ਵੈਨਿਸ ਦੀ ਕੈਨਾਲ ਗ੍ਰਾਂਡੇ (ਵਿਸ਼ਾਲ ਨਹਿ

 ਨਹਿਰਾਂ ਦੀ ਮਨੁੱਖੀ ਜੀਵਨ ਵਿੱਚ ਆਦਿਕਾਲ ਤੋਂ ਖਾਸ ਮਹੱਤਤਾ ਰਹੀ ਹੈ। ਖਾਸਕਰ ਪੰਜਾਬ ਅਤੇ ਕਿਸਾਨੀ ਪਰਿਵਾਰਾਂ ਨਾਲ ਸੰਬੰਧ ਰੱਖਣ ਵਾਲੇ ਭਲੀਭਾਂਤ ਜਾਣਦੇ ਹਨ ਕਿ ਕਦੇ ਸਾਡੀ ਖੇਤੀ ਲਈ ਨਹਿਰਾਂ ਅਤੇ ਨਹਿਰਾਂ ਵਿੱਚੋਂ ਨਿਕਲਦੀਆਂ ਕੱਸੀਆਂ ਸੂਏ ਹੀ ਇੱਕ ਮਾਤਰ ਸੰਚਾਈ ਦਾ ਸਾਧਨ ਸਨ। ਇਹਨਾਂ ਨਹਿਰਾਂ ਤੋਂ ਪਾਣੀ ਦੀ ਵਾਰੀ ਲੈਂਦਿਆਂ ਹੀ ਸਾਡੇ ਅਨੇਕਾਂ ਲੋਕ ਗੀਤ ਘੜੇ ਗਏ। ਮਿਸਾਲਨ:


ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ। ਇੱਕ ਹੋਵੇ ਨਹਿਰ ਕਿਨਾਰਾ,
ਨੀ ਮੱਛਲੀ ਦਾ ਪੱਤ ਬਣਕੇ, ਰੰਗ ਚੂਸਲਾਂ ਬੁੱਲ੍ਹਾਂ ਦਾ ਸਾਰਾ।
ਖੈਰ, ਆਧਨਿਕ ਕ੍ਰਾਂਤੀ ਆਉਣ ਨਾਲ ਭਾਵੇਂ ਅਸੀਂ ਪੰਜਾਬੀ ਤਾਂ ਨਹਿਰਾਂ ਉੱਪਰ ਨਿਰਭਰ ਨਹੀਂ ਰਹੇ। ਪਰ ਦੁਨੀਆਂ ਦਾ ਇੱਕ ਅਜਿਹਾ ਸ਼ਹਿਰ ਹੈ ਜੋ ਨਹਿਰ ਉੱਪਰ ਵਸਿਆ ਹੋਣ ਕਰਕੇ ਅੱਜ ਵੀ ਨਹਿਰ ਉੱਪਰ ਨਿਰਭਰ ਕਰਦਾ ਹੈ ਤੇ ਨਹਿਰ ਹੀ ਇਸ ਸ਼ਹਿਰ ਦੀ ਖੂਬਸੂਰਤੀ ਹੈ ਤੇ ਨਹਿਰ ਹੀ ਇੱਥੋਂ ਦੇ ਬਾਸਿੰਦਿਆਂ ਦੀ ਕਮਾਈ ਦਾ ਸਾਧਨ। ਉਹ ਸ਼ਹਿਰ ਹੈ ਇੱਟਲੀ ਦਾ ਵੈਨਿਸ ਅਤੇ ਨਹਿਰ ਹੈ ਗ੍ਰੈਂਡ ਕਨਾਲ।

ਗ੍ਰੈਂਡ ਕੈਨਾਲ, ਵੈਨਿਸ, ਇਟਲੀ ਦਾ ਮੁੱਖ ਜਲ ਮਾਰਗ ਅਤੇ ਕੁਦਰਤੀ ਚੈਨਲ ਹੈ, ਜੋ ਸੈਨ ਮਾਰਕੋ ਬੇਸਿਿਲਕਾ ਤੋਂ ਸਾਂਤਾ ਚਿਆਰਾ ਚਰਚ ਤੱਕ ਮੜ੍ਹਕ ਨਾਲ ਵਹਿੰਦਾ ਹੋਇਆ ਵੈਨਿਸ ਸ਼ਹਿਰ ਨੂੰ ਦੋ ਹਿੱਸਿਆਂ ਵਿੱਚ ਵੰਡਦਾ ਹੈ। ਗ੍ਰੈਂਡ ਕੈਨਾਲ ਨਹਿਰ ਦਾ ਇੱਕ ਸਿਰਾ ਸੈਂਟਾ ਲੂਸੀਆ ਰੇਲਵੇ ਸਟੇਸ਼ਨ ਦੇ ਨੇੜੇ ਝੀਲ ਵਿੱਚ ਜਾਂਦਾ ਹੈ ਅਤੇ ਦੂਜਾ ਸਿਰਾ ਸੈਨ ਮਾਰਕੋ ਦੇ ਬੇਸਿਨ ਵਿੱਚ ਜਾਂਦਾ ਹੈ।
ਅੰਗਰੇਜ਼ੀ ਦੀ ਪੁੱਠੀ ਐੱਸ ਵਰਗੇ ਅਕਾਰ ਦੀ ਇਹ ਵਿਸ਼ਾਲ ਨਹਿਰ ਅਤੇ ਵੈਨਿਸ ਸ਼ਹਿਰ ਇੱਕ ਦੂਜੇ ਦੀ ਜਿੰਦ-ਜਾਨ ਹਨ। ਅਗਰ ਵੈਨਿਸ ਨੂੰ ਪਿਉ ਮੰਨ ਲਈਏ ਤਾਂ ਗ੍ਰੈਂਡ ਕਨਾਲ ਇਸ ਦਾ ਪੁੱਤ ਹੈ।
ਤਕਰੀਬਨ 3.8 ਕਿਲੋਮੀਟਰ (2.4 ਮੀਲ) ਤੋਂ ਥੋੜ੍ਹੀ ਵੱਧ ਲੰਮੀ ਅਤੇ 30 ਤੋਂ 70 ਮੀਟਰ (100 ਅਤੇ 225 ਫੁੱਟ) ਚੌੜੀ, ਗ੍ਰੈਂਡ ਕੈਨਾਲ ਦੀ ਔਸਤਨ ਡੂੰਘਾਈ 5 ਮੀਟਰ (17 ਫੁੱਟ) ਹੈ ਅਤੇ ਇਹ ਛੋਟੀਆਂ ਨਹਿਰਾਂ ਦੇ ਨਾਲ ਵੱਖ-ਵੱਖ ਸਥਾਨਾਂ 'ਤੇ ਜੁੜਦੀ ਹੈ। ਇਹ ਜਲ ਮਾਰਗ ਵੈਨੇਸ਼ੀਅਨ ਆਵਾਜਾਈ ਦਾ ਵੱਡਾ ਹਿੱਸਾ ਲੈ ਜਾਂਦੇ ਹਨ, ਕਿਉਂਕਿ ਸ਼ਹਿਰ ਦੇ ਬਹੁਤ ਸਾਰੇ ਹਿੱਸੇ ਵਿੱਚ ਵਾਹਨਾਂ 'ਤੇ ਪਾਬੰਦੀ ਹੈ। ਪਰੰਪਰਾਗਤ ਗੌਂਡਲਾ ਸੈਲਾਨੀਆਂ ਦੇ ਮਨਪਸੰਦ ਹਨ, ਪਰ ਹੁਣ ਮੋਟਰਾਂ ਵਾਲੀਆਂ ਜਨਤਕ-ਟ੍ਰਾਂਜ਼ਿਟ ਵਾਟਰ ਬੱਸਾਂ (ਵੈਪੋਰੇਤੋ) ਅਤੇ ਪ੍ਰਾਈਵੇਟ ਵਾਟਰ ਟੈਕਸੀਆਂ ਨਾਲ ਇਹ ਗ੍ਰੈਂਡ ਕੈਨਾਲ ਹਰ ਸਮੇਂ ਭਰੀ ਰਹਿੰਦੀ ਹੈ। ਪੁਲਿਸ, ਫਾਇਰ, ਅਤੇ ਐਮਰਜੈਂਸੀ ਮੈਡੀਕਲ ਸੇਵਾਵਾਂ ਨਾਲ ਸਬੰਧਤ ਸਾਇਰਨ ਨਾਲ ਲੈਸ ਕਿਸ਼ਤੀਆਂ ਉੱਚ ਰਫਤਾਰ ਨਾਲ ਗ੍ਰੈਂਡ ਕੈਨਾਲ ਨੂੰ ਪਾਰ ਕਰਦੀਆਂ ਹਨ। ਵੈਨਿਸ ਸ਼ਹਿਰ ਦਾ ਸਾਰੇ ਦਾ ਸਾਰਾ ਦਰਮਦਾਰ ਇਸ ਗ੍ਰੈਂਡ ਕੈਨਾਲ ਉੱਤੇ ਹੀ ਟਿੱਕਿਆ ਹੋਇਆ ਹੈ।

 

ਗ੍ਰੈਂਡ ਕੈਨਾਲ ਦੇ ਕਿਨਾਰੇ 170 ਤੋਂ ਵੱਧ ਇਮਾਰਤਾਂ ਕਤਾਰਬੱਧ ਹਨ। ਗ੍ਰੈਂਡ ਕੈਨਾਲ ਰੋਮਨੈਸਕ (1000 ਈ: ਤੋਂ 1150 ਈ:) (੍ Romanesque), ਗੋਥਿਕ (12ਵੀਂ ਤੋਂ 16ਵੀਂ ਸਦੀ ਦਾ ਦੌਰ) ( Gothic,)ਅਤੇ ਪੁਨਰਜਾਗਰਣ (14ਵੀਂ ਤੋਂ 17ਵੀਂ ਸਦੀ ਦਾ ਦੌਰ) (੍ Renaissance) ਸ਼ੈਲੀ ਵਿੱਚ ਬਣੇ ਪੁਰਾਤਨ ਮਹਿਲਾਂ, ਚਰਚਾਂ, ਹੋਟਲਾਂ ਅਤੇ ਹੋਰ ਜਨਤਕ ਇਮਾਰਤਾਂ ਦੁਆਰਾ ਦੋਵੇਂ ਪਾਸਿਆ ਤੋਂ ਮੱਲੀ ਹੋਈ ਹੈ। ਹਾਲਾਂਕਿ ਤੁਲਨਾਤਮਕ ਤੌਰ 'ਤੇ ਪਹਿਲਾਂ ਦੀਆਂ ਸ਼ੈਲੀਆਂ ਦੀਆਂ ਕੁਝ ਉਦਾਹਰਣਾਂ ਬਾਕੀ ਹਨ, ਵੈਨਿਸ ਦੇ ਕੁਝ ਹੋਰ ਮਸ਼ਹੂਰ ਮਹਿਲਾਂ ਨੂੰ ਸੁਰੱਖਿਅਤ ਰੱਖਣ ਲਈ ਠੋਸ ਕੋਸ਼ਿਸ਼ ਕੀਤੀ ਗਈ ਹੈ। ਕਾਦੋਰੋ ਇੱਕ 19ਵੀਂ ਸਦੀ ਦਾ ਮਹਿਲ, ਜੋ ਕਿ ਉੱਘੇ ਕੋਨਟਾਰੀਨੀ ਪਰਿਵਾਰ ਦੇ ਮਾਰੀਨੋ ਕੌਂਟਾਰੀਨੀ ਲਈ ਤਿਆਰ ਕੀਤਾ ਗਿਆ ਸੀ, ਜਿਸਨੂੰ 20ਵੀਂ ਸਦੀ ਦੇ ਅਖੀਰ ਵਿੱਚ ਵੱਡੇ ਪੱਧਰ 'ਤੇ ਮੁਰੰਮਤ ਕੀਤਾ ਗਿਆ ਸੀ ਅਤੇ ਇਸਦਾ ਸਜਾਵਟੀ ਨਕਾਬ ਗ੍ਰੈਂਡ ਕੈਨਾਲ ਦੀਆਂ ਸਭ ਤੋਂ ਵੱਧ ਲੁਭਾਉਣੀਆਂ ਵਾਲੀਆਂ ਥਾਵਾਂ ਵਿੱਚੋਂ ਇੱਕ ਹੈ। ਪਲਾਜ਼ੋ ਪੇਸਾਰੋ ਕਲਾਸੀਕਲ ਸ਼ੈਲੀ ਦੀ ਇੱਕ ਸ਼ਾਨਦਾਰ ਉਦਾਹਰਣ ਹੈ। 1710 ਵਿੱਚ ਪੂਰਾ ਹੋਇਆ, ਇਸਦੇ ਮੁੱਖ ਡਿਜ਼ਾਈਨਰ, ਬਾਲਦਾਸਾਰੇ ਲੌਂਗਹੇਨਾ ਦੀ ਮੌਤ ਤੋਂ ਲਗਭਗ ਤਿੰਨ ਦਹਾਕਿਆਂ ਬਾਅਦ, ਇਸ ਵਿੱਚ ਹੁਣ ਵੈਨਿਸ ਦੀ ਆਧੁਨਿਕ ਕਲਾ ਦੀ ਅੰਤਰਰਾਸ਼ਟਰੀ ਗੈਲਰੀ, ਅਤੇ ਨਾਲ ਹੀ ਓਰੀਐਂਟਲ ਆਰਟ ਦਾ ਅਜਾਇਬ ਘਰ ਹੈ।

ਗ੍ਰੈਂਡ ਕੈਨਾਲ ਉੱਪਰ ਕੇਵਲ ਚਾਰ ਪੁੱਲ ਹਨ। ਸਭ ਤੋਂ ਪੁਰਾਣਾ ਅਤੇ ਆਸਾਨੀ ਨਾਲ ਸਭ ਤੋਂ ਮਸ਼ਹੂਰ, ਰਿਆਲਟੋ ਬ੍ਰਿਜ ਹੈ। 16ਵੀਂ ਸਦੀ ਦੇ ਅੰਤ ਵਿੱਚ ਐਂਟੋਨੀਓ ਡਾ ਪੋਂਟੇ ਦੁਆਰਾ ਡਿਜ਼ਾਈਨ ਕੀਤਾ ਗਿਆ, ਰਿਆਲਟੋ ਬ੍ਰਿਜ ਲਗਭਗ ਮੱਧ 'ਤੇ ਨਹਿਰ ਨੂੰ ਪਾਰ ਕਰਦਾ ਹੈ। ਅਕਾਦਮੀਆ ਪੁਲ 19ਵੀਂ ਸਦੀ ਦੇ ਮੱਧ ਵਿੱਚ ਪੈਦਲ ਆਵਾਜਾਈ ਦੀ ਸਹੂਲਤ ਲਈ ਨਹਿਰ ਦੇ ਪੂਰਬੀ ਸਿਰੇ 'ਤੇ ਬਣਾਇਆ ਗਿਆ ਸੀ। ਇਸਨੂੰ 1932 ਵਿੱਚ ਇੱਕ ਲੱਕੜ ਦੇ ਪੁਲ ਦੁਆਰਾ ਬਦਲ ਦਿੱਤਾ ਗਿਆ ਸੀ ਜੋ ਅਸਥਾਈ ਹੋਣ ਦਾ ਇਰਾਦਾ ਸੀ, ਪਰ ਬਾਅਦ ਵਿੱਚ ਇਸਨੂੰ ਸਥਾਈਤਾ ਦੀ ਇੱਕ ਡਿਗਰੀ ਦੇਣ ਲਈ ਇਸਨੂੰ ਸਟੀਲ ਨਾਲ ਮਜਬੂਤ ਕੀਤਾ ਗਿਆ ਸੀ। ਉਸੇ ਸਾਲ ਸ਼ਹਿਰ ਦੇ ਰੇਲਵੇ ਸਟੇਸ਼ਨ ਤੱਕ ਆਸਾਨ ਪਹੁੰਚ ਪ੍ਰਦਾਨ ਕਰਨ ਲਈ ਨਹਿਰ ਦੇ ਪੱਛਮੀ ਸਿਰੇ 'ਤੇ ਸਕਾਲਜ਼ੀ ਬ੍ਰਿਜ  ਬਣਾਇਆ ਗਿਆ ਸੀ। ਸਵਿਧਾਨ ਪੁਲ (Constitution Bridge), ਸਪੈਨਿਸ਼ ਆਰਕੀਟੈਕਟ ਸੈਂਟੀਆਗੋ ਕੈਲਟਰਾਵਾ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ ਅਤੇ 2008 ਵਿੱਚ ਖੋਲ੍ਹਿਆ ਗਿਆ ਸੀ, ਸਕੈਲਜ਼ੀ ਬ੍ਰਿਜ ਦੇ ਪੱਛਮ ਵਿੱਚ ਸਥਿਤ ਹੈ। ਇਹ ਰੇਲਵੇ ਸਟੇਸ਼ਨ ਨੂੰ ਰੋਮ ਸਕੁਏਅਰ ਵਿਖੇ ਬੱਸ ਟਰਮੀਨਲ ਅਤੇ ਪਾਰਕਿੰਗ ਕੰਪਲੈਕਸ ਨਾਲ ਜੋੜਦਾ ਹੈ। ਗ੍ਰੈਂਡ ਕੈਨਾਲ ਵਿੱਚ ਕਿਸ਼ਤੀਆਂ ਰਾਹੀਂ ਸਫਰ ਕਰਨਾ ਇਉਂ ਜਾਪਦਾ ਹੈ ਜਿਵੇਂ ਸਵਰਗ ਦੀਆਂ ਪੌੜੀਆਂ ਚੜ੍ਹ ਰਹੇ ਹੋਈਏ।

ਵਹੁਟੀਆਂ ਵੇਚਣ ਵਾਲੇ ਫਰੰਗੀ


17ਵੀਂ ਅਤੇ 19ਵੀਂ ਸਦੀ ਦੇ ਵਿਚਕਾਰ ਇੰਗਲੈਂਡ ਵਿੱਚ ਪਤਨੀ-ਵਿਕਰੀ (ਾਡਿੲ ਸੲਲਲਨਿਗ) ਨਾਮਕ ਇੱਕ ਅਜੀਬ ਅਤੇ ਦਿਲਚਸਪ ਰਿਵਾਜ ਹੁੰਦਾ ਸੀ, ਜਿਸਨੂੰ ਤਵਾਰੀਖ ਦੇ ਪੰਨਿਆਂ ਉੱਤੇ ਬਹੁਤ ਘੱਟ ਉਭਾਰਿਆ ਜਾਂ ਪ੍ਰਚਾਰਿਆ ਗਿਆ ਹੈ। ਇਸ ਸਮੇਂ ਦੌਰਾਨ ਅਜਿਹਾ ਕੋਈ ਸਾਲ ਨਹੀਂ ਸੀ, ਜਦੋਂ ਪਤਨੀ ਦੀ ਵਿਕਰੀ ਨਾਲ ਜੁੜੇ ਅਦਾਲਤੀ ਕੇਸ ਦੀ ਅਖਬਾਰੀ ਰਿਪੋਰਟ ਨਾ ਛਪੀ ਹੋਵੇ। ਸਰਕਾਰੀ ਅੰਕੜਿਆਂ ਮੁਤਾਬਿਕ 1780 ਅਤੇ 1850 ਦੇ ਵਿਚਕਾਰ ਲਗਭਗ 300 ਬ੍ਰਿਿਟਸ਼ ਪਤਨੀਆਂ ਵੇਚੀਆਂ ਗਈਆਂ ਸਨ। ਇਹ ਪ੍ਰਥਾ ਇੱਕ ਵਿਸਤ੍ਰਿਤ ਮਜ਼ਾਕ ਵਾਂਗ ਜਾਪਦੀ ਹੈ ਤੇ ਅੱਜ-ਕੱਲ੍ਹ ਪੜ੍ਹਣ ਸੁਣਨ ਵਾਲੇ ਨੂੰ ਇੱਕ ਵਾਰ ਤਾਂ ਯਕੀਨ ਹੀ ਨਹੀਂ ਆਉਂਦਾ ਹੈ। ਲੇਕਿਨ ਇਹ ਸੌ ਫੀਸਦੀ ਸੱਚ ਹੈ, ਅਜਿਹੀ ਰੀਤ ਇੰਗਲੈਂਡ ਵਿੱਚ ਕਈ ਸਦੀਆਂ ਤੱਕ ਚੱਲਦੀ ਰਹੀ ਸੀ। ਵੈਸੇ 1302 ਵਿੱਚ ਇੱਕ ਅਜਿਹੇ ਅੰਗਰੇਜ਼ ਵਿਅਕਤੀ ਦਾ ਇੱਕ ਬਿਰਤਾਂਤ ਵੀ ਮਿਲਦਾ ਹੈ,  ਜਿਸਨੇ ਆਪਣੀ ਪਤਨੀ ਕਿਸੇ ਹੋਰ ਆਦਮੀ ਦੇ ਨੂੰ ਸੰਪਤੀ ਵਾਂਗ ਲਿੱਖਤੀ ਰੂਪ ਵਿੱਚ ਸੌਂਪ ਦਿੱਤੀ ਸੀ।
ਅਸਲ ਵਿੱਚ ਮੰਨਿਆ ਜਾਂਦਾ ਹੈ ਕਿ 17ਵੀਂ ਅਤੇ 19ਵੀਂ ਸਦੀ ਦੇ ਵਿਚਕਾਰ ਇੰਗਲੈਂਡ ਵਿੱਚ ਤਲਾਕ ਬਹੁਤ ਮਹਿੰਗਾ ਸੀ। ਇਸ ਲਈ ਨਿਮਨ-ਸ਼੍ਰੇਣੀ ਦੇ ਬ੍ਰਿਿਟਸ਼ ਲੋਕਾਂ ਨੇ ਤਲਾਕ ਲੈਣ ਦੀ ਬਜਾਏ ਆਪਣੀਆਂ ਪਤਨੀਆਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਸੀ। ਇਹ ਰਿਵਾਜ ਅੱਜ ਅਨੋਖਾ ਇਸ ਲਈ ਵੀ ਜਾਪਦਾ ਹੈ, ਕਿਉਂਕਿ ਇਹ ਮਹਿਲਾਵਾਂ ਦਿਆਂ ਹੱਕਾਂ ਲਈ ਬੜਕਾਂ ਮਾਰਨ ਵਾਲੀ ਅੰਗਰੇਜ਼ ਕੌਮ ਨਾਲ ਜੁੜਿਆ ਹੋਇਆ ਹੈ। ਅਗਰ ਬ੍ਰਤਾਨਵੀ ਇਤਿਹਾਸ ਫਰੋਲੋ ਤਾਂ ਤੁਹਾਨੂੰ ਇਸ ਰਿਵਾਜ ਦੀਆਂ ਪੈੜਾਂ ਬੜੀ ਅਸਾਨੀ ਨਾਲ ਲੱਭ ਜਾਂਦੀਆਂ ਹਨ।
ਇਤਿਹਾਸਕਾਰ ਇਸ ਗੱਲ 'ਤੇ ਅਸਹਿਮਤ ਹਨ ਕਿ ਇਹ ਰਿਵਾਜ ਕਦੋਂ ਜਾਂ ਕਿਵੇਂ ਸ਼ੁਰੂ ਹੋਇਆ ਅਤੇ ਇਹ ਕਿੰਨਾ ਵਿਆਪਕ ਸੀ। ਪਰ ਇਹ ਨਿਮਨ-ਸ਼੍ਰੇਣੀ ਦੇ ਬ੍ਰਤਾਨਵੀਂ ਲੋਕਾਂ ਵਿੱਚ ਇੱਕ ਪ੍ਰਵਾਨਿਤ ਵਿਕਲਪਿਕ ਤਲਾਕ ਸੀ। ਮੇਰੇ ਨਿੱਜੀ ਖਿਆਲ ਮੁਤਾਬਿਕ ਜਦੋਂ ਬ੍ਰਤਾਨਵੀ ਸਾਮਰਾਜ ਆਪਣੀਆਂ ਬੁਲੰਦੀਆਂ ਛੂਹ ਰਿਹਾ ਸੀ ਤਾਂ ਸ਼ਾਸਕਾਂ ਨੇ ਅਮੀਰਾਂ, ਵਜੀਰਾਂ ਅਤੇ ਵਫਦਾਰਾਂ ਨੂੰ ਬਹੁਤ ਸਾਰੇ ਰੁਤਬੇ ਅਤੇ ਜਾਗੀਰਾਂ ਨਾਲ ਨਿਵਾਜਿਆ ਸੀ, ਜਿਸ ਸਦਕਾ ਉਨ੍ਹਾਂ ਨੇ ਆਪਣੀ ਐਸ਼-ਓ-ਇਸ਼ਰਤ ਲਈ ਗੁਲਾਮ, ਦਾਸ ਅਤੇ ਦਾਸੀਆਂ ਖਰੀਦੀਆਂ ਸਨ। ਖਾਸਕਰ ਹਬਸ਼ੀ ਅਤੇ ਗੁਲਾਮ ਕੌਮਾਂ ਦੇ ਦਾਸ-ਦਾਸੀਆਂ ਖਰੀਦਣ ਦਾ ਪ੍ਰਚਲਨ ਤਾਂ ਬ੍ਰਤਾਨਵੀ ਸਾਮਰਾਜ ਵਿੱਚ ਕਈ ਸਦੀਆਂ ਤੱਕ ਚੱਲਦਾ ਰਿਹਾ ਸੀ। ਸ਼ਾਇਦ ਅਮੀਰਾਂ ਦੀ ਰੀਸ ਨਾਲ ਹੀ ਆਮ ਤਬਕੇ ਨੂੰ ਪਤਨੀਆਂ ਵੇਚਣ ਅਤੇ ਖਰੀਦਣ ਦੀ ਰੀਤ ਸ਼ੁਰੂ ਕਰਨ ਦੀ ਆਹੁੜੀ ਹੋਵੇਗੀ।
ਪਤਨੀ ਦੀ ਵਿਕਰੀ, ਅਸਭਿਅਕ ਅਤੇ ਮਜ਼ਾਕੀਆ ਸੀ। ਪਰ ਇਸ ਰੀਤ ਨੇ ਇੱਕ ਬਹੁਤ ਹੀ ਅਸਲ ਮਕਸਦ ਵੀ ਪੂਰਾ ਕੀਤਾ, ਕਿਉਂਕਿ ਤਲਾਕ ਲੈਣਾ ਬਹੁਤ ਮੁਸ਼ਕਲ ਸੀ। ਜੇ ਤੁਹਾਡਾ ਵਿਆਹ 1750 ਦੇ ਦਹਾਕੇ ਵਿੱਚ ਟੁੱਟ ਜਾਂਦਾ ਸੀ ਤਾਂ ਬ੍ਰਿਟੇਨ ਦੇ ਸਖ਼ਤ ਤਲਾਕ ਕਾਨੂੰਨ ਤਹਿਤ ਤੁਹਾਨੂੰ ਰਸਮੀ ਤੌਰ 'ਤੇ ਤਲਾਕ ਦੇਣ ਲਈ ਸੰਸਦ ਦਾ ਇੱਕ ਨਿੱਜੀ ਪ੍ਰਵਾਨਾ ਪ੍ਰਾਪਤ ਕਰਨਾ ਪੈਂਦਾ ਸੀ। ਇਹ ਪ੍ਰਕਿਿਰਆ ਮਹਿੰਗੀ ਅਤੇ ਸਮਾਂ ਬਰਬਾਦ ਕਰਨ ਵਾਲੀ ਸੀ, ਇਸ ਲਈ ਪਤਨੀ-ਵਿਕਰੀ ਝੂਠੇ ਤਲਾਕ ਦੇ ਰੂਪ ਵਜੋਂ ਵਿਕਸਤ ਹੋਈ ਸੀ। ਇਹ ਤਕਨੀਕੀ ਤੌਰ 'ਤੇ ਕਾਨੂੰਨੀ ਨਹੀਂ ਸੀ, ਪਰ ਜਿਸ ਤਰੀਕੇ ਨਾਲ ਇਹ ਰਿਵਾਜ ਜਨਤਕ ਤੌਰ 'ਤੇ ਸਾਹਮਣੇ ਆਇਆ, ਉਸਨੇ ਇਸਨੂੰ ਬਹੁਤ ਸਾਰੇ ਲੋਕਾਂ ਦੀਆਂ ਨਜ਼ਰਾਂ ਵਿੱਚ ਜਾਇਜ਼ ਬਣਾ ਦਿੱਤਾ ਸੀ।
ਇੰਗਲੈਂਡ ਵਿੱਚ ਪਹਿਲਾ ਤਲਾਕ ਐਕਟ 1857 ਵਿੱਚ ਬਣਿਆ ਸੀ ਅਤੇ ਇਸ ਤੋਂ ਪਹਿਲਾਂ ਵਿਆਹ ਨੂੰ ਭੰਗ ਕਰਨਾ ਬਹੁਤ ਕਠਿਨ ਅਤੇ ਕੀਮਤੀ ਸੀ। ਤਲਾਕ ਨੂੰ ਕਾਨੂੰਨੀ ਬਣਾਉਣ ਲਈ ਜਿਸ ਪਾਰਲੀਮੈਂਟ ਦੇ ਇੱਕ ਨਿੱਜੀ ਸਨਦ ਦੀ ਲੋੜ ਹੁੰਦੀ ਸੀ, ਉਸਦੀ ਕੀਮਤ ਘੱਟੋ-ਘੱਟ £3,000 (ਅਜੋਕੇ ਸਮੇਂ ਦੇ ਮੁੱਲਾਂ ਵਿੱਚ £15,000) ਅਤੇ ਚਰਚ ਦੇ ਅੰਤਮ ਸਮਰਥਨ ਅਤੇ ਪ੍ਰਵਾਨਗੀ ਦੀ ਜ਼ਰੂਰਤ ਹੁੰਦੀ ਸੀ।
ਉਸ ਸਮੇਂ ਤਲਾਕ ਲੈਣਾ ਸਧਾਰਨ ਆਦਮੀ ਦੇ ਬੱਸ ਦੀ ਗੱਲ ਨਹੀਂ ਸੀ ਅਤੇ ਤਲਾਕ ਦਾ ਇੱਕੋ ਇੱਕ ਬਦਲ ਘਰਵਾਲੀ ਦੀ ਜਨਤਕ ਵਿਕਰੀ ਪ੍ਰਕਿਿਰਆ ਸੀ। ਗਰੀਬ ਜ਼ਿਿਲ੍ਹਆਂ ਵਿੱਚ ਪਤਨੀ ਨੂੰ ਕਿਸੇ ਹੋਰ ਵਸਤੂ ਵਾਂਗ ਖਰੀਦਿਆ ਅਤੇ ਵੇਚਿਆ ਜਾ ਸਕਦਾ ਸੀ। ਭਾਵੇਂ ਅੱਜ ਇਹ ਹੈਰਾਨੀਜਨਕ ਜਾਪਦਾ ਹੈ, ਪਰ ਪਤਨੀਆਂ ਦੀ ਵਿਕਰੀ ਉਸ ਸਮੇਂ ਪਸ਼ੂਆਂ ਦੀ ਨਿਲਾਮੀ ਦਾ ਰੂਪ ਲੈ ਗਈ ਸੀ। ਆਮ ਤੌਰ 'ਤੇ ਇਹ ਰਿਵਾਜ ਪੇਂਡੂ ਖੇਤਰਾਂ ਦੇ ਜਨਤਕ ਬਾਜ਼ਾਰਾਂ ਵਿੱਚ ਵੱਧ ਤੋਂ ਵੱਧ ਗਵਾਹਾਂ ਦੀ ਮੌਜੂਦਗੀ ਵਿੱਚ ਹੁੰਦਾ ਸੀ। ਵਿਕਰੀ ਦੀ ਘੋਸ਼ਣਾ ਕਰਨ ਤੋਂ ਬਾਅਦ ਪਤੀ ਆਪਣੀ ਪਤਨੀ ਨੂੰ "ਮਾਰਕੀਟ" (ਪਸ਼ੂਆਂ ਦੀ ਮੰਡੀ, ਬਾਜ਼ਾਰ ਜਾਂ ਕੋਈ ਹੋਰ ਜਨਤਕ ਸਥਾਨ) ’ਤੇ ਲੈ ਜਾਂਦਾ ਸੀ ਅਤੇ ਆਪਣੀ ਪਤਨੀ ਨੂੰ ਵਿਕਰੀ ਦੀਆਂ ਵਸਤੂਆਂ ਦੀ ਫਰਿਸ਼ਤ ਵਿੱਚ ਦਰਜ ਕਰਵਾ ਦਿੰਦਾ ਸੀ। ਉਸ ਤੋਂ ਬਾਅਦ ਪਤਨੀ ਦੀ ਗਰਦਨ, ਬਾਂਹ ਜਾਂ ਕਮਰ ਦੁਆਲੇ ਇੱਕ ਰਿਬਨ, ਚਮੜੇ ਦੀ ਲਗਾਮ, ਧਲੀਆਰਾ ਜਾਂ ਰੱਸੀ ਪਾ ਲੈਂਦਾ ਸੀ (ਜਿਵੇਂ ਵੇਚੇ ਜਾਣ ਵਾਲੇ ਜਾਨਵਰਾਂ ਨੂੰ ਪਾਇਆ ਹੁੰਦਾ ਸੀ।) ਅਤੇ ਉਹਨੂੰ ਇੱਕ ਨਿਲਾਮੀ ਕਟਿਹਰੇ  ਜਾਂ ਮੰਚ ਉੱਤੇ ਖੜ੍ਹਾ ਕੀਤਾ ਜਾਂਦਾ ਸੀ। ਫਿਰ ਪਤੀ ਅਕਸਰ ਦਰਸ਼ਕਾਂ ਨੂੰ ਪਤਨੀ ਦੇ ਗੁਣਾਂ ਦਾ ਐਲਾਨ ਕਰਨ ਤੋਂ ਬਾਅਦ ਉਸਨੂੰ ਨਿਲਾਮ ਕਰ ਦਿੰਦਾ ਸੀ। ਇੱਕ ਵਾਰ ਜਦੋਂ ਵਿਕਾਊ ਪਤਨੀ ਨੂੰ ਕਿਸੇ ਹੋਰ ਆਦਮੀ ਦੁਆਰਾ ਖਰੀਦਿਆ ਜਾਂਦਾ ਸੀ ਤਾਂ ਪਿਛਲੇ ਵਿਆਹ ਨੂੰ ਰੱਦ ਮੰਨਿਆ ਜਾਂਦਾ ਸੀ ਅਤੇ ਨਵਾਂ ਖਰੀਦਦਾਰ ਆਪਣੀ ਨਵੀਂ ਖਰੀਦੀ ਜਨਾਨੀ ਲਈ ਵਿੱਤੀ ਤੌਰ 'ਤੇ ਜ਼ਿੰਮੇਵਾਰ ਹੁੰਦਾ ਸੀ। ਬੋਲੀ ਨਾ ਦੇਣ ਇੱਛੁਕ ਲੋਕ ਇਸ ਤਰ੍ਹਾਂ ਦੀ ਖੇਡ ਦਾ ਆਨੰਦ ਮਾਨਣ ਲਈ ਵੀ ਆਇਆ ਕਰਦੇ ਸਨ। ਆਮ ਤੌਰ 'ਤੇ ਕਿਸੇ ਨੂੰ ਬੋਲੀ ਜਿੱਤਣ ਲਈ ਤਿਆਰ ਕੀਤਾ ਗਿਆ ਹੁੰਦਾ ਸੀ। ਪਰ ਹਮੇਸ਼ਾ ਨਹੀਂ। ਕਈ ਵਾਰ ਨਿਲਾਮੀ ਸੱਚਮੁੱਚ ਸਭ ਤੋਂ ਉੱਚੀ ਬੋਲੀ ਲਗਾਉਣ ਵਾਲੇ ਦੁਆਰਾ ਜਿੱਤੀ ਜਾਂਦੀ ਸੀ!
ਬੇਸ਼ੱਕ ਇਹ ਇੱਕ ਗੈਰ-ਕਾਨੂੰਨੀ ਅਭਿਆਸ ਸੀ, ਪਰ ਵੱਡੇ ਪੈਮਾਨੇ ’ਤੇ ਕੀਤਾ ਜਾਂਦਾ ਸੀ ਅਤੇ ਸਰਕਾਰੀ ਅਧਿਕਾਰੀਆਂ ਨੇ ਇਸ ਵੱਲੋਂ ਆਪਣੀ ਅੱਖਾਂ ਬੰਦ ਕਰ ਰੱਖੀਆਂ ਸਨ। ਜਦੋਂ ਸੌਦਾ ਹੋ ਜਾਂਦਾ ਸੀ ਤਾਂ ਸਫਲ ਵਪਾਰਕ ਲੈਣ-ਦੇਣ ਦਾ ਜਸ਼ਨ ਮਨਾਉਣ ਲਈ ਤਿੰਨੋਂ ਧਿਰਾਂ (ਨਵਾਂ ਖਰੀਦਾਰ, ਵੇਚੀ ਗਈ ਪਤਨੀ ਅਤੇ ਵੇਚਣ ਵਾਲਾ ਪਤੀ) ਸਥਾਨਕ ਟੈਵਰਨ (ਸ਼ਰਾਬਘਰ) ਵਿੱਚ ਜਾਇਆ ਕਰਦੇ ਸਨ ਤੇ ਇੱਕਠੇ ਹਮਪਿਆਲਾ ਹੋਇਆ ਕਰਦਾ ਸਨ। ਲਗਭਗ ਹਰ ਇੱਕ ਪਤਨੀ ਆਪਣੀ ਮਰਜ਼ੀ ਨਾਲ ਵਿਕਰੀ 'ਤੇ ਜਾਂ ਨਿਲਾਮੀ ਲਈ ਗਈ ਹੁੰਦੀ ਸੀ ਤੇ ਅੱਗੇ ਜਿਸ ਨਾਲ ਜਾਣਾ ਹੁੰਦਾ ਸੀ, ਇਸ ਵਿੱਚ ਉਸਦੀ ਪੂਰਨ ਰਜ਼ਾਮੰਦੀ ਅਤੇ ਮਰਜ਼ੀ ਸ਼ਾਮਿਲ ਹੁੰਦੀ ਸੀ। ਇਸ ਵਿੱਚ ਤਿੰਨਾਂ ਧਿਰਾਂ ਦੀ ਖੁਸ਼ੀ ਸ਼ਾਮਿਲ ਹੁੰਦੀ ਸੀ। ਵੇਚਣ ਵਾਲੇ ਪਤੀ ਨੂੰ ਬੁਰੀ ਬਲਾਅ ਤੋਂ ਖਹਿੜਾ ਛੁਡਾਉਣ ਦੀ ਰਾਹਤ ਹੁੰਦੀ ਸੀ। ਖਰੀਦਣ ਵਾਲੇ ਨੂੰ ਨਵੀਂ ਬੰਨੋ ਦਾ ਚਾਅ ਹੁੰਦਾ ਸੀ ਤੇ ਵਿਕਣ ਵਾਲੀ ਪਤਨੀ ਨੂੰ ਨਵਾਂ ਆਦਮੀ ਹੰਢਾਉਣ ਦੀ ਉਤਸੁਕਤਾ ਹੁੰਦੀ ਸੀ। ਇੰਝ ਕਹਿੰਦੇ ਹਨ ਕਿ ਇਹ ਕਾਰਜ ਤਿੰਨਾਂ ਲਈ ਇੱਕ ਐਡਵੈਚਰਜ਼ ਯਾਤਰਾ ਵਰਗਾ ਹੁੰਦਾ ਸੀ।
ਬਹੁਤ ਸਾਰੇ ਮਾਮਲਿਆਂ ਵਿੱਚ ਸਥਾਨਕ ਅਖਬਾਰ ਵਿੱਚ ਵਿਕਰੀ ਦਾ ਪਹਿਲਾਂ ਹੀ ਇਸ਼ਤਿਆਰ ਦਿੱਤਾ ਜਾਂਦਾ ਸੀ ਅਤੇ ਖਰੀਦਦਾਰ ਦਾ ਪਹਿਲਾਂ ਤੋਂ ਪ੍ਰਬੰਧ ਕੀਤਾ ਜਾਂਦਾ ਸੀ। ਇਹ ਵਿਕਰੀ ਸਿਰਫ਼ ਪ੍ਰਤੀਕਾਤਮਕ ਵਿਛੋੜੇ ਦਾ ਇੱਕ ਰੂਪ ਸੀ। ਪਤਨੀ ਵੇਚਣ ਦੇ ਪਹਿਲੇ ਰਿਪੋਰਟ ਕੀਤੇ ਗਏ ਮਾਮਲਿਆਂ ਵਿੱਚੋਂ ਇੱਕ 1733 ਵਿੱਚ ਬਰਮਿੰਘਮ ਵਿਖੇ ਵਾਪਰਿਆ ਸੀ, ਜਿੱਥੇ ਸੈਮੂਅਲ ਵਾਈਟਹਾਊਸ ਨਾਮੀ ਪਤੀ ਨੇ ਆਪਣੀ ਪਤਨੀ, ਮੈਰੀ ਵਾਈਟਹਾਊਸ ਨੂੰ ਖੁੱਲ੍ਹੇ ਬਾਜ਼ਾਰ ਵਿੱਚ ਥਾਮਸ ਗ੍ਰਿਿਫਥਸ ਨੂੰ ਲਗਭਗ ਇੱਕ ਅੰਗਰੇਜ਼ੀ ਪੌਂਡ ਵਿੱਚ ਵੇਚ ਦਿੱਤਾ ਸੀ।
ਪੁਰਾਤਨ ਸਮੇਂ ਵੈਸੇ ਤਾਂ ਲੋਕ ਸਿਰਫ਼ ਇੱਕ ਦੂਜੇ ਨੂੰ ਛੱਡ ਵੀ ਸਕਦੇ ਸਨ, ਪਰ ਇੱਕ ਚਾਲੂ ਔਰਤ ਜੋ ਦੂਜੇ ਲੋਕਾਂ ਨਾਲ ਸਬੰਧਾਂ ਵਿੱਚ ਉਲਝੀ ਹੁੰਦੀ ਸੀ, ਆਪਣੇ ਪਿਛਲੇ ਪਤੀ ਦੁਆਰਾ ਆਪਣੇ ਨਵੇਂ ਪ੍ਰੇਮੀਆਂ ਨੂੰ ਤੰਗ ਕਰਨ ਤੋਂ ਬਚਾਉਣ ਲਈ ਵੀ ਇਸ ਪ੍ਰਕਿਿਰਆ ਵਿੱਚੋਂ ਗੁਜ਼ਰਦੀ ਸੀ। ਨਵੇਂ ਮਰਦ ਤੋਂ ਪੁਰਾਣੇ ਨੂੰ ਕੁਝ ਪੈਸੇ ਦਿਵਾਕੇ ਇੰਝ ਉਹ ਆਪਣੇ ਲਈ ਭਵਿੱਖ ਵਿੱਚ ਪੈਦਾ ਹੋਣ ਵਾਲੇ ਕਈ ਮਸਲੇ ਨਿਬੇੜ ਲੈਂਦੀ ਸੀ। ਕਾਨੂੰਨੀ ਤੌਰ 'ਤੇ ਉਸਦਾ ਪਤੀ ਇਹ ਮੰਗ ਕਰ ਸਕਦਾ ਹੈ ਕਿ ਉਸਦੀ ਪਤਨੀ ਦਾ ਪ੍ਰੇਮੀ ਉਸਨੂੰ ਉਸਦੀ ਪਤਨੀ ਨਾਲ ਜਿਣਸੀ ਸੰਬੰਧ ਬਣਾਉਣ ਲਈ ਵੱਡੀ ਰਕਮ ਅਦਾ ਕਰੇ, (ਇੱਕ ਅਧਿਕਾਰ ਜਿਸਦੀ ਉਸਨੂੰ ਘਾਟ ਸੀ) ਕਿਉਂਕਿ ਅਦਾਲਤਾਂ ਨੇ ਪਤਨੀਆਂ ਨੂੰ ਆਪਣੇ ਪਤੀਆਂ 'ਤੇ ਵਿਭਚਾਰ ਲਈ ਮੁਕੱਦਮਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ। ਪਤਨੀ ਦੀ ਵਿਕਰੀ ਉਸ ਜੋਖਮ ਨੂੰ ਦੂਰ ਕਰਨ ਦਾ ਇੱਕ ਤਰੀਕਾ ਸੀ।
1753 ਦੇ ਮੈਰਿਜ ਐਕਟ ਦੇ ਪਾਸ ਹੋਣ ਤੱਕ ਇੰਗਲੈਂਡ ਵਿੱਚ ਪਾਦਰੀਆਂ ਦੇ ਸਾਹਮਣੇ ਵਿਆਹ ਦੀ ਰਸਮੀ ਕਾਰਵਾਈ ਕਾਨੂੰਨੀ ਲੋੜ ਨਹੀਂ ਸੀ ਅਤੇ ਵਿਆਹ ਗੈਰ-ਰਜਿਸਟਰਡ ਸਨ। ਦੋਵਾਂ ਧਿਰਾਂ ਲਈ ਇੱਕਠੇ ਜੀਵਨ ਗੁਜਾਰਨ ਲਈ ਸਹਿਮਤ ਹੋਣ ਦੀ ਲੋੜ ਸੀ, ਬਾਸ਼ਰਤ ਹਰੇਕ ਸਹਿਮਤੀ ਧਿਰ ਕਾਨੂੰਨੀ ਉਮਰ ਤੱਕ ਪਹੁੰਚ ਗਈ ਹੋਵੇ, ਜੋ ਕਿ ਲੜਕੀਆਂ ਲਈ 12 ਸਾਲ ਅਤੇ ਲੜਕਿਆਂ ਲਈ 14 ਸਾਲ ਸੀ। ਵਿਆਹ ਤੋਂ ਬਾਅਦ ਔਰਤਾਂ ਪੂਰੀ ਤਰ੍ਹਾਂ ਆਪਣੇ ਪਤੀਆਂ ਦੇ ਅਧੀਨ ਹੋ ਜਾਂਦੀਆਂ ਸਨ। ਪਤੀ ਅਤੇ ਪਤਨੀ ਇੱਕ ਕਾਨੂੰਨੀ ਹਸਤੀ ਬਣ ਜਾਂਦੇ ਸਨ, ਇੱਕ ਕਾਨੂੰਨੀ ਸਥਿਤੀ ਜਿਸ ਨੂੰ ਸੁਰੱਖਿਆ ਕਵਚ (ਚੋਵੲਰਟੁਰੲ-ਟਹੲ ਲੲਗੳਲ ਸਟੳਟੁਸ ੋਡ ੳ ਮੳਰਰਇਦ ਾੋਮੳਨ, ਚੋਨਸਦਿੲਰੲਦ ਟੋ ਬੲ ੁਨਦੲਰ ਹੲਰ ਹੁਸਬੳਨਦ'ਸ ਪਰੋਟੲਚਟੋਿਨ ੳਨਦ ਉਟਹੋਰਟਿੇ.) ਕਿਹਾ ਜਾਂਦਾ ਸੀ। ਜਿਵੇਂ ਕਿ ਉੱਘੇ ਅੰਗਰੇਜ਼ ਜੱਜ ਸਰ ਵਿਲੀਅਮ ਬਲੈਕਸਟੋਨ ਨੇ 1753 ਵਿੱਚ ਲਿੱਖਿਆ ਸੀ, "ਔਰਤ ਦੀ ਹੋਂਦ ਜਾਂ ਕਾਨੂੰਨੀ ਹੋਂਦ, ਵਿਆਹ ਦੇ ਦੌਰਾਨ ਮੁਅੱਤਲ ਕਰ ਦਿੱਤੀ ਜਾਂਦੀ ਹੈ, ਜਾਂ ਘੱਟੋ-ਘੱਟ ਉਸਦੇ ਪਤੀ ਵਿੱਚ ਇੱਕਤਰ ਅਤੇ ਸ਼ਾਮਲ ਕੀਤੀ ਜਾਂਦੀ ਹੈ: ਜਿਸਦੇ ਖੰਭ ਹੇਠ, ਸੁਰੱਖਿਆ ਅਤੇ ਸੁੱਖਾਂ ਦਾ ਕਵਚ ਉਹ ਮਾਣਦੀ ਹੈ।”
ਵਰਣਨਯੋਗ ਹੈ ਕਿ ਉਦੋਂ ਇੰਗਲੈਂਡ ਵਿੱਚ ਵਿਆਹੀਆਂ ਔਰਤਾਂ ਆਪਣੇ ਨਾਮ ਜਾਇਦਾਦ ਨਹੀਂ ਰੱਖ ਸਕਦੀਆਂ ਸਨ ਕਿਉਂਕਿ ਅਸਲ ਵਿੱਚ ਉਹ ਆਪਣੇ ਪਤੀਆਂ ਦੀ ਜਾਇਦਾਦ ਹੁੰਦੀਆਂ ਸਨ। ਪਰ ਬਲੈਕਸਟੋਨ ਨੇ ਅੱਗੇ ਕਿਹਾ ਸੀ, “ਇੱਥੋਂ ਤੱਕ ਕਿ ਪਤਨੀ ਜਿਸ ਅਪਾਹਜਤਾ ਦੇ ਅਧੀਨ ਹੈ, ਉਹ ਵੀ ਜ਼ਿਆਦਾਤਰ ਹਿੱਸੇ ਲਈ ਉਸਦੀ ਸੁਰੱਖਿਆ ਅਤੇ ਲਾਭ ਲਈ ਹੈ। ਇੰਗਲੈਂਡ ਦੇ ਕਾਨੂੰਨਾਂ ਵਿੱਚ ਇਸਤਰੀ ਲੰਿਗ ਦਾ ਬਹੁਤ ਖਿਆਲ ਰੱਖਿਆ ਜਾਂਦਾ ਹੈ।”
ਅਜਿਹੇ ਮਾਮਲੇ ਵੀ ਸਨ, ਜਿੱਥੇ ਪਤਨੀ ਖੁਦ ਕਈ ਵਾਰੀ ਪਤੀ ਨੂੰ ਆਪਣੀ ਵਿਕਰੀ ਲਈ ਜ਼ੋਰ ਪਾਉਂਦੀ ਹੁੰਦੀ ਸੀ ਅਤੇ ਬਹੁਤ ਸਾਰੀਆਂ ਨਾਖੁਸ਼ ਔਰਤਾਂ ਲਈ ਵਿਆਹ ਤੋਂ ਬਾਹਰ ਨਿਕਲਣ ਦਾ ਇਹ ਇੱਕ ਮਾਤਰ ਰਸਤਾ ਹੁੰਦਾ ਸੀ।  ਕਾਮੀ ਅਤੇ ਬਦਚਲਣ ਔਰਤਾਂ ਲਈ ਤਾਂ ਇਹ ਰੀਤ ਇੱਕ ਤਰ੍ਹਾਂ ਦਾ ਵਰਦਾਨ ਸੀ। ਵੈਲਣ ਤੀਵੀਆਂ ਆਪਣੇ ਕਿਸੇ ਯਾਰ ਨੂੰ ਆਪਣੀ ਖਰੀਦ ਲਈ ਉਕਸਾ ਲੈਂਦੀਆਂ ਸਨ ਤੇ ਪਤੀ ਤੋਂ ਖਹਿੜਾ ਛੁਡਾਉਣ ਬਾਅਦ ਆਪਹੁਦਰੀਆਂ ਹੋਕੇ ਜੀਵਨ ਬਤੀਨ ਕਰਿਆ ਕਰਦੀਆਂ ਸਨ। ਦੂਜੇ ਪਾਸੇ ਲੋੜਵੰਦ ਛੜੇ, ਰੰਡੇ ਅਤੇ ਮੁਸ਼ਟੰਡੇ ਕਈ ਵਾਰ ਹੋਰਾਂ ਨਾਲ ਹਿੱਸਾ ਪਾ ਕੇ ਵੀ ਵਿਕਾਊ ਪਤਨੀਆਂ ਖਰੀਦ ਲੈਂਦੇ ਸਨ ਤੇ ਆਪਣੀ ਰੋਟੀ ਪੱਕਦੀ ਕਰ ਲਿਆ ਕਰਦੇ ਸਨ।
ਪਤਨੀਆਂ ਦੀ ਵਿਕਰੀ 1820 ਅਤੇ 1830 ਦੇ ਦਹਾਕੇ ਵਿੱਚ ਉੱਚ ਪੱਧਰ 'ਤੇ ਪਹੁੰਚ ਗਈ ਸੀ ਅਤੇ ਪਤੀ ਜੋ ਆਪਣੀਆਂ ਪਤਨੀਆਂ ਨੂੰ ਵੇਚਣਾ ਚਾਹੁੰਦੇ ਸਨ ਬਹੁਤ ਜ਼ਿਆਦਾ ਸਮਾਜਿਕ ਦਬਾਅ ਹੇਠ ਆ ਗਏ ਸਨ। ਅਖ਼ਬਾਰਾਂ ਦੀ ਪ੍ਰਸਿੱਧੀ ਵਿੱਚ ਵਾਧਾ ਹੋਣ ਦੇ ਨਾਲ 18ਵੀਂ ਸਦੀ ਦੇ ਦੂਜੇ ਅੱਧ ਵਿੱਚ ਪਤਨੀ ਵਿਕਰੀ ਦੇ ਅਭਿਆਸ ਦੀਆਂ ਰਿਪੋਰਟਾਂ ਵਧੇਰੇ ਨਸ਼ਰ ਹੋਣ ਲੱਗੀਆਂ ਸਨ। ਧਰਮ ਦੇ ਠੇਕੇਦਾਰਾਂ ਨੇ ਇਸ ਰੀਤ ਦੀ ਮਖਾਲਫਤ ਵਿੱਚ ਲਾਂਗੜ ਚੁੱਕ ਲਏ ਸਨ। ਇੰਝ ਇਹ ਪ੍ਰਥਾ ਕਾਫੀ ਹੱਦ ਤੱਕ ਘੱਟ ਗਈ ਸੀ। ਇਸਦਾ ਮਤਲਬ ਇਹ ਨਹੀਂ ਸੀ ਕਿ ਇਹ ਰੀਤ ਪੂਰਨ ਤੌਰ ਤੇ ਬੰਦ ਹੋ ਗਈ ਸੀ ਜਾਂ ਪਤਨੀ ਨੂੰ ਵੇਚਣ ਦੇ ਕੋਈ ਹੋਰ ਮਾਮਲੇ ਨਹੀਂ ਸਨ। ਉਸ ਤੋਂ ਬਾਅਦ 1913 ਵਿੱਚ ਇੱਕ ਹੋਰ ਮਾਮਲਾ ਬੜਾ ਚਰਚਿਤ ਰਿਹਾ ਸੀ, ਜਦੋਂ ਇੱਕ ਔਰਤ ਨੇ ਦਾਅਵਾ ਕੀਤਾ ਸੀ ਕਿ ਉਸਦੇ ਪਤੀ ਨੇ ਉਸਨੂੰ ਕੇਵਲ ਦੋ ਸ਼ੀਲੰਿਗਾਂ (ਇੱਕ ਪੌਂਡ) ਵਿੱਚ ਆਪਣੇੇ ਇੱਕ ਮਿੱਤਰ ਨੂੰ ਵੇਚ ਦਿੱਤਾ ਸੀ।
ਕਈ ਵਾਰ ਪੈਸੇ ਦੀ ਲੋੜ ਜਾਂ ਕਰਜ਼ਾ ਮੋੜਣ ਲਈ ਵੀ ਪਤੀ ਆਪਣੀ ਪਤਨੀ ਨੂੰ ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਨੂੰ ਵੇਚ ਦਿੰਦਾ ਸੀ। ਜ਼ਿਆਦਾਤਰ ਕੇਸਾਂ ਵਿੱਚ ਪਤਨੀ ਨੂੰ ਉਸਨੂੰ ਚਾਹੁਣ ਵਾਲਾ ਆਸ਼ਿਕ ਮਰਦ ਹੀ ਬੋਲੀ ਦੇ ਕੇ ਖਰੀਦਿਆ ਕਰਦਾ ਸੀ। ਜੇਕਰ ਕੋਈ ਮਨੋਨੀਤ ਖਰੀਦਦਾਰ ਨਹੀਂ ਹੁੰਦਾ ਸੀ ਤਾਂ ਮਰਦ ਆਪਣੀ ਪਤਨੀ ਨੂੰ ਦੱਸੇ ਬਿਨਾਂ ਪਤਨੀ ਦੀ ਵਿਕਰੀ ਦੀ ਘੋਸ਼ਣਾ ਕਰ ਸਕਦੇ ਸਨ ਅਤੇ ਉਸ 'ਤੇ ਕੁੱਲ ਅਜਨਬੀਆਂ ਦੁਆਰਾ ਬੋਲੀ ਲਗਾਈ ਜਾ ਸਕਦੀ ਸੀ। ਪਰ ਔਰਤਾਂ ਨੂੰ ਵਿਕਣ ਲਈ ਸਹਿਮਤ ਹੋਣਾ ਪੈਂਦਾ ਸੀ। ਅਜਿਹਾ ਲੱਗਦਾ ਹੈ ਕਿ ਪਤਨੀ ਦੀ ਵਿਕਰੀ ਦੌਰਾਨ ਔਰਤ ਨੂੰ ਨੁਕਸਾਨ ਹੋਇਆ ਸੀ, ਪਰ ਅਜਿਹਾ ਹਮੇਸ਼ਾ ਨਹੀਂ ਹੁੰਦਾ ਸੀ। ਕਿਉਂਕਿ ਉਹ ਅਜੇ ਵੀ ਕਾਨੂੰਨ ਦੇ ਅਧੀਨ ਆਪਣੇ ਪਹਿਲੇ ਪਤੀ ਨਾਲ ਵਿਆਹੀ ਹੋਈ ਹੁੰਦੀ ਸੀ, ਉਹ ਤਕਨੀਕੀ ਤੌਰ 'ਤੇ ਉਸ ਦੀਆਂ ਸਾਰੀਆਂ ਜਾਇਦਾਦਾਂ ਦਾ ਹੱਕਦਾਰ ਸੀ (ਉਸ ਸਮੇਂ, ਵਿਆਹੀਆਂ ਔਰਤਾਂ ਦੀ ਜਾਇਦਾਦ ਸਭ ਉਨ੍ਹਾਂ ਦੇ ਪਤੀਆਂ ਦੀ ਸੀ)। ਵਿਕਰੀ ਦੇ ਜਨਤਕ ਸੁਭਾਅ ਨੇ ਹਾਲਾਂਕਿ ਸਭ ਨੂੰ ਇਹ ਸਪੱਸ਼ਟ ਕਰ ਦਿੱਤਾ ਹੁੰਦਾ ਸੀ ਕਿ ਵਿਕਰੇਤਾ ਨੇ ਆਪਣੀ ਸਾਬਕਾ ਪਤਨੀ ਦੀਆਂ ਜਾਇਦਾਦਾਂ 'ਤੇ ਆਪਣਾ ਹੱਕ ਛੱਡ ਦਿੱਤਾ ਹੈ।  ਇੰਝ ਔਰਤ ਆਪਣੇ ਨਵੇਂ ਪ੍ਰੇਮੀ ਨੂੰ ਉਸਦੇ ਪਹਿਲੇ ਪਤੀ ਦੁਆਰਾ ਮੁਕੱਦਮਾ ਕਰਨ ਤੋਂ ਵੀ ਬਚਾ ਲੈਂਦੀ ਸੀ। ਇਸ ਬਾਰੇ ਕਾਨੂੰਨੀ ਵਿਦਵਾਨ ਜੂਲੀ ਸੀ. ਸੂਕ ਲਿੱਖਦੀ ਹੈ, “ਵਿਕਰੀ ਰਾਹੀਂ, ਪਹਿਲੇ ਪਤੀ ਨੇ ਪਤਨੀ ਦੇ ਪ੍ਰੇਮੀ ਤੋਂ ਅਪਰਾਧਿਕ ਕੇਸ ਲਈ ਕਾਰਵਾਈ ਨਾ ਕਰਨ ਤੇ ਸਿਵਲ ਮੁਕੱਦਮੇ ਨੂੰ ਛੱਡਣ ਦੇ ਬਦਲੇ ਰਿਸ਼ਵਤ ਲਈ।”
ਅੰਗਰੇਜ਼ੀ ਇਤਿਹਾਸ ਦੇ ਸ਼ੁਰੂਆਤੀ ਆਧੁਨਿਕ ਦੌਰ ਵਿੱਚ ਵਿਆਹ ਨੂੰ ਤੋੜਨ ਦੇ ਪੰਜ ਵੱਖਰੇ ਤਰੀਕੇ ਮੌਜੂਦ ਸਨ:-
ਪਹਿਲਾ, ਵਿਭਚਾਰ ਜਾਂ ਜਾਨਲੇਵਾ ਬੇਰਹਿਮੀ ਦੇ ਆਧਾਰ 'ਤੇ ਬਿਸਤਰੇ ਅਤੇ ਬੋਰਡ (ਇੱਕ ਮੇਨਸਾ ਐਟ ਥੋਰੋ) ਤੋਂ ਵੱਖ ਹੋਣ ਲਈ ਚਰਚ ਦੀਆਂ ਅਦਾਲਤਾਂ ਵਿੱਚ ਮੁਕੱਦਮਾ ਕਰਨਾ ਸੀ, ਪਰ ਇਸ ਵਿੱਚ ਦੁਬਾਰਾ ਵਿਆਹ ਦੀ ਇਜਾਜ਼ਤ ਨਹੀਂ ਸੀ।
ਦੂਜਾ, ਅਦਾਲਤੀ ਤਲਾਕ 1550 ਦੇ ਦਹਾਕੇ ਤੋਂ 1857 ਵਿੱਚ ਮੈਟਰੀਮੋਨੀਅਲ ਕਾਜ਼ ਐਕਟ ਦੇ ਕਾਨੂੰਨ ਬਣਨ ਤੱਕ, ਇੰਗਲੈਂਡ ਵਿੱਚ ਤਲਾਕ ਕੇਵਲ ਤਾਂ ਹੀ ਸੰਭਵ ਸੀ, ਜੇ ਕਿਸੇ ਵੀ ਤਰ੍ਹਾਂ ਪਾਰਲੀਮੈਂਟ ਦੇ ਇੱਕ ਨਿੱਜੀ ਐਕਟ ਦੀ ਗੁੰਝਲਦਾਰ ਅਤੇ ਮਹਿੰਗੀ ਪ੍ਰਕਿਿਰਆ ਵਿੱਚੋਂ ਗੁਜ਼ਰਿਆ ਜਾਵੇ। ਹਾਲਾਂਕਿ 1857 ਦੇ ਐਕਟ ਦੇ ਮੱਦੇਨਜ਼ਰ ਸਥਾਪਿਤ ਤਲਾਕ ਅਦਾਲਤਾਂ ਨੇ ਪ੍ਰਕਿਿਰਆ ਨੂੰ ਕਾਫ਼ੀ ਸਸਤਾ ਕਰ ਦਿੱਤਾ ਸੀ। ਫਿਰ ਵੀ ਸਮਾਜ ਦੇ ਗਰੀਬ ਮੈਂਬਰਾਂ ਲਈ ਤਲਾਕ ਪ੍ਰਤੀਬੰਧਿਤ ਤੌਰ 'ਤੇ ਮਹਿੰਗਾ ਸੀ।
ਤੀਜਾ, ਵਿਕਲਪ ਇੱਕ "ਨਿਜੀ ਵਿਛੋੜਾ" ਪ੍ਰਾਪਤ ਕਰਨਾ ਸੀ, ਇੱਕ ਸਮਝੌਤਾ ਜੋ ਦੋਨਾਂ ਪਤੀ-ਪਤਨੀ ਵਿਚਕਾਰ ਗੱਲਬਾਤ ਰਾਹੀਂ ਕੀਤਾ ਜਾਂਦਾ ਸੀ, ਜੋ ਕਿ ਇੱਕ ਵਿਚਲੇ ਦੁਆਰਾ ਤਿਆਰ ਕੀਤੇ ਗਏ ਵਿਛੋੜਾਨਾਮੇ ਨਾਲ ਹੁੰਦਾ ਸੀ।
ਚੌਥਾ ਤਿਆਗ ਜਾਂ ਭਗੌੜਾ ਵੀ ਸੰਭਵ ਸੀ, ਜਿਸ ਨਾਲ ਪਤਨੀ ਨੂੰ ਪਰਿਵਾਰਕ ਘਰ ਤੋਂ ਬਾਹਰ ਕੱਢ ਦਿੱਤਾ ਜਾਂਦਾ ਸੀ, ਜਾਂ ਪਤੀ ਨੇ ਆਪਣੀ ਮਾਲਕਣ ਨਾਲ ਨਵਾਂ ਘਰ ਸਥਾਪਤ ਕਰ ਲਿਆ ਹੁੰਦਾ ਸੀ।
ਪੰਜਵਾਂ, ਅੰਤ ਵਿੱਚ ਪਤਨੀ ਨੂੰ ਵੇਚਣ ਦੀ ਪ੍ਰਸਿੱਧ ਧਾਰਨਾ ਇੱਕ ਵਿਆਹ ਨੂੰ ਖਤਮ ਕਰਨ ਦਾ ਇੱਕ ਵਿਕਲਪਕ ਪਰ ਗੈਰ-ਕਾਨੂੰਨੀ ਤਰੀਕਾ ਸੀ।
ਔਰਤਾਂ ਦਾ ਆਦਰ ਕਰਨ ਵਾਲੇ ਕਾਨੂੰਨ, ਜਿਵੇਂ ਕਿ ਕੁਦਰਤੀ ਅਧਿਕਾਰਾਂ ਨੂੰ ਧਿਆਨ ਵਿੱਚ ਰੱਖਦੇ ਹਨ ਨੇ ਦੇਖਿਆ ਕਿ ਗਰੀਬਾਂ ਲਈ ਪਤਨੀ ਵੇਚਣ ਨੂੰ "ਵਿਆਹ ਨੂੰ ਭੰਗ ਕਰਨ ਦੇ ਢੰਗ" ਵਜੋਂ ਦੇਖਿਆ ਜਾਂਦਾ ਸੀ।
ਪਤਨੀ ਦੀ ਵਿਕਰੀ ਨੂੰ ਹੋਰ ਡੂੰਘਾਈ ਨਾਲ ਸਮਝਣ ਲਈ, ਸਾਨੂੰ ਇਹ ਯਾਦ ਰੱਖਣ ਦੀ ਲੋੜ ਹੈ ਕਿ ਪਤੀ ਨੂੰ ਨਾ ਸਿਰਫ਼ ਆਪਣੀ ਪਤਨੀ ਦਾ ਰਖਵਾਲਾ ਅਤੇ ਪ੍ਰਦਾਤਾ ਮੰਨਿਆ ਜਾਂਦਾ ਸੀ, ਸਗੋਂ ਉਸਦਾ ਮਾਲਕ ਵੀ ਸੀ। ਇਸ ਲਈ ਉਸਨੂੰ ਵੇਚਣ ਦਾ ਅਧਿਕਾਰ ਹੋਣ ਦੇ ਤੌਰ 'ਤੇ ਦੇਖਿਆ ਗਿਆ ਸੀ ਜਿਵੇਂ ਕਿ ਉਸ ਕੋਲ ਕੋਈ ਕਬਜ਼ਾ ਸੀ। ਕਾਨੂੰਨ ਪਤਨੀ-ਵੇਚਣ ਦਾ ਸਮਰਥਨ ਨਹੀਂ ਕਰਦਾ ਸੀ, ਪਰ ਦੂਜੇ ਅਰਥਾਂ ਵਿੱਚ ਇਸਨੇ ਪਤਨੀ ਨੂੰ ਪਤੀ ਦੀ ਮਲਕੀਅਤ ਵਜੋਂ ਪਰਿਭਾਸ਼ਤ ਕੀਤਾ ਸੀ। ਵਿਆਹ ਨਾਲ ਜੋ ਕੁਝ ਪਤਨੀ ਦਾ ਸੀ ਉਹ ਪਤੀ ਦਾ ਬਣ ਜਾਂਦਾ ਸੀ। ਇੱਕ ਨਾਖੁਸ਼ ਵਿਆਹੇ ਜੋੜੇ ਲਈ, ਪਤਨੀ-ਵਿਕਰੀ ਨੇ ਦੁਬਿਧਾ ਤੋਂ ਬਾਹਰ ਨਿਕਲਣ ਦਾ ਰਸਤਾ ਪ੍ਰਦਾਨ ਕੀਤਾ ਸੀ। ਇਹ ਨਿਸ਼ਚਤ ਤੌਰ 'ਤੇ ਪਤੀ ਦੁਆਰਾ ਔਰਤ ਨੂੰ ਛੱਡਣ ਨਾਲੋਂ ਵਧੇਰੇ ਸਨਮਾਨਯੋਗ ਸੀ, ਜਿਵੇਂ ਕਿ ਬਹੁਤ ਸਾਰੇ ਕਰਦੇ ਸਨ ਅਤੇ ਕਈ ਵਾਰ ਮੁਕੱਦਮਾ ਚਲਾਇਆ ਜਾਂਦਾ ਸੀ।
ਉਸ ਸਮੇਂ ਦੇ ਕਈ ਦੁੱਖੀ ਪਤੀ ਇਸ ਪ੍ਰਥਾ ਦੀ ਪੈ੍ਰਵਾਈ ਕਰਦੇ ਹੋਏ ਆਖਦੇ ਹਨ, “ਧੋਖੇਬਾਜ਼ ਜਾਂ ਬਦਚਲਨ ਪਤਨੀ ਨਾਲ ਗਾਂ ਵਾਂਗ ਵਿਹਾਰ ਕਰਨਾ… ਇੱਥੋਂ ਤੱਕ ਕਿ ਜਨਤਕ ਤੌਰ 'ਤੇ ਉਸ ਦੇ ਭਾਰ ਦਾ ਐਲਾਨ ਕਰਨਾ ਅਤੇ ਉਸਨੂੰ ਖੇਤ ਦੇ ਜਾਨਵਰਾਂ ਵਾਂਗ ਬਦਲਣਾ… ਆਦਿਕ ਨੇ ਕਈ ਦੁੱਖੀ ਪਤੀਆਂ ਨੂੰ ਸੰਤੁਸ਼ਟ ਕੀਤਾ ਸੀ। ਇੰਗਲੈਂਡ ਵਿੱਚ ਪਤਨੀ ਵੇਚਣਾ ਇੱਕ ਅਸੰਤੁਸ਼ਟੀਜਨਕ ਵਿਆਹ ਨੂੰ ਖਤਮ ਕਰਨ ਦਾ ਇੱਕ ਤਰੀਕਾ ਸੀ।”
1832 ਵਿੱਚ ਜੋਸਫ਼ ਥੌਮਸਨ ਨਾਮੀ ਇੱਕ ਵਿਅਕਤੀ ਨੇ ਕਥਿਤ ਤੌਰ 'ਤੇ ਆਪਣੀ ਪਤਨੀ ਨੂੰ ਵੇਚਣ ਵੇਲੇ ਉਸਦੇ ਮਾੜੇ ਗੁਣਾਂ ਨੂੰ ਸੂਚੀਬੱਧ ਕਰਦਿਆਂ ਆਪਣੇ ਖਰੀਦਦਾਰਾਂ ਨੂੰ ਸਲਾਹ ਦਿੱਤੀ ਸੀ, “ਤੁਸੀਂ "ਜੀਉਂਦੀ ਸੱਪਣੀ, ਪਾਗਲ ਕੁੱਤੀ, ਗਰਜਦੀ ਸ਼ੇਰਨੀ, ਭਰਿਆ ਹੋਇਆ ਪਿਸਤੌਲ, ਹੈਜ਼ਾ ਵਰਗੀਆਂ ਬਿਮਾਰੀਆਂ ਯਾਨੀ ਮੇਰੀ ਪਤਨੀ ਤੋਂ ਬਚ ਸਕਦੇ ਹੋ ਤਾਂ ਬਚ ਜਾਉ। " ਫਿਰ ਉਸਨੇ ਉਸਦੇ ਗੁਣਾਂ ਦਾ ਵਰਣਨ ਵੀ ਕੀਤਾ ਸੀ। ਜਿਸ ਵਿੱਚ ਗਾਵਾਂ ਦਾ ਦੁੱਧ ਚੋਣ, ਗਾਉਣ ਅਤੇ ਦਾਰੂ ਪੀਣ ਸਮੇਂ ਸਾਕੀ ਵਾਲੀ ਸੇਵਾ ਕਰਨ ਦੀ ਯੋਗਤਾ ਸ਼ਾਮਲ ਸੀ। ਇਸ ਲਈ, ਮੈਂ ਇੱਥੇ ਉਸ ਦੀਆਂ ਸਾਰੀਆਂ ਸੰਪੂਰਨਤਾਵਾਂ ਅਤੇ ਅਪੂਰਣਤਾਵਾਂ ਦੇ ਨਾਲ ਪੰਜ ਸ਼ਿਿਲੰਗਾਂ ਬਦਲੇ ਪੇਸ਼ ਕਰਦਾ ਹਾਂ।”
ਪਰ ਆਮ ਤੌਰ 'ਤੇ ਪਤਨੀ ਦੀ ਵਿਕਰੀ ਦੁਸ਼ਮਣੀ ਵਿੱਚ ਖਤਮ ਨਹੀਂ ਹੁੰਦੀ ਸੀ। ਪਤਨੀ, ਉਸਦਾ ਨਵਾਂ ਮਾਲਕ ਅਤੇ ਉਸਦਾ ਪੁਰਾਣਾ ਪਤੀ ਆਮ ਤੌਰ 'ਤੇ ਖੁਸ਼ੀ-ਖੁਸ਼ੀ ਇੱਕ ਦੂਜੇ ਨਾਲ ਵਿਚਰਦੇ ਸਨ।
ਇਹ ਰੀਤ 17ਵੀਂ ਸਦੀ ਦੇ ਅਖੀਰ ਵਿੱਚ ਸ਼ੁਰੂ ਹੋਈ ਸੀ, ਜਦੋਂ ਤਲਾਕ ਸਭ ਤੋਂ ਵੱਧ ਅਮੀਰ ਲੋਕਾਂ ਲਈ ਵੀ ਵਿਹਾਰਕ ਅਸੰਭਵ ਸੀ। ਹਾਲਾਂਕਿ ਇਸ ਰਿਵਾਜ ਦਾ ਕਾਨੂੰਨ ਵਿੱਚ ਕੋਈ ਅਧਾਰ ਨਹੀਂ ਸੀ ਅਤੇ ਕਈ ਵਾਰ ਮੁਕੱਦਮਾ ਚਲਾਇਆ ਜਾਂਦਾ ਸੀ, ਖਾਸ ਤੌਰ 'ਤੇ 19ਵੀਂ ਸਦੀ ਦੇ ਅੱਧ ਤੋਂ ਬਾਅਦ ਸਰਕਾਰੀ ਅਧਿਕਾਰੀਆਂ ਦਾ ਰਵੱਈਆ ਬੇਤੁਕਾ ਸੀ। 19ਵੀਂ ਸਦੀ ਦੇ ਇੱਕ ਮੈਜਿਸਟਰੇਟ ਨੇ ਰਿਕਾਰਡ 'ਤੇ ਦੱਸਿਆ ਸੀ ਕਿ ਉਹ ਵਿਸ਼ਵਾਸ ਨਹੀਂ ਕਰਦਾ ਸੀ ਕਿ ਉਸ ਕੋਲ ਪਤਨੀ ਦੀ ਵਿਕਰੀ ਨੂੰ ਰੋਕਣ ਦਾ ਅਧਿਕਾਰ ਹੈ ਅਤੇ ਸਥਾਨਕ ਗਰੀਬਾਂ ਦੇ ਕੇਸ ਸਨ, ਜੋ ਪਤੀਆਂ ਨੂੰ ਪਰਿਵਾਰ ਸੰਭਾਲਣ ਦੀ ਬਜਾਏ ਆਪਣੀਆਂ ਪਤਨੀਆਂ ਨੂੰ ਵੇਚਣ ਲਈ ਮਜਬੂਰ ਕਰਦੇ ਸਨ।
20ਵੀਂ ਸਦੀ ਦੇ ਸ਼ੁਰੂ ਤੱਕ ਇੰਗਲੈਂਡ ਵਿੱਚ ਪਤਨੀਆਂ ਦੀ ਵਿਕਰੀ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਰਹੀ ਸੀ। ਨਿਆਂਕਾਰ ਅਤੇ ਇਤਿਹਾਸਕਾਰ ਜੇਮਜ਼ ਬ੍ਰਾਈਸ ਨੇ 1901 ਵਿੱਚ ਲਿੱਖਿਆ ਸੀ, “ਸਾਡੇ ਅੰਗਰੇਜ਼ੀ ਕਾਨੂੰਨ ਵਿੱਚ ਅਜਿਹੇ ਕਿਸੇ ਵੀ ਅਧਿਕਾਰ ਦਾ ਕੋਈ ਨਿਸ਼ਾਨ ਨਹੀਂ ਹੈ।” ਪਰ ਉਸਨੇ ਇਹ ਵੀ ਲਿੱਖਿਆ ਸੀ ਕਿ "ਹਰ ਕਿਸੇ ਨੇ ਪਤਨੀ ਨੂੰ ਵੇਚਣ ਦੀ ਅਜੀਬ ਰਸਮ ਬਾਰੇ ਸੁਣਿਆ ਹੈ।  ਜੋ ਅਜੇ ਵੀ ਕਦੇ-ਕਦਾਈਂ ਇੰਗਲੈਂਡ ਵਿੱਚ ਨਿਮਨ ਵਰਗਾਂ ਵਿੱਚ ਦੁਹਰਾਈ ਜਾਂਦੀ ਹੈ।”
1913 ਵਿੱਚ ਇੰਗਲੈਂਡ ਵਿਖੇ ਪਤਨੀ ਦੀ ਵਿਕਰੀ ਦੀ ਇੱਕ ਆਖਰੀ ਰਿਪੋਰਟ ਵਿੱਚ ਇੱਕ ਲੀਡਜ਼ ਪੁਲਿਸ ਦੀ ਅਦਾਲਤ ਵਿੱਚ ਗਵਾਹੀ ਦੇਣ ਵਾਲੀ ਇੱਕ ਔਰਤ ਨੇ ਦਾਅਵਾ ਕੀਤਾ ਕਿ ਉਸਨੂੰ ਉਸਦੇ ਪਤੀ ਦੇ ਇੱਕ ਸਾਥੀ ਨੂੰ ਇੱਕ ਪੌਂਡ ਵਿੱਚ ਵੇਚ ਦਿੱਤਾ ਸੀ।
ਇਹ ਪ੍ਰਥਾ 17ਵੀਂ ਸਦੀ ਵਿੱਚ ਅੰਗਰੇਜ਼ੀ ਦਾਰਸ਼ਨਿਕ ਜੌਹਨ ਲੌਕ ਲਈ ਫ੍ਰੈਂਚ ਵਿਿਗਆਨੀ ਨਿਕੋਲਸ ਟੋਇਨਾਰਡ ਨੂੰ ਲਿੱਖੀ ਇੱਕ ਚਿੱਠੀ ਵਿੱਚ ਲਿੱਖਣ ਲਈ ਕਾਫ਼ੀ ਆਮ ਸੀ, “ਹੋਰ ਚੀਜ਼ਾਂ ਦੇ ਨਾਲ-ਨਾਲ ਮੈਂ ਇੱਕ ਸੁੰਦਰ ਕੁੜੀ ਨੂੰ ਤੁਹਾਡੀ ਪਤਨੀ ਬਣਨ ਦਾ ਆਦੇਸ਼ ਦਿੱਤਾ ਹੈ ... ਜੇ ਤੁਸੀਂ ਉਸ ਨਾਲ ਕੁਝ ਸਮੇਂ ਲਈ ਪ੍ਰਯੋਗ ਕਰਨ ਤੋਂ ਬਾਅਦ ਉਸਨੂੰ ਪਸੰਦ ਨਹੀਂ ਕਰਦੇ ਹੋ ਤਾਂ ਤੁਸੀਂ ਉਸ ਨੂੰ ਵੇਚ ਸਕਦੇ ਹੋ ਅਤੇ ਮੈਂ ਸੋਚਦਾ ਹਾਂ ਕਿ ਪਿਛਲੇ ਹਫ਼ਤੇ ਲੰਡਨ ਵਿੱਚ ਇਕ ਆਦਮੀ ਨੇ ਆਪਣੀ ਪਤਨੀ ਲਈ ਵੱਡੀ ਰਕਮ ਪ੍ਰਾਪਤ ਕੀਤੀ ਸੀ, ਜਿੱਥੇ ਉਸਨੇ ਆਪਣੀ ਪਤਨੀ ਨੂੰ ਚਾਰ ਪੌਂਡ ਵਿੱਚ ਵੇਚਿਆ ਸੀ; 5 ਜਾਂ 6 ਪੌਂਡ ਤਾਂ ਇਹ ਵੀ ਲਿਆਏਗਾ ਕਿਉਂਕਿ ਉਹ ਸੁੰਦਰ, ਜਵਾਨ ਅਤੇ ਬਹੁਤ ਕੋਮਲ ਹੈ ਅਤੇ ਹਰ ਹਾਲਤ ਵਿੱਚ ਚੰਗੀ ਕੀਮਤ ਪ੍ਰਾਪਤ ਕਰੇਗੀ।”
ਪਤਨੀ ਵੇਚਣ ਦੀ ਪ੍ਰਥਾ ਨੂੰ ਬਹੁਤ ਸਾਰੀਆਂ ਪੇਟਿੰਗਾਂ ਵਿੱਚ ਚਿੱਤਰਿਆਂ ਵੀ ਗਿਆ ਸੀ ਅਤੇ ਢੇਰ ਸਾਰੀਆਂ ਸਾਹਿਤ ਕ੍ਰਿਤਾਂ ਵਿੱਚ ਵੀ ਇਸਦਾ ਵਰਣਨ ਹੋਇਆ ਵੀ ਮਿਲਦਾ ਹੈ। ਜਿਨ੍ਹਾਂ ਵਿੱਚੋਂ ਥਾਮਸ ਹਾਰਡੀ ਦਾ ਪ੍ਰਸਿੱਧ ਨਾਵਲ ‘ਦਾ ਮੇਅਰ ਔਫ ਕਾਸਟਰਬ੍ਰਿੱਜ’ (ਠਹੲ ੰੳੇੋਰ ੋਡ ਛੳਸਟੲਰਬਰਦਿਗੲ) ਵੀ ਇੱਕ ਹੈ। ਇਸ ਉਪਨਿਆਸ ਵਿੱਚ ਇਸ ਅਭਿਆਸ ਦਾ ਇੱਕ ਬਿਰਤਾਂਤ ਹੈ। ਇਸ ਨਾਵਲ ਉੱਪਰ ਬਹੁਤ ਸਾਰੀਆਂ ਫਿਲਮਾਂ ਅਤੇ ਨਾਟਕ ਅਧਾਰਿਤ ਹਨ। ਇਸ ਨਾਵਲ ਦੀ ਸ਼ੁਰੂਆਤ ਹੀ ਪਤਨੀ ਵੇਚਣ ਦੀ ਇਸ ਪ੍ਰਥਾ ਤੋਂ ਹੁੰਦੀ ਹੈ।
ਕੁੱਝ ਹੋਰ ਰਚਨਾ ਵਿੱਚ ਇਸ ਰਸਮ ਦਾ ਜ਼ਿਕਰ ਇਸ ਪ੍ਰਕਾਰ ਮਿਲਦਾ ਹੈ:
“ਜਾਰਜ ਵਰੇਅ ਨੇ ਆਪਣੀ ਪਤਨੀ ਦੇ ਕਮਰ ਦੁਆਲੇ ਇੱਕ ਲਗਾਮ ਵਰਗਾ ਚਮੜੇ ਦਾ ਰੱਸਾ ਬੰਨ੍ਹਿਆ ਅਤੇ ਨਜ਼ਦੀਕੀ ਬਾਜ਼ਾਰ ਵੱਲ ਚੱਲ ਪਿਆ। ਉਹ ਉੱਥੇ ਕੁਝ ਖਰੀਦਣ ਲਈ ਨਹੀਂ ਸੀ ਗਿਆ, ਸਗੋਂ ਉਹ ਆਪਣੀ ਪਤਨੀ ਨੂੰ ਵੇਚਣ ਲਈ ਗਿਆ ਸੀ। ਦਰਸ਼ਕਾਂ ਨੇ ਕਿੱਲ-ਕਿੱਲ ਕੇ ਬੋਲੀਆਂ ਲਾਈਆਂ। ਫਿਰ ਜਾਰਜ ਨੇ ਉਸਨੂੰ ਸਭ ਤੋਂ ਉੱਚੀ ਬੋਲੀ ਲਗਾਉਣ ਵਾਲੇ ਵਿਲੀਅਮ ਹਾਰਵੁੱਡ ਨੂੰ ਨਿਲਾਮ ਕੀਤਾ। ਹਾਰਵੁੱਡ ਦੁਆਰਾ ਜਾਰਜ ਵਰੇਅ ਨੂੰ ਇੱਕ ਸਿੰਗਲ ਸ਼ਿਿਲੰਗ ਦੇਣ ਤੋਂ ਬਾਅਦ, ਉਸਨੇ ਆਪਣੀ ਖਰੀਦ ਦੁਆਲੇ ਆਪਣੀ ਬਾਂਹ ਰੱਖੀ। ਹਾਰਵੁੱਡ ਮੁਸਕਰਾਉਂਦੇ ਹੋਏ ਸੌਦੇਬਾਜ਼ੀ ਵਾਲੀ ਤੀਵੀਂ ਨਾਲ ਬਾਂਹ ਫੜ ਕੇ ਐਨੀ ਮੜਕ ਨਾਲ ਚਲਿਆ ਗਿਆ ਜਿਵੇਂ ਉਸਨੇ ਨਵਾਂ ਕੋਟ ਜਾਂ ਟੋਪੀ ਖਰੀਦੀ ਹੋਵੇ। ਇਹ 1847 ਸੀ ਅਤੇ ਜਾਰਜ ਵਰੇਅ ਨੇ ਹੁਣੇ ਹੀ ਤਲਾਕ ਦੇ ਬਰਾਬਰ ਹੱਕ ਪ੍ਰਾਪਤ ਕੀਤਾ ਸੀ।”
ਹਾਲਾਂਕਿ 19ਵੀਂ ਸਦੀ ਦੀਆਂ ਕੁਝ ਪਤਨੀਆਂ ਨੇ ਇਤਰਾਜ਼ ਕੀਤਾ, 18ਵੀਂ ਸਦੀ ਦੀਆਂ ਔਰਤਾਂ ਵੱਲੋਂ ਆਪਣੀ ਵਿਕਰੀ ਦਾ ਵਿਰੋਧ ਕਰਨ ਦੇ ਰਿਕਾਰਡ ਮੌਜੂਦ ਨਹੀਂ ਹਨ। ਦਰਅਸਲ, ਕਈ ਵਾਰ ਪਤਨੀ ਨੂੰ ਆਪ ਵਿਕਣ ਦੀ ਕਾਹਲਕ ਹੁੰਦੀ ਸੀ। 1830 ਵਿੱਚ ਵੇਨਲੌਕ ਮਾਰਕਿਟ ਵਿੱਚ ਦੋ ਸ਼ੀਲੰਿਗ ਛੇ ਪੈਨੀ (ਉਸ ਵੇਲੇ ਦੀਆਂ ਦੋ ਧੈਲੀਆਂ, ਛੇ ਪੈਸੇ) ਵਿੱਚ ਵੇਚੀ ਗਈ ਇੱਕ ਪਤਨੀ ਕਾਫ਼ੀ ਦ੍ਰਿੜ ਅਤੇ ਕਾਹਲੀ ਸੀ ਕਿ ਉਸਦੇ ਪਤੀ ਦੀਆਂ ਆਖ਼ਰੀ-ਮਿੰਟ ਦੀਆਂ ਸ਼ੰਕਾਵਾਂ ਦੇ ਬਾਵਜੂਦ, ਲੈਣ-ਦੇਣ ਨੂੰ ਅੱਗੇ ਵਧਣਾ ਚਾਹੀਦਾ ਹੈ। ਉਸਦੇ ਅਜਿਹੇ ਵਿਹਾਰ ਕਾਰਨ ਉਸਦਾ ਪਤੀ ਸ਼ਰਮਿੰਦਾ ਹੋ ਗਿਆ ਸੀ ਅਤੇ ਉਸ ਬੋਲੀ  ਛੱਡ ਕੇ ਭੱਜਣ ਨੂੰ ਫਿਰਦਾ ਸੀ।  ਪਰ ਉਸਦੀ ਪਤਨੀ ਮੈਟੀ ਦਹਾੜ ਪਈ ਸੀ, “ਮੈਨੂੰ ਬਦਲਾਅ ਚਾਹੀਦਾ ਹੈ। ਮੇਰੀ ਵਿਕਰੀ ਵਿੱਚ ਟੰਗ ਨਾ ਅੜਾ ਤੇ ਮੇਰਾ ਸੌਦਾ ਰੋਕਣ ਦੀ ਕੋਸ਼ਿਸ਼ ਨਾ ਕਰ। ਮੈਂ ਹੁਣ ਤੇਰੇ ਨਾਲ ਹੋਰ ਨਹੀਂ ਕੱਟ ਸਕਦੀ।”
ਸੌਦਾ ਹੋਣ ਬਾਅਦ ਮੈਟੀ ਨੇ ਆਪਣਾ ਬੋਰੀ ਬਿਸਤਰਾਂ ਆਪਣੇ ਪਤੀ ਦੇ ਮੂੰਹ ਤੇ ਮਾਰਿਆ ਤੇ ਨਵੇਂ ਮਾਲਕ ਨਾਲ ਲੱਕ ਮਟਕਾਉਂਦੀ ਉੱਥੋਂ ਚਲੀ ਗਈ।
ਇੱਕ ਇਤਿਹਾਸਕ ਲਿੱਖਤ ਵਿੱਚ ਇਸ ਰੀਤ ਦਾ ਇਉਂ ਹਵਾਲਾ ਮਿਲਦਾ ਹੈ:
“ਚੰਨਦੋਸ ਦੇ ਡਿਊਕ, ਇੱਕ ਛੋਟੇ ਪੇਂਡੂ ਸਰਾਏ ਵਿੱਚ ਠਹਿਰਦੇ ਹੋਏ ਸਨ। ਉਨ੍ਹਾਂ ਓਸਟਰ ਨੂੰ ਆਪਣੀ ਪਤਨੀ ਨੂੰ ਬਹੁਤ ਬੇਰਹਿਮੀ ਨਾਲ ਕੁੱਟਦੇ ਹੋਏ ਦੇਖਿਆ। ਉਸਨੇ ਦਖਲ ਦਿੱਤਾ ਅਤੇ ਉਸਨੂੰ ਅੱਧੇ ਕਰਾਊਨ (ਪੌਂਡ ਦਾ 1⁄8 ਹਿੱਸਾ) ਵਿੱਚ ਦਾਸੀ ਵਜੋਂ ਖਰੀਦ ਲਿਆ ਸੀ। ਉਹ ਇੱਕ ਜਵਾਨ ਅਤੇ ਸੁੰਦਰ ਔਰਤ ਸੀ। ਡਿਊਕ ਨੇ ਉਸ ਨੂੰ ਪੜ੍ਹਾਇਆ ਸੀ ਅਤੇ ਉਸਦੇ ਪਤੀ ਦੀ ਮੌਤ ਬਾਅਦ ਉਸ ਨਾਲ ਵਿਆਹ ਕਰ ਲਿਆ ਸੀ। ਉਸ ਔਰਤ ਨੇ ਆਪਣੀ ਮੌਤ ਦੇ ਬਿਸਤਰੇ 'ਤੇ ਦਮ ਤੋੜਣ ਤੋਂ ਪਹਿਲਾਂ ਆਪਣੇ ਪੂਰੇ ਪਰਿਵਾਰ ਨੂੰ ਇਕੱਠਾ ਕੀਤਾ, ਉਨ੍ਹਾਂ ਨੂੰ ਆਪਣਾ ਇਤਿਹਾਸ ਦੱਸਿਆ ਕਿ ਕਿਵੇਂ ਕਿ ਗੁਰਬਤ ਦੀ ਮਾੜੀ ਜ਼ਿੰਦਗੀ ਤੋਂ ਉਹ ਵਿਕਣ ਬਾਅਦ ਅਚਾਨਕ ਸਭ ਤੋਂ ਵੱਡੀ ਖੁਸ਼ਹਾਲੀ ਵਿੱਚ ਵਿਚਰੀ। ਉਸਨੇ ਆਪਣੇ ਪਰਿਵਾਰ ਵਾਲਿਆਂ ਤੋਂ ਮਾਫੀ ਮੰਗੀ ਤੇ ਕਿਹਾ ਕਿ ਖਰੀਦਣ ਵਾਲੇ ਮਾਲਕ ਨਾਲ ਰਹਿਕੇ ਉਸਨੇ ਕੋਈ ਅਪਰਾਧ ਨਹੀਂ ਸੀ ਕੀਤਾ ਅਤੇ ਫਿਰ ਤੋਹਫ਼ੇ ਦੇ ਕੇ ਉਸਨੇ ਆਪਣੇ ਪਰਿਵਾਰ ਵਾਲਿਆਂ ਨੂੰ ਵਾਪਸ ਮੋੜ ਦਿੱਤਾ ਸੀ।”
1832 ਵਿੱਚ ਪ੍ਰਕਾਸ਼ਿਤ ਦਾ ਜੈਂਟਲਮੈਨ ਮੈਗਜ਼ੀਨ (ਠਹੲ ਘੲਨਟਲੲਮੳਨ'ਸ ੰੳਗੳਜ਼ਨਿੲ) ਵਿੱਚ ਇਸ ਰਿਵਾਜ ਬਾਰੇ ਵੇਰਵੇ ਕੁਝ ਇਸ ਪ੍ਰਕਾਰ ਮਿਲਦੇ ਹਨ:- ਇਹ ਅਸਪਸ਼ਟ ਹੈ ਕਿ ਜਨਤਕ ਨਿਲਾਮੀ ਦੁਆਰਾ ਪਤਨੀ ਨੂੰ ਵੇਚਣ ਦਾ ਰਸਮੀ ਰਿਵਾਜ ਕਦੋਂ ਸ਼ੁਰੂ ਹੋਇਆ, ਪਰ ਲੱਗਦਾ ਹੈ ਕਿ ਇਹ 17ਵੀਂ ਸਦੀ ਦੇ ਅੰਤ ਵਿੱਚ ਕੁਝ ਸਮਾਂ ਸੀ। ਨਵੰਬਰ 1692 ਵਿੱਚ "ਟਿੱਪਟਨ ਦੇ ਨੇਥਨ ਵਾਈਟਹਾਊਸ ਦੇ ਪੁੱਤਰ ਜੌਨ ਨੇ ਆਪਣੀ ਪਤਨੀ ਮਿਸਟਰ ਬ੍ਰੇਸਗਰਡਲ ਨੂੰ ਵੇਚੀ ਸੀ। ਹਾਲਾਂਕਿ ਵਿਕਰੀ ਦਾ ਤਰੀਕਾ ਰਿਕਾਰਡ ਵਿੱਚ  ਦਰਜ ਨਹੀਂ ਹੈ। 1696 ਵਿੱਚ, ਥਾਮਸ ਹੀਥ ਮੌਲਸਟਰ ਨੂੰ "ਚਿਨਰ ਦੇ ਜਾਰਜ ਫੁਲਰ ਦੀ ਪਤਨੀ ਨਾਲ ਗੈਰ-ਕਾਨੂੰਨੀ ਢੰਗ ਨਾਲ ਸਹਿਵਾਸ ਕਰਨ ਲਈ ਜੁਰਮਾਨਾ ਲਗਾਇਆ ਗਿਆ... ਹਾਉਇੰਗ ਨੇ ਇੱਕ ਬੀਬੀ ਨੂੰ ਉਸਨੂੰ ਆਪਣੇ ਪਤੀ ਤੋਂ 2 ਪੈਨੀ (1/120 ੋਡ ੳ ਪੋੁਨਦ ੋਰ ੳ ਹੳਲਡ-ਗਰੋੳਟ) ਵਿੱਚ ਖਰੀਦਿਆ" ਅਤੇ ਅਦਾਲਤ ਦੁਆਰਾ ਸਜਾ ਵਜੋਂ ਥੇਮੇ ਵਿਖੇ ਜਨਤਕ ਤਪੱਸਿਆ ਕਰਨ ਲਈ ਹੁਕਮ ਦਿੱਤਾ ਗਿਆ…। ਪਰ 1690 ਅਤੇ 1750 ਦੇ ਵਿਚਕਾਰ ਸਿਰਫ ਅੱਠ ਹੋਰ ਮਾਮਲੇ ਇੰਗਲੈਂਡ ਵਿੱਚ ਦਰਜ ਕੀਤੇ ਗਏ ਹਨ। 1789 ਵਿੱਚ ਪਤਨੀ ਵੇਚਣ ਦੇ ਇੱਕ ਆਕਸਫੋਰਡ ਕੇਸ ਵਿੱਚ "ਹਾਲ ਹੀ ਵਿੱਚ ਅਪਣਾਏ ਗਏ ਤਲਾਕ ਦੇ ਅਸ਼ਲੀਲ ਰੂਪ" ਵਜੋਂ ਵਰਣਿਤ ਕੀਤਾ ਗਿਆ ਹੈ, ਇਹ ਸੁਝਾਅ ਦਿੰਦਾ ਹੈ ਕਿ ਭਾਵੇਂ ਇਹ ਉਦੋਂ ਤੱਕ ਦੇਸ਼ ਦੇ ਕੁਝ ਹਿੱਸਿਆਂ ਵਿੱਚ ਸਥਾਪਤ ਹੋ ਗਿਆ ਸੀ, ਇਹ ਹੌਲੀ ਹੌਲੀ ਦੂਜਿਆਂ ਵਿੱਚ ਫੈਲ ਰਿਹਾ ਸੀ। ਇਹ 20ਵੀਂ ਸਦੀ ਦੇ ਸ਼ੁਰੂ ਤੱਕ ਕਿਸੇ ਨਾ ਕਿਸੇ ਰੂਪ ਵਿੱਚ ਕਾਇਮ ਰਿਹਾ, ਹਾਲਾਂਕਿ ਉਦੋਂ ਤੱਕ "ਸੜਨ ਦੀ ਇੱਕ ਉੱਨਤ ਅਵਸਥਾ" ਵਿੱਚ।
20ਵੀਂ ਸਦੀ ਦੇ ਲੇਖਕ ਕੋਰਟਨੀ ਕੈਨੀ ਦੇ ਸ਼ਬਦਾਂ ਵਿੱਚ, “ਇਹ ਇੱਕ ਰੀਤ ਸੀ ਜਿਸਦਾ ਕੋਈ ਹਾਲੀਆ ਮੂਲ ਨਹੀਂ ਸੀ, ਪਰ ਇਹ ਕਾਫ਼ੀ ਡੂੰਘਾਈ ਨਾਲ ਬ੍ਰਤਾਨਵੀ ਲੋਕਾਂ ਦੇ ਜੀਵਨ ਨਾਲ ਜੁੜੀ ਹੋਈ ਸੀ।”
ਇਤਿਹਾਸਕਾਰ ਲਾਰੈਂਸ ਸਟੋਨ ਲਿੱਖਦਾ ਹੈ, “ਵਿਕਰੀ ਦਾ ਫਾਰਮੈਟ ਜਾਇਜ਼ ਜਾਪਣ ਲਈ ਤਿਆਰ ਕੀਤਾ ਗਿਆ ਸੀ। ਇਸ ਸਾਰੇ ਵਿਸਤ੍ਰਿਤ ਪ੍ਰਤੀਕਵਾਦ ਦਾ ਇੱਕ ਬਹੁਤ ਹੀ ਅਸਲ ਉਦੇਸ਼ ਸੀ, ਜੋ ਕਿ ਵਿਕਰੀ ਨੂੰ ਜਿੰਨਾ ਸੰਭਵ ਹੋ ਸਕੇ ਕਾਨੂੰਨੀ ਤੌਰ 'ਤੇ ਪਾਬੰਦ ਬਣਾਉਣ ਦੀ ਕੋਸ਼ਿਸ਼ ਕਰਨਾ ਸੀ, ਖਾਸ ਕਰਕੇ ਪਤਨੀ ਲਈ ਪਤੀ ਦੁਆਰਾ ਭਵਿੱਖ ਵਿੱਚ ਕਿਸੇ ਵਿੱਤੀ ਜ਼ਿੰਮੇਵਾਰੀ ਦੇ ਸਬੰਧ ਵਿੱਚ। ਕੁਝ ਪਤਨੀ ਵੇਚਣ ਵਾਲਿਆਂ ਨੇ ਰਸਮ ਨੂੰ ਜਿੰਨਾ ਸੰਭਵ ਹੋ ਸਕੇ ਵਿਕਰੀ ਵਰਗਾ ਬਣਾਉਣ ਲਈ ਵਿਸਤ੍ਰਿਤ ਇਕਰਾਰਨਾਮੇ ਵੀ ਬਣਾਏ। ਤਕਨੀਕੀ ਤੌਰ 'ਤੇ ਹਾਲਾਂਕਿ, ਪਤਨੀ ਦੀ ਵਿਕਰੀ ਨੇ ਅੰਡਰਲਾਈਨ ਵਿਆਹ ਨੂੰ ਭੰਗ ਨਹੀਂ ਕੀਤਾ ਸੀ ਅਤੇ ਪੁਲਿਸ ਨੇ ਆਖਰਕਾਰ ਪਤਨੀ ਵਿਕਰੀ ਦੀ ਰੀਤ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਸੀ।”
ਬਪਤਿਸਮਾ ਸੰਬੰਧੀ ਰਜਿਸਟਰਾਂ ਵਿੱਚ ਵੀ ਇਸ ਰਸਮ ਬਾਰੇ ਐਂਟਰੀਆਂ ਪਾਈਆਂ ਗਈਆਂ ਹਨ, ਜਿਵੇਂ ਕਿ 1782 ਦੀ ਏਸੇਕਸ ਵਿੱਚ ਪਰਲੇਹ ਤੋਂ ਇਹ ਉਦਾਹਰਨ: "ਮੋਸੇਸ ਸਟੈਬਿੰਗ ਦੀ ਐਮੀ ਧੀ ਇੱਕ ਖਰੀਦੀ ਪਤਨੀ ਦੁਆਰਾ ਉਸਨੂੰ ਇੱਕ ਹਾਲਟਰ ਵਿੱਚ ਸੌਂਪੀ ਗਈ ਸੀ।”
ਇਤਿਹਾਸਕਾਰ ਰੌਡਰਿਕ ਫਿਿਲਪਸ ਲਿੱਖਦਾ ਹੈ, “ਅਖੀਰ ਵਿੱਚ ਪਤਨੀਆਂ ਦੀ ਵਿਕਰੀ ਬਾਰੇ ਬਹੁਤ ਘੱਟ ਜਾਣਿਆ ਜਾਂਦਾ ਹੈ ਤਾਂਕਿ ਅਸੀਂ ਪੱਕੇ ਸਿੱਟੇ ਕੱਢ ਸਕੀਏ। ਸਪੱਸ਼ਟ ਹੈ ਕਿ ਪਤਨੀ ਦੀ ਵਿਕਰੀ ਵਿਚ ਸ਼ਾਮਲ ਹੋਣਾ, ਇਸ ਬਾਰੇ ਗੱਲ ਕਰਨਾ ਅਤੇ ਖੋਜ ਕਰਨਾ ਅਸਲ ਵਿੱਚ ਮਜ਼ੇਦਾਰ ਸੀ।”
1857 ਵਿਚ ਜਦੋਂ ਤਲਾਕ ਆਸਾਨ ਹੋ ਗਿਆ ਤਾਂ ਪਤਨੀ ਦੀ ਵਿਕਰੀ ਵੱਡੇ ਪੱਧਰ 'ਤੇ ਖਤਮ ਹੋ ਗਈ। ਇਸਦੇ ਨਾਲ ਇੱਕ ਰਿਵਾਜ ਮਰ ਗਿਆ - ਅਤੇ ਪਰੰਪਰਾ ਦੀਆਂ ਕਹਾਣੀਆਂ ਓਨੇ ਹੀ ਅਜੀਬ ਅਤੇ ਮਨੋਰੰਜਕ ਹਨ ਜਿੰਨੀਆਂ ਉਹ ਉਦੋਂ ਸਨ।

-ਬਲਰਾਜ ਸਿੰਘ ਸਿੱਧੂ, ਯੂ. ਕੇ.


ਇਸ ਕਾਲਮ ਵਿਚ ਸੰਕਿਲਤ ਬਲਰਾਜ ਸਿੱਧੂ ਰਚਿਤ ਲੇਖਾਂ ਦੀ ਸੂਚੀ:

ਸਿਕੰਦਰ ਦੇ ਰਾਜ ਦੀ ਕੀਮਤ


58 ਲਾ ਟੋਮਾ ਟੀਨਾ (ਟਮਾਟਰ ਉਤਸਵ)

57 ਕਿਤਾਬਾਂ ਤੋਂ ਕਲਾਸ਼ ਤੱਕ: ਮਿਖਾਇਲ ਕੈਲਾਸ਼ਨੀਕੋਵ

40 ਜੁਗਨੀ 

BALRAJ SIDHU
38 ਸਾਹਿਤ, ਸੰਗੀਤ ਅਤੇ ਕਲਾ ਵਿਚ ਅਸ਼ਲੀਲਤਾ
37 ਮਿਰਜ਼ਾ ਐਸਾ ਸੂਰਮਾ
36 ਤੈਨੂੰ ਪੀਣਗੇ ਨਸੀਬਾਂ ਵਾਲੇ!
35 ਪੰਜਾਬੀ ਕਹਾਣੀ ਦਾ ਆਰਕਿਔਲਜਿਸਟ: ਮਨਮੋਹਨ ਬਾਵਾ
34 ਨਿਵੇਕਲਾ ਕਲਮਕਾਰ ਨਿੰਦਰ ਘੁਗਿਆਣਵੀ
33 ਪੰਜਾਬੀ ਦੇ ਚਮਤਕਾਰੀ ਲੇਖਕ - 1
32 ਪੰਜਾਬੀ ਦੇ ਚਮਤਕਾਰੀ ਲੇਖਕ - 2
31  ਚਿੱਤਰਕਲਾ ਦਾ ਅਮਿੱਟ ਹਸਤਾਖਰ: ਅੱਛਰ ਸਿੰਘ
30  ਵਿਵਾਦਿਤ ਫਿਲਮ 'ਜੋ ਬੋਲੇ ਸੋ ਨਿਹਾਲ' ਨਾਲ ਜੁੜੇ ਸਰੋਕਾਰ
29  ਚਟਾਨ ਜਿਹੀ ਫੌਲਾਦੀ ਲਿਖਕਾ: ਤਸਲੀਮਾ ਨਸਰੀਨ
28  ਲੱਠਾ ਬੰਦਾ: ਪ੍ਰਿੰਸੀਪਲ ਸਰਵਣ ਸਿੰਘ ਢੁੱਡੀਕੇ
27  ਅਦਬ ਦਾ ਮੀਨਾਰ: ਸਆਦਤ ਹਸਨ ਮੰਟੋ
26 ਚੰਨਾ ਮੈਂ ਤੇਰੀ ਚਾਨਣੀ: ਸ਼੍ਰੀਮਤੀ ਚੰਨ ਜੰਡਿਆਲਵੀ
25  ਹੱਸਦੀ ਦੇ ਦੰਦ ਗਿਣਦਾ
24  ਪਾਣੀ ਜਿਹਾ ਪਾਕ ਪੱਤਰਕਾਰ: ਮਾਰਕ ਟਲੀ
23  ਇਨਸਾਫੀ ਤੇ ਬੇਇਨਸਾਫੀ
22  ਗਿਆਨ ਦਾ ਭੰਡਾਰ: ਹਰਿੰਦਰ ਸਿੰਘ ਮਹਿਬੂਬ
21  ਘਰ ਪਟ ਰਹੀਆਂ ਡੇਟਿੰਗ ਏਜੰਸੀਆਂ
20  ਸਾਹਿਤਕ ਸਾਗਰ ਦੀ ਮੱਛਲੀ: ਵਿਰਜੀਨੀਆ ਵੌਲਫ
19  ਬਲਾਤਕਾਰ ਇਕ ਮਾਨਸਿਕ ਰੋਗ ਅਤੇ ਸੰਗੀਨ ਜ਼ੁਰਮ               
18  ਅੱਖਾਂ ਅਤੇ ਐਨਕ
17  ਜ਼ਿੰਦਗੀ
16 THE GURU: A pure masalla movie
15  DEVDAS: A tragic love story
14 ਦੌੜਾਕ
13 ਇੰਗਲੈਂਡ ਦੀ ਹਰਮਨ ਪਿਆਰੀ ਸੜਕ : ਸੋਹੋ ਰੋਡ
12 ਪੰਜਾਬੀ ਗਾਇਕੀ ਦਾ ਗਾਡਰ ਗਾਇਕ - ਅੰਗਰੇਜ਼ ਅਲੀ
11 ਲੁੱਚਿਆਂ ਦਾ ਪੀਰ: ਡੀ ਐੱਚ ਲੌਰੈਂਸ ਤੇ ਉਸਦਾ ਨਾਵਲ ਲੇਡੀ ਚੈਟਰਲੀ'ਸ ਲਵਰ
10 ਸ਼ਾਂਤੀ ਦੇ ਪੁੰਜ: ਬਾਬਾ ਸ਼ੇਖ ਫ਼ਰੀਦ ਜੀ
09 ਭਾਰਤੀ ਅੰਗਰੇਜ਼ੀ ਸਾਹਿਤ ਦੀ ਗੂੜੀ ਸੱਤਰ: ਅਨੀਤਾ ਦਿਸਾਈ
08 ਮਾਂ ਦੀ ਮਮਤਾ ਬਨਾਮ ਪਿਉ ਦਾ ਪਿਆਰ
07 ਵਿਦੇਸ਼ਾਂ 'ਚ ਪੰਜਾਬੀ ਮਾਂ ਬੋਲੀ ਲਈ ਸਦਾ ਹੀ ਤੱਤਪਰ : ਦਲਵੀਰ ਸੁੰਮਨ ਹਲਵਾਰਵੀ
06 ਖਾਮੋਸ਼ ਪੰਜਾਬ ਕਾਵਿ ਸੰਗ੍ਰਹਿ ਦਾ ਅਧਿਐਨ
05  ਸਿੱਖ ਸਾਹਿਤ ਦਾ ਸੂਰਜ: ਪ੍ਰੋ: ਪਿਆਰਾ ਸਿੰਘ ਪਦਮ
04 ਰਿਸ਼ਤਿਆਂ ਦਾ ਪ੍ਰਦੂਸ਼ਣ
03 ਇੱਕ ਸਦਾਬਹਾਰ ਨਗ਼ਮਾ: ਚਰਨ ਸਿੰਘ ਸਫ਼ਰੀ
02 ਪਿਆਰ
01  ਚੰਨਾਂ 'ਚੋਂ ਚੰਨ: ਤਰਲੋਚਨ ਸਿੰਘ ਚੰਨ ਜੰਡਿਆਲਵੀ
00  ਰੀਮਿਕਸ ਕਹਾਣੀਆਂ 

ਔਰੰਗਜ਼ੇਬੀ ਇਸ਼ਕ ਤੇ ਰਾਣਾ-ਏ-ਦਿਲ

 

-ਬਲਰਾਜ ਸਿੰਘ ਸਿੱਧੂ, ਯੂ. ਕੇ.
ਸ਼ਾਹਜਹਾਨ ਦੇ ਦਰਬਾਰ ਦੀ ਹਿੰਦੂ ਨਾਚੀ ਗੌਤਮੀ ਨੂੰ ਮੀਨਾ ਬਜ਼ਾਰ ਵਿੱਚ ਸ਼ਹਿਜ਼ਾਦਾ ਦਾਰਾ ਸ਼ਿਕੋਅ ਅਤੇ ਸ਼ਹਿਜ਼ਾਦਾ ਔਰੰਗਜ਼ੇਬ ਦੇਖਦੇ ਹਨ ਤਾਂ ਦੋਨੋਂ ਹੀ ਉਸ 'ਤੇ ਫਿਦਾ ਹੋ ਜਾਂਦੇ ਹਨ। ਦਾਰਾ ਸ਼ਿਕੋਅ ਦੀਆਂ ਧਾਰਮਿਕ ਰੂਚੀਆਂ ਤੋਂ ਪ੍ਰਭਾਵਿਤ ਹੋ ਕੇ ਗੌਤਮੀ ਦਾਰੇ ਵੱਲ ਖਿੱਚੀ ਜਾਂਦੀ ਹੈ। ਇਸ ਦਾ ਦੂਜਾ ਕਾਰਨ ਇਹ ਵੀ ਸੀ ਕਿ ਦਾਰਾ ਸ਼ਾਹਜਹਾਨ ਦਾ ਗਰਦਾਨਿਆ ਹੋਇਆ ਵਲੀ ਅਹਿਦ ਸੀ ਭਾਵ ਰਾਜਗੱਦੀ ਦਾ ਅਗਲਾ ਵਾਰਿਸ। ਹਿੰਦੁਸਤਾਨ ਦਾ ਹੋਣ ਵਾਲਾ ਨਵਾਂ ਬਾਦਸ਼ਾਹ। ਗੌਤਮੀ ਦਾਰੇ ਦੇ ਹਰਮ ਦਾ ਹਿੱਸਾ ਬਣ ਜਾਂਦੀ ਹੈ। ਔਰੰਗੇਜ਼ਬ ਆਪਣੇ ਪਿਤਾ ਸ਼ਾਹਜਹਾਨ ਨੂੰ ਕੈਦ ਕਰਕੇ ਬਗਾਵਤ ਕਰ ਦਿੰਦਾ ਹੈ। ਮੁਗਲੀਆ ਸ਼ਾਹੀ ਪਰਿਵਾਰ ਵਿੱਚ ਖੂਨੀ ਜੰਗ ਆਰੰਭ ਹੋ ਜਾਂਦੀ ਹੈ। ਔਰੰਗਜ਼ੇਬ ਤੇਰਾਂ ਸਾਲ ਦੀ ਉਮਰ ਵਿੱਚ ਆਪਣੇ ਪਿਉ ਤੋਂ ਤੋਹਫੇ ਵਿੱਚ ਮਿਲੀ ਆਲਮਗੀਰੀ ਤਲਵਾਰ ਮਿਆਨ ਵਿੱਚੋਂ ਕੱਢ ਕੇ ਭਰਾ ਦਾਰਾ ਸ਼ਿਕੋਅ, ਜਹਾਨਆਰਾ ਭੈਣ ਦੇ ਪਤੀ ਤੇ ਹੋਰ ਅਨੇਕਾਂ ਰਿਸ਼ਤੇਦਾਰਾਂ ਦੇ ਖੂਨ ਨਾਲ ਰੰਗ ਕੇ ਹਿੰਦੁਸਤਾਨ ਦੇ ਸ਼ਾਹੀ ਤਖਤ ਉੱਪਰ ਆਲਮਗੀਰ ਬਣ ਕੇ ਬੈਠ ਜਾਂਦਾ ਹੈ। ਸ਼ਾਹਜਹਾਨ ਅਤੇ ਦਾਰੇ ਦੇ ਹਰਮ ਦੀਆਂ ਸਾਰੀਆਂ ਔਰਤਾਂ ਔਰੰਗਜ਼ੇਬ ਦੇ ਹਰਮ ਵਿੱਚ ਚਲੀਆਂ ਜਾਂਦੀਆਂ ਹਨ, ਸਿਵਾਏ ਗੌਤਮੀ ਦੇ।
ਆਲਮਗੀਰ ਔਰੰਗਜ਼ੇਬ ਗੌਤਮੀ ਨੂੰ ਆਪਣੇ ਹਰਮ ਦੀ ਸ਼ਾਨ ਬਣਨ ਲਈ ਨਜ਼ਾਰਾਨਾ ਭੇਜਦਾ ਹੈ। ਗੌਤਮੀ ਠੁਕਰਾ ਦਿੰਦੀ ਹੈ ਤੇ ਸਵਾਲ ਲਿਖ ਕੇ ਭੇਜਦੀ ਹੈ ਕਿ ਔਰੰਗਜ਼ੇਬ ਉਸਨੂੰ ਕਿਉਂ ਚਾਹੁੰਦਾ ਹੈ। ਜੁਆਬ ਵਿੱਚ ਔਰੰਗਜ਼ੇਬ ਗੌਤਮੀ ਦੇ ਹੁਸਨ ਦੀ ਤਾਰੀਫ ਵਿੱਚ ਸ਼ਾਇਰੀ ਲਿੱਖ ਕੇ ਭੇਜਦਾ ਹੈ। ਵਰਣਨਯੋਗ ਹੈ ਕਿ ਔਰੰਗਜ਼ੇਬ ਬਹੁਤ ਵਧੀਆ ਸ਼ਾਇਰ ਅਤੇ ਸਿਤਾਰਵਾਦਕ ਸੀ। ਔਰੰਗਜ਼ੇਬ ਵੱਲੋਂ ਲਿਖੀ ਸ਼ਾਇਰੀ ਵਿੱਚ ਗੌਤਮੀ ਦੇ ਹੁਸਨ ਦੀ ਸਿਰ ਤੋਂ ਪੈਰਾਂ ਤੱਕ ਤਾਰੀਫ ਲਿਖੀ ਗਈ ਹੁੰਦੀ ਹੈ। ਗੌਤਮੀ ਫੇਰ ਸਵਾਲ ਕਰਦੀ ਹੈ ਕਿ ਕੋਈ ਇੱਕ ਅੰਗ ਲਿਖੋ ਜੋ ਤੁਹਾਨੂੰ (ਔਰੰਗਜ਼ੇਬ ਨੂੰ) ਸਭ ਤੋਂ ਸੋਹਣਾ ਲੱਗਦਾ ਹੈ।
ਔਰੰਗਜ਼ੇਬ ਗੌਤਮੀ ਦੇ ਲੰਮੇ ਵਾਲਾ ਦੀ ਸਿਫਤ ਕਰਦਾ ਹੈ। ਗੌਤਮੀ ਆਪਣੇ ਸਿਰ ਦੇ ਸਾਰੇ ਵਾਲ ਮੁਨਵਾ ਕੇ ਔਰੰਗਜ਼ੇਬ ਨੂੰ ਭੇਜ ਦਿੰਦੀ ਹੈ। ਔਰੰਗਜ਼ੇਬ ਦੀ ਤਸੱਲੀ ਨਹੀਂ ਹੁੰਦੀ। ਉਹ ਗੌਤਮੀ ਨੂੰ ਸੰਦੇਸ਼ ਭੇਜਦਾ ਹੈ ਕਿ ਉਹ ਗੌਤਮੀ ਦੇ ਜਿਸਮ ਦੇ ਹਰ ਅੰਗ ਉੱਪਰ ਆਪਣਾ ਨਾਮ ਲਿਖਣਾ ਚਾਹੁੰਦਾ ਹੈ। ਗੌਤਮ ਰਾਤ ਨੂੰ ਔਰੰਗਜ਼ੇਬ ਕੋਲ ਜਾਂਦੀ ਹੈ ਤੇ ਆਪਣੇ ਸਾਰੇ ਵਸਤਰ ਉਤਾਰ ਕੇ ਉਸ ਮੁਹਰੇ ਅਲਫ ਨਗਨ ਲੇਟ ਜਾਂਦੀ ਹੈ। ਉਹ ਔਰੰਗੇਜ਼ ਨੂੰ ਆਪਣੀ ਹਸਰਤ ਪੂਰੀ ਕਰਨ ਲਈ ਆਖਦੀ ਹੈ ਤੇ ਨਾਲ ਸ਼ਰਤ ਰੱਖਦੀ ਹੈ ਕਿ ਉਹ ਗੌਤਮੀ ਦੇ ਸ਼ਰੀਰ ਦੇ ਕਿਸੇ ਅੰਗ ਨੂੰ ਹੱਥ ਨਹੀਂ ਲਾਵੇਗਾ। ਔਰੰਗਜ਼ੇਬ ਪੂਰੀ ਰਾਤ ਮੋਰ ਦੇ ਖੰਬ ਦੀ ਕਲਮ ਨਾਲ ਗੌਤਮੀ ਦੇ ਬਦਨ ਉੱਪਰ ਆਪਣਾ ਨਾਮ ਲਿਖਦਾ ਰਹਿੰਦਾ ਹੈ।
ਕੁਝ ਦਿਨਾਂ ਬਾਅਦ ਔਰੰਗਜ਼ੇਬ ਨੂੰ ਗੌਤਮੀ ਦੀ ਫੇਰ ਤਲਬ ਹੁੰਦੀ ਹੈ। ਉਹ ਉਸ ਨੂੰ ਆਪਣੇ ਹਰਮ ਦੀ ਜੀਨਤ ਬਣਨ ਲਈ ਦੁਬਾਰਾ ਪੇਸ਼ਕਸ਼ ਭੇਜਦਾ ਹੈ। ਗੌਤਮੀ ਫੇਰ ਪ੍ਰਸ਼ਨ ਕਰਦੀ ਹੈ ਕਿ ਔਰੰਗਜ਼ੇਬ ਨੂੰ ਉਸਦਾ ਕੀ ਸੋਹਣਾ ਲੱਗਦਾ ਹੈ। ਔਰੰਗਜ਼ੇਬ ਸੁਨੇਹਾ ਭੇਜਦਾ ਹੈ ਕਿ ਉਸਨੂੰ ਗੌਤਮੀ ਦਾ ਚਿਹਰਾ ਬਹੁਤ ਖੂਬਸੁਰਤ ਲੱਗਦਾ ਹੈ। ਗੌਤਮੀ ਖੰਜ਼ਰ ਲੈ ਕੇ ਔਰੰਗਜ਼ੇਬ ਕੋਲ ਜਾਂਦੀ ਹੈ ਤੇ ਆਪਣਾ ਸਾਰਾ ਚਿਹਰਾ ਬੁਰੀ ਤਰ੍ਹਾਂ ਛਲਣੀ ਕਰ ਲੈਂਦੀ ਹੈ। ਔਰੰਗਜ਼ੇਬ ਉਸਨੂੰ ਆਖਦਾ ਹੈ ਕਿ ਮੈਂ ਆਲਮਗੀਰ ਹਾਰ ਗਿਆ ਤੇ ਤੂੰ ਮਾਮੂਲੀ ਨਰਤਕੀ ਜਿੱਤ ਗਈ।
ਔਰੰਗਜ਼ੇਬ ਉਸਦਾ ਇਲਾਜ ਚੋਟੀ ਦੇ ਵੈਦਾਂ ਤੋਂ ਕਰਵਾਉਂਦਾ ਹੈ। ਕੁਝ ਹੀ ਮਹੀਨਿਆਂ ਵਿੱਚ ਜ਼ਖਮ ਭਰ ਜਾਂਦੇ ਹਨ ਤੇ ਗੌਤਮੀ ਦਾ ਚਿਹਰਾ ਪਹਿਲਾਂ ਨਾਲੋਂ ਵੀ ਹੁਸੀਨ ਨਿਕਲ ਆਉਂਦਾ ਹੈ। ਔਰੰਗਜ਼ੇਬ ਗੌਤਮੀ ਨੂੰ ਆਖਦਾ ਹੈ ਕਿ ਮੈਂ ਤੈਨੂੰ ਚਾਹਾਂ ਤਾਂ ਧੱਕੇ ਨਾਲ ਵੀ ਪ੍ਰਾਪਤ ਕਰ ਸਕਦਾ ਹਾਂ। ਲੇਕਿਨ ਕਰਾਂਗਾ ਨਹੀਂ। ਸਗੋਂ ਤੈਨੂੰ ਪਾਉਣ ਦੀ ਕਾਮਨਾ ਦਾ ਤਿਆਗ ਕਰਦਾ ਹਾਂ। ਵਰਣਨਯੋਗ ਹੈ ਕਿ ਔਰੰਗਜ਼ੇਬ ਸਾਰੇ ਮੁਗਲ ਬਾਦਸ਼ਾਹਾਂ ਵਿੱਚੋਂ ਸਭ ਤੋਂ ਘੱਟ ਆਇਯਾਸ਼ ਸੀ। ਇਸ ਤੋਂ ਬਾਅਦ ਆਲਮਗੀਰ ਔਰੰਗਜ਼ੇਬ ਗੌਤਮੀ ਨੂੰ ਰਾਣਾ-ਏ-ਦਿਲ ਦਾ ਖਿਤਾਬ ਅਰਥਾਤ ਦਿਲ ਨੂੰ ਜਿੱਤਣ ਵਾਲੀ ਦਾ ਲਕਬ ਬਖਸ਼ਦਾ ਹੈ ਤੇ ਤਮਾਮ ਉਮਰ ਲਈ ਉਸਨੂੰ ਜਾਗੀਰ ਦੇ ਕੇ ਨਿਵਾਜ਼ਦਾ ਹੈ।

ਚਮਕੀਲੇ ਦੀ ਪੱਤਣਾਂ 'ਤੇ ਕੂਕ ਪਵੇ -ਬਲਰਾਜ ਸਿੰਘ ਸਿੱਧੂ


Post image

Chamkila's Kamaldeep Chamkila 

ਪੰਜਾਬੀ ਸੰਗੀਤ ਵਿੱਚ ਨੂੰ ਜੇ ਦੋ ਭਾਗਾਂ ਵਿੱਚ ਵੰਡ ਕੇ ਦੇਖੀਏ ਤਾਂ ਸਾਹਮਣੇ ਗੀਤ ਵਿਧਾ ਦੀਆਂ ਮੁੱਖ ਤਿੰਨ ਵੰਨਗੀਆਂ ਆਉਂਦੀਆਂ ਹਨ। ਇੱਕ ਸਮੂਹਿਕ ਗਾਨ ( Group Song), ਦੋਗਾਣਾ ( Duet) ਤੇ ਇਕਹਿਰੀ ਗਾਇਕੀ ( Solo)। ਪੰਜਾਬੀ ਸੰਗੀਤ ਦੇ ਇਤਿਹਾਸ ਨੂੰ ਵਾਚੀਏ ਤਾਂ ਇਹ ਤਿੰਨੋਂ ਵੰਨਗੀਆਂ ਪੁਰਾਤਨ ਸਮੇਂ ਵਿੱਚ ਲਗਭਗ ਇਕੋ ਜਿਹੀਆਂ ਮਕਬੂਲ ਰਹੀਆਂ ਸਨ। ਪਰੰਤੂ ਜਦੋਂ ਤੋਂ ਸਾਡੇ ਸੰਗੀਤ ਦਾ ਬਿਜ਼ਲਈ ਸਾਧਨਾਂ ਨਾਲ ਬਜ਼ਾਰੀਕਰਨ ਹੋਣ ਲੱਗਾ ਤਾਂ ਵਪਾਰੀਆਂ ਨੇ ਆਪਣੀ ਲੋੜ ਅਨੁਸਾਰ ਕਦੇ ਸੋਲੋ ਤੇ ਕਦੇ ਡਿਊਟ ਨੂੰ ਪ੍ਰੋਤਸਾਹਣ ਤੇ ਹੱਲਾਸੇਰੀ ਦੇ ਕੇ ਉਭਾਰਿਆ ਤੇ ਦਬਾਇਆ। ਉਸ ਦਾ ਨਤੀਜਾ ਇਹ ਹੋਇਆ ਕਿ ਦੋਗਾਣਾ ਗਾਇਕੀ ਪਿੰਡਾਂ ਵਾਲਿਆਂ ਵਿੱਚ ਪ੍ਰਚਲਤ ਰਹੀ ਤੇ ਸੋਲੋ ਸ਼ਹਿਰੀਆਂ ਦੀ ਪਸੰਦ ਬਣੀ ਰਹੀ। ਸਮੂਹਿਕ ਗਾਇਕੀ ਦੋ ਭਾਗਾਂ ਵਿੱਚ ਵੰਡੀ ਗਈ। ਸਿੱਠਣੀਆਂ, ਘੋੜੀਆਂ, ਸ਼ਗਨਾਂ ਦੇ ਗੀਤ ਅਤੇ ਕੀਰਨੇ ਦੇ ਰੂਪ ਵਿੱਚ ਪੇਂਡੂਆਂ ਕੋਲ ਚਲੀ ਗਈ ਅਤੇ ਦੇਸ਼ ਭਗਤੀ ਅਤੇ ਧਾਰਮਿਕ ਗੀਤਾਂ ਰਾਹੀਂ ਸ਼ਹਿਰੀਆਂ ਪੱਲੇ ਪੈ ਗਈ।

ਦੋਗਾਣਾ ਗਾਇਕੀ ਨਾਲ ਧੱਕਾ ਇਹ ਹੋਇਆ ਕਿ ਇਸ ਨੂੰ ਅਣਪੜ੍ਹ, ਗਵਾਰ, ਪੇਂਡੂਆਂ ਅਤੇ ਟਰੱਕ ਡਰਾਇਵਰ ਨਾਲ ਜੋੜ ਕੇ ਲੱਚਰ ਕਰਾਰ ਦੇ ਦਿੱਤਾ ਜਾਂਦਾ ਰਿਹਾ ਹੈ। ਇਸ ਦੇ ਸਿੱਟੇ ਵਜੋਂ ਇਹ ਹੋਇਆ ਕਿ ਪੰਜਾਬੀ ਦੀਆਂ ਬਹੁਤ ਸਾਰੀਆਂ ਦੋਗਾਣਾ ਗਾਇਕ ਜੋੜੀਆਂ ਨੂੰ ਸੁਣਨ ਤੋਂ ਪੜ੍ਹੇ ਲਿਖੇ ਵਰਗ ਨੇ ਹਮੇਸ਼ਾਂ ਕੰਨੀ ਕਤਰਾਈ ਰੱਖੀ। ਅਜਿਹੀ ਹੀ ਇੱਕ ਸਭ ਤੋਂ ਪ੍ਰਸਿੱਧ ਗਾਇਕ ਜੋੜੀ ਸਵ: ਅਮਰ ਸਿੰਘ ਚਮਕੀਲਾ ਅਤੇ ਬੀਬੀ ਅਮਰਜੋਤ ਕੌਰ ਦੀ ਸੀ। ਚਮਕੀਲੇ ਦੀ ਤਰਾਸਦੀ ਇਹ ਰਹੀ ਹੈ ਕਿ ਆਪਣੇ ਸਮੇਂ ਦਾ ਸਭ ਤੋਂ ਮਹਿੰਗਾ, ਮਸਰੂਫ ਅਤੇ ਵੱਧ ਵਿਕਣ ਵਾਲਾ ਕਲਾਕਾਰ ਹੋਣ ਦੇ ਬਾਵਜੂਦ ਵੀ ਉਸਦੇ ਗੀਤਾਂ ਦਾ ਕਿਸੇ ਨੇ ਆਲੋਚਨਾਤਮਕ ਅਧਿਐਨ ਨਹੀਂ ਕੀਤਾ ਤੇ ਨਾ ਹੀ ਅੱਜ ਤੱਕ ਉਸਦੇ ਗੀਤਾਂ ਦੀਆਂ ਵਿਸ਼ੇਸ਼ਤਾਈਆਂ ਬਾਰੇ ਅਕਾਦਮਿਕ ਪੱਧਰ ਉੱਪਰ ਲਿੱਖਿਆ ਗਿਆ ਹੈ।

ਆਉ ਅਮਰ ਸਿੰਘ ਚਮਕੀਲੇ ਦੀ ਇੱਕ ਰਚਨਾ ਉੱਪਰ ਸਾਹਿਤਕ ਪੱਖ ਤੋਂ ਨਜ਼ਰ ਮਾਰੀਏ। ਚਮਕੀਲੇ ਦਾ ਇੱਕ ਬਹੁਤ ਹੀ ਮਕਬੂਲ ਗੀਤ ਹੈ, 'ਸੋਹਣਿਆ ਕੱਲੀ ਨੂੰ ਲੈ ਜਾ ਕਿਤੇ ਦੂਰ।' ਇਹ ਗੀਤ ਚਮਕੀਲੇ ਨੂੰ ਖੁਦ ਵੀ ਆਪਣੇ ਸਾਰੇ ਗੀਤਾਂ ਵਿੱਚੋਂ ਪਿਆਰਾ ਸੀ ਤੇ ਮੇਰਾ ਵੀ ਮਨਪਸੰਦ ਗੀਤ ਹੈ। ਗੀਤ ਦੇ ਸੰਦਰਭ ਵਿੱਚ ਆਪਣੀ ਗੱਲ ਅੱਗੇ ਕਰਨ ਤੋਂ ਪਹਿਲਾਂ ਗੀਤ ਦੇ ਬੋਲਾਂ ਨੂੰ ਪੇਸ਼ ਕਰਦਾ ਹਾਂ:-

ਕੱਲੀ ਨੂੰ ਲੈ ਜਾ ਕਿਤੇ ਦੂਰ

ਕੁੜੀ: ਹੱਥ ਬੰਨ੍ਹ ਮੈਂ ਮਿੰਨਤਾ ਕਰਦੀ, ਇੱਕ ਗੱਲ ਤੂੰ ਮੰਨ ਲੈ ਮੇਰੀ।

ਸਹੁੰ ਤੇਰੀ ਮੇਰੇ ਸੋਹਣਿਆਂ ਵੇ, ਬਣ ਕੇ ਮੈਂ ਰਹਿਣਾ ਤੇਰੀ।

ਝੱਲੀਏ ਕਿਸੇ ਦੀ ਕਾਹਨੂੰ ਘੂਰ, ਸੋਹਣਿਆਂ ਕੱਲੀ ਨੂੰ ਲੈ ਜਾ ਕਿਤੇ ਦੂਰ...।

ਮੁੰਡਾ : ਜੋ ਨਾਰਾਂ ਉੱਧਲ ਗਈ ਨੀ, ਉਨ੍ਹਾਂ ਨੂੰ ਦਾਜ ਜੁੜੇ ਨਾ,

ਕੱਚਿਆਂ ਤੋਂ ਰੁੜਗੇ ਜਿਹੜੇ ਨੀ, ਪਿੱਛੇ ਉਹ ਯਾਰ ਮੁੜੇ ਨਾ

ਰੱਬ ਸਾਡੀ ਸੁਣ ਜੇ ਲਵੇ, ਸੋਹਣੀਏ ਪੱਤਣਾਂ 'ਤੇ ਕੂਕ ਪਵੇ...।

ਕੁੜੀ: ਹਾਸੇ ਨਾਲ ਹਾਸ ਰਹਿ ਗਿਐ, ਸੱਚੀਂ ਹਾਂ ਹਾਂ ਵੇ ਮੇਰੀ,

ਰਹਿ ਸਾਡੇ ਨੇੜੇ-ਨੇੜੇ, ਫੜ ਲੈ ਬਾਂਹ ਬਾਂਹ ਵੇ ਮੇਰੀ,

ਚੱਖੀਏ ਜਵਾਨੀ ਦਾ ਸਰੂਰ, ਸੋਹਣਿਆਂ ਕੱਲੀ ਨੂੰ ਲੈ ਜਾ ਕਿਤੇ ਦੂਰ...।

ਮੁੰਡਾ : ਰੱਖੇ ਰੱਬ ਰਾਜ਼ੀ ਤੈਨੂੰ ਨੀ, ਰੋ ਨਾ ਹਾਏ ਰੋ ਨੀ ਅੜੀਏ,

ਕੱਖਾਂ ਤੋਂ ਹੌਲੀ ਐਵੇ ਨੀ, ਹੋ ਨਾ ਹਾਏ ਹੋ ਨੀ ਅੜੀਏ,

ਯਾਰ ਤੇਰਾ ਵਸਦਾ ਰਵੇ, ਸੋਹਣੀਏ ਪੱਤਣਾਂ 'ਤੇ ਕੂਕ ਪਵੇ...।

ਕੁੜੀ:ਸਾਰਾ ਜੱਗ ਵੈਰੀ ਹੋਇਐ, ਆ ਬਹਿ ਬਹਿ ਵੇ ਚੰਨਾ,

ਮੈਥੋਂ ਨੀ ਦਿਨ ਕੱਟ ਹੁੰਦੇ, ਦਿਲ ਵਿੱਚ ਰਹਿ ਰਹਿ ਵੇ ਚੰਨਾ,

ਮਰ ਜਾਣਾ ਸਾਨੂੰ ਮਨਜ਼ੂਰ, ਸੋਹਣਿਆਂ ਕੱਲੀ ਨੂੰ ਲੈ ਜਾ ਕਿਤੇ ਦੂਰ...।

ਮੁੰਡਾ : ਪਿੰਡ 'ਚੋਂ ਸਿਰ ਕੱਢਵੇ ਲਾਣੇ ਦੀ, ਧੀ ਏ ਤੂੰ ਧੀ ਹਾਨਣੇ,

ਕਲਯੁੱਗ ਮੂੰਹ ਅੱਡੀ ਬੈਠਾ, ਬੁੱਲ੍ਹੀਆਂ ਲੈ ਸੀ ਹਾਨਣੇ,

ਘੂਰਦੇ ਗਰੀਬ ਨੂੰ ਸਭੇ, ਸੋਹਣੀਏ ਪੱਤਣਾਂ 'ਤੇ ਕੂਕ ਪਵੇ...।

ਕੁੜੀ:ਮੇਰਾ ਹੁਣ ਵੈਰੀ ਹੋਇਐ, ਘਰ ਦਾ ਜੀਅ ਜੀਅ ਹਾਣੀਆ,

ਮੇਰੇ ਜੋ ਦਿਲ 'ਤੇ ਬੀਤੇ, ਦੱਸਾਂ ਕੀ ਕੀ ਹਾਣੀਆ,

ਹਾਉਕਿਆਂ ਚਿੱਤ ਚੂਰੋ ਚੂਰ, ਸੋਹਣਿਆਂ ਕੱਲੀ ਨੂੰ ਲੈ ਜਾ ਕਿਤੇ ਦੂਰ...।

ਮੁੰਡਾ : ਦੋ ਘੜੀਆ ਹੱਸ ਖੇਡ ਕੇ ਨੀ, ਦੁੱਖਾਂ ਦੀ ਜੂਨ ਹੰਢਾਉਣੀ,

ਕੱਲਿਆਂ ਬਹਿ ਬਹਿ ਕੇ ਰੋਣਾ, ਕੰਧਾਂ ਨੂੰ ਹੂਕ ਸਣਾਉਣੀ,

ਮਾੜਾ ਚਮਕੀਲਾ ਕੀ ਕਵੇ, ਸੋਹਣੀਏ ਪੱਤਣਾਂ 'ਤੇ ਕੂਕ ਪਵੇ...।

ਗੀਤ ਵਿੱਚ ਪੱਤਣਾਂ 'ਤੇ ਕੂਕ ਪਵੇ ਦਾ ਵਰਣਨ ਆਉਂਦਾ ਹੈ। ਕੂਕ ਦੇ ਅਰਥ ਇੱਥੇ ਬਹੁਤ ਗਹਿਰਾ ਮਹੱਤਵ ਰੱਖਦੇ ਹਨ। ਕੂਕ ਪੀੜ ਅਤੇ ਦਰਦ ਨਾਲ ਕੁਰਾਹੁਣ ਤੋਂ ਬਾਅਦ ਅਤੇ ਰੋਣ ਤੋਂ ਪਹਿਲੀ ਅਵਸਥਾ ਵਿੱਚ ਇਨਸਾਨ ਮੂੰਹੋਂ ਆਪ-ਮੁਹਾਰੇ ਨਿਕਲਣ ਵਾਲੀ ਅਵਾਜ਼ ਨੂੰ ਕਿਹਾ ਜਾਂਦਾ ਹੈ। ਉਹ ਅਵਾਜ਼ ਜੋ ਸੁਤੇ-ਸਿੱਧ ਦਿਲ ਦੀਆਂ ਗਹਿਰਾਈਆਂ ਤੋਂ ਨਿਕਲਦੀ ਹੈ।

ਪੰਛੀਆਂ ਵਿੱਚੋਂ ਕੋਇਲ ਦੀ ਅਵਾਜ਼ ਨੂੰ ਸੰਗੀਤਮਈ ਮੰਨਿਆ ਜਾਂਦਾ ਹੈ। ਇਸ ਲਈ ਜਿਵੇਂ ਕਾਵਾਂ ਦੀ ਬੋਲੀ ਨੂੰ ਕਾਂ ਕਾਂ ਜਾਂ ਕਾਵਾਂ ਰੌਲੀ, ਕੁਕੜਾਂ ਦੀ ਭਾਸ਼ਾ ਨੂੰ ਕੌਅ ਕੌਅ, ਪਸ਼ੂਆਂ ਦੀ ਜ਼ੁਬਾਨ ਨੂੰ ਰਿੰਗਣਾ ਆਖਿਆ ਜਾਂਦਾ ਹੈ। ਉਵੇਂ ਕੋਇਲ ਦੀ ਸੁਰੀਲੀ ਅਵਾਜ਼ ਨੂੰ ਕੂਕ ਕਿਹਾ ਜਾਂਦਾ ਹੈ। ਲੇਕਿਨ ਜਦੋਂ ਪ੍ਰੇਮ ਪ੍ਰਸੰਗ ਵਿੱਚ ਅਸੀਂ ਤੜਫ ਨਾਲ ਜੋੜ ਕੇ ਦੇਖਦੇ ਹਾਂ ਤਾਂ ਪਪੀਹੇ ਦੀ ਕੂਕ ਨੂੰ ਸ੍ਰਵੋਤਮ ਮੰਨਿਆ ਜਾਂਦਾ ਹੈ। ਇਸ ਲਈ ਕਿਸੇ ਨੇ ਉਚਾਰਿਆ ਸੀ, "ਸੁਣੀ ਦਾਤਿਆ ਵੇ ਮੇਰੀ ਕੂਕ ਪਪੀਹੇ ਵਾਲੀ।" ਜਾਂ ਕੂਕ ਦਾ ਮਤਲਬ ਪੁਕਾਰ ਵੀ ਹੂੰਦਾ ਹੈ, 'ਜੇ ਦਰਿਮਾਂਗਤ ਕੂਕ ਕਰੇ ਮਹਲੀ ਖਸਮ ਸੁਣੇ। (ਆਸਾ ਮਹਲਾ 1)' ਕੂਕ ਦਾ ਅਰਥ ਢੰਡੋਰਾ ਪਿੱਟਣਾ ਜਾਂ ਹੋਕਾ ਦੇਣਾ ਵੀ ਹੁੰਦਾ ਹੈ, "ਸਾਸਤ੍ਰ ਬੇਦ ਕੀ ਫਿਰਿ ਕੂਕ ਨ ਹੋਇ। (ਮਲਾ ਮ: 3)"

ਪੁਰਾਤਨ ਮਿਥਿਹਾਸਕ ਗ੍ਰੰਥਾਂ ਅਨੁਸਾਰ ਪਪੀਹਾ ਇਸ਼ਕ ਵਿੱਚ ਸਭ ਤੋਂ ਵਫਾਦਾਰ ਪੰਛੀ ਗਰਦਾਨਿਆ ਗਿਆ ਹੈ। "ਚਾਤ੍ਰਿਕ ਚਿਤ ਸੁਚਿਤ ਸੁ ਸਾਜਨ ਚਾਹੀਐ।" (ਫੁਨਹੇ ਮ: 5) ਰਿੱਗਵੇਦ ਵਿੱਚ ਇੱਕ ਕਰਾਮਾਤੀ ਤੇ ਪਵਿੱਤਰ ਨਦੀ ਸਵਾਂਤੀ ਦਾ ਵਰਨਣ ਆਉਂਦਾ ਹੈ। ਬੋਧ ਗ੍ਰੰਥਾਂ ਅਨੁਸਾਰ ਇਹ ਨਦੀ ਉਦਿਆਨ (ਭਾਰਤ) ਦੇਸ਼ ਵਿੱਚ ਸੀ। ਪਪੀਹੇ ਦੇ ਸੰਦਰਭ ਵਿੱਚ ਇਹ ਕਿਹਾ ਜਾਂਦਾ ਹੈ ਕਿ ਜਦ ਤੱਕ ਸੁਆਂਤੀ ਨਦੀ ਦੇ ਪਾਣੀ ਦੀ ਬੂੰਦ ਉਸਦੇ ਮੂੰਹ ਵਿੱਚ ਨਹੀਂ ਪੈਂਦੀ, ਉਸਦੀ ਮੁਕਤੀ ਨਹੀਂ ਹੁੰਦੀ ਤੇ ਉਹ ਸਾਰੀ ਉਮਰ ਇਸ ਦੀ ਪ੍ਰਾਪਤੀ ਲਈ ਤੜਫਦਾ ਰਹਿੰਦਾ ਹੈ। "ਤੂ ਨ ਜਾਣਹੀ ਕਿਆ ਤੁਧੁ ਵਿਚਿ ਤਿਖਾ ਹੈ।" (ਵਾਰ ਮਲਾ ਮ: 3) ਜਿਗਆਸੂ , ਜੋ ਹਰਿਰਸ ਤੋਂ ਛੁੱਟ ਹੋਰ ਕਿਸੇ ਰਸ ਵੱਲ ਧਿਆਨ ਨਹੀਂ ਦਿੰਦਾ। ਚਾਤ੍ਰਿਕ, ਪਪੀਹਾਂ ਜਾਂ ਮੇਘਜੀਵ ਅਖਵਾਉਂਦਾ ਹੈ।

ਯੂਨਾਨੀ ਮਿਥਿਹਾਸ ਵਿੱਚ ਕੁਕਨੁਸ ਪੰਛੀ ਦਾ ਜ਼ਿਕਰ ਆਉਂਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਪੰਛੀ ਮਧੁਰ ਰਾਗ ਅਲਾਪਦਾ ਹੈ। ਬਸੰਤ ਰੁੱਤ ਵਿੱਚ ਦੀਪਕ ਰਾਗ ਆਲਪਦਾ ਹੋਇਆ ਇਹ ਭਸਮ ਹੋ ਜਾਂਦਾ ਹੈ ਤੇ ਵਰਖਾ ਰੁੱਤ ਵਿੱਚ ਉਸਦੀ ਭਸਮ ਸੁਆਂਤੀ ਨਦੀ ਦੇ ਵਾਸ਼ਪ ਬਣ ਕੇ ਵਰੇ ਪਾਣੀ ਦੀ ਬੂੰਦ ਦੇ ਸੰਗਮ ਨਾਲ ਅੰਡੇ ਦਾ ਰੂਪ ਦਾਰ ਜਾਂਦੀ ਹੈ ਤੇ ਫਿਰ ਉਸ ਵਿੱਚੋਂ ਨਵੇਂ ਕੁਕਨੁਸ ਦਾ ਜਨਮ ਹੁੰਦਾ ਹੈ। ਵਰਣਨਯੋਗ ਹੈ ਕਿ ਇਸ ਪੰਛੀ ਦੀ ਕੇਵਲ ਮਦੀਨ ਹੁੰਦੀ ਹੈ, ਨਰ ਨਹੀਂ ਹੁੰਦਾ। ਖ਼ੈਰ ਇਹ ਮਿਥਿਹਾਸ ਹੈ।

ਸੰਸਾਰ ਦੀਆਂ ਜਿੰਨੀਆਂ ਵੀ ਪ੍ਰੀਤ ਕਹਾਣੀਆਂ ਹਨ, ਉਹਨਾਂ ਸਭਨਾਂ ਵਿੱਚ ਇੱਕ ਗੱਲ ਸਾਂਝੀ ਹੈ ਕਿ ਪ੍ਰੇਮੀ ਅਤੇ ਪ੍ਰੇਮਿਕਾ ਕਦੇ ਬਰਾਬਰ ਦੇ ਨਹੀਂ ਹੁੰਦੇ। ਉਨ੍ਹਾਂ ਵਿੱਚ ਜਾਤ-ਪਾਤ, ਅਮੀਰੀ-ਗਰੀਬੀ, ਕਾਲਾ-ਗੋਰਾ ਰੰਗ, ਉੱਚਾ-ਨੀਵਾਂ ਭਾਵ ਕੋਈ ਨਾ ਕੋਈ ਵਖਰੇਵਾਂ ਜ਼ਰੂਰ ਹੁੰਦਾ ਹੈ, ਜੋ ਉਨ੍ਹਾਂ ਦੇ ਇਸ਼ਕ ਦਾ ਇਮਤਿਹਾਨ ਲੈਂਦਾ ਹੈ। ਇਹੀ ਤੱਤ ਉਨ੍ਹਾਂ ਦੀ ਕਹਾਣੀ ਨੂੰ ਆਮ ਜ਼ਿੰਦਗੀ ਨਾਲੋਂ ਵੱਖ ਕਰਕੇ ਖਾਸ ਹੋਣ ਦਾ ਰੁਤਬਾ ਦਿਵਾਉਂਦਾ ਹੈ।

ਚਮਕੀਲੇ ਦੇ ਇਸ ਗੀਤ ਵਿੱਚ ਵੀ ਅਮੀਰ ਕੁੜੀ ਨਾਲ ਗਰੀਬ ਮੁੰਡੇ ਦਾ ਪਿਆਰ ਦਰਸਾਇਆ ਗਿਆ ਹੈ। ਪ੍ਰੇਮੀ ਅਤੇ ਪ੍ਰਮਿਕਾ ਦਾ ਵਾਰਤਾਲਾਪ ਬਹੁਤ ਖੂਬਸੂਰਤੀ ਨਾਲ ਪੇਸ਼ ਕਰਦਿਆਂ ਸਮਾਜਿਕ ਮਰਿਆਦਾ ਨੂੰ ਕਾਇਮ ਰੱਖਦਿਆਂ ਮੁਹੱਬਤ ਦੇ ਸਫ਼ਰ ਉੱਪਰ ਚੱਲਣ ਦੀ ਪ੍ਰੇਰਣਾ ਦਿੱਤੀ ਗਈ ਹੈ ਇਸ ਦੋਗਾਣੇ ਵਿੱਚ।

ਗੀਤ ਦਾ ਪਾਤਰ ਮੁੰਡਾ ਨਾਇਕਾ ਕੁੜੀ ਨਾਲੋਂ ਵੱਧ ਹੰਢਿਆ ਹੋਇਆ ਤੇ ਸਮਝਦਾਰ ਹੈ। ਕੁੜੀ ਵਿੱਚ ਜੁਆਨੀ ਦਾ ਵੇਗ ਤੇ ਬਚਪਨਾ ਹੈ। ਕੁੜੀ ਕਾਮੁਕਤਾ ਨਾਲ ਭਰੀ ਪਈ ਹੈ। ਮੁੰਡੇ ਵਿੱਚ ਠਰਮਾ ਅਤੇ ਜ਼ਾਬਤਾ ਕਾਇਮ ਰੱਖਣ ਦੀ ਸਮਰਥਾ ਝਲਕਦੀ ਹੈ। ਵੇਗਮਤੀ ਮੁਟਿਆਰ ਆਪਣੇ ਆਸ਼ਿਕ ਨੂੰ ਘਰੋਂ ਭਜਾ ਕੇ ਲਿਜਾਣ ਲਈ ਉਕਸਾਉਂਦੀ ਹੈ ਤੇ ਕੁੱਲ ਜਹਾਨ ਤੋਂ ਬਾਗੀ ਹੋ ਕੇ ਆਪਣੇ ਪ੍ਰੇਮੀ ਨਾਲ ਨਵੀਂ ਦੁਨੀਆ ਵਸਾਉਣ ਦੀ ਖਾਹਿਸ਼ਮੰਦ ਹੈ। ਕੁੜੀ ਬੇਬਾਕ, ਨਿਸ਼ੰਗ ਅਤੇ ਦਲੇਰ ਹੈ। ਮੁੰਡਾ ਡਰੂ, ਨਿਮਾਣਾ ਅਤੇ ਸੰਗਾਊ ਹੈ। ਮੁੰਡਾ ਦਲੀਲਾਂ ਦੇ ਕੇ ਕੁੜੀ ਨੂੰ ਜਵਾਨੀ ਦੇ ਨਸ਼ੇ ਵਿੱਚ ਅੰਨ੍ਹੀ ਹੋਈ ਨੂੰ ਕੋਈ ਗਲਤ ਕਦਮ ਚੁੱਕਣ ਤੋਂ ਵਰਜਦਾ ਹੋਇਆ ਨਸੀਹਤਾਂ ਦਿੰਦਾ ਹੈ। ਮੁੰਡਾ ਸਮਾਜ ਵੱਲੋਂ ਪ੍ਰਵਾਨਿਆ ਰਿਸ਼ਤਾ ਸਥਾਪਿਤ ਕਰਕੇ ਕੁੜੀ ਨੂੰ ਅਪਨਾਉਣਾ ਚਾਹੁੰਦਾ ਹੈ। ਮੁੰਡਾ ਦੱਸਦਾ ਹੈ ਕਿ ਬੁਰੇ ਕੰਮ ਦਾ ਨਤੀਜਾ ਵੀ ਬੁਰਾ ਹੁੰਦਾ ਹੈ। ਕੁੜੀ ਸਭ ਫੈਸਲੇ ਲਈ ਬੈਠੀ ਹੁੰਦੀ ਹੈ ਤੇ ਪਿਆਰ ਦੀ ਅਸਫਲਤਾ ਬਰਦਾਸ਼ਤ ਨਹੀਂ ਕਰਨਾ ਚਾਹੁੰਦੀ ਤੇ ਮਰਨ ਤੱਕ ਲਈ ਵੀ ਕਮਰ ਕਸੀ ਫਿਰਦੀ ਹੁੰਦੀ ਹੈ। ਲੇਕਿਨ ਮੁੰਡਾ ਯੋਗ ਵਸੀਲੇ ਉਪਲਵਧ ਨਾ ਹੋਣ ਕਰਕੇ ਕੋਈ ਵੀ ਹਾਮੀ ਭਰਨ ਤੋਂ ਅਸਮਰਥ ਹੁੰਦਾ ਹੈ। ਇਸ਼ਕ ਦੇ ਵਿੱਚ ਭਿੱਜੀ ਕੁੜੀ ਹਰ ਹੱਦ ਪਾਰ ਕਰਨ ਲਈ ਤਿਆਰ ਹੈ ਤੇ ਮੁੰਡਾ ਆਪਣੇ ਇਰਦ-ਗਿਰਦ ਹੱਦਾਂ ਉਸਾਰਦਾ ਰਹਿੰਦਾ ਹੈ। ਮੁੰਡਾ ਕੁੜੀ ਦੀ ਇੱਜ਼ਤ ਆਬਰੂ ਉੱਪਰ ਹਰਫ ਆਉਣ ਦੇ ਡਰੋਂ ਵਿਯੋਗ ਵਿੱਚ ਤੜਫਦੇ ਰਹਿਣ ਨੂੰ ਤਰਜੀਹ ਦਿੰਦਾ ਹੈ।

ਪੱਤਣਾਂ ਤੇ ਕੂਕ ਪਵੇ ਦੇ ਅਰਥ ਗੀਤ ਦੇ ਹਰ ਅੰਤਰੇ ਵਿੱਚ ਬਦਲਦੇ ਹਨ। ਪਹਿਲੇ ਅੰਤਰੇ ਵਿੱਚ ਲੜਕਾ ਸੋਹਣੀ ਮਹਿਵਾਲ ਦੇ ਕਿੱਸੇ ਦਾ ਹਵਾਲਾ ਦਿੰਦਾ ਹੈ ਕਿ ਦੇਖ ਸੋਹਣੀ ਨੇ ਹਵਸ ਵਿੱਚ ਅੰਨ੍ਹੀ ਹੋ ਕੇ ਜੋ ਗੈਰਇਖਲਾਕੀ ਕਦਮ ਚੁੱਕਿਆ ਸੀ, ਉਸ ਨਾਲ ਉਸਨੂੰ ਕੁਝ ਵੀ ਹਾਸਿਲ ਨਹੀਂ ਹੋਇਆ ਸੀ। ਆਪਾਂ ਅਜਿਹਾ ਕਦਮ ਹਰਗਿਜ਼ ਨਹੀਂ ਚੁੱਕਣਾ। ਨਾਇਕ ਅਨੁਸਾਰ ਪੱਤਣਾਂ ਦੇ ਗਵਾਹ ਪਾਣੀ ਹੋਕਾ ਦੇ ਕੇ ਪ੍ਰੇਮੀਆਂ ਨੂੰ ਉਨ੍ਹਾਂ ਰਾਹਾਂ ਵੱਲ ਜਾਣ ਤੋਂ ਵਰਜਦੇ ਹਨ।

ਦੂਜੇ ਅੰਤਰੇ ਵਿੱਚ ਉਹ ਕਹਿੰਦਾ ਹੈ ਕਿ ਜਦ ਤੱਕ ਮੈਂ ਜਿਉਂਦਾ ਹਾਂ ਤੈਨੂੰ ਪਾਉਣ ਦਾ ਯੋਗ ਉੱਦਮ ਕਰਦਾ ਰਹਾਂਗਾ ਤੇ ਤੇਰੇ ਸਿਵਾਏ ਕਿਸੇ ਹੋ ਦਾ ਨਹੀਂ ਹੋਵਾਂਗਾ। ਕੂਕ ਇੱਥੇ ਪਪੀਹੇ ਵਾਂਗ ਵਫਾਦਾਰੀ ਦਾ ਅਹਿਦ ਕਰਨ ਦੀ ਜਾਮਨ ਬਣ ਜਾਂਦੀ ਹੈ।

ਤੀਜੇ ਅੰਤਰੇ ਵਿੱਚ ਕੂਕ ਦੇ ਨਵੇਂ ਅਰਥ ਸਿਰਜੇ ਜਾਂਦੇ ਹਨ। ਮੁੰਡਾ ਦੱਸਦਾ ਹੈ ਕਿ ਮੇਰੀ ਗਰੀਬੀ ਕਾਰਨ ਮੇਰੇ ਉੱਪਰ ਤਸੱਦਦ ਅਤੇ ਜ਼ੁਲਮ ਵੀ ਹੋ ਸਕਦਾ ਹੈ। ਮੈਂੁੰ ਜਾਂ ਮੇਰੇ ਪਰਿਵਾਰ ਨੂੰ ਵਿਰੋਧ ਅਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤਕੜੇ ਦਾ ਸੱਤੀ ਵੀਹੀਂ ਸੌ ਹੁੰਦਾ ਹੈ ਤੇ ਗਰੀਬ ਨਿਰਦੋਸ਼ ਹੁੰਦੇ ਹੋਏ ਵੀ ਗੁਨਾਹਗਾਰ ਬਣਾ ਦਿੱਤਾ ਜਾਂਦਾ ਹੈ। ਕੂਕ ਇੱਥੇ ਮਾਨਸਿਕ ਵੇਦਨਾ ਅਤੇ ਕੁਰਲਾਹਟ ਦਾ ਪ੍ਰਤੀਕ ਬਣ ਕੇ ਉੱਭਰਦੀ ਹੈ।

ਅਖੀਰਲੇ ਅੰਤਰੇ ਵਿੱਚ ਪ੍ਰੇਮੀ ਆਪਣੀ ਬੇਬਸੀ ਤੇ ਲਾਚਾਰੀ ਪ੍ਰਗਟ ਕਰਦਾ ਹੋਇਆ ਪਿਆਰ ਲਈ ਕੁਰਬਾਨੀ ਦੇਣ ਨੂੰ ਤਿਆਰ ਹੈ, ਪਰੰਤੂ ਇੱਜ਼ਤ ਉੱਪਰ ਦਾਗ ਲਾਉਣ ਵਾਲੇ ਕਰਮ ਕਰਨ ਦੀ ਹਾਮੀ ਨਹੀਂ ਭਰਦਾ। ਇੱਥੇ ਕੂਕ ਕੁਕਨਸ ਵਾਂਗ ਫਨਾਹ ਹੋ ਕੇ ਭਵਿੱਖ ਸਿਰਜਣ ਦੀ ਇੱਛਾ ਬਣ ਜਾਂਦੀ ਹੈ। ਪ੍ਰੇਮੀ ਦਾ ਜਮਾਨੇ ਦੇ ਦਸਤੂਰਾਂ ਅੱਗੇ ਹਾਰ ਕੇ ਧੂਰ ਅੰਦਰੋਂ ਨਿਕਲਦੇ ਪੀੜਾ ਜਨਕ ਵਿਰਲਾਪ ਨੂੰ ਕੂਕ ਬਣਾ ਕੇ ਵਰਣਿਤ ਕੀਤਾ ਗਿਆ ਹੈ ਇੱਥੇ।

ਇਸ ਗੀਤ ਵਿੱਚ ਚਮਕੀਲੇ ਨੇ ਇੱਕ ਬਹੁਤ ਵਧੀਆ ਤਕਨੀਕੀ ਤਜਰਬਾ ਵੀ ਕੀਤਾ ਹੈ। ਗੀਤ ਵਿੱਚ ਉਸਨੇ ਦੁਹਰਾਓ ਸ਼ਬਦਾਂ ਦਾ ਬੜੇ ਉਮਦਾ ਢੰਗ ਨਾਲ ਪ੍ਰਯੋਗ ਕੀਤਾ ਹੈ। ਮਿਸਾਲ ਦੇ ਤੌਰ 'ਤੇ ਦੇਖੋ:-

1 ਸੱਚੀਂ ਹਾਂ ਹਾਂ ਵੇ ਮੇਰੀ।

2 ਰਹਿ ਸਾਡੇ ਨੇੜੇ-ਨੇੜੇ।

4 ਫੜ ਲੈ ਬਾਂਹ ਬਾਂਹ ਵੇ ਮੇਰੀ।

5 ਰੋ ਨਾ ਹਾਏ ਰੋ ਨੀ ਅੜੀਏ।

6 ਹੋ ਨਾ ਹਾਏ ਹੋ ਨੀ ਅੜੀਏ।

7 ਆ ਬਹਿ ਬਹਿ ਵੇ ਚੰਨਾ।

8 ਦਿਲ ਵਿੱਚ ਰਹਿ ਰਹਿ ਵੇ ਚੰਨਾ।

9 ਘਰ ਦਾ ਜੀਅ ਜੀਅ ਹਾਣੀਆ।

10 ਦੱਸਾਂ ਕੀ ਕੀ ਹਾਣੀਆ।

11 ਹਾਉਕਿਆਂ ਚਿੱਤ ਚੂਰੋ ਚੂਰ।

ਮੇਰੇ ਹਿਸਾਬ ਨਾਲ ਇਹ ਅਮਰ ਸਿੰਘ ਚਮਕੀਲੇ ਦਾ ਬਹੁਤ ਸਭਿਅਕ, ਸੇਧਮਈ, ਮਿਆਰੀ ਅਤੇ ਸਾਹਿਤਕ ਗੀਤ ਹੈ। ਅਗਰ ਕੋਈ ਮੇਰੇ ਇਸ ਵਿਚਾਰ ਨਾਲ ਸਹਿਮਤ ਨਹੀਂ ਤਾਂ ਇਹ ਉਹਦੀ ਸਮਝ ਦੀ ਸਮੱਸਿਆ ਹੈ, ਚਮਕੀਲਾ ਇਸ ਲਈ ਦੋਸ਼ੀ ਨਹੀਂ ਹੈ।