ਕਿਤਾਬਾਂ ਤੋਂ ਕਲਾਸ਼ ਤੱਕ: ਮਿਖਾਇਲ ਕੈਲਾਸ਼ਨੀਕੋਵ


-ਬਲਰਾਜ ਸਿੰਘ ਸਿੱਧੂ
ਦੁਨੀਆ ਦੇ ਸਭ ਤੋਂ ਵੱਡੇ ਨਕਸ਼ੇ ਵਾਲੇ ਦੇਸ਼ ਰੂਸ ਦੇ ਇੱਕ ਛੋਟੇ ਜਿਹੇ ਪਿੰਡ ਕੂਰਯਾ ਵਿੱਚ ਇੱਕ ਬਾਲਕ ਦਾ ਜਨਮ ਹੁੰਦਾ ਹੈ। ਉਹ ਹੌਲੀ-ਹੌਲੀ ਹੋਸ਼ ਸੰਭਾਲਣ ਲੱਗਦਾ ਹੈ। ਉਸਨੂੰ ਗਰੀਬੀ ਦਾ ਅਹਿਸਾਸ ਹੁੰਦਾ ਹੈ। ਉਸਦੇ ਮਾਪਿਆਂ ਵਿੱਚ ਅਣਬਣ ਰਹਿੰਦੀ ਹੈ। ਨਿੱਤ ਦੇ ਕਲੇਸ਼ ਤੋਂ ਤੰਗ ਆ ਕੇ ਕਦੇ ਕਦੇ ਉਹ ਆਪਣੇ ਮਾਂ ਪਿਉ ਨੂੰ ਮਾਰ ਦੇਣ ਬਾਰੇ ਵੀ ਸੋਚਦਾ ਹੈ। ਉਹ ਪਿੰਡ ਦੇ ਮੁੰਡਿਆਂ ਨਾਲ ਖੇਡਣ ਜਾਂਦਾ ਹੈ ਤਾਂ ਉਹ ਤਕੜੇ ਹੋਣ ਕਰਕੇ ਉਸਨੂੰ ਕੁੱਟ ਕੇ ਭਜਾ ਦਿਆ ਕਰਦੇ ਹਨ। ਉਸ ਅੰਦਰ ਆਪਣੇ ਸਾਥੀਆਂ ਲਈ ਨਫਰਤ ਪੈਦਾ ਹੋ ਜਾਂਦੀ ਹੈ। ਉਸਦਾ ਕੋਈ ਮਿੱਤਰ ਨਹੀਂ ਹੁੰਦਾ। ਆਪਣੀ ਤਨਹਾਈ ਨੂੰ ਮਾਰਨ ਲਈ ਉਹ ਕਿਤਾਬਾਂ ਨਾਲ ਦੋਸਤੀ ਪਾ ਲੈਂਦਾ ਹੈ। ਉਸ ਅੰਦਰੋਂ ਸਾਹਿਤਕਾਰੀ ਦਾ ਬੀਜ ਫੁੱਟ ਪੈਂਦਾ ਹੈ। ਉਹ ਸ਼ਾਇਰੀ ਕਰਨ ਲੱਗ ਜਾਂਦਾ ਹੈ ਤੇ ਕਾਵਿ ਦੀਆਂ ਛੇ ਪੁਸਤਕਾਂ ਰਚ ਦਿੰਦਾ ਹੈ।
ਉਸਦੇ ਮਾਂ ਬਾਪ ਦਾ ਤਲਾਕ ਹੋ ਚੁੱਕਾ ਹੁੰਦਾ ਹੈ ਤੇ ਉਹ ਆਪਣੀ ਮਾਂ ਅਤੇ ਸੌਤੇਲੇ ਬਾਪ ਨਾਲ ਰਸ਼ੀਆ ਦੇ ਇੱਕ ਜੰਗਲ ਨੇੜੇ ਰਹਿ ਰਿਹਾ ਹੁੰਦਾ ਹੈ। ਇੱਕ ਰਾਤ ਉਸਦੀ ਮਾਂ ਤੇ ਸੌਤੇਲਾ ਬਾਪ ਬਾਹਰ ਕਿਸੇ ਪਾਰਟੀ ਲਈ ਜਾ ਰਹੇ ਹੁੰਦੇ ਹਨ। ਉਹ ਨਾਲ ਜਾਣ ਦੀ ਇਸ ਲਈ ਜ਼ਿੱਦ ਕਰਦਾ ਹੈ ਕਿ ਪਿਛੋਂ ਇਕੱਲੇ ਨੂੰ ਉਸਨੂੰ ਜੰਗਲੀ ਜਾਨਵਰਾਂ ਤੋਂ ਡਰ ਲੱਗੇਗਾ। ਉਸਦਾ ਬਾਪ ਉਸਨੂੰ ਆਪਣੀ ਸੌਟਗੰਨ ਦੇ ਜਾਂਦਾ ਹੈ ਤੇ ਆਖਦਾ ਹੈ, "ਇਸਦੇ ਹੁੰਦਿਆਂ ਤੈਨੂੰ ਕੋਈ ਡਰ ਨਹੀਂ ਲੱਗੇਗਾ।"
ਸੱਚਮੁੱਚ ਉਦਣ ਉਹ ਸਿਰਹਾਣੇ ਪਈ ਬੰਦੂਕ ਨਾਲ ਦਲੇਰ ਬਣਕੇ ਸੌਂਦਾ ਹੈ। ਉਸ ਨੂੰ ਉਸ ਦਿਨ ਤੋਂ ਹਥਿਆਰਾਂ ਨਾਲ ਪਿਆਰ ਹੋ ਜਾਂਦਾ ਹੈ। ਇੱਕ ਛੋਟਾ ਜਿਹਾ ਹਥਿਆਰ ਬੰਦੇ ਦਾ ਡਰ ਚੁੱਕਾ ਦਿੰਦਾ ਹੈ? ਇਹ ਸਵਾਲ ਵਾਰ ਵਾਰ ਉਹ ਆਪਣੇ ਮਨ ਨੂੰ ਕਰਦਾ ਰਹਿੰਦਾ ਹੈ। ਹਥਿਆਰਾਂ ਦਾ ਇਸ਼ਕ ਉਸਨੂੰ ਫੌਜ ਵਿੱਚ ਭਰਤੀ ਕਰਵਾ ਦਿੰਦਾ ਹੈ।
ਤੇ ਫੇਰ ਸਮਾਂ ਪਾ ਕੇ ਉਹ ਬੱਚਾ ਬਣ ਜਾਂਦਾ ਹੈ, ਮਿਖਾਇਲ ਕੈਲਾਸ਼ਨੀਕੋਵ । ਦੁਨੀਆਂ ਦੇ ਸਭ ਤੋਂ ਮਕਬੂਲ ਤੇ ਪਿਆਰੇ ਹਥਿਆਰ ਏ. ਕੇ. 47 ਅਸਾਲਟ ਰਾਇਫਲ ਦੇ ਜਨਮ ਦਾਤਾ ਮਿਖਾਇਲ ਕੈਲਾਸ਼ਨੀਕੋਵ ।ਦੂਜੀ ਵਿਸ਼ਵ ਜੰਗ ਦੌਰਾਨ ਰੂਸੀ ਸੈਨਾ ਦਾ ਜਰਮਨ ਖਿਲਾਫ ਬਹੁਤ ਨੁਕਸਾਨ ਹੋਇਆ ਜਿਸਦਾ ਕਾਰਨ ਸੀ ਰੂਸ ਦੀਆਂ ਰਾਈਫਲਾਂ ਜੋ ਕਿ ਜਰਮਨ ਫੌਜੀਆਂ ਦੀਆਂ ਰਾਈਫਲਾਂ ਦੇ ਮੁਕਾਬਲੇ ਜਿਆਦਾ ਵਧੀਆ ਨਹੀਂ ਸਨ। ਇੱਕ ਰੂਸੀ ਸੈਨਿਕ ਹਸਪਤਾਲ ਵਿਚ ਜ਼ਖਮੀ ਪਿਆ ਸੀ ਜਿਸਦਾ ਨਾਮ ਸੀ ਮਿਖੈਲ ਕਲਾਸ਼ਨੀਕੋਵ। ਉਸਨੇ ਇੱਕ ਐਸੀ ਰਾਈਫਲ ਬਣਾਉਣ ਦੀ ਸੋਚੀ ਜੋ ਜਰਮਨ ਫੌਜੀਆਂ ਨੂੰ ਟੱਕਰ ਦੇ ਸਕੇ। 5 ਸਾਲ ਦੀ ਮਿਹਨਤ ਤੋਂ ਬਾਅਦ ਦੁਨੀਆ ਦੇ ਸਾਹਮਣੇ ਇੱਕ ਅਜਿਹੀ ਰਾਈਫਲ ਨੇ ਦਸਤਕ ਦਿੱਤੀ ਜੋ ਥੋੜੇ ਹੀ ਸਮੇਂ ਵਿਚ ਇਹਨੀਂ ਮਸ਼ਹੂਰ ਹੋ ਗਈ ਕਿ ਬਲੈਕ ਵਿਚ ਵਿਕਣ ਲੱਗੀ। ਇਹ ਰਾਈਫਲ ਸੀ AK ਸੰਤਾਲੀ। AK ਸੰਤਾਲੀ ਦਾ ਪੂਰਾ ਨਾਮ ਹੈ ਔਟੋਮੈਟਿਕ ਕਲਾਸ਼ਨੀਕੋਵ ਯਾਨੀ A ਫਾਰ Automatic,K for ਕਲਾਸ਼ਨੀਕੋਵ ਜੋ ਕਿ ਇਸਨੂੰ ਬਣਾਉਣ ਵਾਲੇ ਮਿਖੈਲ ਕਲਾਸ਼ਨੀਕੋਵ ਦੇ ਨਾਮ ਤੋਂ ਲਿਆ ਗਿਆ ਹੈ ਅਤੇ ਕਿਉਂਕਿ ਇਹ ਸੰਨ 1947 ਵਿਚ ਬਣੀ ਇਸ ਕਰਕੇ 47 ਲਿਆ ਗਿਆ ਹੈ। ਸਿਰਫ 3 ਕੁ ਫੁੱਟ ਦੀ ਇਹ ਰਾਈਫਲ ਪੂਰੀ ਤਰਾਂ ਲੋਡ ਕਰਕੇ ਮਸੀਂ 4 ਕੁ ਕਿੱਲੋ ਦੀ ਹੈ। ਇਸਦੇ ਕੁੱਲ 8 ਪੁਰਜੇ ਹਨ ਜੋ ਕਿ ਸਿਰਫ 1 ਮਿੰਟ ਦੇ ਵਿਚ ਜੁੜ ਜਾਂਦੇ ਹਨ ਯਾਨੀ assemble ਹੋ ਜਾਂਦੇ ਹਨ।
ਇਸ ਰਾਈਫਲ ਨੂੰ ਦੋਬਾਰਾ ਲੋਡ ਕਰਨ ਵਿਚ ਸਿਰਫ 2.5 ਸਕਿੰਟ ਲਗਦੇ ਹਨ। ਇਸਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਹਵਾ-ਪਾਣੀ-ਜਮੀਨ ਤੇ ਹਰ ਥਾਂ ਵਰਤੋਂ ਜਾ ਸਕਦੀ ਹੈ। AK47 350 ਮੀਟਰ ਤੋਂ 500 ਮੀਟਰ ਤੱਕ ਸੌਖਿਆਂ ਹੀ ਮਾਰ ਕਰ ਸਕਦੀ ਹੈ। ਕੋਈ ਅਨਸਿਖਿਆ ਵੀ,ਇਥੋਂ ਤੱਕ ਕਿ ਬੱਚਾ ਵੀ ਇਸਨੂੰ ਆਸਾਨੀ ਨਾਲ ਚਲਾ ਸਕਦਾ ਹੈ। AK47 ਇੱਕ ਮਿੰਟ ਵਿਚ 600 Round ਦਾਗ ਸਕਦੀ ਹੈ ਯਾਨੀ 1 ਸਕਿੰਟ ਵਿਚ 10 ਗੋਲੀਆਂ। ਇਹ Automatic ਵੀ ਹੈ ਯਾਨੀ ਇੱਕ ਵਾਰੀ ਟ੍ਰਿਗਰ ਦੱਬਣ ਤੇ ਆਪਣੇ ਆਪ ਪੂਰਾ ਬਰਸਟ ਨਿਕਲਦਾ ਹੈ ਅਤੇ semi-automatic ਵੀ ਹੈ ਯਾਨੀ ਇੱਕ ਇੱਕ ਕਰਕੇ ਟ੍ਰਿਗਰ ਦੱਬਣ ਨਾਲ ਇੱਕ ਇੱਕ ਗੋਲੀ ਨਿਕਲਦੀ ਹੈ। AK47 ਦੀ ਜਿੰਦਗੀ ਕਰੀਬ 6000 Round ਤੋਂ ਲੈ ਕੇ 15000 Round ਤੱਕ ਦੀ ਹੁੰਦੀ ਹੈ।
ਮਿਖਾਇਲ ਕੈਲਾਸ਼ਨੀਕੋਵ ਦੁਆਰਾ ਬਣਾਈਆਂ 10 ਬੇਹਤਰੀਨ ਰਾਇਫਲਾਂ ਜਿਵੇਂ Ak-47, Ak-M, Ak-74, Ak-94 ਆਦਿ ਨੂੰ ਉਸਦੇ ਨਾਮ ਕੈਲਾਸ਼ਨੀਕੋਵ ਕਰਕੇ ਜਾਣਿਆ ਜਾਂਦਾ ਹੈ। ਮਾਫੀਆ, ਪੁਲਿਸ ਅਤੇ ਮਿਲਟਰੀ ਦੇ ਪਸੰਦੀਦਾ ਹਥਿਆਰ ਨੂੰ ਰਸ਼ੀਆ ਵਿੱਚ ਸਿਰਫ ਕੈਲਾਸ਼ ਕਿਹਾ ਜਾਂਦਾ ਹੈ। AK ਸੰਤਾਲੀ ਹੁਣ ਤੱਕ ਦੁਨੀਆ ਦੇ ਇਤਿਹਾਸ ਦੀ ਸਭ ਤੋਂ ਵੱਧ ਸਫਲ,ਸਭ ਤੋਂ ਵੱਧ ਖਤਰਨਾਕ ਰਾਈਫਲ ਸਾਬਿਤ ਹੋਈ। AK ਸੰਤਾਲੀ, ਇੱਕ ਐਸੀ ਰਾਈਫਲ ਜੋ ਆਪਣੇ ਜਨਮ ਤੋਂ ਲੈ ਕੇ ਹੁਣ ਤੱਕ ਦੇ ਸਮੇਂ ਵਿਚ ਦੁਨੀਆ ਦੇ ਇਤਿਹਾਸ ਵਿਚ ਸਭ ਤੋਂ ਵੱਧ ਮੌਤਾਂ ਦਾ ਕਾਰਨ ਬਣੀ। ਦੁਨੀਆ ਦੀ ਇੱਕ ਐਸੀ ਰਾਈਫਲ ਜੋ ਹੁਣ ਤੱਕ ਦੇ ਇਤਿਹਾਸ ਵਿਚ ਸਭ ਤੋਂ ਵੱਧ ਬਲੈਕ ਵਿਚ ਵਿਕੀ। – ਦੁਨੀਆ ਦੀ ਇੱਕ ਐਸੀ ਰਾਈਫਲ ਜੋ ਹੁਣ ਤਕ ਦੇ ਇਤਿਹਾਸ ਵਿਚ ਸਭ ਤੋਂ ਵੱਧ ਗੈਰਕਾਨੂੰਨੀ ਤੌਰ ਤੇ ਰੱਖੀ ਜਾਂਦੀ ਹੈ।
ਦੁਨੀਆ ਵਿਚ ਅੱਜ ਦੇ ਸਮੇਂ ਵਿਚ ਰਿਪੋਰਟਾਂ ਅਨੁਸਾਰ ਕਰੀਬ 10 ਕਰੋੜ AK47 ਹਨ। ਭਾਰਤ ਸਮੇਤ ਬਹੁਤ ਸਾਰੇ ਮੁਲਕਾਂ ਵਿਚ ਇਸਨੂੰ ਰੱਖਣਾ ਗੈਰਕਾਨੂੰਨੀ ਹੈ। ਜਿੰਮਬਾਵੇ ਤੋਂ ਲੈ ਕੇ ਅਫ਼ਗ਼ਾਨਿਸਤਾਨ ਤੱਕ ਦੁਨੀਆ ਦੀ ਕਰੀਬ 106 ਮੁਲਕ ਦੀ ਆਰਮੀ ਕੋਲ AK47 ਹਨ। ਇਸਨੂੰ ਬਣਾਉਣ ਵਾਲੇ ਮਿਖੈਲ ਕਲਾਸ਼ਨੀਕੋਵ ਦੀ ਮੌਤ ਸੰਨ 2013 ਵੀ ਹੋਈ ਸੀ ਪਰ ਉਹਨਾਂ ਨੇ ਅੱਜ ਤੱਕ ਆਪਣੀ ਬਣਾਈ ਇਸ ਰਾਈਫਲ ਤੋਂ 1 ਰੁਪਏ ਦੀ ਵੀ ਕਮਾਈ ਨਹੀਂ ਸੀ ਕੀਤੀ। ਦੁਨੀਆ ਵਿਚ ਚਲਦੀਆਂ ਹਥਿਆਰਬੰਦ ਲਹਿਰਾਂ ਵਿਚ ਇਹ ਸਭ ਤੋਂ ਵੱਧ ਪਸੰਦੀਦਾ ਹਥਿਆਰ ਹੈ। ਸਿੱਖ ਸੰਘਰਸ਼ ਸਮੇਂ ਵੀ AK47 ਦੀ ਵਰਤੋਂ ਨਾਲ ਸੰਘਰਸ਼ ਨੂੰ ਸਿਖਰਾਂ ਤੇ ਲਿਜਾਇਆ ਗਿਆ ਸੀ। ਹਾਲਾਂਕਿ ਜੂਨ 84 ਦੇ ਹਮਲੇ ਤੋਂ ਬਾਅਦ ਵਿਚ AK47 ਜਿਆਦਾ ਗਿਣਤੀ ਵਿਚ ਖਾੜਕੂਆਂ ਕੋਲ ਆਈ।
ਯਾਦ ਰਹੇ ਇਹ ਉਹੀ ਡਰੂ ਜਿਹਾ ਬੱਚਾ ਸੀ, ਜਿਸਦੇ ਇਜ਼ਾਦ ਕੀਤੇ ਹਥਿਆਰ ਨਾਲ ਹਰ ਕੋਈ ਦਲੇਰ ਬਣ ਜਾਂਦਾ ਹੈ।

No comments:

Post a Comment