ਸਿਕੰਦਰ ਦੇ ਰਾਜ ਦੀ ਕੀਮਤ

(Punjabi & Hindi Post)

-ਅਨੁਵਾਦ ਬਲਰਾਜ ਸਿੰਘ ਸਿੱਧੂ
ਵਿਸ਼ਵ ਵਜੇਤਾ ਬਣਨ ਦੀ ਲਾਲਸਾ ਨਾਲ ਜਦੋਂ ਸਿਕੰਦਰ ਭਾਰਤ ਆਇਆ ਤਾਂ ਉਸਨੂੰ ਇਕ ਮਹਾਤਮਾ ਬਾਰੇ ਪਤਾ ਲੱਗਾ। ਸਿਕੰਦਰ ਨੇ ਉਸ ਮਹਾਤਮਾ ਨਾਲ ਮਿਲਣ ਬਾਰੇ ਸੋਚਿਆ। ਇਕ ਦਿਨ, ਸਿਕੰਦਰ ਉਸਨੂੰ ਮਿਲਣ ਲਈ ਉਸਦੇ ਆਸ਼ਰਮ ਵਿੱਚ ਗਿਆ। ਸਿਕੰਦਰ ਨੂੰ ਆਉਂਦਾ ਦੇਖ ਕੇ ਮਹਾਤਮਾ ਉੱਚੀ-ਉੱਚੀ ਹੱਸਣ ਲੱਗ ਪਿਆ। ਇਸ ਨੂੰ ਵੇਖਦਿਆਂ ਸਿਕੰਦਰ ਨੇ ਆਪਣੇ ਦਿਮਾਗ ਵਿਚ ਇਹ ਸੋਚਣਾ ਸ਼ੁਰੂ ਕੀਤਾ ਕਿ ਇਹ ਮੇਰੇ ਲਈ ਬਹੁਤ ਵੱਡਾ ਅਪਮਾਨ ਹੈ।
ਸਿਕੰਦਰ ਨੇ ਕਿਹਾ, “ਮਹਾਤਮਾ - ਤੁਸੀਂ ਆਪਣੀ ਮੌਤ ਨੂੰ ਬੁਲਾ ਰਹੇ ਹੋ... ਕੀ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਕਿਸ ਨੂੰ ਹੱਸ ਰਹੇ ਹੋ? ਜੇ ਤੁਸੀਂ ਨਹੀਂ ਜਾਣਦੇ ਹੋ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਸਿਕੰਦਰ ਮਹਾਨ ਹਾਂ। ਜਿਸ ਨੇ ਸਾਰਾ ਸੰਸਾਰ ਜਿੱਤ ਲਿਆ ਹੈ।”
ਇਸ ਨੂੰ ਸੁਣਨ ’ਤੇ ਮਹਾਤਮਾ ਨੇ ਹੋਰ ਵੀ ਉੱਚੀ ਹੱਸਣਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ, ਉਸਨੇ ਸਿਕੰਦਰ ਨੂੰ ਕਿਹਾ, “ਮੈਨੂੰ ਤੁਹਾਡੇ ਅੰਦਰ ਕੋਈ ਮਹਾਨਤਾ ਨਹੀਂ ਦਿਸਦੀ। ਮੈਂ ਤੁਹਾਨੂੰ ਬਹੁਤ ਗਰੀਬ ਅਤੇ ਲਾਚਾਰ ਵੇਖਦਾ ਹਾਂ।”
ਸਿਕੰਦਰ ਨੇ ਉਸਨੂੰ ਦੱਸਿਆ, “ਤੁਸੀਂ ਇਹ ਨਹੀਂ ਵੇਖਦੇ ਹੋ ਕਿ ਮੈਂ ਸਾਰਾ ਸੰਸਾਰ ਜਿੱਤ ਲਿਆ ਹੈ।”
ਮਹਾਤਮਾ ਨੇ ਕਿਹਾ, “ਤੁਸੀ ਕੱਲ੍ਹ ਵੀ ਸਧਾਰਨ ਸੀ, ਅੱਜ ਵੀ ਸਧਾਰਨ ਹੋ ਅਤੇ ਹਮੇਸ਼ਾ ਸਧਾਰਨ ਰਹੋਗੇ। ਜੇਕਰ ਤੁਸੀਂ ਅਜੇ ਵੀ ਆਪਣੇ ਆਪ ਨੂੰ ਮਹਾਨ ਕਹਿੰਦੇ ਹੋ ਤਾਂ ਤੁਸੀਂ ਮੈਨੂੰ ਇੱਕ ਸਵਾਲ ਜਵਾਬ ਦੇਵੋ, ਜੇ ਇਕ ਦਿਨ ਤੁਸੀਂ ਕਿਸੇ ਮਾਰੂਥਲ ਵਿਚ ਫਸ ਜਾਵੋ ਅਤੇ ਤੁਹਾਨੂੰ ਪਿਆਸ ਲੱਗੇ, ਕਿਤੇ ਵੀ ਹਰਿਆਲੀ ਨਾ ਦਿੱਸੇ ਅਤੇ ਨਾ ਹੀ ਤੁਹਾਨੂੰ ਪੀਣ ਲਈ ਪਾਣੀ ਮਿਲੇ... ਅਜਿਹੀ ਹਾਲਤ ਵਿਚ ਮੇਰੇ ਕੋਲ ਪਾਣੀ ਦਾ ਕਟੋਰਾ ਹੋਵੇ, ਤੁਸੀਂ ਉਹ ਪਾਣੀ ਦਾ ਕਟੋਰਾ ਖਰੀਦਣ ਲਈ ਆਪਣੀ ਜਿੱਤੀ ਦੁਨੀਆ ਵਿੱਚੋਂ ਕੀ ਦੇ ਸਕਦੇ ਹੋ?”
ਸਿਕੰਦਰ ਨੇ ਕੁਝ ਸਮੇਂ ਲਈ ਸੋਚਿਆ ਅਤੇ ਫਿਰ ਕਿਹਾ, “ਮਹਾਤਮਾ - ਮੈਂ ਆਪਣਾ ਅੱਧਾ ਰਾਜ ਦੇ ਦੇਵਾਂਗਾ।”
ਮਹਾਤਮਾ ਨੇ ਪ੍ਰਸ਼ਨ ਕੀਤਾ, “ਤੁਸੀਂ ਕੀ ਕਰੋਗੇ ਜੇਕਰ ਮੈਂ ਇਸ ਨੂੰ ਅੱਧੇ ਰਾਜ ਲਈ ਸਵੀਕਾਰ ਨਹੀਂ ਕਰਦਾ?”
ਸਿਕੰਦਰ ਝਟ ਬੋਲਿਆ, “ਮਹਾਤਮਾ - ਮੈਂ ਅਜਿਹੀ ਬੁਰੀ ਹਾਲਤ ਵਿੱਚ ਮੈਂ ਪੂਰਾ ਰਾਜ ਦੇ ਦੇਵਾਂਗਾ। ਜਾਨ ਹੈ ਤਾਂ ਜਹਾਨ ਹੈ।”
ਸਿਕੰਦਰ ਦੇ ਸ਼ਬਦਾਂ ਨੂੰ ਸੁਣਨ ਤੇ ਮਹਾਤਮਾ ਮੁੜ ਹੱਸਣਾ ਸ਼ੁਰੂ ਹੋ ਗਿਆ।
ਕੁਝ ਸਮੇਂ ਬਾਅਦ ਮਹਾਤਮਾ ਨੇ ਸਿਕੰਦਰ ਨੂੰ ਕਿਹਾ, “ਜਿਸ ਰਾਜ ਅਤੇ ਦੁਨੀਆ ਨੂੰ ਜਿੱਤਣ ਦੀ ਸ਼ੇਖੀ ਮਾਰ ਰਹੇ ਸੀ, ਉਸਦੀ ਕੀਮਤ ਮਹਿਜ਼ ਇੱਕ ਕਟੋਰਾ ਪਾਣੀ ਹੈ। ਕੀ ਫਾਇਦਾ ਹੋਇਆ ਐਨੇ ਜ਼ਫਰ ਜਾਲਣ ਦਾ ਤੇ ਨਿਰਦੋਸ਼ਾਂ ਦਾ ਖੂਨ ਵਹਾਉਣ ਦਾ?”
ਮਹਾਤਮਾ ਦੀ ਇਹ ਗੱਲ ਸੁਣ ਕੇ ਸਿਕੰਦਰ ਸ਼ਰਮਿੰਦਾ ਅਤੇ ਸੁੰਨ ਹੋ ਗਿਆ ਸੀ।
---
राज्य की कीमत
सिकंदर जब भारत आया तो उसे एक महात्मा के बारे में पता चला। उसने उस महात्मा से मिलने की सोची। एक दिन सिकंदर उससे मिलने उसके आश्रम चला गया। सिकंदर को अपनी ओर आता देख वह महात्मा जोर जोर से हँसने लगा। यह देखकर सिकंदर मन ही मन में सोचने लगा की यह तो मेरा बहुत ही बड़ा अपमान है।
उसने उस महात्मा से कहा – तुम अपनी मौत को बुलावा दे रहे हो। क्या तुम नहीं जानते की तुम किस पर हँस रहे हो। अगर तुम नहीं जानते हो तो मैं तुम्हे बता दू की मैं वही सिकंदर महान हूँ। जिसने पूरी दुनियाँ को जीत लिया है। यह सुनते ही वह महात्मा ओर भी जोर जोर से हँसने लगा। कुछ समय बाद उसने सिकंदर से कहा – मुझे तो तुम्हारे अंदर कोई महानता नजर नहीं आती।
मुझे तो तुम बड़े ही दीन और दरिद्र दिखाई पड़ते हो। सिकंदर ने उससे कहा – तुम्हे दिखाई नहीं देता की मैंने पूरी दुनिया जीत ली है। यह सुनकर महात्मा ने कहा – तुम कल भी साधारण थे। आज भी साधारण हो और हमेशा साधारण ही रहोगें। अगर अब भी तुम अपने आप को महान कहते हो तो तुम मेरे एक सवाल का जवाब दो।
अगर किसी दिन तुम एक रेगिस्तान में फँस गये, और तुम्हे जोरो से प्यास लगी हो। तुम्हे दूर दूर तक कहि भी हरियाली दिखाई न दे और न ही तुम्हें पीने के लिए पानी मिले। ऐसी अवस्था में तुम एक गिलास पानी के लिए अपने राज्य में से क्या दे सकते हो। सिकंदर ने कुछ देर के लिए सोचा और उसके बाद उस महात्मा से कहा – मैं एक गिलास पानी के लिए अपना आधा राज्य दे दूँगा।
यह सुनकर वह महात्मा बोला – अगर मैं आधे राज्य के लिए न मानु तो तुम क्या करोंगे। यह सुनकर सिकंदर ने उस महात्मा से कहा – इतनी बुरी हालत में मैं अपना पूरा राज्य दे दूँगा। सिकंदर के ये बात सुनकर वह महात्मा फिर से हँसने लगा।
कुछ देर बाद उसने सिकंदर से कहा – तुम बेकार में ही इस राज्य पर घमंड कर रहे हो क्योकि तुम्हारे इस राज्य की कुल कीमत एक गिलास पानी है। हे सिकंदर महान मेरी बात को ध्यान से सुनो अगर वक्त के समय जाल ने तुम्हे जकड लिया तो एक गिलास पानी के लिए भी तुम्हारा राज्य छोटा पड़ जायेगा।

No comments:

Post a Comment