ਚਮਕੀਲੇ ਦੇ ਗੀਤ ਵਿਚਲੀ ਨੂੰਹ ਸੱਸ


-ਬਲਰਾਜ ਸਿੰਘ ਸਿੱਧੂ

ਸਾਡੇ ਸਮਾਜ ਵਿੱਚ ਨੋਕ-ਝੋਕ ਤੇ ਹਾਸੇ ਮਜ਼ਾਕ ਵਾਲੇ ਬਹੁਤ ਰਿਸ਼ਤੇ ਹਨ, ਜਿਵੇਂ ਦਿਉਰ ਭਰਜਾਈ, ਜੇਠ-ਭਰਜਾਈ ਅਤੇ ਜੀਜਾ ਸਾਲੀ ਆਦਿ। ਇਹਨਾਂ ਰਿਸ਼ਤਿਆਂ ਵਿਚੋਂ ਸਭ ਤੋਂ ਵੱਧ ਨੋਕ-ਝੋਕ ਤੇ ਕਲੇਸ਼ ਵਾਲਾ ਇੱਕ ਰਿਸ਼ਤਾ ਹੈ, ਨੂੰਹ ਸੱਸ ਦਾ। ਸਾਡੀ ਇੱਕ ਅਖਾਣ ਹੈ ਕਿ ਸੱਪ ਨੂੰ ਇੱਕ ਸੱਸਾ ਲੱਗਦਾ ਹੈ ਤੇ ਸੱਸ ਨੂੰ ਦੋ। ਭਾਵ ਸੱਸ ਨੂੰ ਸੱਪ ਤੋਂ ਵੀ ਖਤਰਨਾਕ ਗਰਦਾਨਿਆ ਗਿਆ ਹੈ। ਹੈਰਤ ਦੀ ਗੱਲ ਤਾਂ ਇਹ ਹੈ ਕਿ ਸਿਰਫ ਸਾਡੇ ਪੰਜਾਬੀ ਸਮਾਜ ਅੰਦਰ ਹੀ ਇਸ ਰਿਸ਼ਤੇ ਦੀ ਕੁੜੱਤਣ ਦਾ ਜ਼ਿਕਰ ਨਹੀਂ ਹੁੰਦਾ। ਸਾਰੇ ਮੁਲਖਾਂ, ਧਰਮਾਂ, ਦੇਸ਼ਾਂ ਅਤੇ ਜਾਤੀਆਂ ਦੀਆਂ ਨੂੰਹਾਂ ਸੱਸਾਂ ਦੀ ਇਹੋ ਕਹਾਣੀ ਹੈ। ਸੱਸ ਕਿੰਨੀ ਵੀ ਚੰਗੀ ਕਿਉਂ ਨਾ ਹੋਵੇ, ਹਰ ਨੂੰਹ ਉਸ ਨੂੰ ਕਦੇ ਨਾ ਕਦੇ ਨਿੰਦਦੀ ਜ਼ਰੂਰ ਹੈ। ਮੈਂ ਆਪਣੇ ਕੰਮ 'ਤੇ ਜਦੋਂ ਗੋਰੀਆਂ ਨੂੰ ਆਪਣੀਆਂ ਸੱਸਾਂ ਦੀਆਂ ਚੁਗਲੀਆਂ ਕਰਦੀਆਂ ਸੁਣਦਾ ਹਾਂ ਤਾਂ ਅਕਸਰ ਮੈਨੂੰ ਹਾਸਾ ਆ ਜਾਂਦਾ ਹੈ। ਸਾਡੇ ਬਹੁਤ ਸਾਰੇ ਗੀਤ ਹਨ ਜਿਨ੍ਹਾਂ ਵਿੱਚ ਨੂੰਹ ਸ਼ਾਇਦ ਜਵਾਨ ਹੋਣ ਕਰਕੇ ਬਿਰਧ ਸੱਸ ਨੂੰ ਕੁੱਟ ਧਰਦੀ ਹੈ। ਮਿਸਾਲ ਵਜੋਂ ਨੀ ਮੈਂ ਸੱਸ ਕੁੱਟਣੀ, ਕੁੱਟਣੀ ਸੰਦੂਕਾਂ ਉਹਲੇ। ਹੈਰਤ ਦੀ ਗੱਲ ਤਾਂ ਇਹ ਹੈ ਕਿ ਸਾਡੇ ਗੀਤਾਂ ਵਿੱਚ ਹਮੇਸ਼ਾਂ ਨੂੰਹ ਹੀ ਸੱਸ ਨੂੰਹ ਕੁੱਟਦੀ ਹੈ ਤੇ ਫੇਰ ਆਪਣੇ ਘਰਵਾਲੇ ਜਾਂ ਘਰ ਦੇ ਕਿਸੇ ਹੋਰ ਮਰਦ ਸਾਉਰੇ ਜਾਂ ਜੇਠ ਤੋਂ ਛਿੱਤਰ ਖਾਂਧੀ ਹੈ। ਇੱਕ ਬੋਲੀ ਹੈ, 
"ਵੀਰ ਹੋਉਗਾ ਤੇਰਾ ਦੱਸ ਉਹ ਕੀ ਲੱਗਦਾ ਏ ਮੇਰਾ
ਮੇਰੀ ਜਾਣਦੀ ਜੁੱਤੀ, ਵੇ ਤੂੰ ਰਿਹਾ ਦੇਖਦਾ ਮੈਂ ਜੇਠ ਨੇ ਕੁੱਟੀ।"

ਔਰੰਗਜ਼ੇਬ ਤੇ ਕੰਜਰੀਆਂ



-ਬਲਰਾਜ ਸਿੰਘ ਸਿੱਧੂ


ਆਲਮਗੀਰ ਔਰੰਗਜ਼ੇਬ ਨੇ ਸ਼ਾਹਜਹਾਨਾਬਾਦ (ਮੌਜੂਦਾ ਪੂਰਾਣੀ ਦਿੱਲੀ) ਦੇ ਅਜ਼ੀਜਾਬਾਦ ਬਾਗ (ਜਿਸਨੂੰ ਹੁਣ ਸ਼ਾਲੀਮਾਰ ਗਾਰਡਨਜ਼ ਕਹਿੰਦੇ ਹਨ।) ਆਪਣੀ ਬਾਦਸ਼ਾਹਤ ਐਲਾਨੀ ਤੇ ਕੁੱਝ ਦਿਨਾਂ ਮਗਰੋਂ ਅਕਬਰਾਬਾਦ (ਮੌਜੂਦਾ ਆਗਰਾ) ਵਿਖੇ ਆਪਣਾ ਰਾਜ ਤਿਲਕ ਕਰਵਾਇਆ ਸੀ। ਇਸ ਮੌਕੇ ਦੇ ਜ਼ਸ਼ਨਾਂ ਵਿੱਚ 1200 ਨਾਚੀਆਂ ਪੰਜ ਘੰਟੇ ਨੱਚੀਆਂ ਸਨ। ਉਨ੍ਹਾਂ ਦਾ ਨਾਚ ਦੇਖਣ ਬਾਅਦ ਆਲਮਗੀਰ ਰਾਤ ਨੂੰ ਸੌਂ ਨਹੀਂ ਸੀ ਸਕਿਆ। ਅਗਲੇ ਦਿਨ ਔਰੰਗਜ਼ੇਬ ਨੇ ਸ਼ਾਹੀ ਫੁਰਮਾਨ ਜਾਰੀ ਕਰਦਿਆਂ ਆਪਣੀ ਸਲਤਨਤ ਵਿੱਚ ਗੀਤ-ਸੰਗੀਤ ਅਤੇ ਨਾਚ ਗਾਣੇ ਉੱਪਰ ਪੂਰਨ ਪਾਬੰਦੀ ਇਹ ਕਹਿ ਕੇ ਲਾ ਦਿੱਤੀ ਸੀ ਕਿ ਇਹ ਮੁਜ਼ਰੇ ਇਸਲਾਮ ਦੇ ਅਸੂਲਾਂ ਦੇ ਖਿਲਾਫ ਹਨ।
ਛੇ ਮਹੀਨੇ ਗੁਜ਼ਰਨ ਬਾਅਦ ਬਹੁਤ ਸਾਰੀਆਂ ਕੰਚਨੀਆਂ ਅਤੇ ਉਨ੍ਹਾਂ ਦੇ ਸਾਜਿੰਦਿਆਂ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਜਾ ਕੇ ਫਰਿਆਦ ਕੀਤੀ ਕਿ ਤੁਸੀਂ ਖ਼ੁਦ ਵਧੀਆ ਸਿਤਾਰਵਾਦਕ ਅਤੇ ਸ਼ਾਇਰ ਹੋਣ ਦੇ ਬਾਵਜੂਦ ਸੰਗੀਤ ਉੱਪਰ ਪਾਬੰਦੀ ਲਗਾ ਕੇ ਸਾਨੂੰ ਭੁੱਖੇ ਮਾਰ ਰਹੇ ਹੋ? ਬਾਦਸ਼ਾਹ ਪਰਜਾ ਦਾ ਪਾਲਕ ਹੁੰਦਾ ਹੈ ਤੇ ਤੁਸੀਂ ਜ਼ਾਲਿਮ ਹੋ।
ਔਰੰਗਜ਼ੇਬ ਨੇ ਹਾਜ਼ਰ ਜੁਆਬ ਦਿੱਤਾ ਕਿ ਜੋ ਸਿਤਾਰਵਾਦਕ ਅਤੇ ਸ਼ਾਇਰ ਹੈ, ਉਹ ਸ਼ਹਿਜ਼ਾਦਾ ਮੀਰ-ਉੱਦ-ਦੀਨ ਮੁਹੰਮਦ ਹੈ ਤੇ ਜਿਸਨੇ ਸੰਗੀਤ ਉੱਪਰ ਪਾਬੰਦੀ ਲਗਾਈ ਹੈ, ਉਹ ਹੁਕਮਰਾਨ ਆਲਮਗੀਰ ਔਰੰਗਜ਼ੇਬ ਹੈ। ਇਸ ਦੇ ਨਾਲ ਔਰੰਗਜ਼ੇਬ ਨੇ ਉਨ੍ਹਾਂ ਨੂੰ ਦਰਬਾਰ ਵਿੱਚੋਂ ਇਹ ਕਹਿ ਕੇ ਤੋਰ ਦਿੱਤਾ ਕਿ ਇੱਕ ਮਹੀਨੇ ਬਾਅਦ ਆਉਣਾ, ਤੁਹਾਡੀ ਸਮੱਸਿਆ ਦਾ ਕੋਈ ਹੱਲ ਕਰ ਦੇਵਾਂਗਾ।
ਉਸੇ ਦਿਨ ਤੋਂ ਔਰੰਗਜ਼ੇਬ ਨੇ ਕੁਰਾਨ ਦੇ ਉਤਾਰੇ ਕਰਕੇ ਵੇਚਣੇ ਸ਼ੁਰੂ ਕਰ ਦਿੱਤੇ ਅਤੇ ਸੂਤ ਕੱਤ ਕੇ ਟੋਪੀਆਂ ਬਣਾ ਕੇ ਦਰਗਾਹਾਂ ਦੇ ਮੂਹਰੇ ਵੇਚਣੀਆਂ ਸ਼ੁਰੂ ਕੀਤੀਆਂ। ਔਰੰਗਜ਼ੇਬ ਪੂਰੇ ਚੌਵੀ ਘੰਟਿਆਂ ਵਿੱਚੋਂ ਪੂਰਾ ਇੱਕ ਮਹੀਨਾ ਮਹਿਜ਼ ਦੋ ਘੰਟੇ ਹੀ ਸਾਉਂਦਾ ਰਿਹਾ ਸੀ।
ਮਹੀਨੇ ਮਗਰੋਂ ਮੁਜਰੇ ਵਾਲੀਆਂ ਫੇਰ ਔਰੰਗਜ਼ੇਬ ਕੋਲ ਗਈਆਂ ਤਾਂ ਔਰੰਗਜ਼ੇਬ ਨੇ ਆਪਣੀ ਪੂਰੇ ਮਹੀਨੇ ਦੀ ਕਮਾਈ ਉਨ੍ਹਾਂ ਨੂੰ ਦਿਖਾਈ ਤੇ ਕਿਹਾ ਕਿ ਅਗਰ ਮੈਂ ਬਾਦਸ਼ਾਹ ਹੋ ਕੇ ਇਹ ਕਮਾ ਸਕਦਾ ਹਾਂ ਤੇ ਤੁਸੀਂ ਕਿਉਂ ਨਹੀਂ।? ਜਾਉ ਕਿਰਤ ਕਰਕੇ ਖਾਉ ਤੇ ਮੈਂ ਵੀ ਅੱਜ ਤੋਂ ਆਪ ਹੱਥੀ ਕਿਰਤ ਕਰਕੇ ਕੀਤੀ ਕਮਾਈ ਨਾਲ ਰੋਟੀ ਖਾਇਆ ਕਰਾਂਗਾ। 
ਕੰਜਰੀਆਂ ਤੇ ਉਨ੍ਹਾਂ ਦੇ ਸਾਜਿੰਦੇ ਵਾਪਿਸ ਚਲੇ ਗਏ। 
ਇਸ ਤੋਂ ਦੋ ਮਹੀਨੇ ਬਾਅਦ ਸਭ ਨਾਚੀਆਂ ਫੇਰ ਔਰੰਗਜ਼ੇਬ ਕੋਲ ਪੇਸ਼ ਹੋਈਆਂ ਤੇ ਉਨ੍ਹਾਂ ਨੇ ਰੋ ਪਿਟ ਕੇ ਫਰਿਆਦ ਕੀਤੀ ਕਿ ਤੁਸੀਂ ਸ਼ਾਹੀ ਹੋ ਤੇ ਆਲਗੀਰ ਐਵੇਂ ਨਹੀਂ ਬਣੇ। ਤੁਸੀਂ ਕੁੱਝ ਵੀ ਕਰ ਸਕਦੇ ਹੋ, ਪਰ ਅਸੀਂ ਕਈ ਪੁਸ਼ਤਾਂ ਤੋਂ ਸਿਰਫ ਨਾਚ-ਗਾਣਾ ਹੀ ਕੀਤਾ ਹੈ। ਸਾਨੂੰ ਨਾ ਕੁੱਝ ਹੋ ਕਰਨਾ ਆਉਂਦਾ ਹੈ ਤੇ ਨਾ ਹੀ ਕੁੱਝ ਹੋਰ ਕਰ ਸਕਦੇ ਹਾਂ। ਸਾਡੇ ਬੱਚੇ ਭੁੱਖ-ਪਿਆਸ ਨਾਲ ਤੜਫ-ਤੜਫ ਕੇ ਮਰ ਰਹੇ ਹਨ। ਅਸੀਂ ਤੁਹਾਡੇ ਹੁਕਮਾਂ ਨਾਲ ਨਾਚ-ਗਾਣਾ ਬੰਦ ਕਰ ਦਿੱਤਾ ਹੈ। ਤੁਸੀਂ ਸਾਡੇ ਪਾਲਕ ਹੋ ਸਾਨੂੰ ਸ਼ਾਹੀ ਭੰਡਾਰਿਆਂ ਵਿੱਚੋਂ ਖਾਣ ਨੂੰ ਦਿਉ ਤੇ ਸ਼ਾਹੀ ਖਜ਼ਾਨੇ ਵਿੱਚੋਂ ਮਾਲੀ ਮਦਦ ਦਿਉ।
ਇਹ ਸੁਣ ਕੇ ਆਲਮਗੀਰ ਔਰੰਗਜ਼ੇਬ ਸੋਚਣ ਲੱਗ ਪਿਆ ਤੇ ਗੰਭੀਰ ਹੋ ਕੇ ਬੋਲਿਆ, "ਸ਼ਾਹੀ ਖਜ਼ਾਨਾ ਤਾਂ ਬਿਲਕੁੱਲ ਖਾਲੀ ਹੈ। ਉਸਨੂੰ ਭਰਨ ਲਈ ਮੈਂ ਜਲਦ ਆਪਣੇ ਦਾਦਾ ਸ਼ਹਿਨਸ਼ਾਹ ਅਕਬਰ ਵੱਲੋਂ ਹਿੰਦੂਆਂ ਤੋਂ ਲਿਆ ਜਾਣਾ ਵਾਲਾ ਬੰਦ ਕੀਤਾ ਜੱਜ਼ੀਆ ਮੁੜ ਚਾਲੂ ਕਰਨ ਜਾ ਰਿਹਾ ਹਾਂ। ਸ਼ਾਹੀ ਖਜ਼ਾਨਾ ਭਰਨ ਨੂੰ ਵਕਤ ਲੱਗੇਗਾ। ਅੱਜ ਤੋਂ ਮੈਂ ਸੰਗੀਤ ਉੱਪਰ ਲਾਈ ਹੋਈ ਪਾਬੰਦੀ ਚੁੱਕਦਾ ਹੈ। ਤੁਸੀਂ ਮੁਜ਼ਰੇ ਕਰਕੇ ਆਪਣੇ ਤੇ ਆਪਣੇ ਪਰਿਵਾਰ ਦਾ ਪੇਟ ਪਾਲ ਸਕਦੀਆਂ ਹੋ। ਜਿਵੇਂ ਕੁਰਾਨ ਦੇ ਉਤਾਰੇ ਕਰਕੇ ਵੇਚਣੇ ਜਾਂ ਟੋਪੀਆਂ ਬੁਣਨ ਕੇ ਵੇਚਣੀਆਂ ਇੱਕ ਕਿੱਤਾ ਹੈ। ਉਵੇਂ ਨਾਚ ਗਾਣਾ ਵੀ ਤੁਹਾਡਾ ਕਿੱਤਾ ਹੈ। ਲੇਕਿਨ ਮੁਜ਼ਰਿਆਂ ਤੋਂ ਮੈਨੂੰ ਸਮੱਸਿਆ ਹੈ ਤੇ ਮੇਰੇ ਜਿਉਂਦੇ ਜੀਅ ਮੇਰੇ ਸ਼ਾਹੀ ਦਰਬਾਰ ਵਿੱਚ ਕਦੇ ਕੋਈ ਨਾਚ-ਗਾਣਾ ਨਹੀਂ ਹੋਵੇਗਾ।"
ਤੇ ਅਜਿਹਾ ਹੀ ਹੋਇਆ। ਨਾਚੀਆਂ ਆਪਣਾ ਕੰਮ ਕਰਦੀਆਂ ਰਹੀ ਤੇ ਔਰੰਗਜ਼ੇਬ ਨੂੰ ਅਸੀਸਾਂ ਦਿੰਦੀਆਂ ਰਹੀਆਂ, ਜਿਨ੍ਹਾਂ ਅਸੀਸਾਂ ਨਾਲ ਔਰੰਗਜ਼ੇਬ ਨੇ 49 ਸਾਲ ਤਾਨਾਸ਼ਾਹੀ ਸ਼ਾਸਨ ਕੀਤਾ ਤੇ ਹਿੰਦੁਸਤਾਨ ਦੀਆਂ ਸਰਹੱਦਾਂ ਨੂੰ ਅਕਬਰ ਤੋਂ ਵੀ ਵੱਧ ਫੈਲਾਇਆ।
ਘਾਣੀ ਦਾ ਮੌਰਲ ਇਹ ਨਿਕਲਦਾ ਹੈ ਕਿ ਦਾਰੂ ਜਾਂ ਹਥਿਆਰਾਂ ਵਾਲੇ ਗਾਣੇ ਜਿਸਨੂੰ ਨਹੀਂ ਪਸੰਦ ਉਹ ਨਾ ਸੁਣੇ। ਕੋਈ ਤੁਹਾਡੀ ਪੁੜਪੜੀ ਉੱਪਰ ਪਸਤੌਲ ਰੱਖ ਕੇ ਨਹੀਂ ਸੁਣਾਉਂਦਾ। ਐਵੇਂ ਔਰੰਗਜ਼ੇਬ ਦੀਆਂ ਔਲਾਦਾਂ ਬਣਕੇ ਸਟੇਟਸ ਨਾ ਪਾਉਣ ਲੱਗ ਪਿਆ ਕਰੋ। ਗਾਉਣਾ ਗਾਇਕਾਂ ਦਾ ਕਿੱਤਾ ਹੈ। ਉਹ ਪੈਸਾ ਲੈ ਕੇ ਗਾਉਂਦੇ ਹਨ। ਜੋ ਤੁਸੀਂ ਸੁਣਨਾ ਚਾਹੁੰਦੇ ਉਹ ਸੁਣੋ, ਪਰ ਇਹਦਾ ਮਤਲਬ ਇਹ ਨਹੀਂ ਕਿ ਸਾਰੀ ਦੁਨੀਆ ਵੀ ਉਹੀ ਸੁਣੇ ਜੋ ਤੁਹਾਨੂੰ ਚੰਗਾ ਲੱਗਦਾ ਹੈ। ਹਰੇਕ ਨੂੰ ਆਪਣੀ ਮਰਜ਼ੀ ਦਾ ਸੰਗੀਤ ਸੁਣਨ ਦੀ ਅਜ਼ਾਦੀ ਹੈ।