17ਵੀਂ ਅਤੇ 19ਵੀਂ ਸਦੀ ਦੇ ਵਿਚਕਾਰ ਇੰਗਲੈਂਡ ਵਿੱਚ ਪਤਨੀ-ਵਿਕਰੀ (ਾਡਿੲ ਸੲਲਲਨਿਗ) ਨਾਮਕ ਇੱਕ ਅਜੀਬ ਅਤੇ ਦਿਲਚਸਪ ਰਿਵਾਜ ਹੁੰਦਾ ਸੀ, ਜਿਸਨੂੰ ਤਵਾਰੀਖ ਦੇ ਪੰਨਿਆਂ ਉੱਤੇ ਬਹੁਤ ਘੱਟ ਉਭਾਰਿਆ ਜਾਂ ਪ੍ਰਚਾਰਿਆ ਗਿਆ ਹੈ। ਇਸ ਸਮੇਂ ਦੌਰਾਨ ਅਜਿਹਾ ਕੋਈ ਸਾਲ ਨਹੀਂ ਸੀ, ਜਦੋਂ ਪਤਨੀ ਦੀ ਵਿਕਰੀ ਨਾਲ ਜੁੜੇ ਅਦਾਲਤੀ ਕੇਸ ਦੀ ਅਖਬਾਰੀ ਰਿਪੋਰਟ ਨਾ ਛਪੀ ਹੋਵੇ। ਸਰਕਾਰੀ ਅੰਕੜਿਆਂ ਮੁਤਾਬਿਕ 1780 ਅਤੇ 1850 ਦੇ ਵਿਚਕਾਰ ਲਗਭਗ 300 ਬ੍ਰਿਿਟਸ਼ ਪਤਨੀਆਂ ਵੇਚੀਆਂ ਗਈਆਂ ਸਨ। ਇਹ ਪ੍ਰਥਾ ਇੱਕ ਵਿਸਤ੍ਰਿਤ ਮਜ਼ਾਕ ਵਾਂਗ ਜਾਪਦੀ ਹੈ ਤੇ ਅੱਜ-ਕੱਲ੍ਹ ਪੜ੍ਹਣ ਸੁਣਨ ਵਾਲੇ ਨੂੰ ਇੱਕ ਵਾਰ ਤਾਂ ਯਕੀਨ ਹੀ ਨਹੀਂ ਆਉਂਦਾ ਹੈ। ਲੇਕਿਨ ਇਹ ਸੌ ਫੀਸਦੀ ਸੱਚ ਹੈ, ਅਜਿਹੀ ਰੀਤ ਇੰਗਲੈਂਡ ਵਿੱਚ ਕਈ ਸਦੀਆਂ ਤੱਕ ਚੱਲਦੀ ਰਹੀ ਸੀ। ਵੈਸੇ 1302 ਵਿੱਚ ਇੱਕ ਅਜਿਹੇ ਅੰਗਰੇਜ਼ ਵਿਅਕਤੀ ਦਾ ਇੱਕ ਬਿਰਤਾਂਤ ਵੀ ਮਿਲਦਾ ਹੈ, ਜਿਸਨੇ ਆਪਣੀ ਪਤਨੀ ਕਿਸੇ ਹੋਰ ਆਦਮੀ ਦੇ ਨੂੰ ਸੰਪਤੀ ਵਾਂਗ ਲਿੱਖਤੀ ਰੂਪ ਵਿੱਚ ਸੌਂਪ ਦਿੱਤੀ ਸੀ।
ਅਸਲ ਵਿੱਚ ਮੰਨਿਆ ਜਾਂਦਾ ਹੈ ਕਿ 17ਵੀਂ ਅਤੇ 19ਵੀਂ ਸਦੀ ਦੇ ਵਿਚਕਾਰ ਇੰਗਲੈਂਡ ਵਿੱਚ ਤਲਾਕ ਬਹੁਤ ਮਹਿੰਗਾ ਸੀ। ਇਸ ਲਈ ਨਿਮਨ-ਸ਼੍ਰੇਣੀ ਦੇ ਬ੍ਰਿਿਟਸ਼ ਲੋਕਾਂ ਨੇ ਤਲਾਕ ਲੈਣ ਦੀ ਬਜਾਏ ਆਪਣੀਆਂ ਪਤਨੀਆਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਸੀ। ਇਹ ਰਿਵਾਜ ਅੱਜ ਅਨੋਖਾ ਇਸ ਲਈ ਵੀ ਜਾਪਦਾ ਹੈ, ਕਿਉਂਕਿ ਇਹ ਮਹਿਲਾਵਾਂ ਦਿਆਂ ਹੱਕਾਂ ਲਈ ਬੜਕਾਂ ਮਾਰਨ ਵਾਲੀ ਅੰਗਰੇਜ਼ ਕੌਮ ਨਾਲ ਜੁੜਿਆ ਹੋਇਆ ਹੈ। ਅਗਰ ਬ੍ਰਤਾਨਵੀ ਇਤਿਹਾਸ ਫਰੋਲੋ ਤਾਂ ਤੁਹਾਨੂੰ ਇਸ ਰਿਵਾਜ ਦੀਆਂ ਪੈੜਾਂ ਬੜੀ ਅਸਾਨੀ ਨਾਲ ਲੱਭ ਜਾਂਦੀਆਂ ਹਨ।
ਇਤਿਹਾਸਕਾਰ ਇਸ ਗੱਲ 'ਤੇ ਅਸਹਿਮਤ ਹਨ ਕਿ ਇਹ ਰਿਵਾਜ ਕਦੋਂ ਜਾਂ ਕਿਵੇਂ ਸ਼ੁਰੂ ਹੋਇਆ ਅਤੇ ਇਹ ਕਿੰਨਾ ਵਿਆਪਕ ਸੀ। ਪਰ ਇਹ ਨਿਮਨ-ਸ਼੍ਰੇਣੀ ਦੇ ਬ੍ਰਤਾਨਵੀਂ ਲੋਕਾਂ ਵਿੱਚ ਇੱਕ ਪ੍ਰਵਾਨਿਤ ਵਿਕਲਪਿਕ ਤਲਾਕ ਸੀ। ਮੇਰੇ ਨਿੱਜੀ ਖਿਆਲ ਮੁਤਾਬਿਕ ਜਦੋਂ ਬ੍ਰਤਾਨਵੀ ਸਾਮਰਾਜ ਆਪਣੀਆਂ ਬੁਲੰਦੀਆਂ ਛੂਹ ਰਿਹਾ ਸੀ ਤਾਂ ਸ਼ਾਸਕਾਂ ਨੇ ਅਮੀਰਾਂ, ਵਜੀਰਾਂ ਅਤੇ ਵਫਦਾਰਾਂ ਨੂੰ ਬਹੁਤ ਸਾਰੇ ਰੁਤਬੇ ਅਤੇ ਜਾਗੀਰਾਂ ਨਾਲ ਨਿਵਾਜਿਆ ਸੀ, ਜਿਸ ਸਦਕਾ ਉਨ੍ਹਾਂ ਨੇ ਆਪਣੀ ਐਸ਼-ਓ-ਇਸ਼ਰਤ ਲਈ ਗੁਲਾਮ, ਦਾਸ ਅਤੇ ਦਾਸੀਆਂ ਖਰੀਦੀਆਂ ਸਨ। ਖਾਸਕਰ ਹਬਸ਼ੀ ਅਤੇ ਗੁਲਾਮ ਕੌਮਾਂ ਦੇ ਦਾਸ-ਦਾਸੀਆਂ ਖਰੀਦਣ ਦਾ ਪ੍ਰਚਲਨ ਤਾਂ ਬ੍ਰਤਾਨਵੀ ਸਾਮਰਾਜ ਵਿੱਚ ਕਈ ਸਦੀਆਂ ਤੱਕ ਚੱਲਦਾ ਰਿਹਾ ਸੀ। ਸ਼ਾਇਦ ਅਮੀਰਾਂ ਦੀ ਰੀਸ ਨਾਲ ਹੀ ਆਮ ਤਬਕੇ ਨੂੰ ਪਤਨੀਆਂ ਵੇਚਣ ਅਤੇ ਖਰੀਦਣ ਦੀ ਰੀਤ ਸ਼ੁਰੂ ਕਰਨ ਦੀ ਆਹੁੜੀ ਹੋਵੇਗੀ।
ਪਤਨੀ ਦੀ ਵਿਕਰੀ, ਅਸਭਿਅਕ ਅਤੇ ਮਜ਼ਾਕੀਆ ਸੀ। ਪਰ ਇਸ ਰੀਤ ਨੇ ਇੱਕ ਬਹੁਤ ਹੀ ਅਸਲ ਮਕਸਦ ਵੀ ਪੂਰਾ ਕੀਤਾ, ਕਿਉਂਕਿ ਤਲਾਕ ਲੈਣਾ ਬਹੁਤ ਮੁਸ਼ਕਲ ਸੀ। ਜੇ ਤੁਹਾਡਾ ਵਿਆਹ 1750 ਦੇ ਦਹਾਕੇ ਵਿੱਚ ਟੁੱਟ ਜਾਂਦਾ ਸੀ ਤਾਂ ਬ੍ਰਿਟੇਨ ਦੇ ਸਖ਼ਤ ਤਲਾਕ ਕਾਨੂੰਨ ਤਹਿਤ ਤੁਹਾਨੂੰ ਰਸਮੀ ਤੌਰ 'ਤੇ ਤਲਾਕ ਦੇਣ ਲਈ ਸੰਸਦ ਦਾ ਇੱਕ ਨਿੱਜੀ ਪ੍ਰਵਾਨਾ ਪ੍ਰਾਪਤ ਕਰਨਾ ਪੈਂਦਾ ਸੀ। ਇਹ ਪ੍ਰਕਿਿਰਆ ਮਹਿੰਗੀ ਅਤੇ ਸਮਾਂ ਬਰਬਾਦ ਕਰਨ ਵਾਲੀ ਸੀ, ਇਸ ਲਈ ਪਤਨੀ-ਵਿਕਰੀ ਝੂਠੇ ਤਲਾਕ ਦੇ ਰੂਪ ਵਜੋਂ ਵਿਕਸਤ ਹੋਈ ਸੀ। ਇਹ ਤਕਨੀਕੀ ਤੌਰ 'ਤੇ ਕਾਨੂੰਨੀ ਨਹੀਂ ਸੀ, ਪਰ ਜਿਸ ਤਰੀਕੇ ਨਾਲ ਇਹ ਰਿਵਾਜ ਜਨਤਕ ਤੌਰ 'ਤੇ ਸਾਹਮਣੇ ਆਇਆ, ਉਸਨੇ ਇਸਨੂੰ ਬਹੁਤ ਸਾਰੇ ਲੋਕਾਂ ਦੀਆਂ ਨਜ਼ਰਾਂ ਵਿੱਚ ਜਾਇਜ਼ ਬਣਾ ਦਿੱਤਾ ਸੀ।
ਇੰਗਲੈਂਡ ਵਿੱਚ ਪਹਿਲਾ ਤਲਾਕ ਐਕਟ 1857 ਵਿੱਚ ਬਣਿਆ ਸੀ ਅਤੇ ਇਸ ਤੋਂ ਪਹਿਲਾਂ ਵਿਆਹ ਨੂੰ ਭੰਗ ਕਰਨਾ ਬਹੁਤ ਕਠਿਨ ਅਤੇ ਕੀਮਤੀ ਸੀ। ਤਲਾਕ ਨੂੰ ਕਾਨੂੰਨੀ ਬਣਾਉਣ ਲਈ ਜਿਸ ਪਾਰਲੀਮੈਂਟ ਦੇ ਇੱਕ ਨਿੱਜੀ ਸਨਦ ਦੀ ਲੋੜ ਹੁੰਦੀ ਸੀ, ਉਸਦੀ ਕੀਮਤ ਘੱਟੋ-ਘੱਟ £3,000 (ਅਜੋਕੇ ਸਮੇਂ ਦੇ ਮੁੱਲਾਂ ਵਿੱਚ £15,000) ਅਤੇ ਚਰਚ ਦੇ ਅੰਤਮ ਸਮਰਥਨ ਅਤੇ ਪ੍ਰਵਾਨਗੀ ਦੀ ਜ਼ਰੂਰਤ ਹੁੰਦੀ ਸੀ।
ਉਸ ਸਮੇਂ ਤਲਾਕ ਲੈਣਾ ਸਧਾਰਨ ਆਦਮੀ ਦੇ ਬੱਸ ਦੀ ਗੱਲ ਨਹੀਂ ਸੀ ਅਤੇ ਤਲਾਕ ਦਾ ਇੱਕੋ ਇੱਕ ਬਦਲ ਘਰਵਾਲੀ ਦੀ ਜਨਤਕ ਵਿਕਰੀ ਪ੍ਰਕਿਿਰਆ ਸੀ। ਗਰੀਬ ਜ਼ਿਿਲ੍ਹਆਂ ਵਿੱਚ ਪਤਨੀ ਨੂੰ ਕਿਸੇ ਹੋਰ ਵਸਤੂ ਵਾਂਗ ਖਰੀਦਿਆ ਅਤੇ ਵੇਚਿਆ ਜਾ ਸਕਦਾ ਸੀ। ਭਾਵੇਂ ਅੱਜ ਇਹ ਹੈਰਾਨੀਜਨਕ ਜਾਪਦਾ ਹੈ, ਪਰ ਪਤਨੀਆਂ ਦੀ ਵਿਕਰੀ ਉਸ ਸਮੇਂ ਪਸ਼ੂਆਂ ਦੀ ਨਿਲਾਮੀ ਦਾ ਰੂਪ ਲੈ ਗਈ ਸੀ। ਆਮ ਤੌਰ 'ਤੇ ਇਹ ਰਿਵਾਜ ਪੇਂਡੂ ਖੇਤਰਾਂ ਦੇ ਜਨਤਕ ਬਾਜ਼ਾਰਾਂ ਵਿੱਚ ਵੱਧ ਤੋਂ ਵੱਧ ਗਵਾਹਾਂ ਦੀ ਮੌਜੂਦਗੀ ਵਿੱਚ ਹੁੰਦਾ ਸੀ। ਵਿਕਰੀ ਦੀ ਘੋਸ਼ਣਾ ਕਰਨ ਤੋਂ ਬਾਅਦ ਪਤੀ ਆਪਣੀ ਪਤਨੀ ਨੂੰ "ਮਾਰਕੀਟ" (ਪਸ਼ੂਆਂ ਦੀ ਮੰਡੀ, ਬਾਜ਼ਾਰ ਜਾਂ ਕੋਈ ਹੋਰ ਜਨਤਕ ਸਥਾਨ) ’ਤੇ ਲੈ ਜਾਂਦਾ ਸੀ ਅਤੇ ਆਪਣੀ ਪਤਨੀ ਨੂੰ ਵਿਕਰੀ ਦੀਆਂ ਵਸਤੂਆਂ ਦੀ ਫਰਿਸ਼ਤ ਵਿੱਚ ਦਰਜ ਕਰਵਾ ਦਿੰਦਾ ਸੀ। ਉਸ ਤੋਂ ਬਾਅਦ ਪਤਨੀ ਦੀ ਗਰਦਨ, ਬਾਂਹ ਜਾਂ ਕਮਰ ਦੁਆਲੇ ਇੱਕ ਰਿਬਨ, ਚਮੜੇ ਦੀ ਲਗਾਮ, ਧਲੀਆਰਾ ਜਾਂ ਰੱਸੀ ਪਾ ਲੈਂਦਾ ਸੀ (ਜਿਵੇਂ ਵੇਚੇ ਜਾਣ ਵਾਲੇ ਜਾਨਵਰਾਂ ਨੂੰ ਪਾਇਆ ਹੁੰਦਾ ਸੀ।) ਅਤੇ ਉਹਨੂੰ ਇੱਕ ਨਿਲਾਮੀ ਕਟਿਹਰੇ ਜਾਂ ਮੰਚ ਉੱਤੇ ਖੜ੍ਹਾ ਕੀਤਾ ਜਾਂਦਾ ਸੀ। ਫਿਰ ਪਤੀ ਅਕਸਰ ਦਰਸ਼ਕਾਂ ਨੂੰ ਪਤਨੀ ਦੇ ਗੁਣਾਂ ਦਾ ਐਲਾਨ ਕਰਨ ਤੋਂ ਬਾਅਦ ਉਸਨੂੰ ਨਿਲਾਮ ਕਰ ਦਿੰਦਾ ਸੀ। ਇੱਕ ਵਾਰ ਜਦੋਂ ਵਿਕਾਊ ਪਤਨੀ ਨੂੰ ਕਿਸੇ ਹੋਰ ਆਦਮੀ ਦੁਆਰਾ ਖਰੀਦਿਆ ਜਾਂਦਾ ਸੀ ਤਾਂ ਪਿਛਲੇ ਵਿਆਹ ਨੂੰ ਰੱਦ ਮੰਨਿਆ ਜਾਂਦਾ ਸੀ ਅਤੇ ਨਵਾਂ ਖਰੀਦਦਾਰ ਆਪਣੀ ਨਵੀਂ ਖਰੀਦੀ ਜਨਾਨੀ ਲਈ ਵਿੱਤੀ ਤੌਰ 'ਤੇ ਜ਼ਿੰਮੇਵਾਰ ਹੁੰਦਾ ਸੀ। ਬੋਲੀ ਨਾ ਦੇਣ ਇੱਛੁਕ ਲੋਕ ਇਸ ਤਰ੍ਹਾਂ ਦੀ ਖੇਡ ਦਾ ਆਨੰਦ ਮਾਨਣ ਲਈ ਵੀ ਆਇਆ ਕਰਦੇ ਸਨ। ਆਮ ਤੌਰ 'ਤੇ ਕਿਸੇ ਨੂੰ ਬੋਲੀ ਜਿੱਤਣ ਲਈ ਤਿਆਰ ਕੀਤਾ ਗਿਆ ਹੁੰਦਾ ਸੀ। ਪਰ ਹਮੇਸ਼ਾ ਨਹੀਂ। ਕਈ ਵਾਰ ਨਿਲਾਮੀ ਸੱਚਮੁੱਚ ਸਭ ਤੋਂ ਉੱਚੀ ਬੋਲੀ ਲਗਾਉਣ ਵਾਲੇ ਦੁਆਰਾ ਜਿੱਤੀ ਜਾਂਦੀ ਸੀ!
ਬੇਸ਼ੱਕ ਇਹ ਇੱਕ ਗੈਰ-ਕਾਨੂੰਨੀ ਅਭਿਆਸ ਸੀ, ਪਰ ਵੱਡੇ ਪੈਮਾਨੇ ’ਤੇ ਕੀਤਾ ਜਾਂਦਾ ਸੀ ਅਤੇ ਸਰਕਾਰੀ ਅਧਿਕਾਰੀਆਂ ਨੇ ਇਸ ਵੱਲੋਂ ਆਪਣੀ ਅੱਖਾਂ ਬੰਦ ਕਰ ਰੱਖੀਆਂ ਸਨ। ਜਦੋਂ ਸੌਦਾ ਹੋ ਜਾਂਦਾ ਸੀ ਤਾਂ ਸਫਲ ਵਪਾਰਕ ਲੈਣ-ਦੇਣ ਦਾ ਜਸ਼ਨ ਮਨਾਉਣ ਲਈ ਤਿੰਨੋਂ ਧਿਰਾਂ (ਨਵਾਂ ਖਰੀਦਾਰ, ਵੇਚੀ ਗਈ ਪਤਨੀ ਅਤੇ ਵੇਚਣ ਵਾਲਾ ਪਤੀ) ਸਥਾਨਕ ਟੈਵਰਨ (ਸ਼ਰਾਬਘਰ) ਵਿੱਚ ਜਾਇਆ ਕਰਦੇ ਸਨ ਤੇ ਇੱਕਠੇ ਹਮਪਿਆਲਾ ਹੋਇਆ ਕਰਦਾ ਸਨ। ਲਗਭਗ ਹਰ ਇੱਕ ਪਤਨੀ ਆਪਣੀ ਮਰਜ਼ੀ ਨਾਲ ਵਿਕਰੀ 'ਤੇ ਜਾਂ ਨਿਲਾਮੀ ਲਈ ਗਈ ਹੁੰਦੀ ਸੀ ਤੇ ਅੱਗੇ ਜਿਸ ਨਾਲ ਜਾਣਾ ਹੁੰਦਾ ਸੀ, ਇਸ ਵਿੱਚ ਉਸਦੀ ਪੂਰਨ ਰਜ਼ਾਮੰਦੀ ਅਤੇ ਮਰਜ਼ੀ ਸ਼ਾਮਿਲ ਹੁੰਦੀ ਸੀ। ਇਸ ਵਿੱਚ ਤਿੰਨਾਂ ਧਿਰਾਂ ਦੀ ਖੁਸ਼ੀ ਸ਼ਾਮਿਲ ਹੁੰਦੀ ਸੀ। ਵੇਚਣ ਵਾਲੇ ਪਤੀ ਨੂੰ ਬੁਰੀ ਬਲਾਅ ਤੋਂ ਖਹਿੜਾ ਛੁਡਾਉਣ ਦੀ ਰਾਹਤ ਹੁੰਦੀ ਸੀ। ਖਰੀਦਣ ਵਾਲੇ ਨੂੰ ਨਵੀਂ ਬੰਨੋ ਦਾ ਚਾਅ ਹੁੰਦਾ ਸੀ ਤੇ ਵਿਕਣ ਵਾਲੀ ਪਤਨੀ ਨੂੰ ਨਵਾਂ ਆਦਮੀ ਹੰਢਾਉਣ ਦੀ ਉਤਸੁਕਤਾ ਹੁੰਦੀ ਸੀ। ਇੰਝ ਕਹਿੰਦੇ ਹਨ ਕਿ ਇਹ ਕਾਰਜ ਤਿੰਨਾਂ ਲਈ ਇੱਕ ਐਡਵੈਚਰਜ਼ ਯਾਤਰਾ ਵਰਗਾ ਹੁੰਦਾ ਸੀ।
ਬਹੁਤ ਸਾਰੇ ਮਾਮਲਿਆਂ ਵਿੱਚ ਸਥਾਨਕ ਅਖਬਾਰ ਵਿੱਚ ਵਿਕਰੀ ਦਾ ਪਹਿਲਾਂ ਹੀ ਇਸ਼ਤਿਆਰ ਦਿੱਤਾ ਜਾਂਦਾ ਸੀ ਅਤੇ ਖਰੀਦਦਾਰ ਦਾ ਪਹਿਲਾਂ ਤੋਂ ਪ੍ਰਬੰਧ ਕੀਤਾ ਜਾਂਦਾ ਸੀ। ਇਹ ਵਿਕਰੀ ਸਿਰਫ਼ ਪ੍ਰਤੀਕਾਤਮਕ ਵਿਛੋੜੇ ਦਾ ਇੱਕ ਰੂਪ ਸੀ। ਪਤਨੀ ਵੇਚਣ ਦੇ ਪਹਿਲੇ ਰਿਪੋਰਟ ਕੀਤੇ ਗਏ ਮਾਮਲਿਆਂ ਵਿੱਚੋਂ ਇੱਕ 1733 ਵਿੱਚ ਬਰਮਿੰਘਮ ਵਿਖੇ ਵਾਪਰਿਆ ਸੀ, ਜਿੱਥੇ ਸੈਮੂਅਲ ਵਾਈਟਹਾਊਸ ਨਾਮੀ ਪਤੀ ਨੇ ਆਪਣੀ ਪਤਨੀ, ਮੈਰੀ ਵਾਈਟਹਾਊਸ ਨੂੰ ਖੁੱਲ੍ਹੇ ਬਾਜ਼ਾਰ ਵਿੱਚ ਥਾਮਸ ਗ੍ਰਿਿਫਥਸ ਨੂੰ ਲਗਭਗ ਇੱਕ ਅੰਗਰੇਜ਼ੀ ਪੌਂਡ ਵਿੱਚ ਵੇਚ ਦਿੱਤਾ ਸੀ।
ਪੁਰਾਤਨ ਸਮੇਂ ਵੈਸੇ ਤਾਂ ਲੋਕ ਸਿਰਫ਼ ਇੱਕ ਦੂਜੇ ਨੂੰ ਛੱਡ ਵੀ ਸਕਦੇ ਸਨ, ਪਰ ਇੱਕ ਚਾਲੂ ਔਰਤ ਜੋ ਦੂਜੇ ਲੋਕਾਂ ਨਾਲ ਸਬੰਧਾਂ ਵਿੱਚ ਉਲਝੀ ਹੁੰਦੀ ਸੀ, ਆਪਣੇ ਪਿਛਲੇ ਪਤੀ ਦੁਆਰਾ ਆਪਣੇ ਨਵੇਂ ਪ੍ਰੇਮੀਆਂ ਨੂੰ ਤੰਗ ਕਰਨ ਤੋਂ ਬਚਾਉਣ ਲਈ ਵੀ ਇਸ ਪ੍ਰਕਿਿਰਆ ਵਿੱਚੋਂ ਗੁਜ਼ਰਦੀ ਸੀ। ਨਵੇਂ ਮਰਦ ਤੋਂ ਪੁਰਾਣੇ ਨੂੰ ਕੁਝ ਪੈਸੇ ਦਿਵਾਕੇ ਇੰਝ ਉਹ ਆਪਣੇ ਲਈ ਭਵਿੱਖ ਵਿੱਚ ਪੈਦਾ ਹੋਣ ਵਾਲੇ ਕਈ ਮਸਲੇ ਨਿਬੇੜ ਲੈਂਦੀ ਸੀ। ਕਾਨੂੰਨੀ ਤੌਰ 'ਤੇ ਉਸਦਾ ਪਤੀ ਇਹ ਮੰਗ ਕਰ ਸਕਦਾ ਹੈ ਕਿ ਉਸਦੀ ਪਤਨੀ ਦਾ ਪ੍ਰੇਮੀ ਉਸਨੂੰ ਉਸਦੀ ਪਤਨੀ ਨਾਲ ਜਿਣਸੀ ਸੰਬੰਧ ਬਣਾਉਣ ਲਈ ਵੱਡੀ ਰਕਮ ਅਦਾ ਕਰੇ, (ਇੱਕ ਅਧਿਕਾਰ ਜਿਸਦੀ ਉਸਨੂੰ ਘਾਟ ਸੀ) ਕਿਉਂਕਿ ਅਦਾਲਤਾਂ ਨੇ ਪਤਨੀਆਂ ਨੂੰ ਆਪਣੇ ਪਤੀਆਂ 'ਤੇ ਵਿਭਚਾਰ ਲਈ ਮੁਕੱਦਮਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ। ਪਤਨੀ ਦੀ ਵਿਕਰੀ ਉਸ ਜੋਖਮ ਨੂੰ ਦੂਰ ਕਰਨ ਦਾ ਇੱਕ ਤਰੀਕਾ ਸੀ।
1753 ਦੇ ਮੈਰਿਜ ਐਕਟ ਦੇ ਪਾਸ ਹੋਣ ਤੱਕ ਇੰਗਲੈਂਡ ਵਿੱਚ ਪਾਦਰੀਆਂ ਦੇ ਸਾਹਮਣੇ ਵਿਆਹ ਦੀ ਰਸਮੀ ਕਾਰਵਾਈ ਕਾਨੂੰਨੀ ਲੋੜ ਨਹੀਂ ਸੀ ਅਤੇ ਵਿਆਹ ਗੈਰ-ਰਜਿਸਟਰਡ ਸਨ। ਦੋਵਾਂ ਧਿਰਾਂ ਲਈ ਇੱਕਠੇ ਜੀਵਨ ਗੁਜਾਰਨ ਲਈ ਸਹਿਮਤ ਹੋਣ ਦੀ ਲੋੜ ਸੀ, ਬਾਸ਼ਰਤ ਹਰੇਕ ਸਹਿਮਤੀ ਧਿਰ ਕਾਨੂੰਨੀ ਉਮਰ ਤੱਕ ਪਹੁੰਚ ਗਈ ਹੋਵੇ, ਜੋ ਕਿ ਲੜਕੀਆਂ ਲਈ 12 ਸਾਲ ਅਤੇ ਲੜਕਿਆਂ ਲਈ 14 ਸਾਲ ਸੀ। ਵਿਆਹ ਤੋਂ ਬਾਅਦ ਔਰਤਾਂ ਪੂਰੀ ਤਰ੍ਹਾਂ ਆਪਣੇ ਪਤੀਆਂ ਦੇ ਅਧੀਨ ਹੋ ਜਾਂਦੀਆਂ ਸਨ। ਪਤੀ ਅਤੇ ਪਤਨੀ ਇੱਕ ਕਾਨੂੰਨੀ ਹਸਤੀ ਬਣ ਜਾਂਦੇ ਸਨ, ਇੱਕ ਕਾਨੂੰਨੀ ਸਥਿਤੀ ਜਿਸ ਨੂੰ ਸੁਰੱਖਿਆ ਕਵਚ (ਚੋਵੲਰਟੁਰੲ-ਟਹੲ ਲੲਗੳਲ ਸਟੳਟੁਸ ੋਡ ੳ ਮੳਰਰਇਦ ਾੋਮੳਨ, ਚੋਨਸਦਿੲਰੲਦ ਟੋ ਬੲ ੁਨਦੲਰ ਹੲਰ ਹੁਸਬੳਨਦ'ਸ ਪਰੋਟੲਚਟੋਿਨ ੳਨਦ ਉਟਹੋਰਟਿੇ.) ਕਿਹਾ ਜਾਂਦਾ ਸੀ। ਜਿਵੇਂ ਕਿ ਉੱਘੇ ਅੰਗਰੇਜ਼ ਜੱਜ ਸਰ ਵਿਲੀਅਮ ਬਲੈਕਸਟੋਨ ਨੇ 1753 ਵਿੱਚ ਲਿੱਖਿਆ ਸੀ, "ਔਰਤ ਦੀ ਹੋਂਦ ਜਾਂ ਕਾਨੂੰਨੀ ਹੋਂਦ, ਵਿਆਹ ਦੇ ਦੌਰਾਨ ਮੁਅੱਤਲ ਕਰ ਦਿੱਤੀ ਜਾਂਦੀ ਹੈ, ਜਾਂ ਘੱਟੋ-ਘੱਟ ਉਸਦੇ ਪਤੀ ਵਿੱਚ ਇੱਕਤਰ ਅਤੇ ਸ਼ਾਮਲ ਕੀਤੀ ਜਾਂਦੀ ਹੈ: ਜਿਸਦੇ ਖੰਭ ਹੇਠ, ਸੁਰੱਖਿਆ ਅਤੇ ਸੁੱਖਾਂ ਦਾ ਕਵਚ ਉਹ ਮਾਣਦੀ ਹੈ।”
ਵਰਣਨਯੋਗ ਹੈ ਕਿ ਉਦੋਂ ਇੰਗਲੈਂਡ ਵਿੱਚ ਵਿਆਹੀਆਂ ਔਰਤਾਂ ਆਪਣੇ ਨਾਮ ਜਾਇਦਾਦ ਨਹੀਂ ਰੱਖ ਸਕਦੀਆਂ ਸਨ ਕਿਉਂਕਿ ਅਸਲ ਵਿੱਚ ਉਹ ਆਪਣੇ ਪਤੀਆਂ ਦੀ ਜਾਇਦਾਦ ਹੁੰਦੀਆਂ ਸਨ। ਪਰ ਬਲੈਕਸਟੋਨ ਨੇ ਅੱਗੇ ਕਿਹਾ ਸੀ, “ਇੱਥੋਂ ਤੱਕ ਕਿ ਪਤਨੀ ਜਿਸ ਅਪਾਹਜਤਾ ਦੇ ਅਧੀਨ ਹੈ, ਉਹ ਵੀ ਜ਼ਿਆਦਾਤਰ ਹਿੱਸੇ ਲਈ ਉਸਦੀ ਸੁਰੱਖਿਆ ਅਤੇ ਲਾਭ ਲਈ ਹੈ। ਇੰਗਲੈਂਡ ਦੇ ਕਾਨੂੰਨਾਂ ਵਿੱਚ ਇਸਤਰੀ ਲੰਿਗ ਦਾ ਬਹੁਤ ਖਿਆਲ ਰੱਖਿਆ ਜਾਂਦਾ ਹੈ।”
ਅਜਿਹੇ ਮਾਮਲੇ ਵੀ ਸਨ, ਜਿੱਥੇ ਪਤਨੀ ਖੁਦ ਕਈ ਵਾਰੀ ਪਤੀ ਨੂੰ ਆਪਣੀ ਵਿਕਰੀ ਲਈ ਜ਼ੋਰ ਪਾਉਂਦੀ ਹੁੰਦੀ ਸੀ ਅਤੇ ਬਹੁਤ ਸਾਰੀਆਂ ਨਾਖੁਸ਼ ਔਰਤਾਂ ਲਈ ਵਿਆਹ ਤੋਂ ਬਾਹਰ ਨਿਕਲਣ ਦਾ ਇਹ ਇੱਕ ਮਾਤਰ ਰਸਤਾ ਹੁੰਦਾ ਸੀ। ਕਾਮੀ ਅਤੇ ਬਦਚਲਣ ਔਰਤਾਂ ਲਈ ਤਾਂ ਇਹ ਰੀਤ ਇੱਕ ਤਰ੍ਹਾਂ ਦਾ ਵਰਦਾਨ ਸੀ। ਵੈਲਣ ਤੀਵੀਆਂ ਆਪਣੇ ਕਿਸੇ ਯਾਰ ਨੂੰ ਆਪਣੀ ਖਰੀਦ ਲਈ ਉਕਸਾ ਲੈਂਦੀਆਂ ਸਨ ਤੇ ਪਤੀ ਤੋਂ ਖਹਿੜਾ ਛੁਡਾਉਣ ਬਾਅਦ ਆਪਹੁਦਰੀਆਂ ਹੋਕੇ ਜੀਵਨ ਬਤੀਨ ਕਰਿਆ ਕਰਦੀਆਂ ਸਨ। ਦੂਜੇ ਪਾਸੇ ਲੋੜਵੰਦ ਛੜੇ, ਰੰਡੇ ਅਤੇ ਮੁਸ਼ਟੰਡੇ ਕਈ ਵਾਰ ਹੋਰਾਂ ਨਾਲ ਹਿੱਸਾ ਪਾ ਕੇ ਵੀ ਵਿਕਾਊ ਪਤਨੀਆਂ ਖਰੀਦ ਲੈਂਦੇ ਸਨ ਤੇ ਆਪਣੀ ਰੋਟੀ ਪੱਕਦੀ ਕਰ ਲਿਆ ਕਰਦੇ ਸਨ।
ਪਤਨੀਆਂ ਦੀ ਵਿਕਰੀ 1820 ਅਤੇ 1830 ਦੇ ਦਹਾਕੇ ਵਿੱਚ ਉੱਚ ਪੱਧਰ 'ਤੇ ਪਹੁੰਚ ਗਈ ਸੀ ਅਤੇ ਪਤੀ ਜੋ ਆਪਣੀਆਂ ਪਤਨੀਆਂ ਨੂੰ ਵੇਚਣਾ ਚਾਹੁੰਦੇ ਸਨ ਬਹੁਤ ਜ਼ਿਆਦਾ ਸਮਾਜਿਕ ਦਬਾਅ ਹੇਠ ਆ ਗਏ ਸਨ। ਅਖ਼ਬਾਰਾਂ ਦੀ ਪ੍ਰਸਿੱਧੀ ਵਿੱਚ ਵਾਧਾ ਹੋਣ ਦੇ ਨਾਲ 18ਵੀਂ ਸਦੀ ਦੇ ਦੂਜੇ ਅੱਧ ਵਿੱਚ ਪਤਨੀ ਵਿਕਰੀ ਦੇ ਅਭਿਆਸ ਦੀਆਂ ਰਿਪੋਰਟਾਂ ਵਧੇਰੇ ਨਸ਼ਰ ਹੋਣ ਲੱਗੀਆਂ ਸਨ। ਧਰਮ ਦੇ ਠੇਕੇਦਾਰਾਂ ਨੇ ਇਸ ਰੀਤ ਦੀ ਮਖਾਲਫਤ ਵਿੱਚ ਲਾਂਗੜ ਚੁੱਕ ਲਏ ਸਨ। ਇੰਝ ਇਹ ਪ੍ਰਥਾ ਕਾਫੀ ਹੱਦ ਤੱਕ ਘੱਟ ਗਈ ਸੀ। ਇਸਦਾ ਮਤਲਬ ਇਹ ਨਹੀਂ ਸੀ ਕਿ ਇਹ ਰੀਤ ਪੂਰਨ ਤੌਰ ਤੇ ਬੰਦ ਹੋ ਗਈ ਸੀ ਜਾਂ ਪਤਨੀ ਨੂੰ ਵੇਚਣ ਦੇ ਕੋਈ ਹੋਰ ਮਾਮਲੇ ਨਹੀਂ ਸਨ। ਉਸ ਤੋਂ ਬਾਅਦ 1913 ਵਿੱਚ ਇੱਕ ਹੋਰ ਮਾਮਲਾ ਬੜਾ ਚਰਚਿਤ ਰਿਹਾ ਸੀ, ਜਦੋਂ ਇੱਕ ਔਰਤ ਨੇ ਦਾਅਵਾ ਕੀਤਾ ਸੀ ਕਿ ਉਸਦੇ ਪਤੀ ਨੇ ਉਸਨੂੰ ਕੇਵਲ ਦੋ ਸ਼ੀਲੰਿਗਾਂ (ਇੱਕ ਪੌਂਡ) ਵਿੱਚ ਆਪਣੇੇ ਇੱਕ ਮਿੱਤਰ ਨੂੰ ਵੇਚ ਦਿੱਤਾ ਸੀ।
ਕਈ ਵਾਰ ਪੈਸੇ ਦੀ ਲੋੜ ਜਾਂ ਕਰਜ਼ਾ ਮੋੜਣ ਲਈ ਵੀ ਪਤੀ ਆਪਣੀ ਪਤਨੀ ਨੂੰ ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਨੂੰ ਵੇਚ ਦਿੰਦਾ ਸੀ। ਜ਼ਿਆਦਾਤਰ ਕੇਸਾਂ ਵਿੱਚ ਪਤਨੀ ਨੂੰ ਉਸਨੂੰ ਚਾਹੁਣ ਵਾਲਾ ਆਸ਼ਿਕ ਮਰਦ ਹੀ ਬੋਲੀ ਦੇ ਕੇ ਖਰੀਦਿਆ ਕਰਦਾ ਸੀ। ਜੇਕਰ ਕੋਈ ਮਨੋਨੀਤ ਖਰੀਦਦਾਰ ਨਹੀਂ ਹੁੰਦਾ ਸੀ ਤਾਂ ਮਰਦ ਆਪਣੀ ਪਤਨੀ ਨੂੰ ਦੱਸੇ ਬਿਨਾਂ ਪਤਨੀ ਦੀ ਵਿਕਰੀ ਦੀ ਘੋਸ਼ਣਾ ਕਰ ਸਕਦੇ ਸਨ ਅਤੇ ਉਸ 'ਤੇ ਕੁੱਲ ਅਜਨਬੀਆਂ ਦੁਆਰਾ ਬੋਲੀ ਲਗਾਈ ਜਾ ਸਕਦੀ ਸੀ। ਪਰ ਔਰਤਾਂ ਨੂੰ ਵਿਕਣ ਲਈ ਸਹਿਮਤ ਹੋਣਾ ਪੈਂਦਾ ਸੀ। ਅਜਿਹਾ ਲੱਗਦਾ ਹੈ ਕਿ ਪਤਨੀ ਦੀ ਵਿਕਰੀ ਦੌਰਾਨ ਔਰਤ ਨੂੰ ਨੁਕਸਾਨ ਹੋਇਆ ਸੀ, ਪਰ ਅਜਿਹਾ ਹਮੇਸ਼ਾ ਨਹੀਂ ਹੁੰਦਾ ਸੀ। ਕਿਉਂਕਿ ਉਹ ਅਜੇ ਵੀ ਕਾਨੂੰਨ ਦੇ ਅਧੀਨ ਆਪਣੇ ਪਹਿਲੇ ਪਤੀ ਨਾਲ ਵਿਆਹੀ ਹੋਈ ਹੁੰਦੀ ਸੀ, ਉਹ ਤਕਨੀਕੀ ਤੌਰ 'ਤੇ ਉਸ ਦੀਆਂ ਸਾਰੀਆਂ ਜਾਇਦਾਦਾਂ ਦਾ ਹੱਕਦਾਰ ਸੀ (ਉਸ ਸਮੇਂ, ਵਿਆਹੀਆਂ ਔਰਤਾਂ ਦੀ ਜਾਇਦਾਦ ਸਭ ਉਨ੍ਹਾਂ ਦੇ ਪਤੀਆਂ ਦੀ ਸੀ)। ਵਿਕਰੀ ਦੇ ਜਨਤਕ ਸੁਭਾਅ ਨੇ ਹਾਲਾਂਕਿ ਸਭ ਨੂੰ ਇਹ ਸਪੱਸ਼ਟ ਕਰ ਦਿੱਤਾ ਹੁੰਦਾ ਸੀ ਕਿ ਵਿਕਰੇਤਾ ਨੇ ਆਪਣੀ ਸਾਬਕਾ ਪਤਨੀ ਦੀਆਂ ਜਾਇਦਾਦਾਂ 'ਤੇ ਆਪਣਾ ਹੱਕ ਛੱਡ ਦਿੱਤਾ ਹੈ। ਇੰਝ ਔਰਤ ਆਪਣੇ ਨਵੇਂ ਪ੍ਰੇਮੀ ਨੂੰ ਉਸਦੇ ਪਹਿਲੇ ਪਤੀ ਦੁਆਰਾ ਮੁਕੱਦਮਾ ਕਰਨ ਤੋਂ ਵੀ ਬਚਾ ਲੈਂਦੀ ਸੀ। ਇਸ ਬਾਰੇ ਕਾਨੂੰਨੀ ਵਿਦਵਾਨ ਜੂਲੀ ਸੀ. ਸੂਕ ਲਿੱਖਦੀ ਹੈ, “ਵਿਕਰੀ ਰਾਹੀਂ, ਪਹਿਲੇ ਪਤੀ ਨੇ ਪਤਨੀ ਦੇ ਪ੍ਰੇਮੀ ਤੋਂ ਅਪਰਾਧਿਕ ਕੇਸ ਲਈ ਕਾਰਵਾਈ ਨਾ ਕਰਨ ਤੇ ਸਿਵਲ ਮੁਕੱਦਮੇ ਨੂੰ ਛੱਡਣ ਦੇ ਬਦਲੇ ਰਿਸ਼ਵਤ ਲਈ।”
ਅੰਗਰੇਜ਼ੀ ਇਤਿਹਾਸ ਦੇ ਸ਼ੁਰੂਆਤੀ ਆਧੁਨਿਕ ਦੌਰ ਵਿੱਚ ਵਿਆਹ ਨੂੰ ਤੋੜਨ ਦੇ ਪੰਜ ਵੱਖਰੇ ਤਰੀਕੇ ਮੌਜੂਦ ਸਨ:-
ਪਹਿਲਾ, ਵਿਭਚਾਰ ਜਾਂ ਜਾਨਲੇਵਾ ਬੇਰਹਿਮੀ ਦੇ ਆਧਾਰ 'ਤੇ ਬਿਸਤਰੇ ਅਤੇ ਬੋਰਡ (ਇੱਕ ਮੇਨਸਾ ਐਟ ਥੋਰੋ) ਤੋਂ ਵੱਖ ਹੋਣ ਲਈ ਚਰਚ ਦੀਆਂ ਅਦਾਲਤਾਂ ਵਿੱਚ ਮੁਕੱਦਮਾ ਕਰਨਾ ਸੀ, ਪਰ ਇਸ ਵਿੱਚ ਦੁਬਾਰਾ ਵਿਆਹ ਦੀ ਇਜਾਜ਼ਤ ਨਹੀਂ ਸੀ।
ਦੂਜਾ, ਅਦਾਲਤੀ ਤਲਾਕ 1550 ਦੇ ਦਹਾਕੇ ਤੋਂ 1857 ਵਿੱਚ ਮੈਟਰੀਮੋਨੀਅਲ ਕਾਜ਼ ਐਕਟ ਦੇ ਕਾਨੂੰਨ ਬਣਨ ਤੱਕ, ਇੰਗਲੈਂਡ ਵਿੱਚ ਤਲਾਕ ਕੇਵਲ ਤਾਂ ਹੀ ਸੰਭਵ ਸੀ, ਜੇ ਕਿਸੇ ਵੀ ਤਰ੍ਹਾਂ ਪਾਰਲੀਮੈਂਟ ਦੇ ਇੱਕ ਨਿੱਜੀ ਐਕਟ ਦੀ ਗੁੰਝਲਦਾਰ ਅਤੇ ਮਹਿੰਗੀ ਪ੍ਰਕਿਿਰਆ ਵਿੱਚੋਂ ਗੁਜ਼ਰਿਆ ਜਾਵੇ। ਹਾਲਾਂਕਿ 1857 ਦੇ ਐਕਟ ਦੇ ਮੱਦੇਨਜ਼ਰ ਸਥਾਪਿਤ ਤਲਾਕ ਅਦਾਲਤਾਂ ਨੇ ਪ੍ਰਕਿਿਰਆ ਨੂੰ ਕਾਫ਼ੀ ਸਸਤਾ ਕਰ ਦਿੱਤਾ ਸੀ। ਫਿਰ ਵੀ ਸਮਾਜ ਦੇ ਗਰੀਬ ਮੈਂਬਰਾਂ ਲਈ ਤਲਾਕ ਪ੍ਰਤੀਬੰਧਿਤ ਤੌਰ 'ਤੇ ਮਹਿੰਗਾ ਸੀ।
ਤੀਜਾ, ਵਿਕਲਪ ਇੱਕ "ਨਿਜੀ ਵਿਛੋੜਾ" ਪ੍ਰਾਪਤ ਕਰਨਾ ਸੀ, ਇੱਕ ਸਮਝੌਤਾ ਜੋ ਦੋਨਾਂ ਪਤੀ-ਪਤਨੀ ਵਿਚਕਾਰ ਗੱਲਬਾਤ ਰਾਹੀਂ ਕੀਤਾ ਜਾਂਦਾ ਸੀ, ਜੋ ਕਿ ਇੱਕ ਵਿਚਲੇ ਦੁਆਰਾ ਤਿਆਰ ਕੀਤੇ ਗਏ ਵਿਛੋੜਾਨਾਮੇ ਨਾਲ ਹੁੰਦਾ ਸੀ।
ਚੌਥਾ ਤਿਆਗ ਜਾਂ ਭਗੌੜਾ ਵੀ ਸੰਭਵ ਸੀ, ਜਿਸ ਨਾਲ ਪਤਨੀ ਨੂੰ ਪਰਿਵਾਰਕ ਘਰ ਤੋਂ ਬਾਹਰ ਕੱਢ ਦਿੱਤਾ ਜਾਂਦਾ ਸੀ, ਜਾਂ ਪਤੀ ਨੇ ਆਪਣੀ ਮਾਲਕਣ ਨਾਲ ਨਵਾਂ ਘਰ ਸਥਾਪਤ ਕਰ ਲਿਆ ਹੁੰਦਾ ਸੀ।
ਪੰਜਵਾਂ, ਅੰਤ ਵਿੱਚ ਪਤਨੀ ਨੂੰ ਵੇਚਣ ਦੀ ਪ੍ਰਸਿੱਧ ਧਾਰਨਾ ਇੱਕ ਵਿਆਹ ਨੂੰ ਖਤਮ ਕਰਨ ਦਾ ਇੱਕ ਵਿਕਲਪਕ ਪਰ ਗੈਰ-ਕਾਨੂੰਨੀ ਤਰੀਕਾ ਸੀ।
ਔਰਤਾਂ ਦਾ ਆਦਰ ਕਰਨ ਵਾਲੇ ਕਾਨੂੰਨ, ਜਿਵੇਂ ਕਿ ਕੁਦਰਤੀ ਅਧਿਕਾਰਾਂ ਨੂੰ ਧਿਆਨ ਵਿੱਚ ਰੱਖਦੇ ਹਨ ਨੇ ਦੇਖਿਆ ਕਿ ਗਰੀਬਾਂ ਲਈ ਪਤਨੀ ਵੇਚਣ ਨੂੰ "ਵਿਆਹ ਨੂੰ ਭੰਗ ਕਰਨ ਦੇ ਢੰਗ" ਵਜੋਂ ਦੇਖਿਆ ਜਾਂਦਾ ਸੀ।
ਪਤਨੀ ਦੀ ਵਿਕਰੀ ਨੂੰ ਹੋਰ ਡੂੰਘਾਈ ਨਾਲ ਸਮਝਣ ਲਈ, ਸਾਨੂੰ ਇਹ ਯਾਦ ਰੱਖਣ ਦੀ ਲੋੜ ਹੈ ਕਿ ਪਤੀ ਨੂੰ ਨਾ ਸਿਰਫ਼ ਆਪਣੀ ਪਤਨੀ ਦਾ ਰਖਵਾਲਾ ਅਤੇ ਪ੍ਰਦਾਤਾ ਮੰਨਿਆ ਜਾਂਦਾ ਸੀ, ਸਗੋਂ ਉਸਦਾ ਮਾਲਕ ਵੀ ਸੀ। ਇਸ ਲਈ ਉਸਨੂੰ ਵੇਚਣ ਦਾ ਅਧਿਕਾਰ ਹੋਣ ਦੇ ਤੌਰ 'ਤੇ ਦੇਖਿਆ ਗਿਆ ਸੀ ਜਿਵੇਂ ਕਿ ਉਸ ਕੋਲ ਕੋਈ ਕਬਜ਼ਾ ਸੀ। ਕਾਨੂੰਨ ਪਤਨੀ-ਵੇਚਣ ਦਾ ਸਮਰਥਨ ਨਹੀਂ ਕਰਦਾ ਸੀ, ਪਰ ਦੂਜੇ ਅਰਥਾਂ ਵਿੱਚ ਇਸਨੇ ਪਤਨੀ ਨੂੰ ਪਤੀ ਦੀ ਮਲਕੀਅਤ ਵਜੋਂ ਪਰਿਭਾਸ਼ਤ ਕੀਤਾ ਸੀ। ਵਿਆਹ ਨਾਲ ਜੋ ਕੁਝ ਪਤਨੀ ਦਾ ਸੀ ਉਹ ਪਤੀ ਦਾ ਬਣ ਜਾਂਦਾ ਸੀ। ਇੱਕ ਨਾਖੁਸ਼ ਵਿਆਹੇ ਜੋੜੇ ਲਈ, ਪਤਨੀ-ਵਿਕਰੀ ਨੇ ਦੁਬਿਧਾ ਤੋਂ ਬਾਹਰ ਨਿਕਲਣ ਦਾ ਰਸਤਾ ਪ੍ਰਦਾਨ ਕੀਤਾ ਸੀ। ਇਹ ਨਿਸ਼ਚਤ ਤੌਰ 'ਤੇ ਪਤੀ ਦੁਆਰਾ ਔਰਤ ਨੂੰ ਛੱਡਣ ਨਾਲੋਂ ਵਧੇਰੇ ਸਨਮਾਨਯੋਗ ਸੀ, ਜਿਵੇਂ ਕਿ ਬਹੁਤ ਸਾਰੇ ਕਰਦੇ ਸਨ ਅਤੇ ਕਈ ਵਾਰ ਮੁਕੱਦਮਾ ਚਲਾਇਆ ਜਾਂਦਾ ਸੀ।
ਉਸ ਸਮੇਂ ਦੇ ਕਈ ਦੁੱਖੀ ਪਤੀ ਇਸ ਪ੍ਰਥਾ ਦੀ ਪੈ੍ਰਵਾਈ ਕਰਦੇ ਹੋਏ ਆਖਦੇ ਹਨ, “ਧੋਖੇਬਾਜ਼ ਜਾਂ ਬਦਚਲਨ ਪਤਨੀ ਨਾਲ ਗਾਂ ਵਾਂਗ ਵਿਹਾਰ ਕਰਨਾ… ਇੱਥੋਂ ਤੱਕ ਕਿ ਜਨਤਕ ਤੌਰ 'ਤੇ ਉਸ ਦੇ ਭਾਰ ਦਾ ਐਲਾਨ ਕਰਨਾ ਅਤੇ ਉਸਨੂੰ ਖੇਤ ਦੇ ਜਾਨਵਰਾਂ ਵਾਂਗ ਬਦਲਣਾ… ਆਦਿਕ ਨੇ ਕਈ ਦੁੱਖੀ ਪਤੀਆਂ ਨੂੰ ਸੰਤੁਸ਼ਟ ਕੀਤਾ ਸੀ। ਇੰਗਲੈਂਡ ਵਿੱਚ ਪਤਨੀ ਵੇਚਣਾ ਇੱਕ ਅਸੰਤੁਸ਼ਟੀਜਨਕ ਵਿਆਹ ਨੂੰ ਖਤਮ ਕਰਨ ਦਾ ਇੱਕ ਤਰੀਕਾ ਸੀ।”
1832 ਵਿੱਚ ਜੋਸਫ਼ ਥੌਮਸਨ ਨਾਮੀ ਇੱਕ ਵਿਅਕਤੀ ਨੇ ਕਥਿਤ ਤੌਰ 'ਤੇ ਆਪਣੀ ਪਤਨੀ ਨੂੰ ਵੇਚਣ ਵੇਲੇ ਉਸਦੇ ਮਾੜੇ ਗੁਣਾਂ ਨੂੰ ਸੂਚੀਬੱਧ ਕਰਦਿਆਂ ਆਪਣੇ ਖਰੀਦਦਾਰਾਂ ਨੂੰ ਸਲਾਹ ਦਿੱਤੀ ਸੀ, “ਤੁਸੀਂ "ਜੀਉਂਦੀ ਸੱਪਣੀ, ਪਾਗਲ ਕੁੱਤੀ, ਗਰਜਦੀ ਸ਼ੇਰਨੀ, ਭਰਿਆ ਹੋਇਆ ਪਿਸਤੌਲ, ਹੈਜ਼ਾ ਵਰਗੀਆਂ ਬਿਮਾਰੀਆਂ ਯਾਨੀ ਮੇਰੀ ਪਤਨੀ ਤੋਂ ਬਚ ਸਕਦੇ ਹੋ ਤਾਂ ਬਚ ਜਾਉ। " ਫਿਰ ਉਸਨੇ ਉਸਦੇ ਗੁਣਾਂ ਦਾ ਵਰਣਨ ਵੀ ਕੀਤਾ ਸੀ। ਜਿਸ ਵਿੱਚ ਗਾਵਾਂ ਦਾ ਦੁੱਧ ਚੋਣ, ਗਾਉਣ ਅਤੇ ਦਾਰੂ ਪੀਣ ਸਮੇਂ ਸਾਕੀ ਵਾਲੀ ਸੇਵਾ ਕਰਨ ਦੀ ਯੋਗਤਾ ਸ਼ਾਮਲ ਸੀ। ਇਸ ਲਈ, ਮੈਂ ਇੱਥੇ ਉਸ ਦੀਆਂ ਸਾਰੀਆਂ ਸੰਪੂਰਨਤਾਵਾਂ ਅਤੇ ਅਪੂਰਣਤਾਵਾਂ ਦੇ ਨਾਲ ਪੰਜ ਸ਼ਿਿਲੰਗਾਂ ਬਦਲੇ ਪੇਸ਼ ਕਰਦਾ ਹਾਂ।”
ਪਰ ਆਮ ਤੌਰ 'ਤੇ ਪਤਨੀ ਦੀ ਵਿਕਰੀ ਦੁਸ਼ਮਣੀ ਵਿੱਚ ਖਤਮ ਨਹੀਂ ਹੁੰਦੀ ਸੀ। ਪਤਨੀ, ਉਸਦਾ ਨਵਾਂ ਮਾਲਕ ਅਤੇ ਉਸਦਾ ਪੁਰਾਣਾ ਪਤੀ ਆਮ ਤੌਰ 'ਤੇ ਖੁਸ਼ੀ-ਖੁਸ਼ੀ ਇੱਕ ਦੂਜੇ ਨਾਲ ਵਿਚਰਦੇ ਸਨ।
ਇਹ ਰੀਤ 17ਵੀਂ ਸਦੀ ਦੇ ਅਖੀਰ ਵਿੱਚ ਸ਼ੁਰੂ ਹੋਈ ਸੀ, ਜਦੋਂ ਤਲਾਕ ਸਭ ਤੋਂ ਵੱਧ ਅਮੀਰ ਲੋਕਾਂ ਲਈ ਵੀ ਵਿਹਾਰਕ ਅਸੰਭਵ ਸੀ। ਹਾਲਾਂਕਿ ਇਸ ਰਿਵਾਜ ਦਾ ਕਾਨੂੰਨ ਵਿੱਚ ਕੋਈ ਅਧਾਰ ਨਹੀਂ ਸੀ ਅਤੇ ਕਈ ਵਾਰ ਮੁਕੱਦਮਾ ਚਲਾਇਆ ਜਾਂਦਾ ਸੀ, ਖਾਸ ਤੌਰ 'ਤੇ 19ਵੀਂ ਸਦੀ ਦੇ ਅੱਧ ਤੋਂ ਬਾਅਦ ਸਰਕਾਰੀ ਅਧਿਕਾਰੀਆਂ ਦਾ ਰਵੱਈਆ ਬੇਤੁਕਾ ਸੀ। 19ਵੀਂ ਸਦੀ ਦੇ ਇੱਕ ਮੈਜਿਸਟਰੇਟ ਨੇ ਰਿਕਾਰਡ 'ਤੇ ਦੱਸਿਆ ਸੀ ਕਿ ਉਹ ਵਿਸ਼ਵਾਸ ਨਹੀਂ ਕਰਦਾ ਸੀ ਕਿ ਉਸ ਕੋਲ ਪਤਨੀ ਦੀ ਵਿਕਰੀ ਨੂੰ ਰੋਕਣ ਦਾ ਅਧਿਕਾਰ ਹੈ ਅਤੇ ਸਥਾਨਕ ਗਰੀਬਾਂ ਦੇ ਕੇਸ ਸਨ, ਜੋ ਪਤੀਆਂ ਨੂੰ ਪਰਿਵਾਰ ਸੰਭਾਲਣ ਦੀ ਬਜਾਏ ਆਪਣੀਆਂ ਪਤਨੀਆਂ ਨੂੰ ਵੇਚਣ ਲਈ ਮਜਬੂਰ ਕਰਦੇ ਸਨ।
20ਵੀਂ ਸਦੀ ਦੇ ਸ਼ੁਰੂ ਤੱਕ ਇੰਗਲੈਂਡ ਵਿੱਚ ਪਤਨੀਆਂ ਦੀ ਵਿਕਰੀ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਰਹੀ ਸੀ। ਨਿਆਂਕਾਰ ਅਤੇ ਇਤਿਹਾਸਕਾਰ ਜੇਮਜ਼ ਬ੍ਰਾਈਸ ਨੇ 1901 ਵਿੱਚ ਲਿੱਖਿਆ ਸੀ, “ਸਾਡੇ ਅੰਗਰੇਜ਼ੀ ਕਾਨੂੰਨ ਵਿੱਚ ਅਜਿਹੇ ਕਿਸੇ ਵੀ ਅਧਿਕਾਰ ਦਾ ਕੋਈ ਨਿਸ਼ਾਨ ਨਹੀਂ ਹੈ।” ਪਰ ਉਸਨੇ ਇਹ ਵੀ ਲਿੱਖਿਆ ਸੀ ਕਿ "ਹਰ ਕਿਸੇ ਨੇ ਪਤਨੀ ਨੂੰ ਵੇਚਣ ਦੀ ਅਜੀਬ ਰਸਮ ਬਾਰੇ ਸੁਣਿਆ ਹੈ। ਜੋ ਅਜੇ ਵੀ ਕਦੇ-ਕਦਾਈਂ ਇੰਗਲੈਂਡ ਵਿੱਚ ਨਿਮਨ ਵਰਗਾਂ ਵਿੱਚ ਦੁਹਰਾਈ ਜਾਂਦੀ ਹੈ।”
1913 ਵਿੱਚ ਇੰਗਲੈਂਡ ਵਿਖੇ ਪਤਨੀ ਦੀ ਵਿਕਰੀ ਦੀ ਇੱਕ ਆਖਰੀ ਰਿਪੋਰਟ ਵਿੱਚ ਇੱਕ ਲੀਡਜ਼ ਪੁਲਿਸ ਦੀ ਅਦਾਲਤ ਵਿੱਚ ਗਵਾਹੀ ਦੇਣ ਵਾਲੀ ਇੱਕ ਔਰਤ ਨੇ ਦਾਅਵਾ ਕੀਤਾ ਕਿ ਉਸਨੂੰ ਉਸਦੇ ਪਤੀ ਦੇ ਇੱਕ ਸਾਥੀ ਨੂੰ ਇੱਕ ਪੌਂਡ ਵਿੱਚ ਵੇਚ ਦਿੱਤਾ ਸੀ।
ਇਹ ਪ੍ਰਥਾ 17ਵੀਂ ਸਦੀ ਵਿੱਚ ਅੰਗਰੇਜ਼ੀ ਦਾਰਸ਼ਨਿਕ ਜੌਹਨ ਲੌਕ ਲਈ ਫ੍ਰੈਂਚ ਵਿਿਗਆਨੀ ਨਿਕੋਲਸ ਟੋਇਨਾਰਡ ਨੂੰ ਲਿੱਖੀ ਇੱਕ ਚਿੱਠੀ ਵਿੱਚ ਲਿੱਖਣ ਲਈ ਕਾਫ਼ੀ ਆਮ ਸੀ, “ਹੋਰ ਚੀਜ਼ਾਂ ਦੇ ਨਾਲ-ਨਾਲ ਮੈਂ ਇੱਕ ਸੁੰਦਰ ਕੁੜੀ ਨੂੰ ਤੁਹਾਡੀ ਪਤਨੀ ਬਣਨ ਦਾ ਆਦੇਸ਼ ਦਿੱਤਾ ਹੈ ... ਜੇ ਤੁਸੀਂ ਉਸ ਨਾਲ ਕੁਝ ਸਮੇਂ ਲਈ ਪ੍ਰਯੋਗ ਕਰਨ ਤੋਂ ਬਾਅਦ ਉਸਨੂੰ ਪਸੰਦ ਨਹੀਂ ਕਰਦੇ ਹੋ ਤਾਂ ਤੁਸੀਂ ਉਸ ਨੂੰ ਵੇਚ ਸਕਦੇ ਹੋ ਅਤੇ ਮੈਂ ਸੋਚਦਾ ਹਾਂ ਕਿ ਪਿਛਲੇ ਹਫ਼ਤੇ ਲੰਡਨ ਵਿੱਚ ਇਕ ਆਦਮੀ ਨੇ ਆਪਣੀ ਪਤਨੀ ਲਈ ਵੱਡੀ ਰਕਮ ਪ੍ਰਾਪਤ ਕੀਤੀ ਸੀ, ਜਿੱਥੇ ਉਸਨੇ ਆਪਣੀ ਪਤਨੀ ਨੂੰ ਚਾਰ ਪੌਂਡ ਵਿੱਚ ਵੇਚਿਆ ਸੀ; 5 ਜਾਂ 6 ਪੌਂਡ ਤਾਂ ਇਹ ਵੀ ਲਿਆਏਗਾ ਕਿਉਂਕਿ ਉਹ ਸੁੰਦਰ, ਜਵਾਨ ਅਤੇ ਬਹੁਤ ਕੋਮਲ ਹੈ ਅਤੇ ਹਰ ਹਾਲਤ ਵਿੱਚ ਚੰਗੀ ਕੀਮਤ ਪ੍ਰਾਪਤ ਕਰੇਗੀ।”
ਪਤਨੀ ਵੇਚਣ ਦੀ ਪ੍ਰਥਾ ਨੂੰ ਬਹੁਤ ਸਾਰੀਆਂ ਪੇਟਿੰਗਾਂ ਵਿੱਚ ਚਿੱਤਰਿਆਂ ਵੀ ਗਿਆ ਸੀ ਅਤੇ ਢੇਰ ਸਾਰੀਆਂ ਸਾਹਿਤ ਕ੍ਰਿਤਾਂ ਵਿੱਚ ਵੀ ਇਸਦਾ ਵਰਣਨ ਹੋਇਆ ਵੀ ਮਿਲਦਾ ਹੈ। ਜਿਨ੍ਹਾਂ ਵਿੱਚੋਂ ਥਾਮਸ ਹਾਰਡੀ ਦਾ ਪ੍ਰਸਿੱਧ ਨਾਵਲ ‘ਦਾ ਮੇਅਰ ਔਫ ਕਾਸਟਰਬ੍ਰਿੱਜ’ (ਠਹੲ ੰੳੇੋਰ ੋਡ ਛੳਸਟੲਰਬਰਦਿਗੲ) ਵੀ ਇੱਕ ਹੈ। ਇਸ ਉਪਨਿਆਸ ਵਿੱਚ ਇਸ ਅਭਿਆਸ ਦਾ ਇੱਕ ਬਿਰਤਾਂਤ ਹੈ। ਇਸ ਨਾਵਲ ਉੱਪਰ ਬਹੁਤ ਸਾਰੀਆਂ ਫਿਲਮਾਂ ਅਤੇ ਨਾਟਕ ਅਧਾਰਿਤ ਹਨ। ਇਸ ਨਾਵਲ ਦੀ ਸ਼ੁਰੂਆਤ ਹੀ ਪਤਨੀ ਵੇਚਣ ਦੀ ਇਸ ਪ੍ਰਥਾ ਤੋਂ ਹੁੰਦੀ ਹੈ।
ਕੁੱਝ ਹੋਰ ਰਚਨਾ ਵਿੱਚ ਇਸ ਰਸਮ ਦਾ ਜ਼ਿਕਰ ਇਸ ਪ੍ਰਕਾਰ ਮਿਲਦਾ ਹੈ:
“ਜਾਰਜ ਵਰੇਅ ਨੇ ਆਪਣੀ ਪਤਨੀ ਦੇ ਕਮਰ ਦੁਆਲੇ ਇੱਕ ਲਗਾਮ ਵਰਗਾ ਚਮੜੇ ਦਾ ਰੱਸਾ ਬੰਨ੍ਹਿਆ ਅਤੇ ਨਜ਼ਦੀਕੀ ਬਾਜ਼ਾਰ ਵੱਲ ਚੱਲ ਪਿਆ। ਉਹ ਉੱਥੇ ਕੁਝ ਖਰੀਦਣ ਲਈ ਨਹੀਂ ਸੀ ਗਿਆ, ਸਗੋਂ ਉਹ ਆਪਣੀ ਪਤਨੀ ਨੂੰ ਵੇਚਣ ਲਈ ਗਿਆ ਸੀ। ਦਰਸ਼ਕਾਂ ਨੇ ਕਿੱਲ-ਕਿੱਲ ਕੇ ਬੋਲੀਆਂ ਲਾਈਆਂ। ਫਿਰ ਜਾਰਜ ਨੇ ਉਸਨੂੰ ਸਭ ਤੋਂ ਉੱਚੀ ਬੋਲੀ ਲਗਾਉਣ ਵਾਲੇ ਵਿਲੀਅਮ ਹਾਰਵੁੱਡ ਨੂੰ ਨਿਲਾਮ ਕੀਤਾ। ਹਾਰਵੁੱਡ ਦੁਆਰਾ ਜਾਰਜ ਵਰੇਅ ਨੂੰ ਇੱਕ ਸਿੰਗਲ ਸ਼ਿਿਲੰਗ ਦੇਣ ਤੋਂ ਬਾਅਦ, ਉਸਨੇ ਆਪਣੀ ਖਰੀਦ ਦੁਆਲੇ ਆਪਣੀ ਬਾਂਹ ਰੱਖੀ। ਹਾਰਵੁੱਡ ਮੁਸਕਰਾਉਂਦੇ ਹੋਏ ਸੌਦੇਬਾਜ਼ੀ ਵਾਲੀ ਤੀਵੀਂ ਨਾਲ ਬਾਂਹ ਫੜ ਕੇ ਐਨੀ ਮੜਕ ਨਾਲ ਚਲਿਆ ਗਿਆ ਜਿਵੇਂ ਉਸਨੇ ਨਵਾਂ ਕੋਟ ਜਾਂ ਟੋਪੀ ਖਰੀਦੀ ਹੋਵੇ। ਇਹ 1847 ਸੀ ਅਤੇ ਜਾਰਜ ਵਰੇਅ ਨੇ ਹੁਣੇ ਹੀ ਤਲਾਕ ਦੇ ਬਰਾਬਰ ਹੱਕ ਪ੍ਰਾਪਤ ਕੀਤਾ ਸੀ।”
ਹਾਲਾਂਕਿ 19ਵੀਂ ਸਦੀ ਦੀਆਂ ਕੁਝ ਪਤਨੀਆਂ ਨੇ ਇਤਰਾਜ਼ ਕੀਤਾ, 18ਵੀਂ ਸਦੀ ਦੀਆਂ ਔਰਤਾਂ ਵੱਲੋਂ ਆਪਣੀ ਵਿਕਰੀ ਦਾ ਵਿਰੋਧ ਕਰਨ ਦੇ ਰਿਕਾਰਡ ਮੌਜੂਦ ਨਹੀਂ ਹਨ। ਦਰਅਸਲ, ਕਈ ਵਾਰ ਪਤਨੀ ਨੂੰ ਆਪ ਵਿਕਣ ਦੀ ਕਾਹਲਕ ਹੁੰਦੀ ਸੀ। 1830 ਵਿੱਚ ਵੇਨਲੌਕ ਮਾਰਕਿਟ ਵਿੱਚ ਦੋ ਸ਼ੀਲੰਿਗ ਛੇ ਪੈਨੀ (ਉਸ ਵੇਲੇ ਦੀਆਂ ਦੋ ਧੈਲੀਆਂ, ਛੇ ਪੈਸੇ) ਵਿੱਚ ਵੇਚੀ ਗਈ ਇੱਕ ਪਤਨੀ ਕਾਫ਼ੀ ਦ੍ਰਿੜ ਅਤੇ ਕਾਹਲੀ ਸੀ ਕਿ ਉਸਦੇ ਪਤੀ ਦੀਆਂ ਆਖ਼ਰੀ-ਮਿੰਟ ਦੀਆਂ ਸ਼ੰਕਾਵਾਂ ਦੇ ਬਾਵਜੂਦ, ਲੈਣ-ਦੇਣ ਨੂੰ ਅੱਗੇ ਵਧਣਾ ਚਾਹੀਦਾ ਹੈ। ਉਸਦੇ ਅਜਿਹੇ ਵਿਹਾਰ ਕਾਰਨ ਉਸਦਾ ਪਤੀ ਸ਼ਰਮਿੰਦਾ ਹੋ ਗਿਆ ਸੀ ਅਤੇ ਉਸ ਬੋਲੀ ਛੱਡ ਕੇ ਭੱਜਣ ਨੂੰ ਫਿਰਦਾ ਸੀ। ਪਰ ਉਸਦੀ ਪਤਨੀ ਮੈਟੀ ਦਹਾੜ ਪਈ ਸੀ, “ਮੈਨੂੰ ਬਦਲਾਅ ਚਾਹੀਦਾ ਹੈ। ਮੇਰੀ ਵਿਕਰੀ ਵਿੱਚ ਟੰਗ ਨਾ ਅੜਾ ਤੇ ਮੇਰਾ ਸੌਦਾ ਰੋਕਣ ਦੀ ਕੋਸ਼ਿਸ਼ ਨਾ ਕਰ। ਮੈਂ ਹੁਣ ਤੇਰੇ ਨਾਲ ਹੋਰ ਨਹੀਂ ਕੱਟ ਸਕਦੀ।”
ਸੌਦਾ ਹੋਣ ਬਾਅਦ ਮੈਟੀ ਨੇ ਆਪਣਾ ਬੋਰੀ ਬਿਸਤਰਾਂ ਆਪਣੇ ਪਤੀ ਦੇ ਮੂੰਹ ਤੇ ਮਾਰਿਆ ਤੇ ਨਵੇਂ ਮਾਲਕ ਨਾਲ ਲੱਕ ਮਟਕਾਉਂਦੀ ਉੱਥੋਂ ਚਲੀ ਗਈ।
ਇੱਕ ਇਤਿਹਾਸਕ ਲਿੱਖਤ ਵਿੱਚ ਇਸ ਰੀਤ ਦਾ ਇਉਂ ਹਵਾਲਾ ਮਿਲਦਾ ਹੈ:
“ਚੰਨਦੋਸ ਦੇ ਡਿਊਕ, ਇੱਕ ਛੋਟੇ ਪੇਂਡੂ ਸਰਾਏ ਵਿੱਚ ਠਹਿਰਦੇ ਹੋਏ ਸਨ। ਉਨ੍ਹਾਂ ਓਸਟਰ ਨੂੰ ਆਪਣੀ ਪਤਨੀ ਨੂੰ ਬਹੁਤ ਬੇਰਹਿਮੀ ਨਾਲ ਕੁੱਟਦੇ ਹੋਏ ਦੇਖਿਆ। ਉਸਨੇ ਦਖਲ ਦਿੱਤਾ ਅਤੇ ਉਸਨੂੰ ਅੱਧੇ ਕਰਾਊਨ (ਪੌਂਡ ਦਾ 1⁄8 ਹਿੱਸਾ) ਵਿੱਚ ਦਾਸੀ ਵਜੋਂ ਖਰੀਦ ਲਿਆ ਸੀ। ਉਹ ਇੱਕ ਜਵਾਨ ਅਤੇ ਸੁੰਦਰ ਔਰਤ ਸੀ। ਡਿਊਕ ਨੇ ਉਸ ਨੂੰ ਪੜ੍ਹਾਇਆ ਸੀ ਅਤੇ ਉਸਦੇ ਪਤੀ ਦੀ ਮੌਤ ਬਾਅਦ ਉਸ ਨਾਲ ਵਿਆਹ ਕਰ ਲਿਆ ਸੀ। ਉਸ ਔਰਤ ਨੇ ਆਪਣੀ ਮੌਤ ਦੇ ਬਿਸਤਰੇ 'ਤੇ ਦਮ ਤੋੜਣ ਤੋਂ ਪਹਿਲਾਂ ਆਪਣੇ ਪੂਰੇ ਪਰਿਵਾਰ ਨੂੰ ਇਕੱਠਾ ਕੀਤਾ, ਉਨ੍ਹਾਂ ਨੂੰ ਆਪਣਾ ਇਤਿਹਾਸ ਦੱਸਿਆ ਕਿ ਕਿਵੇਂ ਕਿ ਗੁਰਬਤ ਦੀ ਮਾੜੀ ਜ਼ਿੰਦਗੀ ਤੋਂ ਉਹ ਵਿਕਣ ਬਾਅਦ ਅਚਾਨਕ ਸਭ ਤੋਂ ਵੱਡੀ ਖੁਸ਼ਹਾਲੀ ਵਿੱਚ ਵਿਚਰੀ। ਉਸਨੇ ਆਪਣੇ ਪਰਿਵਾਰ ਵਾਲਿਆਂ ਤੋਂ ਮਾਫੀ ਮੰਗੀ ਤੇ ਕਿਹਾ ਕਿ ਖਰੀਦਣ ਵਾਲੇ ਮਾਲਕ ਨਾਲ ਰਹਿਕੇ ਉਸਨੇ ਕੋਈ ਅਪਰਾਧ ਨਹੀਂ ਸੀ ਕੀਤਾ ਅਤੇ ਫਿਰ ਤੋਹਫ਼ੇ ਦੇ ਕੇ ਉਸਨੇ ਆਪਣੇ ਪਰਿਵਾਰ ਵਾਲਿਆਂ ਨੂੰ ਵਾਪਸ ਮੋੜ ਦਿੱਤਾ ਸੀ।”
1832 ਵਿੱਚ ਪ੍ਰਕਾਸ਼ਿਤ ਦਾ ਜੈਂਟਲਮੈਨ ਮੈਗਜ਼ੀਨ (ਠਹੲ ਘੲਨਟਲੲਮੳਨ'ਸ ੰੳਗੳਜ਼ਨਿੲ) ਵਿੱਚ ਇਸ ਰਿਵਾਜ ਬਾਰੇ ਵੇਰਵੇ ਕੁਝ ਇਸ ਪ੍ਰਕਾਰ ਮਿਲਦੇ ਹਨ:- ਇਹ ਅਸਪਸ਼ਟ ਹੈ ਕਿ ਜਨਤਕ ਨਿਲਾਮੀ ਦੁਆਰਾ ਪਤਨੀ ਨੂੰ ਵੇਚਣ ਦਾ ਰਸਮੀ ਰਿਵਾਜ ਕਦੋਂ ਸ਼ੁਰੂ ਹੋਇਆ, ਪਰ ਲੱਗਦਾ ਹੈ ਕਿ ਇਹ 17ਵੀਂ ਸਦੀ ਦੇ ਅੰਤ ਵਿੱਚ ਕੁਝ ਸਮਾਂ ਸੀ। ਨਵੰਬਰ 1692 ਵਿੱਚ "ਟਿੱਪਟਨ ਦੇ ਨੇਥਨ ਵਾਈਟਹਾਊਸ ਦੇ ਪੁੱਤਰ ਜੌਨ ਨੇ ਆਪਣੀ ਪਤਨੀ ਮਿਸਟਰ ਬ੍ਰੇਸਗਰਡਲ ਨੂੰ ਵੇਚੀ ਸੀ। ਹਾਲਾਂਕਿ ਵਿਕਰੀ ਦਾ ਤਰੀਕਾ ਰਿਕਾਰਡ ਵਿੱਚ ਦਰਜ ਨਹੀਂ ਹੈ। 1696 ਵਿੱਚ, ਥਾਮਸ ਹੀਥ ਮੌਲਸਟਰ ਨੂੰ "ਚਿਨਰ ਦੇ ਜਾਰਜ ਫੁਲਰ ਦੀ ਪਤਨੀ ਨਾਲ ਗੈਰ-ਕਾਨੂੰਨੀ ਢੰਗ ਨਾਲ ਸਹਿਵਾਸ ਕਰਨ ਲਈ ਜੁਰਮਾਨਾ ਲਗਾਇਆ ਗਿਆ... ਹਾਉਇੰਗ ਨੇ ਇੱਕ ਬੀਬੀ ਨੂੰ ਉਸਨੂੰ ਆਪਣੇ ਪਤੀ ਤੋਂ 2 ਪੈਨੀ (1/120 ੋਡ ੳ ਪੋੁਨਦ ੋਰ ੳ ਹੳਲਡ-ਗਰੋੳਟ) ਵਿੱਚ ਖਰੀਦਿਆ" ਅਤੇ ਅਦਾਲਤ ਦੁਆਰਾ ਸਜਾ ਵਜੋਂ ਥੇਮੇ ਵਿਖੇ ਜਨਤਕ ਤਪੱਸਿਆ ਕਰਨ ਲਈ ਹੁਕਮ ਦਿੱਤਾ ਗਿਆ…। ਪਰ 1690 ਅਤੇ 1750 ਦੇ ਵਿਚਕਾਰ ਸਿਰਫ ਅੱਠ ਹੋਰ ਮਾਮਲੇ ਇੰਗਲੈਂਡ ਵਿੱਚ ਦਰਜ ਕੀਤੇ ਗਏ ਹਨ। 1789 ਵਿੱਚ ਪਤਨੀ ਵੇਚਣ ਦੇ ਇੱਕ ਆਕਸਫੋਰਡ ਕੇਸ ਵਿੱਚ "ਹਾਲ ਹੀ ਵਿੱਚ ਅਪਣਾਏ ਗਏ ਤਲਾਕ ਦੇ ਅਸ਼ਲੀਲ ਰੂਪ" ਵਜੋਂ ਵਰਣਿਤ ਕੀਤਾ ਗਿਆ ਹੈ, ਇਹ ਸੁਝਾਅ ਦਿੰਦਾ ਹੈ ਕਿ ਭਾਵੇਂ ਇਹ ਉਦੋਂ ਤੱਕ ਦੇਸ਼ ਦੇ ਕੁਝ ਹਿੱਸਿਆਂ ਵਿੱਚ ਸਥਾਪਤ ਹੋ ਗਿਆ ਸੀ, ਇਹ ਹੌਲੀ ਹੌਲੀ ਦੂਜਿਆਂ ਵਿੱਚ ਫੈਲ ਰਿਹਾ ਸੀ। ਇਹ 20ਵੀਂ ਸਦੀ ਦੇ ਸ਼ੁਰੂ ਤੱਕ ਕਿਸੇ ਨਾ ਕਿਸੇ ਰੂਪ ਵਿੱਚ ਕਾਇਮ ਰਿਹਾ, ਹਾਲਾਂਕਿ ਉਦੋਂ ਤੱਕ "ਸੜਨ ਦੀ ਇੱਕ ਉੱਨਤ ਅਵਸਥਾ" ਵਿੱਚ।
20ਵੀਂ ਸਦੀ ਦੇ ਲੇਖਕ ਕੋਰਟਨੀ ਕੈਨੀ ਦੇ ਸ਼ਬਦਾਂ ਵਿੱਚ, “ਇਹ ਇੱਕ ਰੀਤ ਸੀ ਜਿਸਦਾ ਕੋਈ ਹਾਲੀਆ ਮੂਲ ਨਹੀਂ ਸੀ, ਪਰ ਇਹ ਕਾਫ਼ੀ ਡੂੰਘਾਈ ਨਾਲ ਬ੍ਰਤਾਨਵੀ ਲੋਕਾਂ ਦੇ ਜੀਵਨ ਨਾਲ ਜੁੜੀ ਹੋਈ ਸੀ।”
ਇਤਿਹਾਸਕਾਰ ਲਾਰੈਂਸ ਸਟੋਨ ਲਿੱਖਦਾ ਹੈ, “ਵਿਕਰੀ ਦਾ ਫਾਰਮੈਟ ਜਾਇਜ਼ ਜਾਪਣ ਲਈ ਤਿਆਰ ਕੀਤਾ ਗਿਆ ਸੀ। ਇਸ ਸਾਰੇ ਵਿਸਤ੍ਰਿਤ ਪ੍ਰਤੀਕਵਾਦ ਦਾ ਇੱਕ ਬਹੁਤ ਹੀ ਅਸਲ ਉਦੇਸ਼ ਸੀ, ਜੋ ਕਿ ਵਿਕਰੀ ਨੂੰ ਜਿੰਨਾ ਸੰਭਵ ਹੋ ਸਕੇ ਕਾਨੂੰਨੀ ਤੌਰ 'ਤੇ ਪਾਬੰਦ ਬਣਾਉਣ ਦੀ ਕੋਸ਼ਿਸ਼ ਕਰਨਾ ਸੀ, ਖਾਸ ਕਰਕੇ ਪਤਨੀ ਲਈ ਪਤੀ ਦੁਆਰਾ ਭਵਿੱਖ ਵਿੱਚ ਕਿਸੇ ਵਿੱਤੀ ਜ਼ਿੰਮੇਵਾਰੀ ਦੇ ਸਬੰਧ ਵਿੱਚ। ਕੁਝ ਪਤਨੀ ਵੇਚਣ ਵਾਲਿਆਂ ਨੇ ਰਸਮ ਨੂੰ ਜਿੰਨਾ ਸੰਭਵ ਹੋ ਸਕੇ ਵਿਕਰੀ ਵਰਗਾ ਬਣਾਉਣ ਲਈ ਵਿਸਤ੍ਰਿਤ ਇਕਰਾਰਨਾਮੇ ਵੀ ਬਣਾਏ। ਤਕਨੀਕੀ ਤੌਰ 'ਤੇ ਹਾਲਾਂਕਿ, ਪਤਨੀ ਦੀ ਵਿਕਰੀ ਨੇ ਅੰਡਰਲਾਈਨ ਵਿਆਹ ਨੂੰ ਭੰਗ ਨਹੀਂ ਕੀਤਾ ਸੀ ਅਤੇ ਪੁਲਿਸ ਨੇ ਆਖਰਕਾਰ ਪਤਨੀ ਵਿਕਰੀ ਦੀ ਰੀਤ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਸੀ।”
ਬਪਤਿਸਮਾ ਸੰਬੰਧੀ ਰਜਿਸਟਰਾਂ ਵਿੱਚ ਵੀ ਇਸ ਰਸਮ ਬਾਰੇ ਐਂਟਰੀਆਂ ਪਾਈਆਂ ਗਈਆਂ ਹਨ, ਜਿਵੇਂ ਕਿ 1782 ਦੀ ਏਸੇਕਸ ਵਿੱਚ ਪਰਲੇਹ ਤੋਂ ਇਹ ਉਦਾਹਰਨ: "ਮੋਸੇਸ ਸਟੈਬਿੰਗ ਦੀ ਐਮੀ ਧੀ ਇੱਕ ਖਰੀਦੀ ਪਤਨੀ ਦੁਆਰਾ ਉਸਨੂੰ ਇੱਕ ਹਾਲਟਰ ਵਿੱਚ ਸੌਂਪੀ ਗਈ ਸੀ।”
ਇਤਿਹਾਸਕਾਰ ਰੌਡਰਿਕ ਫਿਿਲਪਸ ਲਿੱਖਦਾ ਹੈ, “ਅਖੀਰ ਵਿੱਚ ਪਤਨੀਆਂ ਦੀ ਵਿਕਰੀ ਬਾਰੇ ਬਹੁਤ ਘੱਟ ਜਾਣਿਆ ਜਾਂਦਾ ਹੈ ਤਾਂਕਿ ਅਸੀਂ ਪੱਕੇ ਸਿੱਟੇ ਕੱਢ ਸਕੀਏ। ਸਪੱਸ਼ਟ ਹੈ ਕਿ ਪਤਨੀ ਦੀ ਵਿਕਰੀ ਵਿਚ ਸ਼ਾਮਲ ਹੋਣਾ, ਇਸ ਬਾਰੇ ਗੱਲ ਕਰਨਾ ਅਤੇ ਖੋਜ ਕਰਨਾ ਅਸਲ ਵਿੱਚ ਮਜ਼ੇਦਾਰ ਸੀ।”
1857 ਵਿਚ ਜਦੋਂ ਤਲਾਕ ਆਸਾਨ ਹੋ ਗਿਆ ਤਾਂ ਪਤਨੀ ਦੀ ਵਿਕਰੀ ਵੱਡੇ ਪੱਧਰ 'ਤੇ ਖਤਮ ਹੋ ਗਈ। ਇਸਦੇ ਨਾਲ ਇੱਕ ਰਿਵਾਜ ਮਰ ਗਿਆ - ਅਤੇ ਪਰੰਪਰਾ ਦੀਆਂ ਕਹਾਣੀਆਂ ਓਨੇ ਹੀ ਅਜੀਬ ਅਤੇ ਮਨੋਰੰਜਕ ਹਨ ਜਿੰਨੀਆਂ ਉਹ ਉਦੋਂ ਸਨ।
-ਬਲਰਾਜ ਸਿੰਘ ਸਿੱਧੂ, ਯੂ. ਕੇ.
No comments:
Post a Comment