ਚੰਨਾਂ 'ਚੋਂ ਚੰਨ: ਤਰਲੋਚਨ ਸਿੰਘ ਚੰਨ ਜੰਡਿਆਲਵੀ

T S Chanjandialvi
ਇਹ ਗੱਲ ਸ਼ਾਇਦ ਇਕੱਨਵੇਂ ਦੀ ਹੈ। ਇੰਡੀਆ ਮੈਂ ਕੁਲਦੀਪ ਪਾਰਸ ਦੀ ਆਡੀਉ ਰੀਲ, 'ਹਾਏ ਓਏ' ਸੁਣੀ ਸੀ। ਬੜੇ ਹੀ ਆਸ਼ਕਾਨਾਂ ਕਿਸਮ ਦੇ ਇਸ ਸਿਰਲੇਖ ਵਾਲੇ ਖਪਤਕਾਰੀ ਗੀਤ ਦੇ ਬੋਲ ਸਨ, 'ਮੁੰਡਿਆਂ ਦੀ ਢਾਣੀ ਕਹਿੰਦੀ ਹਾਏ ਉਏ।' ਉਦੋਂ ਇਸ ਗੀਤ ਵਿੱਚ ਮੈਂ ਪਹਿਲੀ ਵਾਰੀ ਚੰਨ ਜੰਡਿਆਲਵੀ ਦਾ ਨਾਮ ਸੁਣਿਆ ਸੀ। ਉਹ ਤੁਕ ਸੀ, 'ਇਸ਼ਕ ਝਨਾਅ ਦੇ ਵਿੱਚ ਕੁੜੀ ਹੜ੍ਹਗੀ। ਚੰਨ ਜੰਡਿਆਲਵੀ ਦੀ ਕੁੰਡੀ ਅੜਗੀ।' ਇਸ ਤੋਂ ਪਹਿਲਾਂ ਨਾ ਹੀ ਮੈਂ ਚੰਨ ਜੰਡਿਅਲਵੀ ਜੀ ਦਾ ਕੋਈ ਹੋਰ ਗੀਤ ਸੁਣਿਆ ਸੀ ਤੇ ਨਾ ਹੀ ਉਨ੍ਹਾਂ ਬਾਰੇ ਕੁੱਝ ਹੋਰ ਜਾਣਦਾ ਸੀ। ਸਾਹਿਤ ਦੀ ਚਾਹੇ ਕੋਈ ਵੀ ਵਿਧਾ ਹੋਵੇ ਜਦੋਂ ਕੋਈ ਪਾਠਕ ਜਾਂ ਸਰੋਤਾ ਕਲਮਕਾਰ ਦੀ ਰਚਨਾ ਦੇ ਸਨਮੁੱਖ ਖੜ੍ਹਦਾ ਮਤਲਬ ਕਿ ਪੜ੍ਹਦਾ ਜਾਂ ਸੁਣਦਾ ਹੈ ਤਾਂ ਫੌਰਨ ਉਸਦੇ ਜ਼ਿਹਨ ਵਿੱਚ ਲੇਖਕ ਦੀ ਇੱਕ ਇਮੇਜ਼ ਉਲੀਕੀ ਜਾਂਦੀ ਹੈ। ਇਵੇਂ ਹੀ ਮੇਰੀ ਕਲਪਨਾ ਸ਼ਕਤੀ ਨੇ ਮੇਰੇ ਦਿਮਾਗ ਵਿੱਚ ਚੰਨ ਜੰਡਿਆਲਵੀ ਦਾ ਇੱਕ ਚਿੱਤਰ ਬਣਾ ਦਿੱਤਾ ਸੀ। ਉਸ ਗੀਤ ਤੋਂ ਮੈਂ ਚੰਨ ਜੀ ਨੂੰ ਦਰਮਿਆਨੀ ਜਿਹੀ ਉਮਰ ਦਾ ਆਸ਼ਕ ਮਿਜ਼ਾਜ ਟਾਇਪ ਦਾ ਸ਼ਖਸ ਕਿਆਸਿਆ ਸੀ। ਮੇਰੀ ਇਸ ਉਪਰੋਕਤ ਧਾਰਨਾ ਵਿੱਚ ਇੰਗਲੈਂਡ ਆ ਕੇ ਉਦੋਂ ਕੁੱਝ ਕੁ ਤਰੇੜ ਆ ਗਈ ਸੀ, ਜਦੋਂ ਮੈਂ ਚੰਨ ਜੀ ਦੀ ਅਗਲੀ ਰਚਨਾ 'ਪ੍ਰਾਣਾਂ ਤੋਂ ਪਿਆਰੀ ਸਿੱਖੀ' ਦੇ ਅਧਿਐਨ ਕਾਰਜ ਵਿੱਚੋਂ ਲੰਘਿਆ ਸੀ।
ਪੰਜਾਬੀ ਅਖਬਾਰਾਂ ਬਾਰੇ ਕੁਝ ਸੱਚ
-ਬਲਰਾਜ ਸਿੱਧੂ UK
-ਕੀ ਤੁਸੀਂ ਜਾਣਦੇ ਹੋ ਪੰਜਾਬੀ ਦੇ ਬਹੁਤੇ ਅਖਬਾਰਾਂ ਦੀ ਸੰਪਾਦਕੀ ਸੰਪਾਦਕ ਦੀ ਨਹੀਂ ਲਿਖੀ ਹੁੰਦੀ।
-ਕੀ ਤੁਸੀਂ ਜਾਣਦੇ ਹੋ ਪੰਜਾਬੀ ਦੇ ਬਹੁਤੇ ਅਖਬਾਰ ਨਾਮਾਵਰ ਲੇਖਕ ਦੀ ਰਚਨਾ ਬਿਨਾ ਪੜ੍ਹਿਆਂ ਛਾਪਦੇ ਹਨ।
-ਕੀ ਤੁਸੀਂ ਜਾਣਦੇ ਹੋ ਪੰਜਾਬੀ ਦੇ ਬਹੁਤੇ ਅਖਬਾਰ ਟਾਇਪ ਕੀਤੇ ਮੈਟਰ ਨੂੰ ਤਰਜ਼ੀਹ ਦਿੰਦੇ ਹਨ।
...
-ਕੀ ਤੁਸੀਂ ਜਾਣਦੇ ਹੋ ਪੰਜਾਬੀ ਦੇ ਬਹੁਤੇ ਅਖਬਾਰ ਵਿਰੋਧੀ ਅਖਬਾਰਾਂ ਵਿਚ ਛਪਣ ਵਾਲੇ ਲੇਖਕ ਨੂੰ ਛਾਪ ਕੇ ਮਾਣ ਮਹਿਸੂਸ ਕਰਦੇ ਹਨ।
-ਕੀ ਤੁਸੀਂ ਜਾਣਦੇ ਹੋ ਪੰਜਾਬੀ ਦੇ ਬਹੁਤੇ ਅਖਬਾਰਾਂ ਵਿਚ ਕੰਮ ਕਰਨ ਵਾਲੇ ਕਰਮਚਾਰੀ ਆਪਣੀਆਂ ਰਚਨਾਵਾਂ ਹੋਰ ਅਖਬਾਰਾਂ ਵਿਚ ਫਰਜ਼ੀ ਨਾਮ ਹੇਠ ਛਪਵਾਉਂਦੇ ਹਨ।
-ਕੀ ਤੁਸੀਂ ਜਾਣਦੇ ਹੋ ਪੰਜਾਬੀ ਦੇ ਬਹੁਤੇ ਅਖਬਾਰ ਇਸ਼ਤਿਰਦਾਤਾ ਨੂੰ ਮਜ਼ਬੂਰੀਬਸ ਛਾਪਦੇ ਹਨ।
-ਕੀ ਤੁਸੀਂ ਜਾਣਦੇ ਹੋ ਪੰਜਾਬੀ ਦੇ ਬਹੁਤੇ ਅਖਬਾਰ ਆਪਣੀ ਅਸਲ ਛਪਣ ਗਿਣਤੀ ਨੂੰ ਤਿੰਨ ਨਾਲ ਗੁਣਾ ਕਰਕੇ ਦਸਦੇ ਹਨ।
-ਕੀ ਤੁਸੀਂ ਜਾਣਦੇ ਹੋ ਪੰਜਾਬੀ ਦੇ ਬਹੁਤੇ ਅਖਬਾਰ ਇਕੋ ਸਾਲ ਵਿਚ ਘੱਟੋ ਘੱਟ ਇਕ ਰਚਨਾ ਦੁਬਾਰਾ ਵੀ ਛਾਪਦੇ ਹਨ।
-ਕੀ ਤੁਸੀਂ ਜਾਣਦੇ ਹੋ ਪੰਜਾਬੀ ਦੇ ਬਹੁਤੇ ਅਖਬਾਰਾਂ ਦੇ ਮਾਲਕ ਅਤੇ ਸੰਪਦਾਕ ਅਖਬਾਰ ਤੋਂ ਬਿਨਾ ਕੋਈ ਹੋਰ ਨੌਕਰੀ ਜਾਂ ਵਪਾਰ ਵੀ ਕਰਦੇ ਹਨ।
-ਕੀ ਤੁਸੀਂ ਜਾਣਦੇ ਹੋ ਪੰਜਾਬੀ ਦੇ ਬਹੁਤੇ ਅਖਬਾਰਾਂ ਦੇ ਸੰਪਾਦਕ ਨੂੰ ਸੰਪਦਕੀ ਕਾਰਜ ਤੋਂ ਬਿਨਾ ਅਖਬਾਰ ਦੀ ਕੋਈ ਹੋਰ ਜ਼ਿੰਮੇਵਾਰੀ ਵੀ ਨਿਭਾਉਣੀ ਪੈਂਦੀ ਹੈ।
-ਕੀ ਤੁਸੀਂ ਜਾਣਦੇ ਹੋ ਪੰਜਾਬੀ ਦੇ ਬਹੁਤੇ ਅਖਬਾਰਾਂ ਦੇ ਸੰਪਾਦਕ ਖੁਦ ਲੇਖਕ ਵੀ ਹੁੰਦੇ ਹਨ।

ਰੀਮਿਕਸ ਕਹਾਣੀਆਂ

ਰੀਮਿਕਸ ਕਹਾਣੀਆਂ 


ਮੈਂ ਤੇ ਸੁੱਖੀ ਸਮੁੰਦਰੀ ਅਜੇ ਸਾਹਿਤ ਦੇ ਖੇਤਰ ਵਿਚ ਨਵੇਂ ਨਵੇਂ ਹੀ ਸੀ। ਪਰ ਮੁਢਲੀਆਂ ਕੁਝ ਕੁ ਕਹਾਣੀਆਂ ਨਾਲ ਅਸੀਂ ਆਪਣਾ ਆਪਣਾ ਪਾਠਕ ਵਰਗ ਜ਼ਰੂਰ ਬਣਾ ਲਿਆ ਸੀ।ਸਾਡਾ ਕਹਾਣੀਆਂ ਲਿਖਣ ਦਾ ਪੈਂਤਰਾ ਇਕ ਹੀ ਸੀ ਭਾਵ ਸਾਰੀਆਂ ਕਹਾਣੀਆਂ ਇਕੋ ਵਿਸ਼ੇ 'ਤੇ ਲਿਖਣੀਆਂ। ਫਰਕ ਸਿਰਫ ਇਹ ਸੀ ਕਿ ਮੈਂ ਔਰਤ ਮਰਦ ਸੰਬੰਧਾਂ 'ਤੇ ਲਿਖਦਾ ਸੀ ਤੇ ਸੁੱਖੀ ਖਾੜਕੂਵਾਦ 'ਤੇ ਕਿਉਂਕਿ ਆਪੋ ਆਪਣੇ ਵਿਸ਼ੇ ਦੇ ਅਸੀਂ ਸਪੈਸ਼ਲਿਸਟ ਸੀ ਤੇ ਨਿੱਜੀ ਤਜ਼ਰਬਾ ਸੀ। ਅਖਬਾਰਾਂ ਦੇ ਸਪੈਸ਼ਲ ਅੰਕਾਂ ਵਿਚ ਸਾਡੀਆਂ ਕਹਾਣੀਆਂ ਲਈ ਥਾਂ ਰਾਖਵੀਂ ਹੁੰਦੀ ਸੀ ਭਾਵ ਸਾਡੀਆਂ ਕਹਾਣੀਆਂ ਲਾਜ਼ਮੀ ਛਪਣੀਆਂ। ਕਹਾਣੀਆਂ ਛਪਣ ਬਾਅਦ ਸਾਡਾ 'ਓਪਰੇਸ਼ਨ ਰੀਸਪੌਂਸਨ' ਕਈ ਦਿਨ ਚਲਣਾ। ਅਸੀਂ ਇਕ ਦੂਜੇ ਨੂੰ ਉਹਦੀ ਕਹਾਣੀ ਬਾਰੇ ਮਿਲੇ ਹੁੰਗਾਰੇ ਦੀ ਪੜਤਾਲ ਕਰਦੇ ਰਹਿਣਾ।ਸਾਡੇ ਵਿਚੋਂ ਜਿਸ ਨੂੰ ਵੀ ਉਹਦੀ ਕਹਾਣੀ ਬਾਰੇ ਆਏ ਫੋਨਾਂ ਦੀ ਗਿਣਤੀ ਵੱਧ ਲੱਗਣੀ, ਦੂਜੇ ਨੂੰ ਸ਼ੱਕ ਹੋ ਜਾਣੀ ਬਈ ਇਹ ਝੂਠ ਬੋਲ ਰਿਹਾ ਹੈ।ਇਕ ਵਾਰ ਅਸੀਂ ਇਸ ਗੱਲ ਦਾ ਨਿਤਾਰਾ ਕਰਨ ਲਈ ਇਹ ਯੋਜਨਾ ਬਣਾਈ ਕਿ ਹੁਣ ਜਦੋਂ ਕਹਾਣੀ ਛਪੀ ਅਸੀਂ ਇਕ ਹਫਤਾ ਇਕੱਠੇ ਰਹਾਂਗੇ ਤੇ ਪਰਖ ਕਰਾਂਗੇ ਕਿ ਕਿਸ ਨੂੰ ਫੋਨ ਜ਼ਿਆਦਾ ਆਉਂਦੇ ਹਨ