(ਅਸਲ ਸ਼ਬਦ ਗੰਡੋਲਾ), ਇੱਕ ਪਰੰਪਰਾਗਤ, ਚਪਟੇ-ਤਲ ਵਾਲੀ ਵੈਨੀਸ਼ੀਅਨ ਲੱਕੜ ਦੀ ਚੱਪੂ ਕਿਸ਼ਤੀ ਹੈ, ਜੋ ਵੈਨੀਸ਼ੀਅਨ ਝੀਲ ਦੀਆਂ ਸਥਿਤੀਆਂ ਦੇ ਅਨੁਕੂਲ ਹੈ। ਵੈਨਿਸ ਵਿੱਚ ਸੜਕਾਂ ਦੀ ਅਣਹੋਂਦ ਕਾਰਨ ਸਥਾਨਕ ਨਿਵਾਸੀ ਘੋੜਿਆਂ ਦੀ ਵਰਤੋਂ ਨਹੀਂ ਕਰ ਸਕਦੇ ਸਨ। ਤੰਗ ਨਹਿਰਾਂ ਲਈ ਇੱਕ ਪਤਲੇ ਅਤੇ ਸਮਤਲ ਤਲੇ ਵਾਲੀ ਗਤੀਵਾਨ ਕਿਸ਼ਤੀ ਦੀ ਲੋੜ ਸੀ। ਵੈਨੀਸ਼ੀਅਨ ਗੌਂਡਲਾ ਨਿਸ਼ਚਤ ਤੌਰ 'ਤੇ ਉਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਜਵਾਬ ਦਿੰਦਾ ਹੈ। ਵਰਣਨਯੋਗ ਹੈ ਕਿ ਅੱਜ ਵੀ ਵੈਨਿਸ ਦੀਆਂ ਭੀੜੀਆਂ ਗਲੀਆਂ ਵਿੱਚ ਕਾਰਾਂ ਜਾਂ ਮੋਟਰਸਾਇਕਲ ਨਹੀਂ ਚੱਲਦੇ ਹਨ, ਬਲਕਿ ਪੈਦਲ ਹੀ ਤਰਨਾ ਪੈਂਦਾ ਹੈ। ਐਂਮਬੂਲੈਂਸ, ਫਇਰਬ੍ਰਿਗੇਡ, ਪੁਲਿਸ, ਡਾਕ ਸੇਵਾ, ਸਫਾਈ ਸੇਵਾ ਆਦਿਕ ਸਭ ਕੰਮ ਕਿਸ਼ਤੀਆਂ ਰਾਹੀਂ ਹੀ ਹੁੰਦੇ ਹਨ। ਇੱਥੋਂ ਤੱਕ ਕਿ ਵੱਡੇ ਨੌਕਰੀ ਤੇ ਬੱਚੇ ਸਕੂਲ ਵੀ ਕਿਸ਼ਤੀ ਰਾਹੀਂ ਰੋਜ ਸਫਰ ਕਰਕੇ ਜਾਂਦੇ ਹਨ। ਵੈਨੀਸ਼ੀਅਨਾਂ ਦੇ ਵਿਆਹਾਂ ਅਤੇ ਮੌਤ ਸਮੇਂ ਵੀ ਗੌਂਡਲਾ ਹੀ ਵਰਤਿਆ ਜਾਂਦਾ ਹੈ। ਇੱਥੋਂ ਤੱਕ ਕਿ ਵੈਨੀਸ਼ਅਨ ਚੋਬਰ ਟਾਇਮ ਚੁੱਕਣ ਵੀ ਕਿਸ਼ਤੀਆਂ ’ਤੇ ਜਾਂਦੇ ਹਨ। ਗੌਂਡਲਾ ਵਿੱਚ ਇੱਕ ਸਮੇਂ ਵੱਧ-ਵੱਧ ਛੇ ਸਵਾਰੀਆਂ ਬੈਠ ਸਕਦੀਆਂ ਹਨ।
ਗੌਂਡਲਾ ਦੀ ਬਣਤਰ ਕੇਲੇ ਵਰਗੀ ਹੁੰਦੀ ਹੈ। ਇਸ
ਪਾਸੇ ਤੋਂ ਦੇਖਣ ਨੂੰ ਇਸ ਕਿਸ਼ਤੀ ਦੇ ਦੋਨੋਂ ਕਿਨਾਰੇ ਇੰਝ ਲੱਗਦੇ ਹੁੰਦੇ ਹਨ ਜਿਵੇਂ ਕਿਸੇ
ਸ਼ੌਕੀਨ ਨੇ ਮੁੱਛ-ਮਰੋੜ ਲਗਾਕੇ ਮੁੱਛਾਂ ਕੁੰਢੀਆਂ ਕੀਤੀਆਂ ਹੋਣ। ਗੌਂਡਲਾ, ਮਹਿਜ਼ ਕਿਸ਼ਤੀ
ਨਾ ਹੋ ਕੇ ਵੈਨਿਸ ਦਾ ਪ੍ਰਤੀਕ ਹੈ। ਗੌਂਡਲਾ ਦੀ ਵਿਲੱਖਣਤਾ ਇਸਦੇ ਸੀਮਿਤ ਅਕਾਰ ਵਿੱਚ ਹੈ।
ਵੈਨਿਸ ਦੀਆਂ ਤੰਗ ਨਹਿਰਾਂ ਅਤੇ ਕੱਸੀਆਂ ਵਿੱਚ ਜਦੋਂ ਗੌਂਡਲਾ ਕਿਸ਼ਤੀ ਸੱਪ ਵਾਂਗ ਮੇਲਦੀ
ਜਾਂਦੀ ਹੈ ਤਾਂ ਇੱਕ ਵੱਖਰਾ ਹੀ ਨਜ਼ਾਰਾ ਸਿਰਜਦੀ ਹੈ। ਸਦੀਆਂ ਤੋਂ ਗੌਂਡਲਾ ਆਵਾਜਾਈ ਦਾ
ਇੱਕ ਪ੍ਰਮੁੱਖ ਸਾਧਨ ਅਤੇ ਵੈਨਿਸ ਦੇ ਅੰਦਰ ਸਭ ਤੋਂ ਆਮ ਜਲ-ਸ਼ਿਲਪਕਾਰੀ ਰਿਹਾ ਹੈ। ਗੌਂਡਲਾ
ਵੈਨੀਸ਼ੀਅਨਾਂ ਦੀ ਅਨਮੋਲ ਵਿਰਾਸਤ ਹੈ।
ਗੌਂਡਲਾ ਕਿਸ਼ਤੀਆਂ ਦੀ ਉਤਪਤੀ
ਦਾ ਅਸਲ ਸਮਾਂ ਇਤਿਹਾਸਕਾਰਾਂ ਲਈ ਅਜੇ ਵੀ ਰਹੱਸ ਵਿੱਚ ਘਿਿਰਆ ਹੋਇਆ ਹੈ, ਹਾਲਾਂਕਿ
ਵਿਦਵਾਨ ਸੁਝਾਅ ਦਿੰਦੇ ਹਨ ਕਿ ਇਸਦੀ ਪਹਿਲੀ ਵਾਰ ਵਰਤੋਂ ਛੇਵੀਂ ਸਦੀ ਤੋਂ ਆਰੰਭ ਹੋਈ ਸੀ।
ਤੁਰਕੀ, ਗ੍ਰੀਸ ਅਤੇ ਮਾਲਟਾ ਆਦਿਕ ਬਹੁਤ ਦੇਸ਼ ਸਾਰੇ ਦਾਅਵਾ ਕਰਦੇ ਹਨ ਕਿ ਗੰਡੋਲਾ
ਉਨ੍ਹਾਂ ਦੀ ਧਰਤੀ ਤੋਂ ਪੈਦਾ ਹੋਇਆ ਸੀ। ਲੇਕਿਨ ਵੈਨਿਸ ਦਾ ਤਾਂ ਗੌਂਡਲਾ ਪਹਿਚਾਣ ਚਿੰਨ੍ਹ
ਹੈ। ਗੌਂਡਲਾ ਬਿਨਾ ਤਾਂ ਤੁਸੀਂ ਵੈਨਿਸ ਸ਼ਹਿਰ ਦਾ ਤਸੱਵਰ ਵੀ ਨਹੀਂ ਕਰ ਸਕਦੇ।
ਗੌਂਨ
ਅਤੇ ਗੌਂਡ ਸ਼ਬਦ ਦਾ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਅਰਥ ਪ੍ਰਕ੍ਰਿਤੀ ਤੋਂ ਜਾਣੂ ਪਹਾੜਾਂ
ਜਾਂ ਵਾਦੀਆਂ ਵਿੱਚ ਰਹਿਣ ਵਾਲਾ ਮਨੁੱਖ ਹੁੰਦਾ ਹੈ। ਭਾਰਤ ਵਿੱਚ ਡੋਲਾ ਅਤੇ ਡੋਲੀ ਸ਼ਬਦ
ਫਾਰਸੀ ਭਾਸ਼ਾ ਵਿੱਚੋਂ ਆਏ ਹਨ। ਡੋਲਾ ਪਰਦੇ ਵਾਲਾ ਕਖਸ਼ ਜਾਂ ਕੈਬਿਨ ਹੁੰਦਾ ਹੈ। ਇਸ
ਪ੍ਰਕਾਰ ਗੌਂਡਲਾ ਸ਼ਬਦ ਦਾ ਅਰਥ ਬਣਦਾ ਹੈ ਕਿ ਕਿਸੇ ਵਿਅਕਤੀ, ਜੀਵ ਜਾਂ ਵਸਤੂ ਨੂੰ
ਅਰਾਮਦਾਇਕ ਸਥਿਤੀ ਵਿੱਚ ਇੱਕ ਥਾਂ ਤੋਂ ਦੂਜੀ ਜਗ੍ਹਾ ਲਿਜਾਣ ਵਾਲੀ ਸਵਾਰੀ ਜਾਂ ਸਾਧਨ।
ਇਹ
ਮੰਨਿਆ ਜਾਂਦਾ ਹੈ ਕਿ 1094 ਈ: ਵਿੱਚ ਵੈਨਿਸ ਦੇ ਡੋਜ਼ੇ (ਸ਼ਾਸਕ) ਵਿਟਾਲੇ ਫਾਲੀਏਰੋ
(ੜਟਿੳਲੲ ਢੳਲਇਰੋ) ਨੇ ਲੋਕਾਂ ਨੂੰ ਲਿਖੇ ਇੱਕ ਸੰਦੇਸ਼ ਪੱਤਰ ਵਿੱਚ ਇੱਕ ਗੌਂਡੋਲਮ ਦਾ
ਜ਼ਿਕਰ ਕੀਤਾ ਸੀ, ਜਿੱਥੇ ਨਾਗਰਿਕਾਂ ਨੂੰ ਨਹਿਰਾਂ ਵਿੱਚ ਆਵਾਜਾਈ ਕਰਨ ਲਈ ਗੌਂਡਲਾ
ਕਿਸ਼ਤੀਆਂ ਦਿੱਤੀਆਂ ਗਈਆਂ ਸਨ। ਸ਼ੁਰੂ ਵਿੱਚ ਇਹ ਗੌਂਡਲਾ ਸਿਰਫ ਕੁਲੀਨ ਅਤੇ ਉੱਚ-ਵਰਗ
ਲੋਕਾਂ ਨੂੰ ਦਿੱਤੇ ਜਾਦੇ ਸਨ। ਗੌਂਡਲਾ ਅਮੀਰੀ ਅਤੇ ਰੁਤਬੇ ਦਾ ਚਿੰਨ੍ਹ ਮੰਨਿਆ ਜਾਂਦਾ
ਸੀ। ਗੌਂਡਲਾ ਦੀ ਸਵਾਰੀ ਦੀ ਤਲਨਾ ਤੁਸੀਂ ਲਿਮੋਜ਼ੀਨ ਨਾਲ ਕਰ ਸਕਦੇ ਹੋ ਤੇ ਵੈਨਿਸ ਵਿੱਚ
ਅੱਜ ਵੀ ਨਿੱਜੀ ਕਿਸ਼ਤੀ ਰੱਖਣਾ ਪ੍ਰਾਇਵੇਟ ਜੈੱਟ ਰੱਖਣ ਸਮਾਨ ਹੈ। ਕਿਉਂਕਿ ਕਿਸ਼ਤੀ ਨੂੰ
ਰਾਤ ਸਮੇਂ ਪਾਰਕ ਕਰਨ ਦੀ ਇੱਕ ਵੱਡੀ ਸਮੱਸਿਆ ਹੈ। ਵੈਸੇ ਕੁਝ ਅਮੀਰ ਲੋਕਾਂ ਨੇ ਆਪਣੇ
ਘਰਾਂ ਵਿੱਚ ਗੈਰਾਜ ਬਣਾ ਕੇ ਨਿੱਜੀ ਕਿਸ਼ਤੀਆਂ ਰੱਖੀਆਂ ਵੀ ਹੋਈਆਂ ਹਨ।
ਆਧੁਨਿਕ
ਸਮਿਆਂ ਵਿੱਚ, ਵੈਨਿਸ ਸ਼ਹਿਰ ਵਿੱਚ ਜਨਤਕ ਆਵਾਜਾਈ ਲਈ ਗੌਂਡਲਾ ਕਿਸ਼ਤੀਆਂ ਦੀ ਅਜੇ ਵੀ
ਅਹਿਮ ਭੂਮਿਕਾ ਹੈ, ਜੋ ਕਿ ਸਮੁੰਦਰੀ ਜਹਾਜ਼ਾਂ ਦੁਆਰਾ ਸੰਚਾਲਿਤ ਗ੍ਰੈਂਡ ਕੈਨਾਲ (ਮੁੱਖ
ਨਹਿਰ) ਉੱਤੇ ਟ੍ਰੈਗੇਟੀ (੍ਰੲਗੳਟਟੳਸ -ਛੋਟੀਆਂ ਕਿਸ਼ਤੀਆਂ) ਵਜੋਂ ਕੰਮ ਕਰਦੀਆਂ ਹਨ।
ਹਾਲਾਂਕਿ, ਅੱਜ ਗੌਂਡਲਾ ਕਿਸ਼ਤੀਆਂ ਦਾ ਮੁੱਖ ਕਾਰਜ ਸੈਲਾਨੀਆਂ ਨੂੰ ਤੈਅ ਦਰਾਂ (ਇੱਕ ਸੌ
ਦਸ ਯੂਰੋ ਪ੍ਰਤੀ ਘੰਟਾ) 'ਤੇ ਨਹਿਰਾਂ ਰਾਹੀਂ ਵੈਨਿਸ ਦੀ ਸੈਰ ਕਰਵਾਉਣਾ ਹੈ। ਲੇਕਿਨ
ਸਥਾਨਕ ਲੋਕ ਗੌਂਡਲਾ ਦੀ ਸਵਾਰੀ ਮਹਿੰਗੀ ਹੋਣ ਕਰਕੇ ਨਹੀਂ ਕਰਦੇ। ਉਹ ਪਾਣੀ ਵਾਲੀ ਬੱਸ
ਵੈਪਰੇਟੋ (ਵੱਡੀ ਮੋਟਰ ਕਿਸ਼ਤੀ) ਦਾ ਇਸਤਮਾਲ ਕਰਦੇ ਹਨ ਜਾਂ ਪਾਣੀ ਵਾਲੀ ਟੈਕਸੀ (ਛੋਟੀ
ਮੋਟਰ ਕਿਸ਼ਤੀ) ਵਰਤ ਲੈਂਦੇ ਹਨ। ਇਹ ਜਨਤਕ ਕਿਸ਼ਤੀਆਂ ਅਕਸਰ, ਤੇਜ਼ ਅਤੇ ਬਹੁਤ ਸਸਤੀਆਂ
ਹੁੰਦੀਆਂ ਹਨ। ਆਮ ਤੌਰ 'ਤੇ ਗੌਂਡਲਾ ਸਿਰਫ਼ ਸੈਲਾਨੀਆਂ ਦੇ ਸੌਂਕ ਪੂਰਾ ਕਰਨ ਅਤੇ ਆਨੰਦਮਈ
ਸੈਰ ਲਈ ਹੀ ਰਹਿ ਗਿਆ ਹੈ।
ਗੌਂਡਲਾ, ਸਤਾਰਵੀਂ ਅਤੇ ਅਠਾਰਵੀਂ ਸਦੀ ਤੱਕ ਤੇਜ਼ੀ ਨਾਲ ਮਕਬੂਲ ਹੋਈਆਂ ਸਨ ਅਤੇ ਵੈਨਿਸ ਵਿੱਚ ਲਗਭਗ ਦਸ ਹਜ਼ਾਰ ਗੌਂਡਲਾ ਵਰਤੇ ਜਾ ਰਹੇ ਸਨ। ਉਨੀਵੀਂ ਸਦੀ ਦੇ ਅੰਤ ਤੱਕ ਮੋਟਰ ਕਿਸ਼ਤੀਆਂ ਆਉਣ ਨਾਲ ਗੌਂਡਲਿਆਂ ਦਾ ਆਕਰਸ਼ਨ ਘੱਟਣ ਲੱਗ ਪਿਆ ਸੀ। ਹਾਲਾਂਕਿ ਬਹੁਤ ਸਾਰੇ ਗੌਂਡਲਾ ਗੁੰਝਲਦਾਰ ਢੰਗ ਨਾਲ ਸਜਾਏ ਗਏ ਸਨ ਅਤੇ ਦੇਖਣ ਲਈ ਸੁੰਦਰ ਸਨ, ਲੇਕਿਨ ਮੋਟਰ ਕਿਸ਼ਤੀਆਂ ਉਹਨਾਂ ਦਾ ਇੱਕ ਨਵਾਂ ਵਿਰੋਧੀ ਸੀ। ਭਾਫ਼ ਨਾਲ ਚੱਲਣ ਵਾਲੀਆਂ ਕਿਸ਼ਤੀਆਂ ਤੇਜ਼ ਸਨ ਅਤੇ ਜ਼ਿਆਦਾ ਲੋਕਾਂ ਨੂੰ ਲੈ ਜਾਂਦੇ ਸਨ। ਤਕਨਾਲੋਜੀ ਨੇ ਗੌਂਡਲਿਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਗਿਰਾਵਟ ਪੈਦਾ ਕਰਨੀ ਆਰੰਭ ਦਿੱਤੀ ਸੀ।
ਇਸ ਸਮੇਂ (ਮਾਰਚ 2024) ਵੈਨਿਸ ਵਿੱਚ ਲਗਭਗ 430 ਲਾਇਸੰਸਸ਼ੁਦਾ ਗੌਂਡਲੀਅਰ ਅਤੇ 400 ਗੌਂਡਲਾ ਕਿਸ਼ਤੀਆਂ ਹਨ। ਇੱਕ ਸਮੇਂ ਸਿਰਫ 100 ਗੌਂਡਲਾ ਹੀ ਵੈਨਿਸ ਦੀਆਂ ਨਹਿਰਾਂ ਵਿੱਚ ਠਿੱਲ ਸਕਦੀਆਂ ਹਨ। ਇਸ ਲਈ ਸਾਰੇ ਗੌਂਡਲੀਅਰਾਂ ਨੂੰ ਰੋਜਗਾਰ ਦਾ ਮੌਕਾ ਬਰਾਬਰ ਮੁਹੱਈਆਂ ਕਰਵਾਉਣ ਲਈ ਸਰਕਾਰ ਨੇ ਸੌ-ਸੌ ਦੇ ਟੋਲੇ ਬਣਾ ਕੇ ਉਨ੍ਹਾਂ ਦੇ ਸਮੇਂ ਵੰਡੇ ਹੋਏ ਹਨ। ਬਾਕੀ ਦੇ ਬੱਚਦੇ 30 ਗੌਂਡਲੀਅਰਾਂ ਨੂੰ ਕਿਸੇ ਦੇ ਬਿਮਾਰ ਜਾਂ ਛੁੱਟੀ ਲੈਣ ’ਤੇ ਮੌਕਾ ਦਿੱਤਾ ਜਾਂਦਾ ਹੈ।
ਗੌਂਡਲਾ ਦੀ ਬਣਤਰ ਵਿੱਚ ਸਾਇੰਸ ਦੇ ਸਿੰਧਾਤਾਂ ਦੀ ਵਰਤੋਂ ਕੀਤੀ ਗਈ ਹੈ ਤੇ ਉਹ ਇਕਪਾਸੜ ਹਨ। ਜੇ ਤੁਸੀਂ ਪਾਣੀ ਵਿੱਚ ਬਿਨਾ ਸਵਾਰੀਆਂ ਦੇ ਖੜੇ ਗੌਂਡਲਾ ਨੂੰ ਦੇਖਦੇ ਹੋ ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਇਸ ਦਾ ਝੁਕਾਅ ਇੱਕ ਪਾਸੇ ਵੱਲ ਨੂੰ ਹੈ। ਇਹ ਜਾਣਬੁੱਝ ਕੇ ਕੀਤਾ ਗਿਆ ਹੈ। ਕਿਸ਼ਤੀ ਦਾ ਇੱਕ ਪਾਸੇ ਭਾਰ, ਗੌਂਡਲੀਅਰ ਦੇ ਭਾਰ ਨੂੰ ਸੰਤੁਲਿਤ ਕਰਨ ਵਿੱਚ ਕਾਊਂਟਰਵੇਟ ਵਜੋਂ ਮਦਦ ਕਰਦੀ ਹੈ, ਜੋ ਇੱਕ ਪਾਸੇ ਖੜ੍ਹੇ ਹੁੰਦੇ ਹਨ। ਇੱਥੇ ਹੀ ਬਸ ਨਹੀਂ ਗੌਂਡਲਾ ਦੀ ਚੁੰਝ (ਦੰਦਾਂ ਵਾਲਾ ਫੈਰੋ) ਵੀ ਗਹਿਰੇ ਅਰਥ ਸਿਰਜਦੀ ਹੈ। ਕਿਸ਼ਤੀ ਦੇ ਅਗਲੇ ਹਿੱਸੇ 'ਤੇ ਗਹਿਣੇ ਨੂੰ ਫੈਰੋ (ਮਤਲਬ ਲੋਹਾ) ਕਿਹਾ ਜਾਂਦਾ ਹੈ ਅਤੇ ਇਹ ਪਿੱਤਲ, ਸਟੀਲ ਜਾਂ ਅਲਮੀਨੀਅਮ ਤੋਂ ਬਣਾਇਆ ਜਾ ਸਕਦਾ ਹੈ। ਇਹ ਸਜਾਵਟ ਦੇ ਤੌਰ 'ਤੇ ਕੰਮ ਕਰਦਾ ਹੈ। ਚੁੰਝ ਦੀ ਸ਼ਕਲ ਗ੍ਰੈਂਡ ਕੈਨਾਲ "Ƨ" ਵਰਗੀ ਹੈ। ਚੁੰਝ ਦਾ ਉੱਪਰਲਾ ਹਿੱਸਾ ਵੈਨਿਸ ਦੇ ਸ਼ਾਸਕ ਦੇ ਮੁੱਕਟ ਦਾ ਸੂਚਕ ਹੈ, ਉਸ ਵਿੱਚਲਾ ਅਰਧ-ਚੱਕਰ ਰਿਆਲਟੋ ਪੁਲ ਦਾ ਪ੍ਰਤੀਕ ਹੈ, ਮੂਹਰਲੀਆਂ ਮੁੱਖ ਬਲੇਡ ਦੇ ਹੇਠਾਂ ਛੇ ਦੰਦਾਂ ਜਾਂ ਖੰਭਿਆਂ ("ਰੇਬੀ") ਦੇ ਨਾਲ ਇੱਕ ਕਿਸਮ ਦੀ ਕੰਘੀ ਹੁੰਦੀ ਹੈ ਜੋ ਛੇ ਆਇਤਾਕਾਰ ਪੱਤੀਆਂ ਵੈਨਿਸ ਦੇ ਛੇ ਜਿਿਲ੍ਹਆਂ ਜਾਂ ਵੈਨਿਸ ਦੇ "ਸੇਸਟੇਰੀ" ਦੀ ਪ੍ਰਤੀਨਿਧਤਾ ਕਰਦੀਆਂ ਹਨ। ਇਹਨਾਂ ਛੇ ਪੱਤੀਆਂ ਵਿੱਚਲੇ ਡਿਜ਼ਾਇਨਦਾਰ ਕਿੱਲ ਤਿੰਨ ਵੈਨੀਸ਼ੀਅਨ ਸੁਤੰਤਰ ਟਾਪੂ ਮੂਰਾਨੋ, ਬੂਰਾਨਅਿਤੇ ਟ੍ਰੈਸੋਲੋ ਨੂੰ ਦਰਸਾਉਂਦੇ ਹਨ। ਇੱਕ ਕਿਸਮ ਦਾ ਦੰਦ ਗੰਡੋਲਾ ਦੇ ਕੇਂਦਰ ਵੱਲ ਪਿੱਛੇ ਵੱਲ ਨਿਕਲਦਾ ਹੈ, ਜੋ ਕਿ ਗਿਉਡੇਕਾ ਟਾਪੂ ਦਾ ਪ੍ਰਤੀਕ ਹੈ।
ਅਜੋਕਾ ਗੌਂਡਲਾ 350 ਕਿਲੋਗ੍ਰਾਮ ਦੇ ਪੁੰਜ ਦੇ ਨਾਲ, 11 ਮੀਟਰ ਲੰਬਾ ਅਤੇ 1.6 ਮੀਟਰ ਚੌੜਾ ਹੁੰਦਾ ਹੈ। ਉਹ ਅੱਠ ਕਿਸਮਾਂ ਦੀ ਲੱਕੜ (ਚੂਨਾ, ਓਕ, ਮਹੋਗਨੀ, ਅਖਰੋਟ, ਚੈਰੀ, ਫ਼ਰ, ਲਾਰਚ ਅਤੇ ਐਲਮ) ਦੀ ਵਰਤੋਂ ਕਰਕੇ 280 ਹੱਥਾਂ ਨਾਲ ਬਣੇ ਟੁੱਕੜਿਆਂ ਦੇ ਸਮੂਹ ਨੂੰ ਜੋੜ ਕੇ ਆਪਣੇ ਵਜੂਦ ਵਿੱਚ ਆਉਂਦਾ ਹੈ। ਇਸ ਪ੍ਰਕਿਿਰਆ ਨੂੰ ਘੱਟ ਤੋਂ ਘੱਟ ਲਗਭਗ ਦੋ ਮਹੀਨੇ ਲੱਗਦੇ ਹਨ ਤੇ ਰੂਹ ਨਾਲ ਬਣਾਉਣ ਲਈ ਛੇ ਮਹੀਨੇ ਅਤੇ ਸਾਲ ਤੱਕ ਦਾ ਸਮਾਂ ਵੀ ਕਈ ਮਿਸਤਰੀ ਲੱਗਾ ਦਿੰਦੇ ਹਨ। 2013 ਵਿੱਚ ਇੱਕ ਗੌਂਡਲਾ ਦੀ ਕੀਮਤ ਲਗਭਗ 38,000 ਯੂਰੋ ਸੀ ਤੇ ਅਜੋਕੇ ਸਮੇਂ 40,000 ਤੋਂ 50,000 ਹਜ਼ਾਰ ਯੂਰੋ ਵਿੱਚ ਮੁਕੰਮਲ ਤਿਆਰ ਹੁੰਦਾ ਹੈ।
ਗੌਂਡਲੇ ਦਾ ਨਿਰਮਾਣ ਕਰਨ ਵਾਲੀ ਵਿਸ਼ੇਸ਼ ਵਰਕਸ਼ਾਪ ਨੂੰ ਸਕੁਏਰੀ ਕਹਿੰਦੇ ਹਨ। ਗੌਂਡਲੀਅਰ ਆਪਣੀਆਂ ਕਿਸ਼ਤੀਆਂ ਦੇ ਮਾਲਕ ਹਨ ਅਤੇ ਉਹਨਾਂ ਦੀ ਸਾਂਭ-ਸੰਭਾਲ ਕਰਦੇ ਹਨ। ਹਰ ਗੌਂਡਲੀਅਰ ਨੂੰ ਆਪਣਾ ਗੌਂਡਲਾ ਪੁੱਤਾਂ ਵਾਂਗ ਪਿਆਰਾ ਹੁੰਦਾ ਹੈ। ਤਕਰੀਬਨ ਸਾਰੇ ਗੌਂਡਲੀਅਰਾਂ ਦਾ ਇਹ ਜੱਦੀ-ਪੁਸ਼ਤੀ ਕਿੱਤਾ ਹੈ। ਗੌਂਡਲਾ ਕਿਸ਼ਤੀਆਂ ਦੀਆਂ ਵੱਖ-ਵੱਖ ਕਿਸਮਾਂ ਦੀਆਂ ਵਿਸ਼ੇਸ਼ ਰੇਗਾਟਾ (ਰੋਇੰਗ ਰੇਸ) ਵਿੱਚ ਵੀ ਵਰਤੀਆਂ ਜਾਂਦੀਆਂ ਹਨ ਜੋ ਹਰ ਸਾਲ ਗੌਂਡਲੀਅਰਾਂ ਵਿੱਚ ਹੁੰਦੀਆਂ ਹਨ।
ਬੀਹਵੀਂ ਸਦੀ ਦੇ ਅਰੰਭ ਤੱਕ, ਜਿਵੇਂ ਕਿ ਬਹੁਤ ਸਾਰੀਆਂ ਤਸਵੀਰਾਂ ਪ੍ਰਮਾਣਿਤ ਕਰਦੀਆਂ ਹਨ, ਗੌਂਡਲਾ ਉੱਤੇ ਅਕਸਰ ਇੱਕ "ਫੇਲਜ਼" (ਛੋਟੇ ਕੈਬਿਨ) ਫਿੱਟ ਕੀਤੇ ਜਾਂਦੇ ਸਨ, ਤਾਂ ਜੋ ਮੁਸਾਫਰਾਂ ਨੂੰ ਮੌਸਮ ਦੀ ਮਾਰ ਤੋਂ ਬਚਾਇਆ ਜਾ ਸਕੇ ਤੇ ਨਿੱਜਤਾ ਪ੍ਰਦਾਨ ਕੀਤੀ ਜਾ ਸਕੇ। ਇਸ ਦੀਆਂ ਖਿੜਕੀਆਂ ਨੂੰ ਲੂਵਰਡ ਸ਼ਟਰਾਂ (ਵੈਨੀਅਨ ਪਰਦੇ) ਨਾਲ ਬੰਦ ਕੀਤਾ ਜਾ ਸਕਦਾ ਸੀ। ਲੇਕਿਨ ਇਹਨਾਂ ਕਾਰਨ ਸੈਲਾਨੀਆਂ ਨੂੰ ਵੈਨਿਸ ਦੇ ਨਜ਼ਰੇ ਦੇਖਣ ਵਿੱਚ ਦਿੱਕਤ ਆਉਂਦੀ ਹੋਣ ਕਰਕੇ ਸਰਕਾਰ ਵੱਲੋਂ ਹਟਵਾ ਦਿੱਤੇ ਗਏ ਸਨ।ਇਸ ਗੌਂਡਲਾ ਕਿਸ਼ਤੀ ਨੂੰ ਚਲਾਉਣ ਵਾਲੇ ਚਾਲਕ (ਮਲਾਹ) ਨੂੰ ਗੌਂਡਲੀਅਰ ਕਿਹਾ ਜਾਂਦਾ ਹੈ, ਜੋ ਇੱਕ ਚੱਪੂ ਦੀ ਵਰਤੋਂ ਕਰਦਾ ਹੈ। ਇਹ ਵਿਸ਼ੇਸ਼ ਕਿਸਮ ਦਾ ਚੱਪੂ, ਆਮ ਕਿਸ਼ਤੀਆਂ ਵਾਂਗ ਹੁੱਲ (ਫੋਰਕਲਾ) ਨਾਲ ਬੰਨ੍ਹਿਆ ਨਹੀਂ ਜਾਂਦਾ, ਬਲਕਿ ਇੱਕ ਸਿੱਖਿਅਤ ਤਰੀਕੇ ਨਾਲ ਪਤਵਾਰ ਵਜੋਂ ਵੀ ਕੰਮ ਕਰਦਾ ਹੈ। ਵਰਣਨਯੋਗ ਹੈ ਕਿ ਗੌਂਡਲੀਅਰ ਕੇਵਲ ਇੱਕ ਚੱਪੂ ਨਾਲ ਹੀ ਗੌਂਡਲੇ ਨੂੰ ਹਰ ਦਿਸ਼ਾ ਵਿੱਚ ਮੋੜਨ ਦੀ ਮੁਹਾਰਤ ਰੱਖਦਾ ਹੁੰਦਾ ਹੈ। ਓਅਰ ਜਾਂ ਰੇਮੋ ਨੂੰ ਇੱਕ ਓਰਲੌਕ ਵਿੱਚ ਰੱਖਿਆ ਜਾਂਦਾ ਹੈ ਜਿਸਨੂੰ ਫਰਕੋਲਾ ਕਿਹਾ ਜਾਂਦਾ ਹੈ। ਫੋਰਕੋਲਾ ਇੱਕ ਗੁੰਝਲਦਾਰ ਆਕਾਰ ਦਾ ਹੁੰਦਾ ਹੈ, ਜੋ ਹੌਲੀ ਫਾਰਵਰਡ ਰੋਇੰਗ, ਸ਼ਕਤੀਸ਼ਾਲੀ ਫਾਰਵਰਡ ਰੋਇੰਗ, ਮੋੜਨ, ਹੌਲੀ ਹੋਣ, ਪਿੱਛੇ ਵੱਲ ਰੋਇੰਗ ਅਤੇ ਰੁਕਣ ਲਈ ਓਰ ਦੀਆਂ ਕਈ ਸਥਿਤੀਆਂ ਦੀ ਆਗਿਆ ਦਿੰਦਾ ਹੈ। ਇਸ ਦੀ ਸ਼ਕਲ ਆਦਮੀ ਦੀ ਮੁੜੀ ਹੋਈ ਕੂਹਣੀ ਵਰਗੀ ਹੁੰਦੀ ਹੈ।
ਗੌਂਡਲਾ ਕਿਸ਼ਤੀ ਨੂੰ ਇੱਕ ਵਿਅਕਤੀ/ਮਲਾਹ (ਗੌਂਡਲੀਅਰ) ਦੁਆਰਾ ਚਲਾਇਆ ਜਾਂਦਾ ਹੈ। ਗੌਂਡਲੀਅਰ ਦਾ ਇਕੋ-ਇੱਕ ਹਥਿਆਰ ਊਰ(ਚੱਪੂ) ਇੱਕ ਵਿਸਤ੍ਰਿਤ ਰੂਪ ਵਿੱਚ ਉੱਕਰੀ ਹੋਈ ਲੱਕੜ ਦੇ ਹੱਥੇ (ਫੋਰਕੋਲਾ) ਵਿੱਚ ਟਿਿਕਆ ਹੋਇਆ ਹੁੰਦਾ ਹੈ, ਜਿਸਦਾ ਆਕਾਰ ਸ਼ਿਲਪਕਾਰ ਮੁੜੀ ਹੋਈ ਮਨੁੱਖੀ ਕੂਹਣੀ ਵਰਗਾ ਬਣਾਉਂਦੇ ਹਨ ਤਾਂ ਜੋ ਹਰ ਇੱਕ ਵਾਪਸੀ ਸਟ੍ਰੋਕ ਦੀ ਮਾਮੂਲੀ ਖਿੱਚ ਨਾਲ ਧਨੁਸ਼ ਨੂੰ ਇਸਦੇ ਅੱਗੇ ਵੱਲ ਵਾਪਸ ਖਿੱਚਿਆ ਜਾ ਸਕੇ। ਪਹਿਲਾਂ ਗੌਂਡਲਾ ਦੇ ਰੰਗ ਨਾਲ ਮੇਲ ਕਰਨ ਲਈ ਗੌਂਡੀਲੀਅਰਜ਼ ਜ਼ਿਆਦਾਤਰ ਕਾਲੇ ਕੱਪੜੇ ਪਹਿਨਦੇ ਸਨ ਜਾਂ ਕਈਆਂ ਨੇ ਸਾਰਾ ਚਿੱਟਾ ਲਿਬਾਸ ਪਹਿਿਨਆ ਹੁੰਦੀ ਸੀ। ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਧਾਰੀਆਂ ਵਾਲੀਆਂ ਟੀ ਸ਼ਰਟਾਂ ਗੌਂਡੀਲੀਅਰਾਂ ਦੀ ਵਰਦੀ ਦਾ ਹਿੱਸਾ ਬਣ ਗਈਆਂ ਸਨ। ਕੁਝ ਸਥਾਨਕ ਲੋਕ ਕਹਿੰਦੇ ਹਨ ਕਿ ਉਹ ਵਿਸ਼ਾਲ ਨਹਿਰ 'ਤੇ ਸਥਿਤ ਪਲਾਜ਼ੋ (ਮਹਿਲ) ਦੇ ਸਾਹਮਣੇ ਧਾਰੀਦਾਰ ਖੰਭਿਆਂ ਨਾਲ ਮੇਲ ਕਰਨ ਲਈ ਸਨ। ਗ੍ਰੈਂਡ ਕਨਾਲ ਦੇ ਇੱਕ ਪਾਸੇ ਵਾਲੇ ਗੌਂਡਲੀਅਰ ਨੀਲੀਆਂ ਧਾਰੀਆਂ ਵਾਲੀਆਂ ਟੀਸ਼ਰਟਾਂ ਪਹਿਨਦੇ ਹਨ ਤੇ ਦੂਜੇ ਪਾਸੇ ਵਾਲੇ ਲਾਲ ਧਾਰੀਆਂ ਵਾਲੀਆਂ ਟੀਸ਼ਰਟਾਂ ਪਾਉਂਦੇ ਹਨ। ਪਹਿਲੇ ਪਹਿਲ ਗੌਂਡੀਲਰ ਟੋਪੀ ਨਹੀਂ ਸੀ ਪਹਿਨਦੇ। ਲੇਕਿਨ ਇੱਕ ਹਾਲੀਵੁੱਡ ਦੀ ਫਿਲਮ ਵਿੱਚ ਗੌਂਡੀਲੀਅਰ ਦੇ ਟੋਪੀ ਲਈ ਹੋਈ ਦੇਖ ਕੇ ਅਕਸਰ ਸੈਲਾਨੀ ਗੌਂਡੀਲੀਅਰਾਂ ਨੂੰ ਸਵਾਲ ਕਰਨ ਲੱਗ ਜਾਂਦੇ ਸਨ ਕਿ ਤੇਰੀ ਟੋਪੀ ਕਿੱਥੇ ਗਈ? ਉਸ ਤੋਂ ਬਾਅਦ ਛੱਤੇਦਾਰ ਟੋਪੀ ਗੌਂਡੀਲੀਅਰਾਂ ਦੀ ਵਰਦੀ ਦਾ ਹੀ ਇੱਕ ਹਿੱਸਾ ਬਣ ਗਈ ਸੀ। ਗੌਂਡਲੀਅਰ ਗੂੜੇ ਰੰਗ ਦੇ ਜੁੱਤੇ ਪਹਿਨਦੇ ਹਨ।
ਪਹਿਲੇ ਸਮਿਆਂ ਵਿੱਚ ਗੌਂਡਲੀਅਰ ਆਪਣੀਆਂ ਸਵਾਰੀਆਂ ਦਾ ਮੰਨੋਰੰਜਣ ਕਰਨ ਲਈ ਗੀਤ ਵੀ ਗਾਇਆ ਕਰਦੇ ਸਨ। ਲੇਕਿਨ ਹੁਣ ਅਜਿਹਾ ਨਹੀਂ ਹੁੰਦਾ। ਹੁਣ ਗੌਂਡਲੀਅਰ ਕੇਵਲ ਗਾਇਡ ਦਾ ਕੰਮ ਕਰਦੇ ਹਨ ਤੇ ਸਥਾਨਕ ਇਮਾਰਤਾਂ ਬਾਰੇ ਜਾਣਕਾਰੀ ਦਿੰਦੇ ਹਨ।
ਗੌਂਡਲੀਅਰ ਦਾ ਲਾਇਸੈਂਸ ਲੈਣ ਲਈ ਕਾਫੀ ਕਠਿਨ ਇਮਤਿਹਾਨ ਵਿੱਚੋਂ ਗੁਜ਼ਰਨਾ ਪੈਂਦਾ ਹੈ। ਇਸ ਵਿੱਚ 400 ਘੰਟਿਆਂ ਤੋਂ ਵੱਧ ਦੀ ਸਿਖਲਾਈ ਲੱਗ ਜਾਂਦੀ ਹੈ। ਲਾਇਫ-ਸੇਵਰ ਕੋਰਸ ਪਾਸ ਕਰਨਾ ਪੈਂਦਾ ਹੈ। ਵੈਨਿਸ ਬਾਰੇ ਭੰਗੋਲਿਕ ਅਤੇ ਇਤਿਹਾਸਕ ਜਾਣਕਰੀ ਸਾਬਿਤ ਕਰਨੀ ਪੈਂਦੀ ਹੈ ਤੇ ਇਟੈਲੀਅਨ ਤੋਂ ਬਿਨਾਂ ਘੱਟੋ-ਘੱਟ ਦੋ ਹੋਰ ਭਾਸ਼ਾਵਾ ਦਾ ਗਿਆਨ ਸਾਬਿਤ ਕਰਨਾ ਪੈਂਦਾ ਹੈ। ਮਹੱਤਵਪੂਰਨ ਸਿਖਲਾਈ ਨੂੰ ਪੂਰਾ ਕਰਨ ਤੋਂ ਬਾਅਦ ਗੋਂਡੋਲੀਅਰਾਂ ਨੂੰ ਲਿਖਤੀ ਪ੍ਰੀਖਿਆ ਪਾਸ ਕਰਨੀ ਚਾਹੀਦੀ ਹੈ। ਟੈਸਟ ਵਿੱਚ ਗੰਡੋਲਾ ਨੂੰ ਕਿਵੇਂ ਚਲਾਉਣਾ ਹੈ, ਵੈਨੀਸ਼ੀਅਨ ਭੂਮੀ ਚਿੰਨ੍ਹ ਅਤੇ ਇਤਿਹਾਸ ਅਤੇ ਭਾਸ਼ਾ ਦੇ ਹੁਨਰ ਨਾਲ ਸਬੰਧਤ ਸਵਾਲ ਸ਼ਾਮਲ ਹੁੰਦੇ ਹਨ। ਇਹ ਇੱਕ ਬਹੁਤ ਹੀ ਪ੍ਰਤੀਯੋਗੀ ਸਥਿਤੀ ਹੈ, ਹਰ ਸਾਲ ਸਿਰਫ ਤਿੰਨ ਜਾਂ ਚਾਰ ਨਵੇਂ ਲਾਇਸੈਂਸ ਦਿੱਤੇ ਜਾਂਦੇ ਹਨ।
ਵੈਨਿਸ ਵਿੱਚ ਵੱਧ ਤੋਂ ਵੱਧ 433 ਲਾਇਸੰਸਸ਼ੁਦਾ ਗੌਂਡਲੀਅਰ ਹਨ ਅਤੇ ਇਹ ਗਿਣਤੀ ਵਧਾਈ ਨਹੀਂ ਜਾ ਸਕਦੀ। ਲਾਇਸੈਂਸ ਪ੍ਰਾਪਤ ਕਰਨ ਦਾ ਇੱਕੋ ਇੱਕ ਤਰੀਕਾ ਪਰਿਵਾਰ ਦੇ ਇੱਕ ਮੈਂਬਰ ਦੁਆਰਾ ਹੁੰਦਾ ਹੈ ਅਤੇ ਇਹ ਆਮ ਤੌਰ 'ਤੇ ਪਿਤਾ ਤੋਂ ਪਹਿਲੇ ਜਨਮੇ ਪੁੱਤਰ ਨੂੰ ਦਿੱਤਾ ਜਾਂਦਾ ਹੈ। ਜੇਕਰ ਕੋਈ ਪੁੱਤਰ ਪਾਸ ਨਹੀਂ ਹੁੰਦਾ ਤਾਂ ਇਸ ਨੂੰ ਧੀਆਂ ਸਮੇਤ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਸੌਂਪਿਆ ਜਾ ਸਕਦਾ ਹੈ। ਵੈਨਿਸ ਵਿੱਚ ਕੁਝ ਕੁ ਮਾਦਾ ਗੌਂਡਲੀਅਰ ਵੀ ਹਨ। ਪਹਿਲੀ ਮਹਿਲਾ ਗੌਂਡਲੀਅਰ ਨੂੰ ਆਪਣੇ ਪਿਤਾ ਦੇ ਨਕਸ਼ੇ-ਕਦਮਾਂ 'ਤੇ ਚੱਲਣ ਤੋਂ ਬਾਅਦ 2010 ਵਿੱਚ ਲਾਇਸੈਂਸ ਦਿੱਤਾ ਗਿਆ ਸੀ। ਟੈਸਟ ਪਾਸ ਕਰਨ ਵਾਲੀਆਂ ਔਰਤਾਂ ਦੇ ਵਿਰੁੱਧ ਕੋਈ ਕਾਨੂੰਨ ਨਹੀਂ ਸੀ ਹਾਲਾਂਕਿ ਪਰੰਪਰਾ ਨੇ ਪਹਿਲਾਂ ਇਹ ਲਾਜ਼ਮੀ ਕੀਤਾ ਸੀ ਕਿ ਗੋਂਡੋਲੀਅਰ ਮਰਦ ਸਨ। ਜਿਵੇਂ ਬਾਣੀ ਹੱਟੀ ਤੇ ਜੱਟ ਆਪਣੇ ਪੁੱਤਾਂ ਨੂੰ ਜਮੀਨ ਛੱਡ ਕੇ ਜਾਂਦਾ ਹੈ, ਇੰਝ ਹੀ ਗੌਂਡਲੀਅਰ ਆਪਣੀ ਸੰਤਾਨ ਲਈ ਪਿੱਛੇ ਗੌਂਡਲਾ ਛੱਡ ਕੇ ਮਰਦਾ ਹੈ।
-ਬਲਰਾਜ ਸਿੰਘ ਸਿੱਧੂ, ਯੂ. ਕੇ.
No comments:
Post a Comment