ਲੁੱਚਿਆਂ ਦਾ ਪੀਰ: ਡੀ ਐੱਚ ਲੌਰੈਂਸ ਤੇ ਉਸਦਾ ਨਾਵਲ ਲੇਡੀ ਚੈਟਰਲੀ’ਸ ਲਵਰ

ਅੰਗਰੇਜ਼ੀ ਦਾ ਸੰਸਾਰਪ੍ਰਸਿੱਧ ਸਾਹਿਤਕਾਰ ਡੀ. ਐੱਚ. ਲੌਂਰੈਸ(David Herbert Richards Lawrence) ਇੱਕ ਬਹੁਤ ਵੱਡੇ ਨਾਵਲਕਾਰ ਵਜੋਂ ਮਕਬੂਲ ਹੋਇਆ ਹੈਉਹ ਸਭ ਤੋਂ ਵੱਧ ਵਿਕਣ ਅਤੇ ਪੜ੍ਹਿਆ ਜਾਣ ਵਾਲਾ ਨਾਵਲਕਾਰ ਸੀ ਉਸਦੇ ਪ੍ਰਸਿੱਧ ਨਾਵਲ  Sons and Lovers, The Rainbow, The Trespasser, Women in Love and Lady Chatterley's Lover ਲੱਖਾਂ ਨਹੀਂ ਬਲਕਿ ਕਰੋੜਾਂ ਦੀ ਗਿਣਤੀ ਵਿਚ ਛਪ ਕੇ ਵਿਕੇ Lady Chatterley's Lover ਤਾਂ ਬਲੈਕ ਵਿਚ ਐਨਾ ਜ਼ਿਆਦਾ ਵਿਕਿਆ ਅਤੇ ਪੜ੍ਹਿਆ ਗਿਆ ਹੈ ਕਿ ਇਸ ਨਾਵਲ ਨੇ ਆਪਣੇ ਸਮੇਂ ਵਿਚ ਅਗਲੇ ਪਿਛਲੇ ਸਾਰੇ ਰਿਕਾਰਡ ਹੀ ਤੋੜ ਦਿੱਤੇ ਸਨ।।ਮੈਰੀਲੈਂਡ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ: ਮਾਇਕਲ ਸੁਕਇਰ ਅਨੁਸਾਰ, “DH Lawrence stands in the very front rank of English writers this century; unlike some other famous writers, however, he has always appealed to large popular audience as well as to students of literature, and his work still arouses passionate loyalties and fervent disagreements.”

ਲੌਰੈਂਸ ਦਾ ਜਨਮ ਆਰਥਰ ਜੌਹਨ ਲੌਰੈਂਸ ਦੇ ਘਰ 8 ਵਿਕਟੋਰੀਆ ਸਟਰੀਟ ਵਿਖੇ ਲੀਡੀਆ ਉਰਫ ਬਰੈਡਸ਼ਲ ਲੌਰੈਂਸ ਦੀ ਕੁੱਖੋਂ 11 ਸਤੰਬਰ 1885 ਵਿਚ ਈਸਟਵੁੱਡ, ਨੌਟਿੰਘਮਸ਼ਾਇਰ, ਇੰਗਲੈਂਡ ਵਿਚ ਹੋਈਆ ਸੀ।ਹੁਣ ਇਸ ਸਥਾਨਤੇ ਡੀ. ਐਚ. ਲੌਰੈਂਸ. ਜਨਮ ਸਥਾਨ ਅਜਾਇਬ ਘਰ ਹੈ।ਲੌਰੈਂਸ ਇਕ ਵਧੀਆ ਗਲਪਕਾਰ ਹੀ ਨਹੀਂ ਬਲਕਿ ਇਕ ਉੱਤਮ ਕਵੀ, ਸਰਬਸ੍ਰੇਸ਼ਟ ਨਾਟਕਾਰ, ਨਿਪੁੰਨ ਅਨੁਵਾਦਕ, ਪ੍ਰੋੜ ਆਲੋਚਕ ਅਤੇ ਉਮਦਾ ਚਿੱਤਰਕਾਰ ਵੀ ਸੀ।ਉਸਨੇ ਆਪਣੀਆਂ ਰਚਨਾਵਾਂ ਵਿਚ ਮਜ਼ਦੂਰ ਤਬਕੇ ਦੀ ਜ਼ਿੰਦਗੀ ਜਿਉਣ ਲਈ ਜਦੋ-ਜਹਿਦ ਅਤੇ ਅਮੀਰ ਤਬਕੇ ਦੀਆਂ ਕਾਮੁਕ ਅਤ੍ਰਿਪਤੀ ਕਾਰਨ ਪੈਦਾ ਹੁੰਦੀਆਂ ਸਮੱਸਿਆਵਾਂ ਨੂੰ ਛੋਹਿਆ ਹੈ। . ਐਮ. ਫੌਸਟਰ ਨੇ ਲੌਰੈਂਸ ਬਾਰੇ ਜ਼ਿਕਰ ਕਰਦਿਆਂ ਕਿਹਾ ਹੈ, "The greatest imaginative novelist of our generation."

ਲੌਰੈਂਸ ਦੇ ਕਾਮਾ ਜਮਾਤੀ ਪਿਛੋਕੜ ਅਤੇ ਉਸ ਦੇ ਮਾਪਿਆਂ ਦੀ ਅਕਸਰ ਹੁੰਦੀ ਅਣਬਣ ਉਸ ਦੇ ਮੁੱਢਲੇ ਸਾਹਿਤ ਲਈ ਮਸਾਲੇ ਵਜੋਂ ਕੰਮ ਆਈ।ਲੌਰੈਂਸ ਦਾ ਪਿਤਾ ਕੋਲੇ ਦੀਆਂ ਖਾਨਾ ਵਿਚ ਕੰਮ ਕਰਦਾ ਸੀ ਤੇ ਉਸਦਾ ਨਾਨਾ ਇਕ ਇੰਜਣ ਮਿਸਤਰੀ ਸੀ।ਉਸਦੀ ਮਾਤਾ ਇਕ ਸਕੂਲ ਅਧਿਆਪਿਕਾ ਸੀ। ਲੌਰੈਂਸ ਪੰਜ ਭੈਣ-ਭਰਾਵਾਂ ਵਿਚੋਂ ਚੌਥਾ ਨਿਆਣਾ ਸੀ
1891-98 ਵਿਚ ਲੌਰੈਂਸ ਨੇ ਬੇਇਉਵੇਲ ਬੋਰਡ ਸਕੂਲ (ਜਿਸਦਾ ਨਾਮ ਬਦਲ ਕੇ ਹੁਣ ਗ੍ਰੈਸਲੀ ਬੇਇਉਵੇਲ ਡੀ. ਐਚ. ਲੌਰੈਂਸ. ਪ੍ਰਾਇਮਰੀ ਸਕੂਲ ਰੱਖ ਦਿੱਤਾ ਗਿਆ ਹੈ।) ਤੋਂ ਵਿਦਿਆ ਹਾਸਿਲ ਕੀਤੀ ਤੇ ਨੌਟਿੰਘਮ ਹਾਈ ਸਕੂਲ ਤੋਂ 1898-1901 ਵਿਚ ਅਵੱਲ ਦਰਜ਼ੇ ਦਾ ਕਾਉਂਟੀ ਕੌਂਸਲ ਵਜੀਫਾ ਪ੍ਰਾਪਤ ਕੀਤਾ।1901ਵਿਚ ਤਿੰਨ ਮਹੀਨੇ ਉਸ ਨੇ ਕਲਰਕ ਵਜੋਂ ਇਕ ਫੈਕਟਰੀ (Haywood’s surgical appliance factory, Nottingham) ਵਿਚ ਨੌਕਰੀ ਕੀਤੀ। ਇਹਨੀ ਹੀ ਦਿਨੀਂ ਉਸ ਨੂੰ ਨਮੂਨੀਏ ਹੋ ਗਿਆ ਤੇ ਉਹ ਗੰਭੀਰ ਬਿਮਾਰ ਰਹਿਣ ਲੱਗਾ।ਇਸ ਕਾਰਨ ਉਸਦੀ ਨੌਕਰੀ ਵੀ ਉਸਦੇ ਹੱਥੋਂ ਚਲੀ ਗਈ। 
1902-6 ਵਿਚ ਲੌਰੈਂਸ ਨੇ ਬ੍ਰਿਟਿਸ਼ ਸਕੂਲ, ਈਸਟਵੁੱਡ ਤੋਂ ਕਿੰਗਜ਼ ਸਕੌਲਰਸ਼ਿਪ ਇਮਤਿਹਾਨ ਪ੍ਰਥਮ ਸ਼੍ਰੇਣੀ ਵਿਚ ਪਾਸ ਕੀਤਾ।ਇਸੇ ਦਰਮਿਆਨ ਉਸਦੀ ਜੈਸੀ ਚੈਬਰਸ ਨਾਲ ਦੋਸਤੀ ਹੋ ਗਈ, ਜਿਸ ਨੇ ਲੌਰੈਂਸ ਅੰਦਰ ਸਾਹਿਤ ਪੜ੍ਹਣ ਦਾ ਸ਼ੌਂਕ ਜਗਾਇਆ।1905-6 ਵਿਚ ਉਸਦਾ ਸਾਹਿਤ ਵੱਲ ਆਕਰਸ਼ਨ ਹੋਇਆ ਤੇ ਉਸਨੇ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ।1907 ਦੇਨੌਟਿੰਘਮ ਗਾਰਡੀਅਨਵਿਚ ਛਪੀ ਉਸਦੀ ਕਹਾਣੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਨੌਟਿੰਘਮ ਯੂਨੀਵਰਸਿਟੀ ਕਾਲਜ ਤੋਂ ਅਧਿਆਪਨ ਦੀ ਸਿਖਲਾਈ ਲੈ ਕੇ ਲੌਰੈਂਸ 1908 ਵਿਚ ਡੇਵਿਡਸਨ ਰੋਡ ਸਕੂਲ, ਕਰੌਇਡਨ, ਲੰਡਨ ਵਿਖੇ ਉਹ ਪੜ੍ਹਾਉਣ ਲੱਗ ਗਿਆ
ਜੈਸੀ ਚੈਬਰਸ ਵੱਲੋਂ The English Review ਦੇ ਸੰਪਾਦਕ ਫੋਰਡ ਹਰਮਨ ਹਫਰ ਨੂੰ ਲੌਰੈਂਸ ਦੀਆਂ ਭੇਜੀਆਂ ਕਵਿਤਾਵਾਂ ਨੇ ਲੌਰੈਂਸ ਲਈ ਵਿਸ਼ਾਲ ਪਾਠਕ ਵਰਗ ਪੈਦਾ ਕਰਨ ਵਿਚ ਕਾਫੀ ਸਹਾਇਤਾ ਕੀਤੀ। ਇਸੇ ਹੀ ਮੈਗਜ਼ੀਨ ਵਿਚ Odour of Chrysanthemums ਕਹਾਣੀ ਪ੍ਰਕਾਸ਼ਿਤ ਹੋਣ ਉਪਰੰਤ ਲੰਡਨ ਦੇ ਪ੍ਰਕਾਸ਼ਕਾਂ ਦਾ ਧਿਆਨ ਲੌਰੈਂਸ ਵੱਲ ਖਿੱਚਿਆ ਗਿਆ ਅਤੇ ਉਹ ਉਸ ਤੋਂ ਲਿਖਤਾਂ ਮੰਗਣ ਲੱਗ ਪਏ। ਇਥੇ ਹੀ ਉਸਨੇ ਆਪਣਾ ਪਹਿਲਾ ਨਾਵਲ Laetitia ਯਾਨੀThe White Peocock’ (ਚਿੱਟਾ ਮੋਰ) ਲਿਖਿਆ ਜੋ 1910 ਵਿਚ ਛਪਿਆ  ਤੇ ਉਸ ਤੋਂ ਕੁਝ ਹਫਤੇ ਬਾਅਦ ਲੌਰੈਂਸ ਦੀ ਮਾਂ ਦੀ ਕੈਂਸਰ ਦੀ ਬਿਮਾਰੀ ਨਾਲ ਮੌਤ ਹੋ ਗਈ, ਜਿਸਦੀ ਵਜ੍ਹਾ ਨਾਲ ਉਹ ਬੁਰੀ ਤਰ੍ਹਾਂ ਟੱਟ ਗਿਆ, ਕਿਉਂਕਿ ਉਹ ਆਪਣੀ ਮਾਤਾ ਨੂੰ ਬਹੁਤ ਸਨੇਹ ਕਰਦਾ ਸੀ।1911 ਵਿਚ ਬਿਮਾਰੀ ਦੇ ਕਾਰਨ ਉਸਨੇ ਮੰਜਾ ਫੜ੍ਹ ਲਿਆ ਤੇ ਨੌਕਰੀ ਛੱਡ ਦਿੱਤੀ। ਲੌਰੈਂਸ ਦੀ ਮਾਤਾ ਦੇ ਦਿਹਾਂਤ ਨੇ ਲੌਰੈਂਸ ਦੇ ਸਾਹਿਤ ਨੂੰ ਇਕ ਕੂਹਣੀ ਮੋੜ ਦਿੱਤਾ। ਉਸਨੇ ਆਪਣੀ ਹੀ ਜ਼ਿੰਦਗੀ ਉੱਤੇ ਅਧਾਰਿਤ ਨਾਵਲ Sons and Lovers ਲਿਖਿਆ, ਜੋ ਬਹੁਤ ਮਕਬੂਲ ਹੋਇਆ ਤੇ ਇਸੇ ਹੀ ਨਾਵਲ ਨੇ ਲੌਰੈਂਸ ਨੂੰ ਵੱਡੇ ਲੇਖਕਾਂ ਦੀ ਕਤਾਰ ਵਿਚ ਲਿਆ ਖੜ੍ਹਾ ਕੀਤਾ। 
1911 ਲੌਰੈਂਸ ਐਡਵਰਡ ਗ੍ਰੈਨਟ ਅਤੇ ਉਸਦੇ ਪੁੱਤਰ ਡੇਵਿਡ ਦੇ ਸੰਪਰਕ ਵਿਚ ਆਇਆ ਜਿਨ੍ਹਾਂ ਨੇ ਦੋਸਤ ਹੋਣ ਦੇ ਨਾਤੇ ਲੌਰੈਂਸ ਨੂੰ ਲਿਖਣ ਲਈ ਕਾਫੀ ਹੱਲਾ-ਸ਼ੇਰੀ ਦਿੱਤੀ।ਨੌਜਵਾਨ ਲੇਖਕ ਪੋਲ ਮੌਰਲ ਨੇ ਲੌਰੈਂਸ ਦੀ ਨਾਵਲ ਸ਼ੋਨਸ ੳਨਦ ਲ਼ੋਵੲਰਸ ਲਿਖਣ ਵਿਚ ਕਾਫੀ ਸਹਾਇਤਾ ਕੀਤੀ।ਲੌਰੈਂਸ ਦੀ ਇਕ ਸਹਾਇਕ ਅਧਿਆਪਕਾ ਹੈਲਨ ਕਰੂਕ ਨੇ ਆਪਣੇ ਅਸਫਲ ਪ੍ਰੇਮ ਦੀ ਗਾਥਾ ਲੌਰੈਂਸ ਨੂੰ ਸੁਣਾਈ, ਜਿਸਨੂੰ ਲੌਰੈਂਸ ਨੇ ਆਪਣੇ ਅਗਲੇ ਨਾਵਲ The Trespasser ਵਿਚ ਕੱਚੇ ਮਸਾਲੇ ਵਜੋਂ ਵਰਤਿਆ। 
ਨਵੰਬਰ 1911 ਵਿਚ  ਨਮੂਨੀਏ ਨੇ ਇਕ ਵਾਰ ਫੇਰ ਲੌਰੈਂਸ ਦੀ ਸਿਹਤਤੇ ਹੱਲਾ ਬੋਲਿਆ।ਥੋੜ੍ਹਾ ਸਿਹਤਯਾਬ ਹੋਣ ਉਪਰੰਤ ਲੌਰੈਂਸ ਨੇ ਅਧਿਆਪਨ ਦਾ ਕਿੱਤਾ ਤਿਆਗ ਦਿੱਤਾ ਤੇ ਕੁੱਲ ਵਕਤੀ ਲੇਖਕ ਬਣ ਗਿਆ।ਉਸਨੇ ਆਪਣੀ ਪੁਰਾਣੀ ਪ੍ਰੇਮਿਕਾ ਲੁਇਸ ਬੌਰੋਸ ਨਾਲ ਆਪਣੀ ਮੰਗਣੀ ਵੀ ਤੋੜ ਲਈ ਤੇ ਇਕੱਲਾ ਰਹਿਣ ਲੱਗਾ।ਇਸ ਉਪਰੰਤ ਲੌਰੈਂਸ ਬ੍ਰਿਮਿੰਘਮ ਯੂਨੀਵਰਸਿਟੀ ਵਿਚ ਆਧੁਨਿਕ ਭਾਸ਼ਾਵਾਂ ਦੀ ਇਕ ਪ੍ਰੋਫੈਸਰ ਦੋਸਤ ਫਰੀਡਾ ਵਿਕਲੇਅ ਨਾਲ 1912 ਵਿਚ ਜਰਮਨ ਚਲਾ ਗਿਆ ਤੇ ਉਹਨਾਂ ਦੇ ਪ੍ਰੇਮ ਸੰਬੰਧ ਬਣ ਗਏ। ਵਿਕਲੇਅ ਲੌਰੈਂਸ ਦੀ ਮੰਗੇਤਰ ਤੋਂ ਛੇ ਸਾਲ ਵੱਡੀ ਅਤੇ ਤਿੰਨ ਬੱਚਿਆਂ ਦੀ ਮਾਂ ਸੀ।ਇਥੇ ਹੀ ਲੌਰੈਂਸ ਨੂੰ ਬ੍ਰਤਾਨਵੀ ਜਾਸੂਸ ਹੋਣ ਦਾ ਇਲਜ਼ਾਮ ਲਾ ਕੇ ਗ੍ਰਿਫਤਾਰ ਵੀ ਕੀਤਾ ਗਿਆ ਤੇ ਉਹ ਫਰੀਡਾ ਦੇ ਪਿਤਾ ਵੱਲੋਂ ਕੀਤੀ ਤਫਤੀਸ਼ ਦੀ ਮਦਦ ਨਾਲ ਬਰੀ ਹੋ ਸਕਿਆ। 
ਇਸ ਤਜ਼ਰਬੇ ਅਤੇ ਵਿਸ਼ਵ ਯੁੱਧ ਦੇ ਪ੍ਰਣਾਮ ਨੂੰ ਅਧਾਰ ਬਣਾ ਕੇ ਲੌਰੈਂਸ ਨੇ ਕਈ ਕਵਿਤਾਵਾਂ ਵੀ ਲਿਖੀਆਂ, ਜਿਵੇਂ Look! We Have Come Through (1917) ਆਦਿ।ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਹੀ ਲੌਰੈਂਸ ਤੇ ਫਰੀਡਾ ਦੋਨੋਂ ਵਾਪਿਸ ਇੰਗਲੈਂਡ ਗਏ। ਵਿਕਲੇਅ ਨਾਲ ਲੌਰੈਂਸ ਨੇ 13 July 1914 ਵਿਚ ਇੰਗਲੈਂਡ ਵਿਖੇ ਵਿਆਹ ਕਰਵਾ ਲਿਆ
ਇੰਗਲੈਂਡ ਵਿਚ ਰਹਿੰਦਿਆਂ ਲੌਰੈਂਸ ਨੇ ਡੋਰਾ ਮਾਰਸਡਨ, ਟੀ. ਐਸ. ਇਲੀਅਟ, ਐਜ਼ਰਾ ਪੌਂਡ ਵਰਗੇ ਲੇਖਕਾਂ ਨਾਲ ਮਿੱਤਰਤਾ ਗੰਢੀ, ਜੋ ਉਸ ਸਮੇਂ The Egoist ਮੈਗਜ਼ੀਨ ਨਾਲ ਜੁੜੇ ਹੋਏ ਸਨ। ਇਸ ਮੈਗਜ਼ੀਨ ਨੇ ਵੀ ਲੌਰੈਂਸ ਦੀਆਂ ਬਹੁਤ ਸਾਰੀਆਂ ਰਚਨਾਵਾਂ ਨੂੰ ਛਾਪਿਆ
ਇਸ ਤੋਂ ਮਗਰੋਂ ਫੌਜ਼ ਵੱਲੋਂ ਲੌਰੈਂਸ ਨੂੰ ਨਿਰੰਤਰ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਤੇ ਅੰਤ 1917 ਦੇ ਆਖੀਰ ਵਿਚ ਉਸਨੂੰ Defence of the Realm Act (DORA) ਅਧੀਨ ਸਿਰਫ ਤਿੰਨ ਦਿਨਾਂ ਦੇ ਨੋਟਿਸਤੇ ਕੌਰਨਵਾਲ ਛੱਡ ਜਾਣ ਦਾ ਹੁਕਮ ਕੀਤਾ ਗਿਆ। ਇਸ ਸਾਰੀ ਕਾਰਵਾਈ ਨੂੰ ਲੌਰੈਂਸ ਨੇ ਆਪਣੇ ਅਸਟਰੇਲੀਅਨ ਨਾਵਲ Kangaroo, 1923 ਵਿਚ ਹੂ-ਬਾ-ਹੂ ਦਰਜ਼ ਕੀਤਾ ਹੈ
1915 ਵਿਚ ਲੌਰੈਂਸ ਨੇਦਾ ਰੇਨਬੋਓਤੇ 1917 ਵਿਚ ਖੜਕਵਾਂ ਨਾਵਲਵੂਮਨ ਇੰਨ ਲਵਲਿਖਿਆ ਤਾਂ ਕੋਈ ਉਸਨੂੰ ਛਾਪਣ ਲਈ ਤਿਆਰ ਨਾ ਹੋਇਆ।ਲੌਰੈਂਸ ਚੜ੍ਹਦੇ ਤੋਂ ਚੜ੍ਹਦਾ ਸਾਹਿਤ ਰਚਦਾ ਗਿਆ ਤੇ ਦੇਸ਼ ਵਿਦੇਸ਼ਾਂ ਵਿਚ ਘੁੰਮਦਾ ਰਿਹਾ।ਇਟਲੀ ਲੌਰੈਂਸ ਦੀ ਮਨਪਸੰਦ ਸੈਰਗਾਹ ਵਾਲੀ ਜਗ੍ਹਾ ਸੀ
1918 ਦੇ ਕੁਝ ਮੁਢਲੇ ਹਫਤੇ ਲੌਰੈਂਸ ਨੇ ਬ੍ਰਿਕਸ਼ਾਇਰ ਦੇ ਇਕ ਛੋਟੇ ਜਿਹੇ ਪਿੰਡ ਹਰਮਿਟੇਜ਼ ਵਿਖੇ ਬਤੀਤ ਕੀਤੇ। ਫਿਰ ਉਹ ਲਗਭਗ ਇਕ ਸਾਲ (ਮੱਧ 1918-ਮੁੱਢ 1919) ਮਾਉਟੇਨ ਕੌਟੇਜ਼, ਡਰਬੀਸ਼ਾਇਰ ਵਿਖੇ ਰਿਹਾ, ਜਿਥੇ ਉਸਨੇ ਕਾਵਿ ਰਚਨਾਵਾਂ ਅਤੇ ਕਹਾਣੀ ਸੰਗ੍ਰਹਿ The Wintry Peacock ਲਿਖਿਆ। 
ਨਵੰਬਰ 1919 ਵਿਚ ਲੌਰੈਂਸ ਸਦਾ ਲਈ ਇੰਗਲੈਂਡ ਛੱਡ ਗਿਆ ਤੇ ਉਸਨੇ ਦੱਖਣੀ ਇਟਲੀ, ਸਿਸਲੀ, ਸ਼੍ਰੀ ਲੰਕਾ, ਅਸਟਰੇਲੀਆ, ਮੈਕਸਿਕੋ, ਨਿਉ ਮੈਕਸਿਕੋ, ਫਰਾਂਸ, ਜਰਮਨ ਅਤੇ ਭਾਰਤ ਦੇ ਉਸਨੇ ਦੌਰੇ ਕੀਤੇ।ਜਿਸ ਸਦਕਾ ਲੌਰੈਂਸ ਦਾ ਨਾਮ ਅੰਗਰੇਜ਼ੀ ਦੇ ਸਰਵੋਤਮ ਸਫਰੀ ਲੇਖਕਾਂ ਵਿਚ ਫਰਿਹਿਸ਼ਤ ਵਿਚ ਅਵੱਲ ਦਰਜ਼ੇਤੇ ਆਉਂਦਾ ਹੈ।ਲੌਰੈਂਸ ਦੁਆਰਾ ਰਚਿਤ ਪੁਸਤਕਾਂ ਦੀ ਸੂਚੀ ਇਸ ਪ੍ਰਕਾਰ ਹੈ:-
ਨਾਵਲ:  Women in Love (1920), The Lost Girl (1920) , Aaron's Rod (1922), Kangaroo (1923), The Boy in the Bush (1924), The Plumed Serpent (1926), Lady Chatterley's Lover (1928), The Escaped Cock (1929) (later re-published as The Man Who Died), The Virgin and the Gypsy (1930)

ਕਹਾਣੀ ਸੰਗ੍ਰਿਹ: The Odour of Chrysanthemums (1914), The Prussian Officer and Other Stories (1914), England, My England and Other Stories (1922), The Horse Dealer's Daughter (1922), The Fox, The Captain's Doll, The Ladybird (1923), St Mawr and other stories (1925), The Woman who Rode Away and other stories (1928), The Rocking-Horse Winner (1926), The Virgin and the Gipsy and Other Stories (1930) (The Virgin and the Gypsy was published after he died as a novella.), Delilah and Mr. Bircumshaw, Love Among the Haystacks and other stories (1930), Collected Stories (1994), The Princess.


ਭਾਵੇਂ ਕਿ ਲੌਂਰੈਸ ਇਕ ਨਾਵਲਕਾਰ ਵਜੋਂ ਪ੍ਰਸਿੱਧ ਹੋਇਆ ਹੈ, ਪਰ ਉਸਨੇ 800 ਦੇ ਕਰੀਬ ਕਵੀਤਾਵਾਂ ਵੀ ਲਿਖੀਆਂ ਹਨ। ਉਸਦੀ ਪਹਿਲੀ ਕਵਿਤਾ 1904 ਵਿਚ ਛਪੀ ਸੀ। Old and Dreams Nascent ਉਸਦੀਆਂ ਮੁਢਲੇ ਦੌਰ ਵਿਚ The English Review ਵੱਲੋਂ ਛਾਪੀਆਂ ਰਚਨਾਵਾਂ ਹਨ।ਲੌਰੈਂਸ ਆਪਣੀਆਂ ਰਚਨਾਵਾਂ ਵਿਚ ਜ਼ਿਆਦਾਤਰ ਆਪਣੇ ਜਾਤੀ ਤਜ਼ਰਬਿਆਂ ਨੂੰ ਹੀ ਪਰੋਇਆ ਕਰਦਾ ਸੀ। ਮਿਸਾਲ ਵਜੋਂ ਨਿਮਨ ਕਵਿਤਾ ਵਾਚੀ ਜਾ ਸਕਦੀ ਹੈ:

It was the flank of my wife
I touched with my hand, I clutched with my hand,
rising, new-awakened from the tomb!
It was the flank of my wife
whom I married years ago
at whose side I have lain for over a thousand nights
and all that previous while, she was I, she was I;
I touched her, it was I who touched and I who was touched.
--  New Heaven and Earth

ਪਹਿਲੀ ਸੰਸਾਰ ਜੰਗ ਨੇ ਬਹੁਤ ਸਾਰੇ ਕਵੀਆਂ ਅਤੇ ਲੇਖਕਾਂ ਦੀਆਂ ਲਿਖਤਾਂਤੇ ਆਪਣਾ ਅਸਰ ਪਾਇਆ। ਲੌਰੈਂਸ ਵੀ ਇਸ ਸਾਕੇ ਤੋਂ ਪ੍ਰਭਾਵਿਤ ਹੋਣ ਤੋਂ ਰਹਿ ਨਾ ਸਕਿਆ ਤੇ ਉਸਨੇ ਵਾਲਟ ਵਿਟਮੈਨ ਤੋਂ ਪ੍ਰੇਰਣਾ ਲੈ ਕੇ ਕਈ ਅਜ਼ਾਦ ਨਜ਼ਮਾਂ ਲਿਖੀਆਂ। ਲੌਰੈਂਸ ਆਪਣੇ ਨਾਵਲਾਂ ਨੂੰ ਕਈ ਕਈ ਵਾਰ ਲਿਖ ਕੇ ਸੋਧਿਆ ਕਰਦਾ ਸੀ। ਇਹ ਪ੍ਰਕ੍ਰਿਆ ਉਸਦੀ ਕਵਿਤਾਵਾਂ ਵੱਲ ਵੀ ਰਹੀ। ਉਸਨੇ ਆਪਣੇ ਮੁਢਲੇ ਦੌਰ ਵਿਚ ਲਿਖੀਆਂ ਕਵੀਤਾਵਾਂ ਨੂੰ ਸੋਧ ਕੇ 1928 ਵਿਚ ਪੁਨਰ ਪ੍ਰਕਾਸ਼ਿਤ ਕਰਵਾਇਆ। ਉਸਦੀ ਦੀਆਂ ਵਧੇਰੇ ਕਵਿਤਾਵਾਂ ਵਿਚ ਕੁਦਰਤ, ਪਸ਼ੂ-ਪੰਛੀ, ਪੌਦੇ ਅਤੇ ਪ੍ਰਕ੍ਰਿਤੀ ਵਰਣਨ ਮਿਲਦਾ ਹੈ। ਉਦਾਰਹਣ ਵਜੋਂ Birds Beasts and Flowers, Sand, Tortoises, Snake ਆਦਿ ਕਵਿਤਾਵਾਂ ਪੜ੍ਹੀਆਂ ਜਾ ਸਕਦੀਆਂ ਹਨ

In the deep, strange-scented shade of the great dark carob tree
I came down the steps with my pitcher
And must wait, must stand and wait, for there he was at the trough before me.
--  Snake

ਭਾਵੇਂ ਕਿ ਲੌਰੈਂਸ ਨੇ ਆਪਣੀ ਜ਼ਿੰਦਗੀ ਦਾ ਮਹੱਤਵਪੂਰਨ ਸਮਾਂ ਵਿਦੇਸ਼ਾਂ ਵਿਚ ਬਿਤਾਇਆ ਹੈ। ਪਰ ਇੰਗਲੈਂਡ ਹਮੇਸ਼ਾਂ ਉਸਦੇ ਅੰਦਰ ਦਿਲ ਬਣਕੇ ਧੜਕਦਾ ਰਿਹਾ ਹੈ, ਜੋ ਕਿ ਉਸਦੀਆਂ ਬਹੁਤ ਸਾਰੀਆਂ ਰਚਨਾਵਾਂ ਵਿਚੋਂ ਵੀ ਵਿਦਮਾਨ ਹੁੰਦਾ ਹੈ।ਲੌਰੈਂਸ ਨੂੰ ਆਪਣੀ ਮਾਤਭੂਮੀ ਨਾਲ ਅਥਾਹ ਪਿਆਰ ਸੀ ਇਸੇ ਕਾਰਨ ਉਸਦੀਆਂ ਵਧੇਰੇ ਰਚਨਾਵਾਂ ਉਸਦੇ ਜਨਮ ਸਥਾਨ ਦੇ ਇਰਦ-ਗਿਰਦ ਹੀ ਘੁੰਮਦੀਆਂ ਹਨ। ਉਹ ਆਪਣੀ ਜਨਮ ਭੂਮੀ ਨੂੰਹਿਰਦੇ ਅੰਦਰ ਵਸਦਾ ਦੇਸ਼ਗਰਦਾਨਦਾ ਹੁੰਦਾ ਸੀ।ਇਸੇ ਵਜ੍ਹਾ ਕਰਕੇ ਉਹ ਆਪਣੀਆਂ ਕ੍ਰਿਤਾਂ ਵਿਚ ਆਪਣੀ ਇਲਾਕਾਈ ਜ਼ੁਬਾਨ ਦਾ ਬਹੁਤ ਇਸਤੇਮਾਲ ਕਰਿਆ ਕਰਦਾ ਸੀ।ਮਿਸਾਲ ਵਜੋਂ ਹੇਠਲੀ ਕਵਿਤਾ ਪੜ੍ਹੀ ਜਾ ਸਕਦੀ ਹੈ:-

Tha thought tha wanted ter be rid o' me.
'Appen tha did, an' a'.
Tha thought tha wanted ter marry an' se
If ter couldna be master an' th' woman's boss,
Tha'd need a woman different from me,
An' tha knowed it; ay, yet tha comes across
Ter say goodbye! an' a'.
--  The Drained Cup

ਲੌਰੈਂਸ ਦੁਆਰਾ ਰਚਿਤ ਕਾਵਿ ਸੰਗ੍ਰਿਹਾਂ ਦੀ ਸੂਚੀ ਇਸ ਪ੍ਰਕਾਰ ਹੈ:- Love Poems and others (1913), Amores (1916), Look! We have come through! (1917), New Poems (1918), Bay: a book of poems (1919), Tortoises (1921), Birds, Beasts and Flowers (1923), The Collected Poems of D H Lawrence (1928), Pansies (1929), Nettles (1930), Last Poems (1932), Fire and other poems (1940), The Complete Poems of D H Lawrence (1964), The White Horse (1964), D. H. Lawrence: Selected Poems (1972)

ਲੌਰੈਂਸ ਨੇ ਅਨੇਕਾਂ ਨਾਟਕ ਲਿਖ ਕੇ ਆਪਣੀ ਨਾਟਕ ਕਲਾ ਦੀ ਵੀ ਅੱਛੀ ਖਾਸੀ ਧਾਕ ਜਮਾਈ ਹੋਈ ਸੀ। ਉਸਦੇ ਨਾਟਕਾਂ ਦਾ ਵੇਰਵਾ ਇਸ ਪ੍ਰਕਾਰ ਹੈ:- The Daughter-in-Law (1912), The Widowing of Mrs Holroyd (1914), Touch and Go (1920), David (1926), The Fight for Barbara (1933), A Collier's Friday Night (1934), The Married Man (1940), The Merry-Go-Round (1941), The Complete Plays of D H Lawrence (1965), The Play


ਸਾਹਿਤ ਪ੍ਰਤਿ ਲੌਰੈਂਸ ਬਹੁਤ ਹੀ ਸੰਜ਼ਿਦਾ ਅਤੇ ਤੀਖਣ ਬੁੱਧੀ ਦਾ ਮਾਲਕ ਸੀ। ਉਸ ਵੱਲੋਂ ਦੁਸਰੇ ਸਾਹਿਤਕਾਰਾਂ ਦੇ ਸਾਹਿਤ ਉੱਤੇ ਕੀਤੀ ਤਨਕੀਦ ਕਾਬਲ--ਤਾਰੀਫ ਹੈ। ਜਿਸ ਦੀਆਂ ਮਿਸਾਲਾਂ Study of Thomas Hardy and Other Essays and Studies in Classic American Literature ਵਿਚ ਦੇਖਣ ਨੂੰ ਮਿਲਦੀਆਂ ਹਨ।ਲੌਰੈਂਸ ਦੀਆਂ ਆਲੋਚਨਾਤਮਕ ਪੁਸਤਕਾਂ:- Study of Thomas Hardy and other essays (1914, Movements in European History (1921), Psychoanalysis and the Unconscious and Fantasia of the Unconscious (1921/1922), The Bogey Between the Generations (1929), Virginia Quarterly Review, Nobody Loves Me (1930), Virginia Quarterly Review, Apocalypse and the writings on Revelation (1931), Phoenix: The Posthumous Papers of D. H. Lawrence (1936), Phoenix II: Uncollected, Unpublished and Other Prose Works by D. H. Lawrence (1968), Introductions and Reviews 2004, Selected Letters
ਸਫਰਨਾਮੇ:- Twilight in Italy and Other Essays (1916), Sea and Sardinia (1921), Mornings in Mexico (1927), Tauris Parke Paperbacks, 2009, Sketches of Etruscan Places and other Italian essays (1932)

 ਅਨੁਵਾਦ ਅਤੇ ਫੁਟਕਲ:- Lev Isaakovich Shestov All Things are Possible (1920) , Ivan Alekseyevich Bunin The Gentleman from San Francisco (1922), Giovanni Verga Mastro-Don Gesualdo (1923),Giovanni Verga Little Novels of Sicily (1925),Giovanni Verga Cavalleria Rusticana and other stories (1928), Antonio Francesco Grazzini The Story of Doctor Manente (1929), The Letters of D. H. Lawrence, with index, Volume VIII, 2001, Selected Letters of D H Lawrence 1997


ਫਰਵਰੀ 1922 ਵਿਚ ਲੌਰੈਂਸ ਅਮਰੀਕਾ ਸੈਂਟਲ ਹੋਣ ਦੇ ਮਕਸਦ ਨਾਲ ਯੁਰਪ ਛੱਡ ਗਿਆ।ਕੁਝ ਦੇਰ ਸਿਲੋਨ ਰਹਿਣ ਬਾਅਦ ਉਹ ਅਸਟਰੇਲੀਆ ਚਲਾ ਗਿਆ। ਉਸ ਉਪਰੰਤ ਉਹ ਕੁਝ ਦੇਰ ਦੱਖਣੀ ਵੇਲਜ਼ ਵਿਚ ਰਿਹਾ, ਜਿਥੇ ਰਹਿ ਕੇ ਉਸਨੇ ਆਪਣਾ Kangaroo ਨਾਵਲ ਲਿਖੀਆ।ਅੰਤ ਘੁੰਮਦਾ-ਘੁੰਮਾਉਂਦਾ ਉਹ ਸਤੰਬਰ 1922 ਵਿਚ ਅਮਰੀਕਾ ਚਲਾ ਗਿਆ ਜਿਥੇ ਉਹ ਦੋ ਸਾਲ ਰਿਹਾ।1923 ਵਿਚ ਉਹ ਥੋੜ੍ਹੇ ਸਮੇਂ ਲਈ ਇੰਗਲੈਂਡ ਆਇਆ ਪਰ ਜਲਦ ਹੀ ਵਾਪਿਸ ਅਮਰੀਕਾ ਮੁੜ ਗਿਆ।ਮਾਰਚ 1925 ਵਿਚ ਉਸਨੂੰ ਮਲੇਰੀਏ ਨੇ ਜਕੜ ਲਿਆ।ਥੋੜ੍ਹਾ ਤੰਦਰੁਸਤ ਹੋਣ ਬਾਅਦ ਉਹ ਫਿਰ ਯੁਰਪ ਚਲਾ ਗਿਆ। ਪਰ ਇਸ ਅਵਸਥਾ ਵਿਚ ਉਸਦੀ ਸਿਹਤ ਉਸਨੂੰ ਵਧੇਰੇ ਯਾਤਰਾ ਕਰਨ ਦੀ ਇਜ਼ਾਜਤ ਨਹੀਂ ਸੀ ਦਿੰਦੀ

ਇਕ ਵਧੀਆ ਸਾਹਿਤਕਾਰ ਹੋਣ ਦੇ ਨਾਲ ਨਾਲ ਲੌਰੈਂਸ ਇਕ ਵਧੀਆ ਚਿੱਤਰਕਾਰ ਵੀ ਸੀ। ਉਸ ਨੇ ਆਪਣੇ ਜੀਵਨ ਦੇ ਅੰਤਲੇ ਸਮੇਂ ਲਿਖਣ ਨਾਲੋਂ ਜ਼ਿਆਦਾ ਤਰਜ਼ੀਹ ਚਿੱਤਰਕਾਰੀ ਨੂੰ ਹੀ ਦਿੱਤੀ। ਸਾਹਿਤ ਵਾਂਗ ਲੌਰੈਂਸ ਦੀ ਚਿੱਤਰਕਾਰੀ ਉੱਤੇ ਵੀ ਅਨੇਕਾਂ ਭਖਵੇਂ ਵਿਵਾਦ ਸਮੇਂ ਸਮੇਂ ਸਿਰ ਚਲਦੇ ਰਹੇ। 1929 ਵਿਚ ਲੌਰੈਂਸ ਨੇ ਆਪਣੇ 25 ਚਿੱਤਰਾਂ ਦੀ ਪ੍ਰਦਰਸ਼ਨੀ ਵਾਰਨ ਗੈਲਰੀ, ਮੇਫੇਅਰ, ਲੰਡਨ ਵਿਖੇ ਲਗਾਈ। ਇਸ ਪ੍ਰਦਰਸ਼ਨੀ ਨੂੰ ਦੇਖਣ 13,000 ਲੋਕ ਪਹੁੰਚੇ, ਜਿਨ੍ਹਾਂ ਵਿਚੋਂ ਬਹੁਤੇ ਗਵਾਰ ਅਤੇ ਕਲਾ ਨੂੰ ਨਾ ਸਮਝਣ ਵਾਲੇ ਸਨ। ਪ੍ਰਦਰਸ਼ਨੀ ਵਿਵਾਦਾਂ ਵਿਚ ਘਿਰ ਗਈ। ਪੁਲਿਸ ਨੇ ਲੌਰੈਂਸ ਦੀਆਂ 13 ਪੇਟਿੰਗਾਂ ਜ਼ਬਤ ਕਰ ਲਈਆਂ, ਜੋ  ਬਾਅਦ ਵਿਚ ਕਲਾ ਪ੍ਰੇਮੀਆਂ, ਸਾਹਿਤਕਾਰਾਂ ਅਤੇ ਪਾਰਲੀਮੈਂਟ ਮੈਂਬਰਾਂ ਦੇ ਅਵਾਜ਼ ਉਠਾਉਣਤੇ ਲੌਰੈਂਸ ਨੂੰ ਵਾਪਿਸ ਇਸ ਸ਼ਰਤ ਉੱਤੇ ਮਿਲੀਆਂ ਕਿ ਉਹ ਮੁੜ ਇਹਨਾਂ ਨੂੰ ਇੰਗਲੈਂਡ ਵਿਚ ਪ੍ਰਦਰਸ਼ਿਤ ਨਹੀਂ ਕਰੇਗਾ। ਲੌਰੈਂਸ ਦੀਆਂ ਇਹਨਾਂ ਵਿਚੋਂ ਬਹੁਤ ਸਾਰੀਆਂ ਪੇਟਿੰਗਾਂ ਲਾ ਫੌਂਡਾ ਹੋਟਲ, ਨਿਉ ਮੈਕਸਿਕੋ ਵਿਖੇ ਉਪਲਵਧ ਹਨ। 
            ਲੌਰੈਂਸ ਦਾ ਪਾਲਤੂ ਸ਼ਬਦ VAGUELY ਸੀ ਤੇ ਉਸ ਨੂੰ Suede (ਬੱਕਰੇ ਦੀ ਖੱਲ੍ਹ) ਚਮੜੇ ਨਾਲ ਬਣੀਆਂ ਵਸਤਾਂ ਨਾਲ ਅਤਿਅੰਤ ਮੋਹ ਸੀ। ਇਸ ਕਾਰਨ ਇਸ ਦਾ ਜ਼ਿਕਰ ਉਸਦੀਆਂ ਅਨੇਕਾਂ ਲਿਖਤਾਂ ਵਿਚ ਆਉਂਦਾ ਹੈ। ਮਿਸਾਲ ਦੇ ਤੌਰਤੇ ਲੇਡੀ ਚੇਟਰਲੀ ਲਵਰ ਦੇ ਕੁਝ ਵਾਕ ਦੇਖੋ:-

He kissed both her hands, then both her feet in their suede slippers. Page 26
White suede gloves. Page 51
He unjiped his suede jaket. Page 85

            ਲੌਰੈਂਸ ਨੇ ਆਪਣੀ ਜ਼ਿੰਦਗੀ ਵਿਚ ਸਫਲ ਅਤੇ ਅਸਫਲ ਅਨੇਕਾਂ ਇਸ਼ਕ ਕੀਤੇ, ਜਿਨ੍ਹਾਂ ਵਿਚ ਇਕ ਕੌਰਨਿਸ਼ ਕਿਸਾਨ ਦੀ ਪੁੱਤਰੀ ਹੌਕਿੰਗ ਨਾਲ ਲੌਰੈਂਸ ਦਾ 1916-17 ਕੌਰਨਵਾਲ ਵਿਖੇ ਉਦੋਂ ਇਸ਼ਕ ਚਲਿਆ ਜਦੋਂ ਉਹ ਆਪਣਾ ਨਾਵਲ Women in Love ਲਿਖ ਰਿਹਾ ਸੀ
ਲੌਰੈਂਸ ਦੀ ਸਿਹਤ ਉਸਨੂੰ ਵਧੇਰੇ ਪੜ੍ਹਣ ਲਿਖਣ ਦੀ ਇਜ਼ਾਜਤ ਨਹੀਂ ਸੀ ਦਿੰਦੀ, ਲੇਕਿਨ ਉਹ ਆਪਣੀ ਅੰਤਮ ਲਿਖਤ ਨੂੰ ਸ਼ਾਹਕਾਰ ਬਣਾ ਦੇਣਾ ਚਾਹੁੰਦਾ ਸੀ ਤਾਂ ਜੋ ਲੋਕ ਮਰਨ ਬਾਅਦ ਵੀ ਉਸ ਦਾ ਨਾਮ ਜਪਦੇ ਰਹਿਣ। ਇਸ ਲਈ ਉਸਨੇ ਆਪਣਾ ਆਖਰੀ ਨਾਵਲ ਲਿਖਣਾ ਸ਼ੁਰੂ ਕੀਤਾ, ਜੋਹਨ ਥਾਮਸ ਐਂਡ ਲੇਡੀ ਜੇਨ। ਇਸ ਨਾਵਲ ਵਿਚ ਉਸਦੀ ਡਰਬੀਸ਼ਾਇਰ ਦੀ ਇਲਾਕਾਈ ਜ਼ੁਬਾਨ ਦੀ ਭਰਮਾਰ ਸੀ। ਜਿਸ ਦੀ ਵਜ੍ਹਾ ਕਾਰਨ ਨਾਵਲ ਦਾ ਬਹੁਤਾ ਹਿੱਸਾ ਸਧਾਰਨ ਪਾਠਕ ਦੀ ਸਮਝ ਵਿਚ ਨਹੀਂ ਸੀ ਆਉਂਦਾ। ਬਾਅਦ ਵਿਚ ਲੌਰੈਂਸ ਨੇ ਇਸਨੂੰ ਸੋਧ ਕੇਟੈਂਡਰਨੈੱਸਨਾਮ ਦੇ ਦਿੱਤਾ। ਲੇਕਿਨ ਲਿਖਣ ਪ੍ਰਕਿਰਿਆ ਦੌਰਾਨ ਕਹਾਣੀ ਦੇ ਵਹਾਅ ਨੂੰ ਮੁੱਖ ਰੱਖਦਿਆਂ ਉਸਨੇ ਇਸ ਨਾਵਲ ਦਾ ਨਾਮਲੇਡੀ ਚੈਟਰਲੀ ਲਵਰਰੱਖ ਦਿੱਤਾ। ਇਹ ਨਾਵਲ ਆਪਣੇ ਸਮੇਂ ਦਾ ਸਭ ਤੋਂ ਅਸ਼ਲੀਲ ਨਾਵਲ ਗਰਦਾਨਿਆ ਗਿਆ ਤੇ ਇਸ ਵਿਚ ਵਰਤੀ ਭਾਸ਼ਾਂ ਨੂੰ ਨਾਛਾਪਣਯੋਗ ਕਰਾਰ ਦੇਣ ਸਦਕਾ ਕੋਈ ਵੀ ਪ੍ਰਕਾਸ਼ਕ ਇਸ ਨੂੰ ਛਾਪਣ ਲਈ ਤਿਆਰ ਨਾ ਹੋਇਆ।ਲੌਰੈਂਸ ਨੇ ਨਾਵਲ ਨਿੱਜੀ ਤੌਰ ਉੱਤੇ ਛਪਵਾਇਆ ਤਾਂ ਅਮਰੀਕਾ ਅਤੇ ਇੰਗਲੈਂਡ ਵਿਚ ਇਸ ਉੱਤੇ ਪਾਬੰਦੀ ਲੱਗ ਗਈ। ਨਾਵਲ ਦੀਆਂ ਪ੍ਰਕਾਸ਼ਕ ਚੋਰਾਂ ਨੇ ਪਾਇਰਸੀ ਕਰਕੇ ਕਰੋੜਾਂ ਕਾਪੀਆਂ ਵੇਚੀਆਂ ਤੇ ਜਿਸਦੀ ਰੌਇਲਟੀ ਇਕ ਪੈਨੀ ਵੀ ਲੌਰੈਂਸ ਨੂੰ ਨਹੀਂ ਦਿੱਤੀ।ਲੌਰੈਂਸ ਨੇ ਇਹ ਨਾਵਲ ਤਿੰਨ ਵਾਰ ਲਿਖਿਆ ਤੇ ਹਰ ਅਡੀਸ਼ਨ ਚੋਰੀ ਹੋ ਕੇ ਵਿਕੀ। ਇਸ ਨਾਵਲ ਉੱਪਰ ਅੰਗਰੇਜ਼ੀ, ਫਰੈਂਚ, ਜਰਮਨ, ਚਾਇਨੀਜ਼ ਆਦਿਕ ਭਾਸ਼ਾਵਾਂ ਵਿਚ ਅੱਠ ਫਿਲਮਾਂ ਬਣੀਆਂ ਤੇ ਦੋ ਸੌ ਡਰਾਮੇ ਲੌਰੈਂਸ ਦੇ ਜੀਉਂਦਿਆਂ ਹੀ ਖੇਡੇ ਜਾ ਚੁੱਕੇ ਸਨ। ਲੌਰੈਂਸ ਇਸ ਕੇਸ ਵਿਚੋਂ ਇਹ ਆਖ ਕੇ ਬਰੀ ਹੋ ਗਿਆ ਸੀ ਕਿ ਕੀ ਅਸੀਂ ਜ਼ਿੰਦਗੀ ਸੰਭੋਗ ਤੋਂ ਬਿਨਾ ਗੁਜ਼ਾਰ ਸਕਦੇ ਹਾਂ। ਜੱਜ ਨੇ ਨਾਂਹ ਵਿਚ ਉੱਤਰ ਦਿੱਤਾ ਤਾਂ ਲੌਰੈਂਸ ਦਾ ਜੁਆਬ ਸੀ ਫਿਰ ਉਸ ਬਾਰੇ ਗੱਲ ਕਰਨ ਵਿਚ ਕੀ ਸ਼ਰਮ ਹੈ। 
ਲੇਡੀ ਚੈਟਰਲੀ ਲਵਰ ਯਾਨੀ ਲੇਡੀ ਚੈਟਰਲੀ ਦਾ ਪ੍ਰੇਮੀ। ਨਾਵਲ ਦੀ ਨਾਇਕਾ ਕੌਨੀ ਚੈਟਰਲੀ, ਨੀਲੀਆਂ ਅੱਖਾਂ, ਛਾਂਟਵੇ ਸਰੀਰ ਅਤੇ ਕੱਕੇ ਘੁੰਗਰਾਲੇ ਵਾਲਾ ਵਾਲੀ ਇਕ ਪੇਂਡੂ ਕਿਸਮ ਦੀ ਲੜਕੀ ਹੁੰਦੀ ਹੈ।ਜਿਸਦਾ ਪਿਤਾ ਆਰ (Royal Academician; member of the Royal Academy of Arts) ਸਰ ਮੈਲਕਮ ਰੀਡ ਅਤੇ ਮਾਂ ਦੋਨੋਂ ਕਲਾ ਦੀ ਸ਼ੌਕੀਨ ਅਤੇ ਆਧੁਨਿਕ ਖਿਆਲਾਂ ਦੇ ਮਾਲਕ ਹੁੰਦੇ ਹਨ।ਕੌਨੀ ਅਤੇ ਉਸਦੀ ਵੱਡੀ ਭੈਣ ਹਾਲੀਡਾ ਦੀ ਪਰਵਰਿਸ਼ ਸਾਹਿਤ, ਸਿਆਸਤ, ਸੰਗੀਤ ਅਤੇ ਆਰਟ ਦੇ ਮਾਹੌਲ ਵਿਚ ਹੁੰਦੀ ਹੈ।ਬਚਪਨ ਤੋਂ ਹੀ ਕਲਾ ਨਾਲ ਰਿਸ਼ਤਾ ਗੂੜਾ ਕਰਨ ਦੇ ਮਕਸਦ ਨਾਲ ਦੋਨੋਂ ਭੈਣਾਂ ਨੂੰ ਪੈਰਿਸ, ਫਲੋਰੈਂਸ ਅਤੇ ਰੋਮ ਵਿਚ ਭੇਜਿਆ ਜਾਂਦਾ ਹੈ।ਹੱਗ ਅਤੇ ਬ੍ਰਲਿਨ ਦੇ ਸਭਿਆਚਾਰਕ ਸਮਾਗਮਾਂ ਵਿਚ ਉਹ ਅਕਸਰ ਸ਼ਿਰਕਤ ਕਰਦੀਆਂ ਰਹਿੰਦੀਆਂ ਹਨ15 ਸਾਲ ਦੀ ਉਮਰ ਵਿਚ ਸੰਗੀਤ ਦੀ ਤਾਲੀਮ ਲੈਣ ਲਈ ਉਹਨਾਂ ਨੂੰ ਡਰਸਡੀਨ ਭੇਜ ਦਿੱਤਾ ਜਾਂਦਾ ਹੈ।ਫਲਾਸਫਰ, ਕਲਾਕਾਰ ਅਤੇ  ਸਮਾਜ ਸ਼ਾਸਤਰੀ ਮੁੰਡਿਆਂ ਨਾਲ ਉਹ ਹਰ ਵਿਸ਼ੇ ਦੇ ਬਹਿਸ-ਮੁਬਾਇਸਿਆਂ ਵਿਚ ਹਿੱਸਾ ਲੈਂਦੀਆਂ ਹਨ।ਸੈਕਸ ਬਾਰੇ ਮੁੰਡਿਆਂ ਨਾਲ ਖੁੱਲ੍ਹ ਕੇ ਵਿਚਾਰਾਂ ਕਰਦੀਆਂ ਹਨ।ਉਹਨਾਂ ਨਾਲ ਟੈਂਟ ਵਿਚ ਰਾਤ ਨੂੰ ਸੌਂਦੀਆਂ ਹਨ।ਉਹਨਾਂ ਦੋਨੋਂ ਭੈਣਾਂ ਦੀ ਜਰਮਨ ਮੁੰਡਿਆਂ ਨਾਲ ਅਸ਼ਨਾਈ ਹੋ ਜਾਂਦੀ ਹੈ।ਕੌਨੀ ਦਾ ਆਸ਼ਕ ਸੰਗੀਤਕਾਰ ਅਤੇ ਹਾਲੀਡਾ ਦਾ ਪ੍ਰੇਮੀ ਇਕ ਮਕੈਨਿਕ ਹੁੰਦਾ ਹੈ।ਸਤਾਰਵੇਂ ਵਰ੍ਹੇ ਤੱਕ ਉਹ ਦੋਨੋਂ ਭੈਣਾਂ ਇਸ਼ਕ ਅਤੇ ਸੈਕਸ ਦੇ ਭਰਪੂਰ ਤਜ਼ਰਬੇ ਕਰ ਚੁੱਕੀਆਂ ਹੁੰਦੀਆਂ ਹਨ
ਕੌਨੀ ਅਤੇ ਹਾਲੀਡਾ ਦੀ ਮਰਦਾਂ ਬਾਰੇ ਧਾਰਨਾ ਇਹ ਹੁੰਦੀ ਹੈ ਕਿ ਮਰਦ ਬੱਚੇ ਵਾਂਗ ਹੁੰਦੇ ਨੇ।ਖਿਡਾਉਣਾ ਨਾ ਹੋਣਤੇ ਖਿਡਾਉਣਾ ਲੈਣ ਲਈ ਰੋਣਗੇ।ਖਿਡਾਉਣਾ ਮਿਲਣਤੇ ਉਸ ਨਾਲ ਖੇਡਣ ਦੀ ਬਜਾਏ ਕੋਈ ਹੋਰ ਬਹਾਨਾ ਬਣਾ ਕੇ ਰੋਣਗੇ।ਜਾਂ ਉਹ ਬਿਨਾ ਕਾਰਨ ਹੀ ਰੋਂਦੇ ਰਹਿਣਗੇ। ਉਹਨਾਂ ਅਨੁਸਾਰ ਮਰਦਾਂ ਨੂੰ ਕਦੇ ਤਸੱਲੀ ਨਹੀਂ ਆਉਂਦੀ:-
“But that is how men are! Ungrateful, and never satisfied. When you don’t have them, they hate you because you won’t. And when you do have them, they hate you again, for some other reason. Or for no reason at all, except that they are discontented children, and can’t be satisfied whatever they get, let a women do what she may.” Page 9
“They insisted on the sex thing like dogs.” Page 7
“A women could take a man, without really giving herself away. Certainly she could take him without giving herself into his power. Rather she could use this sex thing to have power over him.” Page 7

ਜਦੋਂ ਕੌਨੀ ਅਠਾਰਵੇਂ ਵਰ੍ਹੇ ਨੂੰ ਢੁਕਦੀ ਹੈ ਤਾਂ ਹਾਲੀਡਾ ਬੀਹ ਸਾਲ ਦੀ ਹੁੰਦੀ ਹੈ।1913 ਵਿਚ ਸੰਸਾਰ ਜੰਗ ਦੇ ਖਦਸੇ ਕਾਰਨ ਉਹਨਾਂ ਨੂੰ ਵਾਪਿਸ ਇੰਗਲੈਂਡ ਆਉਣਾ ਪੈਂਦਾ ਹੈ।ਜਦੋਂ ਘਰ ਆਉਂਦੀਆਂ ਹਨ ਤਾਂ ਉਹਨਾਂ ਦਾ ਪਿਤਾ, ਜੋ ਅਪਣੇ ਵੇਲੇ ਬਹੁਤ ਅਯਾਸ਼ੀ ਭੋਗ ਚੁੱਕਾ ਹੁੰਦਾ ਹੈ ਫੌਰਨ ਜਾਣ ਜਾਂਦਾ ਹੈ ਕਿ ਉਸਦੀਆਂ ਬੱਚੀਆਂ ਜਿਣਸੀ ਸੰਬੰਧ ਸਥਾਪਤ ਕਰ ਚੁੱਕੀਆਂ ਹਨ:-
“L’amour avait pass’e par la.”  (ਫਰਾਂਸਿਸੀ ਵਾਕ ਜਿਸਦਾ ਮਤਲਬ ਬਾਪ ਨੂੰ ਕਾਮੁਕ ਤਜ਼ਰਬੇ ਉਨ੍ਹਾਂ ਦੇ ਚਿਹਰਿਆਂ ਤੋਂ ਪ੍ਰਤੱਖ ਦਿਖਾਈ ਦਿੰਦੇ ਹਨ।) ਸਫਾ 8
ਕੌਨੀ ਦਾ ਸਾਰਾ ਪਰਿਵਾਰ ਕੈਂਬਰਿਜ਼ ਵਿਖੇਕੈਸਿਗਟਨ ਹਾਉਸਵਿਚ ਰਹਿੰਦੇ ਹਨ।ਕੌਨੀ ਦੀ ਮਾਂ ਮਰ ਜਾਂਦੀ ਹੈ। ਉਸ ਤੋਂ ਫੌਰਨ ਬਾਅਦ 1914 ਦੀ ਕ੍ਰਿਸਮਿਸ ਤੋਂ ਪਹਿਲਾਂ ਦੋਨਾਂ ਭੈਣਾਂ ਦੇ ਆਸ਼ਕ ਮਾਰੇ ਜਾਂਦੇ ਹਨ। ਜਿਵੇਂ ਕਹਿੰਦੇ ਹੁੰਦੇ ਹਨ ਕਿਅੱਖੋਂ ਦੂਰ ਦਿਲੋਂ ਦੂਰਕੁਝ ਦੇਰ ਉਨ੍ਹਾਂ ਦਾ ਮਾਤਮ ਮਨਾਉਂਣ ਬਾਅਦ ਉਹ ਉਨ੍ਹਾਂ ਨੂੰ ਭੁੱਲ ਜਾਂਦੀਆਂ ਹਨ। ਹਾਲੀਡਾ ਆਪਣੇ  ਤੋਂ ਦਸ ਸਾਲ ਵੱਡੇ ਇਕ ਅਮੀਰ ਵਿਅਕਤੀ ਨਾਲ ਵਿਆਹ ਕਰਵਾ ਲੈਂਦੀ ਹੈ, ਜੋ ਫਲਾਸਫੀ ਦੇ ਲੇਖ ਲਿਖਦਾ ਅਤੇ ਸਰਕਾਰੀ ਨੌਕਰੀ ਕਰਦਾ ਹੁੰਦਾ ਹੈ। ਹਾਲੀਡਾ ਵੈਸਟਮਨੀਸਟਰ ਆਪਣੇ ਪਤੀ ਦੇ ਘਰ ਚਲੀ ਜਾਂਦੀ ਹੈ
ਕੌਨੀ ਕੈਂਬਰਿਜ ਵਿਚ ਜੰਗ ਪੀੜਤਾਂ ਦੇ ਸਹਾਇਤਾ ਕਾਰਜ ਵਿਚ ਸਮਾਜ ਸੇਵਾ ਦਾ ਕੰਮ ਕਰਨ ਲੱਗ ਜਾਂਦੀ ਹੈ।ਜਿਥੇ ਉਹਦੀ ਮੁਲਕਾਤ ਕਲਿਫਰਡ ਚੈਟਰਲੀ ਨਾਲ ਹੁੰਦੀ ਹੈ ਤੇ ਦੋਨੋਂ ਦੋਸਤ ਬਣ ਜਾਂਦੇ ਹਨ।ਕਲਿਫਰਡ ਬੌਨ ਤੋਂ ਕੋਲੇ ਦੀ ਖਾਨਾਂ ਵਿਚ ਕੰਮ ਕਰਨ ਬਾਰੇ ਅਧਿਐਨ ਕਰਕੇ ਉਥੇ ਆਇਆ ਹੁੰਦਾ ਹੈ। ਦੋ ਸਾਲ ਕੈਂਬਰਿਜ ਵਿਚ ਲਗਾਉਂਣ ਬਾਅਦ ਉਹ ਰੈਜੀਮੈਂਟ ਵਿਚ ਲੈਫਟੀਨੈਂਟ ਨਾਇਬ ਬਣ ਜਾਂਦਾ ਹੈ।ਕਲਿਫਰਡ, ਕੌਨੀ ਤੋਂ ਉਚੇਰੀ ਜਾਤ ਅਤੇ ਰੁਤਬੇ ਦਾ ਹੁੰਦਾ ਹੈ, ਜਿਸਦਾ ਪਿਤਾ ਜੈਫਰੀ ਚੈਟਰਲੀ ਬੈਰਨ (ਨਵਾਬ)  ਅਤੇ ਮਾਂ ਵਿਸਕਾਉਂਟ ਦੀ ਪੁੱਤਰੀ ਹੁੰਦੀ ਹੈ
ਕੌਨੀ ਦਾ ਵਿਆਹ ਫੌਜੀ ਅਫਸਰ ਸਰ ਕਲਿਫਰਡ ਚੈਟਰਲੀ ਨਾਲ 1917 ਵਿਚ ਹੋ ਜਾਂਦਾ ਹੈ। ਕੌਨੀ ਉਸ ਵਕਤ ਤੇਈ ਸਾਲਾਂ ਦੀ ਹੁੰਦੀ ਹੈ ਤੇ ਉਸਦਾ ਪਤੀ ਕਲਿਫਰਡ ਸਤਾਈ ਸਾਲ ਦਾ। ਇਕ ਮਹੀਨਾ ਹਨੀਮੂਨ ਮਨਾਉਂਣ ਬਾਅਦ ਕਲਿਫਰਡ ਚੈਟਰਲੀ ਫੌਜ ਵਿਚ ਵਾਪਸ ਚਲਿਆ ਜਾਂਦਾ ਹੈ।ਜੰਗ ਵਿਚ ਜਾਣ ਤੋਂ ਛੇ ਮਹੀਨੇ ਬਾਅਦ ਉਹ ਜ਼ਖਮੀ ਹੋ ਜਾਂਦਾ ਹੈ ਤੇ ਦੋ ਸਾਲ ਡਾਕਟਰੀ ਇਲਾਜ ਅਧੀਨ ਰਹਿਣ ਉਪਰੰਤ ਅਪਾਹਜ ਹੋ ਕੇ 1920 ਵਿਚ ਵਾਪਸ ਇੰਗਲੈਂਡ ਜਾਂਦਾ ਹੈ। ਉਸਦੇ ਲੱਕ ਦਾ ਹੇਠਲਾ ਹਿੱਸਾ ਬਿਲਕੁਲ ਨਕਾਰਾ  ਹੋ ਜਾਂਦਾ ਹੈ। ਉਹ ਨਿਪੁੰਨਸਕ ਬਣ ਜਾਂਦਾ ਹੈ। ਉਹ ਮਿਡਲੈਂਡ ਵਿਚ ਇਕ ਪੁਰਾਣੀ ਹਵੇਲੀ ਜਿਸਨੂੰਵ੍ਰੈਗਲੀ ਹਾਲਕਿਹਾ ਜਾਂਦਾ ਹੈ, ਵਿਖੇ ਰਹਿਣ ਲੱਗ ਜਾਂਦੇ ਹਨ।ਇਹ ਚੈਟਰਲੀ ਪਰਿਵਾਰ ਦੀ ਜੱਦੀ ਪੁਸ਼ਤੀ ਜਾਗੀਰ ਹੁੰਦੀ ਹੈ ਤੇ ਉਸਦੇ ਨਜ਼ਦੀਕ ਹੀ ਟੈਵਰਸ਼ੈਲ ਨਾਮੀ ਪਿੰਡ ਵਿਚ ਕੋਲੇ ਦੀ ਖਾਨਾਂ ਹੁੰਦੀਆਂ ਹਨ
ਯੁੱਧ ਵਿਚ ਕਲਿਫਰਡ ਦਾ ਫੌਜੀ ਭਰਾ ਹਰਬਰਟ ਵੀ 1916 ਵਿਚ ਮਰ ਜਾਂਦਾ ਹੈ।ਕਲਿਫਰਡ ਦੀ ਭੈਣ ਐਮਾ ਚੈਟਰਲੀ ਉਸ ਤੋਂ ਦੂਰ ਰਹਿੰਦੀ ਹੁੰਦੀ ਹੈ।1918 ਵਿਚ ਕਲਿਫਰਡ ਦੇ ਹਾਦਸੇ ਅਤੇ ਵੱਡੇ ਪੁੱਤ ਹਰਬਰਟ ਦੀ ਮੌਤ ਦਾ ਸਦਮਾ ਨਾ ਸਹਾਰਨ ਕਾਰਨ ਜੈਫਰੀ ਚੈਟਰਲੀ ਵੀ ਪਰਲੋਕ ਸਿਧਾਰ ਜਾਂਦਾ ਹੈ।ਇਸ ਲਈ ਉਹਨਾਂ ਦਾ ਕੋਈ ਹੋਰ ਰਿਸ਼ਤੇਦਾਰ ਉਹਨਾਂ ਦੇ ਨੇੜ੍ਹੇ ਨਹੀਂ ਹੁੰਦਾ। ਬਸ ਉਹ ਦੋਨੋਂ ਪਤੀ ਪਤਨੀ ਹੀ ਵੈਗਲੀ ਹਾਉਸ ਵਿਚ ਇਕੱਲੇ ਰਹਿੰਦੇ ਹਨ।ਕਲਿਫਰਡ  ਆਪਣੇ ਆਪ ਕੁਝ ਨਹੀਂ ਕਰ ਸਕਦਾ ਹੁੰਦਾ ਤੇ ਉਸਨੂੰ ਪਲ ਪਲਤੇ ਕੌਨੀ ਦੇ ਸਹਾਰੇ ਦੀ ਜ਼ਰੂਰਤ ਪੈਂਦੀ ਹੈ। ਉਹ ਮੋਟਰ ਵਾਲੀ ਕੁਰਸੀ ਉੱਤੇ ਵੱਧ ਤੋਂ ਵੱਧ ਬਾਗੀਚੇ ਤੱਕ ਹੀ ਇਕੱਲਾ ਜਾ ਸਕਦਾ ਹੁੰਦਾ ਹੈ। ਕੌਨੀ ਪਤਨੀ ਦੀ ਬਜਾਏ ਉਸਦੀ ਨਰਸ ਬਣ ਕੇ ਰਹਿ ਜਾਂਦੀ ਹੈ।ਕਲਿਫਰਡ  ਬਹੁਤ ਅਮੀਰ ਘਰਾਣੇ ਨਾਲ ਸੰਬੰਧ ਰੱਖਦਾ ਹੁੰਦਾ ਹੈ। ਉਹ ਲੰਡਨ ਦੀ ਬੌਂਡ ਸਟਰੀਟ ਦੇ ਮਹਿੰਗੇ ਦਰਜੀਆਂ ਦੇ ਸਿਲੇ ਸੂਟ ਅਤੇ ਟਾਈਆਂ ਪਹਿਨਦਾ ਹੈ
ਅਮੀਰ ਹੋਣ ਦੇ ਬਾਵਜੂਦ ਵੀ ਉਸਨੂੰ ਭੋਗ-ਵਿਲਾਸ ਵਿਚ ਬਹੁਤੀ ਰੁਚੀ ਨਹੀਂ ਹੁੰਦੀ। ਜਵਾਨੀ ਵਿਚ ਵੀ ਉਸ ਨੇ ਕੋਈ ਬਹੁਤੀ ਅਯਾਸ਼ੀ ਨਹੀਂ ਭੋਗੀ ਹੁੰਦੀ ਤੇ 1917 ਵਿਚ ਵਿਆਹ ਸਮੇਂ ਵੀ ਉਹਅਣਲੱਗ’ (Virgin) ਹੁੰਦਾ ਹੈ।ਕੌਨੀ ਵਰਗੀ ਨਿਪੁੰਨ ਖਿਡਾਰਨ ਮੂਹਰੇ ਤਾਂ ਉਹ ਹੋਰ ਵੀ ਅਣਸਿਖਿਅਤ ਅਤੇ ਅਣਜਾਣ ਰੰਗਰੂਟ ਹੁੰਦਾ ਹੈ।ਕੌਨੀ ਦੇ ਵਿਆਹ ਤੋਂ ਪਹਿਲਾਂ ਕਰੇ ਸੰਭੋਗ ਤਜ਼ਰਬਿਆਂ ਦਾ ਸਰ ਕਲਿਫਰਡ ਨੂੰ ਵੀ ਆਭਾਸ ਹੁੰਦਾ ਹੈ। ਪਰ ਜਦੋਂ ਕੌਨੀ ਦਾ ਪਿਤਾ ਆਪਣੇ ਮੂੰਹੋਂ ਕਲਿਫਰਡ ਨੂੰ ਕੌਨੀ ਦੇ ਪੂਰਨ ਪਾਕ ਨਾ ਹੋਣ ਦਾ ਇੰਕਾਸਾਫ ਕਰਦਾ ਹੈ ਤਾਂ ਉਹ ਪਸ਼ੇਮਾਨ ਹੋ ਜਾਂਦਾ ਹੈ:-
“I’m afraid it doesn’t suit Connie to be a demi-viergeਸਫਾ 17, ਆਖਰੀ ਸਤਰ
ਕਲਿਫਰਡ ਆਪਣੀ ਸ਼ਰੀਰਕ ਕਮਜ਼ੋਰੀ ਕਾਰਨ ਇਸ ਕੌੜੀ ਸਚਾਈ ਨੂੰ ਵੀ ਮੰਨਣ ਤੋਂ ਇਨਕਾਰੀ ਹੋ ਕੇ ਨਜ਼ਰਅੰਦਾਜ਼ ਕਰ ਛੱਡਦਾ ਹੈ:-
“Connie, however, gussed that her father had said something, and that something was in Clifford’s mind. She Knew that he didn’t mind whether she were demi-vierge or demi-mode, so long as he absolutely didn’t know, and  wasn’t made to see. What the eyes doesn’t see, and mind doesn’t know, doesn’t exist.” ਸਫਾ 18, ਸਤਵਾਂ ਪਹਿਰਾ
(ਕੌਨੀ, ਫੇਰ ਵੀ ਬੁੱਝ ਗਈ ਸੀ ਕਿ ਉਸਦੇ ਪਿਤਾ ਨੇ ਅਜਿਹਾ ਕੁਝ ਕਿਹਾ ਹੈ, ਜਿਸਦਾ ਕਲਿਫਰਡ ਨੂੰ ਬੁਰਾ ਲੱਗਾ ਹੈ। ਉਹ ਜਾਣਦੀ ਸੀ ਕਿ ਉਸ ਨੂੰ ਇਸਦਾ ਕੋਈ ਇਤਰਾਜ਼ ਨਹੀਂ ਸੀ ਕਿ ਉਹ ਅਰਧ-ਕੁਆਰੀ ਜਾਂ ਭਿੱਟੀ ਹੋਈ ਹੈ, ਜਦੋਂ ਤੱਕ ਪੂਰਨ ਰੂਪ ਵਿਚ ਉਸਨੂੰ ਗਿਆਨ ਨਹੀਂ ਹੁੰਦਾ, ਅਤੇ ਦਿਖਾਇਆ ਨਹੀਂ ਜਾਂਦਾ। ਜੋ ਅੱਖਾਂ ਨਾ ਦੇਖਣ, ਦਿਮਾਗ ਨੂੰ ਉਸਦਾ ਪਤਾ ਨਹੀਂ ਲੱਗਦਾ, ਉਹ ਵਾਪਰਿਆ ਨਹੀਂ ਹੁੰਦਾ।)
ਕਲਿਫਰਡ ਆਪਣੇ ਇਕਾਂਤ ਨੂੰ ਮਾਰਨ ਲਈ ਮੁਨੱਵਰੀ ਅਤੇ ਮੁਸੱਵਰੀ ਸ਼ੁਰੂ ਕਰ ਦਿੰਦਾ ਹੈ। ਆਮ ਕਲਾਕਾਰਾਂ ਵਾਂਗ ਆਪਣੀ ਤਾਰੀਫ ਦਾ ਭੁੱਖਾ ਉਹ ਆਪਣੇ ਘਰ ਆਲੋਚਕਾਂ, ਲੇਖਕਾਂ ਅਤੇ ਚਿੱਤਰਕਾਰਾਂ ਨੂੰ  ਬੁਲਾਉਂਦਾ ਤੇ ਉਨ੍ਹਾਂ ਮੂੰਹੋਂ ਆਪਣੀਆਂ ਤਾਰੀਫਾਂ ਸੁਣ ਕੇ ਖੁਸ਼ ਹੁੰਦਾ
            ਪਤੀ ਦੀ ਇਸ ਆਦਤ ਤੋਂ ਖਫਾ ਹੋ ਕੇ ਤੇ ਨਿਰਸ ਜ਼ਿੰਦਗੀ ਤੋਂ ਬੇਜ਼ਾਰ ਹੋ ਕੇ ਕੌਨੀ ਕਈ ਵਾਰ ਨਾਲ ਲੱਗਦੇ ਜੰਗਲ ਦੀ ਇਕਾਂਤ ਵਿਚ ਆਪਣੇ ਜਿਉਂਣ ਲਈ ਆਸਰਾ ਲੱਭਣ ਚਲੀ ਜਾਂਦੀ।ਉਨ੍ਹਾਂ ਹੀ ਦਿਨਾਂ ਵਿਚ ਇਕ ਨੌਜੁਆਨ ਆਇਰਸ਼ ਨਾਟਕਕਾਰ ਮਾਇਕਲਸ ਅਮਰੀਕਾ ਤੋਂ ਪ੍ਰਸਿਧੀ ਖੱਟਣ ਬਾਅਦ ਇੰਗਲੈਂਡ ਵਿਚ ਆਉਂਦਾ ਹੈ। ਚੈਟਰਲੀ ਪਰਿਵਾਰ ਦੇ ਘਰ ਉਸਦਾ ਆਉਣ ਜਾਣ ਹੋ ਜਾਂਦਾ ਹੈ। ਮਾਇਕਲਸ ਨਾਲ ਕੌਨੀ ਨੂੰ ਕੋਈ ਵਿਸ਼ੇਸ਼ ਲਗਾਅ ਜਾਂ ਉਸ ਪ੍ਰਤਿ ਕੋਈ ਆਕਰਸ਼ਨ ਨਹੀਂ ਹੁੰਦਾ ਫਿਰ ਵੀ ਸ਼ਰੀਰਕ ਲੋੜ੍ਹਾਂ ਨੂੰ ਪੂਰਾ ਕਰਨ ਲਈ ਲੇਡੀ ਚੈਟਰਲੀ ਮਾਇਕਲਸ ਨਾਲ ਸ਼ਰੀਰਕ ਸੰਬੰਧ ਬਣਾ ਲੈਂਦੀ ਹੈ:-
“To her it meant nothing except that she gave herself to him.” ਸਫਾ 26, ਤੀਜਾ ਪਹਿਰਾ
ਲੇਡੀ ਚੈਟਰਲੀ ਮਾਇਕਲਸ ਨਾਲ ਵਿਆਹ ਕਰਵਾਉਣ ਅਤੇ ਘਰ ਵਸਾਉਣ ਦੇ ਸੁਪਨੇ ਦੇਖਣ ਲੱਗ ਜਾਂਦੀ ਹੈ।ਇਨ੍ਹਾਂ ਸੰਬੰਧਾਂ ਕਾਰਨ ਲੇਡੀ ਚੈਟਰਲੀ ਦਾ ਆਪਣੇ ਪਤੀ ਨਾਲ ਕਲੇਸ਼ ਹੋਣ ਲੱਗਦਾ ਹੈ। ਉਹ ਕਲਿਫਰਡ ਨੂੰ ਆਨੀ-ਬਹਾਨੀ ਉਸਦੀ ਸ਼ਰੀਰਕ ਕਮਜ਼ੋਰੀ ਅਤੇ ਆਪਣੀ ਵਾਸਨਾ ਚਿਤਾਰਦੀ ਰਹਿੰਦੀ ਹੈ।ਵ੍ਰੈਗਬੀ ਦੀ ਜਾਗੀਰ ਚੈਟਰਲੀ ਪਰਿਵਾਰ ਕੋਲ ਪਿਛਲੇ ਦੋ ਸੌ ਸਾਲਾਂ ਤੋਂ ਹੁੰਦੀ ਹੈ। ਜਿਸ ਨੂੰ ਦੇਖ ਕੇ ਕਲਿਫਰਡ ਅਕਸਰ ਝੂਰਦਾ ਰਹਿੰਦਾ ਹੈ, ਕਿਉਂਕਿ ਅੱਗੋਂ ਉਸਨੂੰ ਕੋਈ ਸਾਂਭਣ ਵਾਲਾ ਵਾਰਿਸ ਨਹੀਂ ਹੁੰਦਾ।ਜਦੋਂ ਕਲਿਫਰਡ ਕੌਨੀ ਕੋਲ ਵਾਰਿਸ ਦੀ ਤਮੰਨਾ ਜ਼ਾਹਿਰ ਕਰਦਾ ਹੈ ਤਾਂ ਉਹ ਆਖਦੀ ਹੈ:-

I’m sorry we can’t have a son,She said.
ਕਲਿਫਰਡ ਨੂੰ ਸ਼ੱਕ ਹੁੰਦੀ ਹੈ ਕਿ ਜ਼ਰੂਰ ਕੌਨੀ ਆਪਣੇ ਪੁਰਾਣੇ ਪ੍ਰੇਮੀ ਦਾ ਵਿਰਾਗ ਕਰਦੀ ਹੋਵੇਗੀ। ਉਹ ਕੌਨੀ ਨੂੰ ਜੋਹ ਲੈਣਾ ਚਾਹੁੰਦਾ ਹੈ:-
He looked at her slowly, with his full, pale-blue eyes.
“It would almost be a good thing if you had a child by another man,” he said. “If we brought it up at Wragby, it would belong to us and to place. I don’t believe very intensely in fatherhood. If we had the child to rear, it would be our own. And it would carry on. Don’t you think it’s worth considering?”
        Connie looked up at him at last. The child, her child, was just an “it”  to him. It-it-it!
“But what about the other man?” She asked.
“Does it matter very much? Do those things really affect us very deeply?- You had that lover in Germany” 44-45

ਕੌਨੀ ਅਤੇ ਕਲਿਫਰਡ ਵਿਚਕਾਰ ਨਿਰਅੰਤਰ ਦੂਰੀਆਂ ਵੱਧਦੀਆਂ ਰਹਿੰਦੀਆਂ ਹਨ। ਇਕ ਦਿਨ ਤਕਰਾਰ ਕਰਦਿਆਂ ਉਹ ਕੌਨੀ ਚੈਟਰਲੀ ਨੂੰ ਆਵੇਸ਼ ਵਿਚ ਆਕੇ ਸੱਚਮੁੱਚ ਕਿਸੇ ਹੋਰ ਮਰਦ ਤੋਂ ਕਾਮ ਤ੍ਰਿਪਤੀ ਅਤੇ ਬੱਚਾ ਪੈਦਾ ਕਰਨ ਦੀ ਖੁੱਲ੍ਹ ਵੀ ਦੇ ਬੈਠਦਾ ਹੈ:-
“If lack of a child is going to disintergrate you, then go out and have a love affair. If lack of a child is going to disintergrate you, then have a child if you possible can. But you only do these things so that you may have an intergrated life, that makes a long harmonious thing. ” ਸਫਾ 45
ਇਸ ਦੇ ਨਾਲ ਹੀ ਉਹ ਇਹ ਵੀ ਚਾਹੁੰਦਾ ਹੈ ਕਿ ਉਸਦੀ ਪਤਨੀ ਉਸ ਮਰਦ ਨਾਲ ਸੰਬੰਧ ਬਣਾਵੇ, ਜੋ ਉਸਨੂੰ ਖੁਦ ਚੰਗਾ ਲੱਗਦਾ ਹੋਵੇ। ਕੌਨੀ ਅਕਸਰ ਮਾਇਕਲਸ ਦੀਆਂ ਤਾਰੀਫਾਂ ਕਰਦੀ ਰਹਿੰਦੀ ਹੈ, ਜਿਸ ਸਦਕਾ ਕਲਿਫਰਡ ਨੂੰ ਮਾਇਕਲਸ ਤੋਂ ਘ੍ਰਿਣਾ ਹੋਣ ਲੱਗ ਜਾਂਦੀ ਹੈ।ਕਲਿਫਰਡ ਉਸ ਨੂੰ ਉੱਕਾ ਹੀ ਪਸੰਦ ਨਹੀਂ ਕਰਦਾ ਹੁੰਦਾ। ਲੇਡੀ ਚੈਟਰਲੀ ਮਾਇਕਲਸ ਬਾਰੇ ਕੋਈ ਠੋਸ ਫੈਸਲਾ ਨਾ ਲੈ ਸਕਣ ਕਾਰਨ ਦੋ ਚਿੱਤੀ ਵਿਚ ਪੈ ਜਾਂਦੀ ਹੈ।ਫਿਰ ਇਕ ਦਿਨ ਲੇਡੀ ਚੈਟਰਲੀ ਨੂੰ ਕਲਿਫਰਡ ਆਪਣੇ ਨੌਕਰ ਓਲੀਵਰ ਮੈਲਰਸ ਨਾਲ ਮਿਲਾਉਂਦਾ ਹੈ, ਜੋ ਉਸਦੀ ਜਾਗੀਰ ਦੀ ਦੇਖ-ਰੇਖ ਕਰਦਾ ਹੁੰਦਾ ਹੈ ਤੇ ਉਨ੍ਹਾਂ ਦੇ ਘਰ ਤੋਂ ਥੋੜ੍ਹੀ ਦੂਰ ਝੌਂਪੜੀ ਵਿਚ ਰਹਿੰਦਾ ਹੁੰਦਾ ਹੈ। ਮੈਲਰਸ ਨਾਲ ਕੌਨੀ ਦੀਆਂ ਪਹਿਲੀਆਂ ਕੁਝ ਮੁਲਾਕਾਤਾਂ ਤਕਰਾਰ ਨਾਲ ਸ਼ੁਰੂ ਹੁੰਦੀਆਂ ਹਨ।ਮੈਲਰਸ ਦਾ ਪਿਛੋਕੜ ਡਰਬੀ ਨਾਲ ਹੁੰਦਾ ਹੈ ਤੇ ਉਹ ਜ਼ਿਆਦਾ ਗੱਲਬਾਤ ਉਸੇ ਉਚਾਰਨ ਵਿਚ ਕਰਦਾ ਹੈ, ਜਿਵੇਂ, “No no! Don’t you say that! No no, I never meant nothing!”  ਕਹਿਣ ਦੀ ਬਜਾਏ ਉਹ ਉਚਾਰਨ ਕਰਦਾ ਹੈ, “Nay nay! Dunna yer say Dhat! Nay nay, I niver ant nothink!”
ਡਰਬੀਸ਼ਾਇਰ ਦੇ ਇਸ ਬੋਲਚਾਲ ਦੀ ਲੇਡੀ ਚੈਟਰਲੀ ਨੂੰ ਲੰਡਨਰ ਹੋਣ ਕਰਕੇ ਕਈ ਦਫਾ ਸਮਝ ਵੀ ਨਹੀਂ ਲੱਗਦੀ। ਇਸ ਲਈ ਉਹ ਅਕਸਰ ਖਿੱਝ ਵੀ ਜਾਇਆ ਕਰਦੀ ਹੈ:-
She looked at him, getting his meaning through the fog of the dialect.
“Why don’t you speak ordinary English?” She said coldly.
“Me!- I thowt it wor’ ordinary.”
She was silent for a few moment, in anger.
“So if yer want t’ key, yer’d better ta’e it. Or ‘appen  better gi’t yer termorrer, an’ clear all t’ stuff aht fust. Would that  du for yer?”
She became more anger. Page 95
ਪਰ ਕਲਿਫਰਡ ਉਸ ਨੂੰ ਬਹੁਤ ਪਸੰਦ ਕਰਦਾ ਹੁੰਦਾ ਹੈ
“My father always had a good opininon of him, so when he came back and went to the pit for a blacksmith’s job, I just took him back here as keeper. I was really very glad to get him-it’s almost impossible to find a good man round here, for a gamekeeper- and it needs a man who knows the people,” Page 48-49

ਕੌਨੀ ਵੀ ਆਹਿਸਤਾ-ਆਹਿਸਤਾ ਮੈਲਰਸ ਵੱਲ ਖਿਚੀ ਚਲੀ ਜਾਂਦੀ ਹੈ ਤੇ ਉਨ੍ਹਾਂ ਵਿਚਕਾਰ ਜਿਸਮਾਨੀ ਤਅੱਲਕਾਤ ਬਣ ਜਾਂਦੇ ਹਨ।ਮੈਲਰਸ ਜੰਗ ਤੋਂ ਪਹਿਲਾਂ ਫੌਜ ਵਿਚ ਭਰਤੀ ਹੋ ਕੇ ਭਾਰਤ ਤੇ ਇਜ਼ਪਥ ਵਿਚ ਰਿਹਾ ਸੀ। ਜੰਗ ਉਪਰੰਤ ਨੌਕਰੀ ਛੱਡ ਕੇ ਵਾਪਿਸ ਜਾਂਦਾ ਹੈ ਤੇ ਟਰੈਵਸ਼ੈਲ ਦੇ ਕੋਲੇ ਦੀ ਖਾਨ ਦੇ ਇਕ ਮਜ਼ਦੂਰ ਦਾ ਬੇਟਾ ਹੋਣ ਕਰਕੇ ਖਾਨ ਵਿਚ ਲੁਹਾਰਾ ਕੰਮ ਕਰਨ ਲੱਗ ਜਾਂਦਾ ਹੈ। ਜਿਥੋਂ ਹਟਾ ਕੇ ਕਲਿਫਰਡ ਉਸ ਨੂੰ ਅਪਣੇ ਪਾਸ ਨੌਕਰੀਤੇ ਰੱਖ ਲੈਂਦਾ ਹੈ।ਉਸਦੀ ਚਰਿਤ੍ਰਹੀਨ ਜਨਾਨੀ ਬਰਥਾ ਕੌਉਟਸ ਉਸ ਨੂੰ ਤੇ ਉਸਦੀ ਬੇਟੀ ਨੂੰ ਛੱਡ ਕੇ ਕਿਸੇ ਹੋਰ ਨਾਲ ਭੱਜ ਗਈ ਹੁੰਦੀ ਹੈ।ਇਤਫਾਕਨ ਉਸਦੀ ਬੱਚੀ ਦਾ ਨਾਮ ਵੀ ਕੌਨੀ ਹੁੰਦਾ ਹੈ। ਕੌਨੀ ਮੈਲਰਸ ਲੇਡੀ ਚੈਟਰਲੀ ਨੂੰ ਸੁਣਨਾ ਬਹੁਤ ਚੰਗਾ ਲੱਗਦਾ ਹੈ
ਲੇਡੀ ਚੈਟਰਲੀ ਦੀ ਦਿਲਚਸਪੀ ਕਲਿਫਰਡ ਵੱਲੋਂ ਘਟਣ ਲੱਗ ਜਾਂਦੀ ਹੈ ਤੇ ਉਹ ਉਸ ਨੂੰ ਘੱਟ ਤਵੱਜੋਂ ਦੇਣ ਲੱਗ ਜਾਂਦੀ ਹੈ। ਕਲਿਫਰਡ ਆਪਣੀ ਸੇਵਾ ਅਤੇ ਤੀਮਾਰਦਾਰੀ ਲਈ ਮਿਸਜ਼ ਬੋਲਟਨ ਨਾਮ ਦੀ ਆਇਆ ਰੱਖ ਲੈਂਦਾ ਹੈ।ਮਿਸਜ਼ ਈਵੀ ਬੋਲਟਨ ਕਿਸੇ ਸਮੇਂ ਮੈਲਰਸ ਨੂੰ ਪਸੰਦ ਕਰਦੀ ਹੁੰਦੀ ਹੈ।ਉਸਨੂੰ ਮੈਲਰਸ ਅਤੇ ਲੇਡੀ ਚੈਟਰਲੀ ਬਾਰੇ ਪਤਾ ਲੱਗ ਜਾਂਦਾ ਹੈ, ਪਰ ਉਹ ਪਰਦਾ ਹੀ ਪਾ ਕੇ ਰੱਖਦੀ ਹੈ।ਲੇਡੀ ਚੈਟਰਲੀ ਮੈਲਰਸ ਤੋਂ ਗਰਭਵਤੀ ਹੋ ਜਾਂਦੀ ਹੈ। ਉਹ ਆਪਣੀ ਭੈਣ ਨਾਲ ਕੁਝ ਦਿਨ ਵੈਨਿਸ ਛੁੱਟੀਆਂ ਕੱਟਣ ਦਾ ਵਿਚਾਰ ਬਣਾ ਲੈਂਦੀ ਹੈ ਤੇ ਇਸ ਦੇ ਪਿਛੇ ਕਲਿਫਰਡ ਨੂੰ ਉਹ ਮਕਸਦ ਇਹ ਦੱਸਦੀ ਹੈ ਕਿ ਉਹ ਉਥੇ ਕਿਸੇ ਨਾਲ ਇਸ਼ਕ ਲੜਾ ਕੇ ਗਰਭਵਤੀ ਹੋ ਕੇ ਆਵੇਗੀ।ਕਲਿਫਰਡ ਦਾ ਮੱਥਾ ਠਣਕ ਜਾਂਦਾ ਹੈ ਕਿ ਉਹ ਕਦੇ ਵਾਪਿਸ ਨਹੀਂ ਆਵੇਗੀ। ਉਹ ਉਸ ਨਾਲ ਵਾਪਸ ਪਰਤਣ ਦਾ ਵਾਅਦਾ ਕਰਕੇ ਜਾਂਦੀ ਹੈ।ਜਾਣ ਤੋਂ ਪਹਿਲਾਂ ਉਹ ਇਕ ਰਾਤ ਮੈਲਰਸ ਨਾਲ ਗੁਜ਼ਾਰਕੇ ਉਸਨੂੰ ਰੱਜ ਕੇ ਪਿਆਰ ਕਰਨਾ ਚਾਹੁੰਦੀ ਹੈ।ਇਸ ਵਿਚ ਉਸਦੀ ਭੈਣ ਹਲੀਡਾ ਉਸਦਾ ਸਾਥ ਦਿੰਦੀ ਹੈ। ਹਲੀਡੀ ਕੌਨੀ ਨੂੰ ਮੈਲਰਸ ਦੀ ਝੌਪੜੀ ਵਿਚ ਛੱਡਕੇ ਆਉਂਦੀ ਹੈ। ਉਹ ਤਿੰਨੇ ਇਕੱਠੇ ਭੋਜਨ ਕਰਦੇ ਅਤੇ ਸ਼ਰਾਬ ਪੀਂਦੇ ਹਨ ਹਲੀਡਾ ਨੂੰ ਵੀ ਮੈਲਰਸ ਦੀ ਬੋਲੀ ਦੀ ਬਹੁਤੀ ਸਮਝ ਨਹੀਂ ਲਗਦੀ, ਕਿਉਂਕਿ ਉਹ ਹਾਲੀਡਾ ਨਾਲ ਵੀ ਸਲੈਂਗ ਅਤੇ ਖੇਤਰੀ ਅੰਗਰੇਜ਼ੀ ਭਾਸ਼ਾ ਵਿਚ ਗੱਲ ਕਰਦਾ ਹੈ। ਮਿਸਾਲ ਦੇ ਤੌਰਤੇ ਉਸਦੇ ਉਚਾਰਨ ਵਾਲੇ ਕੁਝ ਸ਼ਬਦ ਦੇਖੋ:
58        tha                                           you
59        yo’mun ax’er               you must ask her
117      Yi                                            Yes
117      Maun                                       Must
208      Dunna let’s niver                     Don’t ever let us
208      Ma                                           My
210      theer                                        there
210      nowt                                        nothing
223      sees ter                                    you see
229      be-out                                      without
243      If o’n nowty                            If you’ve nothing
243      if Ah’n a mind to’t      if I want to
243      smite o’ summat                      bit of something

ਹਾਲੀਡਾ ਵੀ ਮੈਲਰਜ਼ ਦੀ ਗਵਾਰਾਂ ਵਰਗੀ ਬੋਲੀ ਤੋਂ ਖਫਾ ਹੋ ਜਾਂਦੀ ਹੈ ਤੇ ਸੋਚਦੀ ਹੈ ਕਿ ਕੌਨੀ ਕਿਵੇਂ ਮੈਲਰਸ ਨੂੰ ਸਮਝਦੀ ਹੋਵੇਗੀ

Hilda looked up at him.
            “Why do you speak Yorkshire?” she said softly.
            “That! That’s non Yorkshire, that’s Derby.”
“Derby then! Why do you speak Derby? You spoke natural English at first.”
“Did Ah though? An’ canna Ah change if Ah’n a mind to ‘t? Nay, nay, let me talk Derby if it suits me. If yo’n nowt against it?”
“It sounds a little affected,” said Hilda.
“Still! It would be more natural if you spoke to us in normal English, not in vernacular.” Page 243/4

ਫਿਰ ਹਾਲੀਡਾ ਇਹ ਸਮਝ ਕੇ ਚੁੱਪ ਕਰ ਜਾਂਦੀ ਹੈ ਕਿ ਉਹ ਗੱਲਾਂ ਨਹੀਂ ਬਲਕਿ ਉਹ ਬੋਲੀ ਸਮਝਦੀ ਜਾਂ ਸਮਝਣਾ ਚਾਹੁੰਦੀ ਹੈ ਜਿਸਨੂੰ ਦੁਨੀਆਂ ਦਾ ਹਰ ਮਰਦਤੇ ਔਰਤ ਸਮਝਦੇ ਹਨ।ਇਸ ਤੱਥ ਨੂੰ ਸਪਸ਼ਟ ਕਰਦਾ ਹੋਇਆ ਲੌਰੈਂਸ ਲਿਖਦਾ ਹੈ:-
Sex is just another form of talk, where you act the words instead of saying them. Page 33/34

            ਇਸ ਵਿਛੋੜੇ ਦੇ ਸਮੇਂ ਦੌਰਾਨ ਜਿਥੇ ਕੌਨੀ ਦੇ ਗਰਭ ਵਿਚ ਬੱਚਾ ਪਲ ਰਿਹਾ ਹੁੰਦਾ ਹੈ, ਉਥੇ ਉਹ ਕਲਿਫਰਡ ਤੋਂ ਖਹਿੜਾ ਛਡਾਉਣ ਦੀਆਂ ਵਿਉਂਤਾਂ ਬਣਾਉਂਦੀ ਹੈ।ਉਧਰ ਮੈਲਰਸ ਆਪਣੀ ਪਤਨੀ ਤੋਂ ਤਲਾਕ ਦੀ ਕਾਰਵਾਈ ਸ਼ੁਰੂ ਕਰ ਦਿੰਦਾ ਹੈ ਤੇ ਨੌਕਰੀ ਹੋਰ ਜਗ੍ਹਾ ਕਰਨ ਲੱਗ ਜਾਂਦਾ ਹੈ। ਵਾਪਸ ਇੰਗਲੈਂਡ ਕੇ ਮੈਲਰਸ ਦਾ ਖੱਤ ਮਿਲਦਾ ਹੈ ਤੇ ਜਿਸ ਵਿਚ ਉਹ ਕੌਨੀ ਨੂੰ ਲੇਡੀ ਚੈਟਰਲੀ ਤੋਂ ਕੌਨੀ ਮੈਲਰਸ ਬਣਾ ਕੇ ਸਦਾ ਲਈ ਜੇਮਜ਼ ਥੌਮਸ ਅਤੇ ਲੇਡੀ ਜੇਨ ਦੀ ਜਲਦ ਮਿਲਣੀ ਦਾ ਵਾਅਦਾ ਕਰਦਾ ਹੈ
“Now I can’t even leave off writing to you.
But a great deal of us is together, and we can but abide by it, and steer our courses to meet soon. John Thomas says good-night to lady Jane, a little droopingly, but with a hopeful heart-” Page 302.

ਨਾਵਲ ਵਿਚ ਲੌਰੈਂਸ ਗੁਪਤ ਅੰਗਾਂ ਦਾ ਵਰਣਨ ਕਰਨ ਲਈ ਇਕ ਕੋਡਵਰਡ ਇਸਤੇਮਾਲ ਕਰਦਾ ਹੈ। ਮਰਦਾਨਾ ਕਾਮ ਅੰਗ ਨੂੰ ਉਹ ਜੌਹਨ ਥਾਮਸ ਅਤੇ ਜਨਾਨਾ ਕਾਮ ਅੰਗ ਨੂੰ ਲੇਡੀ ਜੇਨ ਵਜੋਂ ਚਿੱਤਰਦਾ ਹੈ।ਦਰਅਸਲ ਇਸਦੇ ਪਿੱਛੇ ਜੌਹਨ ਥੌਮਸ ਅਤੇ ਲੇਡੀ ਜੇਨ ਦਾ ਅੰਗਰੇਜ਼ੀ ਵਿਚ ਇਕ ਲੁੱਚਾ ਚੁਟਕਲਾ ਬਹੁਤ ਪ੍ਰਚਲਤ ਹੋਇਆ ਸੀ ਤੇ ਜਿਸਦਾ ਵਰਣਨ ਲੌਰੈਂਸ ਨੇ ਮੈਬਲ ਡੌਜ਼ ਲੂਹਾ ਨੂੰ 13 ਮਾਰਚ 1928 ਵਿਚ ਲਿਖੇ ਇਕ ਖੱਤ ਵਿਚ ਕੀਤਾ ਸੀ। ਜੋ ਉਸਦੇ ਪੱਤਰ ਸੰਗ੍ਰਹਿ ਦੇ ਛੇਵੇਂ ਭਾਗ ਵਿਚ 318 ਸਫੇ ਉੱਤੇ ਦਰਜ਼ ਹੈ
ਕਲਿਫਰਡ ਦੇ ਅਪਾਹਜ਼ ਹੋਣ ਨਾਲ ਉਤਪਨ ਹੋਣ ਵਾਲੀ ਤਰਸਾਦੀ ਦਾ ਉਲੇਖ ਕਰਦਿਆਂ ਦਰਅਸਲ ਲੌਰੈਂਸ ਆਪਣੀ ਬਿਮਾਰੀ ਦੀ ਅਵਸਥਾ ਵਿਚ ਪੈਦਾ ਹੋਈ ਪੀੜ ਨੂੰ ਵਿਅਕਤ ਕਰ  ਰਿਹਾ ਹੁੰਦਾ ਹੈ।ਮੈਲਰਸ ਦੇ ਕਿਰਦਾਰ ਵਿਚ ਵੀ ਉਹ ਆਪਣੇ ਰੰਗ ਭਰਦਾ ਹੈ। ਇਸੇ ਲਈ ਉਹ ਉਹਨੂੰ ਕੋਲੇ ਦੀਆਂ ਖਾਨਾਂ ਵਿਚ ਕੰਮ ਕਰਨ ਵਾਲੇ ਦਾ ਬੇਟਾ ਦਰਸਾਉਂਦਾ ਹੈ। ਮੈਲਰਸ ਦੇ ਅਬਾਦੀ ਤੋਂ ਦੂਰ ਰਹਿਣ ਜ਼ਰੀਏ ਆਪਣੀ ਇਕਲਤਾ ਬਾਰੇ ਦੱਸ ਰਿਹਾ ਹੁੰਦਾ ਹੈ।ਲੇਡੀ ਚੈਟਰਲੀ ਦੀ ਕਾਮ ਚੇਸ਼ਟਾ ਰਾਹੀਂ ਉਹ ਆਪਣੀ  ਕਾਮੁਕ ਅਤ੍ਰਿਪਤੀ ਦਾ ਖੁਲਾਸਾ ਕਰ ਰਿਹਾ ਹੁੰਦਾ ਹੈ। ਨਾਵਲ ਵਿਚ ਲੌਰੈਸ ਸਪਸ਼ਟ ਦੱਸਦਾ ਹੈ ਕਿ ਕੋਈ ਵੀ ਮਰਦਬਿਸਰਤ-ਯੁੱਧਵਿਚ ਕੌਨੀ ਨੂੰ ਨਹੀਂ ਹਰਾ ਸਕਿਆ ਹੁੰਦਾ। ਚਾਹੇ ਉਹ ਜਰਮਨ ਪ੍ਰੇਮੀ, ਕਲਿਫਰਡ, ਮਾਇਕਲਸ ਜਾਂ ਮੈਲਰਸ, ਸਭ ਕੌਨੀ ਅੱਗੇ ਪਲਾਂ ਛਿਨਾਂ ਵਿਚ ਹੀ ਢਹਿ ਢੇਰੀ ਹੋ ਜਾਂਦੇ ਤੇ ਹਥਿਆਰ ਸੁੱਟ ਦਿੰਦੇ। 
ਜਰਮਨ ਪ੍ਰੇਮੀ ਨਾਲ ਕੌਨੀ ਦੇ ਪ੍ਰੇਮ ਕਰਨ ਸਮੇਂ ਦਾ ਦ੍ਰਿਸ਼:

“For She had only to hold herself back, in the sexual intercourse, and let him finish and expend himself without herself coming to the crisis; and then she could prolong the connection and achieve her orgasm and her crisis while he was merely a tool.” Page7 & 8

ਮਾਇਕਲਸ ਨਾਲ ਹਮਬਿਸਤਰੀ ਸਮੇਂ ਦਾ ਵਰਣਨ:
He roused in the women a wild sort of compassion and yearning, and a wild, carving physical desire. This physical desire he did not satisfy in her; he was always come, and finished, so quickly: then Shrinking down on her breast, and recovering somewhat his effrontery, while she lay dazed, disappointed, lost. Page 29
Connie found it impossible to come to her crisis before he had really finished,…
“You couldn’t go off at the same times as a man, could you? You’d have to bring yourself off! You’d have to run the show!” Page 53

            ਮੈਲਰਸ ਨਾਲ ਸ਼ਰੀਰਕ ਸੰਬੰਧਾਂ ਦੀ ਤਸਵੀਰਕਸ਼ੀ:
She lay still, in a kind of sleep, always in a kind of sleep. The activity, the orgasm was his, all his:she could strive for herself no more. Even the orgasm was hs, all his: she could strive for herself no more. Even the tightness of his arms round her, even the intense movement of his body, and the springing of his seed in her, was a kind of sleep, from which she did not begin to rouse till he had finished and lay softly panting against her breast.  Page 116
But she lay still, without recoil. Even, when he had finished, she did not rouse herself to get a grip on her own satisfaction, as she had done with Michaelis. She lay still, and the tears slowly filled and ran from her eyes. Page 126
ਕੌਨੀ ਲਾਸ਼ ਬਣੇ ਮੈਲਰਸ ਨਾਲ ਕਿੰਨਾ-ਕਿੰਨਾ ਚਿਰ ਉਦੋਂ ਤੱਕ ਜੂਝਦੀ ਰਹਿੰਦੀ ਹੈ, ਜਦੋਂ ਤੱਕ ਉਹਦੇ ਅੰਦਰਲੀ ਵਾਸਨਾ ਦੀ ਅੱਗ ਠੰਡੀ ਨਹੀਂ ਹੋ ਜਾਂਦੀ।ਨਾਵਲ ਵਿਚ ਇਕ ਹੋਰ ਨਾਟਕੀ ਮੋੜ ਇਹ ਆਉਂਦਾ ਹੈ ਕਿ ਮੈਲਰਸ ਕੌਨੀ ਨੂੰ ਆਪਣੀਆਂ ਪ੍ਰੇਮਕਾਵਾਂ ਅਤੇ ਪਤਨੀ ਨਾਲ ਆਪਣੇ ਸ਼ਰੀਰਕ ਸੰਬੰਧਾਂ ਦੀ ਤਫਸੀਲ ਦਿੰਦਾ ਹੋਇਆ ਦੱਸਦਾ ਹੈ ਕਿ ਉਹ ਕਿਸੇ ਵੀ ਔਰਤ ਦੀ ਤਸੱਲੀ ਨਹੀਂ ਕਰਵਾ ਸਕਿਆ ਹੁੰਦਾ, ਜਿਸਦੀ ਵਜ੍ਹਾ ਨਾਲ ਉਸਦੀ ਪਤਨੀ ਉਸ ਨੂੰ ਛੱਡ ਕੇ ਕਿਸੇ ਹੋਰ ਨਾਲ ਭੱਜ ਜਾਂਦੀ ਹੈ। ਲੇਕਿਨ ਫਿਰ ਵੀ ਲੇਡੀ ਚੈਟਰਲੀ ਮੈਲਰਸ ਤੋਂ ਕਾਮ ਸੁੱਖ ਪ੍ਰਾਪਤ ਕਰਦੀ ਹੈ, ਉਸ ਤੋਂ ਗਰਭਵਤੀ ਹੁੰਦੀ ਹੈ। ਇਥੇ ਲੌਰੈਂਸ ਦੱਸਣਾ ਚਾਹ ਰਿਹਾ ਹੈ ਕਿ ਲੇਡੀ ਚੈਟਰਲੀ ਮਰਦਾਨਾ ਤਾਕਤ ਕਾਰਨ ਨਹੀਂ ਬਲਕਿ ਉਪਲਬਧੀ ਕਾਰਨ ਮੈਲਰਸ ਨਾਲ ਸੰਬੰਧ ਬਣਾਉਂਦੀ ਹੈ। ਮੈਲਰਸ ਉਸਨੂੰ ਅਸਾਨੀ ਨਾਲ ਪ੍ਰਾਪਤ ਹੋ ਸਕਦਾ ਹੁੰਦਾ ਹੈ
ਲੌਰੈਂਸ ਆਪ ਚਿੱਤਰਕਾਰੀ ਅਤੇ ਲਿਖਣ ਦਾ ਸ਼ੌਕੀਨ ਹੋਣ ਕਰਕੇ ਉਸਦੀਆਂ ਰਚਨਾਵਾਂ ਵਿਚ ਅਕਸਰ ਚਿੱਤਕਾਰਾਂ, ਲੇਖਕਾਂ, ਪੇਟਿੰਗਾਂ ਅਤੇ ਸਾਹਿਤਕ ਰਚਨਾਵਾਂ ਦਾ ਵਰਣਨ ਆਮ ਹੀ ਲੱਭ ਜਾਂਦਾ ਹੈ।ਫਰਾਂਸ ਦੀਆਂ ਆਰਟਗੈਲੀਆਂ ਅਤੇ ਮਿਉਜ਼ਿਅਮ ਦੇਖਣ ਉੁਹ ਅਕਸਰ ਜਾਂਦਾ ਰਹਿੰਦਾ ਸੀ ਅਤੇ ਫਰਾਂਸਿਸੀ ਸਾਹਿਤ ਅਤੇ ਕਲਾ ਤੋਂ ਉਹ ਬਹੁਤ ਪ੍ਰਭਾਵਿਤ ਸੀ ਇਸ ਲਈ ਉਸਦੀਆਂ ਰਚਨਾਵਾਂ ਵਿਚ ਫਰੈਂਚ ਸ਼ਬਦ, ਵਾਕ ਅਤੇ ਮੁਹਾਵਰੇ ਸਹਿਜ ਸੁਭਅ ਹੀ ਜਾਂਦੇ ਸਨ। 
ਲੇਡੀ ਚੈਟਰਲੀ ਲਵਰ ਸਮੁੱਚੇ ਨਾਵਲ ਦਾ ਪਾਠ ਕਰਨ ਬਾਅਦ ਜਦੋਂ ਤੁਸੀਂ ਨਾਵਲ ਦਾ ਪਹਿਲਾਂ ਪੰਨਾ ਖੋਲ੍ਹ ਕੇ ਦੁਬਾਰਾ ਪੜ੍ਹਨ ਲੱਗੋਂਗੇ ਤਾਂ ਤੁਹਾਨੂੰ ਮਹਿਸੂਸ ਹੋ ਜਾਵੇਗਾ ਕਿ ਨਾਵਲ ਦਾ ਪੂਰਾ ਨਿਚੋੜ ਤਾਂ ਲੌਰੈਂਸ ਨੇ ਪਹਿਲੇ ਸਫੇ ਦੀਆਂ ਮੁਢਲੀਆਂ ਸਤਰਾਂ ਵਿਚ ਹੀ ਕਰ ਦਿੱਤਾ ਸੀ:-
“It is rather hard work: there is now no smooth road into the future: but we go round, or scramble over the obstacles. We’ve got to live, no matter how many skies have fallen.” Page 5
ਹਸਪਤਾਲ ਤੋਂ ਆਉਣ ਬਾਅਦ ਲੌਰੈਂਸ ਦੀ ਵਿਲਾ ਰੌਬਰਮੌਂਡ ਵੈਨਿਸ ਵਿਖੇ ਮੌਤ ਹੋ ਗਈ।2 March 1930 ਵਿਚ ਲੌਰੈਂਸ ਦੀ ਮੌਤ ਹੋ ਗਈ।ਲੌਰੈਂਸ ਦੇ ਦਿਹਾਂਤ ਬਾਅਦ ਫਰੀਡਾ ਨੇ ਐਂਜ਼ਲੋ ਰਾਵਾਗਲੀ ਨਾਲ ਸ਼ਾਦੀ ਕਰ ਲਿੱਤੀ। ਐਂਜ਼ਲੋ ਨੇ ਨਿਉ ਮੈਕਸਿਕੋ ਵਿਚ ਲੌਰੈਂਸ ਦੀਆਂ ਅਸਥੀਆਂ ਲਿਆ ਕੇ ਉਸਦੀ ਇਕ ਯਾਦਗਾਰ ਬਣਾ ਦਿੱਤੀ। 1960 ਵਿਚ ਫਿਰ ਇਸ ਨਾਵਲ ਉੱਤੇ ਉਦੋਂ ਕੇਸ ਚੱਲਿਆ ਜਦੋਂ ਇੰਗਲੈਂਡ ਦੇ ਪ੍ਰਕਾਸ਼ਕ ਨੇ ਛਾਪਿਆ। ਜੋ ਪ੍ਰਕਾਸ਼ਕ ਨੇ ਜਿੱਤ ਕੇ ਨਾਵਲ ਛਾਪਣ ਦੀ ਪ੍ਰਵਾਨਗੀ ਪ੍ਰਾਪਤ ਕੀਤੀ।ਇਉਂ ਇਹ ਮਹਾਨ ਸਾਹਿਤਕਾਰ ਆਪਣੀਆਂ ਅਮਰ ਰਚਨਾਵਾਂ ਰਾਹੀਂ ਅੱਜ ਵੀ ਜ਼ਿੰਦਾ ਹੈ


****

No comments:

Post a Comment