ਮਾਸਟਰ ਤੇ ਭੋਲਾ


-ਬਲਰਾਜ ਸਿੰਘ ਸਿੱਧੂ

ਕੇਰਾਂ ਭਿੰਡੀ, ਤਾਰੇ ਤੇ ਭੋਲੇ ਨੂੰ ਮਾਸਟਰ ਨੇ ਮੁਰਗਾ ਬਣਾ ਲਿਆ। ਜਲੌਰੇ ਨੂੰ ਉਨ੍ਹਾਂ ਮਗਰ ਜੂੱਤੀ ਫੜਾ ਕੇ ਖੜਾਇਆ ਹੋਇਆ ਬਈ ਜਿਹੜਾ ਨੀਵਾਂ ਹੋਵੇ ਉਹਦੇ ਹੀ ਮੋਹਰ ਲਾ ਦਿਆ ਕਰੇ। ਅੱਧੇ ਪੌਣੇ ਘੰਟੇ ਮਗਰੋਂ ਭਿੰਡੀ ਬੋਲਿਆ, "ਮਾਹਟਰ ਜੀ ਥੋਨੂੰ ਚੇਤਾ ਤਾਂ ਨ੍ਹੀਂ ਭਬ
ਭੁੱਲ ਗਿਐ, ਅਸੀਂ ਮੁਰਗੇ ਬਣੇ ਹੋਏ ਆਂ।"
ਮਾਸਟਰ ਕਹਿੰਦਾ, "ਨਾ ਜਮਾਂ ਨ੍ਹੀਂ।"
ਤਾਰਾ ਬੋਲ ਪਿਆ, "ਫੇਰ ਸਾਡੇ ਕੰਨ ਛਡਾ ਕੇ ਖੜ੍ਹੇ ਕਰੋ। ਬਥੇਰਾ ਟੈਮ ਹੋ ਗਿਐ। ਦੋ ਚਾਰ ਚਪੇੜਾਂ ਜਿਹੜੀਆਂ ਲਾਉਣੀਆਂ ਲਾ ਲੋ।"
ਮਾਸਟਰ ਕਹਿੰਦਾ, "ਠੀਕ ਆ। ਮੈਂ ਥੋਨੂੰ ਤਿੰਨਾਂ ਨੂੰ ਇੱਕ ਇੱਕ ਸਵਾਲ ਪੁੱਛਦਾਂ। ਜਿਹੜਾ ਸਹੀ ਜੁਆਬ ਦੇਉਂ, ਉਹਦੇ ਕੰਨ ਛਡਾ ਕੇ ਬੈਠਾਦੂੰ।"
ਲਉ ਜੀ ਭਿੰਡੀ ਨੂੰ ਖੜਾ ਕੇ ਮਾਸਟਰ ਨੇ ਸਾਵਲ ਕੀਤਾ, "ਜੀਹਨੂੰ ਦਿਸਦਾ ਨ੍ਹੀਂ ਹੁੰਦਾ। ਉਹਨੂੰ ਕੀ ਕਹਿੰਦੇ ਆ।"
"ਮਾਹਟਰ ਜੀ ਅੰਨ੍ਹਾ।"
"ਠੀਕ ਆ, ਬਹਿਜਾ ਪਰ ਅੰਨ੍ਹੇ ਨੂੰ ਅੰਨ੍ਹਾ ਨ੍ਹੀਂ ਕਹੀਦਾ। ਸੂਰਦਾਸ ਕਹੀਦੈ।"
ਫੇਰ ਤਾਰੇ ਦੀ ਵਾਰੀ ਆ ਗਈ। ਮਾਸਟਰ ਨੇ ਸਵਾਲ ਕਰਤਾ, "ਜਿਹੜਾ ਬੋਲ ਨ੍ਹੀਂ ਸਕਦਾ ਉਹਨੂੰ ਕੀ ਕਹੀਦੈ?"
"ਮਾਹਟਰ ਜੀ ਗੂੰਗਾ।"
"ਸ਼ਾਹਬਾਸ਼। ਪਰ ਗੂੰਗੇ ਨੂੰ ਗੂੰਗਾ ਨ੍ਹੀਂ ਕਹੀਦੈ, ਸੁਰੀਲਾ ਕਹੀਦੈ। ਤੂੰ ਵੀ ਬਹਿਜਾ।"
ਅਖੀਰ 'ਤੇ ਭੋਲੇ ਦੀ ਵਾਰੀ ਆਗੀ। ਮਾਸਟਰ ਨੇ ਪ੍ਰਸ਼ਨ ਪੁੱਛ ਲਿਆ, "ਜੀਹਨੂੰ ਕੰਨਾਂ ਤੋਂ ਸੁਣਦਾ ਨਾ ਹੋਵੇ, ਉਹਨੂੰ ਕੀ ਕਹੀਦੈ?"
ਭੋਲਾ ਉੱਠ ਕੇ ਬੋਲਿਆ, "ਮਾਹਟਰ ਜੀ ਉਹਨੂੰ ਤਾਂ ਜੋ ਮਰਜ਼ੀ ਕਹਿਲੋ, ਉਹਨੂੰ ਕਿਹੜਾ ਸੁਣਨੈ।"
ਮਾਸਟਰ ਨੇ ਭੋਲੇ ਦੇ ਕੰਨ 'ਤੇ ਇੱਕ ਚਪੇੜ ਛੱਡੀ, "ਚੱਲ ਸਾਲਿਆਂ ਤੂੰ ਤਾਂ ਦਬਾਰੇ ਮੁਰਗਾ ਈ ਬਣਜਾ।"
ਕੰਨ ਫੜਦਾ ਹੋਇਆ ਭੋਲਾ ਬੁੜਬੜਾਇਆ, "ਭਿੰਡੀ ਕਹਿ ਗਿਆ ਮਾਹਟਰ ਅੰਨ੍ਹਾ। ਤਾਰਾ ਕਹਿ ਗਿਆ ਮਾਹਟਰ ਗੂੰਗਾ। ਮਾਹਟਰ ਜੀ ਤੁਸੀਂ ਉਨ੍ਹਾਂ ਨੂੰ ਤਾਂ ਕੁਸ਼ ਕਿਹਾ ਨ੍ਹੀਂ? ਮੈਂ ਜੀਹਨੇ ਸਹੀ ਜੁਆਬ ਦਿੱਤੈ, ਉਹਨੂੰ ਕੰਨ ਫੜਾਈ ਜਾਂਨੇ ਓ। ਮੈਨੂੰ ਤਾਂ ਲੱਗਦਾ ਮਾਹਟਰ ਜੀ ਤੁਸੀਂ ਪਾਗਲ ਓ।"
ਇਹ ਸੁਣ ਕੇ ਮਾਸਟਰ ਨੇ ਭੋਲੇ 'ਤੇ ਚਪੇੜਾਂ ਦਾ ਮੀਂਹ ਵਰਾ ਦਿੱਤਾ।

No comments:

Post a Comment