ਬਲਾਤਕਾਰ ਇਕ ਮਾਨਸਿਕ ਰੋਗ ਅਤੇ ਸੰਗੀਨ ਜ਼ੁਰਮ

ਸ਼ਬਦ ਬਲਤਕਾਰ ਦਾ ਤਸੱਵਰ ਕਰਦਿਆਂ ਹੀ ਸਾਡੇ ਮੁਹਰੇ ਇਕ ਵਹਿਸ਼ੀਆਨਾ ਜ਼ੁਰਮ, ਇਕ ਪੀੜਤ ਅਤੇ ਇਕ ਬਦਇਖਲਾਕੀ ਖੂਨਖਾਰ ਦਰਿੰਦੇ ਦੀ ਤਸਵੀਰ ਖੜ੍ਹੀ ਹੋ ਜਾਂਦੀ ਹੈ। ਦਰਅਸਲ ਬਲਾਤਕਾਰ ਜ਼ੁਰਮ ਨਾਲੋਂ ਵੱਧ ਕੇ ਇਕ ਮਾਨਸਿਕ ਰੋਗ ਹੈ। ਇਸ ਦਾ ਕਾਰਨ ਮਨੋਵਿਗਿਆਨਿਕ ਜ਼ਿਹਨੀ ਤਵਾਜ਼ਨ ਦਾ ਵਿਗੜਨਾ ਮੰਨਦੇ ਹਨ। ਬਲਤਕਾਰੀ ਦੇ ਦਿਮਾਗੀ ਸੰਤੁਲਨ ਵਿਚ ਗੜਬੜ ਆਉਣ ਤੇ ਬਲਤਾਕਾਰ ਵਰਗਾ ਘਿਨਾਉਣਾ ਕੁਕਰਮ ਕਰਨ ਦੇ ਮੁੱਖ ਕਾਰਨ ਜ਼ਿੰਦਗੀ ਦੀ ਜਦੋ-ਜਹਿਦ ਵਿਚ ਹਾਰ, ਆਪਣੀ ਹੋਂਦ ਦਾ ਅਹਿਸਾਸ ਕਰਵਾਉਣਾ, ਬਦਲਾ ਲਉ ਭਾਵਨਾ ਅਤੇ ਕਾਮੁਕ ਅਤ੍ਰਿਪਤੀ ਹੁੰਦੀ ਹੈ।

ਬਲਤਾਕਾਰ ਦੇ ਅੱਖਰੀ ਅਰਥ ਬਲ+ਪੂਰਬਕ ਕੀਤਾ ਜਾਣ ਵਾਲਾ ਕਾਰਜ ਹੈ। ਜਿਸ ਵਿਚ ਕਿਸੇ ਦੂਸਰੇ ਦੀ ਇੱਜ਼ਤ ਜਾਂ ਮਲਕੀਅਤ ਨੂੰ ਉਸ ਦੀ ਮਰਜ਼ੀ ਤੋਂ ਬਿਨਾਂ ਕਾਬੂ ਕਰਨਾ ਹੁੰਦਾ ਹੈ। ਆਮ ਤੌਰ ’ਤੇ ਮਰਦ ਵੱਲੋਂ ਔਰਤ ਦੀ ਆਬਰੂ ਲੱਟਣ ਨੂੰ ਹੀ ਬਲਾਤਕਾਰ ਸਮਝਿਆ ਜਾਂਦਾ ਹੈ, ਪਰ ਔਰਤ ਵੱਲੋਂ ਔਰਤ ਅਤੇ ਮਰਦ ਵੱਲੋਂ ਮਰਦ ਨਾਲ ਬਿਨਾ ਇਜ਼ਾਜਤ ਭਿਵਚਾਰਕ ਕਾਰਜ, ਔਰਤ ਵੱਲੋਂ ਮਰਦ ਨਾਲ ਜ਼ਬਰੀ ਯੌਨ ਸੰਬੰਧ ਅਤੇ ਸੰਪਤੀ ’ਤੇ ਨਜਾਇਜ਼ ਕਬਜ਼ਾਂ ਕਰਨ ਦੀ  ਕਿਰਿਆ ਵੀ ਬਲਾਤਕਾਰ ਦੀ ਪ੍ਰੀਭਾਸ਼ਾ ਦੇ ਘੇਰੇ ਵਿਚ ਆਉਂਦੇ ਹਨ। 

ਇਕ ਯੂਨਾਨੀ ਮਿਥਿਹਾਸਕ ਕਥਾ ਅਨੁਸਾਰ ਪ੍ਰਮਾਤਮਾ ਨੇ ਆਪਣੇ ਮਨੋਰੰਜਨ ਲਈ ਇਨਸਾਨ ਰੂਪੀ ਖਿਡਾਉਣਾ ਬਣਾਇਆ। ਉਸ ਇਨਸਾਨੀ ਬੁੱਤ ਦੇ ਦੋ ਭਾਗ ਬਣਾਏ, ਇਕ ਨਰ ਅਤੇ ਇਕ ਮਾਦਾ। ਫਿਰ ਉਹਨਾਂ ਦੋਨਾਂ ਭਾਗਾਂ ਨੂੰ ਜਦੋਂ ਜੋੜਿਆ ਤਾਂ ਰੱਬ ਖੁਦ ਹੈਰਾਨ ਰਹਿ ਗਿਆ ਕਿ ਇਹ ਤਾਂ ਸ਼ਾਹਕਾਰ ਬਣ ਗਿਆ। ਕੁਝ ਦਿਨਾਂ ਬਾਅਦ ਰੱਬ ਦੇ ਮਨ ਵਿਚ ਖਿਆਲ ਆਇਆ ਕਿ ਮੈਂ ਤਾਂ ਇਹ ਬਹੁਤ ਖਤਰਨਾਕ ਚੀਜ਼ ਬਣਾ ਬੈਠਾ ਹਾਂ। ਮੇਰੇ ਇਸ ਅਵਿਸ਼ਕਾਰ ਨੇ ਤਾਂ ਮੇਰੇ ਤੋਂ ਹੀ ਬਾਗੀ ਹੋ ਜਾਣਾ ਹੈ। ਇਸ ਲਈ ਰੱਬ ਨੇ ਆਪਣੀ ਕਲਾ ਕ੍ਰਿਤ ਨੂੰ ਫਿਰ ਤੋਂ ਦੋ ਭਾਗਾਂ ਵਿਚ ਨਿਖੇੜ ਦਿੱਤਾ। ਜਦੋਂ ਰੱਬ ਨੇ ਆਪਣੀ ਕਲਾ ਦਾ ਸੰਪੂਰਨ ਰੂਪ ਦੇਖਣਾ ਹੁੰਦਾ ਤਾਂ ਉਹ ਉਹਨਾਂ ਨੂੰ ਜੋੜ ਦਿੰਦਾ ਤੇ ਉਸ ਤੋਂ ਬਾਅਦ ਫਿਰ ਅੱਡ-ਅੱਡ ਕਰਕੇ ਰੱਖ ਦਿੰਦਾ। ਇਸ ਸੰਪੂਰਨ ਬਣਨ ਲਈ ਨਰ ਅਤੇ ਮਾਦਾ ਵਿਚ ਇਕ ਦੂਸਰੇ ਨਾਲ ਮਿਲਾਪ ਦੀ ਮਿਕਨਾਤੀਸੀ ਖਿੱਚ ਪੈਦਾ ਹੋ ਗਈ। ਉਸ ਇਕਮਿਕਤਾ ਨੂੰ ਅੱਜ ਅਸੀਂ ਆਧੁਨਿਕ ਸਮਾਜ ਵਿਚ ‘ਸੈਕਸੂਅਲ ਐਕਟੀਵਿਟੀ’ ਦਾ ਨਾਮ ਦੇ ਲਿਆ। ਜਿਸ ਦੇ ਪ੍ਰਣਾਮਸਰੂਪ ਮਾਨਸਿਕ, ਸ਼ਰੀਰਰਕ ਅਤੇ ਸਮਾਜਿਕ ਤਸ਼ੱਦਦ ਦੇਣ ਵਾਲਾ ਇਕ ਸਰਾਪ ਇਜ਼ਾਦ ਹੋ ਗਿਆ।

ਅਮਰੀਕਾ ਅਤੇ ਇੰਗਲੈਂਡ ਦੇ ਫੌਜੀ ਦੇ ਬਲਾਤਕਾਰ ਦਾ ਸ਼ਿਕਾਰ ਬਣੀ ਇਰਾਕਣ ਕਵੀਤਰੀ ਨੇ ਇੰਗਲੈਂਡ ਆ ਕੇ ਇਕ ਕਵਿਤਾ ਲਿਖੀ ਜਿਸ ਦਾ ਅਨੁਵਾਦ ਵਾਰਤਕ ਵਿਚ ਇਸ ਪ੍ਰਕਾਰ ਹੋਵੇਗਾ:-


“ਮੇਰਾ ਪ੍ਰੇਮੀ ਮੈਨੂੰ ਦੁਨੀਆ ਦੀ ਸਭ ਤੋਂ ਹੁਸੀਨ ਔਰਤ ਆਖ ਕੇ ਮੇਰੀ ਤਾਰੀਫ ਕਰਦਾ ਹੈ ਤਾਂ ਮੈਂ ਉਸ ਤੋਂ ਵਾਰੀ-ਵਾਰੀ ਜਾਂਦੀ ਹਾਂ। ਮੈਨੂੰ
ਸੰਗ ਨਾਲ ਪਾਣੀ ਪਾਣੀ ਹੁੰਦੀ ਦੇਖ ਕੇ ਉਹ ਮੇਰੇ ਗੋਡੇ ਉੱਪਰ ਹੱਥ ਰੱਖਦਾ ਹੈ। ਫਿਰ ਉਸ ਦਾ ਹੱਥ ਮੇਰੀ ਸਕੱਰਟ(ਘੱਗਰੀ) ਨੂੰ ਨਾਲ ਲੈ ਕੇ ਮੇਰੇ ਪੱਟਾਂ ਵੱਲ ਆਪਣਾ ਸਫਰ ਸ਼ੁਰੂ ਕਰਦਾ ਹੈ ਤਾਂ ਮੈਂ ਖੌਫਜ਼ਦਾ ਹੋਈ ਡਰ ਨਾਲ ਕੰਬ ਜਾਂਦੀ ਹਾਂ। ਉਹ ਮੈਨੂੰ ਵਡਿਆਉਣ ਲਈ ਆਖਦਾ ਹੈ, ਫਿਕਰ ਨਾ ਕਰ।… ਸਭ ਠੀਕ ਹੈ।… ਮੈਂ ਤੈਨੂੰ ਪੀੜ ਮਹਿਸੂਸ ਨਹੀਂ ਹੋਣ ਦਿੰਦਾ। ਮੈਂ ਉਸਨੂੰ ਕਿੰਝ ਸਮਝਾਵਾਂ ਕਿ ਇਸ ਪੀੜ ਅਤੇ ਦਰਦ ਨੂੰ ਲੈ ਕੇ ਲਾਸ਼ ਬਣੀ ਮੈਂ ਕਿੰਨੇ ਚਿਰ ਤੋਂ ਜਿਉਂ ਰਹੀ ਹਾਂ।”


ਬਲਾਤਕਾਰ ਦੇ ਬਹੁਤ ਸਾਰੇ ਮਾਮਲੇ ਬਦਨਾਮੀ ਜਾਂ ਹਿੰਸਕ ਡਰ ਕਾਰਨ ਦਰਜ਼ ਹੀ ਨਹੀਂ ਹੁੰਦੇ। ਫਰੀਦਾ ਅਲਦਰ  ਨੇ ਬੜਾ ਖੂਬਸੂਰਤ ਲਿਖਿਆ ਹੈ, Rape is the only crime in which the victim becomes the accused.ਭਾਵ ਬਲਾਤਕਾਰ ਇਕ ਐਸਾ ਜ਼ੁਰਮ ਹੈ ਜਿਸ ਵਿਚ ਪੀੜਤ ਜਾਂ ਸ਼ਿਕਾਇਤ ਕਰਤਾ ਖੁਦ ਹੀ ਮੁਜ਼ਰਮ ਬਣ ਜਾਂਦਾ ਹੈ।

ਬਲਾਤਕਾਰ ਦੀ ਉਪਜ ਲਗਭਗ ਉਸ ਸਮੇਂ ਤੋਂ ਹੋਈ ਮੰਨੀ ਜਾਂਦੀ ਹੈ, ਜਦੋਂ ਤੋਂ ਵਿਆਹ ਦੀ ਰਸਮ ਈਜ਼ਾਦ ਹੋਈ। ਏਸ਼ੀਆ ਵਿਚ ਬਲਾਕਤਰ ਸ਼ਬਦ ਕਦੋਂ ਘੜਿਆ ਗਿਆ? ਇਸ ਬਾਰੇ ਕੋਈ ਠੋਸ ਸਬੂਤ ਨਹੀਂ ਮਿਲਦਾ। ਪਰ ਪੱਛਮੀ ਸਮਾਜ ਅਤੇ ਖਾਸ ਕਰ ਅੰਗਰੇਜ਼ੀ ਜ਼ੁਬਾਨ ਵਿਚ ਇਹ ਸ਼ਬਦ ਲਾਤੀਨੀ ਭਾਸ਼ਾ (ਰੋਮ ਦੀ ਇਲਾਕਾਈ ਭਾਸ਼ਾ)  ਦੇ ਸ਼ਬਦ raperer ਤੋਂ ਜਨਮਿਆ ਹੈ ਤੇ ਇਸ ਸ਼ਬਦ ਤੋਂ ਵਿਗੜਦਾ ਵਿਗੜਦਾ rapine, rapture, raptor, rapacious ਬਣਦਾ ਹੋਇਆ rape ਬਣ ਗਿਆ। ਮੌਜੂਦਾ ਸਮੇਂ ਵੀ ਲਾਤੀਨੀ ਵਿਚ ਰੇਪ ਨੂੰ raptus ਆਖਿਆ ਜਾਂਦਾ ਹੈ। ਯੂਨਾਨੀ ਧਾਰਮਿਕ  ਗ੍ਰੰਥਾਂ ਵਿਚ ਬਲਾਤਕਾਰ ਨਾਲ ਸਬੰਧਤ ਅਨੇਕਾਂ ਘਟਨਾਵਾਂ ਦੇ ਵੇਰਵੇ ਪ੍ਰਾਪਤ ਹੁੰਦੇ ਹਨ। ਸਭ ਤੋਂ ਪੁਰਾਣੀ ਘਟਨਾ ਗਰੀਕ ਮਿਥਿਹਾਸ ਵਿਚ ਯੂਰਪਾ ਦੇ ਬਲਾਤਕਾਰ ਦੀ ਮਿਲਦੀ ਹੈ। ਯੂਰਪਾ ਗਾਂ ਨੁਮਾ ਬਹਾਦਰ, ਸਿਆਣੀ ਅਤੇ ਆਧੁਨਿਕ ਖਿਆਲਾਂ ਦੀ ਮਾਲਕ, ਲੈਵਿਨਟਾਈਨ (Levantine-ਟਰਕੀ ਅਤੇ ਇਜੀਪਥ ਨਾਲ ਖਹਿੰਦਾ ਪੂਰਬੀ ਮੈਡਟਰੇਨੀਅਨ ਸਾਗਰ ਦੀ ਸਰਹੱਦ ’ਤੇ ਵਸਿਆ ਦੇਸ਼) ਔਰਤ ਸੀ ਜਿਸ ਦੇ ਨਾਮ ਤੋਂ ਮਹਾਦੀਪ ਯੂਰਪ ਦਾ ਨਾਮ ਪਿਆ। ਯੂਰਪਾ ਦੇ ਗਰੀਕ ਸੰਸਾਰ ਵਿਚ ਆਉਣ ਬਾਰੇ ਦੋ, ਇਕ ਦੂਜੀ ਦੇ ਮੁਕਾਬਲਤਨ ਸਾਖੀਆ ਪ੍ਰਚਲਤ ਹਨ। ਇਕ ਅਨੁਸਾਰ ਯੂਰਪਾ ਨਾਲ ਭਗਵਾਨ ਜੀਊਸ (Zeus) ਨੇ ਬਲਦ ਦੇ ਰੂਪ ਵਿਚ ਜ਼ਬਰ-ਜਿਨਾਹ ਕੀਤਾ ਤੇ ਫੇਰ ਉਸਨੂੰ ਆਪਣੀ ਪਿੱਠ ’ਤੇ ਬਿਠਾ ਕੇ ਕਰੀਟ (ਪੂਰਬੀ ਮੈਡਟਰੇਨੀਅਨ ਸਾਗਰ ਦੀ ਕੁੱਖ ਵਿਚ ਵਸਿਆ ਦੱਖਣ-ਪੂਰਬੀ ਗਰੀਸ ਦਾ ਇਕ ਟਾਪੂ) ਲੈ ਆਇਆ। ਲੈਵਟੀਨੀ ਲੋਕ ਅੱਜ ਵੀ ਇਸ ਪਵਿੱਤਰ ਬਲਦ ਦੀ ਉਪਾਸਨਾ ਕਰਦੇ ਹਨ। ਪਰ ਦੂਜੀ ਸਾਖੀ ਵਿਚ ਹੀਰੋਡੋਟਸ ਦੇ ਮੁਤਾਬਿਕ ਯੂਰਪਾ ਨੂੰ ਮੀਨੋਅਨਸ ਅਗਵਾ  ਕਰਕੇ ਕਰੀਟ ਵਿਖੇ ਲਿਆਏ ਸਨ।

ਇਸੇ ਪ੍ਰਕਾਰ ਹੀ ਪੁਰਾਤਨ ਸਾਹਿਤ ਵਿਚ ਮਰਦਾਨਾ ਬਲਾਤਕਾਰ ਦੀ ਕਹਾਣੀ ਵੀ ਮਿਲਦੀ ਹੈ। ਇਹ ਲੇਓਸ  ਤੇ ਚਰਸੀਪਸ ਦੀ ਕਹਾਣੀ ਹੈ। ਗਰੀਕ ਮਿਥਿਹਾਸ ਦੇ ਵਿਚ  ਵਰਣਨ ਆਉਂਦਾ ਹੈ ਕਿ ਟੀਬਸ ਵਾਸੀ ਰਾਜਾ ਲੇਉਸ ਜਾਂ ਲਿਉਸ ਇਕ ਮਹਾਨ ਯੋਧਾ ਅਤੇ ਆਦਰਸ਼ਕ ਆਦਮੀ ਸੀ। ਉਹ ਸਮਰਾਟ ਲੈਬਡਾਕੁਸ ਦਾ ਪੁੱਤਰ ਸੀ ਤੇ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਨੂੰ ਲਾਇਕੁਸ ਨਾਮੀ ਉਹਨਾਂ ਦੇ ਹਾਕਮ ਨੇ ਪਾਲਿਆ ਸੀ। ਉਸ ਨੇ ਆਪਣੇ ਵਿਦਿਆਰਥੀ ਚਰਸੀਪਸ ਨਾਲ ਜਿਣਸੀ ਸੰਬੰਧ ਬਣਾਏ ਸਨ। ਜਿਸ ਦੀ ਸਜ਼ਾ ਭਗਵਾਨ ਨੇ ਉਸਦੇ ਪੂਰੇ ਕੁੜਮ ਕਬੀਲੇ ਨੂੰ ਦਿੱਤੀ। ਭਿਵਚਾਰ ਉਪਰੰਤ ਉਸ ਨੇ ਜੋਕਾਸਟਾ ਨਾਲ ਵਿਆਹ ਕਰਵਾ ਲਿਆ ਤੇ ਜਿਸ ਦੇ ਉਦਰ ਤੋਂ ਉਸ ਦੇ ਇਕ ਪੁੱਤਰ ਹੋਇਆ ਓਡੀਪਸ। ਲੇਉਸ ਨੇ ਆਪਣੇ ਪੁੱਤਰ ਦੇ ਭਵਿੱਖ ਬਾਰੇ ਜਦੋਂ ਜੋਤਿਸ਼ੀ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇਹ ਬੱਚਾ ਆਪਣੇ ਪਿਤਾ ਦੀ ਹੱਤਿਆ ਕਰੇਗਾ ਅਤੇ ਆਪਣੀ ਮਾਂ ਨਾਲ ਵਿਆਹ ਕਰਵਾਏਗਾ। ਲੇਉਸ ਨੇ ਉਸ ਨੂੰ ਮਰਨ ਲਈ ਜੰਗਲ ਵਿਚ ਸੁੱਟ ਦਿੱਤਾ। ਲੇਕਿਨ ਉਸਦੇ ਨੌਕਰ ਨੇ ਉਸ ਨਾਲ ਧੋਖਾ ਕਰਕੇ ਉਸ ਨੂੰ ਕਿਸੇ ਬਘਿਆੜ ਰਾਹੀਂ ਕੌਰੀਨਥ ਦੇ ਰਾਜਾ ਪੌਲੀਬਸ ਅਤੇ ਰਾਣੀ ਮਿਰੋਪ ਦੇ ਹਵਾਲੇ ਕਰ ਦਿੱਤਾ। ਜਿਨ੍ਹਾਂ ਨੇ ਉਸ ਨੂੰ ਪਾਲ ਕੇ ਜਵਾਨ ਕੀਤਾ। ਓਡੀਪਸ ਵੱਡਾ ਹੋ ਕੇ ਇਕ ਜੰਗੀ ਅਭਿਆਸ ਦੌਰਾਨ ਲੇਓਸ ਨੂੰ ਮਾਰ ਕੇ ਜੋਕਾਸਟਾ ਨਾਲ ਵਿਆਹ ਕਰਵਾ ਲਿਆ। ਲੇਕਿਨ ਜਦੋਂ ਓਡੀਪਸ ਨੂੰ ਹਕੀਕਤ ਪਤਾ ਲੱਗਾ ਤਾਂ ਉਸ ਨੇ ਖੰਜਰ ਨਾਲ ਆਪਣੀਆਂ ਅੱਖਾਂ ਕੱਢ ਲਈਆਂ ਤੇ ਜੋਕਾਸਟਾ ਫਾਹਾ ਲੈ ਕੇ ਮਰ ਗਈ।

ਸਾਈਸੀਪਸ ਵੀ ਇਕ ਮਹਾਨ ਯੋਧਾ ਸੀ। ਉਹ ਪਲੋਨੈਸਸ ਵਿਖੇ ਈਲਸ ਦਾ ਰਹਿਣ ਵਾਲਾ ਸੀ। ਉਹ ਪੈਲੋਪ ਅਤੇ ਨਾਇਪ ਐਕਸੀਓਚੇ ਦੀ ਨਜਾਇਜ਼ ਔਲਾਦ ਸੀ। ਜੋ ਕਿ ਉਸ ਨੂੰ ਨੀਮੀਨ ਖੇਡ ਮੁਕਾਬਲੇ ਲਈ ਤਿਆਰ ਕਰਦਾ ਸੀ। ਉਸ ਨੂੰ ਉਸ ਦੇ ਮਤਰੇਏ ਭਰਾਵਾਂ ਐਟਰਸ ਅਤੇ ਥਾਈਸੈਸਟ ਨੇ ਖੂਹ ਵਿਚ ਸਿੱਟ ਕੇ ਮਾਰ ਦਿੱਤਾ ਸੀ। ਉਹਨਾਂ ਨੇ ਅਜਿਹਾ ਆਪਣੀ ਮਾਂ ਦੇ ਕਹਿਣ ਤੇ ਕੀਤਾ ਸੀ ਕਿਉਂਕਿ ਉਹਨਾਂ ਨੂੰ ਖਦਸਾ ਸੀ ਕਿ ਉਹ ਆਪਣੇ ਪਿਤਾ ਦਾ ਸਿਘਾਸਨ ਨਾ ਲੈ ਜਾਵੇ। ਪੈਲੋਪ ਵੱਲੋਂ ਉਹਨਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ। ਮਾਇਸੀਨ ਜਾ ਕੇ ਹੀਪੋਡੈਮੀਆ ਨੇ ਫਾਹਾ ਲੈ ਲਿਆ ਸੀ। ਸਾਇਸਪ ਦੀ ਮੌਤ ਦਾ ਕਾਰਨ ਪੈਲੋਪ ਨੂੰ ਮਿਲਿਆ ਸਰਾਪ ਮੰਨਿਆ ਜਾਂਦਾ ਹੈ।

ਭਾਰਤ ਦੇ ਪੁਰਾਤਨ ਧਾਰਮਿਕ ਗ੍ਰੰਥਾਂ ਵਿਚ ਵੀ ਬਲਤਾਕਾਰ ਦੇ ਅਨੇਕਾਂ ਹਵਾਲੇ ਮਿਲਦੇ ਹਨ। ਜਿਵੇਂ ਗੌਤਮ ਰੀਸ਼ੀ ਜਾਂ ਮਾਰਕੰਡਾ ਰੀਸ਼ੀ ਆਦਿਕ ਦੀਆਂ ਜੀਵਨੀਆਂ ਵਿਚ ਦਰਜ ਹੈ। ਲੇਕਿਨ ਭਾਰਤੀ ਧਾਰਮਿਕ ਗ੍ਰੰਥਾਂ ਦੇ ਰਚੇਤਿਆਂ ਵੱਲੋਂ ਸ਼ਰਧਾਵਸ ਬਲਾਤਕਾਰ ਦੇ ਸੰਕੇਤਾਂ ਨੂੰ ਉਸ ਪ੍ਰਕਾਰ ਸਪਸ਼ਟ ਰੂਪ ਵਿਚ ਨਹੀਂ ਉਲੇਖਿਆ ਗਿਆ, ਜਿਵੇਂ ਕਿ ਪੱਛਮੀ ਧਾਰਮਿਕ ਗ੍ਰੰਥਾਂ ਵਿਚ ਹੈ।

ਕੋਈ ਸਮਾਂ ਸੀ ਜਦੋਂ ਬਲਤਾਕਾਰ ਦਾ ਸ਼ਿਕਾਰ ਹੋਣ ਉਪਰੰਤ ਔਰਤ ਆਤਮਹੱਤਿਆ ਕਰਕੇ ਆਪਣਾ ਜੀਵਨ ਖਤਮ ਕਰ ਲਿਆ ਕਰਦੀ ਸੀ। ਲੇਕਿਨ ਆਹਿਸਤਾ ਆਹਿਸਤ ਔਰਤਾਂ ਵਿਚੋਂ ਇਹ ਸੋਚ ਮਨਫੀ ਹੋ ਰਹੀ ਹੈ। ਅਜੋਕੇ ਦੌਰ ਦੀ ਆਧੁਨਿਕ ਔਰਤ ਬਲਤਾਕਾਰ ਉਪਰੰਤ ਵੀ ਇੱਜ਼ਤ ਤੇ ਸਨਮਾਨ ਭਰਿਆ ਜੀਵਨ ਬਤੀਤ ਕਰ ਰਹੀਆਂ ਹਨ। ਤੇ ਬਲਾਤਕਾਰ ਦੀ ਘਟਨਾ ਨੂੰ ਇਕ ਭਿਆਨਕ ਖੁਆਬ ਸਮਝ ਕੇ ਭੁਲਾ ਦਿੰਦੀ ਹੈ। ਪਿਛਲੇ ਕੁਝ ਸਮਿਆਂ ਵਿਚ ਤਾਂ ਅਜਿਹੇ ਕੇਸ ਵੀ ਦੇਖਣ ਨੂੰ ਮਿਲੇ ਹਨ ਕਿ ਸਧਾਰਨ ਜੀਵਨ ਬਸਰ ਕਰ ਰਹੀਆਂ ਔਰਤ ਬਲਾਤਕਾਰ ਉਪਰੰਤ ਮੀਡੀਏ ਵੱਲੋਂ ਐਨੀਆਂ ਉਭਾਰੀਆਂ ਗਈਆਂ ਕਿ ਉਹ ਪਹਿਲਾਂ ਨਾਲੋਂ ਵੀ ਉੱਚੇ ਪੱਧਰ ਦਾ ਜੀਵਨ ਬਤੀਤ ਕਰਨ ਲੱਗੀਆਂ ਅਤੇ ਸਿਆਸਤ ਵਿਚ ਝੰਡੇ ਗੱਡਣ ਲੱਗੀਆਂ। ਈਮਰਾਨਾ, ਮੁਖਤਿਆਰ ਮਾਈ, ਡਾ: ਜਾਹਿਰਾ ਅਤੇ ਫੁਲਨ ਦੇਵੀ ਇਸ ਦੀਆਂ ਵਧੀਆਂ ਮਿਸਾਲਾਂ ਹਨ।

ਕੁਝ ਕੁ ਕੇਸਾਂ ਵਿਚ ਤਾਂ ਬਲਾਤਕਾਰ ਸਰਾਪ ਦੀ ਬਜਾਏ ਵਰਦਾਨ ਵੀ ਬਣ ਜਾਂਦਾ ਹੈ। ਇਸ ਕਿਸਮ ਦੇ ਵਾਕੇ ਮਸ਼ਹੂਰ ਅਤੇ ਅਮੀਰ ਬੰਦਿਆਂ ਨਾਲ ਵਾਪਰਦੇ ਹਨ ਤੇ ਸਧਾਰਨ ਔਰਤਾਂ ਬਲਾਤਕਾਰ ਦੀ ਧਮਕੀ ਦੇ ਉਨ੍ਹਾਂ ਤੋਂ ਮਨਇੱਛਤ ਕੰਮ ਕਰਵਾ ਲੈਂਦੀਆਂ ਹਨ। ਪਿਛੇ ਜਿਹੇ ਇੰਗਲੈਂਡ ਦੇ ਅੰਗਰੇਜ਼ੀ ਅਖਬਾਰਾਂ ਵਿਚ ਇਕ ਕਿੱਸਾ ਸਾਹਮਣੇ ਆਇਆ ਸੀ। ਇਕ ਬੇਰੋਜ਼ਗਾਰ ਨੌਜਵਾਨ ਕੁੜੀ ਨੇ ਕਿਸੇ ਵਿਆਹੇ ਅਮੀਰ ਬਿਜ਼ਨਸਮੈਨ ਨਾਲ ਸਬੰਧ ਬਣਾ ਲਏ। ਉਸ ਵਿਅਕਤੀ ਦੀਆਂ ਦੋ ਨੌਜਵਾਨ ਲੜਕੀਆਂ ਵੀ ਸਨ ਜੋ ਲਗਭਗ ਉਸਦੀ ਰਖੇਲ ਦੇ ਹਾਣਦੀਆਂ ਸਨ। ਉਸ ਲੜਕੀ ਨੇ ਗਿਣੀ-ਮਿਥੀ ਸਾਜ਼ਿਸ਼ ਅਧੀਨ ਉਸ ਵਿਪਾਰੀ ਖਿਲਾਫ ਫਿਲਮਾਂ, ਰਿਕਾਰਡਿਡ ਫੋਨ ਕਾਲਾਂ, ਟੈਕਸਟ ਮੈਸਿਜ਼, ਫੋਟੋਆਂ ਅਤੇ ਈ-ਮੇਲਾਂ ਆਦਿ ਸਾਰੇ ਸਬੂਤ ਇਕੱਠੇ ਕਰ ਲਏ ਤੇ ਫਿਰ ਪਹਿਲਾਂ ਤਾਂ ਕੁਝ ਦੇਰ ਬਲਾਤਕਾਰ ਦੀ ਧਮਕੀ ਦੇ ਕੇ ਉਸ ਤੋਂ ਪੌਂਡ ਕਢਾਉਂਦੀ ਰਹੀ, ਫਿਰ ਫਿਲਮਾਂ ਯੂਟਿਊਬ ’ਤੇ ਪਾ ਕੇ ਬਦਨਾਮੀ ਦੀ ਧਮਕੀ ਦਿੰਦੀ ਰਹੀ। ਅੱਕ ਕੇ ਇਕ ਦਿਨ ਉਸ ਵਿਅਕਤੀ ਨੇ ਆਪਣੀ ਅਸਲੀਅਤ ਆਪ ਹੀ ਨਸ਼ਰ ਕਰ ਦਿੱਤੀ ਤੇ ਮਾਮਲਾ ਅਦਾਲਤ ਵਿਚ ਲੈ ਗਿਆ, ਜਿਥੋਂ ਉਸ ਲੜਕੀ ਨੂੰ ਲੰਮੀ ਸਜ਼ਾ ਹੋਈ। ਇਸ ਪ੍ਰਕਾਰ ਕਈ ਵਾਰੀ ਇਹ ਔਰਤਾਂ ਲਈ ਹਥਿਆਰ ਵੀ ਬਣ ਜਾਂਦਾ ਹੈ।  

ਭਾਵੇਂ ਕਿ ਅੰਗਰੇਜ਼ਾਂ ਦਾ ਇਕ ਪ੍ਰਚੱਲਤ ਮੁਹਾਵਰਾ ਹੈ, “When the rape is unavoidable, then enjoy it.” ਮਤਲਬ ਕਿ ਜਦੋਂ ਜ਼ਬਰਜਿਨਾਹ ਨੂੰ ਰੋਕਣਾ ਅਸੰਭਵ ਹੋਵੇ ਤਾਂ ਉਸਦਾ ਆਨੰਦ ਮਾਣੋ। ਲੇਕਿਨ ਫਿਰ ਵੀ ਬਲਾਤਕਾਰ ਨੂੰ ਨਜਿੱਠਣ ਲਈ ਅੰਗਰੇਜ਼ਾਂ ਨੇ ਬਹੁਤ ਸਖਤ ਕਾਨੂੰਨ ਬਣਾਏ ਹਨ। ਇਕ ਵਾਰੀ ਬਲਾਤਕਾਰੀਆਂ ਦੀ ਸੂਚੀ ‘ਸੈਕਸ ਔਫੈਂਡਰ’ ਵਿਚ ਨਾਮ ਦਰਜ਼ ਹੋ ਜਾਵੇ ਤਾਂ ਸਮਝੋ ਮੁਜ਼ਰਮ ਦੀ ਜ਼ਿੰਦਗੀ ਖਤਮ। ਬਾਕੀ ਜ਼ੁਰਮਾਂ ਵਿਚ ਤਾਂ ਮੁਜ਼ਰਮ ਦੇ ਮਰਨ ਉਪਰੰਤ ਉਸਦਾ ਨਾਮ ਕਰਾਇਮ ਡੇਟੇ ਵਿਚੋਂ ਮਟੇਅ ਦਿੱਤਾ ਜਾਂਦਾ ਹੈ, ਪਰ ਬਲਾਤਕਾਰੀ ਦਾ ਤਾਂ ਉਸ ਦੇ ਮਰਨ ਤੋਂ ਬਾਅਦ 100 ਸਾਲ ਤੱਕ ਰੱਖਿਆ ਜਾਂਦਾ ਹੈ। ਬ੍ਰਤਾਨਵੀ ਜ਼ੇਲ੍ਹਾਂ ਵਿਚ ਤਾਂ ਬਲਾਤਕਾਰੀਆਂ ਨੂੰ ਤੰਗ ਵੀ ਬਹੁਤ ਕੀਤਾ ਜਾਂਦਾ ਹੈ। ਬਲਾਤਕਾਰ ਨੂੰ ਫਰੰਗੀ ਸਰਕਾਰ ਕਿੰਨੀ ਸਖਤੀ ਨਾਲ ਲੈਂਦੀ ਹੈ, ਇਸ ਦਾ ਅੰਦਾਜ਼ਾ ਮਨਿੰਦਰਪਾਲ ਸਿੰਘ ਕੋਹਲੀ ਦੇ ਕੇਸ ਤੋਂ ਲਾਇਆ ਜਾ ਸਕਦਾ ਹੈ। ਨਬਾਲਗ ਸਕੂਲੀ ਵਿਦਿਆਰਥਣ ਹੈਨਾ ਫੌਸਟਰ ਨਾਲ ਬਲਾਤਕਾਰ ਕਰਨ ਉਪਰੰਤ ਉਸ ਨੂੰ ਮਾਰ ਕੇ ਕੋਹਲੀ ਇੰਡੀਆ ਇਹ ਸੋਚ ਕੇ ਭੱਜ ਗਿਆ ਕਿ ਭਾਰਤ ਅਤੇ ਇੰਗਲੈਂਡ ਦਰਮਿਆਨ ਮੁਜ਼ਰਿਮ ਤਬਾਦਲਾ (extradition treaty) ਸੰਧੀ ਨਹੀਂ ਹੈ। ਲੇਕਿਨ ਜਦੋਂ ਕੋਹਲੀ ਦੇ ਨਿਪਾਲ ਵਿਚ ਹੋਣ ਬਾਰੇ ਪਤਾ ਲੱਗਿਆ ਤਾਂ ਫੌਸਟਰ ਪਰਿਵਾਰ ਨੇ ਭਾਰਤੀ ਸਰਕਾਰ ਤੋਂ ਬ੍ਰਤਾਨਵੀ ਪੁਲਿਸ ਰਾਹੀਂ ਕੋਹਲੀ ਨੂੰ ਇੰਗਲੈਂਡ ਦੀ ਅਦਾਲਤ ਵਿਚ ਪੇਸ਼ ਕਰਨ ਦੀ ਅਰਜ਼ੀ ਦਿੱਤੀ। ਸੰਧੀ ਨਾ ਹੋਣ ਕਾਰਨ ਉਹ ਨਾ ਮੰਨਜ਼ੂਰ ਹੋ ਗਈ। ਫਿਰ ਸੀ. ਪੀ. ਐਸ. (ਕ੍ਰਾਇਮ ਪ੍ਰੋਸੀਕਿਊਸ਼ਨ ਸਰਵਿਸ) ਨੇ ਇੰਟਰਪੋਲ ਨੂੰ ਇਹ ਦਲੀਲ ਦਿੱਤੀ ਕਿ ਕੋਹਲੀ ਦਾ ਕੇਸ ਆਮ ਕੇਸ ਨਹੀਂ ਹੈ ਤੇ ਮੀਡੀਏ ਵੱਲੋਂ ਐਨਾ ਹਾਈਲਾਇਟ ਕਰ ਦਿੱਤਾ ਗਿਆ ਹੈ ਕਿ ਜਿਸ ਨਾਲ ਬ੍ਰਤਾਨੀਆਂ ਵਿਚ ਜ਼ੁਰਮ ਵੱਧ ਜਾਣਗੇ। ਲੋਕੀ ਇਥੇ ਜ਼ੁਰਮ ਕਰਕੇ ਉਹਨਾਂ ਦੇਸ਼ਾਂ ਵਿਚ ਜਾ ਕੇ ਲੁੱਕ ਜਾਇਆ ਕਰਨਗੇ ਜਿਨ੍ਹਾਂ ਨਾਲ ਸਾਡੀ ਸੰਧੀ ਨਹੀਂ ਹੈ। ਇਸ ਪ੍ਰਕਾਰ ਇੰਟਰਪੋਲ ਨੇ ਇਸ ਨੂੰ ਆਪਣੀ ਇੱਜ਼ਤ ਦਾ ਮਸਲਾ ਬਣਾ ਕੇ ਕੋਹਲੀ ਨੂੰ ਭਾਰਤ ਤੋਂ ਲਿਆਉਣ ਅਤੇ ਸਜ਼ਾ ਦਿਵਾਉਣ ਵਿਚ ਸਫਲਤਾ ਹਾਸਿਲ ਕੀਤੀ। ਇਥੇ ਦਿਲਚਸਪ ਗੱਲ ਇਹ ਹੈ ਕਿ ਟੀ. ਸੀਰੀਅਜ਼ ਦੇ ਮਾਲਕ ਗੁਲਸ਼ਨ ਕੁਮਾਰ ਦੀ ਹੱਤਿਆ ਦੇ ਕੇਸ ਸਬੰਧਤ ਸੰਗੀਤਕਾਰ ਜੋੜੀ ਨਦੀਮ-ਸ਼ਰਵਨ ਵਾਲੇ ਨਦੀਮ ਨੂੰ ਭਾਰਤ ਸਰਕਾਰ ਇੰਗਲੈਂਡ ਤੋਂ ਲੱਖ ਯਤਨਾਂ ਬਾਵਜੂਦ ਵੀ ਅਸਮਰਥ ਰਹੀ ਹੈ।

ਇੰਗਲੈਂਡ ਅਤੇ ਅਮਰੀਕਾ ਦਾ ਪੁਰਾਤਨ ਕਾਨੂੰਨ ਇਕ ਮਰਦ ਵੱਲੋਂ ਔਰਤ ਨਾਲ ਜ਼ਬਰੀ ਕੀਤੇ ਸੰਭੋਗ ਨੂੰ ਬਲਾਤਕਾਰ ਮੰਨਦਾ ਹੁੰਦਾ ਸੀ। ਪਰ 20ਵੀਂ ਸਦੀ ਤੋਂ ਇਸ ਕਾਨੂੰਨ ਵਿਚ ਸੋਧ ਕਰਕੇ ਪਤਨੀ ਬਲਤਕਾਰ (Spousal rape) ਵੀ ਦਰਜ਼ ਕਰ ਦਿੱਤਾ ਗਿਆ ਹੈ। ਭਾਵੇਂ ਕਿ ਪੱਛਮੀ ਦੇਸ਼ ਇਹ ਭਲੀਭਾਂਤ ਜਾਣਦੇ ਹਨ ਕਿ ਵਿਆਹ ਦਾ ਮਤਲਬ ਆਪਣੇ ਸਾਥੀ ਨੂੰ ਆਪਣੇ ਤਨ, ਮਨ ਅਤੇ ਧਨ ਦੀ ਸਪੁਰਦਗੀ ਹੁੰਦੀ ਹੈ। ਪਰ ਫੇਰ ਵੀ ਔਰਤਾਂ ’ਤੇ ਹੋਣ ਵਾਲੇ ਜ਼ੁਰਮ ਤੇ ਮਾਰ-ਕੁਟਾਈ ਨੂੰ ਘੱਟ ਕਰਨ ਲਈ ਇਹ ਕਾਨੂੰਨ ਬਣਾਇਆ ਗਿਆ ਹੈ। ਮਜ਼ੇ ਦੀ ਗੱਲ ਤਾਂ ਇਸ ਕਾਨੂੰਨ ਵਿਚ ਇਹ ਵੀ ਹੈ ਕਿ ਭਾਵੇਂ ਸ਼ਰੀਰਕ ਸੰਬੰਧ ਨਾ ਵੀ ਬਣੇ ਹੋਣ ਤੇ ਮਰਦ ਔਰਤ ਨੂੰ ਉਕਸਾਉਂਦਾ ਹੀ ਰਿਹਾ ਹੋਵੇ, ਉਸ ਨੂੰ ਵੀ ਬਲਾਤਕਾਰ ਆਖਿਆ ਜਾਂਦਾ ਹੈ। ਇਸ ਬਾਰੇ ਸੋਲ ਵਾਚਟਲਰ ਦਾ ਕਥਨ ਹੈ, A marriage license should not be viewed as a license for a husband to forcibly rape his wife with impunity.”  ਯਾਨੀ ਸ਼ਾਦੀ ਦੇ ਲਾਇੰਸਸ ਨੂੰ ਇਸ ਨਜ਼ਰੀਏ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ ਕਿ ਪਤੀ ਪਤਨੀ ਨਾਲ ਜ਼ਬਰਜਿਨਾਹ ਕਰਦਾ ਰਹੇ ਤੇ ਸਜ਼ਾ ਮੁਕਤ ਰਹੇ। 

ਬਹਿਰਹਾਲ, ਔਰਤਾਂ ਵੱਲੋਂ ਇਸ ਕਾਨੂੰਨ ਦੀ ਦੁਰਵਰਤੋਂ ਨਾ ਕੀਤੀ ਜਾਵੇ (ਜਿਵੇਂ ਕਿ ਭਾਰਤ ਵਿਚ ਦਾਜ ਐਕਟ, 488 ਦੀ ਧਾਰਾ ਨੂੰ ਕੀਤਾ ਜਾਂਦਾ ਹੈ।), ਇਸ ਲਈ ਇਸ ਕਿਸਮ ਦੇ ਬਲਾਤਕਾਰ ਨੂੰ ਸਾਬਿਤ ਕਰਨਾ ਸਭ ਤੋਂ ਮੂਸ਼ਕਿਲ ਹੈ।ਇਸੇ ਲਈ ਕਾਨੂੰਨਦਾਨ ਅਕਸਰ ਆਖਦੇ ਹਨ, Rape is the easiest charge to make and the most difficult to prove

 ਅਪ੍ਰੈਲ 2004 ਵਿਚ ਲਾਗੂ ਹੋਏ ਕਾਮੁਕ ਅਪਰਾਧ ਐਕਟ 2003 ਤਹਿਤ ਇੰਗਲੈਂਡ ਅਤੇ ਵੇਲਜ਼ ਵਿਚ ਬਲਾਤਕਾਰ ਦੀ ਪ੍ਰੀਭਾਸ਼ਾ ਇਸ ਪ੍ਰਕਾਰ ਮੁਕੱਰਰ ਕੀਤੀ ਗਈ ਹੈ, ‘ਸੰਭੋਗ ਦੀ ਕਾਮਨਾ ਨਾਲ ਕਿਸੇ ਦੇ ਸ਼ਰੀਰ ਨੂੰ ਉਸਦੀ ਮਰਜ਼ੀ ਤੋਂ ਬਿਨਾਂ ਛੂਹਣਾ! ਜਾਂ ਸ਼ਰੀਰਕ ਛੇੜ-ਛਾੜ ਕਰਨੀ!’

ਵਰਣਨਯੋਗ ਹੈ ਕਿ ਬੇਸ਼ੱਕ ਗੁਪਤ ਅੰਗਾਂ ਦੀ ਮਿਲਣੀ ਨਾ ਵੀ ਹੋਈ ਹੋਵੇ ਤਾਂ ਵੀ ਇਰਦਾ-ਏ-ਬਲਤਾਕਾਰ ਤਹਿਤ ਇਸ ਜ਼ੁਰਮ ਦੀ ਉਨੀ ਹੀ ਸਜ਼ਾ ਹੈ। ਔਰਤ ਅਤੇ ਮਰਦ ਦੇ ਗੁਪਤ ਅੰਗਾਂ ਦੀ ਬਣਤਰ ਤੇ ਉਨ੍ਹਾਂ ਦੀ ਕਾਰਜਸ਼ੈਲੀ ਨੂੰ ਮੁੱਖ ਰੱਖਦਿਆਂ ਅੰਗਰੇਜ਼ੀ ਕਾਨੂੰਨ ਮੁਤਾਬਿਕ ਇਕ ਔਰਤ ’ਤੇ ਬਲਾਤਕਾਰ ਦਾ ਦੋਸ਼ ਨਹੀਂ ਲੱਗ ਸਕਦਾ। ਔਰਤ ਨੂੰ ਬਲਾਤਕਾਰ ਦੀ ਥਾਂ  ਵਰਗ  ਲਾਉਣ ਦੇ ਜ਼ੁਰਮ ਅਧੀਨ ਚਾਰਜ ਕੀਤਾ ਜਾਂਦਾ ਹੈ ਤੇ ਜ਼ੁਰਮ ਸਾਬਤ ਹੋਣ ’ਤੇ ਇਸ ਦੀ ਸਜ਼ਾ ਵੀ ਉਮਰ ਕੈਦ ਹੀ ਹੈ। ਬਾਸ਼ਰਤ ਹੈ ਕਿ ਮਰਦ ਦੀ ਸਹਿਮਤੀ ਤੋਂ ਬਿਨਾਂ ਸ਼ਰੀਰਕ ਮਿਲਣ ਹੋਇਆ ਹੋਵੇ ਚਾਹੇ ਉਹ ਚੁੰਮੀਆਂ ਦਾ ਅਦਾਨ-ਪ੍ਰਦਾਨ ਹੀ ਕਿਉਂ ਨਾ ਹੋਵੇ। ਔਰਤ ਵੱਲੋਂ ਔਰਤ ਨਾਲ, ਔਰਤ ਵੱਲੋਂ ਮਰਦ ਨਾਲ ਅਤੇ ਮਰਦ ਵੱਲੋਂ ਮਰਦ ਨਾਲ ਬਲਾਤਕਾਰ ਵਾਰੇ ਵੀ ਇਕ ਹੀ ਕਾਨੂੰਨ ਹੈ, ਲੇਕਿਨ ਕਾਨੂੰਨ ਬਲਾਤਕਾਰ ਦੀ ਸੰਗੀਨੀ ਨੂੰ ਨਿਰਧਾਰਿਤ ਕਰਨ ਲਈ ਬਲਾਤਕਾਰ ਨੂੰ ਕੁਝ ਸ਼੍ਰਣੀਆਂ ਵਿਚ ਵੰਡਦਾ ਹੈ। ਜਿਨ੍ਹਾਂ ਵਿਚੋਂ ਮੁੱਖ ਇਸ ਪ੍ਰਕਾਰ ਹਨ:-

ਜ਼ਬਰ-ਜਿਨਾਹ ਦੀਆਂ ਕਿਸਮਾਂ:-

ਹਿੰਸਕ ਬਲਾਤਕਾਰ (Violent Rape): ਹਿੰਸਕ ਬਲਾਤਕਾਰ ਉਹ ਹੁੰਦਾ ਹੈ ਜਿਸ ਵਿਚ ਜ਼ਬਰ-ਜਿਨਾਹ ਕਰਦੇ ਸਮੇਂ ਜਾਂ ਕਰਨ ਲਈ ਹਿੰਸਾ ਜਾਂ ਧਮਕੀਆਂ ਦਾ ਪ੍ਰਯੋਗ ਕੀਤਾ ਗਿਆ ਹੋਵੇ।ਇਸ ਵਿਚ ਸ਼ਰੀਰਕ ਆਕ੍ਰਮਣ ਤੋਂ ਇਲਾਵਾ ਕਿਸੇ ਅਜ਼ੀਜ ਨੂੰ ਨੁਕਸਾਨ ਪਹੁੰਚਾਉਣ ਦਾ ਡਰਾਵਾ ਦੇਣਾ ਵੀ ਸ਼ਾਮਿਲ ਹੁੰਦਾ ਹੈ। ਇਸ ਕਿਸਮ ਦੇ ਬਲਾਤਕਾਰ ਦੇ ਮਾਮਲੇ ਦੇ ਦਰਜ਼ ਹੋਣ ਦੇ ਚਾਨਸ ਬਹੁਤ ਘੱਟ ਹੁੰਦੇ ਹਨ। ਕਿਉਂਕਿ ਕਿ ਪੀੜਤ ਬਹੁਤ ਖੌਫਜ਼ਦਾ ਹੋ ਜਾਂਦਾ ਜਾਂ ਜਾਂਦੀ ਹੈ। ਜਿਵੇਂ ਕਿ ਪਿਛੇ ਜਿਹੇ ਭਾਰਤ ਵਿਚ ਹਰਿਆਣੇ ਦੇ ਸਾਬਕਾ ਡੀ. ਜੀ. ਪੀ. ਰਾਠੌਰ ਅਤੇ ਰੂਚਿਕਾ ਗਿਰਹੋਪਤਰਾ ਮਾਮਲਾ ਸਾਹਮਣੇ ਆਇਆ ਸੀ।ਇਹੀ ਕੇਸ ਕਿਸੇ ਬ੍ਰਤਾਨਵੀ ਅਦਾਲਤ ਵਿਚ ਹੁੰਦਾ ਤਾਂ ਉਸਦਾ ਅੰਜ਼ਾਮ ਕੁਝ ਹੋਰ ਹੁੰਦਾ।

ਪ੍ਰਸਤਾਵੀ ਬਲਾਤਕਾਰ ( Planed or Prposal Rape): ਪ੍ਰਸਤਾਵੀ ਬਲਾਤਕਾਰ ਉਹ ਹੁੰਦਾ ਹੈ ਜੋ, ਕਿਸੇ ਨੂੰ ਬਲੈਕਮੇਲ ਕਰਕੇ, ਮਜ਼ਬੂਰੀ ਦਾ ਫਾਇਦਾ ਉੱਠਾ ਕੇ ਜਾਂ ਲਾਲਚ ਦੇ ਕੇ ਸਰੀਰਕ ਸਬੰਧ ਬਣਾਉਣ ਲਈ ਰਾਜ਼ੀ ਕੀਤਾ ਗਿਆ ਹੋਵੇ। ਜਿਵੇਂ ਨੌਕਰੀ ਜਾਂ ਤਰੱਕੀ ਦੇਣਾ। ਮਾਡਲਿੰਗ ਅਤੇ ਫਿਲਮ ਲਾਇਨ ਵਿਚ ਇਸਦਾ ਕਾਫੀ ਪ੍ਰਚਲਨ ਹੈ, ਤੇ ਨੂੰ ਬੜੇ ਸਨਮਾਨ ਨਾਲ ‘ਕਾਸਟਿੰਗ ਕਾਊਚ’ ਕਿਹਾ ਜਾਂਦਾ ਹੈ। ਮੁੰਬਈ ਦੀਆਂ ਕਈ ਅਭਿਨੇਤਰੀਆਂ ਤਾਂ ਇਸਦਾ ਐਲਾਨ ਵੀ ਬੜੇ ਫਖਰ ਨਾਲ ਕਰਦੀਆਂ ਹਨ। ਮੋਨਿਕਾ ਬੇਦੀ ਅਤੇ ਮੰਦਾਕਿਨੀ ਬਾਰੇ ਤਾਂ ਸਭ ਜਾਣਦੇ ਹਨ।

ਨਾਬਾਲਗ ਬਲਾਤਕਾਰ (Statutory Rape): ਅੰਤਰਰਾਸ਼ਸ਼ਟਰੀ, ਰਾਸ਼ਟਰੀ ਅਤੇ ਇਲਾਕਾਈ ਸਰਕਾਰਾਂ ਦੇ ਆਪਣੇ ਇਲਾਕੇ ਅਤੇ ਉਥੋਂ ਦੇ ਵਾਸ਼ੀਦਿਆਂ ਦੇ ਮੁਤਾਬਕ ਨਾਬਾਲਗਾਂ ਅਤੇ ਬਾਲਗਾਂ ਦਾ ਨਿਖੇੜਾ ਕਰਨ ਲਈ ਇਕ ਉਮਰ ਨਿਰਧਾਰਤ ਕੀਤੀ ਜਾਂਦੀ ਹੈ। ਇਹ ਉਹ ਉਮਰ ਹੁੰਦੀ ਹੈ, ਜਦੋਂ ਕੋਈ ਵਿਅਕਤੀ ਆਪਣੇ ਜੀਵਨ ਦੇ ਫੈਸਲੇ ਖੁਦ ਕਰ ਸਕਦਾ ਹੁੰਦਾ ਹੈ।ਵੱਖ ਵੱਖ ਦੇਸ਼ਾਂ ਅਤੇ ਸਭਿਆਚਾਰਾਂ ਵਿਚ ਇਹ ਉਮਰ ਵੱਖੋ-ਵੱਖਰੀ ਹੈ। ਪੂਰਬੀ ਦੇਸ਼ਾਂ ਵਿਚ ਤਾਂ ਇਹ ਵੀ ਹੈ ਕਿ ਲੜਕੀ ਅਤੇ ਲੜਕੇ ਲਈ ਵੱਖੋ-ਵੱਖਰੀ ਉਮਰ ਨਿਰਧਾਰਿਤ ਕੀਤੀ ਜਾਂਦੀ ਹੈ। ਪਰ ਪੱਛਮੀ ਦੇਸ਼ਾਂ ਵਿਚ ਆਮ ਤੌਰ ’ਤੇ ਮੁੰਡੇ-ਕੁੜੀਆਂ ਤੇ ਇਕ ਉਮਰ ਹੀ ਲਾਗੂ ਹੁੰਦੀ ਹੈ। ਵੱਖ ਵੱਖ ਦੇਸ਼ਾਂ ਵਿਚ ਇਹ ਉਮਰ ਵੱਖੋ-ਵੱਖਰੀ, ਪਰ 12-21 ਸਾਲ ਦੇ ਦਰਮਿਆਨ ਹੁੰਦੀ ਹੈ। ਇਲਕਾਈ ਸਰਕਾਰ ਵੱਲੋਂ ਨਿਰਧਾਰਤ ਉਮਰ ਤੋਂ ਘੱਟ ਉਮਰ ਵਾਲੇ ਨਾਲ ਸੰਭੋਗ ਕਰਨਾ ਸਟੈਚਰੀ ਬਲਤਾਕਾਰ ਕਹਾਉਂਦਾ ਹੈ, ਭਾਵੇਂ ਕਿ ਇਹ ਸੰਭੋਗ ਸਹਿਮਤੀ ਨਾਲ ਹੀ ਕਿਉਂ ਨਾ ਹੋਇਆ ਹੋਵੇ।

ਵਾਕਿਫਕਾਰੀ ਬਲਾਤਕਾਰ (Acquaintance (or date) Rape) : ਵਾਕਿਫਕਾਰੀ ਬਲਾਤਕਾਰ ਅਰਥਾਤ ਡੇਟ ਰੇਪ ਉਸ ਨੂੰ ਕਹਿੰਦੇ ਹਨ ਜਦੋਂ ਬਲਤਾਕਾਰੀ ਆਪਣੇ ਸ਼ਿਕਾਰ ਨੂੰ ਨਿੱਜੀ ਤੌਰ ’ਤੇ ਜਾਣਦਾ ਹੁੰਦਾ ਹੈ। ਅਰਥਾਤ ਉਹ ਦੋਸਤ, ਆਸ਼ਕ, ਵਾਕਿਫਕਾਰ ਜਾਂ ਰਿਸ਼ਤੇਦਾਰ ਹੁੰਦਾ ਹੈ। ਇਸ ਪ੍ਰਕਾਰ ਦਾ ਬਲਾਤਕਾਰ ਸਾਬਿਤ ਕਰਨਾ ਬਹੁਤ ਕਠਿਨ ਹੁੰਦਾ ਹੈ ਤੇ ਮੁਜ਼ਰਿਮ ਉਚਿਤ ਅਤੇ ਲੋੜੀਂਦੇ ਸਬੂਤਾਂ ਦਾ ਘਾਟ ਕਾਰਨ ਅਕਸਰ ਬਰੀ ਹੋ ਜਾਇਆ ਕਰਦੇ ਹਨ। ਇਸ ਵਿਚ ਮੁਜ਼ਰਮ ਦੀ ਇਹੀ ਜ਼ਿਰਹਾ ਹੁੰਦੀ ਹੈ ਕਿ ਸਭ ਕੁਝ ਮਰਜ਼ੀ ਨਾਲ ਵਾਪਰਿਆ ਸੀ।

ਅਸਪਸ਼ਟ ਬਲਾਤਕਾਰ (Grey Rape) : ਇਸ ਕਿਸਮ ਦੇ ਬਲਾਤਕਾਰ ਵਿਚ ਜਾਂ ਤਾਂ ਪੀੜਤ ਬਲਾਤਕਾਰ ਸਮੇਂ ਉਸ ਦਾ ਆਨੰਦ ਲੈ ਰਿਹਾ ਹੁੰਦਾ/ਹੁੰਦੀ ਹੈ ਜਾਂ ਉਸ ਨੂੰ ਹੋਸ਼ ਹੀ ਨਹੀਂ ਹੁੰਦੀ ਜਾਂ ਬਲਤਾਕਾਰ ਅਤੇ ਪੀੜਤ ਦਰਮਿਆਨ ਰਜ਼ਾਮੰਦੀ ਜਾਂ ਮਨਾਹੀ ਸਪਸ਼ਟ ਨਹੀਂ ਹੁੰਦੀ।  ਪੀੜਤ ਬਲਾਤਕਾਰੀ ਨੂੰ ਆਪਣੀ ਅਸਹਿਮਤੀ ਸਪਸ਼ਟ ਰੂਪ ਵਿਚ ਉਜਾਗਰ ਨਹੀਂ ਕਰ ਸਕੀ/ਸਕਿਆ ਹੁੰਦਾ।

ਨਸ਼ਈ ਬਲਤਾਕਾਰ (Drug Rape) : ਕਿਸੇ ਨਾਲ ਉਸ ਸਮੇਂ ਸ਼ਰੀਰਕ ਸੰਬੰਧ ਬਣਾਏ ਜਾਣ ਜਦੋਂ ਉਹ ਕਿਸੇ ਵੀ ਪ੍ਰਕਾਰ ਦੇ ਨਸ਼ੇ ਦੇ ਪ੍ਰਭਾਵ ਅਧੀਨ ਹੋਵੇ ਤਾਂ ਇਸ ਕਿਸਮ ਦੇ ਬਲਾਤਕਾਰ ਨੂੰ ਡਰੱਗ ਰੇਪ ਕਿਹਾ ਜਾਂਦਾ ਹੈ। ਨਸ਼ੇ ਦੀ ਅਵਸਥਾ ਵਿਚ ਜਾਂ ਤਾਂ ਪੀੜਤ ਨੂੰ ਕੁਝ ਵੀ ਯਾਦ ਨਹੀਂ ਹੁੰਦਾ ਜਾਂ ਉਹ  ਬਲਾਤਕਾਰੀ ਦਾ ਵਿਰੋਧ ਕਰਨ ਤੋਂ ਅਸਮਰਥ ਹੁੰਦਾ/ਹੁੰਦੀ ਹੈ। ਇਸ ਕਿਸਮ ਦੇ ਬਲਾਤਕਾਰਾਂ ਵਿਚ ਅਕਸਰ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਪੀੜਤ ਨੂੰ ਮਾਮੂਲੀ ਜਾਂ ਬਿਲਕੁਲ ਕੁਝ ਵੀ ਯਾਦ ਨਹੀਂ ਹੁੰਦਾ। ਸ਼ਰਾਬ ਤੋਂ ਇਲਾਵਾ ਮਾਰਕੀਟ ਵਿਚ ਹੋਰ ਵੀ  Extessy, Ketamine, bwenzodiazepines ਆਦਿਕ ਰੰਗਹੀਣ ਤੇ ਸੁਗੰਧਹੀਣ ਨਸ਼ੀਲੇ ਪਦਾਰਥ ਉਪਲਵਧ ਹਨ। ਅਗਰ ਇਹ ਪਦਾਰਥ ਸ਼ਰਾਬ, ਸੋਡੇ ਜਾਂ ਕਿਸੇ ਹੋਰ ਤਰਲ ਪਦਾਰਥ ਵਿਚ ਮਿਲਾ ਦਿੱਤੇ ਜਾਣ ਤਾਂ ਪੀਣ ਵਾਲੇ ਨੂੰ ਇਨ੍ਹਾਂ ਦੀ ਹੋਂਦ ਦਾ ਉਕਾ ਹੀ ਅਹਿਸਾਸ ਨਹੀਂ ਹੁੰਦਾ। ਇਹ ਪਦਾਰਥ ਸੇਵਨ ਕਰਨ ਤੋਂ 15-20 ਮਿੰਟ ਬਾਅਦ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੰਦੇ ਹਨ ਅਤੇ ਇਹਨਾਂ ਦਾ ਪ੍ਰਭਾਵ 5-7 ਘੰਟੇ ਤੱਕ ਰਹਿੰਦਾ ਹੈ। ਕੁਝ ਕੇਸਾਂ ਵਿਚ ਤਾਂ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਨਸ਼ੇ ਦਾ ਅਸਰ 15-20 ਘੰਟੇ ਤੱਕ ਵੀ ਆਪਣੀ ਸਿਖਰ ’ਤੇ ਸੀ। ਇਹ ਨਸ਼ੀਲੇ ਪਦਾਰਥ ਸਿੱਧੇ ਦਿਲ ਅਤੇ ਦਿਮਾਗ ’ਤੇ ਅਸਰ ਕਰਦੇ ਹਨ ਤੇ ਸਿਹਤ ਲਈ ਬਹੁਤ ਹੀ ਘਾਤਕ ਹੁੰਦੇ ਹਨ। ਹੈਰਤ ਦੀ ਗੱਲ ਤਾਂ ਇਹ ਹੈ ਕਿ ਖੂਨ ਪਰਖ ਸਮੇਂ ਵੀ ਇਹਨਾਂ ਦੇ ਸਹੀ ਪੱਧਰ ਦਾ ਪਤਾ ਨਹੀਂ ਲਗਾਇਆ ਜਾਂ ਸਕਦਾ। ਬੇਸ਼ਕ ਪੀੜਤ ਨੂੰ ਨਸ਼ਾ ਧੋਖੇ ਨਾਲ ਪਿਲਾਇਆ ਗਿਆ ਹੋਵੇ ਜਾਂ ਉਸ ਨੇ ਆਪ ਉਸ ਦਾ ਸੇਵਨ ਕੀਤਾ ਹੋਵੇ, ਅਜਿਹੀ ਅਵਸਥਾ ਜਾਣੀ ਬੇਹੋਸ਼ੀ ਜਾਂ ਨੀਮ ਬੇਹੋਸ਼ੀ ਦੀ ਹਾਲਤ ਦਾ ਫਾਇਦਾ ਉਠਾ ਕੇ ਕੀਤਾ ਜਾਣ ਵਾਲਾ ਬਲਾਤਕਾਰ ਡਰੱਗ ਰੇਪ ਅਖਵਾਉਂਦਾ ਹੈ। ਪੱਛਮੀ ਦੇਸ਼ਾਂ ਵਿਚ ਅਜਿਹੀ ਕਿਸਮ ਦੇ ਬਲਾਤਕਾਰ ਜ਼ਿਆਦਾਤਰ ਕ੍ਰਿਸਮਿਸ ਦੇ ਸਮੇਂ ਘਟਦੇ ਹਨ। ਇਸ ਕਿਸਮ ਦੇ ਬਲਾਤਕਾਰ ਵਿਚ ਇਹ ਜ਼ਰੂਰੀ ਨਹੀਂ ਹੈ ਕਿ ਬਲਾਤਕਾਰੀ ਨੇ ਖੁਦ ਹੀ ਆਪਣੇ ਸ਼ਿਕਾਰ ਨੂੰ ਨਸ਼ਾ ਪਿਲਾਇਆ ਹੋਵੇ। ਪੀੜਤ ਵੱਲੋਂ ਖੁਦ ਵੀ ਨਸ਼ੇ ਦਾ ਸੇਵਨ ਕੀਤਾ ਹੋਇਆ ਹੋ ਸਕਦਾ ਹੈ ਜਾਂ ਬਲਾਤਕਾਰੀ ਖੁਦ ਨਸ਼ੇ ਦੇ ਪ੍ਰਭਾਵ ਅਧੀਨ ਹੋਵੇ। ਜਿਵੇਂ ਮਨਿੰਦਰਪਾਲ ਸਿੰਘ ਕੋਹਲੀ ਅਤੇ ਹਨਾ ਫੌਸਟਰ ਬਲਾਤਕਾਰ ਕੇਸ ਵਿਚ ਵਾਪਰਿਆ ਸੀ।

ਮਰਦਾਨਾ ਬਲਾਤਕਾਰ (Male Rape): ਮਰਦਾਨਾ ਬਲਾਤਕਾਰ ਵੀ ਉਨਾ ਹੀ ਸੰਗੀਨ ਹੈ ਜਿੰਨਾ ਕਿ ਮਹਿਲਾ ਬਲਾਤਕਾਰ। ਇਸ ਕਿਸਮ ਦੇ ਬਲਾਤਕਾਰ ਵਿਚ  ਇਹ ਜ਼ਰੂਰੀ ਨਹੀਂ ਹੈ ਕਿ ਮਰਦ ਵੱਲੋਂ ਹੀ ਮਰਦ ਨਾਲ ਕੁਕਰਮ ਕੀਤਾ ਗਿਆ ਹੋਵੇ। ਔਰਤ ਵੱਲੋਂ ਵੀ ਮਰਦ ਨਾਲ ਸ਼ਰੀਰਕ ਸੋਸ਼ਣ ਮਰਦਾਨਾ ਬਲਾਤਕਾਰ ਅਖਵਾਉਂਦਾ ਹੈ। ਇਸ ਦੀ ਸਜ਼ਾ ਵੀ ਮਹਿਲਾ ਬਲਤਾਕਾਰ ਜਿੰਨੀ ਹੀ ਹੁੰਦੀ।

ਸਮਲਿੰਗੀ ਬਲਾਤਕਾਰ (Homosexual Rape) : ਮਰਦ ਵੱਲੋਂ ਮਰਦ ਜਾਂ ਔਰਤ ਵੱਲੋਂ ਔਰਤ ਨਾਲ ਜਿਣਸੀ ਛੇੜਖਾਨੀਆਂ ਇਸ ਕਿਸਮ ਦੇ ਬਲਾਤਕਾਰ ਦੀ ਪ੍ਰੀਭਾਸ਼ਾ ਹੈ। ਇਹ ਮਾਮਲਾ ਗੇਅ ਜਾਂ ਲੈਜ਼ਬੀਅਨਾਂ ’ਤੇ ਲਾਗੂ ਹੁੰਦਾ ਹੈ ਤੇ ਇਸ ਨੂੰ ਸਾਬਤ ਕਰਨ ਦੀ ਸ਼ਰਤ ਹੈ ਕਿ ਦੋਸ਼ੀ ਜਾਂ ਪੀੜਤ ਦੋਨਾਂ ਵਿਚ ਘੱਟੋ-ਘੱਟ ਇਕ ਕਾਮ ਸਿੱਖਰ ’ਤੇ ਪਹੁੰਚਿਆ ਹੋਵੇ।

ਸਮੂਹਿਕ ਬਲਾਤਕਾਰ (Gang bang Rape): ਸਮੂਹਿਕ ਬਲਾਤਕਾਰ ਜਾਂ ਗੈਂਗ ਬੈਂਗ ਪੱਛਮੀ ਦੇਸ਼ਾਂ ਵਿਚ ਹਿੱਪੀ ਸਭਿਆਚਾਰ ਦੀ ਦੇਣ ਹੈ ਤੇ ਪੂਰਬ ਵਿਚ ਕਬੀਲਾ ਸਭਿਆਚਾਰ ਦੀ ਉਪਜ ਸੀ। ਇਸ ਕਿਸਮ ਦੇ ਬਲਾਤਕਾਰ ਬਦਲਾ ਲਊ ਭਾਵਨਾ ਨਾਲ ਕੀਤੇ ਜਾਂਦੇ ਹਨ। ਬਲਤਾਕਾਰ ਦੇ ਜ਼ੁਰਮ ਦਾ ਦਿਲਚਸਪ ਪਹਿਲੂ ਇਹ ਵੀ ਹੈ ਕਿ ਜਿੰਨਾ ਮੁਲ਼ਖਾਂ ਵਿਚ ਵੇਸਵਾਗਮਨੀ ਨੂੰ ਕਾਨੂੰਨੀ ਖੁੱਲ੍ਹ ਹੈ।ਉਥੇ ਬਲਾਤਕਾਰ ਦੀ ਦਰ ਬਹੁਤ ਘੱਟ ਹੁੰਦੀ ਹੈ।2004 ਵਿਚ ਹੋਮ ਆਫਿਸ ਦੇ ਅੰਕੜਿਆਂ ਮੁਤਾਬਿਕ ਯੂ.ਕੇ. ਵਿਚ 190,000 ਬਲਾਤਕਾਰ ਨਾਲ ਸੰਬੰਧਤ ਵਾਰਦਾਤਾਂ ਹੋਈਆਂ ਤੇ 47, 000 ਮਰਦ ਬਲਾਤਕਾਰੀ ਅਪਰਾਧਿਕ ਸੂਚੀ ਵਿਚ ਦਰਜ ਕੀਤੇ ਗਏ। ਹਿੰਦੋਸਤਾਨ ਵਿਚ ਇਸ ਦੀ ਮਿਸਾਲ ਫੂਲਨ ਦੇਵੀ ਅਤੇ ਬਨਵਾਰੀ ਦੇਵੀ (1992) ਆਦਿ ਦੇ ਕੇਸਾਂ ਅਤੇ ਵਿਸ਼ਵ ਪ੍ਰਸਿੱਧ ਚਾਰਲ ਅਰੋਜੋ (ਇਕ ਅਮਰੀਕਨ ਔਰਤ ਜਿਸ ਦੇ ਬਲਾਤਕਾਰ ਉੱਤੇ ਅਧਾਰਿਤ ਜੂਡੀ ਪੌਸਟਰ ਦੀ ਫਿਲਮ ‘ਦਾ ਅਕਿਊਜ਼ਡ’ ਬਣੀ ਹੈ।) ਕੇਸ ਵਿਚ ਦੇਖੀ ਜਾ ਸਕਦੀ ਹੈ। 

ਮਜੂਦਾ ਸਮੇਂ ਬ੍ਰਤਾਨੀਆਂ ਵਿਚ ਬਲਾਤਕਾਰ ਦੇ ਬਹੁਤੇ ਮਾਮਲੇ ਇਸ ਲਈ ਦਰਜ ਨਹੀਂ ਹੋ ਸਕਦੇ ਕਿਉਂਕਿ ਪੀੜਤ ਨੂੰ ਇਨਸਾਫ ਮਿਲਣ ਦੇ ਚਾਨਸ ਬਹੁਤ ਘੱਟ ਨਜ਼ਰ ਆਉਂਦੇ ਹਨ ਤੇ ਆਪਣਾ ਭਵਿੱਖ ਖਤਰੇ ਵਿਚ ਦਿਖਾਈ ਦਿੰਦਾ। ਸਭ ਤੋਂ ਵੱਡੀ ਗੱਲ ਕੇ ਬਲਾਤਕਾਰ ਉਪਰੰਤ ਅਦਾਲਤ ਵਿਚ ਵਕੀਲਾਂ ਵੱਲੋਂ ਪੁੱਠੇ ਸਿੱਧੇ ਸਵਾਲ ਕਰਕੇ ਪੀੜਤ ਨੂੰ ਜ਼ਲੀਲ ਕੀਤਾ ਜਾਂਦਾ ਹੈ। ਜਿਸ ਦੇ ਡਰੋਂ ਪੀੜਤ ਮਾਮਲਾ ਦਰਜ਼ ਕਰਵਾਉਣ ਤੋਂ ਝਿਜਕ ਜਾਇਆ ਕਰਦੀ ਹੈ। ਬਲਾਤਕਾਰ ਵਰਗੇ ਘਿਨਾਉਣੇ ਜ਼ੁਰਮ ਨੂੰ ਘੱਟ ਕਰਨ ਲਈ ਪੂਰੀ ਦੁਨੀਆ ਦੇ ਕਾਨੂੰਨਾਂ ਵਿਚ ਸੋਧ ਕਰਨ ਦੀ ਲੋੜ ਹੈ ਤੇ ਅਰਬੀ ਮੁਲਖਾਂ ਵਾਂਗ ਸਜ਼ਾ ਵਿਚ ਹੋਰ ਸਖਤਾਈ ਲਿਆਉਣ ਦੀ ਜ਼ਰੂਰਤ ਹੈ ਤਾਂ ਜੋ ਮਾਸੂਮ ਜ਼ਿੰਦਗੀਆਂ ਖਰਾਬ ਹੋਣ ਤੋਂ ਬਚ ਸਕਣ।

****

No comments:

Post a Comment