ਚਮਕੀਲੇ ਦੀ ਲਾਲ ਮਾਰੂਤੀ


-ਬਲਰਾਜ ਸਿੰਘ ਸਿੱਧੂ

ਗੀਤਾਂ ਦੀਆਂ ਮੁੱਖ ਵੰਨਗੀਆਂ ਤਾਂ ਤਿੰਨ ਹੀ ਹੁੰਦੀਆਂ, ਸੋਲੋ, ਡਿਊਟ ਤੇ ਗਰੱਪ ਜਿਸਨੂੰ ਪੰਜਾਬੀ ਵਿੱਚ ਸਮੂਹਿਕ ਗੀਤ ਕਹਿ ਦਿੰਦੇ ਹਾਂ। ਅਮਰ ਸਿੰਘ ਚਮਕੀਲਾ ਦੋਗਾਣਾ ਗਾਇਕੀ ਨੂੰ ਇਸ ਸਿਖਰ 'ਤੇ ਲੈ ਗਿਆ ਕਿ ਲੋਕਾਂ ਨੇ ਦੋਗਾਣਿਆਂ ਨੂੰ ਭਾਵ ਜਿਸ ਗੀਤ ਨੂੰ ਮਰਦ-ਔਰਤ ਗਾਇਕਾ ਇੱਕਠੇ ਗਾਉਂਦੇ ਸਨ, ਦੋਗਾਣੇ ਕਹਿਣ ਦੀ ਬਜਾਏ ਚਮਕੀਲਾ ਮਾਅਰਕਾ ਗਾਇਕੀ ਕਹਿਣਾ ਸ਼ੁਰੂ ਕਰ ਦਿੱਤਾ ਸੀ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਦੋਗਾਣਾ ਗਾਇਕੀ ਚਮਕੀਲਾ ਸਟਾਇਲ ਗਾਇਕੀ ਸੀ ਤਾਂ ਚਮਕੀਲੇ ਦੀ ਗਾਇਕੀ ਕਿਸ ਵੰਨਗੀ ਦੀ ਸੀ? ਮੇਰੇ ਮੁਤਾਬਿਕ ਚਮਕੀਲੇ ਦੀ ਗਾਇਕੀ ਇੰਟਰਟੇਨਮੈਂਟ ਸਟਾਇਲ ਭਾਵ ਮੰਨੋਰੰਜਕ ਗਾਇਕੀ ਸੀ।
ਚਮਕੀਲੇ ਦੇ ਬਹੁਤ ਸਾਰੇ ਗੀਤਾਂ ਦੀ ਸੀਚੂਏਸ਼ਨ ਟ੍ਰੈਜ਼ਿਕ ਹੁੰਦੀ ਸੀ, ਲੇਕਿਨ ਉਸ ਵਿੱਚੋਂ ਕੌਮੈਡੀ ਉਤਪਨ ਹੋ ਜਾਂਦੀ ਸੀ। ਚਮਖਲਾ ਆਪਣੀ ਕਲਾ ਨਾਲ ਦੁਖਾਂਤ ਵਿੱਚੋਂ ਸੁਖਾਂਤ ਝਲਕਾ ਦਿੰਦਾ ਸੀ। ਮਿਸਾਲ ਦੇ ਤੌਰ 'ਤੇ ਡਾਂਗਾ ਖੜਕ ਪਈਆਂ ਤੂੰ ਲੁੱਕ ਗਈ ਅੰਦਰ ਵੜਕੇ ਗੀਤ ਹੈ। ਇਸ ਵਿੱਚ ਇੱਕ ਆਸ਼ਕ ਦੇ ਕੁੜੀ ਦੇ ਘਰਦਿਆਂ ਤੋਂ ਹੁੰਦਾ ਕੁਟਾਪਾ ਦਰਸਾਇਆ ਗਿਆ ਹੈ। ਪਰ ਗੀਤ ਮਨੋਰੰਜਕ ਹੈ। ਇਸੇ ਹੀ ਗੀਤ ਨੂੰ ਉਸਨੇ ਉਲਟਾ ਕੇ ਲਿੱਖਿਆ ਹੈ, ਉਸ ਵਿੱਚ ਕੁੜੀ ਦੇ ਇਸ਼ਕ ਦਾ ਪਤਾ ਲੱਗਣ 'ਤੇ ਉਸਦੇ ਆਪਣੇ ਘਰਦਿਆਂ ਤੋਂ ਛਿੱਤਰ ਪੈਂਦੇ ਹਨ। ਕੁੜੀ ਕਹਿੰਦੀ ਹੈ, "ਮੋਰਾਂ ਵਿੱਚ ਵੱਜਿਆ ਭੂਕਣਾ ਵੇ, ਮਰਗੀ ਵੈਰੀਆ ਮੇਰਾ ਤਾਂ ਭੰਨਤਾ ਚੂਕਣਾ ਵੇ।" ਇਸੇ ਹੀ ਪ੍ਰਕਾਰ ਚਮਕੀਲੇ ਦਾ ਲਾਲ ਮਾਰੂਤੀ ਸਭ ਤੋਂ ਵੱਧ ਟ੍ਰੈਜਿਕ ਸਥਿਤੀ ਯਾਨੀ ਸੜਕ ਹਾਦਸੇ ਉੱਪਰ ਲਿੱਖਿਆ ਹੋਇਅ ਗੀਤ ਹੈ। ਗੀਤ ਵਿੱਚ ਜੀ ਟੀ ਰੋਡ ਉੱਪਰ ਟਰੱਕ ਅਤੇ ਮਾਰੂਤੀ ਕਾਰ ਹਾਦਸਾਗ੍ਰਸਤ ਹੋਈ ਵਰਣਿਤ ਕੀਤੀ ਗਈ ਹੈ। ਇਸ ਗੀਤ ਵਿੱਚ ਚਮਕੀਲੇ ਨੇ ਓਵਰਲੋਡਿੰਗ, ਹਾਈ ਸਪੀਡਿੰਗ, ਕੇਅਰਲੈੱਸ ਤੇ ਅੰਡਰਪ੍ਰੈਸ਼ਰ ਡਰਾਇਵਿੰਗ ਤੋਂ ਬਿਨਾ ਸੜਕ ਹਾਦਸੇ ਬਾਅਦ ਲੋਕਾਂ ਦੇ ਅਸਹਿਯੋਗੀ ਵਤੀਰੇ ਉੱਪਰ ਵੀ ਉਂਗਲ ਰੱਖੀ ਹੈ।
1 ਹਾਈ ਸਪੀਡਿੰਗ ਤੇ ਅੰਡਰਪ੍ਰੈਸ਼ਰ ਡਰਾਇਵਿੰਗ= ਚਿੱਬੀ ਕਰਕੇ ਰੱਖ ਦਿੱਤੀ ਕਾਹਲੀ ਦਾ ਵੱਲ ਸਿਖਾਤਾ।
2 ਕੇਅਰਲੈੱਸ ਡਰਾਇਵਿੰਗ= ਇਹਨਾਂ ਦੀ ਪੂਛ ਕੀ ਫੜ ਲੈਣੀ, ਜਦੋਂ ਸਾਇਡ ਮਾਰ ਕੇ ਭੱਜ ਜਾਣਾ। ਝੱਟ ਮੂਧੀ ਗੱਡੀ ਕਰ ਲੈਣੀ, ਸਣੇ ਮਾਲ ਟਾਹਲੀ ੜਿੱਚ ਵੱਜ ਜਾਣਾ।
3 ਓਵਰਲੋਡਿੰਗ= ਕਸ਼ਮੀਰੋਂ ਲੱਧੇ ਸੇਬਾਂ ਦਾ ਕੀਹਨੇ ਢੇਰ ਸੜਕ 'ਤੇ ਲਾਤਾ।
4 ਡਰਿੰਕ ਐਂਡ ਡਰਾਇਵ= ਰੱਬ ਬਖਸ਼ੇ ਡਰਾਇਵਰ ਬਾਈਆਂ ਤੋਂ ਜਦੋਂ ਖਾਧੀ ਪੀਤੀ ਵਿੱਚ ਹੁੰਦੇ ਨੇ।
5 ਮਕੈਨਿਕਾਂ ਦੀ ਲੁੱਟ-ਖਸੁੱਟ= ਹੁਣ ਬੜਾ ਮਿਸਤਰੀ ਚੂੰਢਣਗੇ।
6 ਬੇਰੋਜ਼ਗਾਰੀ ਤੇ ਵਿਹਲੜਪੁਣਾ= ਕਈਆਂ ਨੂੰ ਕੰਮ ਦਿਵਾਤਾ।
7 ਅਮੀਰਾਂ ਵੱਲੋਂ ਗਰੀਬਾਂ ਦਾ ਦਮਨ- ਕਿਸੇ ਵੱਡੀ ਗੱਡੀ ਵਾਲੇ ਨੇ ਮਾੜੀ 'ਤੇ ਰੋਹਬ ਜਮ੍ਹਾਤਾ
ਦੇਖਿਆ ਜਾਵੇ ਤਾਂ ਇਹ ਇੱਕ ਖਬਰ ਹੈ। ਇੱਕ ਸੜਕ ਹਾਦਸੇ ਬਾਰੇ ਜਾਣਕਾਰੀ ਹੈ। ਪਰ ਚਮਕੀਲੇ ਨੇ ਇਸਦਾ ਗੀਤ ਬਣਾ ਕੇ ਰੌਚਕਤਾ ਨਾਲ ਸਮੱਸਿਆ ਨੂੰ ਉਭਾਰਿਆ ਹੈ। ਦੁਖਾਂਤ ਤੋਂ ਮੰਨੋਰੰਜਨ ਵੱਲ ਉਹ ਇੱਕ ਲਾਇਨ ਲਿੱਖ ਕੇ ਗੀਤ ਨੂੰ ਲੈ ਜਾਂਦਾ ਹੈ, "ਹੁਣ ਖਿੱਚ ਕੇ ਡਰਾਇਵਰ ਕੱਢਦੇ ਨੇ, ਕੋਈ ਲਾਲੀ ਤੇ ਕੋਈ ਲਾਲਾ ਜੀ। ਕਈਆਂ ਦਾ ਗੋਰੇ ਪਿੰਡੇ ਨੂੰ ਹੱਥ ਲਾ ਕੇ ਲਹਿ ਗਿਆ ਪਾਲਾ ਜੀ।" ਜਾਂ ਫੇਰ "ਰੱਬ ਬਖਸ਼ੇ ਡਰਾਇਵਰ ਬਾਈਆਂ ਤੋਂ ਜਦੋਂ ਖਾਧੀ ਪੀਤੀ ਵਿੱਚ ਹੁੰਦੇ ਨੇ, ਕਈ ਵਿਗੜੇ ਚੌਰੇ ਖਾਉਡੇ ਨੇ। ਕਈ ਲਵੀ ਉਮਰ ਦੇ ਮੁੰਡੇ ਨੇ। ਕੋਈ ਵੇਖ ਸੜਕ 'ਤੇ ਸੋਹਣੀ ਜਿਹੀ ਚਮਕੀਲਾ ਟੇਪ ਵਿੱਚ ਲਾਤਾ। ਸਾਉਰੇ ਦੀ ਲਾਲ ਮਾਰੂਤੀ ਨੇ ਅੱਜ ਚੱਕਾ ਜਾਮ ਕਰਾਤਾ।"

No comments:

Post a Comment