ਯੋਗ ਮੁਦਰਾਵਾਂ (Yoga Mudras) 

 
✍️ਲੇਖਕ: #ਬਲਰਾਜ #ਸਿੰਘ #ਸਿੱਧੂ, ਯੂ.ਕੇ.
🖊
ਯੋਗ ਮੁਦਰਾ ਇੱਕ ਅਜਿਹੀ ਤਕਨੀਕ ਹੈ, ਜਿਸ ਵਿੱਚ ਹੱਥਾਂ ਦੀਆਂ ਉਂਗਲਾਂ ਅਤੇ ਅੰਗੂਠੇ ਦੀ ਵਰਤੋਂ ਕਰਕੇ ਸਰੀਰ ਦੀ ਊਰਜਾ ਨੂੰ ਸਹੀ ਦਿਸ਼ਾ ਦਿੱਤੀ ਜਾਂਦੀ ਹੈ। ਸਾਡਾ ਸਰੀਰ ਪੰਜ ਤੱਤਾਂ (ਅਗਨੀ, ਵਾਯੂ, ਆਕਾਸ਼, ਪਿ੍ਥਵੀ ਅਤੇ ਜਲ) ਤੋਂ ਬਣਿਆ ਹੈ, ਅਤੇ ਇਹ ਮੁਦਰਾਵਾਂ ਇਹਨਾਂ ਤੱਤਾਂ ਵਿੱਚ ਸੰਤੁਲਨ ਬਣਾਉਣ ਵਿੱਚ ਮਦਦ ਕਰਦੀਆਂ ਹਨ। ਇਹ ਸਿਰਫ਼ ਹੱਥਾਂ ਦੀ ਕਸਰਤ ਨਹੀਂ, ਸਗੋਂ ਇੱਕ "ਊਰਜਾ ਦੀ ਮੋਹਰ" ਹੈ। ਜਿਵੇਂ ਇੱਕ ਬੰਨ੍ਹ (Dam) ਪਾਣੀ ਦੇ ਵਹਾਅ ਨੂੰ ਰੋਕ ਕੇ ਬਿਜਲੀ ਪੈਦਾ ਕਰਦਾ ਹੈ, ਉਵੇਂ ਹੀ ਮੁਦਰਾ ਸਰੀਰ ਦੀ ਪ੍ਰਾਣ-ਸ਼ਕਤੀ ਨੂੰ ਬਾਹਰ ਜਾਣ ਤੋਂ ਰੋਕ ਕੇ ਉਸਨੂੰ ਦਿਮਾਗ ਅਤੇ ਅੰਦਰੂਨੀ ਅੰਗਾਂ ਵੱਲ ਮੋੜ ਦਿੰਦੀ ਹੈ।
ਸਾਡੇ ਹੱਥਾਂ ਦੀਆਂ ਪੰਜ ਉਂਗਲਾਂ ਪੰਜ ਤੱਤਾਂ ਦਾ ਪ੍ਰਤੀਕ ਹਨ:
* ਅੰਗੂਠਾ (अँगूठा-Thumb): ਅਗਨੀ (Fire)
* ਪਹਿਲੀ ਉਂਗਲ ( तर्जनी-Indext finger): ਵਾਯੂ (Air)
* ਵਿਚਕਾਰਲੀ ਉਂਗਲ (मध्यमा -Middle finger): ਆਕਾਸ਼ (Ether/Space)
* ਚੌਥੀ ਉਂਗਲ (अनामिका-Ring finger): ਪਿ੍ਥਵੀ (Earth)
* ਚੀਚੀ (कनिष्ठा -Little finger): ਜਲ (Water)
ਪੰਜ ਉਂਗਲਾਂ ਅਤੇ ਪੰਜ ਤੱਤ (The Five Elements)
ਸਾਡਾ ਸਰੀਰ ਬ੍ਰਹਿਮੰਡ ਦਾ ਇੱਕ ਛੋਟਾ ਰੂਪ ਹੈ। ਪੰਜਾਬੀ ਵਿੱਚ ਇਹਨਾਂ ਪੰਜ ਤੱਤਾਂ ਦਾ ਸਬੰਧ ਇਸ ਤਰ੍ਹਾਂ ਹੈ:
* ਅੰਗੂਠਾ (ਅਗਨੀ ): ਇਹ ਸਰੀਰ ਦੀ ਗਰਮੀ ਅਤੇ ਪਾਚਨ ਸ਼ਕਤੀ ਦਾ ਪ੍ਰਤੀਕ ਹੈ।
* ਪਹਿਲੀ ਉਂਗਲ (ਵਾਯੂ ): ਇਹ ਗਤੀ ਅਤੇ ਸਾਹ ਪ੍ਰਣਾਲੀ ਦਾ ਪ੍ਰਤੀਕ ਹੈ।
* ਵਿਚਕਾਰਲੀ ਉਂਗਲ (ਆਕਾਸ਼ ): ਇਹ ਖਾਲੀ ਥਾਂ ਅਤੇ ਖੁੱਲ੍ਹੇਪਨ ਦਾ ਪ੍ਰਤੀਕ ਹੈ।
* ਤੀਜੀ ਉਂਗਲ (ਪਿ੍ਥਵੀ): ਇਹ ਸਰੀਰਕ ਬਣਤਰ, ਹੱਡੀਆਂ ਅਤੇ ਤਾਕਤ ਦਾ ਪ੍ਰਤੀਕ ਹੈ।
* ਚੀਚੀ (ਜਲ ): ਇਹ ਸਰੀਰ ਦੇ ਤਰਲ ਪਦਾਰਥਾਂ ਅਤੇ ਰਸਾਂ ਦਾ ਪ੍ਰਤੀਕ ਹੈ।
ਜਦੋਂ ਅਸੀਂ ਇਹਨਾਂ ਉਂਗਲਾਂ ਨੂੰ ਖਾਸ ਤਰੀਕੇ ਨਾਲ ਜੋੜਦੇ ਹਾਂ, ਤਾਂ ਇਹ ਸਰੀਰ ਦੇ ਅੰਦਰੂਨੀ ਅੰਗਾਂ ਅਤੇ ਮਾਨਸਿਕ ਸਥਿਤੀ 'ਤੇ ਸਿੱਧਾ ਅਸਰ ਪਾਉਂਦੀਆਂ ਹਨ। ਯੋਗ ਵਿੱਚ ਮੁਦਰਾ ਦਾ ਮਤਲਬ ਅਜਿਹੀ ਸਰੀਰਕ ਜਾਂ ਹੱਥਾਂ ਦੀ ਸਥਿਤੀ ਹੈ ਜੋ ਸਰੀਰ ਦੀ ਊਰਜਾ (ਪ੍ਰਾਣ) ਨੂੰ ਬਾਹਰ ਜਾਣ ਤੋਂ ਰੋਕ ਕੇ ਅੰਦਰ ਹੀ 'ਸੀਲ' (Seal) ਕਰ ਦਿੰਦੀ ਹੈ, ਤਾਂ ਜੋ ਉਹ ਊਰਜਾ ਸਰੀਰ ਨੂੰ ਤੰਦਰੁਸਤ ਰੱਖਣ ਲਈ ਵਰਤੀ ਜਾ ਸਕੇ।
'ਮੁਦਰਾ' ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ। ਇਹ ਦੋ ਸ਼ਬਦਾਂ 'ਮੁਦ' (ਖੁਸ਼ੀ) ਅਤੇ 'ਰਾ' (ਦੇਣਾ) ਤੋਂ ਬਣਿਆ ਹੈ। ਉਹ ਕਿਰਿਆ ਜੋ ਮਨੁੱਖ ਨੂੰ ਅੰਦਰੂਨੀ ਖੁਸ਼ੀ ਅਤੇ ਸੰਤੁਸ਼ਟੀ ਪ੍ਰਦਾਨ ਕਰੇ, ਉਸਨੂੰ 'ਮੁਦਰਾ' ਕਿਹਾ ਜਾਂਦਾ ਹੈ। ਅਰਥਾਤ ਮਾਨਸਿਕ ਪ੍ਰਸੰਨਤਾ, ਜਿਵੇਂ ਅਸੀਂ ਕਹਿੰਦੇ ਹੁੰਦੇ ਹਾਂ ਕਿ ਮੰਦ-ਮੰਦ ਮੁਸਕਰਾਉਣਾ। ਇਹ ਵੀ ਮੁਦਰਾ ਹੈ।
ਸੰਸਕ੍ਰਿਤ ਵਿੱਚ ਇੱਕ ਹੋਰ ਵਿਆਖਿਆ ਅਨੁਸਾਰ, "ਮੁਦੰ ਹਰਸ਼ੰ ਕੁਰੁਤੇ ਇਤਿ ਮੁਦਰਾ"। ਭਾਵ, ਉਹ ਕਿਰਿਆ ਜੋ ਮਨ ਨੂੰ ਹਰਸ਼ (ਖੁਸ਼ੀ) ਨਾਲ ਭਰ ਦੇਵੇ, ਉਹ 'ਮੁਦਰਾ' ਹੈ।
ਜਦੋਂ ਵੀ ਅਸੀਂ ਹੱਥਾਂ ਦੀਆਂ ਉਂਗਲਾਂ ਨਾਲ ਕੋਈ ਹਰਕਤ ਕਰ ਰਹੇ ਹੁੰਦੇ ਹਾਂ ਤਾਂ ਅਸੀਂ ਜਾਣੇ-ਅਣਜਾਣੇ ਵਿੱਚ ਕੋਈ ਨਾ ਕੋਈ ਮੁਦਰਾ ਬਣਾ ਰਹੇ ਹੁੰਦੇ ਹਾਂ। ਮਿਸਾਲ ਦੇ ਤੌਰ 'ਤੇ ਜਦੋਂ ਚੌਲ ਹੱਥਾਂ ਨਾਲ ਨਿਵਾਲਾ ਬਣਾ ਕੇ ਅਸੀਂ ਖਾਹ ਰਹੇ ਹੁੰਦੇ ਹਾਂ ਤਾਂ ਇਹ ਵੀ ਇੱਕ ਯੋਗ ਮੁਦਰਾ ਹੈ। ਯੋਗ ਵਿੱਚ ਇਸਨੂੰ ਮੁਕਲ ਮੁਦਰਾ ਆਖਦੇ ਹਨ। ਉਸ ਵਕਤ ਖਾਣੇ ਨੂੰ ਇਕੱਤਰ ਕਰ ਰਹੀਆਂ ਸਾਡੀਆਂ ਸਾਰੀਆਂ ਉਂਗਲਾਂ ਰਾਹੀਂ ਪੰਜ ਤੱਤਾਂ ਦਾ ਸੁਮੇਲ ਹੋ ਰਿਹਾ ਹੁੰਦਾ ਹੈ। ਇਸਦਾ ਸਿੱਧਾ ਪ੍ਰਭਾਵ ਸਾਡੀ ਪਾਚਨ ਪ੍ਰਣਾਲੀ ਉੱਤੇ ਪੈਂਦਾ ਹੈ। ਖਾਣਾ ਖਾਣ ਲਈ ਫੜ੍ਹੇ ਜਾਂਦੇ ਚਮਚੇ ਜਾਂ ਫੋਰਕ ਵੇਲੇ ਵੀ ਉਂਗਲ਼ਾਂ ਰਾਹੀਂ ਤੱਤਾਂ ਦਾ ਸੁਮੇਲ ਹੁੰਦਾ ਹੈ। ਜਪਾਨੀ ਅਤੇ ਚੀਨੀ ਲੋਕਾਂ ਵੱਲੋਂ ਨੂਡਲ ਖਾਣ ਲਈ ਵਰਤੀ ਜਾਂਦੀ ਚੌਪ ਸਟਿੱਕ ਵੀ ਪੰਜਾਂ ਤੱਤਾਂ ਦਾ ਸੁਮੇਲ ਕਰਵਾਉਂਦੀ ਹੈ। ਸੰਭੋਗ ਵਿੱਚ ਆਨੰਦ ਪ੍ਰਾਪਤੀ ਲਈ ਕਾਮ ਅੰਗਾਂ ਅਤੇ ਬੁੱਲ੍ਹਾਂ ਤੋਂ ਇਲਾਵਾ ਉਂਗਲਾਂ (Fingering) ਦੀ ਵੀ ਖਾਸ ਭੂਮਿਕਾ ਹੁੰਦੀ ਹੈ।
ਮੁਦਰਾਵਾਂ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਹਨ:
1 ਹਸਤ ਮੁਦਰਾ
2 ਨੈਣ ਮੁਦਰਾ
3 ਸਰੀਰ ਮੁਦਰਾ
ਮੁਦਰਾ ਨੂੰ ਇੱਕ 'ਇਸ਼ਾਰਾ' (Gesture) ਵੀ ਕਿਹਾ ਜਾਂਦਾ ਹੈ। ਵੱਖ-ਵੱਖ ਖੇਤਰਾਂ ਵਿੱਚ ਇਸਦੇ ਵੱਖਰੇ ਅਰਥ ਹਨ:
* ਯੋਗ ਵਿੱਚ ਇਹ ਸਰੀਰ ਦੇ ਅੰਦਰੂਨੀ ਅੰਗਾਂ ਨੂੰ ਸਰਗਰਮ ਕਰਨ ਵਾਲਾ ਇੱਕ ਮਾਧਿਅਮ ਹੈ।
* ਨਾਚ ਵਿੱਚ ਇਹ ਹੱਥਾਂ ਦੀ ਇੱਕ ਭਾਸ਼ਾ ਹੈ ਜਿਸ ਰਾਹੀਂ ਕਲਾਕਾਰ ਬਿਨਾਂ ਬੋਲੇ ਆਪਣੀ ਗੱਲ ਜਾਂ ਕਹਾਣੀ ਦੂਜਿਆਂ ਤੱਕ ਪਹੁੰਚਾਉਂਦਾ ਹੈ।
ਮੁਦਰਾਵਾਂ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ ਅਤੇ ਇਹ ਭਾਰਤੀ ਸੰਸਕ੍ਰਿਤੀ ਦਾ ਇੱਕ ਅਹਿਮ ਹਿੱਸਾ ਰਹੀਆਂ ਹਨ। ਮੁਦਰਾਵਾਂ ਦਾ ਜ਼ਿਕਰ ਸਾਡੇ ਵੇਦਾਂ, ਉਪਨਿਸ਼ਦਾਂ ਅਤੇ ਖਾਸ ਕਰਕੇ 'ਹਠਯੋਗ ਪ੍ਰਦੀਪਿਕਾ' ਅਤੇ 'ਘੇਰੰਡ ਸੰਹਿਤਾ' ਵਰਗੇ ਪ੍ਰਾਚੀਨ ਯੋਗ ਗ੍ਰੰਥਾਂ ਵਿੱਚ ਮਿਲਦਾ ਹੈ। ਰਾਣੇ ਸਮੇਂ ਵਿੱਚ ਰਿਸ਼ੀ-ਮੁਨੀ ਮੰਤਰਾਂ ਦਾ ਜਾਪ ਕਰਦੇ ਸਮੇਂ ਖਾਸ ਹੱਥਾਂ ਦੇ ਇਸ਼ਾਰਿਆਂ ਦੀ ਵਰਤੋਂ ਕਰਦੇ ਸਨ ਤਾਂ ਜੋ ਮੰਤਰਾਂ ਦੀ ਸ਼ਕਤੀ ਵਧ ਸਕੇ। ਭਗਵਾਨ ਬੁੱਧ ਦੀਆਂ ਮੂਰਤੀਆਂ ਵਿੱਚ ਤੁਸੀਂ ਵੱਖ-ਵੱਖ ਮੁਦਰਾਵਾਂ ਦੇਖ ਸਕਦੇ ਹੋ (ਜਿਵੇਂ ਕਿ 'ਭੂਮੀ ਸਪਰਸ਼ ਮੁਦਰਾ')। ਜਦੋਂ ਬੁੱਧ ਧਰਮ ਭਾਰਤ ਤੋਂ ਤਿੱਬਤ, ਚੀਨ ਅਤੇ ਜਾਪਾਨ ਗਿਆ, ਤਾਂ ਇਹ ਮੁਦਰਾਵਾਂ ਵੀ ਪੂਰੀ ਦੁਨੀਆ ਵਿੱਚ ਫੈਲ ਗਈਆਂ।
ਭਾਰਤ ਦੇ ਕਲਾਸੀਕਲ ਨਾਚਾਂ ਜਿਵੇਂ ਭਰਤਨਾਟਿਅਮ ਅਤੇ ਕਥਕ ਅਥਵਾ ਸ਼ਾਸਤਰੀ ਨਾਚ ਵਿੱਚ 24 ਤੋਂ ਵੱਧ ਮੁੱਖ ਮੁਦਰਾਵਾਂ ਵਰਤੀਆਂ ਜਾਂਦੀਆਂ ਹਨ,ਜੋ ਬਿਨਾਂ ਬੋਲੇ ਭਾਵਨਾਵਾਂ ਨੂੰ ਪ੍ਰਗਟ ਕਰਦੀਆਂ ਹਨ।
ਪੁਰਾਤਨ ਵਿਗਿਆਨ ਅਨੁਸਾਰ, ਸਾਡਾ ਸਰੀਰ ਪੰਜ ਤੱਤਾਂ ਦਾ ਬਣਿਆ ਹੈ। ਉਂਗਲਾਂ ਦੇ ਪੋਟਿਆਂ/ਪੋਰਿਆਂ ਵਿੱਚ ਹਜ਼ਾਰਾਂ ਨਸਾਂ ਦੇ ਸਿਰੇ ਹੁੰਦੇ ਹਨ। ਜਦੋਂ ਅਸੀਂ ਉਂਗਲਾਂ ਨੂੰ ਖਾਸ ਤਰੀਕੇ ਨਾਲ ਛੂਹੰਦੇ ਹਾਂ, ਤਾਂ ਇਹ ਸਰੀਰ ਦੇ ਅੰਦਰੂਨੀ 'ਬਿਜਲਈ ਸਰਕਟ' ਨੂੰ ਪੂਰਾ ਕਰਦਾ ਹੈ। ਇਸ ਨਾਲ ਦਿਮਾਗ ਦੇ ਖਾਸ ਹਿੱਸੇ ਸਰਗਰਮ ਹੁੰਦੇ ਹਨ ਅਤੇ ਸਰੀਰ ਦੇ ਪੰਜ ਤੱਤ (ਅਗਨੀ, ਵਾਯੂ, ਆਕਾਸ਼, ਪਿ੍ਥਵੀ, ਜਲ) ਸੰਤੁਲਿਤ ਹੋ ਜਾਂਦੇ ਹਨ।
ਮੁਦਰਾਵਾਂ ਸਿਰਫ਼ ਹੱਥਾਂ ਦੀ ਹਰਕਤ ਨਹੀਂ ਹਨ, ਬਲਕਿ ਇਹ ਸਰੀਰ ਅਤੇ ਮਨ ਨੂੰ ਜੋੜਨ ਵਾਲੀ ਇੱਕ 'ਰਿਮੋਟ ਕੰਟਰੋਲ' ਵਾਂਗ ਕੰਮ ਕਰਦੀਆਂ ਹਨ। ਵਿਗਿਆਨ ਅਨੁਸਾਰ ਸਾਡੀਆਂ ਉਂਗਲਾਂ ਦੇ ਪੋਟਿਆਂ 'ਤੇ ਬਹੁਤ ਜ਼ਿਆਦਾ ਮਾਤਰਾ ਵਿੱਚ ਨਸਾਂ ਹੁੰਦੀਆਂ ਹਨ। ਜਦੋਂ ਅਸੀਂ ਇੱਕ ਖਾਸ ਉਂਗਲ ਨੂੰ ਅੰਗੂਠੇ ਨਾਲ ਛੂਹੰਦੇ ਹਾਂ:
* ਇੱਕ ਇਲੈਕਟ੍ਰੋ-ਮੈਗਨੈਟਿਕ ਸਰਕਟ ਬਣਦਾ ਹੈ।
* ਇਹ ਸਰਕਟ ਦਿਮਾਗ ਦੇ ਖਾਸ ਹਿੱਸੇ ਨੂੰ ਸੁਨੇਹਾ ਭੇਜਦਾ ਹੈ।
* ਇਸ ਨਾਲ ਸਰੀਰ ਵਿੱਚ ਹਾਰਮੋਨਸ ਦਾ ਸੰਤੁਲਨ ਬਣਦਾ ਹੈ।
ਆਯੁਰਵੇਦ ਅਨੁਸਾਰ, ਜਦੋਂ ਸਰੀਰ ਵਿੱਚ ਕੋਈ ਤੱਤ ਵਧ ਜਾਂਦਾ ਹੈ ਜਾਂ ਘਟ ਜਾਂਦਾ ਹੈ, ਤਾਂ ਬਿਮਾਰੀ ਲੱਗਦੀ ਹੈ। ਮੁਦਰਾਵਾਂ ਰਾਹੀਂ ਅਸੀਂ ਬਿਨਾਂ ਕਿਸੇ ਦਵਾਈ ਦੇ ਇਹਨਾਂ ਤੱਤਾਂ ਨੂੰ ਸੰਤੁਲਿਤ ਕਰ ਸਕਦੇ ਹਾਂ। ਗਿਆਨ ਮੁਦਰਾ ਵਿੱਚ ਬੈਠਣ ਨਾਲ ਮਨ ਦੀ ਇਕਾਗਰਤਾ ਵਧਦੀ ਹੈ, ਜੋ ਪੜ੍ਹਨ ਵਾਲੇ ਬੱਚਿਆਂ ਲਈ ਬਹੁਤ ਫਾਇਦੇਮੰਦ ਹੈ। ਯੋਗ ਵਿਗਿਆਨ ਅਨੁਸਾਰ ਸਾਡੇ ਸਰੀਰ ਦੀ ਊਰਜਾ (ਪ੍ਰਾਣ) ਲਗਾਤਾਰ ਉਂਗਲਾਂ ਦੇ ਪੋਰਿਆਂ ਰਾਹੀਂ ਬਾਹਰ ਨਿਕਲਦੀ ਰਹਿੰਦੀ ਹੈ। ਜਦੋਂ ਅਸੀਂ ਉਂਗਲਾਂ ਨੂੰ ਖਾਸ ਤਰੀਕੇ ਨਾਲ ਜੋੜਦੇ ਹਾਂ, ਤਾਂ ਇਹ ਇੱਕ 'ਸੀਲ' ਦਾ ਕੰਮ ਕਰਦੀਆਂ ਹਨ। ਇਹ ਊਰਜਾ ਨੂੰ ਬਾਹਰ ਜਾਣ ਤੋਂ ਰੋਕ ਕੇ ਵਾਪਸ ਸਰੀਰ ਦੇ ਅੰਦਰ ਭੇਜ ਦਿੰਦੀਆਂ ਹਨ,ਜਿਸ ਨਾਲ ਸਰੀਰਕ ਅਤੇ ਮਾਨਸਿਕ ਸ਼ਕਤੀ ਵਧਦੀ ਹੈ।
ਮੁਦਰਾਵਾਂ ਦਾ ਅਭਿਆਸ ਸਵੇਰੇ ਖਾਲੀ ਪੇਟ ਕਰਨਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਮੁਦਰਾਵਾਂ ਦਾ ਅਭਿਆਸ ਸੁਖਾਸਨ ਜਾਂ ਪਦਮਾਸਨ ਵਿੱਚ ਬੈਠ ਕੇ, ਰੀੜ੍ਹ ਦੀ ਹੱਡੀ ਸਿੱਧੀ ਰੱਖ ਕੇ ਕਰੋ। ਹਰ ਮੁਦਰਾ ਨੂੰ ਘੱਟੋ-ਘੱਟ 15 ਤੋਂ 45 ਮਿੰਟ ਤੱਕ ਕਰਨਾ ਚਾਹੀਦਾ ਹੈ। ਯੋਗ ਮੁਦਰਾਵਾਂ ਕਰਦੇ ਸਮੇਂ ਸਾਹ ਦੀ ਗਤੀ ਆਮ ਅਤੇ ਮਨ ਇਕਾਗਰ ਹੋਣਾ ਚਾਹੀਦਾ ਹੈ।
ਮੁਦਰਾ ਇੱਕ ਅਜਿਹੀ 'ਪਵਿੱਤਰ ਤਲਿਸਮੀ ਸ਼ਕਤੀ' ਹੈ, ਜੋ ਸਾਡੇ ਸਰੀਰ, ਮਨ ਅਤੇ ਆਤਮਾ ਨੂੰ ਇੱਕ ਸੂਤਰ ਵਿੱਚ ਪਰੋਂਦੀ ਹੈ। ਇਹ ਸਰੀਰ ਦੇ ਅੰਦਰੂਨੀ 'ਬਿਜਲਈ ਸਰਕਟ' ਨੂੰ ਪੂਰਾ ਕਰਕੇ ਸਾਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦੀ ਹੈ।

ਭਗਵਾਨ ਸ਼ਿਵ ਦਾ ਪ੍ਰਤੀਕ ਸ਼ਿਵਲਿੰਗ

ਭਗਵਾਨ ਸ਼ਿਵ ਦਾ ਪ੍ਰਤੀਕ ਸ਼ਿਵਲਿੰਗ 𓉸𓆘𝚿 
 
✍️ਲੇਖਕ: ਬਲਰਾਜ ਸਿੰਘ ਸਿੱਧੂ, ਯੂ.ਕੇ.🖊
 

ਸ਼ਿਵਲਿੰਗ ਹਿੰਦੂ ਧਰਮ ਵਿੱਚ ਭਗਵਾਨ ਸ਼ਿਵ ਦੀ ਪੂਜਾ ਦਾ ਸਭ ਤੋਂ ਪਵਿੱਤਰ ਅਤੇ ਪ੍ਰਮੁੱਖ ਰੂਪ ਹੈ। ਇਹ ਨਿਰਾਕਾਰ ਪਰਮਾਤਮਾ ਦੇ ਸਵਰੂਪ ਨੂੰ ਦਰਸਾਉਂਦਾ ਹੈ। ਸ਼ਿਵਲਿੰਗ ਭਗਵਾਨ ਸ਼ਿਵ ਦਾ ਸਭ ਤੋਂ ਰਹੱਸਮਈ ਚਿੰਨ੍ਹ ਹੈ। ਇਹ ਸ਼ਬਦ ਦੋ ਅੱਖਰਾਂ ਦੇ ਮੇਲ ਤੋਂ ਬਣਿਆ ਹੈ, ’ਸ਼ਿਵ' (ਕਲਿਆਣਕਾਰੀ) ਅਤੇ 'ਲਿੰਗ' (ਚਿੰਨ੍ਹ ਜਾਂ ਪ੍ਰਤੀਕ)। 'ਸ਼ਿਵ' ਦਾ ਅਰਥ ਹੈ 'ਕਲਿਆਣਕਾਰੀ' ਅਤੇ 'ਲਿੰਗ' ਦਾ ਅਰਥ ਹੈ 'ਚਿੰਨ੍ਹ' ਜਾਂ 'ਪ੍ਰਤੀਕ'। ਇਸ ਤਰ੍ਹਾਂ, ਸ਼ਿਵਲਿੰਗ ਦਾ ਅਰਥ ਹੈ ਭਗਵਾਨ ਸ਼ਿਵ ਦਾ ਪ੍ਰਤੀਕ। ਇਹ ਬ੍ਰਹਮੰਡ ਦੀ ਰਚਨਾਤਮਕ ਅਤੇ ਵਿਨਾਸ਼ਕਾਰੀ ਊਰਜਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
 
ਵਿਗਿਆਨਕ ਦ੍ਰਿਸ਼ਟੀਕੋਣ ਤੋਂ, ਸ਼ਿਵਲਿੰਗ ਦੀ ਸ਼ਕਲ ਇੱਕ ਅੰਡੇ (Ellipsoid) ਵਰਗੀ ਹੈ, ਜੋ ਬ੍ਰਹਮੰਡ (Cosmos) ਦੀ ਬਣਤਰ ਨੂੰ ਦਰਸਾਉਂਦੀ ਹੈ। ਕਈ ਵਿਦਵਾਨ ਇਸ ਨੂੰ 'ਪਰਮਾਣੂ' (Atom) ਦੇ ਮਾਡਲ ਨਾਲ ਵੀ ਜੋੜਦੇ ਹਨ।
 
ਪੁਰਾਣਿਕ ਕਥਾਵਾਂ ਅਨੁਸਾਰ, ਸ਼ਿਵਲਿੰਗ ਦੀ ਉਤਪਤੀ ਬਾਰੇ ਕਈ ਮਾਨਤਾਵਾਂ ਹਨ। ਸ਼ਿਵ ਪੁਰਾਣ ਅਨੁਸਾਰ, ਜਦੋਂ ਬ੍ਰਹਮਾ ਜੀ ਅਤੇ ਵਿਸ਼ਨੂੰ ਜੀ ਵਿਚਕਾਰ ਸਰਵਉੱਚਤਾ ਨੂੰ ਲੈ ਕੇ ਬਹਿਸ ਹੋ ਰਹੀ ਸੀ, ਤਾਂ ਇੱਕ ਅਣਪਛਾਤਾ ‘ਅਗਨੀ' ਦਾ ਵਿਸ਼ਾਲ ਥੰਮ੍ਹ' (ਲਿੰਗ) ਪ੍ਰਗਟ ਹੋਇਆ। ਇਸ ਦਾ ਨਾ ਆਦਿ ਸੀ ਅਤੇ ਨਾ ਅੰਤ। ਇਹ ਭਗਵਾਨ ਸ਼ਿਵ ਦਾ ਪਹਿਲਾ ਰੂਪ ਮੰਨਿਆ ਜਾਂਦਾ ਹੈ, ਜਿਸ ਨੂੰ ਜਯੋਤਿਰਲਿੰਗ ਕਿਹਾ ਜਾਂਦਾ ਹੈ।
 
ਸ਼ਿਵਲਿੰਗ ਕਿਸੇ ਮਨੁੱਖ ਦੁਆਰਾ ਨਹੀਂ ਬਣਾਇਆ ਗਿਆ, ਸਗੋਂ ਇਹ ਬ੍ਰਹਮੰਡੀ ਊਰਜਾ ਦਾ ਪ੍ਰਤੀਨਿਧ ਹੈ। ਹਾਲਾਂਕਿ, ਭੌਤਿਕ ਰੂਪ ਵਿੱਚ ਪ੍ਰਾਚੀਨ ਕਾਲ ਤੋਂ ਹੀ ਰਿਸ਼ੀਆਂ ਨੇ ਧਿਆਨ ਲਗਾਉਣ ਲਈ ਪੱਥਰ, ਮਿੱਟੀ, ਪਾਰਾ (Mercury) ਜਾਂ ਧਾਤਾਂ ਦੇ ਸ਼ਿਵਲਿੰਗ ਬਣਾਏ ਤਾਂ ਜੋ ਨਿਰਾਕਾਰ ਰੱਬ ਨੂੰ ਇੱਕ ਰੂਪ ਵਿੱਚ ਮਹਿਸੂਸ ਕੀਤਾ ਜਾ ਸਕੇ। ਰਿਸ਼ੀ ਜਦੋਂ ਸ਼ਿਵਲੰਿਗ ਦੇ ਸਨਮੁੱਖ ਬੈਠ ਕੇ ਮੰਤਰ ਉਚਾਰਨ ਕਰਦੇ ਸਨ ਤਾਂ ਮੰਤਰਾਂ ਦੀ ਊਰਜਾ ਨਾਲ ਪੈਦਾ ਹੋਈਆਂ ਤਰੰਗਾਂ ਸ਼ਿਵਲੰਿਗ ਨਾਲ ਵਲ ਖਾਹ ਕੇ ਵਾਪਿਸ ਪਰਤ ਆਉਂਦੀਆ ਸਨ। 
 
ਸਿੰਧੂ ਘਾਟੀ ਦੀ ਸਭਿਅਤਾ ਦੀ ਖੁਦਾਈ ਦੌਰਾਨ ਵੀ ਅਜਿਹੇ ਸਬੂਤ ਮਿਲੇ ਹਨ ਜੋ ਦੱਸਦੇ ਹਨ ਕਿ ਪਸ਼ੂਪਤੀ ਅਤੇ ਸ਼ਿਵਲਿੰਗ ਵਰਗੀਆਂ ਮੂਰਤੀਆਂ ਦੀ ਪੂਜਾ ਹਜ਼ਾਰਾਂ ਸਾਲ ਪਹਿਲਾਂ ਵੀ ਹੁੰਦੀ ਸੀ।
 
ਸ਼ਿਵਲਿੰਗ ਦੀ ਮਹਿਮਾ ਕਈ ਪਵਿੱਤਰ ਗ੍ਰੰਥਾਂ ਵਿੱਚ ਮਿਲਦੀ ਹੈ। ਲਿੰਗ ਪੁਰਾਣ ਪੂਰੀ ਤਰ੍ਹਾਂ ਲਿੰਗ ਦੇ ਰੂਪ ਵਿੱਚ ਸ਼ਿਵ ਦੀ ਉਪਾਸਨਾ ਨੂੰ ਸਮਰਪਿਤ ਹੈ। ਰਿਗਵੇਦ ਵਿੱਚ 'ਸਕੰਭ' ਦਾ ਜ਼ਿਕਰ ਹੈ, ਜੋ ਕਿ ਇੱਕ ਸਦੀਵੀ ਥੰਮ੍ਹ ਹੈ, ਜਿਸ ਨੂੰ ਬਾਅਦ ਵਿੱਚ ਸ਼ਿਵਲਿੰਗ ਦਾ ਰੂਪ ਮੰਨਿਆ ਗਿਆ। ਸ਼ਵੇਤਾਸ਼ਵਤਰ ਉਪਨਿਸ਼ਦ ਵਿੱਚ ਸ਼ਿਵ ਨੂੰ ਬ੍ਰਹਮੰਡ ਦਾ ਆਧਾਰ ਦੱਸਿਆ ਗਿਆ ਹੈ। 
 
ਸ਼ਿਵ ਪੁਰਾਣ ਦੇ 'ਵਿਦਿਯੇਸ਼ਵਰ ਸੰਹਿਤਾ' ਵਿੱਚ ਸ਼ਿਵਲਿੰਗ ਦੀ ਉਤਪਤੀ, ਪੂਜਾ ਦੀ ਵਿਧੀ ਅਤੇ 12 ਜਯੋਤਿਰਲਿੰਗਾਂ ਦਾ ਵਿਸਤ੍ਰਿਤ ਵਰਣਨ ਹੈ। ਇੱਥੇ ਉਸ ਮਹੱਤਵਪੂਰਨ ਪ੍ਰਸੰਗ ਦੇ ਮੂਲ ਸੰਸਕ੍ਰਿਤ ਸ਼ਲੋਕ ਅਤੇ ਉਨ੍ਹਾਂ ਦਾ ਪੰਜਾਬੀ ਅਨੁਵਾਦ ਦਿੱਤਾ ਗਿਆ ਹੈ:
ਨਿਸ਼ਕਲੰਮ ਸਗਲੰਮ ਚੇਤਿ ਦ੍ਰਿਸ਼ਯਤੇ ਲਿੰਗਮੁਤ੍ਤਮਮ੍। ਤਸ੍ਮਾਤ੍ਤੁ ਸਵਰੂਪਤ੍ਵਾਨ੍ਮਮ ਲਿੰਗਤ੍ਵਮੇਵ ਚ॥ (ਸ਼ਿਵ ਪੁਰਾਣ ੫.੧੦)
(निष्कलम् सकलम् चेति दृश्यते लिङ्गमुत्तमम्। तस्मात्तु स्वरूपत्वान्मम लिङ्गत्वमेव च॥)
 
ਭਗਵਾਨ ਸ਼ਿਵ ਕਹਿੰਦੇ ਹਨ, "ਮੇਰੇ ਦੋ ਰੂਪ ਹਨ - ਇੱਕ 'ਨਿਸ਼ਕਲ' (ਨਿਰਾਕਾਰ) ਅਤੇ ਦੂਜਾ 'ਸਗਲ' (ਸਾਕਾਰ)। ਇਹ ਉੱਤਮ ਸ਼ਿਵਲਿੰਗ ਮੇਰੇ ਨਿਰਾਕਾਰ ਸਵਰੂਪ ਦਾ ਪ੍ਰਤੀਕ ਹੈ, ਕਿਉਂਕਿ ਇਹ ਮੇਰਾ ਅਸਲ ਸਰੂਪ ਹੈ।”
 
ਸ਼ਬਦਾਂ ਦਾ ਵਿਸ਼ਲੇਸ਼ਣ
ਨਿਸ਼ਕਲੰਮ (निष्कलम्): ਨਿਰਾਕਾਰ, ਜਿਸ ਦਾ ਕੋਈ ਰੂਪ ਜਾਂ ਹਿੱਸਾ (ਅੰਗ) ਨਹੀਂ ਹੈ।
ਸਕਲੰਮ (सकलम्): ਸਾਕਾਰ, ਰੂਪ ਵਾਲਾ, ਅੰਗਾਂ ਸਹਿਤ
ਚੇਤਿ (चेति): ਅਤੇ।
ਦ੍ਰਿਸ਼੍ਯਤੇ (दृश्यते): ਦੇਖਿਆ ਜਾਂਦਾ ਹੈ ਜਾਂ ਪ੍ਰਗਟ ਹੁੰਦਾ ਹੈ।
ਲਿੰਗਮੁੱਤਮਮ੍ (लिङ्गमुत्तमम्): ਉੱਤਮ ਲਿੰਗ।
ਤਸ੍ਮਾੱਤੁ (तस्मात्तु): ਉਸ ਕਾਰਨ ਕਰਕੇ।
ਸ੍ਵਰੂਪਤ੍ਵਾਨ੍ਮਮ (स्वरूपत्वान्मम): ਕਿਉਂਕਿ ਇਹ ਮੇਰਾ ਆਪਣਾ ਅਸਲ ਸਵਰੂਪ ਹੈ।
ਲਿੰਗਤ੍ਵਮੇਵ (लिङ्गत्वमेव): ਸਿਰਫ਼ ਲਿੰਗ ਰੂਪ ਹੀ।
 
ਭਗਵਾਨ ਸ਼ਿਵ ਇਸ ਸ਼ਲੋਕ ਰਾਹੀਂ ਸਮਝਾਉਂਦੇ ਹਨ। ਸ਼ਿਵਲਿੰਗ ਇੱਕ ਅਜਿਹਾ 'ਉੱਤਮ ਚਿੰਨ੍ਹ' ਹੈ ਜਿਸ ਵਿੱਚ ਪ੍ਰਮਾਤਮਾ ਦੇ ਨਿਰਾਕਾਰ (ਬਿਨਾਂ ਰੂਪ) ਅਤੇ ਸਾਕਾਰ (ਰੂਪ ਸਹਿਤ) ਦੋਵੇਂ ਗੁਣ ਮੌਜੂਦ ਹਨ। ਇਹ ਦਰਸਾਉਂਦਾ ਹੈ ਕਿ ਰੱਬ ਹਰ ਥਾਂ ਹੈ ਪਰ ਫਿਰ ਵੀ ਇੱਕ ਰੂਪ ਵਿੱਚ ਮਹਿਸੂਸ ਕੀਤਾ ਜਾ ਸਕਦਾ ਹੈ। ਸ਼ਿਵ ਜੀ ਕਹਿੰਦੇ ਹਨ ਕਿ ਕਿਉਂਕਿ ਸ਼ਿਵਲਿੰਗ ਮੇਰੇ ਅਸਲ ਤੱਤ ਨੂੰ ਦਰਸਾਉਂਦਾ ਹੈ, ਇਸ ਲਈ ਮੇਰੀ ਪੂਜਾ ਲਈ 'ਲਿੰਗ' ਹੀ ਸਭ ਤੋਂ ਪ੍ਰਮਾਣਿਤ ਅਤੇ ਉੱਤਮ ਮਾਧਿਅਮ ਹੈ। ਇਹ ਸ਼ਲੋਕ ਇਹ ਵੀ ਸਪੱਸ਼ਟ ਕਰਦਾ ਹੈ ਕਿ ਸ਼ਿਵਲਿੰਗ ਸਿਰਫ਼ ਇੱਕ ਪੱਥਰ ਦੀ ਮੂਰਤੀ ਨਹੀਂ, ਸਗੋਂ ਉਸ 'ਬ੍ਰਹਮ ਊਰਜਾ' ਦਾ ਪ੍ਰਤੀਕ ਹੈ ਜੋ ਸਾਰੀ ਸ੍ਰਿਸ਼ਟੀ ਦਾ ਅਧਾਰ ਹੈ।
 
ਸ਼ਿਵ ਪੁਰਾਣ ਅਨੁਸਾਰ ਸ਼ਿਵਲਿੰਗ ਦੀ ਪੂਜਾ ਵਿੱਚ 'ਪੰਚਾਮ੍ਰਿਤ' ਅਤੇ 'ਬਿਲਵ-ਪੱਤਰ' ਦਾ ਵਿਸ਼ੇਸ਼ ਮਹੱਤਵ ਹੈ।
ਲਿੰਗਮਭ੍ਯਰ੍ਚ੍ਯ ਵਿਧਿਵਤ੍ ਪੰਚਾਮ੍ਰੁਤਫਲਾਦਿਭਿ:। ਬਿਲ੍ਵਪਤ੍ਰੈਸ੍ਤਥਾ ਧੂਪੈਰ੍ਦੀਪੈਰ੍ਨੈਵੇਦ੍ਯਕੈਰਪਿ॥
(लिङ्गमभ्यर्च्य विधिवत् पञ्चामृतफलादिभिः। बिल्वपत्रैस्तथा धूपैर्दीपैर्नैवेद्यकैरपि॥)
 
ਸ਼ਿਵਲਿੰਗ ਦੀ ਪੂਜਾ ਵਿਧੀਵਤ ਤਰੀਕੇ ਨਾਲ ਪੰਚਾਮ੍ਰਿਤ (ਦੁੱਧ, ਦਹੀਂ, ਘਿਓ, ਸ਼ਹਿਦ, ਖੰਡ), ਫਲ, ਬਿਲਵ-ਪੱਤਰ, ਧੂਪ, ਦੀਪ ਅਤੇ ਨੈਵੇਦ੍ਯ (ਭੋਗ) ਨਾਲ ਕਰਨੀ ਚਾਹੀਦੀ ਹੈ। ਇਹ ਪੂਜਾ ਮਨੁੱਖ ਨੂੰ ਸਾਰੇ ਪਾਪਾਂ ਤੋਂ ਮੁਕਤ ਕਰਦੀ ਹੈ।
 
ਲਿੰਗਮਭ੍ਯਰ੍ਚ੍ਯ (लिङ्गमभ्यर्च्य): ਸ਼ਿਵਲਿੰਗ ਦੀ ਅਰਾਧਨਾ ਜਾਂ ਪੂਜਾ ਕਰਕੇ।
ਵਿਧਿਵਤ੍ (विधिवत्): ਸ਼ਾਸਤਰਾਂ ਵਿੱਚ ਦੱਸੀ ਗਈ ਵਿਧੀ ਅਨੁਸਾਰ।
ਪੰਚਾਮ੍ਰੁਤ (पञ्चामृत): ਪੰਜ ਅੰਮ੍ਰਿਤ (ਦੁੱਧ, ਦਹੀਂ, ਘਿਓ, ਸ਼ਹਿਦ ਅਤੇ ਖੰਡ ਦਾ ਮਿਸ਼ਰਣ)।
ਫਲਾਦਿਭਿ: (फलादिभिः): ਫਲ ਅਤੇ ਹੋਰ ਸਮੱਗਰੀਆਂ ਨਾਲ।
ਬਿਲ੍ਵਪਤ੍ਰੈਸ੍ਤਥਾ (बिल्वपत्रैस्तथा): ਅਤੇ ਬਿਲਵ (ਬੇਲ) ਦੇ ਪੱਤਿਆਂ ਨਾਲ।
ਧੂਪੈਰ੍ਦੀਪੈਰ੍ਨੈਵੇਦ੍ਯਕੈਰਪਿ (धूपैर्दीपैर्नैवेद्यकैरपि): ਧੂਪ, ਦੀਵੇ (ਜੋਤ) ਅਤੇ ਨੈਵੇਦ੍ਯ (ਪ੍ਰਸਾਦ/ਭੋਗ) ਦੇ ਨਾਲ ਵੀ।
 
ਇਸ ਸ਼ਲੋਕ ਵਿੱਚ ਸ਼ਿਵਲਿੰਗ ਦੀ ਪੂਜਾ ਦੀ ਸਰਲ ਪਰ ਪ੍ਰਭਾਵਸ਼ਾਲੀ ਵਿਧੀ ਦੱਸੀ ਗਈ ਹੈ। ਮਨੁੱਖ ਨੂੰ ਚਾਹੀਦਾ ਹੈ ਕਿ ਉਹ ਪੂਰੀ ਸ਼ਰਧਾ ਅਤੇ ਨਿਯਮਾਂ ਅਨੁਸਾਰ ਸ਼ਿਵਲਿੰਗ ਦਾ ਅਭਿਸ਼ੇਕ ਅਤੇ ਪੂਜਾ ਕਰੇ। ਸ਼ਿਵ ਪੁਰਾਣ ਅਨੁਸਾਰ, ਪੰਚਾਮ੍ਰਿਤ ਨਾਲ ਅਭਿਸ਼ੇਕ ਕਰਨ ਨਾਲ ਆਤਮਾ ਦੀ ਸ਼ੁੱਧੀ ਹੁੰਦੀ ਹੈ। ਬਿਲਵ-ਪੱਤਰ (ਬੇਲ ਪੱਤਰ) ਭਗਵਾਨ ਸ਼ਿਵ ਨੂੰ ਅਤਿ ਪਿਆਰੇ ਹਨ; ਮੰਨਿਆ ਜਾਂਦਾ ਹੈ ਕਿ ਇੱਕ ਬਿਲਵ-ਪੱਤਰ ਚੜ੍ਹਾਉਣ ਨਾਲ ਤਿੰਨ ਜਨਮਾਂ ਦੇ ਪਾਪ ਕੱਟੇ ਜਾਂਦੇ ਹਨ। ਧੂਪ, ਦੀਪ ਅਤੇ ਪ੍ਰਸਾਦ ਚੜ੍ਹਾਉਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਅਸੀਂ ਆਪਣੀਆਂ ਪੰਜੇ ਗਿਆਨ ਇੰਦਰੀਆਂ ਅਤੇ ਆਪਣਾ ਜੀਵਨ ਪ੍ਰਮਾਤਮਾ ਨੂੰ ਅਰਪਿਤ ਕਰ ਰਹੇ ਹਾਂ।
 
ਸ਼ਿਵ ਪੁਰਾਣ ਅਨੁਸਾਰ, ਜੇਕਰ ਕਿਸੇ ਕੋਲ ਇਹ ਸਾਰੀ ਸਮੱਗਰੀ ਨਾ ਹੋਵੇ, ਤਾਂ ਸਿਰਫ਼ 'ਜਲ' ਅਤੇ 'ਸ਼ਰਧਾ' ਨਾਲ ਕੀਤਾ ਗਿਆ ਅਭਿਸ਼ੇਕ ਵੀ ਭਗਵਾਨ ਸ਼ਿਵ ਨੂੰ ਉਨਾ ਹੀ ਪ੍ਰਸੰਨ ਕਰਦਾ ਹੈ, ਕਿਉਂਕਿ ਉਹ 'ਭੋਲੇਨਾਥ' ਹਨ।
 
ਇਸ ਸ੍ਤੋਤ੍ਰ ਦੇ ਅਗਲੇ ਹਿੱਸੇ ਵਿੱਚ ਫਲ-ਸ਼ਰੁਤੀ ਲਿਖਿਆ ਹੈ:
ਏਤਾਨਿ ਜ੍ਯੋਤਿਰ੍ਲਿੰਗਾਨਿ ਸਾਯੰ ਪ੍ਰਾਤ: ਪਠੇਨ੍ਨਰ:। ਸਪ੍ਤਜਨ੍ਮਕ੍ਰੁਤੰ ਪਾਪੰ ਸ੍ਮਰਣੇਨ ਵਿਨਸ਼੍ਯਤਿ॥
एतानि ज्योतिर्लिङ्गानि सायं प्रातः पठेन्नरः। सप्तजन्मकृतं पापं स्मरणेन विनश्यति॥
 
ਅਰਥ: ਜੋ ਮਨੁੱਖ ਸਵੇਰੇ ਅਤੇ ਸ਼ਾਮ ਨੂੰ ਇਹਨਾਂ 12 ਜਯੋਤਿਰਲਿੰਗਾਂ ਦੇ ਨਾਵਾਂ ਦਾ ਪਾਠ ਕਰਦਾ ਹੈ, ਉਸ ਦੇ ਸੱਤ ਜਨਮਾਂ ਦੇ ਕੀਤੇ ਹੋਏ ਪਾਪ ਸਿਰਫ਼ ਯਾਦ ਕਰਨ ਮਾਤਰ ਨਾਲ ਹੀ ਨਸ਼ਟ ਹੋ ਜਾਂਦੇ ਹਨ।
 
ਏਤਾਨਿ (एतानि): ਇਹ ਸਾਰੇ।
ਜ੍ਯੋਤਿਰ੍ਲਿੰਗਾਨਿ (ज्योतिर्लिङ्गानि): ਪ੍ਰਕਾਸ਼ਮਾਨ ਸ਼ਿਵਲਿੰਗ।
ਸਾਯੰ ਪ੍ਰਾਤ: (सायं प्रातः): ਸ਼ਾਮ ਅਤੇ ਸਵੇਰੇ।
ਪਠੇਨ੍ਨਰ: (पठेन्नरः): ਜੋ ਮਨੁੱਖ ਪਾਠ ਕਰਦਾ ਹੈ।
ਸਪ੍ਤਜਨ੍ਮਕ੍ਰੁਤੰ ਪਾਪੰ (सप्तजन्मकृतं पापं): ਸੱਤ ਜਨਮਾਂ ਦੇ ਕੀਤੇ ਹੋਏ ਪਾਪ।
ਸ੍ਮਰਣੇਨ (स्मरणेन): ਸਿਰਫ਼ ਯਾਦ ਕਰਨ ਨਾਲ।
ਵਿਨਸ਼੍ਯਤਿ (विनश्यति): ਨਸ਼ਟ ਹੋ ਜਾਂਦੇ ਹਨ।
 
ਇਸ ਸ਼ਲੋਕ ਦਾ ਭਾਵ ਬਹੁਤ ਡੂੰਘਾ ਅਤੇ ਕਲਿਆਣਕਾਰੀ ਹੈ। ਇਹ ਦੱਸਦਾ ਹੈ ਕਿ ਜੋ ਵਿਅਕਤੀ ਰੋਜ਼ਾਨਾ ਨਿਯਮ ਨਾਲ (ਸਵੇਰੇ ਅਤੇ ਸ਼ਾਮ) ਇਹਨਾਂ 12 ਪਵਿੱਤਰ ਸਥਾਨਾਂ ਦੇ ਨਾਵਾਂ ਦਾ ਉਚਾਰਨ ਕਰਦਾ ਹੈ, ਉਹ ਅਧਿਆਤਮਿਕ ਤੌਰ 'ਤੇ ਉੱਚਾ ਉੱਠਦਾ ਹੈ। ਹਿੰਦੂ ਦਰਸ਼ਨ ਅਨੁਸਾਰ ਮਨੁੱਖ ਆਪਣੇ ਪਿਛਲੇ ਕਈ ਜਨਮਾਂ ਦੇ ਕਰਮਾਂ ਦਾ ਭਾਰ ਚੁੱਕੀ ਫਿਰਦਾ ਹੈ। ਇਹ ਸ਼ਲੋਕ ਭਰੋਸਾ ਦਿਵਾਉਂਦਾ ਹੈ ਕਿ ਸ਼ਰਧਾ ਨਾਲ ਲਿਆ ਗਿਆ ਇਹਨਾਂ ਜਯੋਤਿਰਲਿੰਗਾਂ ਦਾ ਨਾਮ ਸੱਤ ਜਨਮਾਂ ਦੇ ਮਾੜੇ ਕਰਮਾਂ ਦੇ ਪ੍ਰਭਾਵ ਨੂੰ ਖ਼ਤਮ ਕਰਨ ਦੀ ਸ਼ਕਤੀ ਰੱਖਦਾ ਹੈ। 'ਸ੍ਮਰਣੇਨ' ਸ਼ਬਦ 'ਤੇ ਜ਼ੋਰ ਦਿੱਤਾ ਗਿਆ ਹੈ, ਜਿਸਦਾ ਮਤਲਬ ਹੈ ਕਿ ਜੇਕਰ ਤੁਸੀਂ ਸਰੀਰਕ ਤੌਰ 'ਤੇ ਉੱਥੇ ਨਹੀਂ ਜਾ ਸਕਦੇ, ਤਾਂ ਸਿਰਫ਼ ਮਨ ਵਿੱਚ ਉਹਨਾਂ ਦਾ ਧਿਆਨ ਧਰਨਾ ਹੀ ਕਾਫ਼ੀ ਹੈ।
 
ਸ਼ਿਵਲਿੰਗ ਦੀ ਬਣਤਰ ਦੇ ਤਿੰਨ ਹਿੱਸੇ ਹਨ। ਇੱਕ ਸੰਪੂਰਨ ਸ਼ਿਵਲਿੰਗ ਜੋ 'ਤ੍ਰਿਦੇਵ' , ਤਿੰਨ ਦੇਵਤਿਆਂ ਦੀ ਸ਼ਕਤੀ ਨੂੰ ਦਰਸਾਉਂਦਾ ਹੈ:
ਹੇਠਲਾ ਹਿੱਸਾ (ਬ੍ਰਹਮਾ-ਪੀਠ): ਇਹ ਸ੍ਰਿਿਸ਼ਟੀ ਦੀ ਰਚਨਾ ਦਾ ਪ੍ਰਤੀਕ ਹੈ (ਸ੍ਰਿਸ਼ਟੀ)।
ਵਿਚਕਾਰਲਾ ਹਿੱਸਾ (ਵਿਸ਼ਨੂੰ-ਪੀਠ): ਇਹ ਪਾਲਣ-ਪੋਸ਼ਣ ਦਾ ਪ੍ਰਤੀਕ ਹੈ।
ਉੱਪਰਲਾ ਅੰਡਾਕਾਰ ਹਿੱਸਾ (ਸ਼ਿਵ-ਪੀਠ): ਇਹ ਵਿਨਾਸ਼ ਅਤੇ ਮੁਕਤੀ ਦਾ ਪ੍ਰਤੀਕ ਹੈ।
 
ਸ਼ਿਵਲਿੰਗ ਅਤੇ ਜਲਧਾਰੀ (ਯੋਨੀ) ਦਾ ਮਿਲਾਪ ਪ੍ਰਕਿਰਤੀ (ਮਾਦਾ) ਅਤੇ ਪੁਰਸ਼ (ਨਰ) ਦੇ ਮੇਲ ਨੂੰ ਦਰਸਾਉਂਦਾ ਹੈ, ਜਿਸ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ।
 
ਕੁਝ ਵਿਗਿਆਨੀ ਸ਼ਿਵਲਿੰਗ ਦੀ ਬਣਾਵਟ ਦੀ ਤੁਲਨਾ ਨਿਊਕਲੀਅਰ ਰਿਐਕਟਰ (Nuclear Reactor) ਨਾਲ ਕਰਦੇ ਹਨ। ਜਿਵੇਂ ਰਿਐਕਟਰ ਨੂੰ ਠੰਢਾ ਰੱਖਣ ਲਈ ਪਾਣੀ ਦੀ ਧਾਰਾ ਛੱਡੀ ਜਾਂਦੀ ਹੈ, ਉਵੇਂ ਹੀ ਸ਼ਿਵਲਿੰਗ 'ਤੇ ਵੀ ਲਗਾਤਾਰ ਜਲ ਚੜ੍ਹਾਇਆ ਜਾਂਦਾ ਹੈ ਤਾਂ ਜੋ ਉਸ ਦੀ ਊਰਜਾ ਸ਼ਾਂਤ ਰਹੇ।
 
ਸ਼ਿਵਲਿੰਗ ਜਿਸ ਆਧਾਰ 'ਤੇ ਟਿਕਿਆ ਹੁੰਦਾ ਹੈ, ਉਸ ਨੂੰ 'ਜਲਧਾਰੀ' ਜਾਂ 'ਯੋਨੀ' ਕਿਹਾ ਜਾਂਦਾ ਹੈ। ਇਹ ਮਾਤਾ ਪਾਰਵਤੀ (ਸ਼ਕਤੀ) ਦਾ ਪ੍ਰਤੀਕ ਹੈ। ਇਹ ਇਸ ਗੱਲ ਦਾ ਸੁਨੇਹਾ ਹੈ ਕਿ ਸੰਸਾਰ ਸਿਰਫ਼ ਪੁਰਸ਼ (ਸ਼ਿਵ) ਜਾਂ ਸਿਰਫ਼ ਇਸਤਰੀ ਸ਼ਕਤੀ ਨਾਲ ਨਹੀਂ ਚੱਲ ਸਕਦਾ, ਦੋਵਾਂ ਦਾ ਮਿਲਣਾ ਹੀ ਸ੍ਰਿਸ਼ਟੀ ਦੀ ਹੋਂਦ ਹੈ।
 
ਸ਼ਿਵਲਿੰਗ 'ਤੇ ਅਰਪਿਤ ਚੀਜ਼ਾਂ ਦਾ ਕਾਰਨ
* ਦੁੱਧ ਅਤੇ ਜਲ: ਸ਼ਿਵ ਜੀ ਦੀ ਗਰਮ ਊਰਜਾ ਨੂੰ ਸ਼ਾਂਤ ਕਰਨ ਲਈ।
* ਬੇਲ-ਪੱਤਰ: ਇਹ ਮਨ ਦੇ ਤਿੰਨ ਦੋਸ਼ਾਂ (ਕਾਮ, ਕ੍ਰੋਧ, ਲੋਭ) ਨੂੰ ਤਿਆਗਣ ¹ ਪ੍ਰਤੀਕ ਹੈ।
* ਭਸਮ (ਸੁਆਹ): ਇਹ ਯਾਦ ਦਿਵਾਉਂਦੀ ਹੈ ਕਿ ਇੱਕ ਦਿਨ ਸਭ ਕੁਝ ਸੁਆਹ ਹੋ ਜਾਣਾ ਹੈ, ਇਸ ਲਈ ਹੰਕਾਰ ਨਹੀਂ ਕਰਨਾ ਚਾਹੀਦਾ।
 
ਦੁਨੀਆ ਦਾ ਸਭ ਤੋਂ ਵੱਡਾ ਸ਼ਿਵਲਿੰਗ ਭਾਰਤ ਦੇ ਛੱਤੀਸਗੜ੍ਹ ਰਾਜ ਵਿੱਚ 'ਭੂਤੇਸ਼ਵਰ ਮਹਾਂਦੇਵ' ਹੈ, ਜੋ ਕੁਦਰਤੀ ਤੌਰ 'ਤੇ ਹਰ ਸਾਲ ਆਪਣੇ ਆਪ ਵਧਦਾ ਜਾ ਰਿਹਾ ਹੈ।
 
ਬਹੁਤ ਸਾਰੇ ਘਰਾਂ ਵਿੱਚ ਛੋਟੇ ਨਰਮਦੇਸ਼ਵਰ ਸ਼ਿਵਲਿੰਗ ਰੱਖੇ ਜਾਂਦੇ ਹਨ। ਨਰਮਦਾ ਨਦੀ ਵਿੱਚੋਂ ਨਿਕਲਣ ਵਾਲੇ ਪੱਥਰਾਂ ਨੂੰ 'ਨਰਮਦੇਸ਼ਵਰ' ਕਿਹਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਸ਼ਿਵਲਿੰਗਾਂ ਦੀ ਪ੍ਰਾਣ-ਪ੍ਰਤਿਸ਼ਠਾ ਦੀ ਲੋੜ ਨਹੀਂ ਹੁੰਦੀ, ਇਹ ਆਪਣੇ ਆਪ ਵਿੱਚ ਹੀ ਸਿੱਧ ਹੁੰਦੇ ਹਨ।
 
ਜੇਕਰ ਤੁਸੀਂ ਘਰ ਵਿੱਚ ਸ਼ਿਵਲਿੰਗ ਰੱਖਣਾ ਚਾਹੁੰਦੇ ਹੋ, ਤਾਂ ਇਸ ਦੇ ਕੁਝ ਖ਼ਾਸ ਨਿਯਮ ਹਨ, ਕਿਉਂਕਿ ਸ਼ਿਵਲਿੰਗ ਊਰਜਾ ਦਾ ਇੱਕ ਬਹੁਤ ਵੱਡਾ ਸੋਮਾ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਭਾਰਤ ਦੇ 12 ਜਯੋਤਿਰਲਿੰਗਾਂ ਬਾਰੇ ਜਾਣਕਾਰੀ ਹੇਠਾਂ ਦਿੱਤੀ ਗਈ ਹੈ:
 
ਘਰ ਵਿੱਚ ਸ਼ਿਵਲਿੰਗ ਰੱਖਣ ਦੇ ਨਿਯਮ
ਸ਼ਿਵ ਪੁਰਾਣ ਅਨੁਸਾਰ ਘਰ ਵਿੱਚ ਪੂਜਾ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ:
* ਘਰ ਵਿੱਚ ਰੱਖਿਆ ਜਾਣ ਵਾਲਾ ਸ਼ਿਵਲਿੰਗ ਤੁਹਾਡੇ ਹੱਥ ਦੇ ਅੰਗੂਠੇ ਦੇ ਉੱਪਰਲੇ ਹਿੱਸੇ ਤੋਂ ਵੱਡਾ ਨਹੀਂ ਹੋਣਾ ਚਾਹੀਦਾ (ਲਗਭਗ 2-3 ਇੰਚ)। ਬਹੁਤ ਵੱਡਾ ਸ਼ਿਵਲਿੰਗ ਸਿਰਫ਼ ਮੰਦਰਾਂ ਵਿੱਚ ਹੀ ਸ਼ੋਭਦਾ ਹੈ।
* ਸ਼ਿਵਲਿੰਗ ਕਦੇ ਵੀ ਸੁੱਕਾ ਨਹੀਂ ਰੱਖਣਾ ਚਾਹੀਦਾ। ਜੇ ਸੰਭਵ ਹੋਵੇ, ਤਾਂ ਉਸ ਉੱਤੇ ਇੱਕ ਜਲਧਾਰੀ ਲਗਾਓ ਜਿਸ ਵਿੱਚੋਂ ਬੂੰਦ-ਬੂੰਦ ਪਾਣੀ ਡਿੱਗਦਾ ਰਹੇ।
* ਘਰ ਵਿੱਚ ਸ਼ਿਵਲਿੰਗ ਹੈ ਤਾਂ ਉਸ ਦੀ ਰੋਜ਼ਾਨਾ ਪੂਜਾ ਅਤੇ ਸਫ਼ਾਈ ਲਾਜ਼ਮੀ ਹੈ। ਇਸ ਨੂੰ ਕਦੇ ਵੀ ਇਕੱਲਾ ਜਾਂ ਗੰਦਗੀ ਵਿੱਚ ਨਹੀਂ ਛੱਡਣਾ ਚਾਹੀਦਾ।
* ਸ਼ਿਵਲਿੰਗ ਨੂੰ ਹਮੇਸ਼ਾ ਇੱਕ ਖੁੱਲ੍ਹੇ ਅਤੇ ਸਾਫ਼ ਸਥਾਨ 'ਤੇ ਰੱਖੋ। ਇਸ ਨੂੰ ਬੰਦ ਅਲਮਾਰੀ ਵਿੱਚ ਨਹੀਂ ਰੱਖਣਾ ਚਾਹੀਦਾ।
 
ਭਾਰਤ ਦੇ 12 ਜਯੋਤਿਰਲਿੰਗ ਹਨ | ਇਹ ਉਹ 12 ਸਥਾਨ ਹਨ ਜਿੱਥੇ ਭਗਵਾਨ ਸ਼ਿਵ ਖੁਦ ਪ੍ਰਕਾਸ਼ ਦੇ ਰੂਪ ਵਿੱਚ ਪ੍ਰਗਟ ਹੋਏ ਸਨ। ਸ਼ਿਵ ਪੁਰਾਣ ਦੇ 'ਕੋਟਿਰੁਦ੍ਰ ਸੰਹਿਤਾ' (ਅਧਿਆਏ 1) ਵਿੱਚ 12 ਜਯੋਤਿਰਲਿੰਗਾਂ ਦੇ ਨਾਮ ਅਤੇ ਸਥਾਨਾਂ ਦਾ ਇਕੱਠਾ ਵਰਣਨ ਮਿਲਦਾ ਹੈ।
 
ਸੌਰਾਸ਼੍ਟ੍ਰੇ ਸੋਮਨਾਥੰ ਚ ਸ਼੍ਰੀਸ਼ੈਲੇ ਮਲ੍ਲਿਕਾਰ੍ਜੁਨਮ੍। ਉਜ੍ਜਯਿਨ੍ਯਾਂ ਮਹਾਕਾਲਮੋਂਕਾਰਮਮਲੇਸ਼੍ਵਰਮ੍॥ ਪਰਲ੍ਯਾਂ ਵੈਦ੍ਯਨਾਥੰ ਚ ਡਾਕਿਨ੍ਯਾਂ ਭੀਮਸ਼ੰਕਰਮ੍। ਸੇਤੁਬੰਧੇ ਤੁ ਰਾਮੇਸ਼ੰ ਨਾਗੇਸ਼ੰ ਦਾਰੁਕਾਵਨੇ॥ ਵਾਰਾਣਸ੍ਯਾਂ ਤੁ ਵਿਸ਼੍ਵੇਸ਼ੰ ਤ੍ਰ੍ਯਮ੍ਬਕੰ ਗੌਤਮੀਤਟੇ। ਹਿਮਾਲਯੇ ਤੁ ਕੇਦਾਰੰ ਘੁਸ਼੍ਮੇਸ਼ੰ ਚ ਸ਼ਿਵਾਲਯੇ॥
 
सौराष्ट्रं सोमनाथं च श्रीशैले मल्लिकार्जुनम्। उज्जयिन्यां महाकालमोङ्कारममलेश्वरम्॥
परल्यां वैद्यनाथं च डाकिन्यां भीमशङ्करम्। सेतुबन्धे तु रामेशं नागेशं दारुकावने॥
वाराणस्यां तु विश्वेशं त्र्यम्बकं गौतमीतटे। हिमालये तु केदारं घुश्मेशं च शिवालये॥
 
ਇਹ ਸ਼ਲੋਕ 'ਦ੍ਵਾਦਸ਼ ਜ੍ਯੋਤਿਰ੍ਲਿੰਗ ਸ੍ਤੋਤ੍ਰਮ੍' (ਵਜੋਂ ਜਾਣਿਆ ਜਾਂਦਾ ਹੈ, ਜੋ ਕਿ ਸ਼ਿਵ ਪੁਰਾਣ ਅਤੇ ਹੋਰ ਪੁਰਾਣਾਂ ਵਿੱਚ 12 ਪਵਿੱਤਰ ਜਯੋਤਿਰਲਿੰਗਾਂ ਦੀ ਮਹਿਮਾ ਅਤੇ ਉਹਨਾਂ ਦੇ ਸਥਾਨਾਂ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ। ਇਸ ਸ਼ਲੋਕ ਵਿੱਚ ਹਰੇਕ ਜਯੋਤਿਰਲਿੰਗ ਦਾ ਨਾਮ ਅਤੇ ਉਸ ਦੇ ਖੇਤਰ ਦਾ ਵਰਣਨ ਹੈ:
 
ਸੌਰਾਸ਼੍ਟ੍ਰੇ ਸੋਮਨਾਥੰ: ਗੁਜਰਾਤ ਦੇ ਸੌਰਾਸ਼ਟਰ ਖੇਤਰ ਵਿੱਚ ਸੋਮਨਾਥ।
ਸ਼੍ਰੀਸ਼ੈਲੇ ਮਲ੍ਲਿਕਾਰ੍ਜੁਨਮ੍: ਆਂਧਰਾ ਪ੍ਰਦੇਸ਼ ਦੇ ਸ਼੍ਰੀਸ਼ੈਲਮ ਪਰਵਤ 'ਤੇ ਮਲ੍ਲਿਕਾਰ੍ਜੁਨ।
ਉਜ੍ਜਯਿਨ੍ਯਾਂ ਮਹਾਕਾਲਮ੍: ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਮਹਾਕਾਲੇਸ਼ਵਰ।
ਓਂਕਾਰਮ-ਅਮਲੇਸ਼੍ਵਰਮ੍: ਨਰਮਦਾ ਨਦੀ ਦੇ ਟਾਪੂ 'ਤੇ ਓਂਕਾਰੇਸ਼ਵਰ।
ਪਰਲ੍ਯਾਂ ਵੈਦ੍ਯਨਾਥੰ: ਝਾਰਖੰਡ (ਜਾਂ ਮਹਾਰਾਸ਼ਟਰ ਦੀ ਮਾਨਤਾ ਅਨੁਸਾਰ ਪਰਲੀ) ਵਿੱਚ ਵੈਦ੍ਯਨਾਥ।
ਡਾਕਿਨ੍ਯਾਂ ਭੀਮਸ਼ੰਕਰਮ੍: ਮਹਾਰਾਸ਼ਟਰ ਦੇ ਪੁਣੇ ਨੇੜੇ ਡਾਕਿਨੀ ਖੇਤਰ ਵਿੱਚ ਭੀਮਸ਼ੰਕਰ।
ਸੇਤੁਬੰਧੇ ਤੁ ਰਾਮੇਸ਼ੰ: ਤਮਿਲਨਾਡੂ ਦੇ ਰਾਮੇਸ਼ਵਰਮ ਵਿੱਚ ਰਾਮੇਸ਼ਵਰ।
ਨਾਗੇਸ਼ੰ ਦਾਰੁਕਾਵਨੇ: ਗੁਜਰਾਤ ਦੇ ਦੁਆਰਕਾ ਨੇੜੇ ਦਾਰੁਕਾਵਨ ਵਿੱਚ ਨਾਗੇਸ਼ਵਰ।
ਵਾਰਾਣਸ੍ਯਾਂ ਤੁ ਵਿਸ਼੍ਵੇਸ਼ੰ: ਉੱਤਰ ਪ੍ਰਦੇਸ਼ ਦੇ ਕਾਸ਼ੀ ਵਿੱਚ ਵਿਸ਼ਵਨਾਥ।
ਤ੍ਰ੍ਯਮ੍ਬਕੰ ਗੌਤਮੀਤਟੇ: ਨਾਸਿਕ (ਮਹਾਰਾਸ਼ਟਰ) ਵਿੱਚ ਗੋਦਾਵਰੀ (ਗੌਤਮੀ) ਨਦੀ ਦੇ ਕੰਢੇ ਤ੍ਰਿੰਬਕੇਸ਼ਵਰ।
ਹਿਮਾਲਯੇ ਤੁ ਕੇਦਾਰੰ: ਉਤਰਾਖੰਡ ਦੇ ਹਿਮਾਲਿਆ ਵਿੱਚ ਕੇਦਾਰਨਾਥ।
ਘੁਸ਼੍ਮੇਸ਼ੰ ਚ ਸ਼ਿਵਾਲਯੇ: ਮਹਾਰਾਸ਼ਟਰ ਦੇ ਔਰੰਗਾਬਾਦ ਨੇੜੇ ਘ੍ਰਿਸ਼ਣੇਸ਼ਵਰ।
 
ਜੇਕਰ ਤੁਸੀਂ ਭਾਰਤ ਦੇ ਨਕਸ਼ੇ 'ਤੇ ਇਨ੍ਹਾਂ 12 ਜਯੋਤਿਰਲਿੰਗਾਂ ਦੇ ਸਥਾਨਾਂ ਨੂੰ ਆਪਸ ਵਿੱਚ ਜੋੜਦੇ ਹੋ, ਤਾਂ ਇਹ ਇੱਕ 'ਫਾਈ' ਜਾਂ 'ਸਪਾਇਰਲ' ਦੀ ਸ਼ਕਲ ਬਣਾਉਂਦੇ ਹਨ, ਜੋ ਕਿ ਬ੍ਰਹਮੰਡ ਦੀ ਬਣਤਰ (Galaxy) ਵਰਗੀ ਦਿਖਾਈ ਦਿੰਦੀ ਹੈ। ਇਹ ਸਾਡੇ ਪ੍ਰਾਚੀਨ ਰਿਸ਼ੀਆਂ ਦੇ ਵਿਗਿਆਨਕ ਗਿਆਨ ਦਾ ਇੱਕ ਵੱਡਾ ਪ੍ਰਮਾਣ ਹੈ। ਕਈ ਵਿਦਵਾਨਾਂ ਦਾ ਮੰਨਣਾ ਹੈ ਕਿ ਇਹ 12 ਜਯੋਤਿਰਲਿੰਗ ਭਾਰਤ ਦੀਆਂ 12 ਵੱਖ-ਵੱਖ ਦਿਸ਼ਾਵਾਂ ਅਤੇ ਊਰਜਾ ਕੇਂਦਰਾਂ ਨੂੰ ਦਰਸਾਉਂਦੇ ਹਨ। ਇਹਨਾਂ ਦਾ ਪਾਠ ਕਰਨਾ ਪੂਰੇ ਭਾਰਤ ਦੀ ਪਵਿੱਤਰ ਊਰਜਾ ਨਾਲ ਜੁੜਨ ਦੇ ਬਰਾਬਰ ਮੰਨਿਆ ਜਾਂਦਾ ਹੈ।
 
ਪੰਜਾਬ ਵਿੱਚ ਵੀ ਕਈ ਇਤਿਹਾਸਕ ਸ਼ਿਵਲਿੰਗ ਹਨ, ਜਿਵੇਂ ਕਿ:
* ਸੰਗਰੂਰ ਦਾ ਗੁਬੇਸ਼ਵਰ ਮਹਾਂਦੇਵ: ਇੱਥੇ ਬਹੁਤ ਪੁਰਾਣਾ ਸ਼ਿਵਲਿੰਗ ਸਥਾਪਿਤ ਹੈ।
* ਜਲੰਧਰ ਦਾ ਸ਼ਿਵ ਮੰਦਰ: ਜੋ ਜਲੰਧਰ ਦੈਂਤ ਦੀ ਕਥਾ ਨਾਲ ਜੁੜਿਆ ਹੋਇਆ ਹੈ।
 
ਸ਼ਿਵਲਿੰਗ ਦਾ ਜਲਾਭਿਸ਼ੇਕ ਜਾਂ ਰੁਦ੍ਰਾਭਿਸ਼ੇਕ ਕਰਨ ਦੀ ਵਿਧੀ ਬਹੁਤ ਹੀ ਸਰਲ ਪਰ ਪ੍ਰਭਾਵਸ਼ਾਲੀ ਮੰਨੀ ਜਾਂਦੀ ਹੈ। ਸ਼ਿਵ ਪੁਰਾਣ ਅਨੁਸਾਰ, ਭਗਵਾਨ ਸ਼ਿਵ ਬਹੁਤ ਭੋਲੇ ਹਨ ਅਤੇ ਸਿਰਫ਼ ਇੱਕ ਲੋਟਾ ਜਲ ਚੜ੍ਹਾਉਣ ਨਾਲ ਵੀ ਪ੍ਰਸੰਨ ਹੋ ਜਾਂਦੇ ਹਨ। ਇੱਥੇ ਜਲਾਭਿਸ਼ੇਕ ਦੀ ਸਹੀ ਵਿਧੀ ਅਤੇ ਮਹੱਤਵ ਦਿੱਤਾ ਗਿਆ ਹੈ। ਅਭਿਸ਼ੇਕ ਲਈ ਹੇਠ ਲਿਖੀਆਂ ਚੀਜ਼ਾਂ ਇਕੱਠੀਆਂ ਕਰ ਲਓ:
* ਸ਼ੁੱਧ ਜਲ (ਗੰਗਾ ਜਲ ਮਿਲਾ ਕੇ)
* ਕੱਚਾ ਦੁੱਧ (ਗਊ ਦਾ ਦੁੱਧ ਸਭ ਤੋਂ ਉੱਤਮ ਹੈ)
* ਦਹੀਂ, ਸ਼ਹਿਦ ਅਤੇ ਘਿਓ (ਪੰਚਾਮ੍ਰਿਤ ਬਣਾਉਣ ਲਈ)
* ਬੇਲ-ਪੱਤਰ (ਤਿੰਨ ਪੱਤਿਆਂ ਵਾਲਾ, ਜੋ ਕਿਤੇ ਵੀ ਕੱਟਿਆ ਨਾ ਹੋਵੇ)
* ਧਤੂਰਾ, ਭੰਗ ਅਤੇ ਚੰਦਨ
* ਅਕਾਸ਼ ਦੇ ਫੁੱਲ (ਚਿੱਟੇ ਰੰਗ ਦੇ ਫੁੱਲ)
 
ਅਭਿਸ਼ੇਕ ਦੀ ਵਿਧੀ
* ਜਲਾਭਿਸ਼ੇਕ ਕਰਦੇ ਸਮੇਂ ਹਮੇਸ਼ਾ ਉੱਤਰ ਦਿਸ਼ਾ (North) ਵੱਲ ਮੂੰਹ ਕਰਕੇ ਬੈਠੋ, ਕਿਉਂਕਿ ਇਹ ਦਿਸ਼ਾ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਮੰਨੀ ਜਾਂਦੀ ਹੈ।
*ਸਭ ਤੋਂ ਪਹਿਲਾਂ ਗਣੇਸ਼ ਜੀ ਦਾ ਧਿਆਨ ਧਰੋ। ਫਿਰ ਸ਼ਿਵਲਿੰਗ ਦੇ ਸੱਜੇ ਪਾਸੇ (ਗਣੇਸ਼ ਜੀ ਦਾ ਸਥਾਨ) ਅਤੇ ਖੱਬੇ ਪਾਸੇ (ਕਾਰਤੀਕੇਯ ਜੀ ਦਾ ਸਥਾਨ) ਜਲ ਚੜ੍ਹਾਓ।
* ਹੌਲੀ-ਹੌਲੀ ਇੱਕ ਧਾਰ ਬਣਾ ਕੇ ਸ਼ਿਵਲਿੰਗ ਉੱਤੇ ਜਲ ਚੜ੍ਹਾਓ। ਇਸ ਸਮੇਂ "ਓਮ ਨਮਹ ਸ਼ਿਵਾਏ" (ॐ नमः शिवाय) ਦਾ ਜਾਪ ਕਰਦੇ ਰਹੋ।
* ਜਲ ਤੋਂ ਬਾਅਦ ਕੱਚਾ ਦੁੱਧ(ਪੰਚਾਮ੍ਰਿਤ) ਚੜ੍ਹਾਓ ਅਤੇ ਫਿਰ ਦੁਬਾਰਾ ਜਲ ਨਾਲ ਇਸ਼ਨਾਨ ਕਰਵਾਓ।
* ਸ਼ਿਵਲਿੰਗ 'ਤੇ ਚੰਦਨ ਦਾ ਸ਼ਿੰਗਾਰ ਤਿਲਕ ਲਗਾਓ। ਫਿਰ ਬੇਲ-ਪੱਤਰ (ਚਿਕਨੀ ਵਾਲੀ ਸਾਈਡ ਹੇਠਾਂ ਵੱਲ), ਧਤੂਰਾ ਅਤੇ ਫੁੱਲ ਚੜ੍ਹਾਓ।
* ਅੰਤ ਵਿੱਚ ਧੂਪ ਜਾਂ ਦੀਵਾ ਜਗਾ ਕੇ ਆਰਤੀ ਕਰੋ।
 
ਸ਼ਿਵਲਿੰਗ 'ਤੇ ਕਦੇ ਵੀ ਤੁਲਸੀ ਨਹੀਂ ਚੜ੍ਹਾਈ ਜਾਂਦੀ। ਭਗਵਾਨ ਸ਼ਿਵ ਨੂੰ ਸ਼ੰਖ ਨਾਲ ਜਲ ਨਹੀਂ ਚੜ੍ਹਾਇਆ ਜਾਂਦਾ (ਕੁਝ ਖ਼ਾਸ ਮਾਨਤਾਵਾਂ ਅਨੁਸਾਰ)। ਸ਼ਿਵਲਿੰਗ ਦੀ ਕਦੇ ਵੀ ਪੂਰੀ ਪਰਿਕਰਮਾ ਨਹੀਂ ਕੀਤੀ ਜਾਂਦੀ। ਜਿੱਥੋਂ ਜਲ ਬਾਹਰ ਨਿਕਲਦਾ ਹੈ (ਜਲਧਾਰੀ), ਉਸ ਨੂੰ ਟੱਪਿਆ ਨਹੀਂ ਜਾਂਦਾ; ਉੱਥੋਂ ਹੀ ਵਾਪਸ ਮੁੜ ਆਉਣਾ ਚਾਹੀਦਾ ਹੈ।
 

ਵੱਖ-ਵੱਖ ਚੀਜ਼ਾਂ ਦੇ ਫਲ
* ਦੁੱਧ: ਚੰਗੀ ਸਿਹਤ ਅਤੇ ਲੰਬੀ ਉਮਰ ਲਈ।
* ਸ਼ਹਿਦ: ਮਿੱਠੀ ਬਾਣੀ ਅਤੇ ਜੀਵਨ ਵਿੱਚ ਖੁਸ਼ਹਾਲੀ ਲਈ।
* ਘਿਓ: ਵੰਸ਼ ਵਾਧੇ ਅਤੇ ਸ਼ਕਤੀ ਲਈ।
ਗੰਗਾ ਜਲ: ਮਨ ਦੀ ਸ਼ਾਂਤੀ ਅਤੇ ਪਾਪਾਂ ਦੇ ਨਾਸ਼ ਲਈ।