ਭਾਰਤ ਤੋਂ ਅਣਗਿਣਤ ਪੰਜਾਬੀ ਪੱਛਮੀ ਦੇਸ਼ਾਂ ਵਿਚ ਆ ਚੁੱਕੇ ਹਨ ਤੇ ਬੇਸ਼ੁਮਾਰ ਅੱਗੋਂ ਵੀ ਆਉਣਗੇ। ਪ੍ਰਦੇਸ਼ਾਂ ਵਿਚ ਬਹੁਤ ਆਪਣੇ ਪੈਰ ਜਮਾ ਚੁੱਕੇ ਹਨ ਤੇ ਬਾਕੀ ਗਰਿਫਤ ਬਣਾਉਣ ਲਈ ਉਪਰਾਲੇ ਕਰ ਰਹੇ ਹਨ। ਇਹਨਾਂ ਪੰਜਾਬੀਆਂ ਵਿਚੋਂ ਤੁਹਾਨੂੰ ਸਿਰਫ ਦੋ ਤਰ੍ਹਾਂ ਦੇ ਬੰਦੇ ਮਿਲਣਗੇ। ਇਕ ਤਾਂ ਉਹ ਜਿਨ੍ਹਾਂ ਨੇ ਆਪਣੇ ਆਪ ਨੂੰ ਆਪਣੇ ਪਰਿਵਾਰ ਤੱਕ ਹੀ ਸੀਮਿਤ ਰੱਖਿਆ ਤੇ ਪੈਸਾ ਕਮਾਉਣ ਦੀ ਹੋੜ੍ਹ ਵਿਚ ਹੀ ਲੱਗੇ ਰਹੇ। ਦੂਜੇ ਉਹ ਜੋ ਆਪਣੀ ਬੋਲੀ, ਸੱਭਿਆਚਾਰ ਅਤੇ ਆਪਣੇ ਵਿਰਸੇ ਨੂੰ ਸਾਂਭਣ ਲਈ ਹਮੇਸ਼ਾਂ ਯਤਨਸ਼ੀਲ ਅਤੇ ਸਰਗਰਮ ਰਹੇ ਹਨ। ਇਹਨਾਂ ਹੀ ਦੂਜੀ ਕਿਸਮ ਦੇ ਲੋਕਾਂ ਵਿਚ ਇਕ ਨਾਮ ਆਉਂਦਾ ਹੈ ਉਹ ਹੈ ਦਲਵੀਰ ਸੁੰਮਨ।
ਦਲਵੀਰ ਉਦੋਂ ਬ੍ਰਮਿੰਘਮ ਦੇ ਰੇਡੀਓ ਐਕਸ ਐਲ, ਵਿਖੇ ਪੰਜਾਬੀ ਦਾ ਪ੍ਰੋਗਰਾਮ ‘ਗਾਉਂਦਾ ਪੰਜਾਬ’ ਕਰਿਆ ਕਰਦਾ ਸੀ।ਜਦੋਂ ਮੈਂ ਉਸ ਦੇ ਸੰਪਰਕ ਵਿਚ ਆਇਆ। ਮੇਰੇ ਘਰ ਦੇ ਕਰੀਬ ਹੀ ਉਹ ਕਈ ਸਾਲਾਂ ਤੋਂ ਰਹਿੰਦਾ ਸੀ। ਪਰ ਅਸੀਂ ਇਕ ਦੂਜੇ ਨੂੰ ਨਹੀਂ ਸੀ ਮਿਲੇ।
ਸ਼ਾਇਦ ਇਹ 1988 ਜਾਂ 1989 ਦੀ ਗੱਲ ਹੋਵੇਗੀ, ਜਦੋਂ ‘ਪੰਜਾਬ ਟਾਈਮਜ਼’ ਵਿਚ ਉਸਨੇ ਮੇਰੀ ਰਾਮ ਸਰੂਪ ਅਣਖੀ ਨਾਲ ਕੀਤੀ ਇੰਟਰਵਿਉ ਪੜ੍ਹੀ ਤਾਂ ਉਸਨੇ ਮੇਰਾ ਨੰਬਰ ਲੱਭ ਕੇ ਮੈਨੂੰ ਫੋਨ ਕੀਤਾ। ਉਦੋਂ ਸਾਡੀ ਪਹਿਲੀ ਮੁਲਾਕਾਤ ਹੋਈ। ਉਸ ਤੋਂ ਬਾਅਦ ਅਸੀਂ ਨਿਰੰਤਰ ਮਿਲਦੇ ਰਹੇ ਹਾਂ, ਅਤੇ ਸਾਡੇ ਵਿਚਕਾਰ ਕਰੀਬੀ ਦੋਸਤੀ ਬਣਦੀ ਗਈ।
ਮੈਂ ਦਲਵੀਰ ਨੂੰ ਬਹੁਤ ਹੀ ਨੇੜੇ ਹੋ ਕੇ ਦੇਖਿਆ ਹੈ।ਵਿਦੇਸ਼ੀ ਧਰਤੀ ’ਤੇ ਰਹਿੰਦਾ ਹੋਇਆ ਵੀ ਉਹ ਪੰਜਾਬੀ ਸਾਹਿਤ, ਬੋਲੀ ਅਤੇ ਵਿਰਸੇ ਲਈ ਉਹ ਵਧੇਰੇ ਜਾਗਰੂਕ ਹੀ ਨਹੀਂ, ਬਲਕਿ ਚਿੰਤਤ ਵੀ ਹੈ। ਸਾਹਿਤ ਪੜ੍ਹਨ ਦਾ ਉਸਨੂੰ
ਬਹੁਤ ਹੀ ਸ਼ੌਂਕ ਹੈ।ਮੈਂ ਉਸਦੀ ਨਿੱਜੀ ਲਾਇਬਰੇਰੀ ਵਿਚ ਢੇਰ ਸਾਰੀਆਂ ਪ੍ਰਸਿੱਧ ਲੇਖਕਾਂ ਦੀਆਂ ਕਿਤਾਬਾਂ ਅਤੇ ਪੰਜਾਬੀ ਗੀਤਾਂ ਦੀਆਂ ਕੈਸਟਾਂ, ਰਿਕਾਰਡਾਂ ਦੇ ਅੰਬਾਰ ਲੱਗੇ ਦੇਖੇ ਹਨ।ਸਾਹਿਤ ਪੜ੍ਹਣ ਨਾਲੋਂ ਵੱਧ ਲੋਕਾਂ ਨੂੰ ਪੜ੍ਹਾਉਣ ਦਾ ਚਸਕਾ ਉਸ ਵਿਚ ਪਾਗਲਪਨ ਦੀ ਹੱਦ ਤੱਕ ਹੈ। ਜੋ ਬਹੁਤ ਹੀ ਘੱਟ ਲੋਕਾਂ ਅੰਦਰ ਦੇਖਣ ਨੂੰ ਮਿਲਦਾ ਹੈ।ਜਦੋਂ ਵੀ ਕੋਈ ਵਧੀਆ ਕਿਤਾਬ ਉਸਦੀ ਨਜ਼ਰੀ ਚੜ੍ਹ ਜਾਵੇ, ਉਹ ਹਰ ਸਖਸ਼ ਨੂੰ ਪੜ੍ਹਣ ਲਈ ਪ੍ਰੇਰਦਾ ਰਹਿੰਦਾ ਹੈ। ਕਈ ਵਾਰ ਤਾਂ ਉਹ ਖੁਦ ਵੀ ਕਿਤਾਬਾਂ ਖਰੀਦ ਕੇ ਵੀ ਦੋਸਤਾਂ ਮਿੱਤਰਾਂ ਨੂੰ ਭੇਂਟ ਕਰ ਦਿੰਦਾ ਹੈ। ਆਸਟਰੇਲੀਆ ਤੋਂ ਉਸ ਨੇ ਮੈਨੂੰ ਉਚੇਚਾ ਇਕ ਅੰਗਰੇਜ਼ੀ ਦਾ ਨਾਵਲ ਭੇਜਿਆ ਤੇ ਕਿਹਾ ਕਿ ਇਹਦਾ ਅਨੁਵਾਦ ਪੰਜਾਬੀ ਵਿਚ ਹੋਣਾ ਚਾਹੀਦਾ ਹੈ ਤੇ ਇਹ ਕੰਮ ਵਧੀਆਂ ਤੂੰ ਹੀ ਕਰ ਸਕਦਾ ਹੈਂ। ਮੈਂ ਨਾਵਲ ਪੜ੍ਹਿਆ ਬਹੁਤ ਹੀ ਕਮਾਲ ਦਾ ਨਾਵਲ ਸੀ। ਮੈਂ ਫੌਰਨ ਪ੍ਰਕਾਸ਼ਕ ਤੋਂ ਮੰਨਜ਼ੂਰੀ ਮੰਗੀ, ਉਸ ਨੇ ਪਤਾ ਨਹੀਂ ਕਿਉਂ ਇਨਕਾਰ ਕਰ ਦਿੱਤਾ। ਮੈਂ ਚਿੱਤ ’ਚ ਕਿਹਾ, ਕੋਈ ਗੱਲ ਨਹੀਂ, ਅਸੀਂ ਟੇਡੀ ਉਂਗਲ ਨਾਲ ਘਿਉ ਕੱਢਣ ਵੀ ਜਾਣਦੇ ਹਾਂ!
ਭਾਂਵੇ ਕਿ ਉਹ ਪੰਜਾਬ ਤੋਂ ਮੇਰੇ ਵਾਂਗ ਛੋਟੀ ਉਮਰ ਵਿਚ ਹੀ ਇੰਗਲੈਡ ਆ ਗਿਆ ਸੀ, ਪਰ ਫਿਰ ਵੀ ਆਪਣੇ ਪਿੰਡ ਹਲਵਾਰਾ ਨਾਲ ਉਸਨੂੰ ਅੰਤਾਂ ਦਾ ਸਨੇਹ ਹੈ।ਬਰਤਾਨੀਆਂ ਫੇਰੀ ਸਮੇਂ ਪ੍ਰਸਿੱਧ ਗੀਤਕਾਰ ਬਾਈ ਦੇਵ ਥਰੀਕੇ ਅਤੇ ਆਪਣੇ ਪਿੰਡ ਦੇ ਨਾਮਵਰ ਲੇਖਕ ਮਹਿਰੂਮ ਹਰਭਜਨ ਹਲਵਾਰਵੀ ਨੇ ਉਸਦੇ ਪਿੰਡ ਪ੍ਰਤਿ ਬੇਹੱਦ ਮੋਹ ਨੂੰ ਵੇਖਦਿਆਂ ਹੋਇਆਂ, ਆਪਣੇ ਨਾਅ ਨਾਲ ‘ਹਲਵਾਰਵੀ’ ਲਿਖਣ ਲਈ ਸੁਝਾਉ ਦਿੱਤਾ।ਬਸ ਉਸੇ ਦਿਨ ਤੋਂ ਹੀ ਪੰਜਾਬੀ ਮਿੱਤਰਾਂ ਪਿਆਰਿਆਂ ਦੇ ਹੁਕਮ ਦੀ ਤਾਮੀਲ ਕਰਦੇ ਹੋਇਆਂ ,ਉਸਨੇ ਆਪਣੇ ਨਾਮ ਨਾਲ ‘ਹਲਵਾਰਵੀ’ ਤਖ਼ਲਸ ਜੋੜ ਲਿਆ।
ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਉਹ ਹਮੇਸ਼ਾਂ ਤੱਤਪਰ ਰਹਿੰਦਾ ਹੈ। ਪ੍ਰਦੇਸਾਂ ਵਿਚ ਆ ਕੇ ਵੀ ਉਸਨੂੰ ਪੰਜਾਬ ਨਹੀਂ ਭੁਲਿਆ ਤੇ ਉਹ ਲਿਖ ਬੈਠਦਾ ਹੈ:-
ਸਤ ਸਮੁੰਦਰ ਪਾਰ ਰਹਿੰਦਿਆˆ, ਯਾਦ ਬਹੁਤ ਆਵੇ ਪੰਜਾਬ।
ਮਾਖਿਓˆ ਮਿੱਠੀ ਬੋਲੀ ਜਿਸਦੀ, ਵੱਜਦੀ ਜਿਵੇˆ ਰਬਾਬ ।
ਪ੍ਰਦੇਸਾˆ ਵਿੱਚ ਸਾਡੇ ਆਲ੍ਹਣੇ, ਪਰ ਰੂਹ ਵਸਦੀ ਪੰਜਾਬ ।
ਪ੍ਰਦੇਸਾਂ ਵਿਚ ਬੇਠੇ ਹਰ ਪੰਜਾਬੀ ਵਾਂਗ ਉਹ ਪੰਜਾਬ ਨੂੰ ਹਮੇਸ਼ਾਂ ਖੁਸ਼ਹਾਲ ਅਤੇ ਤਰੱਕੀ ਦੀਆਂ ਮੰਜ਼ਲਾਂ ਸਰ ਕਰਦੇ ਵੇਖਣ ਦਾ ਚਾਹਵਾਨ ਹੈ। ਸ਼ਾਇਦ ਏਹੀ ਕਾਰਨ ਹੈ ਕਿ ਪੰਜਾਬ ਦੇ ਕਾਲੇ ਦੌਰ ਦੇ ਸਮੇਂ ਦੀ ਲਿਖੀ ਨਜ਼ਮ ਵਿਚ, ਉਸਨੂੰ
ਉਦਰੇਵਾਂ ਹੈ ਕਿ ਉਹ ਦੂਰ ਦੂਰਾਡੇ, ਪਰਾਏ ਦੇਸ ਰਹਿਣ ਕਾਰਨ, ਇਸ ਦੁਖਾਤ ਸਮੇਂ ਅਪਣੀ ਜਨਮ ਭੂਮੀ ਲਈ ਕੁਝ ਨਹੀਂ ਕਰ ਸਕਿਆਂ। ਉਸ ਲਿਖਿਆਂ ਹੈ:
ਐ ਮੇਰੇ ਪੰਜਾਬ ਪਿਆਰੇ..........
ਅਪਣੇ ਪ੍ਰਦੇਸੀ ਪੁੱਤ ਨੂੰ ਮਾਫ ਕਰ ਦੇਵੀ,
ਸਮੇˆ ਦੀਆˆ ਜਾਲਮ ਹਨੇਰੀਆˆ ਵਗੀਆˆ ਨੇ,
ਜਦੋˆ ਤੇਰੀ ਹਿੱਕ ਉਤੇ, ਗੋਲੀਆˆ ਦਗੀਆˆ ਨੇ,
ਮੈˆ ਬੇਗਾਨੀ ਧਰਤੀ ਤੇ ਬੇ-ਵਤਨੀ ਹੋਇਆ, ਤੇਰੇ ਦੁੱਖਾਂ ਨੂੰ ਜਰਦਾˆ ਹਾˆ,
ਅਪਣੇ ਹੁੰਝੂਆˆ ਨਾਲ, ਤੇਰਾ ਸੇਕ ਮੱਠਾ ਕਰਦਾˆ ਹਾˆ।
ਇਕ ਵਾਰੀ ਭਾਰਤ ਦੀ ਸੰਸਾਰ ਪ੍ਰਸਿੱਧ ਲੇਖਕਾ ਸ਼ੋਭਾ ਡੇਅ ਨੂੰ ਕਿਸੇ ਨੇ ਸਵਾਲ ਕੀਤਾ ਕਿ ਤੁਸੀਂ ਐਨੇ ਥੋੜ੍ਹੇ ਸਮੇਂ ਵਿਚ, ਐਨੀਆਂ ਕਿਤਾਬਾਂ ਕਿਵੇਂ ਲਿਖ ਲਈਆਂ? ਤਾਂ ਸ਼ੋਭਾ ਡੇਅ ਨੇ ਜੁਆਬ ਦਿੱਤਾ, “ਇਕ ਦਿਨ ਵਿਚ ਚੋਵੀਂ ਘੰਟੇ ਹੁੰਦੇ ਹਨ ਤੇ ਮੈਂ ਚੌਵੀ ਦੇ ਚੌਵੀ ਹੀ ਵਰਤਦੀ ਹਾਂ।” ਦਲਵੀਰ ਦੇ ਬਾਰੇ ਇਸ ਸੰਦਰਭ ਵਿਚ ਮੈਂ ਜਦੋਂ ਸੋਚਦਾ ਹਾਂ ਤਾਂ ਮੈਨੂੰ ਜਾਪਦਾ ਹੈ ਕਿ ਉਹ ਵੀ ਦਿਨ ਦੇ ਚੌਵੀ ਦੇ ਚੌਵੀ ਘੰਟੇ ਹੀ ਵਰਤਦਾ ਹੈ। ਭੱਜ-ਨੱਠ ਵਾਲੀਆਂ ਨੌਕਰੀਆਂ, ਪਰਿਵਾਰ ਦੀ ਦੇਖ ਰੇਖ, ਸਮਾਜ ਵਿਚ ਵਿਚਰਨਾ, ਯਾਰਾਂ ਦੋਸਤਾਂ ਨਾਲ ਹਾਸਾ ਠੱਠਾ… ਇਹ ਸਭ ਕੁਝ ਖੌਰੇ ਉਹ ਕਿਵੇਂ ਕਰ ਲੈਦਾਂ ਹੈ।ਆਲਸ ਜਾਂ ਸੁਸਤੀ ਪੁਣਾ ਉਸਦੇ ਕੋਲੋਂ ਦੀ ਹੀ ਨਹੀਂ ਲੰਘਦਾ। ਮੈਂ ਜਦ ਵੀ ਉਸ ਨੂੰ ਦੇਖਿਆ ਹੈ, ਸੂਟ ਬੂਟ ਅਤੇ ਟਾਈ ਵਿਚ ਹੀ ਤੱਕਿਆ ਹੈ। ਇਸੇ ਬਾਰੇ ਜ਼ਿਕਰ ਕਰਦਿਆਂ ਮੈਂ ਇਕ ਵਾਰੀ ਲਿਖੀਆ ਸੀ ਕਿ ਮੈਨੂੰ ਜਾਪਦਾ ਹੈ ਉਹ ਸਾਇਦ ਸੌਂਦਾਂ ਵੀ ਸੂਟ ਦੇ ਵਿਚ ਹੀ ਹੋਵੇਗਾ।
ਪੁਲੀਸ ਦੀ ਨੌਕਰੀ, ਸਾਹਿੱਤਕ ਅਤੇ ਸਮਾਜਿਕ ਸੰਸਥਾਵਾਂ ਵਿਚ ਵੱਧ ਚੜ੍ਹਕੇ ਹਿੱਸਾ ਲੈਣਾ, ਕਮਿਊੁਂਨਟੀ ਫੰਕਸ਼ਨਾਂ ਦਾ ਆਯੋਜਨ ਕਰਨਾ, ਸਿਟੀਜ਼ਨ ਅਡਵਾਈਜ਼ ਬਿਓਰੋ ਵਿਚ ਜਾ ਕੇ ਮੁਫਤ ਵਿਚ ਸਰਕਾਰੀ ਸਹੂਲਤਾਂ ਸਬੰਧੀ ਸਲਾਹਾਂ ਦੇਣੀਆਂ, ਆਦਿ ਕੰਮ ਵੀ ਉਹ ਨਿੱਠ ਕੇ ਕਰਦਾ ਹੈ। ਮੇਲਾ ਭਾਵੇਂ ਵਿਸਾਖੀ ਦਾ ਹੋਵੇ ਜਾਂ ਕੱਬਡੀ ਟੂਰਨਾਮੈਂਟ, ਕੋਈ ਗਿੱਧੇ ਭੰਗੜੇ ਦਾ ਪ੍ਰੋਗਰਾਮ ਜਾਂ ਫਿਰ ਸੂਫੀ, ਕਲਾਸੀਕਲ ਸੰਗੀਤ ਦੀ ਕੋਈ ਮਹਿਫਲ, ਉਹ ਹਰ ਫੰਕਸ਼ਨ ਉਤੇ,
ਆਪਣਾ ਕੈਮਰਾ ਅਤੇ ਵਾਈਸ ਰਿਕਾਰਡਰ ਲੈ ਕੇ ਪਹੁੰਚਣਾ ਉਹ ਆਪਣਾ ਸੁਭਾਗ ਸਮਝਦਾ ਹੈ।
ਦਲਵੀਰ ਇਕ ਐਸਾ ਸਖ਼ਸ਼ ਹੈ ਜਿਸਨੂੰ ਮੈਂ ਜ਼ਿੰਦਗੀ ਵਿਚ ਕਦੇ ਗਾਲ੍ਹ ਕੱਢਦੇ ਜਾਂ ਕਿਸੇ ਨਾਲ ਲੜਦੇ ਝਗੜਦੇ ਨਹੀਂ ਦੇਖਿਆ।ਉਹ ਸੁਭਾਅ ਦਾ ਬਹੁਤ ਹੀ ਮਿਲਾਪੜਾ, ਜ਼ੁਬਾਨ ਦਾ ਅਤਿਅੰਤ ਮਿੱਠਾ ਤੇ ਕੋਮਲ ਹਿਰਦੇ ਦਾ ਮਾਲਕ ਹੈ। ਉਹ ਜਿਥੇ ਵੀ ਜਾਂਦਾ ਹੈ ਆਪਣੀ ਮਿਠਾਸ ਘੋਲ ਦਿੰਦਾ ਹੈ ਤੇ ਮਹਿਕਾਂ ਖਿਲਾਰ ਦਿੰਦਾ ਹੈ। ਉਸ ਦੇ ਇਸ ਅਕਸ ਦਾ ਪ੍ਰਤਿਬਿੰਬ ਉਸ ਦੀ ਰਚਨਾ ਵਿਚੋਂ ਵੀ ਉਬਾਲਾ ਮਾਰ ਕੇ ਨਿਕਲਦਾ ਹੈ। ਮਿਸਾਲ ਦੇਖੋ:
ਅੰਦਰੋˆ ਅੰਦਰੀ ਖੁਰਦੇ ਜਾਈਏ,
ਰੇਤ ਦੇ ਵਾˆਗੂੰ ਭੁਰਦੇ ਜਾਈਏ।
ਪਾਰੇ ਵਾˆਗੂੰ ਕੰਬਦੇ ਡੋਲ੍ਹਦੇ,
ਦੀਵੇ ਵਾˆਗੂ ਹੀ, ਬਲ ਬੁੱਝ ਜਾਈਏ,
ਪਰ ਦੱਸ ਨੀ ਮਹਿਕਾˆ ਕਿਵੇˆ ਛੁਪਾਈਏ।
ਸਟੇਜ਼ ਉੱਤੇ ਦਲਵੀਰ ਇਕ ਵਧੀਆ ਬੁਲਾਰਾ ਹੈ।ਕਦੇ ਵੀ ਉਸਨੂੰ ਬਿਨਾ ਅਗਾਂਹੂ ਸੂਚਿਤ ਕੀਤਿਆਂ ਸਟੇਜ਼ ਉੱਤੇ ਚਾੜ੍ਹ ਦਿਉ। ਉਹ ਸ਼ਬਦਾਂ ਦੀ ਲੜ੍ਹੀ ਟੁੱਟਣ ਨਹੀਂ ਦੇਵੇਗਾ।ਵਧੀਆਂ ਸ਼ਾਇਰੀ ਅਤੇ ਟੋਟਕਿਆਂ ਨਾਲ ਉਹ ਸਰੋਤਿਆਂ ਨੂੰ ਦੇਰ ਤੱਕ ਮੰਤਰ ਮੁੱਗਧ ਕਰੀ ਰੱਖੇਗਾ।ਕਦੇ ਕਦੇ ਸ਼ਾਇਰੀ ਕਰਨ ਦਾ ਸ਼ੌਂਕ ਵੀ ਉਸਨੇ ਪਾਲ ਰੱਖਿਆ ਹੈ।ਕਈ ਵਾਰ ਤਾਂ ਉਹ ਅਚਨਚੇਤੇ ਹੀ ਵਧੀਆਂ ਰਚਨਾ ਵੀ ਲਿਖ ਮਾਰਦਾ ਹੈ।ਮੇਰੇ ਵਾਂਗ ਉਹਦੇ ਪੈਰਾਂ ਵਿਚ ਵੀ ਸ਼ਾਇਦ ਕੋਈ ਚੱਕਰ ਹੈ। ਉਹ ਵੀ ਇਕ ਜਗ੍ਹਾ ਬਹੁਤੀ ਦੇਰ ਟਿਕ ਕੇ ਰਹਿ ਨਹੀਂ ਸਕਦਾ। ਸ਼ਾਇਦ ਇਸੇ ਕਾਰਨ,
ਉਸ ਲਿਖਿਆਂ ਹੈ:
ਲੰਡਨ ਬਰਮਿੰਘਮ ਬ੍ਰਿਸਬੇਨ ਅਤੇ ਮੇਰਾ ਪਿੰਡ ਹਲਵਾਰਾ
ਚੱਕਰ ਮੇਰੇ ਪੈਰਾਂ ਦਾ, ਇਹ ਦੋਸਤੋ ਸਾਰੇ ਦਾ ਸਾਰਾ।
ਇਕ ਗਜ਼ਲ ਵਿਚ ਉਸ ਤੋਂ ਉਚਾਰਿਆ ਗਿਆ:-
ਸੁੱਕੇˆ ਪੱਤਿਆˆ ਵਾˆਗ ਕਦੋˆ ਤੱਕ ਭਟਕਾˆਗੇ ,
ਲੱਭ ਲੱਭ ਥੱਕੇ ਪੈੜਾˆ ਤੇਰੇ ਪੈਰ ਦੀਆˆ।
ਜਦੋਂ ਕਦੇ ਵੀ ਮੈਂ ਉਸਦੀ, ਜਾਂ ਆਪਣੀ ਭਟਕਣ ਬਾਰੇ ਚਿਤਵਦਾ ਹਾਂ ਤਾਂ ਮੈਨੂੰ ਬਾਬੇ ਨਾਨਕ ਦੇ ਬੋਲ ਚੇਤੇ ਆ ਜਾਂਦੇ ਹਨ, “ਤੁਸੀਂ ਉਜੜ ਜਾਉ।”
ਰੇਡੀਓ ਐਕਸ ਐਲ ਦੀ ਨੌਕਰੀ ਤੋਂ ਨਾਖੁਸ਼ ਹੋ ਕੇ ਉਹ ‘ਅਪਨਾ ਰੇਡੀਓ’ ’ਤੇ ਚਲਾ ਗਿਆ।ਮੈਂ ਉਥੋਂ ਪੱਟ ਕੇ ਉਸਨੂੰ ‘ਪੰਜਾਬ ਟਾਈਮਜ਼’ ਅਤੇ ਫਿਰ ‘ਸਿੱਖ ਟਾਈਮਜ਼’ ਵਿਖੇ ਲੈ ਆਇਆ।ਉਸ ਉਪਰੰਤ ‘ਅਜੀਤ ਵੀਕਲੀ’ ਵਿਚ ਕੰਮ ਕਰਦਿਆਂ ਮੈਨੂੰ ਉਸਦੀ ਲੋੜ੍ਹ ਮਹਿਸੂਸ ਹੋਈ ਤਾਂ ਮੈਂ ਉਸਨੂੰ ਫਿਰ ਉਧਰ ਲਾ ਲਿਆ। ਹੁਣ ਉਹ ਇੰਗਲੈਂਡ, ਜਿੱਥੇ ਉਸਨੇ ਆਪਣੀ ਜ਼ਿੰਦਗੀ ਦਾ ਵਧੇਰੇ ਹਿੱਸਾ ਬਿਤਾਇਆ ਹੈ, ਛੱਡ ਕੇ ਧਰਤੀ ਦੇ ਐਨ ਦੂਸਰੇ ਪਾਸੇ, ਇਕ ਖੂਬਸੁਰਤ ਦੇਸ਼, ਆਸਟਰੇਲੀਆ ਦਾ ਵਸਨੀਕ ਹੋ ਗਿਆ ਹੈ। ਉਥੇ ਜਾ ਕੇ ਵੀ ਉਸਨੇ ਸਾਹਿਤ, ਸੱਭਿਆਚਾਰ ਅਤੇ ਰੇਡੀਓ ਬਰਾਡਕਾਸਟਿੰਗ ਨਾਲ ਆਪਣਾ ਨਾਤਾ ਨਹੀਂ ਤੋੜਿਆ, ਬਲਕਿ ਉਥੇ ਵੀ ਪੰਜਾਬੀ ਬੋਲੀ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਸਾਰ ਲਈ ਸੰਘਰਸ਼ਸ਼ੀਲ ਹੈ।
ਦੁਨੀਆਂ ਵਿਚ ਲੱਖਾਂ ਲੋਕੀ ਆਉਂਦੇ ਹਨ। ਲੱਖਾਂ ਚਲੇ ਜਾਂਦੇ ਹਨ, ਪਰ ਨਵੇਕਲੇ ਹੀ ਹੁੰਦੇ ਹਨ ਜੋ ਆਪਣੀਆਂ ਪੈੜਾਂ ਛੱਡ ਜਾਂਦੇ ਹਨ। ਜਿਨ੍ਹਾਂ ਦਾ ਜ਼ਿਕਰ ਉਹਨਾਂ ਦੇ ਮਰਨ ਤੋਂ ਬਾਅਦ ਵੀ ਹੁੰਦਾ ਹੈ। ਇਹ ਉਹ ਮਨੁੱਖ ਹੁੰਦੇ ਹਨ, ਜਿਨ੍ਹਾਂ ਨੂੰ ਬਾਬੇ ਨਾਨਕ ਦਾ ਵਰਦਾਨ ਲੱਗਦਾ ਹੈ, ‘ਉਜੜ ਜਾਣ’ ਵਾਲੇ ਮਨੁੱਖ।ਦਲਵੀਰ ਸੁੰਮਨ ‘ਹਲਵਾਰਵੀ’ ਨੇ ਵੀ ਨਿਰਸੰਦੇਹ ਅਜੇਹੇ ਮਨੁੱਖਾਂ ਵਿਚ ਆਪਣਾ ਸ਼ੁਮਾਰ ਕਰ ਲਿਆ ਹੈ।
****
ਬਾਈ ਜੀ ਸਿੱਧੂਆ ਦੇ ਮੀਡੀਆ ਪੰਜਾਬੀ ਨਿਊਜ ਆਨ ਲਾਈਨ ਲਈ ਕਾਪੀ ਕਰ ਲਿਆ
ReplyDelete