ਕੰਮ ਦੀ ਕਦਰ


 -ਬਲਰਾਜ ਸਿੰਘ ਸਿੱਧੂ UK

ਕੇਰਾਂ ਫਿਲਮਇੰਡਸਟਰੀ ਵਿਚਲੀ ਪੰਜਾਬੀਆਂ ਦੀ ਦੂਜੀ ਨੂੰਹ ਸ਼੍ਰੀਦੇਵੀ ਸਕੌਟਲੈਂਡ ਵਿੱਚ ਆਪਣੀ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ। ਲਮਹੇ ਫਿਲਮ ਦਾ ਕੌਮੈਡੀ ਸੀਨ ਫਿਲਮਾਇਆ ਜਾ ਰਿਹਾ ਸੀ। ਡਾਇਰੈਟਰ ਯੱਸ਼ ਚੌਪੜੇ ਦੇ ਕੰਨ ਵਿੱਚ ਆ ਕੇ ਕਿਸੇ ਨੇ ਕੁਝ ਕਿਹਾ ਤੇ ਉਹ ਸੀਨ ਕੱਟ ਕਰਾਵੇ ਕੇ ਸ਼੍ਰੀ ਦੇਵੀ ਨੂੰ ਪਾਸੇ ਲੈ ਗਿਆ। ਉਹਨੇ ਬੜੇ ਧੀਰਜ ਨਾਲ ਸ਼੍ਰੀ ਦੇਵੀ ਨੂੰ ਉਸ ਬੰਦੇ ਦੀ ਮੌਤ ਦੀ ਖਬਰ ਸੁਣਾਈ ਜੋ ਸ਼੍ਰੀ ਦੇਵੀ ਨੂੰ ਬਹੁਤ ਪਿਆਰਾ ਸੀ। ਉਹ ਬੰਦਾ ਸ਼੍ਰੀ ਦੇਵੀ ਦਾ ਬਾਪ ਆਯਾਪਨ ਸੀ। 
ਖਬਰ ਸੁਣ ਕੇ ਕੋਈ ਪ੍ਰਤੀਕ੍ਰਮ ਨਾ ਦਿੰਦਿਆਂ ਹੋਇਆਂ ਸ਼੍ਰੀ ਦੇਵੀ ਨੇ ਯੱਸ਼ ਚੋਪੜੇ ਨੂੰ ਕਿਹਾ ਕਿ ਸੀਨ ਮੁਕੱਮਲ ਕਰੋ। ਉਸ ਫਿਲਮ ਦਾ ਸਭ ਤੋਂ ਮਜ਼ਾਕੀਆ ਉਹੀ ਸੀਨ ਸੀ ਜੋ ਸ਼੍ਰੀ ਦੇਵੀ ਨੇ ਆਪਣੀ ਪੂਰੀ ਕਲਾ ਭਰ ਕੇ ਇੱਕ ਘੰਟੇ ਵਿੱਚ ਸ਼ੂਟ ਕਰਵਾਇਆ ਸੀ। ਸੀਨ ਮੁਕੰਮਲ ਹੋਣ ਉਪਰੰਤ ਪੈਕਅਪ ਹੋਇਆ ਤੇ ਸ਼੍ਰੀ ਦੇਵੀ ਆਪਣੇ ਹੋਟਲ ਦੇ ਕਮਰੇ ਪੂਰਾ ਇੱਕ ਘੰਟਾ ਆਪਣੇ ਪਿਤਾ ਦੀ ਮੌਤ ਦਾ ਦੁੱਖ ਮਨਾਉਂਦੀ ਹੋਈ ਰੱਜ ਕੇ ਰੋਈ। 
ਇੱਕ ਘੰਟੇ ਬਾਅਦ ਯੱਸ਼ ਚੋਪੜਾ ਸ਼੍ਰੀ ਦੇਵੀ ਨੂੰ ਮਿਲਣ ਗਿਆ ਤਾਂ ਉਸ ਨੇ ਸ਼੍ਰੀ ਦੇਵੀ ਨੂੰ ਕਿਹਾ, "ਤੂੰ ਸਾਡੀ ਇੰਡਸਟਰੀ ਦੀ ਸਭ ਤੋਂ ਗ੍ਰੇਟ ਐਕਟਰਸ ਹੈਂ! ਮੈਂ ਤੈਨੂੰ ਤੇਰੇ ਪਿਤਾ ਦੀ ਮੌਤ ਦੀ ਖਬਰ ਸੁਣਾਈ ਤੂੰ ਉਸਨੂੰ ਨਜ਼ਰਅੰਦਾਜ਼ ਕਰਕੇ ਆਪਣੇ ਕੰਮ ਪ੍ਰਤੀ ਸੰਜ਼ੀਦਗੀ ਦਿਖਾਉਂਦਿਆਂ ਕੌਮੈਡੀ ਸੀਨ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਨਿਬੇੜਿਆ।"
ਸ਼੍ਰੀ ਦੇਵੀ ਨੇ ਉਸਦੀ ਗੱਲ ਕੱਟਦਿਆਂ ਜੁਆਬ ਦਿੱਤਾ, "ਚੋਪੜਾ ਸਾਹਿਬ, ਬਾਪ ਦੀ ਮੌਤ ਦਾ ਦੁੱਖ ਨਿਰਸੰਦੇਹ ਮੇਰੇ ਦਿਲ ਵਿੱਚ ਹੈ ਤੇ ਆਪਣੇ ਕੰਮ ਵਿੱਚ ਉਸਨੂੰ ਦਿਖਾਉਣ ਦਾ ਦਿਖਾਵਾ ਮੈਂ ਕਿਉਂ ਕਰਾਂ। ਆਪਣੇ ਦੁੱਖ ਦਾ ਮੈਂ ਇਕੱਲਿਆਂ ਮਾਤਮ ਮਨਾ ਰਹੀ ਹਾਂ।"
ਘਾਣੀ ਦਾ ਮੌਰਲ ਇਹ ਨਿਕਲਦਾ ਹੈ ਕਿ ਜਿਹੜੇ ਲੋਕ ਆਪਣੇ ਕੰਮ ਪ੍ਰਤੀ ਸੁਹਿਰਦ ਰਹਿੰਦੇ ਹਨ ਤੇ ਕੰਮ ਦੀ ਕਦਰ ਕਰਦੇ ਹਨ। ਕੰਮ ਵੀ ਤਰੱਕੀਆਂ ਦੇ ਰਾਹ ਉਨ੍ਹਾਂ ਲਈ ਹੀ ਖੋਲ੍ਹਦਾ ਹੈ।

No comments:

Post a Comment