ਲਾ ਟੋਮਾ ਟੀਨਾ (ਟਮਾਟਰ ਉਤਸਵ)

 


-ਬਲਰਾਜ ਸਿੰਘ ਸਿੱਧੂ

ਲਾ ਟੋਮਾ ਟੀਨਾ (La Tomatina) ਸਪੇਨ ਦੇ ਵਾਲੈਨਸੀ (Valencia) ਪ੍ਰਾਤ ਵਿੱਚ ਪੈਂਦੇ ਇੱਕ ਸ਼ਹਿਰ ਬੁਨੌਲ ( Buñol) ਵਿਖੇ ਅਗਸਤ ਮਹੀਨੇ ਦੇ ਆਖਰੀ ਬੁੱਧਵਾਰ ਨੂੰ ਮਨਾਇਆ ਜਾਣਾ ਵਾਲਾ ਇੱਕ ਟਮਾਟਰ ਜੰਗ ਉਤਸਵ ਹੈ। ਇਸ ਮੇਲੇ ਦੀ ਸ਼ੁਰੂਆਤ 1945 ਵਿੱਚ ਹੋਈ ਸੀ। ਇਸ ਮੇਲੇ ਦਾ ਮੁੱਢ ਬੱਝਣ ਪਿੱਛੇ ਇਹ ਕਹਾਣੀ ਦੱਸੀ ਜਾਂਦੀ ਹੈ ਕਿ ਸਥਾਨਕ ਦੋ ਧੜਿਆਂ ਵਿੱਚ ਅਚਾਨਕ ਲੜਾਈ ਹੋ ਗਈ ਤੇ ਦੋਨੋਂ ਧਿਰਾਂ ਬਜਾਰ ਵਿੱਚ ਜੋ ਕੁਝ ਹੱਥ ਵਿੱਚ ਆਇਆ ਇੱਕ ਦੂਜੇ ਦੇ ਮਾਰ ਕੇ ਲੜਣ ਲੱਗ ਪਈਆਂ। ਫਿਰ ਕੁਝ ਸਿਆਣੇ ਬਜੁਰਗਾਂ ਨੇ ਉਹਨਾਂ ਨੂੰ ਸ਼ਾਂਤ ਕਰਨ ਦੇ ਮਕਸਦ ਨਾਲ ਇਹ ਕਿਹਾ ਕਿ ਕੋਈ ਹੋਰ ਚੀਜ਼ ਮਾਰਨ ਦੀ ਬਜਾਏ ਸਬਜੀਆਂ ਪਲ ਮਾਰਕੇ ਇੱਕ ਦੂਜੇ ਉੱਤੇ ਆਪਣਾ ਗੁੱਸਾ ਕੱਢ ਲਵੋ। ਉਸ ਲੜਾਈ ਦੀ ਯਾਦ ਨੂੰ ਅਗਲੇ ਸਾਲ ਸਬਜੀਆਂ ਦੀ ਲੜਾਈ ਨਾਲ ਤਾਜਾ ਕੀਤਾ ਗਿਆ ਤੇ ਉਸ ਤੋਂ ਉਪਰੰਤ ਹਰ ਸਾਲ ਇੱਕ ਦੂਜੇ ਦੇ ਟਮਾਟਰ ਮਾਰ ਕੇ ਇਹ ਲੜਾਈ ਲੜ ਿਜਾਣ ਲੱਗੀ ਤੇ ਇੱਕ ਉਤਸਵ ਦਾ ਰੂਪ ਧਾਰਨ ਕਰ ਗਈ। ਹੁਣ ਹਰ ਸਾਲ ਅਗਸਤ ਮਹੀਨੇ ਦੇਸ਼ਾਂ-ਵਿਦੇਸ਼ਾਂ ਤੋਂ ਲੋਕ ਆ ਕੇ ਇਸ ਟਮਾਟਰ ਯੁੱਧ ਵਿੱਚ ਹਿੱਸਾ ਲੈਂਦੇ ਹਨ। ਹਰ ਸਾਲ ਕੁਅਟਲਾਂ ਦੇ ਹਿਸਾਬ ਨਾਲ ਟਮਾਟਰ ਇਸ ਉਤਸਵ ਵਿੱਚ ਖਰਾਬ ਕੀਤੇ ਜਾਂਦੇ ਹਨ। ਇਸ ਸਲਾਨਾ ਮੇਲੇ ਨੂੰ ਦੇਖਣ ਲਈ ਹੁਣ ਟਿਕਟ ਵੀ ਲਾਈ ਜਾਂਦੀ ਹੈ ਤੇ ਇਹ ਦੁਨੀਆ ਦਾ ਸਭ ਤੋਂ ਵੱਡਾ ਫਲ ਮੇਲਾ ਮੰਨਿਆ ਜਾਂਦਾ ਹੈ।ਇਸ ਉਤਸਵ ਦੀਆਂ ਕੁਝ ਸ਼ਰਤ ਵੀ ਹੁੰਦੀਆਂ ਹਨ, ਜੋ ਇਸ ਪ੍ਰਕਾਰ ਹਨ:-
1 ਟਮਾਟਰਾਂ ਤੋਂ ਬਿਨਾਂ ਹੋਰ ਕੁਝ ਕਿਸੇ ਦੇ ਨਹੀਂ ਮਾਰਨਾ।
2 ਟਮਾਟਰਾਂ ਨੂੰ ਫਿਊਂ ਕੇ ਮਾਰਨਾ ਹੈ ਤਾਂ ਕਿ ਕਿਸੇ ਦੇ ਸੱਟ ਨਾ ਲੱਗੇ।
3 ਕਿਸੇ ਦੇ ਕੱਪੜੇ ਨਹੀਂ ਫਾੜਨੇ।
4 ਟਮਾਟਰਾਂ ਨਾਲ ਲੱਦੇ ਟਰੱਕਾਂ ਤੋਂ ਫਾਸਲਾ ਰੱਖਣਾ।
5 ਟਮਾਟਰ ਯੁੱਧ ਬੰਦ ਕਰਨ ਦੇ ਨਿਰਦੇਸ਼ ਮਿਲਣਾ ਬਾਅਦ ਕਿਸੇ ਦੇ ਟਮਾਟਰ ਨਹੀਂ ਮਾਰਨਾ।
7 ਕਿਸੇ ਦੇ ਘਰ ਜਾਂ ਇਮਾਰਤ ਨੂੰ ਟਮਾਟਰ ਮਾਰਕੇ ਗੰਦਾ ਨਹੀਂ ਕਰਨਾ।

No comments:

Post a Comment