Ninder ghugiyanvi |
ਪੰਜਾਬੀਆਂ ਵਿਚ ਸਾਹਿਤਕਾਰਾਂ ਦੀ ਗਿਣਤੀ ਹਜ਼ਾਰਾਂ ਨਹੀਂ ਬਲਕਿ ਲੱਖਾਂ ਵਿਚ ਹੈ ਜੋ ਸਾਹਿਤ ਰਚ-ਰਚ ਅੰਬਾਰ ਲਾਈ ਜਾ ਰਹੇ ਹਨ। ਬਹੁਤੇ ਸਾਹਿਤਕਾਰਾਂ ਨੂੰ ਤਾਂ ਇਸ ਗੱਲ ਦੀ ਵੀ ਪ੍ਰਵਾਹ ਨਹੀਂ ਹੈ ਕਿ ਉਹਨਾਂ ਦੇ ਸਾਹਿਤ ਨੂੰ ਕੋਈ ਪੜ੍ਹਦਾ ਵੀ ਹੈ ਜਾਂ ਨਹੀਂ। ਉਹਨਾਂ ਲਈ ਸਾਹਿਤ ਰਚਨਾ ਸਿਗਰਟਨੋਸ਼ੀ ਵਾਂਗ ਹੈ।ਬਸ ਧੂੰਆਂ ਕੱਢਣਾ ਹੈ ਤੇ ਸਿਗਰਟ ਨੂੰ ਰਾਖ ਵਿਚ ਤਬਦੀਲ ਕਰ ਦੇਣਾ ਹੈ, ਸਰੂਰੀ ਆਵੇ ਜਾਂ ਨਾ ਪਰ ਹਰ ਹਾਲ ਮਸਤੀਹੀਣ ਭੁੱਸ ਪੂਰਾ ਕਰਨਾ ਹੁੰਦਾ ਹੈ।
ਅਜੋਕਾ ਪਾਠਕ ਬਹੁਤ ਸਮਝਦਾਰ ਹੈ, ਉਹ ਆਪਣੇ ਮਤਲਬ ਦੀ ਰਚਨਾ ਪੜ੍ਹਦਾ ਹੈ ਤੇ ਬਾਕੀ ਸਾਹਿਤ ਦੇ ਪੰਨੇ ਉਂਗਲਾਂ ਨੂੰ ਥੁੱਕ ਲਾ ਕੇ ਪਰਤਾ ਦਿੰਦਾ ਹੈ।ਪਾਠਕ ਸਿਰਫ ਉਹਨੂੰ ਪੜ੍ਹਦਾ ਹੈ ਜੋ ਉਹਨਾਂ ਦੀ ਗੱਲ ਵਧੀਆ ਤਰੀਕੇ ਨਾਲ ਉਹਨਾਂ ਦੀ ਹੀ ਸਰਲ ਭਾਸ਼ਾ ਵਿਚ ਕਰੇ। ਪੰਜਾਬੀ ਵਿਚ ਇਹੋ ਜਿਹੇ ਗਿਣਵੇਂ ਚੁਣਵੇ ਸਾਹਿਤਕਾਰ ਹੀ ਹਨ, ਜਿਨ੍ਹਾਂ ਦੇ ਨਾਮ ਨੂੰ ਦੇਖ ਕੇ ਪਾਠਕ ਦੇ ਹੱਥ ਪੰਨਾ ਗਰਦੀ ਕਰਨੋ ਰੁੱਕ ਜਾਂਦੇ ਹਨ। ਅਜਿਹਾ ਹੀ ਇਕ ਨਾਮ ਹੈ ਨਿੰਦਰ ਘੁਗਿਆਣਵੀ।
ਨਿੰਦਰ ਨੂੰ ਪੜ੍ਹਣ ਤੋਂ ਬਾਅਦ ਜਦ ਪਹਿਲੀ ਵਾਰੀ ਦੇਖੋਂਗੇ ਤਾਂ ਆਪ ਮੁਹਾਰੇ ਤੁਹਾਡੇ ਮੂੰਹੋਂ ਨਿਕਲ ਜਾਵੇਗਾ, "All good things comes in small packet ਅਰਥਾਤ ਛੋਟਾ ਪੈਕਟ ਵੱਡਾ ਧਮਾਕਾ।"
ਇਹ ਰੱਬ ਦੀ ਦਾਤ ਹੀ ਹੈ ਕਿ ਉਹ ਆਪ ਦਸਵੀਂ ਤਕ ਹੀ ਪੜ੍ਹਿਆ ਹੋਇਆ ਹੈ ਪਰ ਉਸਦੀਆਂ ਕਈ ਕਿਤਾਬਾਂ ਯੂਨੀਵਰਸਿਟੀਆਂ ਨੇ ਛਾਪੀਆਂ ਤੇ ਕੋਰਸਾਂ ਵਿਚ ਲਾਈਆਂ ਹੋਈਆਂ ਨੇ। ਜਿੰਨੀ ਉਮਰ, ਓਨੀਆਂ ਕਿਤਾਬਾਂ ਲਿਖ ਚੁਕਾ ਹੈ। ਜੱਜ ਕੋਲ ਚਪੜਾਸੀ ਦੀ ਨੌਕਰੀ ਵੀ ਕਰ ਚੁੱਕਾ ਹੈ…ਜਿਹੜੇ ਭਾਸਾ ਵਿਭਾਗ ਵਿਚ ਮਾਲੀ ਰਿਹਾ…ਉਸੇ ਵਿਭਾਗ ਦਾ ਇਕ ਦਿਨ ਸਟੇਟ ਬੋਰਜ਼ ਦਾ ਸਲਾਹਕਾਰ ਰਿਹਾ…ਹੈ ਨਾ ਕ੍ਰਿਸਮਾਂ! ਉਸ ਦੇ ਆਪਣੇ ਜੀਵਨ 'ਤੇ ਬਣੀ ਉਸਦੀ ਫਿਲਮ 'ਜੱਜ ਦਾ ਅਰਦਲੀ' ਤਾਂ ਬਹੁਤ ਮਸਹੂਰ ਹੋਈ। ਵਲੈਤ ਦੇ ਪਾਰਲੀਮੈਂਟ ਹਾਲ ਵਿਚ ਉਹਨੇ ਤੂੰਬੀ ਨਾਲ ਗਾਇਆ ਵੀ। ਹੁਣ ਉਹ ਅਰਦਲੀ-ਚਪੜਾਸੀ ਨਹੀਂ ਬਲਕਿ 'ਸਾਹਬ' ਬਣ ਗਿਆ…ਉਹੀ ਜੱਜ ਉਹਨੂੰ ਆਪਣੇ ਬਰਾਬਰ ਬਿਠਾਉਣ ਲਗੇ, ਜਿੰਨ੍ਹਾ ਦੀਆਂ ਕੋਠੀਆਂ ਵਿਚ ਉਹ ਗੋਹਾ-ਕੂੜਾ ਕਰਦਾ ਰਿਹਾ ਸੀ। ਉਸਦੇ ਦੋਸਤ ਆਈ ਏ ਐਸ ਤੇ ਆਈ ਪੀ ਐਸ ਅਫਸਰ ਬਣਨ ਲਗੇ…ਉਹ ਸਮਾਗਮਾ ਦਾ ਮੁਖ-ਮਹਿਮਾਨ ਬਣ ਕੇ ਜਾਣ ਲਗਿਆ।
ਨਿੰਦਰ ਮੈਥੋਂ ਪੂਰਾ ਇਕ ਸਾਲ ਅਤੇ ਇਕ ਦਿਨ ਵੱਡਾ ਹੈ। ਤਕਰੀਬਨ ਦਸ ਬਾਰਾਂ ਸਾਲ ਪਹਿਲਾਂ ਮੈਂ ਨਿੰਦਰ ਦੇ ਨਾਮ ਤੋਂ ਵਾਕਿਫ ਹੋਇਆ ਸੀ। ਪਰ ਉਸ ਦੇ ਨਾਮ ਨੇ ਉਦੋਂ ਮੇਰਾ ਵਿਸ਼ੇਸ਼ ਧਿਆਨ ਖਿਚਿਆ, ਜਦੋਂ ਉਸਨੇ ਮੇਰੀ ਇਕ ਕਹਾਣੀ ਪੜ੍ਹਕੇ ਉਸ ਬਾਰੇ ਵਿਚਾਰ ਵਿਅਕਤ ਕਰਦੀ ਮੈਨੂੰ ਚਿੱਠੀ ਲਿਖੀ। ਉਸ ਦੀ ਚਿੱਠੀ ਪੜ੍ਹ ਕੇ ਮੇਰੇ ਜ਼ਿਹਨ ਵਿਚ ਉਸਦਾ ਇਹ ਪ੍ਰਤਿਬਿੰਬ ਬਣਿਆ ਕਿ ਉਹ ਜ਼ਰੂਰ ਕੋਈ ਬਜ਼ੁਰਗ ਲੇਖਕ ਹੈ। ਇੰਝ ਸਾਡਾ ਖਤੋ-ਖਿਤਾਬਤ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਨਿੰਦਰ ਨੇ ਮੈਨੂੰ ਆਪਣੀਆਂ ਪੁਸਤਕਾਂ ਭੇਜਣ ਦੀ ਇੱਛਾ ਜਾਹਰ ਕੀਤੀ। ਕੁਦਰਤੀ ਉਸ ਵਕਤ ਮੇਰਾ ਇਕ ਦੋਸਤ ਦਲਵੀਰ ਸੁੰਮਨ ਪੰਜਾਬ ਗਿਆ ਹੋਇਆ ਸੀ। ਮੈਂ ਨਿੰਦਰ ਨੂੰ ਕਿਹਾ ਕਿ ਉਹ ਆਪਣੀਆਂ ਕਿਤਾਬਾਂ ਦਲਵੀਰ ਨੂੰ ਦੇ ਆਵੇ, ਦਲਵੀਰ ਮੇਰੇ ਤੱਕ ਪਹੁੰਚਾ ਦੇਵੇਗਾ।ਕਿਤਾਬਾਂ ਮੇਰੇ ਤੱਕ ਪਹੁੰਚੀਆਂ ਤਾਂ ਮੈਨੂੰ ਉਸਦੀ ਫੋਟੋ ਦੇਖ ਕੇ ਹੈਰਾਨੀ ਹੋਈ ਕਿ ਉਹ ਵੀ ਮੇਰੇ ਹਾਣ-ਪਰਵਾਣ ਦਾ ਹੀ ਹੈ। ਉਹਨਾਂ ਕਿਤਾਬਾਂ ਨੂੰ ਦੇਖ ਮੈਨੂੰ ਮਹਿਸੂਸ ਹੋਇਆ ਕਿ ਨਿੰਦਰ ਦਾ ਰੁਝਾਨ ਕਿਤਾਬਾਂ ਦੀ ਗਿਣਤੀ ਪੂਰੀ ਕਰਨ ਵੱਲ ਹੈ। ਕਿਉਂਕਿ ਉਹਦੀਆਂ ਕਿਤਾਬਾਂ ਕਿਤਾਬਾਂ ਨਹੀਂ ਬਲਕਿ ਕਿਤਾਬਚੇ ਹਨ।
ਫਿਰ ਨਿੰਦਰ ਨੇ ਮੈਨੂੰ ਹੰਸ ਰਾਜ ਅਤੇ ਜੱਸੋਵਾਲ 'ਤੇ ਲਿਖੀਆਂ ਆਪਣੀ ਕਿਤਾਬਾਂ ਭੇਜੀਆਂ। ਮੈਂ ਕਿਹਾ ਹਾਂ ਇਹ ਹੋਈ ਨਾ ਗੱਲ! ਇਹਨਾਂ ਨੂੰ ਕਿਤਾਬਾਂ ਕਹਿੰਦੇ ਹਨ।ਇਸ ਘਟਨਾ ਤੋਂ ਦੱਸ ਸਾਲ ਬਾਅਦ ਹੁਣ ਮੈਨੂੰ ਨਿੰਦਰ ਦੀ ਦੂਰਅੰਦੇਸ਼ੀ ਦਾ ਆਭਾਸ ਹੋਇਆ ਹੈ, ਜਦੋਂ ਐਮਰਸਨ ਦੀ ਪੁਸਤਕ 'ਐਸੇਜ਼' ਪੜ੍ਹ ਰਿਹਾ ਸੀ। ਉਹ ਜੋ ਲਿਖਦਾ ਹੈ ਪੰਜਾਬੀ ਵਿਚ ਉਸਦਾ ਤਰਜ਼ਮਾ ਕੁਝ ਇਉਂ ਬਣਦਾ ਹੈ, "ਵੱਡੇ ਵੱਡੇ ਗ੍ਰੰਥ ਤਾਂ ਬ੍ਰਹਮਗਿਆਨੀਆਂ ਦੇ ਮੱਥਾ ਮਾਰਨ ਲਈ ਹੁੰਦੇ ਹਨ। ਇਹ ਜੋ ਛੋਟੇ ਛੋਟੇ ਕਿਤਾਬਚੇ ਹੁੰਦੇ ਹਨ ਜੋ ਆਮ ਲੋਕਾਂ ਤੱਕ ਪਹੁੰਚਦੇ ਹਨ ਤੇ ਇਨਕਲਾਬ ਲਿਉਂਦੇ ਹਨ।"
ਵਾਕਈ ਇਹ ਇਕ ਕੌੜਾ ਤਰਕ ਹੈ, ਜਿਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਨਾਲੇ ਅਜੋਕੀ ਤੇਜ਼ ਰਫਤਾਰ ਜ਼ਿੰਦਗੀ ਵਿਚ ਕਿਸ ਕੋਲ ਵਕਤ ਹੈ ਕਿ ਉਹ ਮੋਟੀਆਂ ਮੋਟੀਆਂ ਕਿਤਾਬਾਂ ਨਾਲ ਮੱਥਾ ਮਾਰੇ। ਅੱਜ-ਕੱਲ੍ਹ ਤਾਂ ਲੇਖਕ ਵੀ 4-500 ਸਫੇ ਦੀ ਕਿਤਾਬ ਦੇਖ ਕੇ ਡਰ ਜਾਂਦਾ ਹੈ।
ਨਿੰਦਰ ਦੀਆਂ ਕਿਤਾਬਾਂ ਦੀ ਸੂਚੀ ਉੱਤੇ ਝਾਤ ਮਾਰਿਆਂ ਪਤਾ ਲੱਗਦਾ ਹੈ ਕਿ ਉਹ ਲਿਖ-ਲਿਖ ਧੂੜਾਂ ਪੱਟੀ ਜਾ ਰਿਹਾ ਹੈ।ਉਸ ਨੇ ਹੁਣ ਤੱਕ ਹੇਠ ਲਿਖੀਆਂ ਪੁਸਤਕਾਂ ਦੀ ਰਚਨਾ ਕੀਤੀ ਹੈ:-
ਗੋਧਾ ਅਰਦਲੀ (ਨਾਵਲੈਟ) 1997, ਮੈਂ ਸਾਂ ਜੱਜ ਦਾ ਅਰਦਲੀ (ਆਪ-ਬੀਤੀ) 2001,ਸਤਵਾਂ ਪੰਜਾਬੀ ਐਡੀਸ਼ਨ - 200੨੦੦੮, ਮਾਨ ਪੰਜਾਬ ਦੇ (ਰੇਖਾ-ਚਿੱਤਰ) 2001, ਸੱਚੇ ਦਿਲੋਂ (ਵਾਰਤਕ) 2003, ਵੇਲੇ-ਕੁਵੇਲੇ (ਸਾਹਿਤਕ ਲੇਖ)2004, ਮੇਰਾ ਰੇਡੀਓ-ਨਾਮਾ (ਯਾਦਾਂ) 2004, ਸਿਵਿਆਂ ਵਿੱਚ ਖਲੋਤੀ ਬੇਰੀ (ਲਲਿਤ-ਨਿਬੰਧ) 2005 ਮੇਰੀ ਅਮਰੀਕਾ ਫੇਰੀ (ਸਫਰਨਾਮਾ) 2005, ਸਾਜਨ ਮੇਰੇ ਰਾਂਗਲੇ (ਵਾਰਤਕ) 2005, ਤੂੰਬੀ ਦੇ ਵਾਰਿਸ: (ਜੀਵਨੀਆਂ) 1994, ਅਮਰ ਆਵਾਜ਼: ਜੀਵਨੀ ਲਾਲ ਚੰਦ ਯਮਲਾ ਜੱਟ 1997, ਕੁੱਲੀ ਵਾਲਾ ਫਕੀਰ ਜੀਵਨੀ ਪੂਰਨ ਸ਼ਾਹਕੋਟੀ 1998, ਗੁਰਚਰਨ ਸਿੰਘ ਵਿਰਕ : ਜੀਵਨ ਅਤੇ ਕਲਾ 1999, ਕਰਨੈਲ ਸਿੰਘ ਪਾਰਸ ਰਾਮੂਵਾਲੀਆ : ਜੀਵਨ ਅਤੇ ਰਚਨਾ 2000- ਤੀਜੀ ਵਾਰ 2008, ਜਗਦੇਵ ਸਿੰਘ ਜੱਸੋਵਾਲ : ਜੀਵਨ ਅਤੇ ਸ਼ਖਸੀਅਤ 2002, ਤੀਜੀ ਵਾਰ-2008, Living Legend of Punjabi Culture- Jassowal 2002 -(ਅੰਗਰੇਜ਼ੀ ਵਿੱਚ ਅਨੁਵਾਦ), ਸੁਰਿੰਦਰ ਕੌਰ- ਜੀਵਨ ਅਤੇ ਕਲਾ 2005 -(ਭਾਸ਼ਾ ਵਿਭਾਗ ਪੰਜਾਬ ਦੁਆਰਾ), ਲੋਕ-ਗਾਇਕ (ਜੀਵਨੀਆਂ) 2005 -(ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ), ਸਾਡੀਆਂ ਲੋਕ-ਗਾਇਕਾਵਾਂ: (ਜੀਵਨੀਆਂ) ਪੰਜਾਬੀ ਯੂਨੀਵਰਸਿਟੀ ਪਟਿਆਲਾ-2008
ਸੰਪਾਦਿਤ ਅਤੇ ਅਨੁਵਾਦਿਤ ਪੁਸਤਕਾਂ:-
ਸਰਧਾਂਜਲੀ : ਡਾ: ਸੰਜੇ ਬਲਰਾਜ 1999, ਲੋਕ ਗੀਤ ਵਰਗਾ ਹੰਸ (ਹੰਸ ਰਾਜ ਹੰਸ ਬਾਰੇ) 1999, ਵਡਮੁੱਲਾ ਪਾਰਸ 2001, ਇੱਕ ਸੀ ਬਲਵੰਤ ਗਾਰਗੀ (ਲੇਖ ਅਤੇ ਰੇਖਾ-ਚਿਤਰ) 2005, ਸ਼ਿਵ ਕੁਮਾਰ ਬਟਾਲਵੀ-ਜੀਵਨ ਅਤੇ ਯਾਦਾਂ-2008, ਹਰਨਾਮ ਦਾਸ ਸਹਿਰਾਈ - ਜੀਵਨ ਤੇ ਸ਼ਖਸੀਅਤ (ਲੇਖ) 2005, ਮੋਹਨ ਸਪਰਾ ਦੀਆਂ ਕਵਿਤਾਵਾਂ 20002, ਸੁਰਾਂ ਦੇ ਪੁਜਾਰੀ (ਸੂਚਨਾ ਤੇ ਪ੍ਰਸਾਰਨ ਵਿਭਾਗ ਭਾਰਤ ਸਰਕਾਰ ਵੱਲੋਂ), ਸ਼ਹੀਦੇ-ਆਜ਼ਮ ਭਗਤ ਸਿੰਘ 2002, ਇਤਿਹਾਸ ਦੇ ਖ਼ਾਲੀ ਪੰਨੇ 2001.
8 ਮਈ, 2005ਦੇ ਪੰਜਾਬੀ ਟ੍ਰਿਬਿਊਨ ਵਿਚ ਨਿੰਦਰ ਬਾਰੇ ਛਪਿਆ ਹੈ ਕਿ, "ਨਿੰਦਰ ਘੁਗਿਆਣਵੀ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਬੜੀ ਤੇਜੀ ਨਾਲ ਉਭਰਿਆ ਹਸਤਾਖ਼ਰ ਹੈ। ਪਿਛਲੇ 10 ਕੁ ਸਾਲਾਂ ਦੇ ਅਰਸੇ ਵਿੱਚ ਉਸਦੀਆਂ ਲਗਭਗ 30 ਪੁਸਤਕਾਂ ਛਪ ਚੁੱਕੀਆਂ ਹਨ, ਯਾਨੀ-ਕਿ ਹਰ ਸਾਲ ਤਿੰਨ ਪੁਸਤਕਾਂ। ਜੇ ਉਸਦੀ ਉਮਰ ਦੇ ਹਿਸਾਬ ਨਾਲ ਅਨੁਮਾਨ ਲਗਾਇਆ ਜਾਵੇ, ਜਿੰਨੇ ਸਾਲਾਂ ਦੀ ਉਸਦੀ ਉਮਰ ਬਣਦੀ ਹੈ, ਓਨੀਆਂ ਹੀ ਉਸਦੀਆਂ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ! ਇਹੋ-ਜਿਹੀ ਦਿਲਚਸਪ ‘Statistics’ ਸ਼ਾਇਦ ਹੀ ਪੰਜਾਬੀ ਦੇ ਕਿਸੇ ਹੋਰ ਲੇਖਕ ਦੀ ਬਣਦੀ ਹੋਵੇ!"
ਸਾਹਿਤ ਰਚਨਾ ਲਈ ਉਸਨੇ ਆਪਣਾ ਇਕ ਵੱਖਰਾ ਮਾਰਗ ਅਪਣਾਇਆ ਹੈ। ਉਹ ਗਲਪ ਦੀ ਬਜਾਏ ਉਹਨਾਂ ਲੋਕਾਂ ਦੀਆਂ ਜੀਵਣੀਆਂ ਲਿਖਣ ਨੂੰ ਤਰਜ਼ੀਹ ਦਿੰਦਾ, ਜਿਨ੍ਹਾਂ ਦੇ ਯੋਗਦਾਨ ਨੂੰ ਸਾਡੇ ਸਮਾਜ ਨੇ ਅਣਗੌਲਿਆ ਹੈ।ਅਜਿਹਾ ਸਾਹਿਤ ਰਚਦਿਆਂ ਭਾਵੇਂ ਉਸਨੂੰ ਬਹੁਤੀ ਬਾਰੀ ਨਾਕਰਤਮਕ ਹੁੰਗਾਰੇ ਹੀ ਮਿਲੇ ਹਨ। ਲੇਕਿਨ ਉਸਨੇ ਹੌਂਸਲਾ ਨਹੀਂ ਛੱਡਿਆ। ਨਿੰਰਤਰ ਇਕ ਅੱਥਰੀ ਨਦੀ ਵਾਂਗ ਆਪਣੀ ਚਾਲ ਵਹੀ ਜਾ ਰਿਹਾ ਹੈ।ਉਸ ਦੇ ਯੋਗਦਾਨ ਦਾ ਸਹੀ ਮੁੱਲ ਭਾਵੇਂ ਸਰਕਾਰੀ ਅਦਾਰਿਆਂ ਜਾਂ ਸੰਸਥਾਵਾਂ ਵੱਲੋਂ ਤਾਂ ਨਹੀਂ ਪਾਇਆ ਗਿਆ, ਪਰ ਪਾਠਕਾਂ ਨੇ ਉਸਨੂੰ ਸਿਰ 'ਤੇ ਚੁੱਕਿਆ ਹੈ ਤੇ ਪਲਕਾ 'ਤੇ ਬਿਠਾਇਆ ਹੈ।ਮਾਨ-ਸਨਮਾਨਾਂ ਅਤੇ ਮਾਇਕ ਪੱਖੋਂ ਵੀ ਉਸਨੂੰ ਵਧੀਆ ਹੁੰਗਾਰਾ ਮਿਲਿਆ ਹੈ।ਉਸਦੀ ਕਲਮ ਨੇ ਉਸਦੇ ਪੈਰੋਂ ਚੱਪਲਾਂ ਲਹਾ ਕੇ ਉਸਨੂੰ ਨਾਇਕ, ਰੀਬੋਕ ਦੇ ਟਰੇਨਰ ਪੁਆਕੇ ਹੀਰੋ ਹੌਂਡੇ ਦੀ ਕਿੱਕ ਮਾਰਨ ਦੇ ਕਾਬਲ ਬਣਾਇਆ ਹੈ। ਉਸਨੂੰ ਕਨੇਡਾ ਅਮਰੀਕਾ ਅਤੇ ਇੰਗਲੈਂਡ ਦੀਆਂ ਸੈਰਾਂ ਕਰਵਾਈਆਂ ਹਨ। ਕੁਝ ਕੁ ਸੰਸਥਾਵਾਂ ਵੱਲੋਂ ਉਸ ਨੂੰ ਹੱਲਾਸ਼ੇਰੀ ਵੀ ਦਿੱਤੀ ਗਈ। ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ:-
ਕੈਨੇਡੀਅਨ ਪ੍ਰਧਾਨ-ਮੰਤਰੀ ਜੀਨ ਕਰੇਚੀਅਨ ਦੁਆਰਾ ਰਾਜਧਾਨੀ ਔਟਵਾ ਵਿਖੇ ਸਨਮਾਨ - (2001), ਸ਼ਿਰੋਮਣੀ ਊਰਦੂ ਲੇਖਕ ਊਦੈ ਸਿੰਘ ਸ਼ਾਇਕ ਯਾਦਗਾਰੀ ਐਵਾਰਡ - 2004, 'ਇੰਡੋ-ਕੈਨੇਡੀਅਨ ਟਾਈਮਜ਼ ਟਰੱਸਟ ਸਰੀ (ਬ੍ਰਿਟਿਸ਼ ਕੋਲੰਬੀਆ)' ਅਤੇ 'ਕੇਂਦਰੀ ਪੰਜਾਬੀ ਲੇਖਕ ਸਭਾ' ਉੱਤਰੀ ਅਮਰੀਕਾ- (2001), ਕੇਨੇਡਾ ਦੀ ਸਟੇਟ ਮੇਨੀਟੋਬਾ (ਵਿੰਨੀਪੈੱਗ) ਵਿਖੇ 'ਮੇਰਾ ਦੇਸ਼ ਅੰਤਰਰਾਸ਼ਟਰੀ ਸਾਹਿਤਿਕ ਪੁਰਸਕਾਰ-2005'। 'ਬਾਬਾ ਸ਼ੇਖ ਫਰੀਦ ਸਾਹਿਤਿਕ ਐਵਾਰਡ-2006' ਉਪ ਮੁੱਖ ਮੰਤਰੀ ਹੱਥੋਂ ਭੇਟ। ਡਾ: ਗੁਰਨਾਮ ਸਿੰਘ ਤੀਰ ਸਾਹਿਤਕ ਪੁਰਸਕਾਰ-2006 ਪ੍ਰੋ: ਮੋਹਨ ਸਿੰਘ ਮੇਲਾ। 15 ਅਗਸਤ 2008 ਜਿਲ੍ਹਾ ਪ੍ਰਸਾਸ਼ਾਨ ਫਰੀਦਕੋਟ ਵੱਲੋਂ ਅਜ਼ਾਦੀ ਦਿਵਸ 'ਤੇ ਸਨਮਾਨ।
ਨਿੰਦਰ ਨੇ ਨਿੱਕੀ ਜਿਹੀ ਉਮਰ ਵਿਚ ਸ਼ਾਨਦਾਰ ਅਤੇ ਮਾਣਯੋਗ ਕੱਦਾਵਰ ਪ੍ਰਾਪਤੀਆਂ ਕੀਤੀਆਂ ਹਨ। ਜਿਨ੍ਹਾਂ ਸਦਕਾ ਪੰਜਾਬੀ ਵਿਚ ਉਸਦੀ ਅੱਡਰੀ ਪਹਿਚਾਣ ਹੈ।ਉਹਨੇ ਆਪਣੇ ਸਿਰੜ ਅਤੇ ਪ੍ਰਤਿਬੱਧਤਾ ਨਾਲ ਸਾਹਿਤ ਵਿਚ ਆਪਣੇ ਲਈ ਜ਼ਿਕਰਯੋਗ ਥਾਂ ਬਣਾ ਲਿਆ ਹੈ। ਇਸ ਰੁਤਬੇ ਨੂੰ ਪ੍ਰਾਪਤ ਕਰਨ ਲਈ ਉਸਨੇ ਕਰੜੀ ਮਿਹਨਤ ਅਤੇ ਸੰਘਰਸ਼ ਕੀਤਾ ਹੈ।
ਸੰਨ 2002 ਵਿਚ ਮੈਂ ਇੰਡੀਆ ਜਾਣ ਦਾ ਪ੍ਰੋਗਰਾਮ ਬਣਾਇਆ ਤੇ ਨਿੰਦਰ ਨੂੰ ਲਿਖਿਆ, "ਮੈਂ ਪੰਜਾਬ ਆ ਰਿਹਾ ਹਾਂ। ਮੈਨੂੰ ਰੱਬ ਨੇ ਮੈਨੂੰ ਖੁਸ਼ੀਆਂ ਦੇ ਖਜ਼ਾਨੇ ਰੁੱਗ ਭਰ-ਭਰ ਦਿੱਤੇ ਹਨ। ਸ਼ੁਕਰਾਨੇ ਵਜੋਂ ਅਖੰਡ ਪਾਠ ਕਰਵਾਗੇ… ਪਾਰਟੀ ਕਰਾਂਗੇ… ਚੋਟੀ ਦੇ ਗਾਇਕਾਂ ਅਖਾੜੇ… ਮਹਿਫਲਾਂ ਲਾਵਾਂਗੇ… ਨਾਵਲ ਤੇ ਕਹਾਣੀ ਸੰਗ੍ਰਹਿ ਛਪਵਾਵਾਂਗੇ… ਗੀਤ ਰਿਕਾਰਡ ਕਰਵਾਗੇ…।"
ਜੁਆਬ ਵਿਚ ਨਿੰਦਰ ਨੇ ਕਿਹਾ, "ਤੂੰ ਆ ਤਾਂ ਸਹੀ ਆਪਾਂ ਤੇਰੇ ਸਨਮਾਨ ਵਿਚ ਸਮਾਗਮ, ਗੋਸ਼ਟੀਆਂ ਕਰਵਾਵਾਗੇ।"
ਉਸ ਤੋਂ ਇਕ ਹਫਤੇ ਬਾਅਦ ਹੀ ਮੈਂ ਇੰਡੀਆ ਚਲਿਆ ਗਿਆ। ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ।ਜਾਂਦੇ ਨੂੰ ਮੈਨੂੰ ਗਿਣੀ-ਮਿਥੀ ਸਾਜ਼ਿਸ਼ ਤਹਿਤ ਝੂਠੇ ਪੁਲਿਸ ਕੇਸ ਵਿਚ ਫਸਾ ਦਿੱਤਾ ਗਿਆ।ਮੈਨੂੰ ਮੇਰੀ ਕੋਠੀ ਚੋਂ ਗਿਰਫਤਾਰ ਕਰਕੇ ਠਾਣੇ ਲਿਜਾਂਦਿਆਂ ਪੁਲਿਸ ਨੇ ਪਹਿਲਾ ਕੰਮ ਇਹ ਕੀਤਾ ਕਿ ਟੈਲੀਫੋਨ ਦੀਆਂ ਤਾਰਾਂ ਕੱਢ ਦਿੱਤੀਆਂ ਤਾਂ ਜੋ ਕੋਈ ਸਿਫਾਰਸ਼ ਨਾ ਲੱਗ ਸਕੇ।ਦੂਜਾ ਨਾ ਤਾਂ ਮੇਰੀ ਕੋਈ ਗ੍ਰਿਫਤਾਰੀ ਪਾਈ ਅਤੇ ਨਾ ਹੀ ਮੈਨੂੰ ਕਿਸੇ ਨਾਲ ਮਿਲਣ ਦਿੱਤਾ ਗਿਆ। ਬਿਨਾ ਪਰਚਾ ਦਰਜ਼ ਕੀਤਿਆਂ 11 ਦਿਨ ਤੱਕ ਮੈਨੂੰ ਗੈਰ-ਕਾਨੂੰਨ ਹਿਰਾਸਤ ਵਿਚ ਰੱਖਿਆ।ਜਿਵੇਂ ਕਿਵੇਂ ਸਿਫਰਸ਼ਾਂ ਲੱਗ ਗਈਆਂ। ਨਿੰਦਰ ਮੈਨੂੰ ਹਵਾਲਾਤ ਵਿਚ ਮਿਲਣ ਆਇਆ, ਪਰ ਉਸਨੂੰ ਮਿਲਣ ਨਾ ਦਿੱਤਾ ਗਿਆ। ਖੈਰ, ਮੈਂ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।ਮੈਂ ਨਿੰਦਰ ਨੂੰ ਮਿਲਿਆ। ਮੈਂ ਬੇਹੱਦ ਪ੍ਰੇਸ਼ਾਨ ਅਤੇ ਮਾਨਸਿਕ ਤਸ਼ੱਦਦ ਵਿਚੋਂ ਗੁਜ਼ਰ ਰਿਹਾ ਸੀ। ਨਿੰਦਰ ਨੇ ਮੇਰੀ ਅਜਿਹੀ ਅਵਸਥਾ ਦੇਖ ਕੇ ਮੈਨੂੰ ਕਿਹਾ, "ਦੁੱਖ ਮਹਾਨ ਵਿਅਕਤੀਆਂ ਉੱਤੇ ਹੀ ਆਉਂਦੇ ਹਨ।"
ਉਸਦੇ ਇਹਨਾਂ ਸੁਭਾਵਿਕ ਮੂਹੋਂ ਨਿਕਲੇ ਬੋਲਾਂ ਨੇ ਮੈਨੂੰ ਮਾਨਸਿਕ ਬਲ ਪ੍ਰਦਾਨ ਕੀਤਾ।ਮੈਂ ਆਪਣੀ ਜੰਗ ਜੂਝਣ ਦੇ ਕਾਬਲ ਬਣ ਗਿਆ। ਉਸ ਤੋਂ ਥੋੜ੍ਹੀ ਦੇਰ ਬਾਅਦ ਪੁਲਿਸ ਨੇ ਮੇਰੇ ਉੱਤੇ ਇਕ ਹੋਰ ਕੇਸ ਪਾਉਣ ਦਾ ਮਨਸੂਬਾ ਬਣਾ ਲਿਆ, ਜਿਸਦੀ ਭਿਣਕ ਲੱਗ ਜਾਣ 'ਤੇ ਮੈਂ ਸੁਚੇਤ ਹੋ ਗਿਆ। ਮੇਰਾ ਆਪਣੇ ਘਰ ਜਾਂ ਰਿਸ਼ਤੇਦਾਰੀਆਂ ਵਿਚ ਰਹਿਣਾ ਖਤਰੇ ਤੋਂ ਖਾਲੀ ਨਹੀਂ ਸੀ। ਮੈਂ ਆਪਣੇ ਉਹਨਾਂ ਯਾਰਾਂ ਦੋਸਤਾਂ ਕੋਲ ਰਿਹਾ, ਜਿਸ ਬਾਰੇ ਕਿਸੇ ਨੂੰ ਕੋਈ ਗਿਆਨ ਜਾਂ ਅਨੁਮਾਨ ਨਹੀਂ ਸੀ ਹੋ ਸਕਦਾ। ਕਿਸੇ ਸੱਜਰੇ ਬਣੇ ਦੋਸਤ ਕੋਲ ਵੀ ਕਿੰਨਾ ਕੁ ਚਿਰ ਠਹਿਰਿਆ ਜਾਂ ਸਕਦਾ ਹੈ? ਇਕ ਦਿਨ ਪਰਾਹੁਣਾ ਦੋ ਦਿਨ ਪਰੁਹਣਾ ਤੀਜੇ ਦਿਨ ਦਾਦੇ ਮੰਘਾਉਣਾ! ਨਾਲੇ ਜਦੋਂ ਫੇਰ ਪੁਲਿਸ ਦਾ ਮਾਮਲਾ ਹੋਵੇ ਤਾਂ ਅਗਲਾ ਹੋਰ ਵੀ ਡਰਦਾ ਹੈ। ਮੇਰੇ ਲੁਕਣ ਦੇ ਇਕ ਇਕ ਕਰਕੇ ਸਭ ਟਿਕਾਣੇ ਖਤਮ ਹੋ ਗਏ। ਮੇਰੀ ਤਾਰੀਕ ਨੂੰ ਦੋ ਦਿਨ ਰਹਿੰਦੇ ਸਨ, ਮੇਰਾ ਪੁਲਿਸ ਦੇ ਹੱਥ ਆਉਣੋਂ ਬਚਣਾ ਜ਼ਰੂਰੀ ਸੀ। ਮੈਨੂੰ ਇਕ ਰਾਤ ਲਈ ਸ਼ਰਨ ਚਾਹੀਦੀ ਸੀ।ਮੈਨੂੰ ਯਕਦਮ ਨਿੰਦਰ ਦਾ ਖਿਆਲ ਆ ਗਿਆ।ਮੈਂ ਫੋਨ ਕਰਕੇ ਉਸ ਕੋਲ ਸਾਦਿਕ ਚਲਾ ਗਿਆ ਤੇ ਉਥੋਂ ਮੋਟਰਸਾਇਕਲ 'ਤੇ ਅਸੀਂ ਨਿੰਦਰ ਦੇ ਘਰ ਜਾ ਪੁੰਹਚੇ। ਹਨੇਰਾ ਹੋ ਚੁੱਕਾ ਸੀ।
"ਦਾਰੂ ਕਿਹੜੀ ਪੀਣੀਆਂ, ਉਹੀ ਮੰਗਾ ਲੈਂਨੇ ਆ?" ਨਿੰਦਰ ਨੇ ਸੁਆਲ ਕੀਤਾ।
"ਦੇਸੀ ਆਉਣ ਦੇ।"
ਅਸੀਂ ਦਾਰੂ ਪੀ ਕੇ ਰੋਟੀ ਖਾਹ ਕੇ ਸੌਂ ਗਏ।ਅਗਲੀ ਸਵੇਰੇ ਮੈਂ ਤੁਰਨਾ ਸੀ ਤੇ ਨਹਾ ਕੇ ਜਦੋਂ ਮੈਂ ਗੁਸਲਖਾਨੇ ਚੋਂ ਨਿਕਲਿਆ ਤਾਂ ਨਿੰਦਰ ਇਕ ਨਵੀਂ ਕਮੀਜ਼ ਦਿੰਦਾ ਹੋਇਆ ਮੈਨੂੰ ਬੋਲਿਆ, "ਇਹ ਤੈਨੂੰ ਮੇਰੇ ਵੱਲੋਂ ਗਿਫਟ ਹੈ।"
ਨਿੰਦਰ ਦੇ ਮੂੰਹ ਵੱਲ ਇਕ ਟੱਕ ਦੇਖਦਾ ਹੋਇਆ ਮੈਂ ਮਾਇਕਲ ਐਂਜਲੋ ਦਾ ਬਣਾਇਆ ਹੋਇਆ ਬੁੱਤ ਬਣ ਗਿਆ।
"ਸ਼ਰਟ ਬਦਲ ਲੈ ਤੇਰੀ ਮੈਲੀ ਹੈ।"
ਆਪਣੀ ਮੈਲੀ ਕਮੀਜ਼ ਵੱਲ ਦੇਖ ਕੇ ਨਿੰਦਰ ਤੋਂ ਨਵੀਂ ਕਮੀਜ਼ ਫੜ੍ਹਦਿਆਂ ਮੇਰੀਆਂ ਅੱਖਾਂ ਵਿਚੋਂ ਉਮੜਿਆ ਹੰਝੂਆਂ ਦਾ ਸਮੁੰਦਰ ਬਾਹਰ ਨਿਕਲਣ ਦੀ ਬਜਾਏ ਮੇਰੇ ਦਿਲ ਵਿਚ ਵਹਿ ਗਿਆ। ਇਹ ਤੋਹਫਾ ਮੈਨੂੰ ਉਸਨੂੰ ਦੇਣਾ ਚਾਹੀਦਾ ਸੀ। ਸਮਾਂ ਕਿੰਨਾ ਬਲਵਾਨ ਹੁੰਦਾ ਹੈ। ਇਸ ਦਾ ਮੈਨੂੰ ਉਸ ਪਲ ਅਹਿਸਾਸ ਹੋਇਆ ਸੀ। ਵਕਤ ਇਕ ਪਲ ਵਿਚ ਰਾਜਿਉਂ ਰੰਕ ਕਰ ਦਿੰਦਾ ਹੈ।
ਅਲਬੱਤਾ, ਜੋ ਕੁਝ ਸੋਚਿਆ ਸੀ ਹੋ ਨਾ ਸਕਿਆ ਤੇ ਕੇਸ ਵਿਚੋਂ ਬਰੀ ਹੋ ਕੇ ਵਾਪਿਸ ਇੰਗਲੈਂਡ ਆ ਗਿਆ।ਸਾਡਾ ਟੁੱਟਵਾਂ ਜਿਹਾ ਸੰਪਰਕ ਬਰਕਰਾਰ ਰਿਹਾ।ਫਿਰ ਨਿੰਦਰ ਪਹਿਲੀ ਵਾਰ ਇੰਗਲੈਂਡ ਆਇਆ ਤਾਂ ਅਖਬਾਰ ਦੀਆਂ ਮਸਰੂਫੀਅਤਾਂ ਕਾਰਨ ਅਸੀਂ ਖੁੱਲ ਕੇ ਨਾ ਬੈਠ ਸਕੇ।
ਹਾਲ ਹੀ ਵਿਚ ਉਹ ਦੂਜੀ ਵਾਰ ਆਇਆ ਤਾਂ ਮੇਰੇ ਲਈ ਨਵੇਂ ਮਸਲੇ ਪੈਦਾ ਹੋਏ ਪਏ ਸਨ।ਯਮਲੇ ਜੱਟ ਦਾ ਚੇਲਾ ਹੋਣ ਕਰਕੇ ਨਿੰਦਰ ਤੂੰਬੀ ਵਧੀਆ ਵਜਾ ਲੈਂਦਾ ਹੈ ਤੇ ਯਮਲੇ ਦੀ ਤਰ੍ਹਾਂ ਗਾਉਂਦਾ ਵੀ ਹੈ। ਮੈਂ ਸੋਚਿਆ ਸੀ ਨਿੰਦਰ ਤੋਂ ਤੂੰਬੀ ਵਜਾਉਂਣੀ ਸਿਖੂੰਗਾ। ਪਰ ਅਜਿਹਾ ਨਾ ਹੋ ਸਕਿਆ ਸਾਡੀਆਂ ਮੁਖਤਸਰ ਜਿਹੀਆਂ ਮੁਲਕਾਤਾਂ ਹੋਈਆਂ।
ਇਕ ਦਿਨ ਹੈਂਡਸਵਰਥ ਤੋਂ ਵੈਸਟ ਬ੍ਰਾਮਿਚ ਨੂੰ ਜਾਂਦਿਆਂ ਰਸਤੇ ਵਿਚ ਸਾਡੀਆਂ ਕੁਝ ਗੱਲਾਂ ਹੋਈਆਂ। ਮੈਂ ਨਿੰਦਰ ਨੂੰ ਕਿਹਾ, "ਨਿੰਦਰਾ ਤੈਨੂੰ ਦੇਖ ਕੇ ਤਾਂ ਯਾਰ ਇਉਂ ਲਗਦੈ, ਜਿਵੇਂ ਤੈਨੂੰ ਸਾਹਿਤ ਨੇ ਹੀ ਘਸਾ ਦਿੱਤਾ ਹੁੰਦਾ ਹੈ। ਹੁਣ ਵੇਲਾ ਹੈ ਤੂੰ ਵਿਆਹ ਕਰਵਾ ਲੈ। ਸਿਆਣੇ ਕਹਿੰਦੇ ਹੁੰਦੇ ਨੇ ਵੇਲੇ ਦਾ ਕੰਮ ਤੇ ਕੁਵੇਲੇ ਦੀਆਂ ਟੱਕਰਾਂ।"
"ਕਰਵਾ ਲਵਾਂਗੇ, ਕੋਈ ਗੱਲ ਨਹੀਂ ਹੋਰ ਵੀ ਬੜਾ ਕੁਝ ਦੇਖਣਾ-ਸੋਚਣਾ ਪੈਂਦੈ।" ਨਿੰਦਰ ਨੇ ਲਾਪ੍ਰਵਾਹੀ ਨਾਲ ਉੱਤਰ ਦਿੱਤਾ।
"ਬਾਕੀ ਕੰਮ ਤਾਂ ਹੁੰਦੇ ਹੀ ਰਹਿਣੇ ਨੇ। ਤੂੰ ਨਿੱਜੀ ਜ਼ਿੰਦਗੀ ਨੂੰ ਸਾਹਿਤ ਦੇ ਐਨਾ ਸਮਰਪਤ ਨਾ ਕਰ ਕਿਤੇ ਤੇਰੇ ਨਾਲ ਉਹੀ ਗੱਲ ਨਾ ਹੋਵੇ ਵਕਤਂੋ ਖੂੰਝੀ ਡੂੰਮਣੀ ਤੇ ਦਰ ਦਰ ਦੇ ਧੱਕੇ।"
"ਕੋਈ ਨੀ ਕਰਵਾਉਂਦੇ ਆਂ।" ਕਹਿ ਕੇ ਨਿੰਦਰ ਗੱਲ ਟਾਲ ਗਿਆ।
ਮੈਂ ਦੇਖਿਆ ਹੈ ਸਾਹਿਤ ਨਿੰਦਰ ਦੇ ਰੋਮ ਰੋਮ ਵਿਚ ਵਸਿਆ ਪਿਆ ਹੈ। ਸਾਹਿਤ ਦੇ ਬਿਨਾ ਉਸਨੂੰ ਹੋਰ ਕੁਝ ਨਹੀਂ ਸੁਝਦਾ। ਉਹਦੀ ਨਜ਼ਰ ਵਿਚ ਸਾਹਿਤ ਤੋਂ ਇਲਾਵਾਂ ਹਰ ਸ਼ੈਅ ਦਾ ਕੱਦ ਬੌਨਾ ਹੈ।
ਨਿੰਦਰ ਸੁਭਾਅ ਦਾ ਬੇਹੱਦ ਨਰਮ, ਸਿੱਧਾ ਸਪਾਟ ਤੇ ਬੜਬੋਲਾ ਅਗਲੇ ਦੇ ਮੂੰਹ ਉੱਤੋਂ ਪਟੱਕ ਦੇਣੇ ਗੱਲ ਕੱਢ ਮਾਰਦਾ ਹੈ। ਭਾਵੇਂ ਅਗਲੇ ਦੇ ਗੱਲ ਗੋਡੇ ਜਾਂ ਗਿਟੇ। ਉਸਨੇ ਤਾਂ ਠਾਹ ਸੋਟਾ ਮਾਰਨਾ ਹੁੰਦਾ ਹੈ। ਨਿੰਦਰ ਉਹੀ ਜੋ ਅਸਲ ਜ਼ਿੰਦਗੀ ਵਿਚ ਹੈ ਸਾਹਿਤ ਵਿਚ ਵੀ ਉਸ ਦੇ ਉਸੇ ਰੂਪ ਦਾ ਝਲਕਾਰਾ ਦੇਖਣ ਨੂੰ ਮਿਲਦਾ ਹੈ। ਪਿਛੇ ਜਿਹੇ ਉਹ ਚਾਰ –ਪੰਜ ਮਹੀਨੇ ਵਲੈਤ ਵਿਚ ਰਹਿ ਕੇ ਗਿਆ ਹੈ…ਉਸਦੇ ਪ੍ਰਸੰਸਕ ਪਿਆਰੇ ਉਸ ਨੂੰ ਨਿਤ ਚੇਤੇ ਕਰਦੇ ਹਨ…ਕਿਉਂਕਿ ਨਿੰਦਰ ਦਰਿਆ ਵਰਗਾ ਹੈ, ਸਾਫ, ਸਵੱਛ ਅਤੇ ਨਿਰਮਲ ਆਪਣੇ ਚਾਲੇ ਚਲਣ ਵਾਲਾ। ਹਾਸਾ-ਠਾਠਾ ਕਰਨ ਵਿਚ ਵੀ ਉਹਦਾ ਕੋਈ ਹਿਸਾਬ ਨਹੀਂ। ਰੱਬ ਕਰੇ ਸਾਹਿਤ ਦਾ ਇਹ ਦਰਿਆ ਹਮੇਸ਼ਾਂ ਵਹਿੰਦਾ ਰਹੇ।

contact Ninder Ghuganvi: e-mail: ninder_ghugianvi@yahoo.com Phone:94174-21700
satshri akaal ji.. bahut vadhia lagga tuhada ah lekh ghugiaanvi saab bare read kar ke, rab hamesha khush rakhe ohna nu te o enj e punjabi sabhyachar di sewa karde rehan
ReplyDelete