-ਬਲਰਾਜ ਸਿੰਘ ਸਿੱਧੂ
ਇੰਗਲੈਂਡ ਦਾ ਮਾਰਗੀ ਨਕਸ਼ਾ ਚੁੱਕ ਕੇ ਦੇਖੋ ਤਾਂ ਬੀਹੀ ਵਿੱਚ ਲਿਟੇ ਸ਼ਰਾਬ ਵਾਂਗ ਵਿਛੀ ਹੇਠਲੇ ਖੱਬੇ ਖੂੰਝੇ ਵਿੱਚ ਇਕ ਮੋਟੀ ਨੀਲੀ ਲਕੀਰ ਦਿਖਾਈ ਦੇਵੇਗੀ। ਰੁੱਸੇ ਹੋਏ ਜਵਾਈ ਵਾਂਗ ਇਕ ਪਾਸੇ ਲੱਗੀ ਇਹ ਰੇਖਾ ਮੋਟਰਵੇਅ ਐੱਮ 5 ਹੈ, ਜੋ ਦੱਖਣੀ ਬ੍ਰਮਿੰਘਮ ਦੇ ਵੈਸਟ ਬ੍ਰਾਮਿਚ ਇਲਾਕੇ ਤੋਂ ਨਿਕਲ ਕੇ ਐਕਸੇਟਰ ਤੱਕ ਜਾਂਦਾ ਹੈ। ਐਕਸੇਟਰ, ਡੈਵਨ ਇਸ ਦਾ ਆਖੀਰਲਾ ਜੰਕਸ਼ਨ 31 ਹੈ ਤੇ ਜੇ ਉਥੋਂ ਪਿੱਛੇ ਨੂੰ ਪੁੜ ਆਈਏ ਤਾਂ ਵੈਸਟ ਬ੍ਰਾਮਿਚ ਦਾ ਇੱਕ ਜੰਕਸ਼ਨ ਲੰਘਣ ਬਾਅਦ ਇਹ ਮੋਟਰਵੇਅ ਐਮ 6 ਮੋਰਟਵੇਅ ਨੂੰ ਜੰਕਸ਼ਨ 8 ਅਤੇ 9 ਦੇ ਵਿੱਚਾਲੇ ਜਾ ਕੇ ਜੱਫੀ ਪਾਉਂਦਾ ਹੈ ਤੇ ਉਸ ਵਿੱਚ ਸਮਾਅ ਜਾਂਦਾ ਹੈ।
ਬੇਸ਼ੱਕ ਤੁਸੀਂ ਦੱਖਣੀ ਬੈਂਡ ਤੋਂ ਆਵੋ, ਚਾਹੇ ਉਤਰੀ ਬੈਂਡ ਤੋਂ, ਜਦੋਂ ਇਸ ਮੋਟਰਵੇਅ ਦੇ ਜੰਕਸ਼ਨ ਇੱਕ 'ਤੇ ਤੁਸੀਂ ਨਿਕਲਦੇ ਹੋ ਛੜੇ ਜੇਠ ਵਾਂਗ ਤੁਹਾਡੇ ਮੱਥੇ ਜਿਹੜਾ ਚੱਕਰ ਚੌਂਕ ਲੱਗਦਾ ਹੈ, ਉਸਨੂੰ ਅੰਗਰੇਜ਼ Haunted Roundabout ਕਹਿੰਦੇ ਹਨ ਤੇ ਆਪਣੇ ਦੇਸੀ ਭੂਤਾਂ ਵਾਂਲਾ ਚੌਂਕ। ਭੂਤਾਂ ਵਾਲੇ ਚੌਂਕ ਨਾਲ ਸੰਬੰਧਤ ਬਹੁਤ ਸਾਰੀਆਂ ਮਿਥਾਂ, ਅਫਵਾਹਾਂ, ਘਟਨਾਵਾਂ ਅਤੇ ਕਿੱਸੇ ਜੁੜੇ ਹੋਏ ਹਨ। ਪੁਰਾਣੇ ਕਈ ਲੋਕਾਂ ਨੇ ਇੱਥੇ ਭੂਤਾਂ ਦੇਖਣ ਜਾਂ ਅਣਹੋਣੀਆਂ ਘਟਨਾਵਾਂ ਘਟਨ ਦਾ ਦਾਵਾ ਕੀਤਾ ਹੈ। ਅੱਧੀ ਰਾਤ ਨੂੰ ਸੋਹਣੀ ਜਿਹੀ ਮੁਟਿਆਰ ਵੱਲੋਂ ਲਿਫਟ ਮੰਗਣ ਦੀ ਕਹਾਣੀ ਅਨੇਕਾਂ ਟੱਰਕ ਡਰਾਇਵਰ ਸੁਣਾ ਚੁੱਕੇ ਹਨ। ਉਹਨਾਂ ਸਭ ਦਾ ਮੁੱਢ ਜਿਸ ਘਟਨਾ ਤੋਂ ਬੱਝਿਆ ਹੈ, ਉਸ ਬਾਰੇ ਚਾਨਣਾ ਪਾਉਣ ਲਈ ਆਉ ਤੁਹਾਨੂੰ 1082 ਈਸਵੀ ਵਿੱਚ ਲੈ ਚਲਦੇ ਹਾਂ।
ਰਿਕਰਡਿਸ ਨਾਮ ਦੇ ਲੇਟੇਰੇ ਦੀ ਆਇਰਲੈਂਡ ਵਿੱਚ ਬਹੁਤ ਦਹਿਸ਼ਤ ਹੁੰਦੀ ਹੈ। ਉਹ ਨੌਟਿੰਘਮ, ਲੈਸਟਰ ਅਤੇ ਕਵੈਂਟਰੀ ਆਦਿਕ ਇੰਗਲੈਂਡ ਦੇ ਖੇਤਰਾਂ ਵਿੱਚ ਲੁੱਟਮਾਰ ਕਰਦਾ ਜਦੋਂ ਬ੍ਰਮਿੰਘਮ ਵਿਖੇ ਆਉਂਦਾ ਹੈ ਤਾਂ ਉਸਨੁੰ ਹਥਿਆਰਾਂ ਦੀ ਲੋੜ ਮਹਿਸੂਸ ਹੁੰਦੀ ਹੈ ਕਿਉਂਕਿ ਉਨ੍ਹਾਂ ਦੀਆਂ ਤਲਵਾਰਾਂ ਅਤੇ ਬਰਛੇ ਆਦਿਕ ਹਥਿਆਰ ਖੁੰਡੇ ਹੋ ਚੁੱਕੇ ਹੁੰਦੇ ਹਨ। ਵੈਸਟ ਬ੍ਰਾਮਿਚ ਵਿੱਚ ਉਦੋਂ ਇੱਕ ਵੱਡਾ ਸਾਰਾ ਦਰਵਾਜ਼ਾ ਬਣਿਆ ਹੁੰਦਾ ਸੀ, ਜਿਸ ਨੂੰ ਮਿੱਡਲੈਂਡ ਦਾ ਗੇਟਵੇਅ ਆਖਦੇ ਸਨ। ਇਸ ਦਰਵਾਜ਼ੇ ਅੰਦਰ ਵੜਦਿਆਂ ਹੀ ਲੋਹਾਰਾਂ ਦੀ ਇੱਕ ਬਸਤੀ ਸੀ। ਜਿਨ੍ਹਾਂ ਨੂੰ ਬਾਈ ਗਾਰਗੀ ਲੋਹਾ ਕੁੱਟ ਕਹਿੰਦਾ ਸੀ। ਉਨ੍ਹਾਂ ਦਾ ਮੁੱਖ ਕਿੱਤਾ ਲੋਹੇ ਨੂੰ ਢਾਲ ਕੇ ਸੰਦ ਅਤੇ ਔਜ਼ਾਰ ਬਣਾਉਣਾ ਹੋਇਆ ਕਰਦਾ ਸੀ। ਜਦੋਂ ਡਾਕੂ ਰਕਰਡਿਸ ਨੂੰ ਉਨ੍ਹਾਂ ਬਾਰੇ ਪਤਾ ਚੱਲਦਾ ਹੈ ਤਾਂ ਆਪਣੇ ਹਥਿਆਰ ਤਿੱਖੇ ਕਰਵਾਉਣ ਦੇ ਮਕਸਦ ਨਾਲ ਉਹ ਅੱਧੀ ਰਾਤ ਨੂੰ ਲੌਹਾਰਾਂ ਦੀ ਬਸਤੀ ਵਿੱਚ ਆ ਕੇ ਉਨ੍ਹਾਂ ਨੂੰ ਉਠਾਉਂਦਾ ਹੈ।
ਲੌਹਾਰਾਂ ਦੇ ਸਰਦਾਰ ਦੀ ਇੱਕ ਬਹੁਤ ਖੂਬਸੂਰਤ ਕੁੜੀ ਹੁੰਦੀ ਹੈ, ਐਲਿਸ। ਜਿਸਦਾ ਕੁੱਝ ਦਿਨ ਬਆਦ ਉਸਦੇ ਪ੍ਰੇਮੀ ਕਲੈਮਨਟਸ ਨਾਲ ਵਿਆਹ ਹੋਣਾ ਹੁੰਦਾ ਹੈ। ਐਲਿਸ ਅਤੇ ਕਲੈਮਨਟਸ ਦੀ ਉਸੇ ਸ਼ਾਮ ਮੰਗਣੀ ਹੋਈ ਹੁੰਦੀ ਹੈ। ਇਸ ਲਈ ਦੇਰ ਰਾਤ ਤੱਕ ਬਸਤੀ ਵਿੱਚ ਲੋਕ ਦਾਰੂ ਪੀ ਕੇ ਜਸ਼ਨ ਮਨਾਉਂਦੇ ਰਹੇ ਹੁੰਦੇ ਹਨ। ਸਾਰੇ ਲੌਹਾਰ ਥੱਕੇ ਹੋਏ ਹੋਣ ਕਰਕੇ ਰਿਕਰਡਿਸ ਨੂੰ ਉੱਠਣ ਤੋਂ ਜੁਆਬ ਦੇ ਦਿੰਦੇ ਹਨ। ਰਿਕਰਡਿਸ ਨੂੰ ਬੁਰਾ ਲੱਗਦਾ ਹੈ ਤੇ ਉਹ ਆਪਣੇ ਸਾਥੀਆਂ ਨਾਲ ਰਲ ਕੇ ਲੌਹਾਰਾਂ ਉੱਤੇ ਅਤਿਚਾਰ ਕਰਨਾ ਸ਼ੁਰੂ ਕਰ ਦਿੰਦਾ ਹੈ। ਡਰਦੇ ਉਹ ਲੌਹਾਰ ਰਿਕਰਡਿਸ ਲਈ ਕੰਮ ਕਰਨ ਲੱਗ ਜਾਂਦੇ ਹਨ। ਭੱਠੀਆਂ ਤਪ ਜਾਂਦੀਆਂ ਹਨ। ਧੌਂਕਣੀਆਂ ਨੂੰ ਪੱਖੇ ਮਾਰਦਿਆਂ ਤੇ ਲਾਲ ਲੋਹੇ 'ਤੇ ਸੱਟਾਂ ਮਾਰਦਿਆਂ ਸਵੇਰੇ ਹੋ ਜਾਂਦੀ ਹੈ। ਸਵੇਰੇ ਤੱਕ ਰਿਕਰਡਿਸ ਐਲਿਸ ਦੇ ਹੁਸਨ ਬਾਰੇ ਉਨ੍ਹਾਂ ਤੋਂ ਬਹੁਤ ਕੁੱਝ ਸੁਣ ਚੁੱਕਾ ਹੁੰਦਾ ਹੈ।
ਰਿਕਰਡਿਸ ਦੇ ਮਨ ਵਿੱਚ ਐਲਿਸ ਨੂੰ ਇੱਕ ਝਲਕ ਦੇਖਣ ਦੀ ਇੱਛਾ ਪੈਦਾ ਹੋ ਜਾਂਦੀ ਹੈ। ਉਹ ਐਲਿਸ ਦੇ ਘਰ ਜਾਂਦਾ ਹੈ ਤੇ ਐਲਿਸ ਦਾ ਹੁਸਨ ਦੇਖ ਕੇ ਲੁੱਟਿਆ ਜਾਂਦਾ ਹੈ। ਉਹ ਐਲਿਸ ਕੋਲ ਆਪਣੀਆਂ ਵਿਲਾਸੀ ਭਾਵਨਾਵਾਂ ਦਾ ਪ੍ਰਗਟਾਵਾ ਕਰਦਾ ਹੈ, "ਕੇਰਾਂ ਮੂੰਹੋਂ ਬੋਲ ਕੇ ਕਹਿਦੇ ਮੈਂ ਤੇਰੀ ਆਂ...ਸਾਰੀ ਧਰਤੀ ਜਿੱਤ ਕੇ ਤੈਨੂੰ ਆਪਣੀ ਰਾਣੀ ਬਣਾਲੂੰ, ਨਹੀਂ...।"
"ਤੇਰੀ ਰਾਣੀ ਬਣਦੀ ਆ ਮੇਰੀ ਜੁੱਤੀ। ਨਹੀਂ ਕੀ?"
"ਨਹੀਂ ਥੋਡੀਆਂ ਬਣਾਈ ਕਰਪਾਨਾਂ ਨਾਲ ਥੋਡੇ ਈ ਬੰਦਿਆਂ ਦੇ ਗਾਟੇ ਵੱਢ ਕੇ। ਇਹ ਸਾਰੇ ਬਰੂਮ (West Bromwich) ਦੇ ਲਾਕੇ ਨੂੰ ਕਬਰਸਤਾਨ ਬਣਾ ਕੇ ਰੱਖਦੂੰ।"
ਇਉਂ ਐਲਿਸ ਉਸਨੂੰ ਬੇਇੱਜਤ ਕਰਕੇ ਦੁਰਕਾਰ ਦਿੰਦੀ ਹੈ। ਇਸ ਤੋਂ ਖਫਾ ਹੋ ਕੇ ਰਿਕਰਡਿਸ, ਐਲਿਸ ਨਾਲ ਜ਼ਬਰਦਸਤੀ ਕਰਦਾ ਹੈ। ਬਸਤੀ ਵਾਲਿਆਂ ਅਤੇ ਰਿਕਰਡਿਸ ਦੇ ਸਾਥੀਆਂ ਦੀ ਗਹਿਗੱਚ ਲੜਾਈ ਹੁੰਦੀ ਹੈ। ਸਾਰੇ ਲੌਹਾਰਾਂ ਨੂੰ ਰਿਕਰਡਿਸ ਦੇ ਡਾਕੂ ਮਾਰ ਦਿੰਦੇ ਹਨ। ਐਸਿਲ ਡਰਦੀ ਹੋਈ ਲੁੱਕ ਜਾਂਦੀ ਹੈ। ਰਿਕਰਡਿਸ ਦੇ ਡਾਕੂ ਐਲਿਸ ਦੇ ਮੰਗੇਤਰ ਨੂੰ ਬੰਦੀ ਬਣਾ ਕੇ ਸਰੋਪਸ਼ਾਇਰ ਨੂੰ ਲੈ ਜਾਂਦੇ ਹਨ। ਉਹ ਸੋਚਦੇ ਹਨ ਕਿ ਜ਼ਿੰਦਾ ਹੋਵੇਗੀ ਤਾਂ ਐਲਿਸ ਖੁਦ ਆਪਣੇ ਪ੍ਰੇਮੀ ਦੇ ਮਗਰ ਆਵੇਗੀ।
ਐਲਿਸ ਨੂੰ ਜਦੋਂ ਇਹ ਪਤਾ ਲੱਗਦਾ ਹੈ ਤਾਂ ਉਹ ਰਾਹਾਂ ਵਿੱਚ ਭਟਕਦੀ ਹੋਈ ਭੁੱਖਣ-ਭਾਣੀ ਆਪਣੀ ਜਾਨ ਗੁਆ ਦਿੰਦੀ ਹੈ। ਬਸਤੀ ਦੇ ਲੋਕਾਂ ਦੀਆਂ ਲਾਸ਼ਾਂ ਨੂੰ ਜਿੱਥੇ ਹੁੰਦੀਆਂ ਹਨ, ਉੱਥੇ ਹੀ ਦਫਨਾ ਦਿੱਤਾ ਜਾਂਦਾ ਹੈ। ਇਉਂ ਬਸਤੀ ਵਾਲਾ ਸਥਾਨ ਕਬਰਸਤਾਨ ਵਿੱਚ ਤਬਦੀਲ ਹੋ ਜਾਂਦਾ ਹੈ। ਕਬਰਸਤਾਨ ਵਾਲਾ ਉਹ ਸਥਾਨ ਮੌਜੂਦਾ ਭੂਤਾਂ ਵਾਲੇ ਚੌਂਕ ਦੇ ਇਰਦ-ਗਿਰਦ ਵਾਲਾ ਸਥਾਨ ਸੀ। ਜਿੱਥੇ ਪੁਰਾਣਾ ਦਰਵਾਜ਼ਾ ਹੁੰਦਾ ਸੀ, ਉੱਥੇ ਹੁਣ ਡਿਉੜੀਦਾਰ ਦਰਵਾਜ਼ਾ ਬਣਿਆ ਹੋਇਆ ਹੈ। ਪੁਰਾਣੇ ਅੰਗਰੇਜ਼ ਲੋਕਾਂ ਦਾ ਮੰਨਣਾ ਹੈ ਕਿ ਐਲਿਸ ਦੀ ਰੂਹ ਆਪਣੇ ਪ੍ਰੇਮੀ ਦੀ ਤਲਾਸ਼ ਵਿੱਚ ਅੱਜ ਵੀ ਭਟਕਦੀ ਫਿਰਦੀ ਹੈ।
ਐਮ 5 ਮੋਟਰਵੇਅ ਦਾ ਪ੍ਰੋਜੈਕਟ 1955 ਵਿੱਚ ਉਲੀਕਿਆ ਗਿਆ ਸੀ ਤੇ ਤਿੰਨ ਸਾਲ ਬਾਅਦ ਇਸ ਦਾ ਨਿਰਮਾਣ ਕਾਰਜ ਆਰੰਭ ਹੋਇਆ। ਯੋਜਨਾ ਮੁਤਾਬਕ ਭੂਤਾਂ ਵਾਲੇ ਚੌਂਕ ਵਿਖੇ ਸਥਿਤ ਕਬਰਸਤਾਨ ਨੂੰ ਸਾਫ ਕਰਕੇ ਉਥੋਂ ਦੋ ਤਿੰਨ ਮੀਲ ਦੂਰ ਸੈਂਡਵੈੱਲ ਵੈਲੀ ਵਿੱਚ ਨਵਾ ਕਬਰਸਤਾਨ ਬਣਾ ਦਿੱਤਾ ਗਿਆ। ਜੋ ਇੱਥੇ ਸੈਕੜੇ ਸਾਲਾਂ ਦਾ ਬਣਿਆ ਗੇਟ ਸੀ ਉਸਨੁੰ ਵੀ ਢਾਹ ਦਿੱਤਾ ਗਿਆ। ਭੂਤਾਂ ਵਾਲਾ ਚੌਂਕ ਵਾਲੀ ਜਗਾ ਦੇ ਉੱਤੋਂ ਦੀ ਮੋਟਰਵੇਅ ਲੰਘਣਾ ਸੀ।
ਜਦੋਂ ਇੱਥੇ ਨਿਰਮਾਣ ਕਾਰਜ ਆਰੰਭ ਹੋਏ ਤਾਂ ਅਣਹੋਣੀਆਂ ਘਟਨਾਵਾਂ ਵਾਪਰਨੀਆਂ ਸ਼ੁਰੂ ਹੋ ਗਈਆਂ। ਸਭ ਤੋਂ ਪਹਿਲਾਂ ਤਾਂ ਮੋਟਰਵੇਅ ਦਾ ਅਸਲ ਨਕਸ਼ਾ ਹੀ ਗੁਅਚ ਗਿਆ। ਫਿਰ ਨਵਾਂ ਨਕਸ਼ਾ ਬਣਵਾਇਆ ਗਿਆ। ਉਸ ਤੋਂ ਬਾਅਦ ਜਿਹੜਾ ਵੀ ਸੰਬੰਧਤ ਅਧਿਕਾਰੀ ਇਸ ਮੋਰਟਵੇਅ ਦਾ ਕਾਰਜ ਮੁਕੰਮਲ ਕਰਵਾਉਣ ਆਉਂਦਾ ਉਸ ਨੂੰ ਕੁੱਝ ਨਾ ਕੁੱਝ ਹੋ ਜਾਂਦਾ, ਜਿਵੇਂ ਕਿਸੇ ਨੂੰ ਦਿਲ ਦਾ ਦੌਰਾ ਪੈ ਗਿਆ। ਕਿਸੇ ਦੀ ਲੱਤ ਟੁੱਟ ਗਈ। ਕਿਸੇ ਦਾ ਗੰਭੀਰ ਹਾਦਸਾ ਹੋ ਗਿਆ। ਇੱਥੋਂ ਤੱਕ ਕੇ ਕਾਰੀਗਰਾਂ ਅਤੇ ਮਜ਼ਦੂਰਾਂ ਦੇ ਜਾਂ ਤਾਂ ਸੰਦ ਟੁੱਟ ਜਾਂਦੇ ਜਾਂ ਰਾਤ ਨੂੰ ਗਾਇਬ ਹੋ ਜਾਂਦੇ। ਕਰੇਨਾਂ ਇੱਥੇ ਆ ਕੇ ਖਰਾਬ ਹੋ ਜਾਂਦੀਆਂ। ਬਹੁਤ ਸਾਰੇ ਅਧਿਕਾਰੀ ਬਦਲੇ ਤੇ ਸਭ ਹੱਥ ਖੜ੍ਹੇ ਕਰਕੇ ਚਲੇ ਗਏ।
ਫਿਰ ਇੱਕ ਵਹਿਮੀ ਜਿਹੀ ਕਿਸਮ ਦਾ ਇੰਨਜ਼ੀਨੀਅਰ ਆਇਆ ਤੇ ਕਿਸੇ ਨੇ ਉਸਨੂੰ ਵੈਸਟ ਬ੍ਰਾਮਿਚ ਵਿਖੇ ਰਹਿੰਦੇ ਇੱਕ ਪੁਰਾਣੇ ਸਾਧ ਦੀ ਦੱਸ ਪਾਈ। ਉਹ ਬਿਰਧ ਸਾਧ ਕੋਲ ਗਿਆ ਤੇ ਸਾਧ ਨੇ ਉਸ ਨੂੰ ਦੱਸਿਆ ਕਿ ਜੇ ਉਹ ਇਥੇ ਭੂਤਾਂ ਦੀ ਯਾਦਗੀਰ ਵਜੋਂ ਕੋਈ ਕਬਰ ਜਾਂ ਇਮਾਰਤ ਬਣਾ ਦੇਵੇ ਤਾਂ ਮੋਟਰਵੇਅ ਬਣਨ ਵਿੱਚ ਵਿਘਨ ਨਹੀਂ ਪਵੇਗਾ। ਵਰਣਨਯੋਗ ਹੈ ਕਿ ਇਸ ਸਾਧ ਦਾ ਨਿਵਾਸ ਸਥਾਨ Old Monk House ਵਜੋਂ ਅੱਜ ਵੀ ਜਾਣਿਆ ਜਾਂਦਾ ਹੈ ਤੇ ਇਸ ਦੇ ਨਾਮ ਉੱਤੇ Old Monk Road ਅੱਜ ਵੀ ਮੌਜੂਦ ਹੈ। ਉਸ ਅਧਿਕਾਰੀ ਨੇ ਪੁਰਾਣੇ ਗੇਟ ਦੀ ਥਾਂ ਮੌਜੂਦਾ ਗੇਟ ਬਣਵਾ ਕੇ ਚੌਕ ਬਣਵਾ ਦਿੱਤਾ ਅਤੇ ਮੋਟਰਵੇਅ ਨੂੰ ਥੋੜਾ ਟੇਢਾ ਕਰਕੇ ਪਾਸੇ ਦੀ ਕੱਢ ਲਿਆ। ਪੁਰਾਣੇ ਬਜੁਰਗ ਦੱਸਦੇ ਹਨ ਕਿ ਪਾਸੇ ਦੀ ਮੋਟਰਵੇਅ ਕੱਢਣ ਬਾਅਦ ਕੋਈ ਸਮੱਸਿਆ ਨਹੀਂ ਆਈ। ਇਉਂ ਕਾਫੀ ਲੰਮੇ ਅਰਸੇ ਬਾਅਦ ਐੱਮ 5 ਮੋਟਰਵੇਅ 1962 ਵਿੱਚ ਤਿਆਰ ਹੋ ਕੇ ਜਨਤਾ ਲਈ ਖੋਲਿਆ ਗਿਆ ਸੀ।
ਕਾਲਿਜ ਦੇ ਦਿਨਾਂ ਦੀ ਗੱਲ ਹੈ। ਮੈਂ ਤੇ ਮੇਰਾ ਇੱਕ ਦੋਸਤ ਜਿੰਮੀ ਅਸੀਂ ਵੈਸਟ ਬ੍ਰਾਮਿਚ ਪ੍ਰਿੰਸ ਔਫ ਵੇਲਜ਼ ਪੱਬ ਵਿੱਚ ਬੈਠੇ ਪੀਂਦੇ ਸੀ। ਸਾਡੇ ਕੋਲ ਇੱਕ ਬੁੱਢਾ ਜਿਹਾ ਗੋਰਾ ਆ ਕੇ ਬੈਠ ਗਿਆ। ਹੁਣ ਪੂਰੀ ਤਰ੍ਹਾਂ ਤਾਂ ਯਾਦ ਨਹੀਂ ਭੂਤਾਂ ਵਾਲੇ ਚੌਂਕ ਦੀ ਕਿਵੇਂ ਗੱਲ ਚੱਲੀ। ਪਰ ਗੱਲ ਛੇੜ ਕੇ ਸਾਨੂੰ ਉਹ ਦੱਸਣ ਲੱਗ ਪਿਆ ਕਿ ਅੱਧੀ ਰਾਤ ਨੂੰ ਉਸ ਤੋਂ ਕਈ ਵਾਰ ਕਿਸੇ ਚੋਲਾ ਪਹਿਨੀ ਕੁੜੀ ਨੇ ਲਿਫਟ ਮੰਗੀ ਤੇ ਗੱਡੀ ਵਿੱਚ ਬੈਠਣ ਬਾਅਦ ਉਸਦਾ ਪਤਾ ਨਹੀਂ ਸੀ ਲੱਗਦਾ ਕਿ ਉਹ ਕਦੋਂ ਅਤੇ ਕਿੱਥੇ ਉਤਰ ਗਈ। ਅਜਿਹਾ ਉਸ ਨਾਲ ਅਨੇਕਾਂ ਵਾਰ ਵਾਪਰਿਆ। ਉਹ ਬਹੁਤ ਡਰ ਗਿਆ ਤੇ ਫੇਰ ਜਦੋਂ ਇਕ ਦਿਨ ਮੋਟਰਵੇਅ ਕੋਲ ਉਸਨੇ ਉਸੇ ਲੜਕੀ ਨੂੰ ਲਿਫਟ ਮੰਗਦਿਆਂ ਦੇਖਿਆ ਤਾਂ ਉਸਨੇ ਗੱਡੀ ਰੋਕਣ ਦੀ ਬਜਾਏ ਭਜਾ ਲਿੱਤੀ। ਕੁਝ ਦੇਰ ਬਾਅਦ ਉਸਨੂੰ ਮਹਿਸੂਸ ਹੋਇਆ ਕਿ ਉਸ ਦੀ ਗੱਡੀ ਦੀਆਂ ਬਰੇਕਾਂ ਫੇਲ ਹੋ ਗਈਆਂ ਹਨ ਤੇ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿੱਚ ਉਸਦੀ ਇੱਕ ਲੱਤ ਟੁੱਟ ਗਈ।
ਅਸੀਂ ਉਸਦੀ ਕਹਾਣੀ ਸੁਆਦ ਨਾਲ ਸੁਣੀ ਵੀ ਜਾਈਏ ਤੇ ਨਾਲੇ ਉਹਨੂੰ ਗਾਲਾਂ ਵੀ ਕੱਢੀ ਜਾਈਏ, "ਸਾਲਾ ਅੰਧ-ਵਿਸ਼ਵਾਸੀ ਆ।"
ਗਿਆਰਾਂ ਕੁ ਵਜੇ ਅਸੀਂ ਪੱਬ ਚੋਂ ਨਿਕਲੇ ਤਾਂ ਕ੍ਰਿਸਮਿਸ ਦੇ ਦਿਨ ਹੋਣ ਕਰਕੇ ਪੁਲਿਸ ਸੜਕਾਂ 'ਤੇ ਫਿਰੇ। ਮੈਂ ਜਿੰਮੀ ਨੂੰ ਕਿਹਾ, "ਤੂੰ ਗੱਡੀ ਚਲਾ। ਮੇਰੀ ਭੋਰਾ ਕੁ ਵੱਧ ਪੀਤੀ ਆ।"
"ਮੈਥੋਂ ਤਾਂ ਪੈਰਾਂ 'ਤੇ ਨ੍ਹੀਂ ਖੜ ਹੁੰਦਾ ਤੂੰ ਗੱਡੀ ਚਲਾਉਣ ਨੂੰ ਕਹਿੰਦੈ।"
ਇੰਗਲੈਂਡ ਵਿੱਚ ਡਰਿੰਕ ਐਂਡ ਡਰਾਇਵਿੰਗ ਵਿੱਚ ਸਭ ਤੋਂ ਵੱਧ ਬੰਦੇ ਦਸੰਬਰ ਮਹੀਨੇ ਵਿੱਚ ਫੜੇ ਜਾਂਦੇ ਹਨ। ਅਸੀਂ ਫੈਸਲਾ ਇਹ ਕੀਤਾ ਕਿ ਗੱਡੀ ਉਥੇ ਹੀ ਛੱਡ ਕੇ ਘਰ ਨੂੰ ਪੈਦਲ ਯਾਤਰਾ ਕੀਤੀ ਜਾਵੇ। ਰਸਤੇ ਦਾ ਸਫਰ ਸੁਹਾਨਾ ਬਣਾਉਣ ਲਈ ਅਸੀਂ ਵਿਸਕੀ ਦੀ ਬੋਤਲ, ਕੋਕ ਤੇ ਗਿਲਾਸ ਖਰੀਦ ਲਿੱਤੇ। ਆਪੋ ਆਪਣੇ ਘਰਾਂ ਨੂੰ ਜਾਣ ਲਈ ਸਾਨੂੰ ਭੂਤਾਂ ਵਾਲ ਚੌਂਕ ਕੋਲ ਦੀ ਲੰਘਣਾ ਪੈਣਾ ਸੀ। ਭੂਤਾਂ ਵਾਲੇ ਚੌਂਕ ਤੋਂ ਪਹਿਲਾਂ ਇੱਕ ਪੈਟਰੋਲ ਸਟੇਸ਼ਨ ਆਉਂਦਾ ਹੈ ਤੇ ਅਸੀਂ ਉੱਥੇ ਖੜ੍ਹ ਕੇ ਇੱਕ ਇੱਕ ਪੈੱਗ ਗਿਲਾਸਾਂ ਵਿੱਚ ਸਿੱਟ ਲਿਆ। ਅੱਧਾ ਅੱਧਾ ਪੈੱਗ ਪੀਣ ਬਾਅਦ ਮੈਂ ਜਿੰਮੀ ਨੂੰ ਪੁੱਛਿਆ, "ਤੂੰ ਭੂਤਾਂ 'ਚ ਵਿਸ਼ਵਾਸ ਕਰਦੈਂ?"
"ਨਾ ਬਈ ਆਪਣੀ ਤਾਂ ਤਰਕਸ਼ੀਲ ਸੋਚ ਆ। ਆਪਾਂ ਨ੍ਹੀਂ ਜਮਾ ਈ ਇਨ੍ਹਾਂ ਗੱਲਾਂ ਨੂੰ ਮੰਨਦੇ। ਤੂੰ?"
"ਨਾ ਕਿੱਥੇ। ਮੈਂ ਤਾਂ ਭਾਈ ਬਹਿਲੋ ਦੇ ਵੰਸ਼ ਚੋਂ ਆਂ। ਭੂਤਾਂ ਤਾਂ ਸਾਡੇ ਕੋਲ ਦੀ ਨ੍ਹੀਂ ਨੰਘਦੀਆਂ।" ਮੈਂ ਭਾਈ ਬਹਿਲੋ ਦੀ ਸਾਖੀ ਤੇ ਭਾਈ ਕੇ ਭਗਤੇ ਭੂਤਾਂ ਦੇ ਖੂਹ ਲਾਉਣ ਵਾਲੀ ਸਾਰੀ ਕਹਾਣੀ ਬਚਦਾ ਪੈੱਗ ਖਤਮ ਕਰਦੇ ਕਰਦੇ ਜਿੰਮੀ ਨੂੰ ਸੁਣਾ ਦਿੱਤੀ।
ਉਹ ਕਾਫੀ ਜੋਸ਼ ਜਿਹਾ ਫੜ੍ਹ ਗਿਆ ਤੇ ਕਹਿੰਦਾ, "ਆ ਫੇਰ ਅੱਜ ਗੋਰਿਆਂ ਦੀਆਂ ਭੂਤਾਂ ਕੱਢੀਏ। ਭੂਤਾਂ ਆਲੇ ਚੌਂਕ ਬੈਠ ਕੇ ਜੱਟ ਦਾਰੂ ਪੀਣਗੇ ਅੱਜ।"
ਅਸੀਂ ਬੋਤਲ ਚੁੱਕ ਕੇ ਭੂਤਾਂ ਵਾਲੇ ਚੌਂਕ 'ਚ ਬਣੀ ਮਹਿਰਾਬ ਵਿੱਚ ਜਾ ਕੇ ਭੁੰਜੇ ਆਸਣ ਲਾ ਲਏ ਤੇ ਬੈਠ ਕੇ ਦਾਰੂ ਪੀਣ ਲੱਗ ਪਏ। ਬੋਤਲ ਖਾਲੀ ਕਰਕੇ ਇੱਕ ਡੇਢ ਵਜੇ ਮੈਂ ਸੱਜੇ ਪਾਸੇ ਜਾਂਦੀ ਸੜਕ ਨੂੰ ਮੁੜ ਕੇ ਆਪਣੇ ਪਿੰਡ ਨੂੰ ਆ ਗਿਆ ਤੇ ਜਿੰਮੀ ਉਥੋਂ ਸਿੱਧਾ ਸੋਹੋ ਰੋਡ ਨੂੰ ਜਾਂਦੀ ਸੜਕ 'ਤੇ ਪੈ ਗਿਆ।
ਅਗਲੇ ਦਿਨ ਬਾਰਾਂ ਇੱਕ ਵਜੇ ਉੱਠ ਕੇ ਮੈਂ ਗੱਡੀ ਲੈਣ ਗਿਆ ਤਾਂ ਮੇਰੀ ਕਾਰ ਰੂਹ ਨਾਲ ਸੁਆਰ ਕੇ ਭੰਨ੍ਹੀ ਪਈ ਸੀ। ਸਾਰੇ ਸ਼ੀਸ਼ੇ ਟੁੱਟੇ 'ਤੇ ਵਿੱਚੋਂ ਟੇਪ ਗਾਇਬ। ਖੈਰ, ਜੀ ਕਾਰ ਕਾਰਾਂ ਦੇ ਹਸਪਤਾਲ ਦੇ ਕੇ ਘਰ ਆਇਆ ਤੇ ਜਿੰਮੀ ਨੂੰ ਫੋਨ ਕੀਤਾ। ਪਤਾ ਲੱਗਿਆ ਉਹ ਤਾਂ ਰਾਤ ਦਾ ਹਸਪਤਾਲ ਦਾਖਲ ਹੈ। ਉਸਨੂੰ ਰਾਤ ਨੂੰ ਕੋਈ ਗੱਡੀ ਵਾਲਾ ਲਤਾੜ ਕੇ ਭੱਜ ਗਿਆ ਸੀ। ਹਾਦਸਾ ਕਿਵੇਂ ਹੋਇਆ ਸੀ, ਇਸ ਬਾਰੇ ਜਿੰਮੀ ਨੂੰ ਕੁਝ ਯਾਦ ਨਹੀਂ ਸੀ।
ਹੁਣ ਇਸ ਘਟਨਾ ਨੂੰ ਦੋਨਾਂ ਤਰੀਕਿਆਂ ਨਾਲ ਲਿਆ ਜਾ ਸਕਦਾ ਹੈ। ਜੇ ਅੰਧਵਿਸ਼ਵਾਸ ਵਾਲੇ ਪੱਖ ਤੋਂ ਦੇਖੀਏ ਤਾਂ ਸਾਡੇ ਉਥੇ ਸ਼ਰਾਬ ਪੀਣ ਕਾਰਨ ਸਾਡੇ ਨਾਲ ਇਹ ਹਾਦਸੇ ਵਾਪਰੇ ਸਮਝੇ ਜਾ ਸਕਦੇ ਹਨ। ਲੇਕਿਨ ਜੇ ਵਿਗਿਆਨਕ ਸੋਚ ਨਾਲ ਸੋਚੀਏ ਤਾਂ ਮੇਰੀ ਗੱਡੀ ਵਿੱਚੋਂ ਸਟੀਰੀਓ ਚੋਰੀ ਕਰਨ ਲਈ ਸ਼ੀਸ਼ਾ ਭੰਨ੍ਹਿਆ ਗਿਆ ਤੇ ਫੇਰ ਨਸ਼ੇੜੀਆਂ ਨੇ ਫੰਨ ਕਰਨ ਲਈ ਬਾਕੀ ਦੀ ਗੱਡੀ ਭੰਨ੍ਹੀ ਜਾਂ ਹੋ ਸਕਦਾ ਮੇਰੇ ਨਾਲ ਕਿਸੇ ਲੱਗਦੀ ਵਾਲੇ ਨੇ ਗੱਡੀ ਭੰਨ੍ਹੀ ਹੋਵੇ ਤੇ ਚੋਰੀ ਦਿਖਾਉਣ ਲਈ ਟੇਪ ਕੱਢ ਲਈ ਹੋਵੇ।
ਜਿੰਮੀ ਸ਼ਰਾਬੀ ਹੋਣ ਕਰਕੇ ਹੋ ਸਕਦਾ ਹੈ ਸੜਕ ਦੇ ਵਿਚਾਲੇ ਕਿਸੇ ਤੇਜ਼ ਚਲਦੀ ਕਾਰ ਮੂਹਰੇ ਆ ਗਿਆ ਹੋਵੇ ਤੇ ਡਰਾਇਵਰ ਨੇ ਘਬਰਾ ਕੇ ਜਾਂ ਬਚਣ ਲਈ ਭੱਜਣਾ ਬੇਹਤਰ ਸਮਝਿਆ ਹੋਵੇਗਾ। ਹਕੀਕਤ ਕੀ ਸੀ। ਮੈਂ ਅੱਜ ਤੱਕ ਨਹੀਂ ਜਾਣਦਾ। ਹਾਂ ਏਨਾ ਜ਼ਰੂਰ ਹੈ ਕਿ ਭੂਤਾਂ ਵਾਲੇ ਚੌਂਕ ਵੱਲ ਮੁੜਕੇ ਝਾਕਣ ਦੀ ਕਦੇ ਹਿੰਮਤ ਨਹੀਂ ਪਈ। ਮੇਰਾ ਭੂਤਾਂ ਵਾਲੇ ਇਸ ਚੌਂਕ ਬਾਰੇ ਲਿੱਖਣ ਦਾ ਮਕਸਦ ਅੰਧਵਿਸ਼ਵਾਸ ਪੈਦਾ ਕਰਨਾ ਨਹੀਂ, ਬਲਕਿ ਇੱਕ ਸਥਾਨ ਬਾਰੇ ਜਾਣਕਾਰੀ ਦੇਣਾ ਹੈ। ਭੂਤਾਂ ਵਾਲੇ ਚੌਂਕ ਜਾਂ ਭੂਤਾਂ ਦੇ ਹੋਣ ਨਾ ਹੋਣ ਬਾਰੇ ਫੈਸਲਾ ਤੁਹਾਡੇ ਉੱਤੇ ਛੱਡਦਾ ਹਾਂ। ਟਿਕਾਣਾ ਦੱਸ ਦਿੱਤਾ ਹੈ, ਜਦੋਂ ਮਰਜ਼ੀ ਭਰਮ ਕੱਢ ਲੈਣਾ ਮਿੱਤਰੋ।
----
भूतों वाला चैराहा -बलराज सिंह सिद्धू (अनुवादः- सुधा शर्मा)
इंग्लैंड का मार्गीय नक्शा उठाकर देखो तो रास्ते में नीचे बाँये कोने में एक मोटी सी नीली रेखा दिखाई देगी। यह रेखा मोटर-वे ड5 है, जो दक्षिणी बरमिंघम्म के वैस्ट ब्रामिच क्षेत्र से निकलकर एक्सेटर तक जाता है। एक्सेटर डैवन इसका आखिरी जंक्शन 31 है और यदि वहाँ से पीछे को लौट आयें तो वैस्ट ब्रामिच का एक जंक्शन निकलने के बाद यह मोटर-वे ड6 मोटर-वे जंक्शन 8 और 9 के बीच में जाकर मिलता है और उसमें समा जाता है।
बेशक आप दक्षिणी बैंडसे आओ, चाहे उत्तरी बैंड से, जब इस मोटरवे के जंकशन एक पर आप निकलते हो, इकलौता चैराहा, जो आपको दिखता है, उसे अंग्रेज भ्ंनदजमक त्वनदकंइवनज कहते हैं और हम जैसे देसी लोग इसे ‘भूतों वाला चैराहा’ कहते हैं। भूतों वाले चैराहे से सम्बधित अनेकों मिथ्य, अफवाहें, घटनाएँ और किस्से जुड़े हुए है। पुराने कई लोगों ने यहाँ भूत देखने या अनहोनी घटनाओं कि घटित होने का दावा किया है। आधी रात के समय सुन्दर युवती द्वारा लिपट माँगने की कहानी अनेकों ट्रक ड्राइवर सुना चुकें है। इन सब का आरम्भ जिस घटना से जुड़ा है, उस पर रोशनी डालने के लिये, आइये आपको 1082 ईसा पूर्व में जे चलते हैं।
रिकरडिस नाम के लुटेरे की आयरलैंड में बहुत दहशत थी। वह नौटिंघम्म, लैस्टर और क्वैंटरी आदि इंग्लैंड के क्षेत्रों में लूटमार करते हुये जब बरमिंघम्म में आता है तो उसे हथियारों की ज़रूरत महसूस होती है, क्योंकि उनकी तलवारें और बरछे इत्यादि हथियार अपनी धार खो चुके थे। वैस्ट ब्रामिच में उस समय एक बड़ा सा दरवाज़ा बना हुआ होता था, जिसे मिडलैंड का गेट-वे कहा जाता था। इस दरवाज़ें के भीतर प्रवेश करते ही लौहारों की एक बस्ती थी। इन लोगों को गारगी लौह-पीट कहता था। उनका मुख्य कार्य लौहे को ढालकर औज़ार बनाना था। जब डाकू रिकरडिस, को उनके बारे में पता चलता है तो अपने हथियारों को धार तीखीं करवाने के मकसद से वह आधी रात को लौहारों की बस्ती में आकर उन्हें उठाता है।
लौहारों के सरदार की एक बहुत ही खूबसूरत कन्या थी, ‘एलिस’। जिसकी कुछ दिन बाद उसके प्रेमी क्लैमनटस से शादी होने वाली थी। एलिस और क्लैमनटस की उसी शाम को मंगनी हुई थी। इसलिए देर रात तक बस्ती में लोग दारू पीकर जश्न मनाते रहे थे। सभी लौहार थके होने के कारण रिकरडिस को उठकर काम करके देने से इन्कार कर देते हैं। रिकरडिस को बुरा लगता है और वह अपने साथियों के साथ मिलकर लौहारों पर अत्याचार करना शुरू कर देता है। डर के मारे वे लौहार रिकरडिस के लिये काम करने लग जाते हैं। भट्टियाँ गर्म हो जाती है। लाल लोहे को पीटते-पीटते सुबह हो जाती है। सुबह होने तक रिकरडिस एलिस के हुसन के बारे में उनसे बहुत कुछ सुन चुका होता है।
रिकरडिस के मन में एलिस की एक झलक देखने की इच्छा पैदा हो जाती है। वह एलिस के घर जाता है और एलिस का हुस्न देखकर उस पर फिदा हो जाता है वह एलिस के समक्ष अपनी विलास से भरी भावनाओं को प्रकट करता है, ‘‘एक बार अपने मुँह से कह दे कि मैं तेरी हूँ ...... सारी दुनिया जीतकर तुझे अपनी रानी बना लूँ, नहीं.....।’’
‘‘तेरी रानी बनेगी मेरी जूती’’। नहीं तो क्या?’’
‘‘वरना तुम लोगों की बनाई तलवारों से तुम्हारे ही लोगों की गरदनें काटकर, इस सारे ब्रूम क्षेत्र ;ॅमेज ठतवउूपबीद्ध को कब्रिस्तान बनाकर रख दूँगा।’’
इस तरह एलिस उसे बेइज्ज़त करके मना कर देती है। इस बात से ख़फा होकर रिकरडिस, एलिस के साथ जबरदस्ती करता है। बस्ती वालों और रिकरउिस के साथियों के बीच भयंकर लड़ाई होती है। सभी लौहारों को रिकरडिस के डाकू मर देते है। एलिस डर के मारे छिप जाती है। रिकरडिस के डाकू एलिस के मंगेतर को बंदी बनाकर शरोपशायर को ले जाते है। वे सोचते हैं कि यदि एलिस जिंदा होगी तो खुद ही अपने प्रेमी के पीछे-पीछे आयेगी।
एलिस को जब यह सब मालूम पड़ता है तो वह रास्तें में भटकती हुई भूखी-प्यासी अपनी जान गवा देती है। बस्ती के लोगों की लाशों को, जहाँ थी वहीं दफना दिया जाता है।
इस प्रकार बस्ती वाला स्थान कब्रिस्तान में तबदील हो जाता है। कव्रिस्तान वाला वह स्थान मौजूदा भूतों वाले चैराहे के आस पास वाला स्थान था। जहाँ पुराना दरवाज़ा था, वहाँ अब कमरा-नूमा दरवाज़ा बना हुआ है। पुराने अंग्रेज लोगों का मानना है कि एलिस की आत्मा अपने प्रेमी की तलाश में आज भी भटकती हुई घूम रही है।
ड5 मोटर-वे का प्रोजैक्ट 1955 में तैयार किया गया था और तीन साल बाद इस का निर्माण कार्य आरम्भ हुआ। योजना के अनुसार भूतों वाले चैराहे में स्थित कब्रिस्तान को साफ करके वहाँ से दो-तीन मील दूर सैंडवैल वैली में नया कब्रिस्तान बना दिया गया। जो गेट यहाँ सैंकड़ों वर्षों से बना हुआ था, उसे भी गिरा दिया गया। भूतों वाले चैराहे की जगह के ऊपर से मोटर-वे निकाला जाना था।
जब यहाँ पर निर्माण कार्य आरम्भ हुआ तो अनहोनी घटनाएँ घटित होनी शुरू हो गई। सबसे पहले तो मोटर-वे का असली नक्शा ही गुम हो गया। फिर नया नक्शा बनवाया गया। उसके बाद जो भी सम्बधित अधिकारी इस मोटर-वे का कार्य मुकम्मल करवाने आता, उसे कुछ न कुछ हो जाता, जैसे किसी को दिल का दौरा पड़ गया, किसी की टाँग टूट गई, किसी का गम्भीर हादसा हो गया। यहाँ तक कि कारीगरों और मज़दूरों के या तो औज़ार टूट जाते या रात को गायब हो जाते। क्रेनें यहाँ आकर खराब हो जाती। बहुत से अधिकारी बदले और सब हाथ खड़े करके चले गये।
फिर एक वहमी सी किस्म का इंजीनियर आया और किसी ने उसे वैस्ट-ब्रमिच में रहते एक पुराने साधु के बारे में बताया। वह उस वृद्ध साधु के पास गया और साधु ने उसे बताया कि यदि वह यहाँ पर भूतों की यादगार के तौर पर कोई कब्र या इमारत बना दे तो मोटर-वे बनने में विघ्न नहीं पडे़गा। यहाँ यह बात वर्णन करने योग्य है कि इस साधु का निवास स्थान व्सक डवदा भ्वनेम के तौर पर आज भी जाना जाता है और इसी के नाम पर व्सक डवदा त्वंक आज भी मौजूद है। उस अधिकारी ने पुराने गेट की जगह मौजूदा गेट बनवाकर चैराहा बनवा दिया और मोटर-वे थोड़ा टेढ़ा करके एक तरफ से निकाल लिया। पुराने बुजुर्ग बताते हैं कि एक तरफ से मोटर-वे निकालने के बाद कोई समस्या नहीं आई। इस प्रकार लम्बे समय के बाद ड5 मोटर-वे 1962 में तैयार होकर लोगों के लिये खोला गया था।
कालेज के दिनों की बात है। मैं और मेरा एक दोस्त जिम्मी हम दोनों वैस्ट ब्रामिच पिं्रस आफ बेल्ज़ पॅब में बैठकर दारू पी रहे थे। हमारे पास एक बूढ़ा सा अंग्रेज आकर बैठ गया। अब पूरी तरह तो याद नहीं कि भूतों वाले चैराहे वाली बात कैसे चली। लेकिन बात शुरू करने के बाद वह हमें बताने लगा कि आधी रात को उससे कई बार किसी चोला पहनी लड़की ने लिफ्ट माँगी और गाड़ी में बैठने के बाद उसका पता नहीं लगता था, कि वह कब और कहाँ उतर गई। ऐसी घटनाएँ उसके साथ अनेकों बार घटित हुई। वह बहुत डर गया और फिर जब एक दिन मोटर-वे के पास उसने उसी लड़की को लिफ्ट माँगते हुए देखा तो उसने गाड़ी रोकने की बजाये दौड़ा ली। कुछ देर बाद उसे महसूस हुआ कि उसकी गाड़ी की ब्रेक्स फेल हो गई है और वह हादसे का शिकार हो गया। इस हादसे में उसकी एक टाँग टूट गई।
हम उसकी कहानी मजे से सुनते भी जा रहे थे और साथ ही साथ हम उसे धीरे-धीरे गालियाँ भी निकाले जा रहे थे, ‘‘साला अंध-विश्वासी।’’
ग्यारह बजे के करीब हम पॅब में से निकले तो क्रिसमिस के दिन होने के कारण पुलिस सड़कों पर घूम रही थी। मैंने जिम्मी से कहा, ‘‘ले तू गाड़ी चला। मैंने थोड़ी सी ज्यादा पी ली है।’’
‘‘मुझसे तो अपने पैरों पर खड़ा नहीं हुआ जा रहा और यार तू मुझे गाड़ी चलाने को कह रहा है।’’
इंग्लैंड में ड्रिंक एंड ड्राइविंग में सबसे अधिक लोग दिसम्बर महीने में पकड़े जाते हैं। हमने यह फैसला किया कि गाड़ी को वहीं छोड़कर घर पहुँचने के लिये पैदल यात्रा की जाये। रास्ते का सफ़र सुहाना बनाने के लिए हमने विस्की की बोतल, कोक और गिलास खरीद लिये। अपने-अपने घरों को जाने के लिये हमें भूतों वाले चैराहे के पास से गुज़रना था। भूतों वाले चैराहे से पहले एक पेट्रोल स्टेशन आता है और हमने वहाँ रूककर एक-एक पैग गिलासों में डाल लिया। आधा पैग पीने के बाद मैंने जिम्मी से पूछा, ‘‘तू भूतों में विश्वास करता है?’’
‘‘नहीं यार, मैं तो भाई बहलो के वंश में से हूँ। भूत तो हमारे करीब से भी नहीं गुजरते।’’ मैंने भाई बहलों की साखी और भाई के भगते भूतों के कुएँ लगाने वाली सारी कहानी बचा हुआ पैग खत्म करते करते जिम्मी को सुना दी।
वह काफी जोश में आ गया और कहने लगा, ‘‘आ जा फिर, आज अंग्रेजों के भूत निकाले। भूतों वाले चैराहे में बैठ कर आज दारू पीएँगे ये पंजाबी जाट।’’
हम लोग बोतल उठाकर भूतों वाले चैराहे में चले गये और हम नें वहाँ भूमी पर ही आसन लगा लिया और बैठकर दारू पीने लग गये। बोतल खाली करके एक डेढ़ बजे के करीब मैं दाई ओर जा रही सड़क को मुड़कर अपने गाँव की ओर आ गया और जिम्मी वहाँ से सीधा सोहो रोड को जाने वाली सड़क पर चला गया।
अगले दिन बारह-एक बजे उठकर मैं गाडी लेने गया तो मेरी कार खूब अच्छे से तोड़कर रखी पड़ी थी। सारे शीशे टूटे हुए थे और टेप भी गायब थी। खैर, कार को तो मैं कारों के अस्पताल (गैराज) में देकर घर आया और जिम्मी को फोन किया। मालूम पड़ा कि वह तो रात से ही अस्पताल में दाखिल है। उसे रात को ही कोई गाडी वाला कुचलकर भाग गया था। हादसा कैसे हुआ था, इस बारे में जिम्मी को कुछ याद नहीं था।
अब इस घटना को दोनों तरह से लिया जा सकता है। यदि अंध-विश्वास के पक्ष से देखें तो हमारे वहाँ शराब पीने के कारण ये हादसे हमारे साथ घटित हुए समझे जा सकते हैं। लेकिन यदि वैज्ञानिक सोच से देखा जाये तो मेरी गाड़ी में से स्टीरियो चोरी करने के लिये शीशा तोड़ा गया और फिर नश्ेडि़यो ने मौज-मस्ती करने के लिये बाकी की गाड़ी भी तोड़ दी या फिर यह भी हो सकता है कि किसी की मेरे साथ अनबन हो और उसी ने मेरी गाड़ी तोड़ी हो और इस दृश्य को चोरी का दृश्य दिखाने के लिये टेप निकाल ली हो।
हो सकता है कि जिम्मी के शराबी होने के कारण सड़क पर दौड़ रहे किसी तेज़ बाहन के आगे आ जाने के कारण टक्कर लगने से घायल हो गया हो और ड्राइवर ने घबराकर बचने के लिये वहाँ से भाग जाना बेहतर समझा हो। हकीकत क्या थी! मैं आज तक नहीं जानता। हाँ इतना ज़रूर है कि भूतों वाले चैराहे की तरफ मुड़कर देखने की कभी हिम्मत नहीं पड़ी। भूतों वाले चैराहे के बारे में मेरा लिखने का मकसद, अंध-विश्वास पैदा करना नहीं, बल्कि एक स्थान के बारे में जानकारी देना है। भूतों वाले चैराहे या भूतों के होने या न होने के बारे में फैसला मैं आप लोगों पर छोड़ता हूँ। ठिकाना बता दिया है, जब चाहो अपना भ्रम दूर कर लेना मित्रो।
No comments:
Post a Comment