ਕਿੱਸਾ ਮਿਰਜ਼ਾ ਸਾਹਿਬਾਂ ਦਾ ਅਧਿਐਨ

ਮਿਰਜ਼ਾ ਐਸਾ ਸੂਰਮਾ



? ਬਲਰਾਜ ਸਿੰਘ ਸਿੱਧੂ, ਯੂ. ਕੇ.(www.balrajsidhu.com, e-mail: balrajssidhu@yahoo.co.uk, Mob: 0044 -7940120555)

ਪਿਆਰ ਨੂੰ ਮਨੁੱਖ ਦੀਆਂ ਚੌਦਾਂ ਮੂਲ ਪ੍ਰਵਿਰਤੀਆਂ ਵਿਚੋਂ ਉੱਤਮ ਗਰਦਾਨਿਆਂ ਜਾਂਦਾ ਹੈ। ਦੁਨੀਆਂ ਦੀਆਂ ਬਾਕੀ ਭਾਸ਼ਾਵਾਂ ਵਾਂਗ ਪੰਜਾਬੀ ਜ਼ਬਾਨ ਵਿਚ ਵੀ ਪ੍ਰੇਮ ਕਹਾਣੀ ਨੂੰ ਇਕ ਵਿਲੱਖਣ ਸਥਾਨ ਪ੍ਰਾਪਤ ਹੈ।ਵੈਸੇ ਤਾਂ ਹਰ ਪ੍ਰਾਣੀ ਦੀ ਕੋਈ ਨਾ ਕੋਈ ਆਪਣੀ ਪ੍ਰੀਤ ਕਥਾ ਹੁੰਦੀ ਹੈ। ਪਰ ਉਹ ਨਿੱਜ ਤੱਕ ਹੀ ਸੀਮਿਤ ਹੋ ਕੇ ਰਹਿ ਜਾਂਦੀ ਹੈ।ਪਰੰਤੂ ਕੁਝ ਮਨੁੱਖਾਂ ਦੀਆਂ ਪ੍ਰੇਮ ਕਹਾਣੀਆਂ ਆਮ ਲੋਕਾਂ ਨਾਲੋਂ ਵੱਖਰੀਆਂ, ਦਿਲਚਸਪ, ਅਲੋਕਿਕ ਤੇ ਅਲੋਕਾਰੀ ਹੁੰਦੀਆਂ ਹਨ।ਇਸ ਲਈ ਲੋਕ ਉਸਦੀਆਂ ਬਾਤਾਂ ਪਾਉਂਦੇ ਹਨ ਤੇ ਉਹ ਸਾਹਿਤ ਦਾ ਅਨਿਖੜਵਾਂ ਅੰਗ ਬਣਕੇ ਇਕ ਪੀੜੀ ਤੋਂ ਦੂਜੀ ਤੱਕ ਹੁੰਦੀਆਂ ਹੋਈਆਂ ਸਦੀਆਂ ਤੱਕ ਅਮਰ ਰਹਿੰਦੀਆਂ ਹਨ।ਇਹੋ ਜਿਹੀ ਹੀ ਸਾਡੀ ਇਕ ਪ੍ਰੇਮ ਕਹਾਣੀ ਹੈ, ਮਿਰਜ਼ਾ-ਸਾਹਿਬਾਂ। ਜਦੋਂ ਵੀ ਮਿਰਜ਼ੇ ਦਾ ਜ਼ਿਕਰ ਛਿੜਦਾ ਹੈ ਤਾਂ ਸਾਡੇ ਜ਼ਿਹਨ ਵਿਚ ਚਾਰ ਪਾਤਰ ਸਾਖਸ਼ਾਤ ਆ ਖੜ੍ਹਦੇ ਹਨ। ਇਕ ਕਿੱਸੇ ਦਾ ਨਾਇਕ ਮਿਰਜ਼ਾ, ਦੂਜੀ ਨਾਇਕਾ ਸਾਹਿਬਾਂ ਤੇ ਤੀਜੀ ਸਹਾਇਕ ਪਾਤਰ ਮਿਰਜ਼ੇ ਦੀ ਘੋੜੀ ਬੱਕੀ ਅਤੇ ਚੌਥਾ ਉਹ ਜੰਡ ਜਿਸਦੀ ਛਾਵੇਂ ਮਿਰਜ਼ਾ ਵੱਢਿਆ ਜਾਂਦਾ ਹੈ।

ਤੈਨੂੰ ਪੀਣਗੇ ਨਸੀਬਾਂ ਵਾਲੇ!


ਤੈਨੂੰ ਪੀਣਗੇ ਨਸੀਬਾਂ ਵਾਲੇ!


-ਬਲਰਾਜ ਸਿੰਘ ਸਿੱਧੂ, ਯੂ. ਕੇ. 
 "ਇਕ ਸਵਾਲ ਮੇਰੇ ਜ਼ਿਹਨ ਆਉਂਦੈ… ਉਹ ਇਹ ਕਿ ਸਾਡੇ ਹੀਰੇ ਲੇਖਕ... ਗਾਇਕ... ਸ਼ਰਾਬ ਪੀ-ਪੀ ਕਿਉਂ ਆਪਣੀਆਂ ਜਾਨਾਂ ਗੁਆ ਰਹੇ ਨੇ? ਕੀ ਸ਼ਰਾਬ... ਜ਼ਿੰਦਗੀ  ਅਤੇ ਸਿਹਤ ਤੋਂ ... ਜ਼ਿਆਦਾ ਚੰਗੀ ਹੈ?"
  ਪੰਜਾਬੀ ਆਰਸੀ ਦੀ ਫੇਸਬੁੱਕ ਵਾਲ 'ਤੇ ਕਲਦੀਪ ਮਾਣਕ ਦੀ ਮੌਤ ਦਾ ਇਜ਼ਹਾਰ   ਕਰਦਿਆਂ ਤਨਦੀਪ ਤਮੰਨਾ ਜੀ ਨੇ ਇਹ ਉਪਰੋਕਤ ਵਿਚਾਰ ਲਿਖਿਆ ਹੈ।ਸਵਾਲ ਵਾਕਈ ਗੌਰ ਦੀ ਮੰਗ ਕਰਦਾ ਹੈ।ਪਹਿਲਾਂ ਸੁਰਜੀਤ ਬਿੰਦਰਖੀਆ, ਫਿਰ ਕਾਕਾ ਭੈਣੀਵਾਲਾ ਤੇ ਹੁਣ ਮਾਣਕ।
ਸ਼ਿਵ ਕੁਮਾਰ ਬਟਾਲਵੀ ਤੋਂ ਇਲਾਵਾ ਇਕ ਦਰਜਨ ਤੋਂ ਵਧ ਪੰਜਾਬੀ ਦੇ ਸਾਹਿਤਕਾਰ ਹਨ, ਜੋ ਚੰਦਰੀ ਸ਼ਰਾਬ ਦੀ ਭੇਂਟ ਚੜ੍ਹੇ।ਗੱਲ ਇਹ ਨਹੀਂ ਹੈ ਕਿ ਕੇਵਲ ਗਾਇਕ, ਐਕਟਰ, ਸਾਹਿਤਕਾਰ ਹੀ ਸ਼ਰਾਬ ਪੀ ਕੇ ਮਰਦੇ ਹਨ। ਬਹੁਤ ਸਾਰੇ ਆਮ ਲੋਕ ਵੀ ਸ਼ਰਾਬ ਦੀ ਭੇਂਟ ਚੜ੍ਹਦੇ ਰਹਿੰਦੇ ਹਨ। ਪਰ ਉਹਨਾਂ ਨੂੰ ਮੀਡੀਆ ਕਵਰੇਜ਼ ਨਹੀਂ ਮਿਲਦੀ।ਪ੍ਰਸਿੱਧ ਲੋਕਾਂ ਬਾਰੇ ਉਹ ਇਕ ਖਬਰ ਬਣ ਜਾਂਦੀ ਹੈ ਤੇ ਜੰਗਲ ਦੀ ਅੱਗ ਵਾਂਗ ਫੈਲ ਜਾਂਦੀ ਹੈ।ਜਦੋਂ ਕੋਈ ਆਮ ਵਿਅਕਤੀ ਸ਼ਰਾਬ ਦਾ ਸੇਵਨ ਕਰਕੇ ਮਰਦਾ ਹੈ ਤਾਂ ਉਸ ਦੇ ਕਾਰਨ ਅਨੇਕਾਂ ਹੁੰਦੇ ਹਨ, ਜਿਵੇਂ ਆਰਥਿਕ ਤੰਗੀ, ਅਸਫਲਤਾ, ਕਰਜ਼ਾ, ਬੇਰੋਜ਼ਗਾਰੀ, ਘਰੇਲੂ ਰਿਸ਼ਤਿਆਂ ਵਿਚ ਉਪਜਿਆ ਤਨਾਅ, ਮਜ਼ਬੂਰੀ ਜਾਂ ਅਯਾਸ਼ੀ। ਲੇਕਿਨ ਪ੍ਰਸਿੱਧ ਵਿਅਕਤੀਆਂ ਦੀ ਮੌਤ ਦਾ ਕੇਵਲ ਇਕ ਕਾਰਨ ਹੁੰਦਾ ਹੈ, ਉਹਨਾਂ ਦੀ ਪ੍ਰਸਿੱਧੀ।