ਨਿਪੋਲੀਅਨ ਅਤੇ ਮੌਤ


-ਬਲਰਾਜ ਸਿੰਘ ਸਿੱਧੂ
27 ਮਈ 1799 ਨੂੰ ਜੰਗੀ ਮਸ਼ਕ ਦੌਰਾਨ ਨਿਪੋਲੀਅਨ ਬੋਨਾਪਾਰਟ ਨੂੰ ਮਿਸਰ ਵਿੱਚ ਜਫ਼ਾ ਦੇ ਸ਼ਹਿਰ ਤੋਂ ਪਿੱਛੇ ਹਟਣ ਦੀ ਜ਼ਰੂਰਤ ਸੀ ਅਤੇ ਉਸਨੇ ਆਪਣੇ ਜ਼ਖਮੀ ਵਿਅਕਤੀਆਂ ਨੂੰ ਆਪਣੀ ਸੁਰੱਖਿਆ ਲਈ ਲੋੜੀਂਦੇ ਪ੍ਰਬੰਧਾਂ ਨਾਲ ਅੱਗੇ ਭੇਜ ਦਿੱਤਾ ਸੀ। ਪਰ 7 ਤੋਂ 30 ਉਸਦੇ ਸੈਨਿਕ ਮਰਦ ਅਛੂਤ ਦੀ ਬੂਬੋਨਿਕ ਪਲੇਗ ਨਾਮਕ ਬਿਮਾਰੀ ਨਾਲ ਪੀੜਤ ਸਨ ਅਤੇ ਲਾਗ ਫੈਲਣ ਦੇ ਡਰ ਕਾਰਨ ਬਾਕੀ ਸਾਰੇ ਫੌਜੀਆਂ ਨਾਲ ਉਨ੍ਹਾਂ ਨੂੰ ਨਹੀਂ ਲਿਜਾਇਆ ਜਾ ਸਕਦਾ ਸੀ। ਨਿਪੋਲੀਅਨ ਨੂੰ ਇਹ ਅਹਿਸਾਸ ਸੀ ਕਿ ਉਨ੍ਹਾਂ ਬਿਮਾਰ ਆਦਮੀਆਂ ਨੂੰ ਜੇਕਰ ਉਹ ਪਿੱਛੇ ਛੱਡ ਕੇ ਜਾਂਦਾ ਸੀ ਦਾ ਉਨ੍ਹਾਂ ਨੂੰ ਤੁਰਕਾਂ ਦੁਆਰਾ ਫੜੇ ਜਾਣ ਦਾ ਖਦਸਾ ਸੀ। ਤੁਰਕਾਂ ਨੇ ਉਨ੍ਹਾਂ ਸਿਪਾਹੀਆਂ ਨੂੰ ਬੇਰਹਿਮੀ ਨਾਲ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰ ਦੇਣਾ ਸੀ, ਜਿਸ ਲਈ ਤੁਰਕ ਉਸ ਸਮੇਂ ਬਹੁਤ ਮਸ਼ਹੂਰ ਸਨ। ਇਸ ਲਈ ਨਿਪੋਲੀਅਨ ਨੇ ਡੈਜਨੇਟੈਟਸ ਨਾਂ ਦੇ ਇਗ਼ਕ ਆਦਮੀ ਨੂੰ ਇੰਚਾਰਜ ਡਾਕਟਰ ਕੋਲ ਇਹ ਤਜਵੀਜ਼ ਪੇਸ਼ ਕਰਨ ਲਈ ਕਿਹਾ ਕਿ ਅਫੀਮ ਦੀ ਵੱਡੀ ਮਾਤਰਾ ਦੀ ਖੁਰਾਕ ਨਾਲ ਬਿਮਾਰ ਆਦਮੀਆਂ ਦੀ ਜ਼ਿੰਦਗੀ ਨੂੰ ਖਤਮ ਕਰ ਦਿੱਤਾ ਜਾਵੇ ਤਾਂ ਇਹ ਉਨ੍ਹਾਂ ਉੱਪਰ ਘੱਟ ਜ਼ੁਲਮ ਹੋਵੇਗਾ।

ਡਾਕਟਰ ਨੇ ਨਿਪੋਲੀਆਨ ਦਾ ਇਹ ਸੁਝਾਅ ਮੰਨਣ ਤੋਂ ਇਨਕਾਰ ਕਰਦਿਆਂ ਕਿਹਾ, "ਨਹੀਂ ਮੈਂ ਇਹ ਹਰਗਿੱਜ਼ ਨਹੀਂ ਕਰ ਸਕਦਾ। ਇੱਕ ਡਾਕਟਰ ਦਾ ਧਰਮ ਮਰੀਜ਼ ਦੀ ਜਾਨ ਨੂੰ ਬਚਾਉਣਾ ਹੁੰਦਾ ਹੈ। ਉਸਨੂੰ ਜਾਨੋਂ ਮਾਰਨਾ ਨਹੀਂ।"
ਨਿਪੋਲੀਅਨ ਬਿਮਾਰ ਸਿਪਾਹੀਆਂ ਦੀ ਸੁਰੱਖਿਆ ਲਈ ਇੱਕ ਖਾਸ ਪਹਿਰੇਦਾਰ ਉੱਥੇ ਛੱਡ ਕੇ ਆਪ ਆਪਣੀ ਫੌਜ ਨੂੰ ਲੈ ਕੇ ਅੱਗੇ ਵੱਧ ਗਿਆ। ਅਗਲੇ ਦਿਨ ਜਦੋਂ ਸਾਰੇ ਬਿਮਾਰ ਸਿਪਾਹੀਆਂ ਵਿੱਚੋਂ ਕੋਈ ਵੀ ਸੁੱਤਾ ਨਾ ਉੱਠਿਆ ਤਾਂ ਪਹਿਰੇਦਾਰ ਵੀ ਨਿਪੋਲੀਅਨ ਦੀ ਫੌਜ ਨਾਲ ਆ ਕੇ ਰਲ ਗਿਆ ਸੀ। ਉਸ ਤੋਂ ਅਗਲੇ ਦਿਨ ਬਿਮਾਰ ਸਿਪਾਹੀਆਂ ਵਿੱਚੋਂ ਕਿਵੇਂ ਨਾ ਕਿਵੇਂ ਜਿੰਦਾ ਬਚਿਆ ਇੱਕ ਸਿਪਾਹੀ ਨਿਪੋਲੀਅਨ ਨੂੰ ਆ ਕੇ ਮਿਲਿਆ ਤੇ ਉਸਨੇ ਚੀਖ ਕੇ ਨਿਪੋਲੀਅਨ ਨੂੰ ਸਵਾਲ ਕੀਤਾ, "ਅਸੀਂ ਆਪਣੀ ਜਾਨ ਤਲੀ 'ਤੇ ਧਰ ਕੇ ਤੇਰੇ ਲਈ ਲੜਦੇ ਰਹੇ ਸੀ ਤੇ ਤੂੰ ਸਾਨੂੰ ਮੌਤ ਦੇ ਕੇ ਆ ਗਿਆ ਹੈ। ਅਸੀਂ ਤੇਰੇ ਤੋਂ ਇਹ ਉਮੀਦ ਨਹੀਂ ਸੀ ਕਰ ਸਕਦੇ ਕਿ ਤੂੰ ਸਾਨੂੰ ਦੁਸ਼ਮਣ ਹੱਥੋਂ ਮਰਨ ਦੀ ਬਜਾਏ ਜ਼ਹਿਰ ਦੇ ਕੇ ਮਾਰ ਦੇਵੇਂਗਾ?"
ਨਿਪੋਲੀਅਨ ਮੁਸਕਰਾ ਕੇ ਬੋਲਿਆ, "ਜਦੋਂ ਚੁਣਨ ਲਈ ਸਾਹਮਣੇ ਕੇਵਲ ਮੌਤ ਹੀ ਹੋਵੇ ਤਾਂ ਭਿਆਨਕ ਅਤੇ ਤਸੀਹਿਆਂ ਵਾਲੀ ਮੌਤ ਦੀ ਬਜਾਏ ਸ਼ਾਂਤਮਈ, ਅਰਾਮਦਾਇਕ ਅਤੇ ਪੀੜਾਂ ਰਹਿਤ ਮੌਤ ਚੁਣ ਲੈਣਾ ਅਕਲਮੰਦੀ ਹੁੰਦੀ ਹੈ। ਮੈਂ ਵੀ ਤੁਹਾਡੇ ਲਈ ਇਹੀ ਕੀਤਾ ਸੀ।"
ਇਹ ਸੁਣ ਕੇ ਸਿਪਾਹੀ ਦਾ ਸਾਰਾ ਗੁੱਸਾ ਲਹਿ ਗਿਆ ਤੇ ਨਿਪੋਲੀਅਨ ਦੇ ਕਦਮਾਂ ਵਿੱਚ ਡਿੱਗਦਿਆਂ ਹੀ ਉਸਦੇ ਪ੍ਰਾਣ ਨਿਕਲ ਗਏ ਸਨ।

No comments:

Post a Comment