ਗੋਰਿਆਂ ਆਲਾ ਗੁਰਪੁਰਬ

-ਬਲਰਾਜ ਸਿੰਘ ਸਿੱਧੂ
ਲੈ ਵੀ ਮੱਲਾਂ ਜਿਮੇ ਆਪਣੇ ਧਰਮਾਂ ਦੇ ਤਾਂ ਅਨੇਕਾਂ ਗੁਰੂ ਤੇ ਅਵਤਾਰ ਹੋਏ ਨੇ ਇੱਕ ਤੋਂ ਤੇਤੀ ਕਰੋੜ ਤੱਕ ਵੀ ਗਿਣਤੀ ਜਾਂਦੀ ਆ। ਪਰ ਗੋਰਿਆਂ ਦਾ ਤਾਂ ਸਵਾ ਲੱਖ ਜਾਣੀ ਇੱਕ ਹੀ ਗੁਰੂ ਹੋਇਐ। ਉਹ ਸੀ ਜੀਜਸ ਕ੍ਰਾਇਸਟ ਜੀਹਨੂੰ ਆਪਾਂ ਈਸਾ ਮਸੀਹ ਕਹਿ ਲੈਨੇ ਆਂ। ਜੀਜਸ ਦਾ ਮਤਲਬ ਹੁੰਦੈ ਇਸ਼ਵਰ ਦੁਆਰਾ ਚੁਣਿਆ ਹੋਇਆ ਤੇ ਕ੍ਰਾਇਸਟ ਦਾ ਅਰਥ ਹੁੰਦੈ ਮਸੀਹਾ। ਕਹਿਣ ਦਾ ਭਾਵ ਕਿ ਜੀਜਸ ਕ੍ਰਾਇਸਟ ਦਾ ਮਤਲਬ ਬਣ ਗਿਐ ਰੱਬ ਦੁਆਰਾ ਚੁਣਿਆ ਹੋਇਐ ਮਸੀਹਾ। ਇਸ ਲਈ ਈਸਾ ਮਸੀਹ ਨੂੰ ਫਰੰਗੀ ਰੱਬ ਦਾ ਪੁੱਤਰ ਵੀ ਕਹਿੰਦੇ ਨੇ। ...ਮੈਨੂੰ ਲੱਗਦਾ ਮੈਂ ਸਾਹਿਤਕ ਜੀਆਂ ਗੱਲਾਂ ਕਰਨ ਲੱਗ ਪਿਆ। ਲੈ ਹੁਣ ਇੱਕ ਟੈਰ ਕੱਚੇ ਲਾਹ ਲੈਨੇ ਆਂ।

ਸਿੱਖ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ, ਬੁੱਤਪ੍ਰਸਤ ਸਿੱਖ ਤੇ ਚਿੱਤਰਕਾਰ ਸੋਭਾ ਸਿੰਘ


 -ਬਲਰਾਜ ਸਿੰਘ ਸਿੱਧੂ, ਯੂ. ਕੇ. 

ਸਿੱਖ ਧਰਮ ਜਦੋਂ ਹੋਂਦ ਵਿੱਚ ਆਇਆ ਸੀ ਤਾਂ ਭਾਰਤ ਵਿੱਚ ਤਿੰਨ ਵੱਡੇ ਧਰਮ ਪਹਿਲਾਂ ਹੀ ਵਜੂਦ ਵਿੱਚ ਸਨ, ਹਿੰਦੂ, ਇਸਲਾਮ ਤੇ ਬੁੱਧ। ਸਿੱਖ ਧਰਮ ਵਿੱਚਲੀਆਂ ਸਾਰੀਆਂ ਮਾਨਤਾਵਾਂ ਇਨ੍ਹਾਂ ਤਿੰਨਾਂ ਧਰਮਾਂ ਵਿੱਚੋਂ ਚੁੱਕੀਆਂ ਗਈਆਂ ਹਨ। ਬੁੱਤਪ੍ਰਸਤੀ ਇਸਲਾਮ ਵਿੱਚ ਵਿਵਰਜਿਤ ਸੀ ਤੇ ਹਿੰਦੂ ਧਰਮ ਵਿੱਚ ਪ੍ਰਵਾਨ ਸੀ। ਬਾਬੇ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਨੇ ਇੱਥੇ ਇਸਲਾਮੀ ਰੀਤ ਕਬੂਲੀ ਤੇ ਹਿੰਦੂ ਰੀਤ ਨੂੰ ਤਿਆਗਿਆ। ਅਰਥਾਤ ਸਿੱਖ ਬੁੱਤਸ਼ਿਕਨ ਹਨ।ਭਾਵ ਕਿ ਸਿੱਖ ਧਰਮ ਵਿੱਚ ਮੁਸਲਮਾਨਾਂ ਵਾਂਗ ਬੁੱਤਪ੍ਰਸਤੀ ਵਿਵਰਜਿਤ ਹੈ। ਗੁਰੂ ਗ੍ਰੰਥ ਸਾਹਿਬ ਨੂੰ ਏ ਸੀ ਕਮਰੇ ਵਿੱਚ ਰੱਖਣਾ, ਰੁਮਾਲੇ ਚੜ੍ਹਾਉਣੇ ਤੇ ਮੱਥਾ ਟੇਕਣਾ ਵੀ ਬੁੱਤਪ੍ਰਸਤੀ ਦਾ ਹੀ ਇੱਕ ਰੂਪ ਹੈ।
ਖੈਰ, ਸਿੱਖ ਧਰਮ ਵਿੱਚ ਸਿੱਖ ਗੁਰੂ ਸਾਹਿਬਾਨਾਂ ਦੀਆਂ ਕਲਪਿਤ ਤਸਵੀਰਾਂ ਨੂੰ ਪੂਜਣਾ ਬੁੱਤਪ੍ਰਸਤੀ ਦਾ ਅਗਲਾ ਪੜਾਅ ਹੈ। ਇਹ ਬੁੱਤਪ੍ਰਸਤੀ ਕਿਵੇਂ ਸ਼ੁਰੂ ਹੋਈ ਉਸ ਬਾਰੇ ਗੱਲ ਕਰਨ ਤੋਂ ਪਹਿਲਾਂ ਕੁੱਝ ਸਾਡੇ ਮਹਾਨ ਚਿੱਤਰਕਾਰ ਸਰਦਾਰ ਸੋਭਾ ਸਿੰਘ ਜੀ ਬਾਰੇ ਗੱਲ ਕਰਦੇ ਹਾਂ।

ਨਬਜ਼ਾਂ ਤੇ ਧੜਕਣਾਂ


 -ਬਲਰਾਜ ਸਿੰਘ ਸਿੱਧੂ
ਕੇਰਾਂ ਬਾਦਸ਼ਾਹ ਅਕਬਰ ਦੀ ਘਰਆਲੀ ਢਿੱਲੀ ਜੀ ਹੋਗੀ। ਓਕਣ ਨ੍ਹੀਂ। ਮਤਬਲ ਫਲੂ-ਫਲਾ ਜਿਆ ਹੋਗਿਆ ਸੀ। ਉਹਨੇ ਵੈਦ ਨੂੰ ਹਾਕ ਮਾਰਲੀ। ਅਕਬਰ ਨੇ ਸੋਚਿਆ ਦੂਜੀ ਕੁ ਦਿਨ ਈ ਕੋਈ ਨਾ ਕੋਈ ਰਾਣੀ ਢਿੱਲੀ-ਮੱਠੀ ਰਹਿੰਦੀ ਆ। ਦੇਖਦਾਂ ਵੈਦ ਕਿਮੇ ਲਾਜ ਕਰਦੈ। ਫੇਰ ਮੈਂ ਆਪੇ ਕਰ ਲਿਆ ਕਰੂ। ਵੈਦ ਰਾਣੀ ਦਾ ਗੁੱਟ ਫੜ ਕੇ ਖਾਸਾ ਚਿਰ ਬੈਠਾ ਰਿਹਾ। ਅਕਬਰ ਨੇ ਸੋਚਿਆ ਖਨੀ ਸਵਾਦ ਲੈਂਦੈ। ਉਹ ਲੱਫੜ ਮਾਰ ਕੇ ਰਾਣੀ ਦਾ ਵੈਦ ਤੋਂ ਗੁੱਟ ਛਡਾਇਆ। ਨਾਲੇ ਲਾਨ ਕਰਤਾ ਬਈ ਗਾਹਾਂ ਤੋਂ ਕਿਸੇ ਵੈਦ ਨੇ ਕਿਸੇ ਰਾਣੀ ਦੀ ਦਾ ਹੱਥ ਨ੍ਹੀਂ ਫੜਨੈ। 

ਸ਼ੇਰ ਦਾ ਸ਼ਿਕਾਰ


 -ਬਲਰਾਜ ਸਿੰਘ ਸਿੱਧੂ

ਮੁੱਢਲਾ ਸਿੱਖ ਇਤਿਹਾਸ ਸਾਖੀਆਂ ਦੇ ਰੂਪ ਵਿੱਚ ਲਿੱਖਿਆ ਮਿਲਦਾ ਹੈ। ਇਹਨਾਂ ਸਾਖੀਆਂ ਨੂੰ ਜ਼ਿਆਦਾਤਰ ਗੁਰੂ ਪਰਿਵਾਰਾਂ ਜਾਂ ਉਨ੍ਹਾਂ ਦੇ ਖਾਨਦਾਨ ਵਾਲਿਆਂ ਨੇ ਲਿੱਖਿਆ ਤੇ ਕਈ ਵਾਰ ਉਹਨਾਂ ਨੂੰ ਆਪਣੀ ਸਾਖੀ ਨਾਲ ਸਾਚੀ ਸਾਖੀ ਲਿੱਖਣ ਦੀ ਲੋੜ ਵੀ ਮਹਿਸੂਸ ਹੁੰਦੀ ਸੀ ਤਾਂ ਕਿ ਉਹਨਾਂ ਦੀ ਦੱਸੀ ਕਹਾਣੀ ਨੂੰ ਲੋਕ ਸਹਿਜੇ ਪ੍ਰਵਾਨ ਕਰ ਲੈਣ। ਇਹ ਬਹੁਤੀਆਂ ਸਾਖੀਆਂ ਮਨੋ-ਕਲਪਿਤ ਹੁੰਦੀਆਂ ਸਨ, ਜੋ ਸਿੱਖੀ ਦੇ ਪ੍ਰਚਾਰ ਲਈ ਲਿੱਖੀਆਂ ਜਾਂਦੀਆਂ ਸਨ।

ਬੁੱਢਾ ਲੇਖਕ



-ਬਲਰਾਜ ਸਿੰਘ ਸਿੱਧੂ
ਪੁਰਾਣੀਆਂ ਹਿੰਦੀ ਫਿਲਮਾਂ ਦੇ ਚਰਚਿਤ ਗੀਤਕਾਰ ਹਸਰਤ ਜੈਪੁਰੀ (ਇਕਬਾਲ ਹੁਸੈਨ) ਨੇ ਅਨੇਕਾਂ ਹਿੱਟ ਗੀਤ ਲਿੱਖੇ ਸਨ। ਫਿਰ ਇੱਕ ਸਮਾਂ ਆਇਆ ਕਿ ਨਵੇਂ-ਨਵੇਂ ਗੀਤਕਾਰਾਂ ਦੇ ਆਉਣ ਨਾਲ ਉਹਦੀ ਪੁੱਛ ਪ੍ਰਤੀਤ ਘੱਟ ਗਈ। ਉਹਨਾਂ ਦਿਨਾਂ ਵਿੱਚ ਰਾਜ ਕਪੂਰ ਦੀ ਫਿਲਮ ਰਾਮ ਤੇਰੀ ਗੰਗਾ ਮੈਲੀ ਦੇ ਗੀਤਾਂ ਦੀ ਰਿਕਾਰਡਿੰਗ ਚੱਲ ਰਹੀ ਸੀ। ਇਸ ਫਿਲਮ ਦੇ ਗੀਤਾਂ ਦਾ ਸੰਗੀਤ ਰਵਿੰਦਰ ਜੈਨ ਨੇ ਤਿਆਰ ਕਰਨਾ ਸੀ। ਹਸਰਤ ਜੈਪੁਰੀ, ਰਵਿੰਦਰ ਜ਼ੈਨ ਕੋਲ ਗਿਆ ਤੇ ਉਸਨੇ ਆਪਣੇ ਕਈ ਗੀਤ ਸੁਣਾਏ। ਗੀਤ ਸੁਣ ਕੇ ਰਵਿੰਦਰ ਜੈਨ ਕਹਿੰਦਾ, "ਮਾਮਾ ਤੂੰ ਬੁੱਢਾ ਹੋ ਗਿਐਂ। ਘਰ ਜਾ ਕੇ ਨਮਾਜ਼ ਪੜ੍ਹਿਆ ਕਰ। ਗੀਤਕਾਰੀ ਹੁਣ ਤੇਰੇ ਬਸ ਦਾ ਰੋਗ ਨਹੀਂ ਰਿਹਾ। ਗੀਤ ਲਿਖਣ ਲਈ ਹੁਣ ਸਾਡੇ ਵਰਗੇ ਜਵਾਨ ਪੈਦਾ ਹੋ ਗਏ ਹਨ।"

ਨਿਪੋਲੀਅਨ ਅਤੇ ਮੌਤ


-ਬਲਰਾਜ ਸਿੰਘ ਸਿੱਧੂ
27 ਮਈ 1799 ਨੂੰ ਜੰਗੀ ਮਸ਼ਕ ਦੌਰਾਨ ਨਿਪੋਲੀਅਨ ਬੋਨਾਪਾਰਟ ਨੂੰ ਮਿਸਰ ਵਿੱਚ ਜਫ਼ਾ ਦੇ ਸ਼ਹਿਰ ਤੋਂ ਪਿੱਛੇ ਹਟਣ ਦੀ ਜ਼ਰੂਰਤ ਸੀ ਅਤੇ ਉਸਨੇ ਆਪਣੇ ਜ਼ਖਮੀ ਵਿਅਕਤੀਆਂ ਨੂੰ ਆਪਣੀ ਸੁਰੱਖਿਆ ਲਈ ਲੋੜੀਂਦੇ ਪ੍ਰਬੰਧਾਂ ਨਾਲ ਅੱਗੇ ਭੇਜ ਦਿੱਤਾ ਸੀ। ਪਰ 7 ਤੋਂ 30 ਉਸਦੇ ਸੈਨਿਕ ਮਰਦ ਅਛੂਤ ਦੀ ਬੂਬੋਨਿਕ ਪਲੇਗ ਨਾਮਕ ਬਿਮਾਰੀ ਨਾਲ ਪੀੜਤ ਸਨ ਅਤੇ ਲਾਗ ਫੈਲਣ ਦੇ ਡਰ ਕਾਰਨ ਬਾਕੀ ਸਾਰੇ ਫੌਜੀਆਂ ਨਾਲ ਉਨ੍ਹਾਂ ਨੂੰ ਨਹੀਂ ਲਿਜਾਇਆ ਜਾ ਸਕਦਾ ਸੀ। ਨਿਪੋਲੀਅਨ ਨੂੰ ਇਹ ਅਹਿਸਾਸ ਸੀ ਕਿ ਉਨ੍ਹਾਂ ਬਿਮਾਰ ਆਦਮੀਆਂ ਨੂੰ ਜੇਕਰ ਉਹ ਪਿੱਛੇ ਛੱਡ ਕੇ ਜਾਂਦਾ ਸੀ ਦਾ ਉਨ੍ਹਾਂ ਨੂੰ ਤੁਰਕਾਂ ਦੁਆਰਾ ਫੜੇ ਜਾਣ ਦਾ ਖਦਸਾ ਸੀ। ਤੁਰਕਾਂ ਨੇ ਉਨ੍ਹਾਂ ਸਿਪਾਹੀਆਂ ਨੂੰ ਬੇਰਹਿਮੀ ਨਾਲ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰ ਦੇਣਾ ਸੀ, ਜਿਸ ਲਈ ਤੁਰਕ ਉਸ ਸਮੇਂ ਬਹੁਤ ਮਸ਼ਹੂਰ ਸਨ। ਇਸ ਲਈ ਨਿਪੋਲੀਅਨ ਨੇ ਡੈਜਨੇਟੈਟਸ ਨਾਂ ਦੇ ਇਗ਼ਕ ਆਦਮੀ ਨੂੰ ਇੰਚਾਰਜ ਡਾਕਟਰ ਕੋਲ ਇਹ ਤਜਵੀਜ਼ ਪੇਸ਼ ਕਰਨ ਲਈ ਕਿਹਾ ਕਿ ਅਫੀਮ ਦੀ ਵੱਡੀ ਮਾਤਰਾ ਦੀ ਖੁਰਾਕ ਨਾਲ ਬਿਮਾਰ ਆਦਮੀਆਂ ਦੀ ਜ਼ਿੰਦਗੀ ਨੂੰ ਖਤਮ ਕਰ ਦਿੱਤਾ ਜਾਵੇ ਤਾਂ ਇਹ ਉਨ੍ਹਾਂ ਉੱਪਰ ਘੱਟ ਜ਼ੁਲਮ ਹੋਵੇਗਾ।

ਮਹਾਨ ਸਿਕੰਦਰ ਤੇ ਘੋੜਾ


 -ਬਲਰਾਜ ਸਿੰਘ ਸਿੱਧੂ
ਯੂਨਾਨ ਸਮਰਾਟ ਮਹਾਨ ਸਿਕੰਦਰ ਨੇ ਮਹਿਜ਼ ਅੱਠ ਸਾਲ ਦੀ ਉਮਰ ਵਿੱਚ ਘੋੜਸਵਾਰੀ ਸਿੱਖਣੀ ਆਰੰਭ ਦਿੱਤੀ ਸੀ ਤੇ ਦਸ ਸਾਲ ਦੀ ਆਯੂ ਤੱਕ ਪਹੁੰਚਦਿਆਂ ਉਹ ਨਿਪੁੰਨ ਘੋੜਸਵਾਰ ਬਣ ਗਿਆ ਸੀ। ਉਹ ਰੋਜ਼ ਵੱਖ-ਵੱਖ ਘੋੜਿਆਂ ਨੂੰ ਪਹਾੜੀ ਰਸਤਿਆਂ 'ਤੇ ਲਿਜਾ ਕੇ ਅਨੇਕਾਂ ਪ੍ਰਕਾਰ ਦੇ ਕਰਤਵ ਕਰਦਾ ਰਹਿੰਦਾ ਸੀ। 
ਇੱਕ ਦਿਨ ਉਹਦੇ ਪਿਤਾ ਸਮਰਾਟ ਫਿਲਪ ਦੇ ਦਰਬਾਰ ਵਿੱਚ ਮਕਦੂਨੀਆ ਵਿਖੇ ਇੱਕ ਫਿਲੋਕਿਨਸ ਨਾਮ ਦਾ ਵਿਅਕਤੀ ਬੁੱਕੇਫੈਲਸ ਨਾਮਕ ਘੋੜਾ ਵੇਚਣ ਲਈ ਹਾਜਿਰ ਹੋਇਆ। ਉਹ ਬੁੱਕੇਫੈਲਸ ਘੋੜੇ ਨੂੰ 30 ਟੈਟਰੇਚਮ (ਪਰਾਤਨ ਯੂਨਾਨੀ ਧਨ ਮੁਦਰਾ ਇੱਕ ਟੈਟਰੁਚਮ ਵਿੱਚ ਚਾਰ ਦਰਾਮਚੇ ਹੁੰਦੇ ਸਨ ਤੇ ਇਸਦੇ ਸਿੱਕੇ ਦਾ ਵਜ਼ਨ 17,2 ਗ੍ਰਾਮ ਹੁੰਦਾ ਸੀ।) ਦਾ ਵੇਚਣਾ ਚਾਹੁੰਦਾ ਸੀ। ਘੋੜਾ ਬਹੁਤ ਹੀ ਖ਼ੂਬਸੂਰਤ ਸੀ। 

ਕੰਮ ਦੀ ਕਦਰ


 -ਬਲਰਾਜ ਸਿੰਘ ਸਿੱਧੂ UK

ਕੇਰਾਂ ਫਿਲਮਇੰਡਸਟਰੀ ਵਿਚਲੀ ਪੰਜਾਬੀਆਂ ਦੀ ਦੂਜੀ ਨੂੰਹ ਸ਼੍ਰੀਦੇਵੀ ਸਕੌਟਲੈਂਡ ਵਿੱਚ ਆਪਣੀ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ। ਲਮਹੇ ਫਿਲਮ ਦਾ ਕੌਮੈਡੀ ਸੀਨ ਫਿਲਮਾਇਆ ਜਾ ਰਿਹਾ ਸੀ। ਡਾਇਰੈਟਰ ਯੱਸ਼ ਚੌਪੜੇ ਦੇ ਕੰਨ ਵਿੱਚ ਆ ਕੇ ਕਿਸੇ ਨੇ ਕੁਝ ਕਿਹਾ ਤੇ ਉਹ ਸੀਨ ਕੱਟ ਕਰਾਵੇ ਕੇ ਸ਼੍ਰੀ ਦੇਵੀ ਨੂੰ ਪਾਸੇ ਲੈ ਗਿਆ। ਉਹਨੇ ਬੜੇ ਧੀਰਜ ਨਾਲ ਸ਼੍ਰੀ ਦੇਵੀ ਨੂੰ ਉਸ ਬੰਦੇ ਦੀ ਮੌਤ ਦੀ ਖਬਰ ਸੁਣਾਈ ਜੋ ਸ਼੍ਰੀ ਦੇਵੀ ਨੂੰ ਬਹੁਤ ਪਿਆਰਾ ਸੀ। ਉਹ ਬੰਦਾ ਸ਼੍ਰੀ ਦੇਵੀ ਦਾ ਬਾਪ ਆਯਾਪਨ ਸੀ। 

ਗੁਰੂ ਗੋਬਿੰਦ ਸਿੰਘ ਜੀ ਦੇ ਨੀਲੇ ਘੋੜੇ ਅਤੇ ਬਾਜ਼ ਦਾ ਰਾਜ

 -ਬਲਰਾਜ ਸਿੰਘ ਸਿੱਧੂ
ਖਾਸ-ਮ-ਖਾਸ ਨੋਟ: ਇਸ ਪੋਸਟ ਵਿੱਚ ਗੁਰੂ ਸਾਹਿਬਾਨਾਂ ਦੀ ਸ਼ਾਨ ਖਿਲਾਫ ਕੁੱਝ ਨਹੀਂ ਲਿੱਖਿਆ ਗਿਆ। ਮਹਿਜ ਘੋੜੇ ਅਤੇ ਬਾਜ਼ ਬਾਰੇ ਜਾਣਕਾਰੀ ਦਿੱਤੀ ਗਈ ਹੈ। ਫਿਰ ਵੀ ਕੱਟੜ ਸਿਰਫਿਰੇ ਇਸ ਪੋਸਟ ਨੂੰ ਨਾ ਪੜ੍ਹਨ ਤਾਂ ਚੰਗਾ ਹੈ।

ਗੰਗੂ ਬ੍ਰਾਹਮਣ

-ਬਲਰਾਜ ਸਿੰਘ ਸਿੱਧੂ, ਯੂ. ਕੇ.
ਵੈਸੇ ਤਾਂ ਕਿਸੇ ਵੀ ਦੇਸ਼, ਕੌਮ ਜਾਂ ਧਰਮ ਦਾ ਇਤਿਹਾਸ ਸੌ ਫੀਸਦੀ ਸੱਚ ਨਹੀਂ ਹੁੰਦਾ। ਕਿਉਂਕਿ ਜਿਵੇਂ ਸ਼ੁੱਧ ਸੋਨੇ ਦਾ ਗਹਿਣਾ ਨਹੀਂ ਬਣ ਸਕਦਾ। ਉਸੇ ਤਰ੍ਹਾਂ ਨਿਰੋਲ ਸੱਚਾ ਇਤਿਹਾਸ ਵੀ ਨਹੀਂ ਲਿੱਖਿਆ ਜਾ ਸਕਦਾ। ਹਰ ਇਤਿਹਾਸਕਾਰ ਦੀ ਇਤਿਹਾਸਕ ਘਟਨਾ ਬਿਆਨ ਕਰਨ ਤੋਂ ਪਹਿਲਾਂ ਹੀ ਇੱਕ ਧਾਰਨਾ ਬਣ ਚੁੱਕੀ ਹੁੰਦੀ ਹੈ ਤੇ ਉਹ ਨਿਰਣਾ ਕਰ ਚੁੱਕਾ ਹੁੰਦਾ ਹੈ ਕਿ ਉਸਨੇ ਕਿਸ ਦੇ ਪੱਖ ਵਿੱਚ ਲਿਖਣਾ ਹੈ। ਫਿਰ ਕੋਈ ਹੋਰ ਇਤਿਹਾਸਕਾਰ ਉਸੇ ਘਟਨਾ ਨੂੰ ਕਿਸੇ ਹੋਰ ਦ੍ਰਿਸ਼ਟੀਕੋਣ ਤੋਂ ਲਿੱਖ ਦਿੰਦਾ ਹੈ। ਇੰਝ ਇਤਿਹਾਸ ਵਿੱਚ ਮਤਭੇਦ ਪੈਦਾ ਹੋ ਜਾਂਦੇ ਹਨ। ਤਕਰੀਬਨ ਹਰ ਇਤਿਹਾਸ ਵਿੱਚ ਇਹੀ ਕੁੱਝ ਹੁੰਦਾ ਹੈ। ਸਿੱਖ ਧਰਮ ਸਭ ਤੋਂ ਆਧੁਨਿਕ ਧਰਮ ਹੋਣ ਦੇ ਬਾਵਜੂਦ ਵੀ ਸਿੱਖ ਧਰਮ ਦੇ ਇਤਿਹਾਸ ਵਿੱਚ ਦੂਜੇ ਧਰਮਾਂ ਦੇ ਮੁਕਾਬਲਤਨ ਸਭ ਤੋਂ ਵੱਧ ਭਰਮ ਭੇਲੇਖੇ ਹਨ। ਇਸ ਦੇ ਕਈ ਕਾਰਨ ਹਨ। ਖੈਰ ਸਿੱਖ ਇਤਿਹਾਸ ਵਿੱਚ ਇੱਕ ਪਾਤਰ ਗੰਗੂ ਬ੍ਰਾਹਮਣ ਦਾ ਜਦੋਂ ਕਦੇ ਵੀ ਮੈਂ ਜ਼ਿਕਰ ਪੜ੍ਹਦਾ ਹਾਂ ਤਾਂ ਅਨੇਕਾਂ ਸਵਾਲ ਮੇਰੇ ਜ਼ਿਹਨ ਵਿੱਚ ਉਪਜਦੇ ਹਨ। ਅੱਜ ਉਹ ਸਵਾਲ ਤੁਹਾਡੇ ਨਾਲ ਸਾਂਝੇ ਕਰਨ ਲੱਗਾ ਹਾਂ। ਅਗਰ ਕਿਸੇ ਵਿਦਵਾਨ ਕੋਲ ਉਨ੍ਹਾਂ ਦੇ ਜੁਆਬ ਹੋਣ ਤਾਂ ਜ਼ਰੂਰ ਦਿਉ। ਨਜਾਇਜ਼ ਭਕਾਈ ਮਾਰਨ ਤੋਂ ਗੁਰੇਜ਼ ਕੀਤਾ ਜਾਵੇ ਤਾਂ ਕਿ ਮੈਨੂੰ ਬਲੌਕ ਬਟਨ ਦੀ ਵਰਤੋਂ ਨਾ ਕਰਨੀ ਪਵੇ।

ਔਰੰਗਜ਼ੇਬ ਦਾ ਨਜ਼ਰਾਨਾ

-ਬਲਰਾਜ ਸਿੰਘ ਸਿੱਧੂਵੈਸੇ ਤਾਂ ਭਰਾਵਾਂ ਨੂੰ ਰਸਤੇ ਵਿੱਚੋਂ ਹਟਾ ਕੇ ਤੇ ਪਿਉ ਨੂੰ ਕੈਦ ਕਰਕੇ ਔਰੰਗਜ਼ੇਬ ਨੇ 13 ਜੂਨ 1659 ਨੂੰ ਦਿੱਲੀ ਆਪਣੀ ਮਾਂ ਦੀ ਸੌਂਕਣ ਦੇ ਨਾਮ 'ਤੇ ਅਬਾਦ ਹੋਏ ਅਜ਼ੀਜਾਬਾਦ ਬਾਗ (ਸ਼ਾਲੀਮਾਰ ਗਾਰਡਨਜ਼) ਵਿੱਚ ਖੁਦ ਦੀ ਤਾਜ਼ਪੋਸ਼ੀ ਕਰਵਾ ਲਈ ਸੀ ਤੇ ਆਪਣੀ ਬਾਦਸ਼ਾਹਤ ਦਾ ਐਲਾਨ ਕਰ ਦਿੱਤਾ ਸੀ। ਲੇਕਿਨ ਉਸ ਦਾ ਅਸਲੀ ਰਾਜ ਅਭਿਸ਼ੇਕ ਆਗਰੇ ਕੁੱਝ ਮਹੀਨੇ ਬਾਅਦ ਹੋਇਆ ਸੀ। ਇਸ ਦੀ ਖੁਸ਼ੀ ਵਿੱਚ ਸਾਰੀ ਰਾਤ ਜ਼ਸ਼ਨ ਹੁੰਦੇ ਰਹੇ ਸਨ। 
ਅਗਲੀ ਸਵੇਰੇ ਔਰੰਗਜ਼ੇਬ ਆਪਣੇ ਹਰਮ ਵਿੱਚ ਗਿਆ ਸੀ। ਜਨਾਨਖਾਨੇ ਦੀ ਦੇਹਲੀ 'ਤੇ ਪੈਰ ਧਰਦਿਆਂ ਹੀ ਮੁੱਖੀ ਦਾਸੀ ਯਾਸਮੀਨ ਨੇ ਔਰੰਗਜ਼ੇਬ ਨੂੰ ਮੁਬਾਰਕਬਾਦ ਦਿੱਤੀ ਤਾਂ ਔਰੰਗਜ਼ੇਬ ਨੇ ਆਪਣੇ ਗਲੋਂ ਸਪਤਮਣੀ ਮਾਲਾ ਲਾਹ ਕੇ ਉਸਨੂੰ ਇਨਾਮ ਵਿੱਚ ਦਿੱਤੀ ਸੀ। ਉਸ ਤੋਂ ਅੱਗੇ ਜਨਾਨੇਖਾਨੇ ਦਾ ਦਰੋਗਾ ਖੁਸਰਾ ਅਨਵਰ ਟੱਕਰਿਆ ਤਾਂ ਔਰਗਜ਼ੇਬ ਨੇ ਹੀਰਿਆਂ ਵਾਲੀ ਮੁੰਦਰੀ ਲਾਹ ਕੇ ਉਸਨੂੰ ਦਿੱਤੀ। ਫਿਰ ਜਨਾਨਖਾਨੇ ਦੀ ਨਿਗਰਾਨ ਸ਼ਮੀਮ ਮਿਲੀ ਤਾਂ ਔਰੰਗਜ਼ੇਬ ਨੇ ਉਸਨੂੰ ਆਪਣੇ ਦੋਨਾਂ ਗੁੱਟਾਂ 'ਚੋਂ ਉਤਾਰ ਕੇ ਕੰਗਣਾਂ ਦੀ ਜੋੜੀ ਦੇ ਦਿੱਤੀ। 
ਅੱਗੇ ਜਾ ਕੇ ਜਿੱਥੇ ਜਨਾਨਖਾਨੇ ਨੂੰ ਮਰਦਾਨਾਖਾਨੇ ਤੋਂ ਨਿਖੇੜਦਾ ਜਾਲੀਦਾਰ ਪਰਦਾ ਲੱਗ ਸੀ, ਔਰੰਗਜ਼ੇਬ ਉੱਥੇ ਜਾ ਕੇ ਖੜ੍ਹ ਗਿਆ। ਪਰਦੇ ਵਿੱਚੋਂ ਔਰੰਗਜ਼ੇਬ ਦੇ ਪਰਿਵਾਰ ਦੀਆਂ ਜਨਾਨੀਆਂ ਨੇ ਬਾਹਰ ਆ ਕੇ ਔਰੰਗਜ਼ੇਬ ਨੂੰ ਸਲਾਮ ਅਰਜ਼ ਕੀਤੀ। ਸਭ ਤੋਂ ਪਹਿਲਾਂ ਔਰੰਗਜ਼ੇਬ ਦੀ ਵੱਡੀ ਭੈਣ ਰੌਸ਼ਨਆਰਾ ਅੱਗੇ ਵਧੀ ਤੇ ਉਸਨੇ ਇੱਕ ਵੱਡੀ ਪਰਾਤ ਵਿੱਚ ਹੀਰੇ ਮੋਤੀ ਪੇਸ਼ ਕੀਤੇ। ਔਰੰਗਜ਼ੇਬ ਨੇ ਉਨ੍ਹਾਂ ਉੱਪਰ ਹੱਥ ਰੱਖ ਕੇ ਕਬੂਲੇ ਤੇ ਆਪਣੇ ਵੱਲੋਂ ਸ਼ੁਕਰਾਨੇ ਦਾ ਤੋਹਫਾ ਉਸ ਨਾਲੋਂ ਮਹਿੰਗੇ ਹੀਰੇ-ਮੋਤੀ ਮੋੜੇ।
ਉਸ ਤੋਂ ਬਾਅਦ ਔਰੰਗਜ਼ੇਬ ਦੀ ਵੱਡੀ ਬੇਟੀ ਜ਼ੇਬ-ਉੱਨ-ਨਿਸ਼ਾ ਆਈ ਤੇ ਉਸਨੇ ਆਪਣੇ ਹੱਥਾਂ ਦੀ ਬਣਾਈ ਪੇਂਟਿੰਗ ਭੇਟ ਕੀਤੀ। ਔਰਗਜ਼ੇਬ ਨੇ ਉਹ ਚਿੱਤਰ ਦੇਖਿਆ। ਉਹ ਮਰਾਠੇ ਯੋਧੇ ਦਾ ਸੀ।
ਔਰੰਗਜ਼ੇਬ ਨੇ ਕੜਕਦੀ ਅਵਾਜ਼ ਵਿੱਚ ਕਿਹਾ, "ਮੈਂ ਤੈਨੂੰ ਕਾਫਰਾਂ ਦੇ ਚਿੱਤਰ ਬਣਾਉਣ ਲਈ ਚਿੱਤਰਕਾਰੀ ਨਹੀਂ ਸਿਖਾਈ। ਅੱਜ ਮਾਫ। ਮੁੜ ਕੇ ਇਹ ਗਲਤੀ ਨਾ ਹੋਵੇ।"
ਉਸਨੂੰ ਵੀ ਸੋਨਾ-ਚਾਂਦੀ ਨਾਲ ਭਰਿਆ ਥਾਲ ਦਿੱਤਾ ਗਿਆ।
ਫਿਰ ਔਰੰਗਜ਼ੇਬ ਦੀ ਛੋਟੀ ਬੇਟੀ ਆਈ ਤੇ ਉਸਨੇ ਆਪਣੇ ਹੱਥਾਂ ਨਾਲ ਲਿੱਖੀ ਕੁਰਾਨ ਭੇਂਟ ਕੀਤੀ। ਹੱਥ ਲਿਖਤ ਕੁਰਾਨ ਦੇਖ ਕੇ ਔਰਗਜ਼ੇਬ ਨੇ ਬੇਟੀ ਦਾ ਸਿਰ ਪਲੋਸਿਆ ਤੇ ਬਦਲੇ ਵਿੱਚ ਉਸਨੂੰ ਕੀਮਤੀ ਵਸਤਰਾਂ ਅਤੇ ਗਹਿਣਿਆਂ ਦੇ ਉਪਹਾਰ ਦਿੱਤੇ... ਇੰਝ ਸਭ ਔਰਤਾਂ ਇੱਕ-ਇੱਕ ਕਰਕੇ ਆਉਂਦੀਆਂ ਗਈਆਂ ਸਨ...।
ਸਭ ਤੋਂ ਮਗਰੋਂ ਔਰੰਗਜ਼ੇਬ ਦੀ ਭੈਣ ਜਹਾਂਆਰਾ ਆਈ। ਜਹਾਂਆਰਾ ਦੇ ਮਨ ਵਿੱਚ ਬਾਪ ਦੀ ਕੈਦ ਅਤੇ ਦੂਜੇ ਭਰਾਵਾਂ ਨਾਲ ਹੋਈ ਬਦਸਲੂਕੀ ਕਾਰਨ ਕੁੜੱਤਣ ਸੀ। ਔਰੰਗਜ਼ੇਬ ਨੇ ਜਹਾਂਆਰਾ ਨੂੰ ਪੁੱਛਿਆ, "ਤੁਸੀਂ ਮੇਰੇ ਲਈ ਕੀ ਨਜ਼ਰਾਨਾ ਲਿਆਏ ਹੋ?"
"ਆਲਾ ਹਜ਼ਰਤ! ਉਹ ਤਾਂ ਮੈਂ ਦੇ ਚੁੱਕੀ ਹਾਂ। ਮੈਂ ਆਪਣੀ ਖਾਮੋਸ਼ੀ ਤੁਹਾਨੂੰ ਨਜ਼ਰਾਨੇ ਵਿੱਚ ਦਿੱਤੀ ਹੈ।" ਜਹਾਂਆਰਾ ਨੇ ਬੇਰੁੱਖੀ ਨਾਲ ਉੱਤਰ ਦਿੱਤਾ ਸੀ।
ਔਰੰਗਜ਼ੇਬ ਉਸਦਾ ਇਸ਼ਾਰਾ ਸਮਝ ਕੇ ਉੱਚੀ-ਉੱਚੀ ਹੱਸਿਆ, "ਮੈਂ ਵੀ ਇਸ ਦੇ ਬਦਲੇ ਤੁਹਾਨੂੰ ਇਸ ਤੋਂ ਕਈ ਗੁਣਾ ਕੀਮਤੀ ਤੋਹਫਾ ਦੇਵਾਂਗਾ। ਪਰ ਉਸ ਲਈ ਤੁਹਾਨੂੰ ਕੁੱਝ ਸਮਾਂ ਇੰਤਜ਼ਾਰ ਕਰਨਾ ਪਵੇਗਾ।"
ਦਿਨ... ਮਹੀਨੇ... ਸਾਲ ਗੁਜ਼ਰਦੇ ਗਏ।
ਜਹਾਂਆਰਾ 16 ਸਤੰਬਰ 1681 ਜਦੋਂ ਮਰਨ ਵਾਲੀ ਸੀ ਤਾਂ ਉਸਨੇ ਔਰੰਗਜ਼ੇਬ ਨੂੰ ਕਿਹਾ, "ਤੁਸੀਂ ਮੈਨੂੰ ਇੱਕ ਨਜ਼ਰਾਨਾ ਦੇਣਾ ਸੀ?"
"ਹਾਂ, ਮੈਂ ਉਹ ਨਜ਼ਰਾਨਾ ਤੁਹਾਨੂੰ ਦੇ ਚੁੱਕਾ ਹਾਂ। ਤੁਸੀਂ ਜਿਹੜਾ ਐਨੇ ਸਾਲ ਬਿਨਾਂ ਕਿਸੇ ਦੁੱਖ ਤਕਲੀਫ ਦੇ ਜਿਉਂਦੇ ਰਹੇ ਹੋ, ਮੇਰਾ ਇਹੋ ਨਜ਼ਰਾਨਾ ਸੀ। ਵਰਨਾ ਖਾਮੋਸ਼ ਬਗਾਵਤ ਦੀ ਸਜ਼ਾ ਮੈਂ ਉਸੇ ਵਕਤ ਮੌਤ ਦੇ ਦੇਣੀ ਸੀ।"
ਇਹ ਸੁਣਦਿਆਂ ਹੀ ਜਹਾਂਆਰਾ ਦੇ ਪ੍ਰਾਣ ਨਿਕਲ ਗਏ ਸਨ।
---