ਸਿਕੰਦਰ ਦੇ ਰਾਜ ਦੀ ਕੀਮਤ

(Punjabi & Hindi Post)

-ਅਨੁਵਾਦ ਬਲਰਾਜ ਸਿੰਘ ਸਿੱਧੂ
ਵਿਸ਼ਵ ਵਜੇਤਾ ਬਣਨ ਦੀ ਲਾਲਸਾ ਨਾਲ ਜਦੋਂ ਸਿਕੰਦਰ ਭਾਰਤ ਆਇਆ ਤਾਂ ਉਸਨੂੰ ਇਕ ਮਹਾਤਮਾ ਬਾਰੇ ਪਤਾ ਲੱਗਾ। ਸਿਕੰਦਰ ਨੇ ਉਸ ਮਹਾਤਮਾ ਨਾਲ ਮਿਲਣ ਬਾਰੇ ਸੋਚਿਆ। ਇਕ ਦਿਨ, ਸਿਕੰਦਰ ਉਸਨੂੰ ਮਿਲਣ ਲਈ ਉਸਦੇ ਆਸ਼ਰਮ ਵਿੱਚ ਗਿਆ। ਸਿਕੰਦਰ ਨੂੰ ਆਉਂਦਾ ਦੇਖ ਕੇ ਮਹਾਤਮਾ ਉੱਚੀ-ਉੱਚੀ ਹੱਸਣ ਲੱਗ ਪਿਆ। ਇਸ ਨੂੰ ਵੇਖਦਿਆਂ ਸਿਕੰਦਰ ਨੇ ਆਪਣੇ ਦਿਮਾਗ ਵਿਚ ਇਹ ਸੋਚਣਾ ਸ਼ੁਰੂ ਕੀਤਾ ਕਿ ਇਹ ਮੇਰੇ ਲਈ ਬਹੁਤ ਵੱਡਾ ਅਪਮਾਨ ਹੈ।
ਸਿਕੰਦਰ ਨੇ ਕਿਹਾ, “ਮਹਾਤਮਾ - ਤੁਸੀਂ ਆਪਣੀ ਮੌਤ ਨੂੰ ਬੁਲਾ ਰਹੇ ਹੋ... ਕੀ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਕਿਸ ਨੂੰ ਹੱਸ ਰਹੇ ਹੋ? ਜੇ ਤੁਸੀਂ ਨਹੀਂ ਜਾਣਦੇ ਹੋ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਸਿਕੰਦਰ ਮਹਾਨ ਹਾਂ। ਜਿਸ ਨੇ ਸਾਰਾ ਸੰਸਾਰ ਜਿੱਤ ਲਿਆ ਹੈ।”

ਸ਼ਿੰਦੇ ਦੇ ਵਿਆਹ ਦੀ ਮੂਵੀ

-ਬਲਰਾਜ ਸਿੰਘ ਸਿੱਧੂ

ਸੰਜੇ ਦੱਤ ਦੀ ਖਲਨਾਇਕ ਉਦੋਂ ਨਮੀ ਨਮੀ ਆਈ ਸੀ। ਬਈ ਮਾਧੁਰੀ ਆਲੇ ਰਕਾਟ ਚੋਲੀ ਕੇ ਪੀਛੇ ਕਿਆ ਨੇ ਬੜੀ ਧੂੜ ਪੱਟੀ ਹੋਈ ਸੀ। ਗੁਰਦਾਰਿਆਂ 'ਚ ਕੀਰਤਨ ਵੀ ਰਾਗੀ ਉਸੇ ਤਰਜ਼ 'ਤੇ ਕਰਨ ਲੱਗਪੇ ਸੀਗੇ। ਖਬਾਰ 'ਚ ਸੁਭਾਸ ਘਈ ਦੀ ਕੈਮਰੇ ਵਿੱਚ ਮੂੰਹ ਫਸਾਈ ਖੜ੍ਹੇ ਦੀ ਫੋਟੋ ਦੇਖ ਕੇ ਸ਼ਿੰਦੇ ਦਾ ਬਾਪੂ ਹਰੇਕ ਨੂੰ ਕਹਿੰਦਾ ਫਿਰੇ, "ਸ਼ਿੰਦੇ ਦੇ ਵਿਆਹ ਦੀ ਮੂਵੀ ਬੰਬੇ ਆਲੇ ਇਸੇ ਭਾਈ ਤੋਂ ਬਣਵਾਮਾਂਗੇ। ਇਹ ਵਧੀਆਂ ਮੂਵੀ ਬਣਾਉਂਦੈ।"

ਸੁਭਾਸ ਘਈ ਨੂੰ ਸ਼ਿੰਦੇ ਦਾ ਬਾਪੂ ਡਰਾਇਕਟਰ ਦੀ ਬਜਾਏ ਕੈਮਰਾਮੈਨ ਈ ਸਮਝੀ ਫਿਰਦਾ ਸੀ। ਜਦ ਸ਼ਿੰਦੇ ਦੇ ਵਿਆਹ ਦੀ ਵਾਰੀ ਆਈ। ਪਹਿਲਾਂ ਸ਼ਿੰਦੇ ਦਾ ਬਾਪੂ ਸ਼ਹਿਰ ਦੇ ਸਾਰੇ ਫੋਟੋਗ੍ਰਾਫਰਾਂ ਕੋਲ ਗਿਆ। ਭਾਅ ਪੁੱਛ ਕੇ ਪੈਂਚਰ ਜਿਹਾ ਹੋ ਕੇ ਪਿੰਡ ਆਲੇ ਜਲੌਰੇ ਕੋਲ ਆ ਗਿਆ। ਜਲੌਰੇ ਨੇ ਨਮਾਂ ਨਮਾਂ ਸਟੂਡਿਉ ਖੋਲ੍ਹਿਆ ਸੀ। ਪਹਿਲੇ ਗਾਹਕ ਸੀ। ਭਾਅ ਭੂ ਉਹਨੇ ਵੀ ਨਾ ਖੋਲ੍ਹਿਆ। ਕਹਿੰਦਾ, "ਜੋ ਦੇਣਾ ਹੋਇਆ, ਦੇ ਦਿਉ। ਆਪਣੀ ਘਰਦੀ ਗੱਲ ਆ।"

ਚਮਕੀਲੇ ਦੀ ਲਾਲ ਮਾਰੂਤੀ


-ਬਲਰਾਜ ਸਿੰਘ ਸਿੱਧੂ

ਗੀਤਾਂ ਦੀਆਂ ਮੁੱਖ ਵੰਨਗੀਆਂ ਤਾਂ ਤਿੰਨ ਹੀ ਹੁੰਦੀਆਂ, ਸੋਲੋ, ਡਿਊਟ ਤੇ ਗਰੱਪ ਜਿਸਨੂੰ ਪੰਜਾਬੀ ਵਿੱਚ ਸਮੂਹਿਕ ਗੀਤ ਕਹਿ ਦਿੰਦੇ ਹਾਂ। ਅਮਰ ਸਿੰਘ ਚਮਕੀਲਾ ਦੋਗਾਣਾ ਗਾਇਕੀ ਨੂੰ ਇਸ ਸਿਖਰ 'ਤੇ ਲੈ ਗਿਆ ਕਿ ਲੋਕਾਂ ਨੇ ਦੋਗਾਣਿਆਂ ਨੂੰ ਭਾਵ ਜਿਸ ਗੀਤ ਨੂੰ ਮਰਦ-ਔਰਤ ਗਾਇਕਾ ਇੱਕਠੇ ਗਾਉਂਦੇ ਸਨ, ਦੋਗਾਣੇ ਕਹਿਣ ਦੀ ਬਜਾਏ ਚਮਕੀਲਾ ਮਾਅਰਕਾ ਗਾਇਕੀ ਕਹਿਣਾ ਸ਼ੁਰੂ ਕਰ ਦਿੱਤਾ ਸੀ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਦੋਗਾਣਾ ਗਾਇਕੀ ਚਮਕੀਲਾ ਸਟਾਇਲ ਗਾਇਕੀ ਸੀ ਤਾਂ ਚਮਕੀਲੇ ਦੀ ਗਾਇਕੀ ਕਿਸ ਵੰਨਗੀ ਦੀ ਸੀ? ਮੇਰੇ ਮੁਤਾਬਿਕ ਚਮਕੀਲੇ ਦੀ ਗਾਇਕੀ ਇੰਟਰਟੇਨਮੈਂਟ ਸਟਾਇਲ ਭਾਵ ਮੰਨੋਰੰਜਕ ਗਾਇਕੀ ਸੀ।

ਭੂਤਾਂ ਵਾਲਾ ਚੌਂਕ



-ਬਲਰਾਜ ਸਿੰਘ ਸਿੱਧੂ

ਇੰਗਲੈਂਡ ਦਾ ਮਾਰਗੀ ਨਕਸ਼ਾ ਚੁੱਕ ਕੇ ਦੇਖੋ ਤਾਂ ਬੀਹੀ ਵਿੱਚ ਲਿਟੇ ਸ਼ਰਾਬ ਵਾਂਗ ਵਿਛੀ ਹੇਠਲੇ ਖੱਬੇ ਖੂੰਝੇ ਵਿੱਚ ਇਕ ਮੋਟੀ ਨੀਲੀ ਲਕੀਰ ਦਿਖਾਈ ਦੇਵੇਗੀ। ਰੁੱਸੇ ਹੋਏ ਜਵਾਈ ਵਾਂਗ ਇਕ ਪਾਸੇ ਲੱਗੀ ਇਹ ਰੇਖਾ ਮੋਟਰਵੇਅ ਐੱਮ 5 ਹੈ, ਜੋ ਦੱਖਣੀ ਬ੍ਰਮਿੰਘਮ ਦੇ ਵੈਸਟ ਬ੍ਰਾਮਿਚ ਇਲਾਕੇ ਤੋਂ ਨਿਕਲ ਕੇ ਐਕਸੇਟਰ ਤੱਕ ਜਾਂਦਾ ਹੈ। ਐਕਸੇਟਰ, ਡੈਵਨ ਇਸ ਦਾ ਆਖੀਰਲਾ ਜੰਕਸ਼ਨ 31 ਹੈ ਤੇ ਜੇ ਉਥੋਂ ਪਿੱਛੇ ਨੂੰ ਪੁੜ ਆਈਏ ਤਾਂ ਵੈਸਟ ਬ੍ਰਾਮਿਚ ਦਾ ਇੱਕ ਜੰਕਸ਼ਨ ਲੰਘਣ ਬਾਅਦ ਇਹ ਮੋਟਰਵੇਅ ਐਮ 6 ਮੋਰਟਵੇਅ ਨੂੰ ਜੰਕਸ਼ਨ 8 ਅਤੇ 9 ਦੇ ਵਿੱਚਾਲੇ ਜਾ ਕੇ ਜੱਫੀ ਪਾਉਂਦਾ ਹੈ ਤੇ ਉਸ ਵਿੱਚ ਸਮਾਅ ਜਾਂਦਾ ਹੈ।
ਬੇਸ਼ੱਕ ਤੁਸੀਂ ਦੱਖਣੀ ਬੈਂਡ ਤੋਂ ਆਵੋ, ਚਾਹੇ ਉਤਰੀ ਬੈਂਡ ਤੋਂ, ਜਦੋਂ ਇਸ ਮੋਟਰਵੇਅ ਦੇ ਜੰਕਸ਼ਨ ਇੱਕ 'ਤੇ ਤੁਸੀਂ ਨਿਕਲਦੇ ਹੋ ਛੜੇ ਜੇਠ ਵਾਂਗ ਤੁਹਾਡੇ ਮੱਥੇ ਜਿਹੜਾ ਚੱਕਰ ਚੌਂਕ ਲੱਗਦਾ ਹੈ, ਉਸਨੂੰ ਅੰਗਰੇਜ਼ Haunted Roundabout ਕਹਿੰਦੇ ਹਨ ਤੇ ਆਪਣੇ ਦੇਸੀ ਭੂਤਾਂ ਵਾਂਲਾ ਚੌਂਕ। ਭੂਤਾਂ ਵਾਲੇ ਚੌਂਕ ਨਾਲ ਸੰਬੰਧਤ ਬਹੁਤ ਸਾਰੀਆਂ ਮਿਥਾਂ, ਅਫਵਾਹਾਂ, ਘਟਨਾਵਾਂ ਅਤੇ ਕਿੱਸੇ ਜੁੜੇ ਹੋਏ ਹਨ। ਪੁਰਾਣੇ ਕਈ ਲੋਕਾਂ ਨੇ ਇੱਥੇ ਭੂਤਾਂ ਦੇਖਣ ਜਾਂ ਅਣਹੋਣੀਆਂ ਘਟਨਾਵਾਂ ਘਟਨ ਦਾ ਦਾਵਾ ਕੀਤਾ ਹੈ। ਅੱਧੀ ਰਾਤ ਨੂੰ ਸੋਹਣੀ ਜਿਹੀ ਮੁਟਿਆਰ ਵੱਲੋਂ ਲਿਫਟ ਮੰਗਣ ਦੀ ਕਹਾਣੀ ਅਨੇਕਾਂ ਟੱਰਕ ਡਰਾਇਵਰ ਸੁਣਾ ਚੁੱਕੇ ਹਨ। ਉਹਨਾਂ ਸਭ ਦਾ ਮੁੱਢ ਜਿਸ ਘਟਨਾ ਤੋਂ ਬੱਝਿਆ ਹੈ, ਉਸ ਬਾਰੇ ਚਾਨਣਾ ਪਾਉਣ ਲਈ ਆਉ ਤੁਹਾਨੂੰ 1082 ਈਸਵੀ ਵਿੱਚ ਲੈ ਚਲਦੇ ਹਾਂ।

ਪਿਤਾ ਪੁੱਤਰੀ ਪਿਆਰ



-ਬਲਰਾਜ ਸਿੰਘ ਸਿੱਧੂ, ਯੂ. ਕੇ.

ਰੋਮਨ ਚੈਰਟੀ ਦੇ ਸਿਰਲੇਖ ਅਧੀਨ ਪਿਤਾ ਅਤੇ ਪੁੱਤਰੀ ਦੇ ਲਾਸਾਨੀ ਪਿਆਰ ਅਤੇ ਕੁਰਬਾਨੀ ਦੀ ਇੱਕ ਮਿਥਿਹਾਸ ਰੋਮਨ ਕਹਾਣੀ ਮਿਲਦੀ ਹੈ। ਕਥਾ ਅਨੁਸਾਰ ਬਿਰਧ ਅਵਸਥਾ ਦੇ ਸੀਮੋਨ ਨੂੰ ਰਾਜਾ ਨੇ ਆਪਣੇ ਪਿਉ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਦਫਨਾਉਣ ਬਦਲੇ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਸੀ। ਸੀਮੋਨ ਨੂੰ ਜ਼ੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ ਤੇ ਉਸਦੇ ਖਾਣ-ਪੀਣ ਉੱਪਰ ਪਾਬੰਦੀ ਲਾ ਦਿੱਤੀ ਗਈ ਸੀ ਤਾਂ ਕਿ ਉਹ ਭੁੱਖ ਨਾਲ ਤੜਫ਼-ਤੜਫ਼ ਕੇ ਹੀ ਪ੍ਰਾਣ ਤਿਆਗ ਦੇਵੇ।

ਯੋਧਾ ਸੈਮਸਨ



 -ਅਨੁਵਾਦਕ ਬਲਰਾਜ ਸਿੰਘ ਸਿੱਧੂ UK 

ਬਾਈਬਲ ਵਿੱਚ ਸੈਮਸਨ ਅਤੇ ਦਲਾਈਲਾਹ ਦੇ ਪ੍ਰੇਮ ਪ੍ਰਸੰਗ ਦੀ ਇੱਕ ਕਥਾ ਆਉਂਦੀ ਹੈ, ਜੋ ਪ੍ਰਮਾਤਮਾ ਦੇ ਦਰਸਾਏ ਮਾਰਗ ਉੱਤੇ ਚੱਲਣ ਅਤੇ ਮਨ ਨੂੰ ਕਾਬੂ ਰੱਖਣ ਆਦਿ ਵਰਗੀਆਂ ਬਹੁਤ ਸਾਰੀਆਂ ਸਿੱਖਿਆਵਾਂ ਦਿੰਦੀ ਹੈ।ਬਹੁਤ ਸਾਰੀਆਂ ਫਿਲਮਾਂ ਅਤੇ ਨਾਟਕ ਵੀ ਇਸ ਵਿਸ਼ੇ 'ਤੇ ਅਧਾਰਿਤ ਮਿਲ ਜਾਂਦੇ ਹਨ।
ਉਸ ਸਮੇਂ ਇਜ਼ਰਾਇਲੀਆਂ ਲਈ ਕਾਲਾ ਦੌਰ ਚੱਲ ਰਿਹਾ ਸੀ। ਇਜ਼ਰਾਇਲ ਉੱਤੇ ਫਿਲਸਤੀਨੀਆਂ ਦਾ ਰਾਜ ਸੀ। ਚਾਰੇ ਪਾਸੇ ਬੂਰਝਾਗਰਦੀ, ਲੁੱਟਮਾਰ, ਜੁਲਮ-ਜਬਰ, ਹਾਹਾਕਾਰ ਅਤੇ ਅਤਿਆਚਾਰਾਂ ਦੀ ਹਨੇਰੀ ਵਗ ਰਹੀ ਸੀ। ਅਜਿਹੇ ਸਮੇਂ ਵਿੱਚ ਫਰਿਸ਼ਤੇ ਦੇ ਵਰਦਾਨ ਨਾਲ ਸੈਮਸਨ ਦਾ ਜਨਮ ਹੋਇਆ ਸੀ। ਸੈਮਸਨ ਨਾਜ਼ੀਰਾਇਟ ਸੀ। ਨਾਜ਼ੀਰਾਇਟ (ਨਾਇਜ਼ੀਰੀ) ਬਾਇਬਲ ਅਨੁਸਾਰ ਇਜ਼ਰਾਇਲੀਆਂ ਦਾ ਇੱਕ ਵਿਸ਼ੇਸ਼ ਤਬਕਾ ਹੁੰਦਾ ਹੈ, ਜਿਨ੍ਹਾਂ ਦਾ ਜਨਮ ਪ੍ਰਮਾਤਮਾਂ ਦੇ ਸੌਂਪੇ ਕਾਰਜ ਪੂਰੇ ਕਰਨ ਲਈ ਹੁੰਦਾ ਹੈ। ਇਹਨਾਂ ਦੀ ਕੌਮ ਨੂੰ ਸ਼ਰਾਬ ਦਾ ਸੇਵਨ ਕਰਨ ਅਤੇ ਕੇਸ ਕਤਲ ਕਰਨ ਦੀ ਮਨਾਹੀ ਹੁੰਦੀ ਹੈ। ਅਜਿਹਾ ਵਿਸ਼ਵਾਸ਼ ਹੈ ਕਿ ਪ੍ਰਮਾਤਮਾ ਇਹਨਾਂ ਨੂੰ ਆਪਣੀਆਂ ਗੈਬੀ ਅਤੇ ਵਿਸ਼ੇਸ਼ ਸ਼ਕਤੀਆਂ ਨਾਲ ਨਿਵਾਜਦਾ ਹੈ। ਇਸੇ ਪ੍ਰਕਾਰ ਸੈਮਸਨ ਵਿੱਚ ਵੀ ਗੈਬੀ ਸ਼ਕਤੀ ਅਤੇ ਅਲੋਕਿਕ ਤਾਕਤ ਸੀ।

ਗੰਗੂ ਬ੍ਰਾਹਮਣ ਤਰਕ ਦੀ ਸਾਣ 'ਤੇ



-ਬਲਰਾਜ ਸਿੰਘ ਸਿੱਧੂ, ਯੂ. ਕੇ.
ਵੈਸੇ ਤਾਂ ਕਿਸੇ ਵੀ ਦੇਸ਼, ਕੌਮ ਜਾਂ ਧਰਮ ਦਾ ਇਤਿਹਾਸ ਸੌ ਫੀਸਦੀ ਸੱਚ ਨਹੀਂ ਹੁੰਦਾ। ਕਿਉਂਕਿ ਜਿਵੇਂ ਸ਼ੁੱਧ ਸੋਨੇ ਦਾ ਗਹਿਣਾ ਨਹੀਂ ਬਣ ਸਕਦਾ। ਉਸੇ ਤਰ੍ਹਾਂ ਨਿਰੋਲ ਸੱਚਾ ਇਤਿਹਾਸ ਵੀ ਨਹੀਂ ਲਿੱਖਿਆ ਜਾ ਸਕਦਾ। ਹਰ ਇਤਿਹਾਸਕਾਰ ਦੀ ਇਤਿਹਾਸਕ ਘਟਨਾ ਬਿਆਨ ਕਰਨ ਤੋਂ ਪਹਿਲਾਂ ਹੀ ਇੱਕ ਧਾਰਨਾ ਬਣ ਚੁੱਕੀ ਹੁੰਦੀ ਹੈ ਤੇ ਉਹ ਨਿਰਣਾ ਕਰ ਚੁੱਕਾ ਹੁੰਦਾ ਹੈ ਕਿ ਉਸਨੇ ਕਿਸ ਦੇ ਪੱਖ ਵਿੱਚ ਲਿਖਣਾ ਹੈ। ਫਿਰ ਕੋਈ ਹੋਰ ਇਤਿਹਾਸਕਾਰ ਉਸੇ ਘਟਨਾ ਨੂੰ ਕਿਸੇ ਹੋਰ ਦ੍ਰਿਸ਼ਟੀਕੋਣ ਤੋਂ ਲਿੱਖ ਦਿੰਦਾ ਹੈ। ਇੰਝ ਇਤਿਹਾਸ ਵਿੱਚ ਮਤਭੇਦ ਪੈਦਾ ਹੋ ਜਾਂਦੇ ਹਨ। ਤਕਰੀਬਨ ਹਰ ਇਤਿਹਾਸ ਵਿੱਚ ਇਹੀ ਕੁੱਝ ਹੁੰਦਾ ਹੈ। ਸਿੱਖ ਧਰਮ ਸਭ ਤੋਂ ਆਧੁਨਿਕ ਧਰਮ ਹੋਣ ਦੇ ਬਾਵਜੂਦ ਵੀ ਸਿੱਖ ਧਰਮ ਦੇ ਇਤਿਹਾਸ ਵਿੱਚ ਦੂਜੇ ਧਰਮਾਂ ਦੇ ਮੁਕਾਬਲਤਨ ਸਭ ਤੋਂ ਵੱਧ ਭਰਮ ਭੇਲੇਖੇ ਹਨ। ਇਸ ਦੇ ਕਈ ਕਾਰਨ ਹਨ।

ਸਲਵੈੱਸਰ ਸਟਲੋਅਨ ਤੇ ਕੁੱਤਾ

 


-ਬਲਰਾਜ ਸਿੰਘ ਸਿੱਧੂ

ਸਲਵੈੱਸਰ ਸਟਲੋਅਨ ਹੌਲੀਵੁੱਡ ਦਾ ਮੰਨਿਆ, ਦੰਨਿਆ ਤੇ ਮਸ਼ਹੂਰ ਅਮੀਰ ਅਮਰੀਕਨ ਅਭਿਨੇਤਾ ਹੈ। ਰੌਕੀ ਵਰਗੀ ਫਿਲਮ ਨਾਲ ਅਦਾਕਰੀ ਦੀ ਦੁਨੀਆ ਵਿੱਚ ਉਸਨੇ ਮੀਲਪੱਥਰ ਗੱਡਿਆ ਸੀ। ਉਸ ਕੋਲ ਅੱਜ ਐਨੀ ਦੌਲਤ ਹੈ ਕਿ ਦੋਨਾਂ ਹੱਥਾਂ ਨਾਲ ਵੀ ਲੁੱਟਾਵੇ ਜਾਂ ਨੋਟਾਂ ਨੂੰ ਅੱਗ ਲਾਵੇ... ਮੁੱਕਣੀ ਨਹੀਂ।
ਇਹ ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਸਲਵੈੱਸਰ ਸਟਲੋਅਨ ਗੁਮਨਾਮੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਸੀ। ਆਰਥਿਕ ਤੰਗੀ ਕਾਰਨ ਉਸ ਨੂੰ ਆਪਣੀ ਪਤਨੀ ਦੇ ਗਹਿਣੇ ਵੀ ਚੋਰੀ ਕਰਕੇ ਵੇਚਣੇ ਪਏ ਸਨ। ਸਲਵੈੱਸਰ ਸਟਲੋਅਨ ਦੀ ਮਾਇਕ ਹਾਲਤ ਦਿਨੋਂ ਦਿਨ ਵਿਗੜਦੀ ਜਾ ਰਹੀ ਸੀ। ਨੌਬਤ ਘਰ ਵੇਚਣ ਅਤੇ ਬੇਘਰ ਹੋਣ ਤੱਕ ਚੱਲੀ ਗਈ ਸੀ। ਮਕਾਨ ਖੁੱਸਣ ਬਾਅਦ ਉਹਨੂੰ ਤਿੰਨ ਰਾਤਾਂ ਨਿਊਯੌਰਕ ਦੇ ਬੱਸ ਅੱਡੇ 'ਤੇ ਸੌਂ ਕੇ ਗੁਜ਼ਾਰਨੀਆਂ ਪਈਆਂ ਸਨ। ਨਾ ਉਸ ਵਿੱਚ ਉਦੋਂ ਕਿਰਾਏ ਦਾ ਕਮਰਾ ਲੈਣ ਦੀ ਸਮਰਥਾ ਸੀ ਤੇ ਨਾ ਹੀ ਜੇਬ ਵਿੱਚ ਕੁੱਝ ਖਰੀਦ ਕੇ ਖਾਣ ਲਈ ਕੋਈ ਛਿੱਲੜ ਸੀ। ਅਜਿਹੀ ਅਵਸਥਾ ਵਿੱਚ ਸਲਵੈੱਸਰ ਸਟਲੋਅਨ ਨੇ ਆਪਣਾ ਪਾਲਤੂ ਕੁੱਤਾ ਇੱਕ ਸ਼ਰਾਬ ਦੇ ਸਟੋਰ ਅੱਗੇ ਕਿਸੇ ਅਜਨਬੀ ਨੂੰ ਵੇਚਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਸ ਕੋਲ ਕੁੱਤੇ ਨੂੰ ਰਜਾਉਣ ਲਈ ਪੈਸੇ ਨਹੀਂ ਸਨ।

ਮਾਸਟਰ ਤੇ ਭੋਲਾ


-ਬਲਰਾਜ ਸਿੰਘ ਸਿੱਧੂ

ਕੇਰਾਂ ਭਿੰਡੀ, ਤਾਰੇ ਤੇ ਭੋਲੇ ਨੂੰ ਮਾਸਟਰ ਨੇ ਮੁਰਗਾ ਬਣਾ ਲਿਆ। ਜਲੌਰੇ ਨੂੰ ਉਨ੍ਹਾਂ ਮਗਰ ਜੂੱਤੀ ਫੜਾ ਕੇ ਖੜਾਇਆ ਹੋਇਆ ਬਈ ਜਿਹੜਾ ਨੀਵਾਂ ਹੋਵੇ ਉਹਦੇ ਹੀ ਮੋਹਰ ਲਾ ਦਿਆ ਕਰੇ। ਅੱਧੇ ਪੌਣੇ ਘੰਟੇ ਮਗਰੋਂ ਭਿੰਡੀ ਬੋਲਿਆ, "ਮਾਹਟਰ ਜੀ ਥੋਨੂੰ ਚੇਤਾ ਤਾਂ ਨ੍ਹੀਂ ਭਬ
ਭੁੱਲ ਗਿਐ, ਅਸੀਂ ਮੁਰਗੇ ਬਣੇ ਹੋਏ ਆਂ।"
ਮਾਸਟਰ ਕਹਿੰਦਾ, "ਨਾ ਜਮਾਂ ਨ੍ਹੀਂ।"
ਤਾਰਾ ਬੋਲ ਪਿਆ, "ਫੇਰ ਸਾਡੇ ਕੰਨ ਛਡਾ ਕੇ ਖੜ੍ਹੇ ਕਰੋ। ਬਥੇਰਾ ਟੈਮ ਹੋ ਗਿਐ। ਦੋ ਚਾਰ ਚਪੇੜਾਂ ਜਿਹੜੀਆਂ ਲਾਉਣੀਆਂ ਲਾ ਲੋ।"
ਮਾਸਟਰ ਕਹਿੰਦਾ, "ਠੀਕ ਆ। ਮੈਂ ਥੋਨੂੰ ਤਿੰਨਾਂ ਨੂੰ ਇੱਕ ਇੱਕ ਸਵਾਲ ਪੁੱਛਦਾਂ। ਜਿਹੜਾ ਸਹੀ ਜੁਆਬ ਦੇਉਂ, ਉਹਦੇ ਕੰਨ ਛਡਾ ਕੇ ਬੈਠਾਦੂੰ।"
ਲਉ ਜੀ ਭਿੰਡੀ ਨੂੰ ਖੜਾ ਕੇ ਮਾਸਟਰ ਨੇ ਸਾਵਲ ਕੀਤਾ, "ਜੀਹਨੂੰ ਦਿਸਦਾ ਨ੍ਹੀਂ ਹੁੰਦਾ। ਉਹਨੂੰ ਕੀ ਕਹਿੰਦੇ ਆ।"
"ਮਾਹਟਰ ਜੀ ਅੰਨ੍ਹਾ।"
"ਠੀਕ ਆ, ਬਹਿਜਾ ਪਰ ਅੰਨ੍ਹੇ ਨੂੰ ਅੰਨ੍ਹਾ ਨ੍ਹੀਂ ਕਹੀਦਾ। ਸੂਰਦਾਸ ਕਹੀਦੈ।"
ਫੇਰ ਤਾਰੇ ਦੀ ਵਾਰੀ ਆ ਗਈ। ਮਾਸਟਰ ਨੇ ਸਵਾਲ ਕਰਤਾ, "ਜਿਹੜਾ ਬੋਲ ਨ੍ਹੀਂ ਸਕਦਾ ਉਹਨੂੰ ਕੀ ਕਹੀਦੈ?"
"ਮਾਹਟਰ ਜੀ ਗੂੰਗਾ।"
"ਸ਼ਾਹਬਾਸ਼। ਪਰ ਗੂੰਗੇ ਨੂੰ ਗੂੰਗਾ ਨ੍ਹੀਂ ਕਹੀਦੈ, ਸੁਰੀਲਾ ਕਹੀਦੈ। ਤੂੰ ਵੀ ਬਹਿਜਾ।"
ਅਖੀਰ 'ਤੇ ਭੋਲੇ ਦੀ ਵਾਰੀ ਆਗੀ। ਮਾਸਟਰ ਨੇ ਪ੍ਰਸ਼ਨ ਪੁੱਛ ਲਿਆ, "ਜੀਹਨੂੰ ਕੰਨਾਂ ਤੋਂ ਸੁਣਦਾ ਨਾ ਹੋਵੇ, ਉਹਨੂੰ ਕੀ ਕਹੀਦੈ?"
ਭੋਲਾ ਉੱਠ ਕੇ ਬੋਲਿਆ, "ਮਾਹਟਰ ਜੀ ਉਹਨੂੰ ਤਾਂ ਜੋ ਮਰਜ਼ੀ ਕਹਿਲੋ, ਉਹਨੂੰ ਕਿਹੜਾ ਸੁਣਨੈ।"
ਮਾਸਟਰ ਨੇ ਭੋਲੇ ਦੇ ਕੰਨ 'ਤੇ ਇੱਕ ਚਪੇੜ ਛੱਡੀ, "ਚੱਲ ਸਾਲਿਆਂ ਤੂੰ ਤਾਂ ਦਬਾਰੇ ਮੁਰਗਾ ਈ ਬਣਜਾ।"
ਕੰਨ ਫੜਦਾ ਹੋਇਆ ਭੋਲਾ ਬੁੜਬੜਾਇਆ, "ਭਿੰਡੀ ਕਹਿ ਗਿਆ ਮਾਹਟਰ ਅੰਨ੍ਹਾ। ਤਾਰਾ ਕਹਿ ਗਿਆ ਮਾਹਟਰ ਗੂੰਗਾ। ਮਾਹਟਰ ਜੀ ਤੁਸੀਂ ਉਨ੍ਹਾਂ ਨੂੰ ਤਾਂ ਕੁਸ਼ ਕਿਹਾ ਨ੍ਹੀਂ? ਮੈਂ ਜੀਹਨੇ ਸਹੀ ਜੁਆਬ ਦਿੱਤੈ, ਉਹਨੂੰ ਕੰਨ ਫੜਾਈ ਜਾਂਨੇ ਓ। ਮੈਨੂੰ ਤਾਂ ਲੱਗਦਾ ਮਾਹਟਰ ਜੀ ਤੁਸੀਂ ਪਾਗਲ ਓ।"
ਇਹ ਸੁਣ ਕੇ ਮਾਸਟਰ ਨੇ ਭੋਲੇ 'ਤੇ ਚਪੇੜਾਂ ਦਾ ਮੀਂਹ ਵਰਾ ਦਿੱਤਾ।

ਲਾ ਟੋਮਾ ਟੀਨਾ (ਟਮਾਟਰ ਉਤਸਵ)

 


-ਬਲਰਾਜ ਸਿੰਘ ਸਿੱਧੂ

ਲਾ ਟੋਮਾ ਟੀਨਾ (La Tomatina) ਸਪੇਨ ਦੇ ਵਾਲੈਨਸੀ (Valencia) ਪ੍ਰਾਤ ਵਿੱਚ ਪੈਂਦੇ ਇੱਕ ਸ਼ਹਿਰ ਬੁਨੌਲ ( Buñol) ਵਿਖੇ ਅਗਸਤ ਮਹੀਨੇ ਦੇ ਆਖਰੀ ਬੁੱਧਵਾਰ ਨੂੰ ਮਨਾਇਆ ਜਾਣਾ ਵਾਲਾ ਇੱਕ ਟਮਾਟਰ ਜੰਗ ਉਤਸਵ ਹੈ। ਇਸ ਮੇਲੇ ਦੀ ਸ਼ੁਰੂਆਤ 1945 ਵਿੱਚ ਹੋਈ ਸੀ। ਇਸ ਮੇਲੇ ਦਾ ਮੁੱਢ ਬੱਝਣ ਪਿੱਛੇ ਇਹ ਕਹਾਣੀ ਦੱਸੀ ਜਾਂਦੀ ਹੈ ਕਿ ਸਥਾਨਕ ਦੋ ਧੜਿਆਂ ਵਿੱਚ ਅਚਾਨਕ ਲੜਾਈ ਹੋ ਗਈ ਤੇ ਦੋਨੋਂ ਧਿਰਾਂ ਬਜਾਰ ਵਿੱਚ ਜੋ ਕੁਝ ਹੱਥ ਵਿੱਚ ਆਇਆ ਇੱਕ ਦੂਜੇ ਦੇ ਮਾਰ ਕੇ ਲੜਣ ਲੱਗ ਪਈਆਂ। ਫਿਰ ਕੁਝ ਸਿਆਣੇ ਬਜੁਰਗਾਂ ਨੇ ਉਹਨਾਂ ਨੂੰ ਸ਼ਾਂਤ ਕਰਨ ਦੇ ਮਕਸਦ ਨਾਲ ਇਹ ਕਿਹਾ ਕਿ ਕੋਈ ਹੋਰ ਚੀਜ਼ ਮਾਰਨ ਦੀ ਬਜਾਏ ਸਬਜੀਆਂ ਪਲ ਮਾਰਕੇ ਇੱਕ ਦੂਜੇ ਉੱਤੇ ਆਪਣਾ ਗੁੱਸਾ ਕੱਢ ਲਵੋ। ਉਸ ਲੜਾਈ ਦੀ ਯਾਦ ਨੂੰ ਅਗਲੇ ਸਾਲ ਸਬਜੀਆਂ ਦੀ ਲੜਾਈ ਨਾਲ ਤਾਜਾ ਕੀਤਾ ਗਿਆ ਤੇ ਉਸ ਤੋਂ ਉਪਰੰਤ ਹਰ ਸਾਲ ਇੱਕ ਦੂਜੇ ਦੇ ਟਮਾਟਰ ਮਾਰ ਕੇ ਇਹ ਲੜਾਈ ਲੜ ਿਜਾਣ ਲੱਗੀ ਤੇ ਇੱਕ ਉਤਸਵ ਦਾ ਰੂਪ ਧਾਰਨ ਕਰ ਗਈ। ਹੁਣ ਹਰ ਸਾਲ ਅਗਸਤ ਮਹੀਨੇ ਦੇਸ਼ਾਂ-ਵਿਦੇਸ਼ਾਂ ਤੋਂ ਲੋਕ ਆ ਕੇ ਇਸ ਟਮਾਟਰ ਯੁੱਧ ਵਿੱਚ ਹਿੱਸਾ ਲੈਂਦੇ ਹਨ। ਹਰ ਸਾਲ ਕੁਅਟਲਾਂ ਦੇ ਹਿਸਾਬ ਨਾਲ ਟਮਾਟਰ ਇਸ ਉਤਸਵ ਵਿੱਚ ਖਰਾਬ ਕੀਤੇ ਜਾਂਦੇ ਹਨ। ਇਸ ਸਲਾਨਾ ਮੇਲੇ ਨੂੰ ਦੇਖਣ ਲਈ ਹੁਣ ਟਿਕਟ ਵੀ ਲਾਈ ਜਾਂਦੀ ਹੈ ਤੇ ਇਹ ਦੁਨੀਆ ਦਾ ਸਭ ਤੋਂ ਵੱਡਾ ਫਲ ਮੇਲਾ ਮੰਨਿਆ ਜਾਂਦਾ ਹੈ।ਇਸ ਉਤਸਵ ਦੀਆਂ ਕੁਝ ਸ਼ਰਤ ਵੀ ਹੁੰਦੀਆਂ ਹਨ, ਜੋ ਇਸ ਪ੍ਰਕਾਰ ਹਨ:-

ਕਿਤਾਬਾਂ ਤੋਂ ਕਲਾਸ਼ ਤੱਕ: ਮਿਖਾਇਲ ਕੈਲਾਸ਼ਨੀਕੋਵ


-ਬਲਰਾਜ ਸਿੰਘ ਸਿੱਧੂ
ਦੁਨੀਆ ਦੇ ਸਭ ਤੋਂ ਵੱਡੇ ਨਕਸ਼ੇ ਵਾਲੇ ਦੇਸ਼ ਰੂਸ ਦੇ ਇੱਕ ਛੋਟੇ ਜਿਹੇ ਪਿੰਡ ਕੂਰਯਾ ਵਿੱਚ ਇੱਕ ਬਾਲਕ ਦਾ ਜਨਮ ਹੁੰਦਾ ਹੈ। ਉਹ ਹੌਲੀ-ਹੌਲੀ ਹੋਸ਼ ਸੰਭਾਲਣ ਲੱਗਦਾ ਹੈ। ਉਸਨੂੰ ਗਰੀਬੀ ਦਾ ਅਹਿਸਾਸ ਹੁੰਦਾ ਹੈ। ਉਸਦੇ ਮਾਪਿਆਂ ਵਿੱਚ ਅਣਬਣ ਰਹਿੰਦੀ ਹੈ। ਨਿੱਤ ਦੇ ਕਲੇਸ਼ ਤੋਂ ਤੰਗ ਆ ਕੇ ਕਦੇ ਕਦੇ ਉਹ ਆਪਣੇ ਮਾਂ ਪਿਉ ਨੂੰ ਮਾਰ ਦੇਣ ਬਾਰੇ ਵੀ ਸੋਚਦਾ ਹੈ। ਉਹ ਪਿੰਡ ਦੇ ਮੁੰਡਿਆਂ ਨਾਲ ਖੇਡਣ ਜਾਂਦਾ ਹੈ ਤਾਂ ਉਹ ਤਕੜੇ ਹੋਣ ਕਰਕੇ ਉਸਨੂੰ ਕੁੱਟ ਕੇ ਭਜਾ ਦਿਆ ਕਰਦੇ ਹਨ। ਉਸ ਅੰਦਰ ਆਪਣੇ ਸਾਥੀਆਂ ਲਈ ਨਫਰਤ ਪੈਦਾ ਹੋ ਜਾਂਦੀ ਹੈ। ਉਸਦਾ ਕੋਈ ਮਿੱਤਰ ਨਹੀਂ ਹੁੰਦਾ। ਆਪਣੀ ਤਨਹਾਈ ਨੂੰ ਮਾਰਨ ਲਈ ਉਹ ਕਿਤਾਬਾਂ ਨਾਲ ਦੋਸਤੀ ਪਾ ਲੈਂਦਾ ਹੈ। ਉਸ ਅੰਦਰੋਂ ਸਾਹਿਤਕਾਰੀ ਦਾ ਬੀਜ ਫੁੱਟ ਪੈਂਦਾ ਹੈ। ਉਹ ਸ਼ਾਇਰੀ ਕਰਨ ਲੱਗ ਜਾਂਦਾ ਹੈ ਤੇ ਕਾਵਿ ਦੀਆਂ ਛੇ ਪੁਸਤਕਾਂ ਰਚ ਦਿੰਦਾ ਹੈ।

ਗ਼ਜ਼ਲ: ਆਦਿ ਤੇ ਅਜੋਕੀ




-ਬਲਰਾਜ ਸਿੰਘ ਸਿੱਧੂ

ਪੰਜਾਬੀ ਅਦਬ ਵਿੱਚ ਵੀ ਦੂਜੀਆਂ ਭਾਸ਼ਾਵਾਂ ਵਾਂਗ ਸ਼ਾਇਰੀ ਦੀਆਂ ਅਨੇਕਾਂ ਵਿਧਾਵਾਂ ਪ੍ਰਚਲਤ ਹਨ, ਜਿਵੇਂ ਕਿ ਗੀਤ, ਨਜ਼ਮ(ਉਰਦੂ ਵਿੱਚ ਕਵਿਤਾ ਨੂੰ ਨਜ਼ਮ ਕਹਿੰਦੇ ਹਨ।)/ ਕਵਿਤਾ(ਲੈਅ-ਯੁਕਤ ਖੁੱਲ੍ਹੀ ਅਤੇ ਛੰਦਬਧ), ਵਾਰ ਅਤੇ ਗ਼ਜ਼ਲ ਆਦਿ। ਸ਼ਾਇਰੀ ਦੇ ਦੋ ਰੰਗ ਮੰਨੇ ਜਾਂਦੇ ਹਨ, ਖ਼ਾਰਜੀਅਤ ਅਤੇ ਦਾਖ਼ਲੀਅਤ। ਖ਼ਾਰਜੀਅਤ ਉਹ ਸ਼ਾਇਰੀ ਹੈ ਜਿਸ ਵਿੱਚ ਮਹਿਬੂਬ ਦੇ ਹੁਸਨ ਦੀ ਤਾਰੀਫ਼ ਹੁੰਦੀ ਹੈ ਤੇ ਸ਼ਿੰਗਾਰ ਰਸ ਨਾਲ ਭਰਪੂਰ ਹੁੰਦੀ ਹੈ। ਆਧੁਨਿਕ ਗ਼ਜ਼ਲ ਵਿੱਚ ਇਸਦਾ ਇੱਕ ਹੋਰ ਰੂਪ ਸਾਹਮਣੇ ਆਇਆ ਹੈ। ਜਿਸਨੂੰ 'ਸਰਾਪਾ' ਵੀ ਕਿਹਾ ਜਾਂਦਾ ਹੈ। 'ਸਰਾਪਾ' ਇੱਕ ਅਜਿਹੀ ਗ਼ਜ਼ਲ ਹੁੰਦੀ ਹੈ, ਜਿਸ ਵਿੱਚ ਤਾਰੀਫ਼ ਕੀਤੀ ਜਾਂਦੀ ਹੈ, ਚਾਹੇ ਉਹ ਤਾਰੀਫ਼ ਸਿਰ ਤੋਂ ਲੈ ਕੇ ਪੈਰਾਂ ਤੱਕ ਮਹਿਬੂਬ ਦੀ ਹੋਵੇ ਜਾਂ ਕੁਦਰਤ ਦੀ।
ਜਦੋਂ ਅਸੀਂ ਦੂਸਰੀ ਤਰ੍ਹਾਂ ਦੀ ਸ਼ਾਇਰੀ ਦੀ ਗੱਲ ਕਰਦੇ ਹਾਂ ਜਿਸਨੂੰ ਕਿ ਦਾਖ਼ਲੀਅਤ ਕਿਹਾ ਜਾਂਦਾ ਹੈ ਇਸ ਵਿੱਚ ਦਿਲ ਦੀ ਗੱਲ, ਦਿਲ ਦੇ ਦਰਦਾਂ ਦੀ ਗੱਲ, ਦਿਲ ਦੀ ਜ਼ੁਬਾਨ ਦੀ ਗੱਲ ਕੀਤੀ ਜਾਂਦੀ ਹੈ।

ਬੁਲੰਦ ਹੌਂਸਲੇ ਤੇ ਨਿਪੋਲੀਅਨ



-ਬਲਰਾਜ ਸਿੰਘ ਸਿੱਧੂ, ਯੂ. ਕੇ.

ਨਿਪੋਲੀਅਨ ਬੋਨਾਪਾਰਟ ਅਕਸਰ ਖ਼ਤਰਨਾਕ ਜੋਖਮ ਭਰਪੂਰ ਕਾਰਨਾਮੇ ਕਰਿਆ ਕਰਦਾ ਸੀ। ਇੱਕ ਵਾਰ ਉਸਨੇ ਐਲਪਸ ਪਹਾੜ ਨੂੰ ਪਾਰ ਕਰਨ ਦਾ ਐਲਾਨ ਕੀਤਾ ਅਤੇ ਆਪਣੀ ਫ਼ੌਜ ਦੇ ਨਾਲ ਚੱਲ ਪਿਆ। ਸਾਹਮਣੇ ਇੱਕ ਬਹੁਤ ਵੱਡਾ ਅਤੇ ਅਸਮਾਨ ਨੂੰ ਛੂੰਹਦਾ ਪਹਾੜ ਖੜ੍ਹਾ ਸੀ, ਜਿਸਦੀਆਂ ਚੋਟੀਆਂ ਨੂੰ ਚੜ੍ਹ ਕੇ ਸਰ ਕਰਨਾ ਅਸੰਭਵ ਸੀ। ਉਸ ਦੀ ਫ਼ੌਜ ਵਿੱਚ ਅਚਾਨਕ ਹਲਚਲ ਦੀ ਸਥਿਤੀ ਪੈਦਾ ਹੋ ਗਈ। ਫਿਰ ਵੀ ਉਸ ਨੇ ਆਪਣੀ ਫ਼ੌਜ ਨੂੰ ਚੜ੍ਹਨ ਦਾ ਹੁਕਮ ਦਿੱਤਾ। ਨੇੜੇ ਹੀ ਇੱਕ ਬਜ਼ੁਰਗ ਔਰਤ ਖੜ੍ਹੀ ਸੀ।ਜਦੋਂ ਉਸਨੇ ਨਿਪੋਲੀਅਨ ਦਾ ਹੁਕਮ ਸਣਿਆ ਤਾਂ ਉਹ ਨਿਪੋਲੀਅਨ ਕੋਲ ਗਈ ਅਤੇ ਉਸਨੂੰ ਆਖਿਆ, "ਤੁਸੀਂ ਕਿਉਂ ਮਰਨਾ ਚਾਹੁੰਦੇ ਹੋ? ਜੋ ਲੋਕ ਇੱਥੇ ਆਉਂਦੇ ਹਨ, ਉਹ ਮੂੰਹ ਹੀ ਖਾਣ ਬਾਅਦ ਇੱਥੇ ਹੀ ਦਫਨ ਹੋ ਕੇ ਰਹਿ ਜਾਂਦੇ ਹਨ। ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਪਿਆਰ ਕਰਦੇ ਹੋ, ਤਾਂ ਵਾਪਸ ਚਲੇ ਜਾਓ।"
ਉਸ ਔਰਤ ਦੀ ਕਹਾਣੀ ਨੂੰ ਸੁਣਕੇ, ਨਿਪੋਲੀਅਨ ਗੁੱਸੇ ਨਾਰਾਜ਼ ਹੋਣ ਦੀ ਬਜਾਏ ਪ੍ਰੇਰਿਤ ਅਤੇ ਉਤਸ਼ਾਹਿਤ ਹੋ ਗਿਆ ਅਤੇ ਝੱਟ ਆਪਣੀ ਗਰਦਨ ਵਿੱਚੋਂ ਹੀਰੇ ਦਾ ਹਾਰ ਉਤਾਰ ਕੇ ਉਸ ਬਜ਼ੁਰਗ ਤੀਵੀਂ ਨੂੰ ਪਹਿਨਾ ਕੇ ਬੋਲਿਆ, "ਤੁਸੀਂ ਮੇਰੇ ਉਤਸ਼ਾਹ ਨੂੰ ਦੁੱਗਣਾ ਕਰ ਦਿੱਤਾ ਹੈ ਅਤੇ ਮੈਨੂੰ ਪ੍ਰੇਰਿਤ ਕੀਤਾ ਹੈ ਕਿ ਮੈਂ ਅੱਗੇ ਵਧਦਾ ਜਾਵਾਂ। ਅਗਰ ਮੈਂ ਜਿਉਂਦਾ ਰਿਹਾ ਤਾਂ, ਤੁਸੀਂ ਮੇਰੀ ਜੈ ਜੈਕਾਰ ਕਰਨਾ।"
ਉਸ ਔਰਤ ਨੇ ਨਿਪੋਲੀਅਨ ਦੇ ਸ਼ਬਦਾਂ ਨੂੰ ਸੁਣਿਆ ਅਤੇ ਕਿਹਾ, "ਤੁਸੀਂ ਉਹ ਪਹਿਲੇ ਵਿਅਕਤੀ ਹੋ ਜੋ ਮੇਰੀ ਗੱਲ ਸੁਣ ਕੇ ਹਿਤਾਸ਼ ਅਤੇ ਨਿਰਾਸ਼ ਨਹੀਂ ਹੋਏ। ਜੋ ਕਰਨ ਜਾਂ ਮਰਨ ਦਾ ਇਰਾਦਾ ਰੱਖਦੇ ਹਨ ਅਤੇ ਮੁਸੀਬਤਾਂ ਦਾ ਸਾਹਮਣਾ ਕਰਦੇ ਹਨ, ਉਹ ਕਦੇ ਵੀ ਹਾਰਦੇ ਨਹੀਂ ਹਨ।"
ਹਮੇਸ਼ਾ ਇੱਕ ਚੀਜ਼ ਨੂੰ ਅੰਤ ਵਿੱਚ ਯਾਦ ਰੱਖੋ;
ਜ਼ਿੰਦਗੀ ਵਿੱਚ ਮੁਸੀਬਤ ਚਾਹ ਦੇ ਪਿਆਲੇ ਵਿੱਚ ਆਈ ਮਲਾਈ ਵਾਂਗ ਹਨ ਅਤੇ ਸਫਲ ਲੋਕ ਉਹ ਹਨ ਫੂਕ ਮਾਰ ਕੇ ਮਲਾਈ ਪਾਸੇ ਕਰ ਦਿੰਦੇ ਹਨ ਤੇ ਚਾਹ ਦਾ ਚੁਸਕੀਆਂ ਨਾਲ ਸਵਾਦ ਲੈਂਂਦੇ ਹਨ।