ਨਬਜ਼ਾਂ ਤੇ ਧੜਕਣਾਂ


 -ਬਲਰਾਜ ਸਿੰਘ ਸਿੱਧੂ
ਕੇਰਾਂ ਬਾਦਸ਼ਾਹ ਅਕਬਰ ਦੀ ਘਰਆਲੀ ਢਿੱਲੀ ਜੀ ਹੋਗੀ। ਓਕਣ ਨ੍ਹੀਂ। ਮਤਬਲ ਫਲੂ-ਫਲਾ ਜਿਆ ਹੋਗਿਆ ਸੀ। ਉਹਨੇ ਵੈਦ ਨੂੰ ਹਾਕ ਮਾਰਲੀ। ਅਕਬਰ ਨੇ ਸੋਚਿਆ ਦੂਜੀ ਕੁ ਦਿਨ ਈ ਕੋਈ ਨਾ ਕੋਈ ਰਾਣੀ ਢਿੱਲੀ-ਮੱਠੀ ਰਹਿੰਦੀ ਆ। ਦੇਖਦਾਂ ਵੈਦ ਕਿਮੇ ਲਾਜ ਕਰਦੈ। ਫੇਰ ਮੈਂ ਆਪੇ ਕਰ ਲਿਆ ਕਰੂ। ਵੈਦ ਰਾਣੀ ਦਾ ਗੁੱਟ ਫੜ ਕੇ ਖਾਸਾ ਚਿਰ ਬੈਠਾ ਰਿਹਾ। ਅਕਬਰ ਨੇ ਸੋਚਿਆ ਖਨੀ ਸਵਾਦ ਲੈਂਦੈ। ਉਹ ਲੱਫੜ ਮਾਰ ਕੇ ਰਾਣੀ ਦਾ ਵੈਦ ਤੋਂ ਗੁੱਟ ਛਡਾਇਆ। ਨਾਲੇ ਲਾਨ ਕਰਤਾ ਬਈ ਗਾਹਾਂ ਤੋਂ ਕਿਸੇ ਵੈਦ ਨੇ ਕਿਸੇ ਰਾਣੀ ਦੀ ਦਾ ਹੱਥ ਨ੍ਹੀਂ ਫੜਨੈ। 

ਵੈਦ ਕਹਿੰਦਾ, "ਨਬਜ਼ ਦੇਖੇ ਬਿਨਾ ਮਰਜ਼ ਕਿਮੇ ਪਤਾ ਲੱਗੂ ਬਾਦਸ਼ਾਹ?" 
ਅਕਬਰ ਕਹਿੰਦਾ, "ਮੈਨੂੰ ਨ੍ਹੀਂ ਪਤਾ।" 
ਚਲੋਂ ਜੀ ਉਹਨੇ ਮੰਤਰੀਆਂ ਸੰਤਰੀਆਂ ਨੂੰ ਕਹਿਤਾ ਨਮਾ ਵੈਦ ਲਿਆਉ, ਜਿਹੜਾ ਬਿਨਾ ਨਬਜ਼ ਫੜੇ ਰਾਣੀਆਂ ਲੋਟ ਕਰਦਿਆ ਕਰੇ। ਮੰਤਰੀ ਮੇਰੇ ਅਰਗਾ ਸੁੰਦਰ, ਸ਼ੁਸ਼ੀਲ ਤੇ ਸਾਉ ਜਿਆ ਵੈਦ ਫੜਕੇ ਲੈਗੇ। ਅਕਬਰ ਵੈਦ ਨੂੰ ਕਹਿੰਦਾ, "ਬਿਨਾ ਨਬਜ਼ ਨੂੰ ਫੜਿਆਂ ਮੇਰੀਆਂ ਰਾਣੀਆਂ ਨੂੰ ਰਾਮ ਆਉਣਾ ਚਾਹੀਦੈ। ਜੇ ਨਬਜ਼ ਫੜੀ ਤਾਂ ਧੱਫੇ ਪੈਣਗੇ।"
ਵੈਦ ਕਹਿੰਦਾ, "ਬਾਦਸ਼ਾਹ ਘਾਣੀ ਕੋਈ ਨ੍ਹੀਂ।"
ਵੈਦ ਨੇ ਧਾਗਾ ਲਿਆ ਤੇ ਇੱਕ ਸਿਰਾ ਆਵਦੇ ਗੁੱਟ ਨਾਲ ਬੰਨ ਲਿਆ। ਦੂਆ ਸਿਰਾ ਗੋਲੀ ਨੂੰ ਫੜਾ ਕੇ ਕਹਿੰਦਾ ਰਾਣੀ ਦੇ ਗੁੱਟ ਨਾਲ ਜਾ ਕੇ ਬੰਨ ਦੇ। ਚਲੋ ਜੀ ਵੈਦ ਨੇ ਆਵਦੇ ਗੁੱਟ ਨਾਲ ਬੰਨੇ ਧਾਗੇ ਨੂੰ ਕੰਨ ਨਾਲ ਲਾ ਕੇ ਰਾਣੀ ਦੀ ਨਬਜ਼ ਸੁਣਲੀ। ਅਕਬਰ ਨੂੰ ਦਸੱਲੀ ਹੋਗੀ । ਪੰਜ ਸੱਤ ਰਾਣੀਆਂ ਨੂੰ ਵੈਦ ਨੇ ਏਕਣ ਈ ਧਾਗੇ ਨਾਲ ਨਬਜ਼ ਸੁਣ ਕੇ ਰਾਮ ਲਿਆਤਾ। 
ਇੱਕ ਦਿਨ ਇੱਕ ਰਾਣੀ ਦੇ ਮਨ 'ਚ ਆਇਆ ਬਈ ਕਿਉਂ ਨਾ ਐਨੇ ਪਹੁੰਚੇ ਹੋਏ ਵੈਦ ਦੇ ਦਰਸ਼ਨ ਕਰਾਂ। ਉਹ ਧਾਗਾ ਫੜ ਕੇ ਕੱਠਾ ਕਰਦੀ ਪਰਦੇ ਚੋਂ ਨਿਕਲੀ ਤਾਂ ਚੌਕੜੀ ਮਾਰੀ ਬੈਠੇ ਵੈਦ ਨੇ ਉੱਠ ਕੇ ਦੈੜ ਦੇਣੇ ਰਾਣੀ ਨੂੰ ਜੱਫੀ ਪਾਲੀ। ਰਾਣੀ ਨੇ ਧੱਕਾ ਮਾਰਿਆ। ਵੈਦ ਫੇਰ ਚਿੰਬੜ ਗਿਆ। ਰਾਣੀ ਕਹਿੰਦੀ, "ਤੂੰ ਮੇਰੀ ਨਬਜ਼ ਸੁਣ ਕੇ ਲਾਜ ਕਰ।"
ਵੈਦ ਕਹਿੰਦਾ, "ਬੀਬੀ ਨਬਜ਼ ਤਾਂ ਜਣਾ-ਖਣਾ ਸੁਣ ਲੈਂਦੈ। ਮੈਂ ਤਾਂ ਤੇਰੇ ਦਿਲ ਦੀਆਂ ਧੜਕਣਾਂ ਸੁਣਨੀਆਂ।"
ਰਾਣੀ ਨੇ ਸੋਚਿਆ ਬਈ ਅਕਬਰ ਕੋਲ ਕਿਹੜਾ ਧੜਕਣਾਂ ਸੁਣਨ ਲਈ ਟੈਮ ਆ। ਚੱਲ ਵੈਦ ਨਾਲ ਈ ਕੰਮ ਚਲਾ। ਉਹਨੇ ਵੀ ਵੈਦ ਨੂੰ ਘੁੱਟ ਕੇ ਜੱਫੀ ਪਾਲੀ ਤੇ ਕਹਿੰਦੀ, "ਲੈ ਵੈਦਾਂ ਹੁਣ ਨਾ ਮੈਂ ਠੀਕ ਹੋਗੀ। ਰੋਜ਼ ਮੇਰਾ ਕੁਸ਼ ਨਾ ਕੁਸ਼ ਦੁੱਖਦਾ ਰਿਹਾ ਕਰੂ।"
ਓਦਣ ਤੋਂ ਵੈਦ ਨੂੰ ਮੌਜਾਂ ਲੱਗਗੀਆਂ।
ਘਾਣੀ ਦਾ ਮੌਰਲ ਇਹ ਨਿਕਲਦੈ। ਜਦੋਂ ਤੁਸੀਂ ਲੋਕਾਂ ਦੀਆਂ ਧੜਕਣਾ ਸੁਣ ਕੇ ਕੁਝ ਲਿਖੋਂਗੇ। ਆਪੇ ਸੋਡੀ ਰਚਨਾ ਹਿੱਟ ਹੋਜੂ। 

No comments:

Post a Comment