ਪੰਜਾਬੀ ਦੇ ਚਮਤਕਾਰੀ ਲੇਖਕ - 1

ਦੁਨੀਆਂ ਦੇ ਨਕਸ਼ੇ ਉੱਤੇ ਇੱਕ ਦੇਸ਼ ਹੁੰਦਾ ਸੀ ਜਿਸ ਦਾ ਇਤਿਹਾਸ ਬਹੁਤ ਪੁਰਾਣਾ ਹੈ। ਪੁਰਾਤਨ ਗ੍ਰੰਥਾਂ ਵਿਚ ਉਸ ਨੂੰ ਪੈਂਟੋਪਟਾਮੀਆਸਪਤਸਿੰਧੂਵਾਹਿਕਾਪੰਚਨਦਪੰਚਾਲ ਆਦਿਕ ਕਿਹਾ ਜਾਂਦਾ ਸੀ। ਅਰਬੀ ਦੇ ਕੁਝ ਗ੍ਰੰਥਾਂ ਵਿਚ ਇਸ ਦਾ ਨਾਮ ਆਇਸ਼ਾ-ਜ਼ੁਲਕਾ ਵੀ ਲਿਖਿਆ ਮਿਲਦਾ ਹੈ ਤੇ ਕੁਝ ਕੁ ਵਿਦਵਾਨਾਂ ਦਾ ਇਹ ਵੀ ਮੰਨਣਾ ਹੈ ਕਿ ਅਰਬੀ ਵਰਣਨਮਾਲਾ ਦਾ ਪਹਿਲਾ ਅੱਖਰ ਆਇਸ਼ਾ ਅਤੇ ਆਖਰੀ ਅੱਖਰ ਜ਼ੁਲਕਾ ਇਸੇ ਦੇਸ਼ ਦੀ ਦੇਣ ਹੈ।ਇਹ ਦਰਿਆਈ ਦੇਸ਼ ਸੀ।ਇਸਦਾ ਨਾਂ ਸਮੇਂ ਸਮੇਂ ਸਿਰ ਵਹਿੰਦੇ ਇਸਦੇ ਦਰਿਆਵਾਂ ਉੱਤੇ ਅਧਾਰਿਤ ਹੁੰਦਾ ਸੀ।ਸਮੇਂ ਨਾਲ ਇਸਦੇ ਦਰਿਆ ਹੋਰਾਂ ਦੇਸ਼ਾਂ ਦੀਆਂ ਹੱਦਾਂ ਖਾਣ ਲੱਗੀਆਂ ਤੇ ਇਸਦਾ ਖੇਤਰਫਲ ਵੀ ਉਸੇ ਅਨੁਸਾਰ ਘੱਟਣ ਲੱਗਿਆ।ਸੱਤ ਦਰਿਆਵਾਂ ਵੇਲੇ ਇਹਨੂੰ ਸਪਤਸਿੰਧੂ ਪੁਕਾਰਿਆ ਜਾਂਦਾ ਸੀ। ਜਦ ਕੇਵਲ ਪੰਜ ਦਰਿਆ ਰਹਿ ਗਏ ਤਾਂ ਇਸਨੂੰ ਪੰਚਨਦਪੰਚਾਲ ਅਤੇ ਪੰਜ ਆਬਾਂ ਦੀ ਧਰਤੀ ਹੋਣ ਕਰਕੇ ਪੰਜਾਬ ਕਿਹਾ ਜਾਣ ਲੱਗਾ।ਪਾਕਿਸਤਾਨ ਬਣੇ 'ਤੇ ਇਸਦੇ ਭਾਵੇਂ ਪੰਜੇ ਦਰਿਆ ਵੀ ਵੰਡੇ ਗਏ ਤੇ ਪੰਜਾਬ ਵੀ ਦੋ ਹਿੱਸਿਆਂ ਵਿਚ ਵੰਡਿਆ ਗਿਆ।ਪਰ ਫਿਰ ਵੀ ਅੱਜ ਤੱਕ ਇਸ ਦਾ ਨਾਮ ਨਹੀਂ ਬਦਲਿਆ ਤੇ ਇਸ ਨੂੰ ਪੂਰਬੀ ਪੰਜਾਬ ਅਤੇ ਪੱਛਮੀ ਪੰਜਾਬ ਵਜੋਂ ਜਾਣਿਆ ਜਾਂਦਾ ਹੈ।ਕਦੇ ਵਿਸ਼ਾਲ ਦੇਸ਼ ਕਹਾਉਣ ਵਾਲਾ ਮਰਾ ਵਤਨ ਅੱਜ ਇਕ ਮਹਿਜ਼ ਛੋਟਾ ਜਿਹਾ ਸੂਬਾ ਪੰਜਾਬ ਬਣ ਗਿਆ ਹੈ।ਜਿਥੇ ਸਾਡੇ ਪੰਜਾਬ ਦੀ ਧਰਤੀ ਉੱਤੇ ਰਿਗਵੇਦ ਅਤੇ ਰਮਾਇਣ ਵਰਗੇ ਗ੍ਰੰਥ ਰਚੇ ਗਏਉੱਥੇ ਸਾਡੇ ਪੰਜਾਬ ਦੀ ਜ਼ੁਬਾਨ ਪੰਜਾਬੀ ਨੂੰ ਇਹ ਵਰ ਹਾਸਿਲ ਹੈ ਕਿ ਦੁਨੀਆਂ ਦੀ ਸਭ ਤੋਂ ਛੋਟੀ ਕਹਾਣੀ 'ਇਕ ਸੀ ਰਾਜਾਇਕ ਸੀ ਰਾਣੀਦੋਨੋਂ ਮਰ ਗਏ ਖਤਮ ਕਹਾਣੀ' (ਕੇਵਲ ਗਿਆਰਾਂ ਸ਼ਬਦਾਂ ਦੀ ਜਿਸ ਵਿਚ ਜਨਮ ਤੋਂ ਮਰਨ ਤੱਕ ਦਾ ਸਾਰ ਹੈ।ਅਤੇ ਸਭ ਤੋਂ ਛੋਟੀ ਕਵਿਤਾ 'ਤੂੰ ਤੂੰਤੂੰ ਮੈਂਮੈਂ ਮੈਂ' (ਕੇਵਲ ਛੇ ਸ਼ਬਦਾਂ ਦੀ ਜਿਸ ਵਿਚ ਔਰਤ ਮਰਦ ਸਬੰਧਾਂ ਦਾ ਨਿਚੋੜ ਹੈ।ਇਸੇ ਭਾਸ਼ਾ ਵਿਚ ਹੀ ਲਿਖੀਆਂ ਗਈਆਂ।ਇਸਦਾ ਸਿਹਰਾ ਪੰਜਾਬੀ ਦੇ ਲੇਖਕਾਂ ਸਿਰ ਜਾਂਦਾ ਹੈ।ਇਸ ਲੇਖ ਰਾਹੀਂ ਪੰਜਾਬੀ ਦੇ ਚੰਦ ਲੇਖਕਾਂ ਦੇ ਨਮੂਨੇ ਤੇ ਉਹਨਾਂ ਦੀਆਂ ਭਦਰਕਾਰੀਆਂ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ।ਲੇਖ ਦੀਆਂ ਸੀਮਾਵਾਂ ਦਾ ਧਿਆਨ ਰੱਖਦਿਆਂ ਬਹੁਤ ਸਾਰੇ ਲੇਖਕਾਂ ਨੂੰ ਫਿਲਹਾਲ ਛੱਡ ਦਿੱਤਾ ਗਿਆ ਹੈ। ਅਗਰ ਕਿਸੇ ਲੇਖਕ ਨੂੰ ਲੇਖ ਵਿਚੋਂ ਆਪਣਾ ਚਿਹਰਾ ਨਾ ਮਿਲੇ ਤਾਂ ਉਹ ਘਬਰਾ ਕੇ ਹੌਂਸਲਾ ਨਾ ਛੱਡੇ ਲੇਖ ਦੀਆਂ ਅੱਗੇ ਆਉਣ ਵਾਲੀਆਂ ਲੜ੍ਹੀਆਂ ਵਿਚ ਉਨ੍ਹਾਂ ਨੂੰ ਯੋਗ ਮਾਨ-ਸਨਮਾਨ ਜ਼ਰੂਰ ਬਖਸ਼ਿਆ ਜਾਵੇਗਾ।

ਪੰਜਾਬੀ ਦੇ ਚਮਤਕਾਰੀ ਲੇਖਕ - 2

ਜਿਵੇਂ ਮੰਟੋ ਨੂੰ ਜੁੱਤੀਆਂ ਨਾਲ ਇਸ਼ਕ ਸੀ ਤੇ ਉਹ ਹਰ ਆਪਣੀ ਰਚਨਾਵਾਂ ਵਿਚ ਇਸਦਾ ਜ਼ਿਕਰ ਕਰਦਾ ਸੀ। ਜਸਵੰਤ ਸਿੰਘ ਕੰਵਲ ਪਾਤਰਾਂ ਨੂੰ ਚਾਹ ਪਿਆ ਪਿਆ ਮਾਰ ਦਿੰਦਾ ਹੈ।ਗਾਰਗੀ ਤੋਂ ਆਪਣਾ ਸ਼ੂਕਦਾ ਵੇਗ ਨਹੀਂ ਸਾਂਭਿਆ ਜਾਂਦਾ ਸੀ ਤੇ ਸੁਰਜੀਤ ਪਾਤਰ ਦਾ ਖਹਿੜਾ ਰੁੱਖ ਨਹੀਂ ਛਡਦੇ। ਉਵੇਂ ਦੀਦਾਰ ਨੂੰ ਆਪਣੇ ਭਰਾ ਨਾਲ ਲਗਾਅ ਸੀ। ਉਹਦੇ ਗੀਤਾਂ ਵਿਚ ਉਸਦਾ ਵਾਰ ਵਾਰ ਵਰਣਨ ਆਉਂਦਾ ਹੈ।'ਸੁੱਕਾ ਕੰਨੀ ਦੇ ਕਿਆਰੇ ਵਾਂਗੂੰ ਜੇਠ ਰਹਿ ਗਿਆ।', 'ਕੁੰਦਨ ਕਪੂਰੇ ਦਾ ਕੰਧ ਤੋਂ ਦੀ ਮਾਰੇ ਝਾਤੀਆਂ' ਅਤੇ 'ਕੁੰਦਨ ਵਰਗੇ ਆਖਣਗੇ, ਦੇਖੋ ਇਹ ਸੰਧੂ ਕੀ ਕਰਦੈ' ਆਦਿ।ਜੇਠ ਉਸਦੇ ਗੀਤਾਂ ਵਿਚ ਧੱਕੇ ਨਾਲ ਹੀ ਆ ਵੜ੍ਹਦਾ ਸੀ ਤੇ ਇਸ ਕਮਜ਼ੋਰੀ ਨੇ ਉਸ ਤੋਂ ਇਕ ਗੀਤ ਵਿਚ ਬਜ਼ਰ ਗਲਤੀ ਵੀ ਕਰਵਾਈ, ਜੋ ਕਿਸੇ ਨਾ ਫੜ੍ਹੀ।ਉਸ ਦੇ ਗੀਤ ਵਿਚ ਅੰਤਰਾ ਆਉਂਦਾ ਹੈ, "ਨੀ ਮੈਂ ਪੁੱਤ ਬੁੜ੍ਹੀ ਦਾ ਕੱਲਾ, ਵਹੁਟੀ ਜਿਉਂ ਚਾਂਦੀ ਦਾ ਛੱਲਾ, ਤੂੰ ਨਾ ਸਰਕਾਵੀਂ ਪੱਲਾ, ਨੀ ਕੋਈ ਹਾਉਕਾ ਭਰਜੂਗਾ, ਦਰਸ਼ਨ ਕਰਕੇ ਤੇਰੇ ਨੀ ਸਿਰ ਚੜ੍ਹ ਕੇ ਮਰ 'ਜੂਗਾ" ਅੱਗੇ ਜਾ ਕੇ ਦੀਦਾਰ ਅਗਲੇ ਅੰਤਰੇ ਵਿਚ ਲਿਖਦਾ ਹੈ, "ਛਿਪ ਗਿਆ ਚੰਦ ਟਹਿਕਦੇ ਤਾਰੇ, ਘਰ ਵਿਚ ਚੁੱਪ ਵਰਤ ਗਈ ਸਾਰੇ, ਤੇਰਾ ਜੇਠ ਖੰਘੂਰੇ ਮਾਰੇ, ਉਹਦਾ ਵੀ ਸਿਰ ਸੜ੍ਹਜੂਗਾ।' ਹੁਣ ਜੇ ਬੁੜ੍ਹੀ ਦਾ ਪੁੱਤ ਇਕੱਲਾ ਹੈ ਤਾਂ ਅਗਲੇ ਅੰਤਰੇ ਵਿਚ ਜੇਠ ਕਿਥੋਂ ਪੈਦਾ ਹੋ ਗਿਆ?

ਚਿੱਤਰਕਲਾ ਦਾ ਅਮਿੱਟ ਹਸਤਾਖਰ: ਅੱਛਰ ਸਿੰਘ


ਇਹ ਗੱਲ ਕੁਝ ਵਰ੍ਹੇ ਪਹਿਲਾਂ ਦੀ ਹੈ, ਇਕ ਪੰਜਾਬੀ ਅਖਬਾਰ ਨੂੰ ਫਰੋਲਦਿਆਂ ਕਹਾਣੀਆਂ ਨਾਲ ਬਣੀਆਂ ਖੁਬਸੂਰਤ ਇਲੱਸਟਰੇਸ਼ਨਾਂ ਦੇਖੀਆਂ। ਜਿਨ੍ਹਾਂ ਹੇਠ ਆਰਟਿਸਟ ਦੇ ਹਸਤਾਖਰ ਵੀ ਕਰੇ ਹੋਏ ਸਨ। ਇਉਂ ਮੇਰਾ ਪਹਿਲਾਂ ਤੁਆਰਫ ਅੱਛਰ ਸਿੰਘ  ਨਾਲ ਹੋਇਆ ਸੀ। ਇਸ ਤੋਂ ਕੁਝ ਕੁ ਸਾਲਾਂ ਬਾਅਦ ਮੈਂ ਆਪਣੀ ਪਹਿਲੀ ਕਹਾਣੀ ‘ਹੋਣੀ’ ਲਿਖੀ ਤੇ ਛਪਣ ਲਈ ਸਾਊਥਾਲ ਤੋਂ ਛਪਦੇ ਇਕ ਪੰਜਾਬੀ ਹਫਤਾਵਾਰੀ ਅਖਬਾਰ ‘ਦੇਸ ਪ੍ਰਦੇਸ’ ਨੂੰ ਭੇਜ ਦਿੱਤੀ। ਕਹਾਣੀ ਜਦੋਂ ਛਪੀ ਤਾਂ ਉਸ ਨਾਲ ਅੱਛਰ ਸਿੰਘ ਦੀ ਬਣਾਈ ਹੋਈ ਇਲੱਸਟ੍ਰੇਸ਼ਨ ਸੀ। ਅੱਛਰ ਸਿੰਘ  ਦੁਆਰਾ ਬਣਾਇਆ ਹੋਇਆ ਸਕੈੱਚ ਕਹਾਣੀ ਨੂੰ ਪੜਨ ਲਈ ਉਕਸਾਉਂਦਾ ਸੀ। ਮੈਨੂੰ ਕਹਾਣੀ ਦੇ ਛਪਣ ਨਾਲੋਂ ਜਿਆਦਾ ਖੁਸ਼ੀ ਇਸ ਗੱਲ ਦੀ ਹੋਈ ਸੀ ਕਿ ਉਸਨੂੰ ਅੱਛਰ ਸਿੰਘ ਨੇ ਇਲੱਸਟਰੇਟ ਕੀਤਾ ਸੀ। ਖੁਦ ਮੈਨੂੰ ਪੇਂਟਿੰਗ ਦਾ ਬਹੁਤ ਸ਼ੌਂਕ ਸੀ ਤੇ ਅੱਛਰ ਸਿੰਘ ਦੀ ਕਲਾ ਤੋਂ ਮੁਤਾਸਰ ਹੋ ਕੇ ਮੈਂ ਉਨ੍ਹਾਂ ਦਾ ਤੱਕੜਾ ਫੈਨ ਬਣ ਗਿਆ ਸੀ। ਉਦੋਂ ਹੀ ਮੈਂ ਫੇਸਲਾ ਕਰ ਲਿਆ ਸੀ ਕਿ ਜ਼ਿੰਦਗੀ ਵਿਚ ਜੇ ਕਦੇ ਕੋਈ ਕਿਤਾਬ ਲਿਖੀ ਤਾਂ ਉਸ ਦਾ ਸਰਵਰਕ ਅੱਛਰ ਸਿੰਘ ਤੋਂ ਬਣਵਾਵਾਂਗਾ।ਤੇ ਮੈਂ ਅਜਿਹਾ ਕੀਤਾ ਵੀ। ਮੇਰੇ ਦੋਨਾਂ ਨਾਵਲਾਂ (ਵਸਤਰ ਅਤੇ ਤਪ) ਅਤੇ ਦੋਨਾਂ ਕਹਾਣੀ ਸੰਗ੍ਰਹਿਆਂ (ਅਣਲੱਗ ਅਤੇ ਨੰਗੀਆਂ ਅੱਖੀਆਂ) ਦੇ ਟਾਈਟਲ ਅੱਛਰ ਸਿੰਘ ਦੇ ਹੀ ਬਣਾਏ ਹੋਏ ਹਨ। 
ਬੜੇ ਹੀ ਮਿਲਾਪੜੇ ਸੁਭਾਅ ਦੇ ਮਾਲਕ ਅਤੇ ਸਾਊ ਬੀਬੇ ਜਿਹੇ ਬੰਦੇ, ਅੱਛਰ ਸਿੰਘ ਦਾ ਜਨਮ 03-02-1946 ਨੂੰ ਪਿੰਡ ਸੈਦੂਪੁਰਦਾਤਾ (ਟਾਂਡਾ) ਵਿਖੇ ਸ: ਰੱਖਾ ਸਿੰਘ ਕਲਸੀ ਦੇ ਘਰ ਹੋਇਆ ਸੀ। ਉਨ੍ਹਾਂ ਦੇ ਪਰਿਵਾਰ ਦਾ ਕਾਰੋਬਾਰ ਅਲਵਰ (ਰਾਜਸਥਾਨ) ਵਿਖੇ ਸੀ। ਜਿਸ ਕਰਕੇ ਉਨ੍ਹਾਂ ਨੇ ਆਪਣੀ ਮੁਢਲੀ ਪੜ੍ਹਾਈ ਅਲਵਰ ਤੋਂ ਹੀ ਹਾਸਿਲ ਕੀਤੀ ਹੈ। ਪੰਜਵੀ-ਛੇਵੀ ਤੋਂ ਉਨ੍ਹਾਂ ਨੂੰ ਚਿੱਤਰਕਾਰੀ ਦਾ ਸ਼ੌਂਕ ਪੈ ਗਿਆ ਸੀ। ਮਿਡਲ ਪਾਸ ਕਰਨ ਉਪਰੰਤ ਅੱਛਰ ਸਿੰਘ ਜਲੰਧਰ ਆ ਕੇ ਰਹਿਣ ਲੱਗ ਪਏ।  ਨੌਵੀਂ ਵਿਚ ਪੜ੍ਹਦਿਆਂ ਉਨ੍ਹਾਂ ਨੇ ਫਿਲਮਾਂ ਦੇ ਬੈਨਰ ਬਣਾਉਣ ਦਾ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਇਹ ਕੰਮ ਅੱਛਰ ਸਿੰਘ ਨੇ ਮਿਹਰ ਸਿੰਘ ਆਰਟਿਸਟ ਦੀ ਨਿਗਰਾਨੀ ਹੇਠ ਜਲੰਧਰ ਵਿਖੇ ਆਰੰਭ ਕੀਤਾ ਸੀ। ਹਾਇਰਸਕੈਂਡਰੀ ਕਰਨ ਤੋਂ ਬਾਅਦ ਅੱਛਰ ਸਿੰਘ ਨੇ ਪ੍ਰਸਿੱਧ ਆਰਟਿਸਟ ਜੀ

ਵਿਵਾਦਿਤ ਫਿਲਮ 'ਜੋ ਬੋਲੇ ਸੋ ਨਿਹਾਲ' ਨਾਲ ਜੁੜੇ ਸਰੋਕਾਰ

13 ਮਈ 2005 ਨੂੰ ਵਿਸ਼ਵ ਭਰ ਵਿਚ ਬੜੇ ਵੱਡੇ ਪੱਧਰ ਉੱਤੇ ਅਮਰੀਕਾ ਨਿਵਾਸੀ ਨਿਰਮਾਤਾ ਐਨ ਆਰ ਪਾਚੀਸੀਆ ਅਤੇ ਉਸ ਦੇ ਪੁੱਤਰ ਬਬਲੂ ਪਾਚੀਸੀਆ ਨੇ ਆਪਣੀ ਹਿੰਦੀ ਫਿਲਮ 'ਜੋ ਬੋਲੇ ਸੋ ਨਿਹਾਲ' ਜਾਰੀ ਕੀਤੀ। ਬੜ੍ਹੇ ਲੰਮੇ ਸਮੇਂ ਤੋਂ ਦਰਸ਼ਕਾਂ ਨੂੰ ਇਸ ਫਿਲਮ ਦੀ ਉਡੀਕ ਸੀ। ਵਰਣਨਯੋਗ ਹੈ ਕਿ ਇਸ ਫਿਲਮ ਦੀ ਘੋਸ਼ਣਾ ਅਤੇ ਸ਼ੂਟਿੰਗ ਸ਼ੁਰੂ ਹੁੰਦਿਆਂ ਹੀ ਫਿਲਮ ਉਦਯੋਗ ਦੇ ਜ਼ੋਤਸ਼ੀਆਂ ਨੇ ਇਸ ਫਿਲ਼ਮ ਦੇ ਬਾਕਸ ਆਫਿਸ 'ਤੇ ਹਿੱਟ ਹੋਣ ਦੀ ਭਵਿੱਖਬਾਣੀ ਕਰ ਦਿੱਤੀ ਸੀ। ਦਰਅਸਲ ਉਸ ਪੇਸ਼ਨਗੋਈ ਪਿਛੇ ਇਹ ਰਾਜ਼ ਛੁਪਿਆ ਹੋਇਆ ਹੈ ਕਿ ਜਿਸ ਫਿਲਮ ਵਿਚ ਸੰਨੀ ਦਿਉਲ ਪੱਗ ਬੰਨ੍ਹੇ (ਫਿਲਮ 'ਬਾਰਡਰ' ਅਤੇ 'ਗਦਰ' ਇਸ ਦੀਆਂ ਮਿਸਾਲਾਂ ਹਨ) ਜਾਂ ਉਸ ਦੇ ਵਿਰੁਧ ਕੋਈ ਖਾਨ ਵਿਲਨ ਹੋਵੇ (ਫਿਲਮ 'ਡਰ' ਇਸ ਦੀ ਵਧੀਆ ਮਿਸਾਲ ਹੈ) ਤਾਂ ਯਕੀਨਨ ਉਹ ਫਿਲਮ ਹਿੱਟ ਹੋਵੇਗੀ। ਇਸ ਤੋਂ ਇਲਾਵਾ ਇਸ ਫਿਲਮ ਵਿਚ ਸਵ: ਜਗਜੀਤ ਸਿੰਘ ਚੂਹੜਚੱਕ ਵਾਲੇ ਦਾ ਖੋਜਿਆ ਫਾਰਮੂਲਾ ਅਰਥਾਤ ਜੱਟਵਾਦ ਨੂੰ ਭਾਰੂ ਰੱਖਣਾ ਵੀ ਸ਼ਾਮਿਲ ਸੀ। ਫਿਲਮਾਂ ਵਿਚ ਅਨੇਕਾਂ ਸਥਾਨਾਂ 'ਤੇ ਸੰਨੀ ਦਿਉਲ ਵੱਲੋਂ 'ਨੋ ਇੱਫ, ਨੋ ਬੱਟ, ਸਿਰਫ ਜੱਟ' ਸੰਵਾਦ ਬੋਲਣਾ ਇਸ ਤੱਥ ਦੀ ਪੈਰ ਗੱਡ ਕੇ ਪ੍ਰੋੜਤਾ ਕਰਦਾ ਹੈ। ਇਸ ਵਿਚ ਕੋਈ ਸ਼ੱਕ ਦੀ ਗੁੰਜ਼ਾਇਸ਼ ਨਹੀਂ ਕਿ 'ਜੋ ਬੋਲੇ ਸੋ ਨਿਹਾਲ' ਵਿਚ ਹਿੱਟ ਹੋਣ ਦੀ ਪੂਰਣ ਸੰਭਾਵਨਾ ਸੀ ਅਤੇ ਹੁਣ ਵੀ ਹੈ। ਲੇਕਿਨ ਸਿੱਖ ਜਥੇਬੰਦੀਆਂ ਵੱਲੋਂ ਉੱਠੇ ਵਿਰੋਧ ਨੇ ਇਸ ਫਿਲਮ ਦੇ ਭਵਿੱਖ ਨੂੰ ਧੁੰਦਕਾਰੇ ਅਤੇ ਹਨੇਰੇ ਖੂਹ ਵਿਚ ਸਿੱਟ ਦਿੱਤਾ ਹੈ। ਕੁਝ ਕੁ (ਸਾਰੀਆਂ ਨਹੀਂ) ਸਿੱਖ ਜਥੇਬੰਦੀਆਂ ਵੱਲੋਂ ਇਸ ਫਿਲਮ ਦਾ ਵਿਰੋਧ ਕਰਦਿਆਂ ਜੋ ਇਤਰਾਜ਼ ਉਠਾਏ ਗਏ ਹਨ, ਹਥਲੇ ਲੇਖ ਵਿਚ ਉਹਨਾਂ ਬਾਰੇ ਦਲੀਲਪੂਰਵਕ ਵਿਚਾਰ  ਅਤੇ ਨਿਰਣਾ ਕਰਾਂਗੇ ਕਿ ਉਹ ਕਿੰਨੇ ਕੁ ਜਾਇਜ਼ ਹਨ ਅਤੇ ਕਿੰਨੇ ਕੁ ਗਲਤ!!! ਉਨ੍ਹਾਂ ਵਿਵਾਦਾਂ ਦੇ ਉੱਠਣ ਦੇ ਕਿਹੜੇ ਕਿਹੜੇ ਕਾਰਨ ਸਨ ਅਤੇ ਉਨ੍ਹਾਂ ਦਾ ਲੋਕਾਂ 'ਤੇ ਕੀ ਪ੍ਰਭਾਵ ਪਿਆ? 
ਇਸ ਤੋਂ ਪਹਿਲਾਂ ਕਿ ਫਿਲਮ ਪ੍ਰਤਿ ਉੱਠੇ ਇਤਰਾਜ਼ਾਂ ਦੀ ਫਰਿਸ਼ਤ ਬਣਾਇਏ ਅਤੇ ਉਹਨਾਂ ਨੂੰ ਘੋਖੀਏ। ਆਉ ਪਹਿਲਾ ਫਿਲਮ ਅਤੇ ਉਸ

ਚਟਾਨ ਜਿਹੀ ਫੌਲਾਦੀ ਲਿਖਕਾ: ਤਸਲੀਮਾ ਨਸਰੀਨ

25 ਅਗਸਤ 1962 ਨੂੰ ਬੰਗਲਾਦੇਸ਼ ਦੀ ਰਾਜਧਾਨੀ ਡਾਕਾ ਦੇ ਨੇੜੇ ਪੈਂਦੇ ਸ਼ਹਿਰ ਮੈਮਨ ਸਿੰਘ ਵਿੱਚ ਜਨਮ ਹੋਇਆ ਸੀ ਤਸਲੀਮਾ ਨਸਰੀਨ ਦਾ। ਤਸਲੀਮਾ ਨਸਰੀਨ ਯਾਨੀ ਇੱਕ ਦਮਦਾਰ, ਨਿਡਰ ਅਤੇ ਸੱਚ ਉਘਲਦੀ ਕਲਮ। ਤਸਲੀਮਾ ਨਸਰੀਨ ਯਾਨੀ ਮਜ਼ਲੁਮਾ ਲਈ ਹਾਅ ਦਾ ਨਾਅਰਾ ਮਾਰਨ ਅਤੇ ਜ਼ਾਲਿਮ ਦੇ ਖਿਲਾਫ ਬੁਲੰਦ ਹੋਣ ਵਾਲੀ ਆਵਾਜ਼। ਤਸਲੀਮਾ ਨਸਰੀਨ ਯਾਨੀ ਧਾਰਮਿਕ ਜਨੂੰਨੀਆਂ ਵੱਲੋਂ ਦਰੜੀ ਜਾ ਰਹੀ ਮਨੁੱਖਤਾ ਦਾ ਦਰਦ ਮਹਿਸੂਸਣ ਵਾਲੀ ਆਤਮਾ। ਤਸਲੀਮਾ ਨਸਰੀਨ ਯਾਨੀ ਤਸਲੀਮਾ ਨਸਰੀਨ। ਸਵਾ ਲੱਖ। ਜੀਹਦੇ ਵਰਗਾ ਕੋਈ ਹੋਰ ਨਹੀਂ ਬਣ ਸਕਦਾ!
ਤਸਲੀਮਾ ਨਸਰੀਨ ਦੀ ਫੋਟੋ ਨੂੰ ਗਹੁ ਨਾਲ ਦੋਖੋ ਤਾਂ ਉਹਦੇ ਸਾਵਲੇ ਚਿਹਰੇ ਉੱਤੇ ਚਮਕਦੀਆਂ ਅੱਖਾਂ ਦੇਖਦੇ ਇਉਂ ਲੱਗਦਾ ਹੈ, ਜਿਵੇਂ ਉਹ ਕਹਿ ਰਹੀ ਹੋਵੇ ਕਿ ਮੈਂ ਦੁਨੀਆਂ ਦਾ ਅੰਧਕਾਰ ਮਿਟਾ ਕੇ ਸਾਰੀ ਲੁਕਾਈ ਨੂੰ ਜਗਮਗ-ਜਗਮਗ ਕਰਨ ਲਾ ਦਿਆਂਗੀ। ਕੱਟ ਕੇ ਖੁੱਲ੍ਹੇ ਛੱਡੇ ਉਹਦੇ ਵਾਲ ਇਸਲਾਮੀ ਕੱਟੜਤਾ ਤੋਂ ਉਹਦੇ ਪਾਸਾ ਵੱਟਣ ਦੀ ਸ਼ਾਹਦੀ ਭਰਦੇ ਹਨ। ਗੋਲ-ਮਟੋਲ ਮੂੰਹ ਉੱਪਰ ਤਿੱਖਾ ਨੱਕ ਉਹਦੇ ਸਿੱਧੇ ਅਤੇ ਸੱਚ ਦੇ ਮਾਰਗ ਉੱਤੇ ਚੱਲਣ ਦਾ ਪ੍ਰਤੀਕ ਹੈ।
ਘਰ ਅਤੇ ਦੋਸਤਾਂ ਮਿਤਰਾਂ ਵੱਲੋਂ ਪਿਆਰ ਨਾਲ ਬੂਬੂ ਕਹਿ ਕੇ ਪੁਕਾਰੀ ਜਾਣ ਵਾਲੀ ਤਸਲੀਮਾ ਨਸਰੀਨ ਨੇ ਮੈਮਨ ਸਿੰਘ ਮੈਡੀਕਲ ਕਾਲਜ਼ ਤੋਂ ਐਮ ਬੀ ਬੀ ਐਸ ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਕੁੱਝ ਵਰ੍ਹੇ ਡਾਕਟਰੀ ਦੀ ਸਰਕਾਰੀ ਨੌਕਰੀ ਕੀਤੀ। ਵਿਹਲੇ ਸਮੇਂ ਵਿੱਚ ਸ਼ੌਕ ਵਜੋਂ ਉਸਨੇ ਕਵਿਤਾ ਦੀ ਵਿਧਾ ਨੂੰ ਹੱਥ ਪਾਇਆ ਸੀ, ਪਰ ਉਸਦੀ ਲੇਖਣੀ ਦੇ ਪ੍ਰਤਿਕ੍ਰਮ ਵਿੱਚ ਪਾਠਕਾਂ ਵੱਲੋਂ ਮਿਲੇ ਭਰਪੂਰ ਹੂੰਗਾਰੇ ਸਦਕਾ ਉਹਨੂੰ ਮਜ਼ਬੂਰਨ ਵਾਰਤਕ ਦੇ ਖੇਤਰ ਵਿੱਚ ਵੀ ਠਿਲਣਾ ਪਿਆ। ਬਸ ਫੇਰ ਕੀ ਸੀ ਉਹਨੇ ਰੱਜ ਕੇ

ਲੱਠਾ ਬੰਦਾ: ਪ੍ਰਿੰਸੀਪਲ ਸਰਵਣ ਸਿੰਘ ਢੁੱਡੀਕੇ

ਇਕ ਸਜਰੇ ਲੇਖਕ ਬਣੇ ਮਿੱਤਰ ਨਾਲ ਮੁਲਾਕਾਤ ਹੋਈ ਤਾਂ ਗੱਲਾਂ-ਗੱਲਾਂ ਵਿੱਚ ਚਿਹਰੇ 'ਤੇ ਨਿਰਾਸ਼ਾਂਜਨਕ ਹਾਵ-ਭਾਵ ਦਰਸਾਉਂਦਾ ਹੋਇਆ ਉਹ ਝੋਰਾ ਕਰਨ ਲੱਗਾ ਕਿ ਪੰਜਾਬੀ ਜ਼ੁਬਾਨ ਕੋਲ ਪਾਠਕ ਘੱਟ ਤੇ ਲੇਖਕ ਬਹੁਤੇ ਹੋ ਗਏ ਹਨ। ਉਸਦਾ ਗਿਲਾ ਸੀ ਕਿ ਇਸ ਅਵਸਥਾ ਵਿਚ ਪੰਜਾਬੀ ਲੇਖਕਾਂ ਦੀਆਂ ਰਚਨਾਵਾਂ ਨੂੰ ਕੌਣ ਪੜ੍ਹੇਗਾ?ਮੈਂ ਉਸਨੂੰ ਹਲਾਸ਼ੇਰੀ ਦਿੰਦਿਆਂ ਕਿਹਾ ਕਿ ਲੇਖਕਾਂ ਦੀ ਬਹੁਤਾਤ ਹੋਣਾ ਤਾਂ ਸ਼ੁਭ-ਸ਼ਗਨ ਹੈ। ਜਿੰਨੇ ਜ਼ਿਆਦਾ ਲੇਖਕ ਪੈਦਾ ਹੋਣਗੇ। ਪੰਜਾਬੀ ਸਾਹਿਤ ਦਾ ਮਿਆਰ ਓਨਾ ੳਚਾ ਹੋਵੇਗਾ। ਮੁਕਾਬਲੇ ਦੀ ਭਾਵਨਾ ਪੈਦਾ ਹੋਣ ਨਾਲ ਲੇਖਕ ਵੱਧ ਮਿਹਨਤ ਕਰਨਗੇ। ਵੱਧ ਮਿਹਨਤ ਕਰਨਗੇ ਤਾਂ ਨਿਰਸੰਦੇਹ ਵਧੀਆ, ਉਮਦਾ ਤੇ ਉੱਚ ਪਾਏ ਦਾ ਸਾਹਿਤ ਰਚਿਆ ਜਾਵੇਗਾ। ਮੈਂ ਕਿਹਾ ਰਚਨਾ ਵਿਚ ਦਮ ਹੋਣਾ ਚਾਹੀਦਾ ਹੈ। ਪਾਠਕ ਆਪੇ ਪੜ੍ਹ ਲੈਂਦਾ ਹੈ। ਪਸੰਦੀਦਾ ਲੇਖਕਾਂ ਦੀਆਂ ਰਚਨਾਵਾਂ ਤਾਂ ਪਾਠਕ ਲੱਭ-ਲੱਭ ਪੜ੍ਹਦੇ ਹਨ। ਬਸ ਕਲਮ ਵਿਚ ਜਾਨ ਹੋਣੀ ਚਾਹੀਦੀ ਹੈ। ਮੇਰੇ ਇਸ ਤੱਥ ਨੂੰ ਪੰਜਾਬੀ ਦੇ ਕਈ ਸਮਰਥਾਵਾਨ ਲੇਖਕਾਂ ਨੇ ਭੂਤਕਾਲ ਵਿੱਚ ਸਿੱਧ ਕੀਤਾ ਵੀ ਹੈ ਤੇ ਅੱਗੋਂ ਭਵਿੱਖ ਵਿੱਚ ਕਰਦੇ ਵੀ ਰਹਿਣਗੇ।ਅਜਿਹੀ ਹੀ ਇਕ ਜਾਨਦਾਰ ਕਲਮ ਬਾਰੇ ਤੁਹਾਡੇ ਕੋਲ ਜ਼ਿਕਰ ਕਰਨ ਜਾ ਰਿਹਾ ਹਾਂ।  ਸਮਝ ਨਹੀਂ ਲਗਦੀ ਉਸ ਹਰਫਨ ਮੌਲਾ ਇੰਨਸਾਨ ਨੂੰ ਸਰਵਣ ਸਿੰਘ ਸੰਧੂ ਆਖਾਂ, ਸਰਵਣ ਸਿੰਘ ਢੁੱਡੀਕੇ ਕਹਾਂ, ਪ੍ਰਿੰਸੀਪਲ ਸਰਵਣ ਸਿੰਘ ਲਿਖਾਂ, ਕੁਮੈਂਟੇਟਰ ਸਰਵਣ ਸਿੰਘ ਬੋਲਾਂ ਜਾਂ ਖੇਡ ਲੇਖਕ ਸਰਵਣ ਸਿੰਘ ਸੱਦਾਂ। ਭਗਵਾਨ ਕ੍ਰਿਸ਼ਨ ਵਾਂਗੂੰ ਇਹ ਅਨੇਕਾਂ ਹੀ ਨਾਮ ਇਸ ਇਕ ਸ਼ਖਸੀਅਤ ਨਾਲ ਜੁੜਦੇ ਹਨ। ਪਰ ਆਮ ਤੌਰ 'ਤੇ ਉਹ ਖੇਡ ਲੇਖਕ ਵਜੋਂ ਮਕਬੂਲ ਹੈ। ਇਹ ਵਖਰੀ ਗੱਲ ਹੈ ਕਿ ਸਾਹਿਤਕਾਰ ਉਸਨੂੰ ਸਾਹਿਤਕਾਰ ਨਹੀਂ ਸਿਹਤਕਾਰ ਮੰਨਦੇ ਹਨ। ਪਰ ਉਹ ਇਹਦੇ ਨਾਲ ਵੀ ਖੁਸ਼ ਹੈ।ਕਸਕੇ ਬੰਨ੍ਹੀ ਨੀਲੀ ਪੱਗ, ਅਖਾਂ ਤੇ ਐਨਕ, ਚਿਹਰੇ 'ਤੇ ਜਲੌਅ, ਬੰਗਾਲੀ ਚੀਤੇ ਵਰਗੇ ਚੁਸਤ ਫੁਰਤੀਲਾ ਬਦਨ ਤੇ 85% ਚਿਟੀ ਅਤੇ 15% ਕਾਲੀ ਦਾੜੀ ਵਾਲਾ ਛੇ ਫੁੱਟ ਦੇ ਨੇੜ-ਤੇੜ ਦਾ ਇਹ ਸ਼ਖਸ ਜਦੋਂ ਕਿਸੇ ਖੇਡ ਦੇ ਮੈਦਾਨ ਵਿਚ ਫਿਰਦਾ ਹੋਵੇ ਤਾਂ ਲੋਕ ਦੂਰੋਂ ਪਹਿਚਾਣ ਕੇ ਕਹਿ ਦਿੰਦੇ ਹਨ, “ਔਹ ਸਰਵਣ ਸਿਉਂ ਔਂਦੈ ਬਈ!”ਪ੍ਰਿੰਸੀਪਲ ਸਰਵਣ ਸਿੰਘ ਦੀ

ਅਦਬ ਦਾ ਮੀਨਾਰ: ਸਆਦਤ ਹਸਨ ਮੰਟੋ

ਗੱਲ ਚਾਹੇ ਚੋਟੀ ਦੇ ਕਹਾਣੀਕਾਰਾਂ ਦੀ ਚੱਲੇ ਜਾਂ ਸਰਵੋਤਮ ਉਰਦੂ ਅਫਸਾਨਿਆਂ ਦੀ ਤਾਂ ਪਹਿਲਾ ਨਾਮ ਜੋ ਸਾਡੀ ਜ਼ਬਾਨ ਉੱਤੇ ਆਉਂਦਾ ਹੈ, ਉਹ ਹੈ ਮੰਟੋ। ਮੰਟੋ ਦਾ ਅਸਲ ਨਾਮ ਸਆਦਤ ਹਸਨ ਸੀ, ਪਰ ਆਮ ਤੌਰ ’ਤੇ ਉਸਨੂੰ ਮੰਟੋ ਦੇ ਉਪਨਾਮ ਨਾਲ ਜਾਣਿਆ ਜਾਂਦਾ ਹੈ। ਮੰਟੋ ਕਸ਼ਮੀਰ ਵਿੱਚ ਤਕੜੀ ਨੂੰ ਕਹਿੰਦੇ ਹਨ। ਆਪਣੇ ਨਾਮ ਬਾਰੇ ਮੰਟੋ ਦਾ ਕਹਿਣਾ ਸੀ ਕਿ ਕਸ਼ਮੀਰ ਵਿੱਚ ਸਾਡੇ ਬਜ਼ੁਰਗਾਂ ਦੇ ਦੌਲਤ  ਮੰਟੋ (ਤੱਕੜੀ) ਨਾਲ ਤੋਲੀ ਜਾਂਦੀ ਸੀ, ਇਸੇ ਰਿਵਾਇਤ ਨਾਲ ਅਸੀਂ ਮੰਟੋ ਅਖਵਾਉਂਦੇ ਹਾਂ। ਅਰਬ ਵਿੱਚ ਮੁੰਟੋ ਹੀਰੇ ਤੋਲਣ ਲਈ ਵਰਤੇ ਜਾਂਦੇ ਸਭ ਤੋਂ ਭਾਰੇ ਤੱਕੜੀ ਦੇ ਵੱਟੇ ਨੂੰ ਕਿਹਾ ਜਾਂਦਾ ਹੈ। ਇਸ ਸੰਦਰਭ ਵਿੱਚ ਵਿਚਾਰ ਕਰੀਏ ਤਾਂ ਇਹ ਵਿਸ਼ੇਸ਼ਣ ਵੀ ਮੰਟੋ ਉੱਪਰ ਪੂਰਾ ਫਿੱਟ ਬੈਠਦਾ ਹੈ ਕਿਉਂਕਿ ਉਹ ਨਿੱਗਰ ਅਤੇ ਵਜ਼ਨਦਾਰ ਸਾਹਿਤ ਦਾ ਰਚਿਆਰਾ ਸੀ। ਆਪਣੇ ਸਮੇਂ ਉਹ ਸਾਰੇ ਸਾਥੀ ਸਾਹਿਤਕਾਰਾਂ ’ਤੇ ਭਾਰਾ ਪਿਆ ਹੋਇਆ ਸੀ। 


ਸਆਦਤ ਹਸਨ ਮੰਟੋ ਹਿੰਦੁਸਤਾਨ ਅਤੇ ਪਾਕਿਸਤਾਨ ਦਾ ਸਭ ਤੋਂ ਵੱਡਾ ਅਤੇ ਚਰਚਿਤ ਅਫਸਾਨਾਨਿਗਾਰ ਹੋਇਆ ਹੈ। ਉਹਦੀ ਹਰ ਕਹਾਣੀ ਸੋਹਣੀ ਅਤੇ ਮਨਮੋਹਣੀ ਹੁੰਦੀ ਸੀ। ਉਸਦਾ ਪਿੱਛਾ ਕਸ਼ਮੀਰ ਦਾ ਸੀ। ਕਸ਼ਮੀਰੀ ਹੋਣ ਦਾ ਤਾਂ ਦੂਜਾ ਮਤਲਵ ਖੂਬਸੂਰਤ ਹੋਣਾ ਜਾਂ ਹੁਸਨ ਨਾਲ ਤਅੱਲਕ ਰੱਖਣਾ ਹੁੰਦਾ ਹੈ। ਫਿਰ ਮੰਟੋ ਦੀ ਲਿਖਤ ਹੁਸੀਨ ਹੁੰਦੀ ਵੀ ਕਿਉਂ ਨਾ? ਭਾਵੇਂ ਮੰਟੋ ਦਾ ਪਿਛੋਕੜ ਕਸ਼ਮੀਰੀ ਸੀ, ਲੇਕਿਨ ਉਹ ਪੰਜਾਬ ਦਾ ਜਮਪਲ ਸੀ। ਉਹ ਜ਼ਿਲ੍ਹਾ ਲੁਧਿਆਣੇ ਦੇ ਕਸਬੇ ਸਮਰਾਲਾ ਵਿਖੇ 11 ਮਈ 1912 ਨੂੰ ਜਨਮਿਆ ਸੀ ਅਤੇ ਵੱਡੇ ਹੋ ਕੇ ਉਸਨੇ ਆਪਣੀ ਵਿਦਿਆ ਅੰਮ੍ਰਿਤਸਰ ਅਤੇ ਅਲੀਗੜ੍ਹ ਤੋਂ ਪ੍ਰਾਪਤ ਕੀਤੀ। ਅੰਮ੍ਰਿਤਸਰ ਵਿੱਚ ਕੂਚਾਂ ਵਕੀਲਾਂ, ਮੰਟੋਆਂ ਦਾ ਮੁਹੱਲਾ ਹੁੰਦਾ ਸੀ।  ਮੰਟੋ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਅੰਮ੍ਰਿਤਸਰ, ਲੁਧਿਆਣੇ, ਅਲੀਗੜ੍ਹ, ਲਾਹੌਰ,

ਚੰਨਾ ਮੈਂ ਤੇਰੀ ਚਾਨਣੀ: ਸ਼੍ਰੀਮਤੀ ਚੰਨ ਜੰਡਿਆਲਵੀ

ਜਦੋਂ ਕੋਈ ਮਨੁੱਖ ਕਾਰਗੁਜ਼ਾਰੀਆਂ ਕਰਦਾ ਜਾਂ ਮਾਅਰਕੇ ਮਾਰਦਾ ਹੈ ਤਾਂ ਉਸ ਦੀ ਸਫਲਤਾ ਕੇਵਲ ਦੋ ਭਾਗਾਂ ਵਿਚ ਵਿਭਾਜਿਤ ਹੁੰਦੀ ਹੈ, ਇਕ ਤਾਂ ਉਹ ਖੇਤਰ ਜੋ ਉਸ ਦੀ ਉਪਜੀਵਕਾ ਦਾ ਸਾਧਨ ਬਣਿਆ ਹੋਵੇ ਤੇ ਦੂਜਾ ਕੇਵਲ ਤੇ ਕੇਵਲ ਉਸਦਾ ਸ਼ੌਂਕ ਜੋ ਅਕਸਰ ਕਲਾ ਦੇ ਮਾਧਿਅਮ ਨਾਲ ਸਬੰਧਿਤ ਹੁੰਦਾ ਹੈ।ਇਹ ਗੱਲ ਵੱਖਰੀ ਹੈ ਕਿ ਇਨਸਾਨ ਦਾ ਰੁਜ਼ਗਾਰ ਜਾਂ ਕਲਾ ਕਿਸ ਕਿਸਮ ਦੀ ਹੈ।

ਕਲਾ ਦਾ ਇਕ ਐਸਾ ਹੀ ਰੂਪ ਹੈ ਕਾਗਜ਼ ਦੀ ਸਤਹ ਉੱਤੇ ਕਲਮ ਨਾਲ ਸ਼ਿਲਪਕਾਰੀ ਕਰਨਾ… ਅੱਖਰਾਂ ਦਾ ਕਸੀਦਾ ਕੱਢਣਾ… ਅਲਫਾਜ਼ਾਂ ਦੇ ਤੰਦ ਪਾਉਣੇ…, ਵਾਕਾਂ ਦੀਆਂ ਜਾਦੂਈ ਬੁਣਤੀਆਂ ਬੁਣਨੀਆਂ ਅਤੇ ਪੁਨਰ ਨਿਰਧਾਰਿਤ ਵਿਧਾ ਦੇ ਕੈਨਵਸ ਉੱਤੇ ਕਲਪਨਾ ਦੇ ਰੰਗ ਬਿਖੇਰਨੇ। ਇਹ ਕਲਾ ਉਨ੍ਹਾਂ ਹੱਥਾਂ ਨੂੰ ਨਸੀਬ ਹੁੰਦੀ ਹੈ ਜਿਨ੍ਹਾਂ ਨੂੰ ਕੁਦਰਤ ਨੇ ਸ਼ਫਾਅ ਬਖਸ਼ੀ ਹੋਵੇ, ਪ੍ਰਮਾਤਮਾ ਜਿਨ੍ਹਾਂ ’ਤੇ ਮਿਹਰਬਾਨ ਹੋਇਆ ਹੋਵੇ। ਦੁਸਰੀਆਂ ਭਾਸ਼ਾਵਾਂ ਵਾਂਗ ਪੰਜਾਬੀ ਅਦਬ ਨੇ ਵੀ ਬਹੁਤ ਅਦੀਬ ਪੈਦਾ ਕੀਤੇ ਹਨ। ‘ਪੱਤ ਝੜੇ ਪੁਰਾਣੇ ਨੀ ਰੁੱਤ ਨਵਿਆਂ ਦੀ ਆਈ ਆ।’ ਦੇ ਸਿਧਾਂਤ ਅਨੁਸਾਰ ਅਨੇਕਾਂ ਸਾਹਿਤਕਾਰ ਆਏ, ਅਣਗਿਣਤ ਕਲਮਕਾਰ ਗਏ ਤੇ ਬੇਸ਼ੁਮਾਰ ਮੌਜੂਦ ਹਨ ਤੇ ਬੇਤਹਾਸ਼ਾ ਅੱਗੋਂ ਆਉਣਗੇ। ਪਰ ਚੰਦ ਕੁ ਦਸਤ-ਏ-ਮੁਬਾਰਕ ਅਜਿਹੇ ਹੁੰਦੇ ਹਨ ਕਿ ਉਨ੍ਹਾਂ ਦੀ ਪਕੜ ਵਿਚ ਆਈਆਂ ਕਲਮਾਂ ਇਤਿਹਾਸ ਸਿਰਜ ਦਿੰਦੀਆਂ ਹਨ ਤੇ ਲੇਖਣੀ ਦੀਆਂ ਪੈੜਾਂ ਦੀ ਅਮਿਟ ਛਾਪ ਗੱਡ ਦਿੰਦੇ ਹਨ ਉਹ ਹੱਥ।ਇਥੇ ਮੈਨੂੰ ਮਿਰਜ਼ਾ ਗਾਲਿਬ ਦੀ ਗਜ਼ਲ ਦਾ ਇਕ ਸ਼ਿਅਰ ਤੁਹਾਡੇ ਨਾਲ ਸ਼ੇਅਰ (Share) ਕਰਨ ਦੀ ਇੱਛਾ ਹੋ ਰਹੀ ਹੈ, “ਯੂੰ ਤੋਂ ਦੁਨੀਆ ਮੇ ਹੈਂ

ਹੱਸਦੀ ਦੇ ਦੰਦ ਗਿਣਦਾ

‘ਮੇਰਾ ਦਿਉਰ ਬੜ੍ਹਾ ਟੁੱਟ ਪੈਣਾ, ਨੀ ਹੱਸਦੀ ਦੇ ਦੰਦ ਗਿਣਦਾ।’ ਇਹ ਲੋਕ ਬੋਲੀ ਸ਼ਾਇਦ ਉਸ ਵੇਲੇ ਦੀ ਹੈ ਜਦੋਂ ਲੋਕ ਖੁੱਲ੍ਹ ਕੇ ਹੱਸਦੇ ਹੁੰਦੇ ਸੀ। ਅੱਜ-ਕੱਲ੍ਹ ਹੱਸਣਾ ਕਿਸ ਨੂੰ ਆਉਂਦਾ ਹੈ? ਜਨਤਾ ਰੋਅ-ਪਿੱਟ ਲਵੇ ਏਨਾ ਹੀ ਥੋੜਾ ਹੈ? ਜਿਸਨੂੰ ਮਰਜ਼ੀ ਦੇਖ ਲਉ, ਮੂੰਹ ’ਤੇ ਸੱਤ-ਪੱਚੀ ਦਾ ਖਾਕਾ ਬਣਿਆ ਹੁੰਦਾ ਹੈ। ਦੱਸ ਵੱਜ ਕੇ ਦੱਸ ਮਿੰਟ (ਚੀਨੀ ਮੁਹਾਵਰਾ, ਜਿਸ ਦਾ ਮਤਲਬ ਮੁਸਕਰਾਉਂਦਾ ਚਿਹਰਾ) ਕਿਸੇ ਦੇ ਮੂੰਹ ਉਤੇ ਨਹੀਂ ਦਿਸਣਗੇ। 
ਕਿਸੇ ਅਗਿਆਤ ਲਿਖਾਰੀ ਨੇ ਲਿਖਿਆ ਹੈ, Even if there is nothing to laugh about, laugh on credit ਸੁਣਿਆ ਹੈ ਪਹਿਲੇ ਵੇਲਿਆਂ ਵਿੱਚ ਚਾਹੇ ਖੁਸ਼ੀ ਹੁੰਦੀ ਤੇ ਚਾਹੇ ਗ਼ਮੀ ਲੋਕ ਹੱਸਦੇ ਹੀ ਰਹਿੰਦੇ ਹੁੰਦੇ ਸੀ। ਹੱਸ-ਹੱਸ ਲੋਕੀਂ ਜਾਨਾਂ ਵਾਰ ਦਿੰਦੇ ਹੁੰਦੇ ਸੀ। ਹੱਸ ਕੇ ਦਿਲ ਦੇ ਦਿੰਦੇ ਹੁੰਦੇ ਸੀ। ਹੱਸ ਕੇ ਮੁੱਕਰ ਜਾਂਦੇ ਹੁੰਦੇ ਸੀ। ਕੁੱਝ ਮੰਗਣ ’ਤੇ ਹੱਸ ਕੇ ਸਾਰ ਦਿੰਦੇ ਹੁੰਦੇ ਸੀ। ਜਾਣੀ ਕਿ ਹਰ ਕੰਮ ਲੋਕ ਹੱਸ ਕੇ ਹੀ ਕਰਿਆ ਕਰਦੇ ਸਨ। Victor Borge  ਦਾ ਕਥਨ ਹੈ “Laughter is the shortest distance between two people.” ਹੱਸ-ਦੰਦਾਂ ਦੀ ਪ੍ਰੀਤ ਰੱਖ ਲੈ ਬੱਲੀਏ ਤੇ ਹੱਸਦੀ-ਵਸਦੀ ਰਹਿ ਨਖਰੋ ਨੀ ਚਾਹੇ ਨਾ ਮਿੱਤਰਾਂ ਨਾਲ ਬੋਲੀਂ ਵਰਗੇ ਦੋ-ਗਾਣੇ ਵੀ ਉਦੋਂ ਹੀ ਕਿਤੇ ਘੜੇ ਗਏ ਹੋਣਗੇ। ਹੁਣ ਤਾਂ ਮੇਰੇ ਨੈਨਾਂ ਸਾਵਨ ਭਾਦੋਂ ਜਾਂ ਛਮ-ਛਮ ਅੱਖੀਆਂ ਬਰਸੀ ਵਰਗੇ ਗੀਤ ਹੀ ਲਿਖੇ ਜਾਂਦੇ ਹਨ। 
ਦਿਲ ਦਾ ਦੌਰਾ, ਦਿਮਾਗ ਦੀ ਨਾਲੀ ਦਾ ਫੱਟਣਾ ਅਤੇ ਮਾਨਸਿਕ ਤਨਾਉ ਵਰਗੇ ਰੋਗਾਂ ਨੂੰ ਪੁਰਾਣੇ ਸਮਿਆਂ ਵਿੱਚ ਲੋਕ ਇਉਂ ਨਹੀਂ ਸੀ ਜਾਣਦੇ ਜਿਵੇਂ ਹੁਣ ਖੁਸ਼ ਰਹਿਣ ਅਤੇ ਹੱਸਣ-ਹਸਾਉਣ ਤੋਂ ਅਣਜਾਣ ਹਨ। ਐਵੇਂ ਨਹੀਂ ਸਿਆਣਿਆਂ ਨੇ ਕਿਹਾ ਸੀ ਕਿ ਹੱਸਦਿਆਂ ਦੇ ਘਰ ਵਸਦੇ। ਅਜੋਕੇ ਸਮੇਂ ਦੇ ਡਾਇਵੋਰਸ ਰੇਟ (ਤਲਾਕ ਦਰ) ਬਾਰੇ ਮੇਰਾ ਖਿਆਲ ਨਹੀਂ ਕਿ ਤੁਹਾਨੂੰ ਚਾਨਣਾ ਪਾਉਣ ਦੀ ਲੋੜ੍ਹ ਹੈ? 

ਪਾਣੀ ਜਿਹਾ ਪਾਕ ਪੱਤਰਕਾਰ: ਮਾਰਕ ਟਲੀ

ਵਿਸ਼ਵਪੱਧਰ ਦੇ ਪੱਤਰਕਾਰਾਂ ਦੀ ਗੱਲ ਕਰਦਿਆਂ ਸਾਡੇ ਭਾਰਤੀਆਂ ਦੀ ਜ਼ਬਾਨ ’ਤੇ ਸਭ ਤੋਂ ਪਹਿਲਾ ਨਾਮ ਜਿਸ ਸੰਵਾਦਦਾਤਾ ਦਾ ਆਉਂਦਾ ਹੈ, ਉਹ ਹੈ ਸ੍ਰੀ ਮਾਰਕ ਟਲੀ। ਮਾਰਕ ਟਲੀ ਦਾ ਪੂਰਾ ਨਾਮ ਮਾਰਕ ਵਿਲੀਅਮ ਟਲੀ ਹੈ। ਉਹ 24 ਅਕਤੂਬਰ 1935 ਨੂੰ ਕਲਕੱਤਾ (ਭਾਰਤ) ਵਿਖੇ ਜਨਮੇ ਸਨ। ਨੌ ਸਾਲ ਦੀ ਆਯੂ ਵਿੱਚ ਉਹ ਇੰਗਲੈਂਡ ਆ ਗਏ। ਬਾਕੀ ਦੀ ਪਰਵਰਿਸ਼ ਅਤੇ ਤਾਲੀਮ ਉਨ੍ਹਾਂ ਨੇ ਇਥੋਂ ਇੰਗਲੈਂਡ ਤੋਂ ਹੀ ਹਾਸਲ ਕੀਤੀ ਹੈ।
ਪੱਤਰਕਾਰੀ ਦੇ ਅਖਾੜੇ ਵਿੱਚ ਪ੍ਰਵੇਸ਼ ਕਰਨਾ ਮਾਰਕ ਲਈ ਪੁਨਰ ਨਿਰਧਾਰਤ ਨਹੀਂ ਸੀ। ਬਲਕਿ ਹਾਦਸਨ ਵਾਪਰੀ ਇੱਕ ਕਿਰਿਆ ਸੀ। ਇਸ ਖੇਤਰ ਵਿੱਚ ਦਾਖਲ ਹੋਣ ਦਾ ਉਨ੍ਹਾਂ ਨੇ ਕਦੇ ਸੁਪਨਾ ਵੀ ਨਹੀਂ ਸੀ ਲਿਆ। ਬਚਪਨ ਤੋਂ ਹੀ ਉਨ੍ਹਾਂ ਦੇ ਮਨ ਅੰਦਰ  ਪਾਦਰੀ ਬਣਨ ਦੀ ਤੀਬਰ ਇੱਛਾ ਸੀ। ਸਕੂਲੀ ਵਿਦਿਆ ਮੁਕੰਮਲ ਕਰਨ ਉਪਰੰਤ ਉਨ੍ਹਾਂ ਨੇ ਪਾਦਰੀ ਬਣਨ ਦੀ ਮੁਰਾਦ ਨੂੰ ਸਰਅੰਜ਼ਾਮ ਦੇਣ ਦੀ ਧਾਰੀ ਸੀ। ਇਸੇ ਸੰਕਲਪ ਨੂੰ ਪੂਰਾ ਕਰਨ ਹਿੱਤ ਉਨ੍ਹਾਂ ਨੇ 1959 ਵਿੱਚ ਕੈਂਬਰਿਜ ਯੂਨੀਵਰਸਿਟੀ ਤੋਂ ਪਹਿਲਾਂ ਗਰੈਜੂਏਸ਼ਨ ਕੀਤੀ। ਫੇਰ ਅਧਿਆਤਮਕ ਅਤੇ ਪਰਮਾਰਥ ਦੇ ਪ੍ਰਸਿਧ ਕੇਂਦਰ ਯਾਨੀ ਕਿ Theological college   ਦਾਖਲਾ ਲੈ ਲਿਆ। ਲੇਕਿਨ ਧਰਮ ਸ਼ਾਸ਼ਤਰ ਪੜ੍ਹਦਿਆਂ ਅਤੇ ਧਾਰਮਿਕ ਤੱਤਾਂ ਦਾ ਅਧਿਐਨ ਕਰਦਿਆਂ ਉਨ੍ਹਾਂ ਦਾ ਦਿਲ ਉਚਾਟ ਹੋ ਗਿਆ। ਉਹਨਾਂ ਦਾ ਆਯਾਸ਼ ਮਨ ਚਰਚ ਤੋਂ ਦੂਰ ਪੱਬਾਂ-ਕਲੱਬਾਂ ਵੱਲ ਦੌੜਦਾ ਸੀ। ਪਾਦਰੀ ਦੀ ਸਿਖਿਆ ਅਤੇ ਯੋਗਤਾ ਤੋਂ ਵਿਪਰੀਤ ਦਿਸ਼ਾ ਵੱਲ ਲਿਜਾਂਦੀ ਆਪਣੀ ਤਰਜ-ਏ-ਜ਼ਿੰਦਗੀ ਨੂੰ ਯਕਦਮ ਬਦਲ ਸਕਣਾ ਉਨ੍ਹਾਂ ਲਈ ਸੰਭਵ ਨਹੀਂ ਸੀ। ਪਾਦਰੀ ਬਣਨ ਲਈ ਉਹ ਬਾਕੀ ਸਾਰਾ ਕੁੱਝ ਕੁਰਬਾਨ ਨਹੀਂ ਸੀ ਕਰਨਾ ਚਾਹੁੰਦੇ। ਇਸ

ਇਨਸਾਫੀ ਤੇ ਬੇਇਨਸਾਫੀ

ਆਵਿਜ਼ੇ ਕੌਮ ਦੇ ਅੰਕ 699 ਵਿੱਚ ਸਫਾ 25 ’ਤੇ ਛਪ ਚੁੱਕੀ ਮੇਰੀ ਇੱਕ ਕਹਾਣੀ ਦੇ ਸੰਦਰਭ ਵਿੱਚ ਇੱਕ ਲੇਖਕ ਦੋਸਤ ਨੇ ਟਿੱਪਣੀ ਕਰੀ ਸੀ ਕਿ ਮੈਂ ਉਸ ਕਹਾਣੀ ਵਿੱਚ ਬੁਰਾਈ ਦੇ ਪ੍ਰਤੀਨਿਧ ਖਲਨਾਇਕ ਨਾਲ ਇੰਨਸਾਫ ਨਹੀਂ ਕੀਤਾ ਅਤੇ ਉਸਦਾ ਵਿਚਾਰ ਸੀ ਕਿ ਕਹਾਣੀਕਾਰ ਨੂੰ ਕਦੇ ਵੀ ਕਿਸੇ ਪਾਤਰ ਨਾਲ ਬੇਇੰਨਸਾਫੀ ਨਹੀਂ ਕਰਨੀ ਚਾਹੀਦੀ। ਪਹਿਲੀ ਤਾਂ ਗੱਲ ਇਹ ਕਿ ਉਸ ਕਹਾਣੀ ਵਿੱਚ ਦੋ ਹੀ ਅਹਿਮ ਪਾਤਰ ਸਨ ਤੇ ਦੋਨਾਂ ਨੂੰ ਬਰਾਬਰ ਰੱਖਿਆ ਗਿਆ ਸੀ। ਪਰ ਉਸ ਲੇਖਕ ਨੂੰ ਕੋਈ ਵੀ ਦਲੀਲ ਦੇਣੀ ਤਾਂ ਮੱਝ ਮੂਹਰੇ ਬੀਨ ਵਜਾਉਣ ਸਮਾਨ ਹੈ। ਕਿਉਂਕਿ ਉਹਦੀ ਤਾਂ ਇੱਕੋ ਹੀ ਮੈਂ ਨਾ ਮਾਨੂੰ ਵਾਲੀ ਮੁਹਾਰਨੀ ਫੜ੍ਹੀ ਹੁੰਦੀ ਹੈ। ਬਾਕੀ ਉਹਦੀ ਫਿਤਰਤ ਹੈ ਕਿ ਉਹਨੇ ਦੂਜੇ ਦੀਆਂ ਰਚਨਾਵਾਂ ਵਿੱਚ ਜਾਣ ਬੁੱਝ ਕੇ ਨੁਕਸ ਕੱਢਣਾ ਹੀ ਹੁੰਦਾ ਹੈ। (ਨੁਕਸ ਵੀ ਉਹਦੇ ਕੋਲ ਸਿਰਫ ਦੋ ਹੀ ਹਨ, ਜੋ ਕਿ ਖੁਦ ਉਹਦੀਆਂ ਆਪਣੀਆਂ ਸਾਰੀਆਂ ਰਚਨਾਵਾਂ ਵਿੱਚ ਵੀ ਮੌਜੂਦ ਹੁੰਦੇ ਹਨ। ਪਤਾ ਨਹੀਂ ਉਹਨੂੰ ਆਪਣੀਆਂ ਰਚਨਾਵਾਂ ਵਿੱਚ ਉਹ ਨੁਕਸ ਕਿਉਂ ਨਹੀਂ ਨਜ਼ਰ ਆਉਂਦੇ?) ਨਾਲੇ ਫੇਰ ਉਹ ਤਾਂ ਭਾਈ ਟੌਲਸਟੌਏ ਤੋਂ ਵੀ ਵੱਡਾ ਲੇਖਕ ਹੈ। ਇਹ ਗੱਲ ਮੈਂ ਨਹੀਂ ਕਹਿੰਦਾ। ਲੇਖਕ ਨੇ ਖੁਦ ਮੈਨੂੰ ਦੱਸੀ ਸੀ ਕਿ ਇਹ ਖਿਤਾਬ ਉਸਨੂੰ ਇੰਡੀਆ ਦੇ ਇੱਕ ਅੱਜ-ਕੱਲ੍ਹ ਉਭਰ ਰਹੇ ਨੌਜਵਾਨ ਆਲੋਚਕ ਰ*******ਰ ਸਿੰਘ ਨੇ ਨਿੱਜੀ ਚਿੱਠੀ ਵਿੱਚ ਦਿੱਤਾ ਹੈ ਤੇ ਲਿਖਿਆ ਹੈ ਕਿ (ਸਾਡੇ ਇਸ ਲੇਖਕ) ਦਾ ਨਾਵਲ ਦੁਨੀਆਂ ਵਿੱਚ ਸਭ ਤੋਂ ਵੱਧ ਵਿੱਕਣ ਵਾਲੇ ਨਾਵਲ ਵੌਰ ਐਂਡ ਪੀਸ ਨੂੰ ਮਾਤ ਪਾ ਗਿਆ ਹੈ। ਹਾਸੇ ਦੀ ਗੱਲ ਇਹ ਹੈ ਕਿ ਲੇਖਕ ਨੂੰ ਇਹ ਟਿੱਪਣੀ ਹਾਜਮੂਲਾ ਦੀ ਗੋਲੀ ਵਾਂਗੂੰ ਹਜ਼ਮ

ਗਿਆਨ ਦਾ ਭੰਡਾਰ: ਹਰਿੰਦਰ ਸਿੰਘ ਮਹਿਬੂਬ

ਸ਼੍ਰੀ ਨਨਕਾਣਾ ਸਾਹਿਬ (ਮਾਜੂਦਾ ਪਾਕਿਸਤਾਨ) ਤੋਂ ਦਸ ਮੀਲ ਦੂਰ ਵਸਦੇ ਜ਼ਿਲ੍ਹਾਂ ਲਾਇਲਪੁਰ ਦਾ ਇੱਕ ਪਿੰਡ ਸੀ, ਜਿਸਨੂੰ ਚੱਕ ਨੰ: 233 ਆਖਿਆ ਜਾਂਦਾ ਸੀ। ਇਸੇ ਪਿੰਡ ਵਿੱਚ 1-10-1937 ਨੂੰ ਹਰਿੰਦਰ ਸਿੰਘ ਮਹਿਬੂਬ ਦਾ ਜਨਮ ਹੋਇਆ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ-ਛੋਹ ਨਾਲ ਪਾਵਨ ਹੋਈ ਮਿੱਟੀ ਵਿੱਚ ਖੇਡ ਕੇ ਉਹ ਪਲੇ ਹਨ। ਅੱਜ ਵੀ ਉਹੀ ਨਨਕਾਣੇ ਦੀ ਮਹਿਕਦੀ ਫਿਜ਼ਾ ਉਨ੍ਹਾਂ ਦੇ ਸਾਹਾਂ ਵਿੱਚ ਰਚੀ ਹੋਈ ਹੈ।  ਸ਼ਾਇਦ ਇਸੇ ਕਾਰਨ ਸਿੱਖੀ ਜਜ਼ਬੇ ਉਨ੍ਹਾਂ ਦੇ ਰੋਮ-ਰੋਮ ਵਿੱਚੋਂ ਰਿਸਦੇ ਨਜ਼ਰ ਆਉਂਦੇ ਹਨ। ਉਹ ਪੂਰਨਰੂਪ ਵਿੱਚ ਖਾਲਸਾ ਪੰਥ ਨੂੰ ਸਮਰਪਿਤ ਕਲਮਕਾਰ ਹਨ। ਪੰਜਾਬੀ ਸਾਹਿਤ ਵਿੱਚ ਸਿੱਖਵਾਦ ਉਤੇ ਲਿਖਣ ਵਾਲੇ ਲੇਖਕਾਂ ਵਿੱਚੋਂ ਉਨ੍ਹਾਂ ਨੂੰ ਸਿਰਕੱਢ ਲੇਖਕ ਮੰਨਿਆ ਜਾਂਦਾ ਹੈ। ਇਸੇ ਕਰਕੇ ਜੋ ਸਨਮਾਨਯੋਗ ਦਰਜ਼ਾ ਮਹਿਬੂਬ ਸਾਹਿਬ ਨੂੰ ਪ੍ਰਾਪਤ ਉਹ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ। 
ਜੇਕਰ ਮਹਿਬੂਬ ਸਾਹਿਬ ਦੀਆਂ ਵਿਦਿਅਕ ਯੋਗਤਾਵਾਂ ਵੱਲ ਨਜ਼ਰ ਮਾਰੀਏ ਤਾਂ ਉਨ੍ਹਾਂ ਨੇ ਪੰਜਾਬੀ ਅਤੇ ਅੰਗਰੇਜ਼ੀ ਦੀ ਐਮ ਏ ਪਾਸ ਕਰਨ ਤੋਂ ਇਲਾਵਾ ਹੋਰ ਬਹੁਤ ਸਾਰੇ ਧਾਰਮਿਕ ਅਤੇ ਅਧਰਾਮਿਕ ਗ੍ਰੰਥਾਂ ਦਾ ਗਹਿਰਾ ਅਧਿਐਨ ਕੀਤਾ ਹੈ। ਅਣਗਿਣਤ ਪੂਰਬੀ ਅਤੇ ਪੱਛਮੀ ਫਲਸਫੇ ਉਨ੍ਹਾਂ ਨੂੰ ਇਉਂ ਯਾਦ ਹਨ ਜਿਵੇਂ ਪੰਡਤ ਦੇ ਤੋਤੇ ਨੂੰ ਰਾਮ ਰਾਮ ਚੇਤੇ ਹੁੰਦਾ ਹੈ।
ਪੇਸ਼ੇ ਵਜੋਂ ਉਨ੍ਹਾਂ ਨੇ ਅਧਿਆਪਨ ਦੇ ਕਿੱਤੇ ਨੂੰ ਅਪਨਾਇਆ ਹੋਇਆ ਸੀ। ਨਵੰਬਰ 1968 ਤੋਂ 30 ਸਤੰਬਰ 1997 ਤੱਕ ਉਹ ਖਾਲਸਾ ਕਾਲਜ਼ ਗੜ੍ਹਦੀਵਾਲਾ ਵਿਖੇ ਅੰਗਰੇਜ਼ੀ ਪੜ੍ਹਾਉਂਦੇ ਰਹੇ ਸਨ। ਅੱਜ-ਕੱਲ੍ਹ ਉਹ ਨੌਕਰੀ ਤੋਂ ਸੇਵਾ ਮੁਕਤ ਹੋਣ ਕਾਰਨ ਸੁਤੰਤਰਤਾ ਨਾਲ ਲੇਖਣੀ ਕਾਰਜ਼ਾਂ ਵਿੱਚ ਰੁਝੇ ਹੋਏ ਹਨ।
ਮਹਿਬੂਬ ਸਾਹਿਬ ਦੀ ਰਚੀ ਹਰ ਇੱਕ ਸਿਨਫ ਦੀ ਸਾਹਿਤਿਕ ਹਲਕਿਆਂ ਵਿੱਚ ਭਰੂਪਰ ਚਰਚਾ ਹੁੰਦੀ ਹੈ। ਉਨ੍ਹਾਂ ਦੀਆਂ ਰਚਨਾਵਾਂ ਉਂੱਪਰ ਅਨੇਕਾਂ ਵਿਵਾਦ ਛਿੜਦੇ ਰਹੇ ਹਨ, ਜਿਨ੍ਹਾਂ ਕਰਕੇ ਉਨ੍ਹਾਂ ਨੂੰ ਕਰੜੀ ਆਲੋਚਨਾ ਦਾ ਨਿਸ਼ਾਨਾ ਵੀ ਬਣਨਾ ਪਿਆ

ਘਰ ਪਟ ਰਹੀਆਂ ਡੇਟਿੰਗ ਏਜੰਸੀਆਂ

ਅੰਗਰੇਜ਼ੀ ਦੀ ਇਕ ਕਹਾਵਤ ਹੈ, Marriages are settled in heaven but celebrated on earth. ਭਾਵ ਕਿ ਵਿਆਹ ਸਵਰਗ ਵਿਚ ਤਹਿ ਕੀਤੇ ਜਾਂਦੇ ਹਨ ਤੇ ਧਰਤੀ ’ਤੇ ਨਿਭਾਏ ਜਾਂਦੇ ਹਨ।  ਪੁਰਾਣੇ ਸਮਿਆਂ ਵਿੱਚ ਵਿਚੋਲੇ ਰਿਸ਼ਤੇ ਕਰਵਾਇਆ ਕਰਦੇ ਸਨ। ਵਿਚੋਲਾ ਦੋਨਾਂ ਧਿਰਾਂ ਵਿਚਕਾਰ ਇਕ ਉਹਲਾ ਹੀ ਹੁੰਦਾ ਸੀ। ਵਿਚੋਲੇ ਦਾ ਕਾਰਜ ਵੀ ਐਨ ਅੱਜਕੱਲ੍ਹ ਦੇ ਸੇਲਜ਼ਮੈਨਾਂ ਵਾਲਾ ਹੋਇਆ ਕਰਦਾ ਸੀ। ਇਕ ਸਫਲ ਵਿਚੋਲਾ ਭੁੱਖ ਨੰਗ ਨਾਲ ਘੁਲਦੇ ਪਰਿਵਾਰ ਨੂੰ ਵੀ ਰਜਵਾੜੇ ਬਣਾ ਕੇ ਪੇਸ਼ ਕਰਦਾ ਹੁੰਦਾ ਸੀ ਤੇ ਅਤਿ ਦਰਜ਼ੇ ਦੀ ਚਰਿੱਤਰਹੀਣ ਲੜਕੀ ਨੂੰ ਵੀ ਸਤੀ ਸਵਿਤਰੀ ਸਿੱਧ ਕਰਨ ਵਿਚ ਮਾਹਰ ਹੁੰਦਾ ਸੀ। ਵਿਆਹ ਤੋਂ ਅਗਰ ਕਿਸੇ ਵਜ੍ਹਾ ਕਾਰਨ ਦੰਪਤੀ ਜੋੜੇ ਵਿਚਕਾਰ ਕੋਈ ਤਕਰਾਰ ਹੁੰਦੀ ਸੀ ਤਾਂ ਦੋਨਾਂ ਪਰਿਵਾਰਾਂ ਵਾਲੇ ਆਪਣੇ ਵਿਚੋਲੇ ਨੂੰ ਹੀ ਫੜਿਆ ਕਰਦੇ ਸਨ। ਸਮਝਦਾਰ ਵਿਚੋਲਾ ਉਹਨਾਂ ਦੇ ਝਗੜੇ ਦੀ ਗੁੱਥੀ ਵੀ ਸੁਲਝਾਅ ਦਿਆ ਕਰਦਾ ਸੀ।



ਸਮੇਂ ਦੇ ਬਦਲਣ ਨਾਲ ਵਿਚੋਲਿਆਂ ਦੀ ਜਗ੍ਹਾ ਦੂਜੇ ਸਾਧਨਾਂ ਨੇ ਲੈ ਲਈ। ਜਿਵੇਂ ਕਿ ਅਖ਼ਬਾਰੀ, ਰੇਡੀਉ ਜਾਂ ਇੰਟਰਨੈਟ ਇਸ਼ਤਿਆਰ ਆਦਿ। ਇਸੇ ਹੀ ਪ੍ਰਕਾਰ ਇਨ੍ਹਾਂ ਪੱਛਮੀ ਮੁਲਕਾਂ ਵਿੱਚ ਮੁੰਡਿਆਂ-ਕੁੜੀਆਂ ਦਾ ਮੇਲ ਕਰਵਾਉਣ ਲਈ ਡੇਟਿੰਗ ਏਜੰਸੀਆਂ ਬਣੀਆਂ ਹੋਈਆਂ ਹਨ। ਬੜੀ ਚੰਗੀ ਗਲ ਹੈ। ਆਏ ਦਿਨ ਇਹ ਲੱਖਾਂ ਮੁੰਡਿਆਂ ਕੁੜੀਆਂ ਦੇ ਮੇਲ ਕਰਵਾਉਂਦੇ ਹਨ। ਲੇਕਿਨ ਸਾਡੇ ਦੇਖਣ ਵਿਚ ਆਇਆ ਹੈ ਕਿ ਹੁਣ ਕੁਝ ਅਜਿਹੀਆਂ ਡੇਟਿੰਗ ਏਜੰਸੀਆਂ ਵੀ ਹੋਂਦ ਵਿਚ ਆਈਆਂ ਹਨ ਜੋ ਕਿ ਕੇਵਲ ਵਿਆਹਿਆਂ ਵਿਅਕਤੀਆਂ ਨੂੰ

ਸਾਹਿਤਕ ਸਾਗਰ ਦੀ ਮੱਛਲੀ: ਵਿਰਜੀਨੀਆ ਵੌਲਫ

“ਜੇਕਰ ਤੁਸੀਂ ਆਪਣੀ ਹਕੀਕਤ ਬਿਆਨ ਨਹੀਂ ਕਰਦੇ ਤਾਂ ਤੁਸੀਂ ਦੂਜਿਆਂ ਬਾਰੇ ਸੱਚ ਵੀ ਨਹੀਂ ਦੱਸ ਸਕਦੇ।”
ਇਸ ਉਪਰੋਕਤ ਸੱਤਰ ਦੀ ਰਚੇਤਾ ਤੇ ਅੰਗਰੇਜ਼ੀ ਜ਼ਬਾਨ ਦੀ ਮਹਾਨ ਲੇਖਿਕਾ, ਵਿਰਜੀਨੀਆ ਵੌਲਫ ਦਾ ਜਨਮ 1882 ਨੂੰ ਲੰਡਨ ਵਿਖੇ ਹੋਇਆ ਸੀ। ਭਾਵੇਂ ਕਿ ਉਹ ਵਿਰਜੀਨੀਆ ਵੌਲਫ ਦੇ ਨਾਮ ਨਾਲ ਪ੍ਰਸਿੱਧ ਹੋਈ,  ਪਰ ਉਸਦਾ ਜਨਮ ਤੋਂ ਨਾਂ ਐਡੀਲਾਈਨ ਵਿਰਜੀਨੀਆ ਸਟੀਵਨ ਸੀ। ਉਹ ਆਪਣੇ ਸਮੇਂ ਦੇ ਚੋਟੀ ਦੇ ਸਾਹਿਤਕਾਰ ਸਰ ਲੈਸਲੀ ਸਟੀਵਨ ਅਤੇ ਜੂਲੀਆ ਡੱਕਵਰਥ ਦੀ ਦੂਜੀ ਲੜਕੀ ਸੀ। 
ਅਜੇ ਵਿਰਜੀਨੀਆ 13 ਵਰਸ਼ ਦੀ ਹੀ ਹੋਈ ਸੀ ਕਿ ਉਸਦੇ ਮਾਤਾ ਜੀ ਫ਼ੌਤ ਹੋ ਗਏ ਸਨ। ਉਸ ਤੋਂ ਪਿਛੋਂ ਉਹ ਅਕਸਰ ਉਦਾਸ ਰਹਿਣ ਲੱਗ ਪਈ ਸੀ। 
ਪਰਿਵਾਰ ਦੀਆਂ ਆਰਥਿਕ ਤੰਗੀਆਂ ਕਾਰਨ ਵਿਰਜੀਨੀਆ ਸਕੂਲ ਨਹੀਂ ਸੀ ਜਾ ਸਕੀ ਅਤੇ ਉਸਨੇ ਆਪਣੇ ਪਿਤਾ ਵੱਲੋਂ ਚਲਾਏ ਜਾਂਦੇ ਇੱਕ ਮੁਫ਼ਤ ਪੁਸਤਕਾਲਿਆ ਵਿੱਚ ਪੜ੍ਹ ਕੇ ਹੀ ਆਪਣੀ ਮੁਢਲੀ ਸਾਰੀ ਤਾਲੀਮ ਹਾਸਿਲ ਕੀਤੀ ਸੀ।
1904 ਵਿੱਚ ਵਿਰਜੀਨੀਆ ਦੇ ਸਿਰੋਂ ਪਿਉ ਦਾ ਸਾਇਆ ਵੀ ਉਂੱਠ ਗਿਆ ਸੀ। ਪਿਤਾ ਦੇ ਅਕਾਲ ਚਲਾਣੇ ਤੋਂ ਬਾਅਦ ਉਹ ਆਪਣੀ ਭੈਣ ਵਨੈਸਾ ਕੋਲ ਗੋਰਡਨ ਸੁਕੇਅਰ, ਬਲੂਮਸਬਰੀ ਚਲੀ ਗਈ। ਵਿਰਜੀਨੀਆ ਦੀ ਭੈਣ ਵਨੈਸਾ ਵੀ ਉਸ ਦੌਰ ਦੀ ਪ੍ਰਸਿੱਧ ਚਿਤਰਕਾਰਾ ਸੀ।
ਵਿਰਜੀਨੀਆ ਨੂੰ ਇੱਕ ਤਾਂ ਗੁੜਤੀ ਹੀ ਸਾਹਿਤ ਦੀ ਮਿਲੀ ਹੋਈ ਸੀ ਤੇ ਦੂਜਾ ਉਸਦੀ ਜ਼ਿੰਦਗੀ ਵਿੱਚ ਆਏ ਗ਼ਮਾਂ ਦਾ ਸਿੱਟਾ ਸੀ ਕਿ ਉਸਨੇ ਕਲਮ ਚੁੱਕ ਲਈ ਤੇ ਦਿਨ ਰਾਤ ਆਪਣੇ ਆਪ ਨੂੰ ਸਹਿਤ ਦੇ ਸਮੁੰਦਰ ਵਿੱਚ ਡੋਬ ਲਿਆ। 
ਫਿਰ ਇੱਕ ਰੋਜ਼ ਵਿਰਜੀਨੀਆ ਦੀ ਮਿਹਨਤ ਨੂੰ ਬੂਰ ਪਿਆ ਤੇ 1905 ਸਾਲ ਵਿੱਚ ‘ਦੀ ਟਾਇਮਜ਼’ ਦੇ ਸਾਹਿਤ ਸਪਲਮੈਂਟ ਵਿੱਚ ਉਹਦੀ ਪਹਿਲੀ ਰਚਨਾ ਪ੍ਰਕਾਸ਼ਿਤ ਹੋਈ ਸੀ। ਉਸ ਤੋਂ ਬਾਅਦ ਉਹ ਧੜਾਧੜ ਛਪਣ ਲੱਗ ਪਈ ਸੀ। 
ਲੰਡਨ ਦੇ ਸਾਹਿਤਕਾਰਾਂ ਅਤੇ ਕਲਾਕਾਰਾਂ ਵੱਲੋਂ ਸੰਗਠਿਤ ਕੀਤੀ ਗਈ ਇੱਕ ਬਲੂਮਸਬਰੀ ਗਰੁੱਪ ਨਾਮ ਦੀ ਸੰਸਥਾ ਦੀ ਵਿਰਜੀਨੀਆ ਧੜਕਣ ਹੁੰਦੀ ਸੀ। ਬਲੂਮਸਬਰੀ ਜਿਲ੍ਹੇ ਵਿੱਚ ਕਲਾ ਅਤੇ ਔਰਤ ਮਰਦ ਦੇ ਆਪਸੀ ਰਿਸ਼ਤਿਆਂ ਬਾਰੇ ਆਜ਼ਾਦ ਖਿਆਲ ਧਾਰਨਵਾਂ ਸਥਾਪਿਤ ਕਰਨ ਲਈ ਜਦੋ-ਜਹਿਦ ਵਿੱਚ ਵਿਰਜੀਨੀਆ ਨੇ ਕ੍ਰਾਂਤੀਕਾਰੀ ਰੋਲ ਨਿਭਾਇਆ ਸੀ। ਵਿਰਜੀਨੀਆ

ਬਲਾਤਕਾਰ ਇਕ ਮਾਨਸਿਕ ਰੋਗ ਅਤੇ ਸੰਗੀਨ ਜ਼ੁਰਮ

ਸ਼ਬਦ ਬਲਤਕਾਰ ਦਾ ਤਸੱਵਰ ਕਰਦਿਆਂ ਹੀ ਸਾਡੇ ਮੁਹਰੇ ਇਕ ਵਹਿਸ਼ੀਆਨਾ ਜ਼ੁਰਮ, ਇਕ ਪੀੜਤ ਅਤੇ ਇਕ ਬਦਇਖਲਾਕੀ ਖੂਨਖਾਰ ਦਰਿੰਦੇ ਦੀ ਤਸਵੀਰ ਖੜ੍ਹੀ ਹੋ ਜਾਂਦੀ ਹੈ। ਦਰਅਸਲ ਬਲਾਤਕਾਰ ਜ਼ੁਰਮ ਨਾਲੋਂ ਵੱਧ ਕੇ ਇਕ ਮਾਨਸਿਕ ਰੋਗ ਹੈ। ਇਸ ਦਾ ਕਾਰਨ ਮਨੋਵਿਗਿਆਨਿਕ ਜ਼ਿਹਨੀ ਤਵਾਜ਼ਨ ਦਾ ਵਿਗੜਨਾ ਮੰਨਦੇ ਹਨ। ਬਲਤਕਾਰੀ ਦੇ ਦਿਮਾਗੀ ਸੰਤੁਲਨ ਵਿਚ ਗੜਬੜ ਆਉਣ ਤੇ ਬਲਤਾਕਾਰ ਵਰਗਾ ਘਿਨਾਉਣਾ ਕੁਕਰਮ ਕਰਨ ਦੇ ਮੁੱਖ ਕਾਰਨ ਜ਼ਿੰਦਗੀ ਦੀ ਜਦੋ-ਜਹਿਦ ਵਿਚ ਹਾਰ, ਆਪਣੀ ਹੋਂਦ ਦਾ ਅਹਿਸਾਸ ਕਰਵਾਉਣਾ, ਬਦਲਾ ਲਉ ਭਾਵਨਾ ਅਤੇ ਕਾਮੁਕ ਅਤ੍ਰਿਪਤੀ ਹੁੰਦੀ ਹੈ।

ਬਲਤਾਕਾਰ ਦੇ ਅੱਖਰੀ ਅਰਥ ਬਲ+ਪੂਰਬਕ ਕੀਤਾ ਜਾਣ ਵਾਲਾ ਕਾਰਜ ਹੈ। ਜਿਸ ਵਿਚ ਕਿਸੇ ਦੂਸਰੇ ਦੀ ਇੱਜ਼ਤ ਜਾਂ ਮਲਕੀਅਤ ਨੂੰ ਉਸ ਦੀ ਮਰਜ਼ੀ ਤੋਂ ਬਿਨਾਂ ਕਾਬੂ ਕਰਨਾ ਹੁੰਦਾ ਹੈ। ਆਮ ਤੌਰ ’ਤੇ ਮਰਦ ਵੱਲੋਂ ਔਰਤ ਦੀ ਆਬਰੂ ਲੱਟਣ ਨੂੰ ਹੀ ਬਲਾਤਕਾਰ ਸਮਝਿਆ ਜਾਂਦਾ ਹੈ, ਪਰ ਔਰਤ ਵੱਲੋਂ ਔਰਤ ਅਤੇ ਮਰਦ ਵੱਲੋਂ ਮਰਦ ਨਾਲ ਬਿਨਾ ਇਜ਼ਾਜਤ ਭਿਵਚਾਰਕ ਕਾਰਜ, ਔਰਤ ਵੱਲੋਂ ਮਰਦ ਨਾਲ ਜ਼ਬਰੀ ਯੌਨ ਸੰਬੰਧ ਅਤੇ ਸੰਪਤੀ ’ਤੇ ਨਜਾਇਜ਼ ਕਬਜ਼ਾਂ ਕਰਨ ਦੀ  ਕਿਰਿਆ ਵੀ ਬਲਾਤਕਾਰ ਦੀ ਪ੍ਰੀਭਾਸ਼ਾ ਦੇ ਘੇਰੇ ਵਿਚ ਆਉਂਦੇ ਹਨ। 

ਇਕ ਯੂਨਾਨੀ ਮਿਥਿਹਾਸਕ ਕਥਾ ਅਨੁਸਾਰ ਪ੍ਰਮਾਤਮਾ ਨੇ ਆਪਣੇ ਮਨੋਰੰਜਨ ਲਈ ਇਨਸਾਨ ਰੂਪੀ ਖਿਡਾਉਣਾ ਬਣਾਇਆ। ਉਸ ਇਨਸਾਨੀ ਬੁੱਤ ਦੇ ਦੋ ਭਾਗ ਬਣਾਏ, ਇਕ ਨਰ ਅਤੇ ਇਕ ਮਾਦਾ। ਫਿਰ ਉਹਨਾਂ ਦੋਨਾਂ ਭਾਗਾਂ ਨੂੰ ਜਦੋਂ ਜੋੜਿਆ ਤਾਂ ਰੱਬ ਖੁਦ ਹੈਰਾਨ ਰਹਿ ਗਿਆ ਕਿ ਇਹ ਤਾਂ ਸ਼ਾਹਕਾਰ ਬਣ ਗਿਆ। ਕੁਝ ਦਿਨਾਂ ਬਾਅਦ ਰੱਬ ਦੇ ਮਨ ਵਿਚ ਖਿਆਲ ਆਇਆ ਕਿ ਮੈਂ ਤਾਂ ਇਹ ਬਹੁਤ ਖਤਰਨਾਕ ਚੀਜ਼ ਬਣਾ ਬੈਠਾ ਹਾਂ। ਮੇਰੇ ਇਸ ਅਵਿਸ਼ਕਾਰ ਨੇ ਤਾਂ ਮੇਰੇ ਤੋਂ ਹੀ ਬਾਗੀ ਹੋ ਜਾਣਾ ਹੈ। ਇਸ ਲਈ ਰੱਬ ਨੇ ਆਪਣੀ ਕਲਾ ਕ੍ਰਿਤ ਨੂੰ ਫਿਰ ਤੋਂ ਦੋ ਭਾਗਾਂ ਵਿਚ ਨਿਖੇੜ ਦਿੱਤਾ। ਜਦੋਂ ਰੱਬ ਨੇ ਆਪਣੀ ਕਲਾ ਦਾ ਸੰਪੂਰਨ ਰੂਪ ਦੇਖਣਾ ਹੁੰਦਾ ਤਾਂ ਉਹ ਉਹਨਾਂ ਨੂੰ ਜੋੜ ਦਿੰਦਾ ਤੇ ਉਸ ਤੋਂ ਬਾਅਦ ਫਿਰ ਅੱਡ-ਅੱਡ ਕਰਕੇ ਰੱਖ ਦਿੰਦਾ। ਇਸ ਸੰਪੂਰਨ ਬਣਨ ਲਈ ਨਰ ਅਤੇ ਮਾਦਾ ਵਿਚ ਇਕ ਦੂਸਰੇ ਨਾਲ ਮਿਲਾਪ ਦੀ ਮਿਕਨਾਤੀਸੀ ਖਿੱਚ ਪੈਦਾ ਹੋ ਗਈ। ਉਸ ਇਕਮਿਕਤਾ ਨੂੰ ਅੱਜ ਅਸੀਂ ਆਧੁਨਿਕ ਸਮਾਜ ਵਿਚ ‘ਸੈਕਸੂਅਲ ਐਕਟੀਵਿਟੀ’ ਦਾ ਨਾਮ ਦੇ ਲਿਆ। ਜਿਸ ਦੇ ਪ੍ਰਣਾਮਸਰੂਪ ਮਾਨਸਿਕ, ਸ਼ਰੀਰਰਕ ਅਤੇ ਸਮਾਜਿਕ ਤਸ਼ੱਦਦ ਦੇਣ ਵਾਲਾ ਇਕ ਸਰਾਪ ਇਜ਼ਾਦ ਹੋ ਗਿਆ।

ਅਮਰੀਕਾ ਅਤੇ ਇੰਗਲੈਂਡ ਦੇ ਫੌਜੀ ਦੇ ਬਲਾਤਕਾਰ ਦਾ ਸ਼ਿਕਾਰ ਬਣੀ ਇਰਾਕਣ ਕਵੀਤਰੀ ਨੇ ਇੰਗਲੈਂਡ ਆ ਕੇ ਇਕ ਕਵਿਤਾ ਲਿਖੀ ਜਿਸ ਦਾ ਅਨੁਵਾਦ ਵਾਰਤਕ ਵਿਚ ਇਸ ਪ੍ਰਕਾਰ ਹੋਵੇਗਾ:-


“ਮੇਰਾ ਪ੍ਰੇਮੀ ਮੈਨੂੰ ਦੁਨੀਆ ਦੀ ਸਭ ਤੋਂ ਹੁਸੀਨ ਔਰਤ ਆਖ ਕੇ ਮੇਰੀ ਤਾਰੀਫ ਕਰਦਾ ਹੈ ਤਾਂ ਮੈਂ ਉਸ ਤੋਂ ਵਾਰੀ-ਵਾਰੀ ਜਾਂਦੀ ਹਾਂ। ਮੈਨੂੰ

ਅੱਖਾਂ ਅਤੇ ਐਨਕ


ਅੱਖਾਂ ਤੋਂ ਐਨਕ ਲਾਹਿਆ ਕਰ।ਨੈਣਾਂ ਨਾਲ ਨੈਣ ਮਿਲਾਇਆ ਕਰ।


ਇਸ ਤੱਥ ਵਿੱਚ ਰੰਚਕ ਮਾਤਰ ਵੀ ਝੂਠ ਜਾਂ ਸ਼ੱਕ ਦੀ ਗੁੰਜ਼ਾਇਸ਼ ਨਹੀਂ ਹੈ ਕਿ ਸਾਡੇ ਸ਼ਰੀਰ ਦੇ ਸਾਰੇ ਅੰਗ ਹੀ ਮਹੱਤਵਪੂਰਨ ਹਨ। ਲੇਕਿਨ ਅੱਖਾਂ ਦੀ ਆਪਣੀ ਵਿਸ਼ੇਸ਼ਤਾ ਹੈ। ਸਿਆਣਿਆਂ ਦਾ ਕਥਨ ਹੈ, ‘ਅੱਖਾਂ ਗਈਆਂ ਜ਼ਹਾਨ ਗਿਆ।’ ਵਾਕਈ ਅੱਖਾਂ ਸਾਡੇ ਵਜੂਦ ਦਾ ਇੱਕ ਸ਼ਕਤੀਸ਼ਾਲੀ ਅਤੇ ਅਤਿਜ਼ਰੂਰੀ ਅੰਗ ਹਨ। ਨੇਤਰਾਂ ਦੀ ਜੋਤ ਬੁੱਝ ਗਈ ਤਾਂ ਸਮਝੋ ਇੰਨਸਾਨ ਅੱਧਾ ਮਰ ਗਿਆ! ਅੱਖਾਂ ਦੀ ਕਾਰਜਪ੍ਰਣਾਲੀ ਲਗਭਗ ਤਸਵੀਰਾਂ ਉਤਾਰਨ ਵਾਲੇ ਕੈਮਰੇ ਵਰਗੀ ਹੁੰਦੀ ਹੈ। ਇਥੇ ਸੁਆਲ ਉਠਦਾ ਹੈ ਕਿ ਅਸੀਂ ਛੋਟੀਆਂ -ਛੋਟੀਆਂ ਅੱਖਾਂ ਨਾਲ ਐਡਾ ਵਿਸ਼ਾਲ ਸੰਸਾਰ ਤੱਕਣ ਦੇ ਸਮਰੱਥ ਕਿਵੇਂ ਬਣਦੇ ਹਾਂ? ਇਸ ਪ੍ਰਸ਼ਨ ਦਾ ਵਿਗਿਆਨਕ ਜੁਆਬ ਕੁੱਝ ਇਸ ਪ੍ਰਕਾਰ ਦਿੱਤਾ ਜਾਵੇਗਾ ਕਿ ਵਸਤੂ ਨਾਲ ਟਕਰਾ ਕੇ ਪਰਤੀਆਂ ਪ੍ਰਕਾਸ਼ ਦੀਆਂ ਕਿਰਨਾਂ ਅੱਖ ਦੇ ਲੈਂਜ਼ ਚੋਂ ਲੰਘ ਕੇ ਪਰਦੇ ਅਰਥਾਤ ਰੈਟੀਨਾਂ(ਅੱਖ ਦੀ ਗੇਂਦ ਦੇ ਅੰਦਰਲੇ ਭਾਗ ਨੂੰ ਢੱਕਦੀ ਇੱਕ ਰੌਡ ਤੇ ਕੋਨ ਨਾਮੀ ਸੈਲਾਂ ਦੀ ਪਰਤ) ਉਤੇ ਪੈਂਦੀਆਂ ਹਨ। ਇਸ ਨਾਲ ਵਸਤੂ ਦਾ ਇੱਕ ਪ੍ਰਤੀਬਿੰਬ ਬਣ ਜਾਂਦਾ ਹੈ, ਜੋ ਕਿ ਉਲਟੀ ਅਵਸਥਾ ਵਿੱਚ ਹੁੰਦਾ ਹੈ ਤੇ ਜ਼ਿਹਨ ਤੱਕ ਪਹੁੰਚਦਾ-ਪਹੁੰਚਦਾ ਪਾਸਾ ਮਾਰ ਕੇ ਸਿੱਧਾ ਹੋ ਜਾਂਦਾ ਹੈ। ਉਸ ਤਸਵੀਰ ਨੂੰ ਦਿਮਾਗ ਪੜ੍ਹ ਲੈਂਦਾ ਹੈ। ਇਸ ਤਰ੍ਹਾਂ ਵਸਤੂ ਦਾ ਅਸਲ ਰੂਪ ਸਾਨੂੰ ਦਿਖਾਈ ਦਿੰਦਾ ਹੈ। ਸਰਲ ਸ਼ਬਦਾਂ ਵਿੱਚ ਅਸੀਂ ਇਸ ਪ੍ਰਕਿਰਿਆ ਦਾ ਵਿਸ਼ਲੇਸ਼ਨ ਕਰਨ ਲਈ ਇਹ ਆਖ ਸਕਦੇ ਹਾਂ ਕਿ ਅੱਖਾਂ ਦ੍ਰਿਸ਼ ਸਕੈਨ ਕਰਕੇ ਦਿਮਾਗ ਤੱਕ ਪਹੁੰਚਾਉਂਦੀਆਂ ਹਨ ਤੇ ਦਿਮਾਗ ਉਸ ਦ੍ਰਿਸ਼ ਨੂੰ ਪ੍ਰੋਸੈਸ ਅਤੇ ਪ੍ਰਿੰਟ ਕਰਦਾ ਹੈ। ਯਾਨੀ ਕਿ ਤਸਵੀਰ ਨੂੰ ਪਰਦੇ ਉਤੇ ਉਤਾਰਦਾ ਹੈ। ਅਰੋਗ ਅੱਖਾਂ ਵਿੱਚ ਪ੍ਰਤੀਬਿੰਬ ਹਮੇਸ਼ਾਂ ਰੈਟੀਨਾ ’ਤੇ ਬਣਦਾ ਹੈ। ਪਰ ਜਦੋਂ ਲੈਂਜ਼ ਤੇ ਰੈਟੀਨਾਂ ਦੇ ਵਿਚਕਾਰ ਦੀ ਦੂਰੀ ਵਿੱਚ ਅੰਤਰ ਆ ਜਾਂਦਾ ਹੈ ਤਾਂ ਪ੍ਰਤੀਬਿੰਬ ਰੈਟੀਨਾਂ ਤੋਂ ਅੱਗੇ ਜਾਂ ਪਿੱਛੇ ਬਣਦਾ ਹੈ ਅਤੇ ਵਸਤੂ ਦੇਖਣ ਵਿੱਚ ਸਪਸ਼ਟ ਦਿਖਾਈ ਨਹੀਂ ਦਿੰਦੀ। ਇਸ ਗੜਬੜ ਨਾਲ ਜੋ ਦ੍ਰਿਸ਼ਟੀ ਦੋਸ਼ ਪੈਦਾ ਹੁੰਦੇ ਹਨ, ਉਹ ਤਿੰਨ ਪ੍ਰਕਾਰ ਦੇ ਹੁੰਦੇ ਹਨ:-

1 Myopia : (ਨਜ਼ਦੀਕ ਦ੍ਰਿਸ਼ਟੀ) ਇਸ ਰੋਗ ਨਾਲ ਪੀੜਤ ਰੋਗੀ ਦੀ ਅੱਖ ਵਿੱਚ ਪ੍ਰਤੀਬਿੰਬ ਰੈਟੀਨਾ ਤੋਂ ਪਹਿਲਾਂ ਬਣਦਾ ਹੈ। ਜਿਸ ਕਾਰਨ ਦੂਰ ਦੀਆਂ ਵਸਤਾਂ ਸਾਫ਼ ਦਿਖਾਈ ਨਹੀਂ ਦਿੰਦੀਆਂ। ਇਸ ਦੋਸ਼ ਨੂੰ ਅਵਤਲ ਸ਼ੀਸ਼ੇ ਵਾਲੀਆਂ ਐਨਕਾਂ ਦਾ ਪ੍ਰਯੋਗ ਕਰਕੇ

ਜ਼ਿੰਦਗੀ

‘ਜ਼ਿੰਦਗੀ ਹਰ ਕਦਮ ਇੱਕ ਨਈਂ ਜੰਗ ਹੈ, ਜੀ ਜਾਏਂਗੇ ਹਮ ਤੂੰ ਅਗਰ ਸੰਗ ਹੈ।’ 
ਜੀ ਹਾਂ, ਤੁਸੀਂ ਬਿਲਕੁੱਲ ਸਹੀ ਸਮਝ ਰਹੇ ਹੋ। ਇਹ ਸੱਤਰਾਂ ਇੱਕ ਫਿਲਮੀ ਗੀਤ  ਦੀਆਂ ਹੀ ਹਨ। ਪਰ ਜੇ ਗੌਰ ਨਾਲ ਸੋਚੋਂ ਤਾਂ ਕਿੰਨੀ ਗਹਿਰਾਈ ਹੈ ਇਹਨਾਂ ਚੰਦ ਸ਼ਬਦਾਂ ਵਿੱਚ। ਹੈ ਨਾ? 
ਹਿਯਾਤੀ ਵਿੱਚ ਪੈਰ-ਪੈਰ ’ਤੇ ਅਸੀਂ ਨਵੀਆਂ-ਨਵੀਆਂ ਚਨੌਤੀਆਂ ਦਾ ਸਾਹਮਣਾ ਕਰਦੇ ਹਾਂ। ਦਿਨ ਭਰ ਦੀ ਜਦੋ-ਜਹਿਦ ਦੇ ਬਾਅਦ ਰਾਤ ਨੂੰ ਸੌਂਦੇ ਹਾਂ ਤੇ ਅਗਲੀ ਸਵੇਰ ਦਾ ਉਗਦਾ ਹੋਇਆ ਸੂਰਜ ਸਾਡੇ ਲਈ ਨਿੱਤ ਨਵਾਂ ਸੰਘਰਸ਼ ਪਰੋਸ ਕੇ ਲਿਆਉਂਦਾ ਹੈ। ਇਉਂ ਜੂਝਦੇ ਰਹਿਣਾ ਹੀ ਜੀਵਨ ਹੈ। ਹੌਂਸਲੇ ਢਾਹ ਕੇ ਬੈਠ ਜਾਣਾ ਅਤੇ ਥੱਕਣਾ ਮੌਤ ਦਾ ਪ੍ਰਤੀਕ ਹੈ।
ਨਦੀ ਦੇ ਪਾਣੀ ਨੂੰ ਕਦੇ ਧਿਆਨ ਨਾਲ ਵੇਖੋ ਉਹ ਕਦੇ ਨਹੀਂ ਰੁੱਕਦਾ। ਬਲਕਿ ਛੋਟੇ-ਮੋਟੇ ਅਤੇ ਹੌਲੇ ਕੰਕਰਾਂ ਨੂੰ ਆਪਣੇ ਨਾ ਵਹਾ ਕੇ ਲੈ ਜਾਂਦਾ ਹੈ। ਜੋ ਇੱਟਾਂ-ਵੱਟੇ ਭਾਰੇ ਹੁੰਦੇ ਹਨ। ਉਹਨਾਂ ਦੇ ਉੱਪਰ ਦੀ ਲੰਘ ਜਾਂਦਾ ਹੈ। ਜਿਹੜੀਆਂ ਚਟਾਨਾਂ ਜਾਂ ਵੱਡੇ ਅਕਾਰ ਦੇ ਪੱਥਰ ਵਹਿਣ ਦੇ ਰਾਹ ਵਿੱਚ ਆ ਜਾਂਦੇ ਹਨ, ਪਾਣੀ ਉਨ੍ਹਾਂ ਦੇ ਅਟਕਾਇਆਂ ਨਹੀਂ ਖੜ੍ਹਦਾ। ਸਗੋਂ ਪਾਸੇ ਦੀ ਆਪਣਾ ਰਾਸਤਾ ਬਣਾ ਕੇ ਅੱਗੇ ਵੱਧ ਜਾਂਦਾ ਹੈ। ਨਿਰੰਤਰ ਵੇਗ ਨਾਲ ਵਹਿੰਦੇ ਰਹਿਣਾ ਹੀ ਪਾਣੀ ਦੀ ਜ਼ਿੰਦਗੀ ਹੈ। ਜੇਕਰ ਪਾਣੀ ਇੱਕ ਜਗ੍ਹਾ ਰੁੱਕ ਜਾਵੇ ਤਾਂ ਖੜੋਤ ਆਉਣ ਸਦਕਾ  ਕੁੱਝ ਦਿਨਾਂ ਵਿੱਚ ਹੀ ਉਹ ਗੰਦਲਾ ਹੋ ਜਾਵੇਗਾ ਅਤੇ ਉਸ ਵਿੱਚੋਂ ਬਦਬੂ ਆਉਣ ਲੱਗ ਜਾਵੇਗੀ। 
ਇਹ ਜ਼ਰੂਰੀ ਨਹੀਂ ਕਿ ਹਰ ਵਾਰ ਪਾਣੀ ਦੇ ਰਾਹ ਵਿੱਚ ਪੱਥਰਾਂ ਦੀਆਂ ਰੁਕਾਵਟਾਂ ਹੀ ਆਉਣ। ਕਦੇ-ਕਦੇ ਪਾਣੀ ਢਲਾਨਾਂ ਉੱਪਰ ਦੀ ਵੀ ਚਲਦਾ ਹੈ ਜੋ ਉਸ ਦੇ ਪਰਵਾਹ ਦੀ ਗਤੀ ਨੂੰ ਵਧਾਉਣ ਵਿੱਚ ਸਹਾਈ ਹੋ ਨਿਬੜਦੀਆਂ ਹਨ ਤੇ ਉਸਦੀ ਧਾਰਾਂ ਨੂੰ ਤੇਜ਼ ਕਰ ਜਾਂਦੀਆਂ ਹਨ।
ਇਸੇ ਪ੍ਰਕਾਰ ਹੀ ਮਨੁੱਖੀ ਜੀਵਨ ਵਿੱਚ ਸੁੱਖਾਂ ਅਤੇ ਦੁੱਖਾਂ ਦੀ ਅਹਿਮੀਅਤ ਹੈ। ਕਦੇ ਗ਼ਮਾਂ ਦੇ ਪੱਥਰ ਸਾਡੇ ਰਾਹਾਂ ਵਿੱਚ ਆ

The Guru: A pure masalla movie

Hi! I’m siting in the gold class screen of a Star city cinema in Birmingham watching the colourful summer blockbuster, “The Guru.” As the film begins I press the button on the side of my leathery chair and adjust the back of it to 145°, my favourite and comfortable position to watch movies.

This light weight comedy!… hang on… hang on…I don’t know why they called it comedy movie, when there isn’t enough comedy in it to call it comedy movie. In the 1hr 55mins of the whole duration you don’t even laugh for at least 20 minutes. What kind of comedy movie is this? God knows what makes one English film critic say, “This movie is magic, You’ll laugh till it hurts.” And another one claming, “This film delight will make you chuckle, giggle, splutter and guffaw out loud.” Well, to be honest I didn’t find any remote connection of this film with comedy. Perhaps it’s me, who’s going through a hard time these days. OK I admit there is a one funny sequence in the film when Ramu appears for his porn audition and dances the Macarena in his underwear. Alright! Alright!! There’s another laughable scene where Sharonna is bouncing on the floor while giving (private one to one) lesson of sex education to Ramu.
Anyway, the story of the guru is wrapped up round an Indian dance Instructor, Ramu Gupta. This character is played by Jimi Mistry, who previously worked in film East is East and played the role of Dr. Fred Fonseca in East Enders. Ramu is an enthusiastic, young and good-looking bloke, who is fed up from his dance teaching job in Delhi and desires to explore his talent by becoming a Hollywood film star. So he embarks for the bright lights of America to discover his fame and fortune in the movies, but ends up working

DEVDAS: A tragic love story

Let’s talk about one of the most talked about Bollywood’s recent releases. Yes, that’s 100% correct. It is Sanjay Leela Bhansali’s new masterpiece Devdas. Basically there are six main reasons for it’s to be on the tip of everybody’s tonuge:-
1 Based on famous Bengali award wining novel.
2 A popular triangular tragic love Story. In the terms of literary importance it is equivalent to Shakespeare’s Romeo and Juliet or Waris Shah’s Heer.
3 The biggest film of the year and most expensive Bollywood film ever made in India.
4 The highly priced star cast: Shahrukh Khan, Aishwariya Rai, Madhuri Dixit and Jackie Shroff.
5 Very first Hindi movie to screened on Cannes film festival.
6 Mr Bansali’s previous movie Hum dil de chuke sanam was a mega hit and had not yet faded from people’s memory.
When the film was released Mr Bansali had to face a lot of criticism because it’s full of technical errors. Mr Bansali is very upset by the criticism. However he should not forget that a person whose buying a expensive ticket and wasting his or her three hours has got every right to comment on this film. If  Bansali worked hard and gave his very best shot, well, then he should be satisfied by that. Whatever the efforts he’d put into the making of this movie, he did everything for his own name and fame. He didn’t do no aehsaan

ਦੌੜਾਕ

ਦੌੜ ਮੁਕਾਬਲੇ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਉਸ ਵਿੱਚ ਭਾਗ ਲੈਣ ਵਾਲੇ ਦੌੜਾਕ ਜਦੋਂ  ਉੱਛਲ-ਕੁੱਦ ਕੇ ਆਪਣੇ ਆਪਨੂੰ ਭਖਾ ਰਹੇ ਹੁੰਦੇ ਹਨ ਤਾਂ ਉਹਨਾਂ ਦੀਆਂ ਨਿਗਾਹਾਂ ਆਪਣੇ ਪ੍ਰਤਿਦਵੰਧੀਆਂ ਵੱਲ ਹੀ ਟਿੱਕੀਆਂ ਹੋਈ ਹੁੰਦੀਆਂ ਹਨ। ਇਹ ਜਾਨਣ ਲਈ ਕਿ ਉਹਨਾਂ ਦਾ ਮੁਕਾਬਲਾ ਕਿੰਨਾ ਕੁ ਸਖਤ ਹੋਵੇਗਾ? ਹਾਲਾਂਕਿ ਹਰ ਦੌੜਾਕ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਦੌੜ ਦਾ ਨਤੀਜਾ ਉਸਦੇ ਪਹਿਲਾਂ ਕੀਤੇ ਹੋਏ ਅਭਿਆਸ ਨੇ ਹੀ ਨਿਰਧਾਰਤ ਕਰਨਾ ਹੁੰਦਾ ਹੈ।
ਦੌੜ ਦੇ ਪ੍ਰਆਰੰਭਕ ਸਥਾਨ ਉੱਤੇ ਪੈਰ ਟਿਕਾਉਂਦਿਆਂ ਹੀ ਖਿਡਾਰੀ ਘੱਟੋ-ਘੱਟ ਇੱਕ ਵਾਰ ਅਵੱਸ਼ਯ ਹੀ ਆਪਣੇ ਟੀਚੇ ਵੱਲ ਦੇਖਦੇ ਹਨ। ਜਿਉਂ ਹੀ ਦੌੜਨ ਦਾ ਇਸ਼ਾਰਾ ਮਿਲਦਾ ਹੈ। ਸਭ ਇੱਕ ਵਾਰ ਤਾਂ ਕਮਾਨ ਵਿੱਚੋਂ ਨਿਕਲੇ ਤੀਰ ਵਾਂਗ ਨੱਠਦੇ ਹਨ।
ਦੌੜਾਂ ਦੀ ਪਿੜ ਦੇ ਲਾਹਮੀ ਤਿੰਨ ਤਰ੍ਹਾਂ ਦੇ ਦਰਸ਼ਕ ਬੈਠੇ ਹੁੰਦੇ ਹਨ, ਜਿਨ੍ਹਾਂ ਦਾ ਕਿ ਦੌੜਨ ਵਾਲਿਆਂ ਨਾਲੋਂ ਜ਼ਿਆਦਾ ਜ਼ੋਰ ਲੱਗਿਆ ਪਿਆ ਹੁੰਦਾ ਹੈ। ਪਹਿਲੀ ਕਿਸਮ ਦੇ ਦਰਸ਼ਕ ਸਿਰਫ ਆਪਣੇ ਮਨੋਰੰਜਨ ਲਈ ਦੌੜਾਂ ਦੇਖਣ ਆਏ ਹੁੰਦੇ ਹਨ ਅਤੇ ਉਹ ਚੁੱਪ ਕਰਕੇ ਦੇਖਦੇ ਰਹਿੰਦੇ ਹਨ।
ਦੂਜੀ ਕਿਸਮ ਦੇ ਦਰਸ਼ਕ ਨਾਮ ਲੈ ਕੇ ਆਪੋਂ ਆਪਣੇ ਪਸੰਦੀਦਾ ਦੌੜਾਕ ਨੂੰ ਹੱਲਾ-ਸ਼ੇਰੀ ਦਿੰਦੇ ਰਹਿੰਦੇ ਹਨ, ਫਲਾਨਿਆਂ ਚੱਕ ਦੇ ਫੱਟੇ। ਧੀਮਕਿਆ ਨਹੀਂ ਰੀਸਾਂ ਤੇਰੀਆਂ ਅਮਕਿਆ ਬਸ ਤੂੰ ਹੀ ਜਿੱਤਣੈ। ਤੈਨੂੰ ਹਰਾਉਣ ਵਾਲਾ ਕਿਹੜਾ ਜੰਮਿਐ।

ਬਹੁੜੀਂ ਵੇ ਤਬੀਬਾ, ਮੈਂਡੀ ਜ਼ਿੰਦ ਗਈ ਆ

ਗੁਪਤ ਅੰਗਾਂ ਦੀ ਖਾਰਸ਼:- ਦੁਨੀਆਂ ਦੀਆਂ ਸੋਲਾਂ ਤੋਂ ਸੱਠ ਸਾਲ ਦੀ ਉਮਰ ਦੀਆਂ ਪਚਾਸੀ ਪ੍ਰਤਿਸ਼ਤ ਔਰਤਾਂ ਆਪਣੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਜ਼ਰੂਰ ਯੌਨੀ ਦੀ ਖਾਜ਼ (Vaginal Thrush) ਦਾ ਸ਼ਿਕਾਰ ਹੁੰਦੀਆਂ ਹਨ। ਕੁੱਝ ਔਰਤਾਂ ਇੱਕ ਅੱਧੀ ਮਰਤਬਾ ਇਸ ਬਿਮਾਰੀ ਨਾਲ ਪੀੜਤ ਹੁੰਦੀਆਂ ਹਨ ਅਤੇ ਕਈਆਂ ਨੂੰ ਵਾਰ-ਵਾਰ ਇਹ ਰੋਗ ਜਕੜਦਾ ਰਹਿੰਦਾ ਹੈ। ਇਹ ਰੋਗ ਕੋਈ ਬਹੁਤਾ ਭਿਅੰਕਰ ਨਹੀਂ ਹੈ ਅਤੇ ਇੱਕ ਦੋ ਦਿਨਾਂ ਵਿੱਚ ਉਪਚਾਰ ਕਰਨ ਨਾਲ ਇਸ ਦਾ ਠੀਕ ਵੀ ਹੋ ਜਾਂਦਾ ਹੈ। ਪਰ ਜਿਨ੍ਹਾਂ ਮਹਿਲਾਵਾਂ ਨੂੰ ਇਹ ਪਹਿਲੀ ਦਫਾ ਹੁੰਦਾ ਹੈ, ਉਹ ਇਸ ਨੂੰ ਲੈ ਕੇ ਕਾਫੀ ਪਰੇਸ਼ਾਨ ਹੋ ਜਾਂਦੀਆਂ ਹਨ। ਕਈ ਪ੍ਰਕਾਰ ਦੇ ਸ਼ੰਕੇ ਰੋਗੀ ਦੇ ਮਨ ਵਿੱਚ ਉਪਜਣ ਲੱਗ ਜਾਂਦੇ ਹਨ। ਸਹੀ ਗਿਆਨ ਦੀ ਘਾਟ ਹੋਣ ਕਾਰਨ ਕਈ ਬੀਬੀਆਂ ਤਾਂ ਇਸ ਮਾਮੂਲੀ ਜਿਹੇ ਮਰਜ਼ ਨੂੰ ਪਤਾ ਨਹੀਂ ਕੀ ਦਾ ਕੀ ਨਾਮ ਦੇ ਲੈਂਦੀਆਂ ਹਨ। ਆਉ ਇਸ ਰੋਗ ਬਾਰੇ ਕੁੱਝ ਜਾਣੀਏ, ਜਿਸਨੂੰ ਵਿਗਿਆਨਕ ਭਾਸ਼ਾ ਵਿੱਚ ਯੌਨੀ ਦੀ ਖਾਰਸ਼ ਜਾਂ ਅੰਗਰੇਜ਼ੀ ਵਿੱਚ ਵਿਜਾਇਨਲ ਥਰੱਸ਼ ਕਿਹਾ ਜਾਂਦਾ ਹੈ ਅਤੇ ਇਸ ਦੀ ਸ਼ਨਾਖਤ ਹੇਠ ਲਿਖੇ ਲੱਛਣਾਂ ਤੋਂ ਕੀਤੀ ਜਾ ਸਕਦੀ ਹੈ:-
1  ਪਿਸ਼ਾਬ ਕਰਦਿਆਂ ਜਲਣ ਹੋਣੀ।
2  ਅੰਦਰੋਂ ਬਦਬੂਦਾਰ ਮਾਦੇ ਦਾ ਵਹਿਣਾ।

ਇੰਗਲੈਂਡ ਦੀ ਹਰਮਨ ਪਿਆਰੀ ਸੜਕ : ਸੋਹੋ ਰੋਡ


ਭਾਰਤ ਤੋਂ ਕੋਈ ਵੀ ਲੇਖਕ ਮਿੱਤਰ, ਗਾਇਕ ਦੋਸਤ, ਆਲੋਚਕ, ਪੱਤਰਕਾਰ, ਸੰਪਾਦਕ, ਫਿਲਮੀ ਅਦਾਕਾਰ, ਨਿਰਦੇਸ਼ਕ, ਖਿਡਾਰੀ, ਚਿੱਤਰਕਾਰ, ਵਾਕਿਫਕਾਰ ਜਾਂ ਕੋਈ ਸਕਾ-ਸੰਬੰਧੀ ਇੰਗਲੈਂਡ ਆਵੇ ਤਾਂ ਫੋਨ ਕਰਕੇ ਆਖੇਗਾ, “ਬਾਈ ਜੀ ਥੋਡੇ ਲੰਡਨ ’ਚ ਆਇਆ ਹੋਇਆਂ। ਥੋਨੂੰ ਮਿਲਣੈ।”

ਪਹਿਲੇ ਪਹਿਲ ਤਾਂ ਇਹ ਸੁਣ ਕੇ ਹਾਸਾ ਆ ਜਾਇਆ ਕਰਦਾ ਸੀ ਤੇ ਅਗਲੇ ਦੀ ਪਿਆਰ ਭਿੱਜੇ ਸ਼ਬਦਾਂ ਨਾਲ ਦਰੁਸਤੀ ਕਰੀਦੀ ਸੀ, “ਸੱਜਣਾ ਤੂੰ ਬ੍ਰਮਿੰਘਮ ਦਾ ਨੰਬਰ ਲਾਇਆ ਹੈ ਤਾਂ ਤੈਨੂੰ ਪਤਾ ਹੋਣਾ ਚਾਹੀਦੈ, ਮੈਂ ਲੰਡਨ ਨਹੀਂ ਸਗੋਂ ਇੰਗਲੈਂਡ ਦੇ ਦੂਜੇ ਵੱਡੇ ਸ਼ਹਿਰ ਬ੍ਰਮਿੰਘਮ ਵਿਚ ਰਹਿੰਦਾ ਹਾਂ ਜੋ ਲੰਡਨ ਤੋਂ ਪੂਰਾ ਇਕ ਸੌ ਪੱਚੀ ਮੀਲ ਦੂਰ, ਜਾਣੀ ਵਧੀਆ ਗੱਡੀ ਵਿਚ ਢਾਈ ਘੰਟੇ ਦਾ ਸਫਰ।”

ਖੈਰ, ਹੁਣ ਇਸ ਗੱਲ ਦੀ ਆਦਤ ਪੈ ਗਈ ਹੈ। ਇਕ ਵਾਰ ਪੰਮੀ ਬਾਈ ਦਾ ਫੋਨ ਆਇਆ। ਇੰਗਲੈਂਡ ਦੇ ਮੋਬਾਇਲ ਦਾ ਅਣਪਛਾਤਾ ਨੰਬਰ ਦੇਖ ਕੇ ਮੈਂ ਪੁੱਛਿਆ, “ਕੌਣ?” ਤਾਂ ਅੱਗੋਂ ਅਵਾਜ਼ ਆਈ।

“ਬਾਈ ਜੀ ਮੈਂ ਥੋਡਾ ਸਿਰਨਾਮੀਆ ਬੋਲਦੈਂ, ਪੰਮੀ ਬਾਈ।”

“ਓ ਬੱਲੇ-ਬੱਲੇ, ਬਾਈ ਜੀ ਤੁਸੀਂ ਮੇਰੇ ਸਰਨਾਵੀਏ ਨਹੀਂ ਸਰਨੇਮੀਏ (Surname,ਗੋਤੀ-ਭਾਵ ਸਿੱਧੂ) ਹੋ। ਕਦੋਂ ਆਏ?…ਕਿੱਥੇ ਹੋ?”

“ਮੈਂ ਲੰਡਨ ਹਾਂ।”

“ਮੈਂ ਤਾਂ ਯਾਰ ਬ੍ਰਮਿੰਘਮ ਰਹਿਨਾਂ। ਬ੍ਰਮਿੰਘਮ ਕਦੋਂ ਆਉਣੈ?… ਮੈਂ ਲੈਣ ਆਵਾਂ?”

“ਅੱਛਾ ਚਲੋ। ਮੇਰੀ ਦੋ ਤਿੰਨ ਘੰਟੇ ਨੂੰ ਫਲਾਈਟ ਐ, ਮੈਂ ਮੁੜ ਜਾਣੈ। ਖੇਰ ਫੇਰ ਕਦੇ ਸਹੀ। ਮੈਂ ਕਿਹਾ ਹਾਲ ਚਾਲ ਈ ਪੁੱਛ ਲਈਏ।” ਪੰਮੀ ਬਾਈ ਨੇ ਮੋਹ ਦਿਖਾਇਆ।

ਇੰਝ ਲੰਡਨ ਤੇ ਬ੍ਰਮਿੰਘਮ ਦੀ ਦੂਰੀ ਹੋਣ ਕਰਕੇ ਅਕਸਰ ਲੰਡਨ ਆਏ ਯਾਰ-ਦੋਸਤ ਬ੍ਰਮਿੰਘਮ ਵਾਲਿਆਂ ਨੂੰ ਮਿਲਣੋ ਵਾਂਝੇ ਰਹਿ ਜਾਂਦੇ ਹਨ ਤੇ ਬ੍ਰਮਿੰਘਮ ਆਏ ਲੰਡਨ ਵਾਲਿਆਂ ਤੋਂ। ਬ੍ਰਮਿੰਘਮ ਪਹੁੰਚਣ ’ਤੇ ਵਤਨੋਂ ਆਏ ਸੱਜਣਾਂ ਦੀ ਜਿਹੜੀ ਅਗਲੀ ਤੇ ਪਹਿਲੀ ਫਰਮਾਇਸ਼ ਹੁੰਦੀ ਹੈ, ਉਹ ਹੈ ਸੋਹੋ ਰੋਡ ਦੇਖਣ ਦੀ। ਇਹ ਫਰਮਾਇਸ਼ ਸੁਣ ਕੇ ਅਸੀਂ ਵਲਾਇਤੀਏ ਮਨ ਹੀ ਮਨ ਮੁਸ਼ਕੜੀਏ ਹੱਸਦੇ ਹਾਂ। ਜੇ ਕੋਈ ਸਾਡੇ ਇਸ ਗੁੱਝੇ ਹਾਸੇ ਨੂੰ ਫੜ੍ਹ ਲਵੇ ਤਾਂ ਅਸੀਂ ਫਿਰ ਵੀ ਅਸਲੀਅਤ ਨਹੀਂ ਦੱਸਦੇ ਤਾਂ ਕਿ ਅਗਲਾ ਇਹ ਨਾ ਸਮਝੇ ਬਈ ਅਸੀਂ ਨਾ ਲਿਜਾਣ ਦੇ ਮਾਰੇ ਕਹਿੰਦੇ ਹਾਂ। ਹਾਜੀ ਨੂੰ ਮੱਕਾ ਦਿਖਉਣ ਦਾ ਪੁੰਨ ਖੱਟਣ ਲਈ ਅਸੀਂ ਅਗਲੇ ਨੂੰ ਨਾਲ ਬਿਠਾਕੇ ਗੱਡੀ ਸਟਾਰਟ

ਪੰਜਾਬੀ ਗਾਇਕੀ ਦਾ ਗਾਡਰ ਗਾਇਕ - ਅੰਗਰੇਜ਼ ਅਲੀ

ਸੰਗੀਤ ਨੂੰ ਅਸੀਂ ਰੂਹ ਦੀ ਖੁਰਾਕ ਮੰਨਦੇ ਹਾਂ। ਮਹਾਨ ਲੇਖਕ ਕੰਗਰੀਵ ਆਪਣੀ ਪੁਸਤਕ ‘ਦਿ ਮੌਰਨਿੰਗ ਬਰਾਇਡ’ ਵਿਚ ਲਿਖਦਾ ਹੈ, “ਸੰਗੀਤ ਵਿਚ ਹੈਵਾਨ ਨੂੰ ਸ਼ੈਤਾਨ ਬਣਾਉਣ ਦੀ ਸਮਰਥਾ ਹੈ।” (ਇਸ ਦੀ ਇਕ ਮਿਸਾਲ ਸਾਡੇ ਕੋਲ ਜਗਤ ਸਿੰਘ ਜੱਗਾ ਹੈ ਜੋ ਡਾਕੂ ਹੋਣ ਉਪਰੰਤ ਪੰਜਾਬੀ ਦਾ ਪ੍ਰਸਿੱਧ ਗਾਇਕ ਬਣ ਕੇ ਕਨੈਡਾ ਵਿਚ ਆਪਣੀ ਜ਼ਿੰਦਗੀ ਬਸਰ ਕਰ ਰਿਹਾ ਹੈ। ਸਿੱਖ ਕੰਕਾਰ ਕੜੇ ਨੂੰ ਜਗਤ ਸਿੰਘ ਜੱਗੇ ਨੇ ਬਤੌਰ ਮਿਊਜ਼ਿਕਲ ਇਨਸਟਰੂਮੈਂਟ ਪੇਸ਼ ਕੀਤਾ ਸੀ।) ਇਸੇ ਲਈ ਦੁਨੀਆਂ ਦੀਆਂ ਅਨੇਕਾਂ ਜੇਲ੍ਹਾਂ ਵਿਚ ਕੈਦੀਆਂ ਨੂੰ ਸੁਧਾਰਨ ਲਈ ਸੰਗੀਤਕ ਪ੍ਰੋਗਰਾਮ ਕਰਾਏ ਜਾਂਦੇ ਹਨ। ਕਹਿੰਦੇ ਨੇ ਮਲਿਹਾਰ ਰਾਗ ਵਿਚ ਐਨੀ ਸ਼ਕਤੀ ਹੈ ਕਿ ਮੀਂਹ ਪਾਇਆ ਜਾ ਸਕਦਾ ਹੈ ਤੇ ਦੀਪਕ ਰਾਗ ਨਾਲ ਅੱਗ ਪੈਦਾ ਕਰੀ ਜਾ ਸਕਦੀ ਹੈ। ਬਾਸ਼ਰਤੇ ਇਹਨਾਂ ਨੂੰ ਗਾਉਣ ਵਾਲਾ ਨਿਪੁੰਨ ਹੋਣਾ ਚਾਹੀਦਾ। 
ਮੈਂ ਚੰਡੀਗੜ੍ਹ ਸ਼ਿਵਾਲਿਕ ਵਿਚ ਪੜ੍ਹਦਾ ਸੀ ਤੇ ਸਾਡੇ ਸਕੂਲ ਵਿਚ ਸੰਤ ਹਰਚੰਦ ਸਿੰਘ ਲੌਗੋਵਾਲ ਦਾ ਦਿਵਾਨ ਲੱਗਿਆ ਸੀ। ਉਨਾਂ ਨੇ ਮਲਿਹਾਰ ਰਾਗ ਵਿਚ ‘ਝਿੰਮ ਝਿੰਮ ਬਰਸੇ ਅੰਮ੍ਰਿਤ ਧਾਰਾ’ ਗਾਇਆ ਤੇ ਮੀੰਹ ਪੈਂਦਾ ਮੈਂ ਖੁੱਦ ਦੇਖਿਆ।ਨਿਪੁੰਨਤਾ ਹਾਸਿਲ ਹੁੰਦੀ ਹੈ ਮਿਹਨਤ ਨਾਲ। ਕਲਾ ਬੇਸ਼ਕ ਰੱਬ ਦੀ ਦੇਣ ਹੈ ਪਰ ਕਿਸੇ ਵੀ ਫਨ ਲਈ ਇਕ ਪ੍ਰਤੀਸ਼ਤ ਕਲਾ, ਦੋ ਪ੍ਰਤੀਸ਼ਤ ਕਿਸਮਤ ਤੇ ਬਾਕੀ ਸਤੱਨਵੇਂ ਪ੍ਰਤੀਸ਼ਤ ਮਿਹਨਤ ਦੀ ਲੋੜ ਪੈਂਦੀ ਹੈ। ਪੰਜਾਬੀ ਗਾਇਕੀ ਦੇ ਖੇਤਰ ਵਿਚ ਕਈ ਸਾਲਾਂ ਤੋਂ ਆਪਣੇ ਆਪ ਨੂੰ ਮਿਹਨਤ ਦੀ ਭੱਠੀ ਵਿਚ ਝੋਕਣ ਵਾਲਾ ਨਾਮ ਹੈ ਅੰਗਰੇਜ਼ ਅਲੀ। ਅੰਗਰੇਜ਼ ਉਹਨਾਂ ਅਜੋਕੇ ਉਂਗਲਾਂ ਦੇ ਪੋਟਿਆਂ ’ਤੇ ਗਿਣੇ ਜਾਣ ਵਾਲੇ ਨਾਮਾਂ ਵਿਚੋਂ ਇਕ ਨਾਮ ਹੈ ਜਿਸਨੂੰ ਗੀਤ ਮਾਰਕੀਟ ਵਿਚ ਆਏ ਤੋਂ ਬਾਅਦ ਉਸਦੇ ਚੱਲਣ ਬਾਰੇ ਫਿਕਰ ਨਹੀਂ ਕਰਨਾ ਪੈਂਦਾ, ਕਿਉਂਕਿ ਉਸ ਨੇ ਇਹ ਫਿਕਰ ਪਹਿਲਾਂ ਹੀ ਮੁਕਾ ਲਿਆ ਹੁੰਦਾ ਹੈ।ਉਹ ਕਾਹਲੀ ਨਹੀਂ ਕਰਦਾ ਤੇ ਸੋਚ ਸਮਝ ਕੇ ਠਰਮੇ ਨਾਲ ਚਲਦਾ ਹੈ। ਉਸ ਦੇ ਗਾਏ ਕਿਸੇ ਗੀਤ ਉੱਤੇ ਉਂਗਲ ਨਹੀਂ ਧਰੀ ਜਾ ਸਕਦੀ, ਨਾ ਹੀ ਉਹ ਮੈਟਰ ਦੀ ਚੋਣ ਵਿਚ ਸਮਝੌਤਾ ਕਰਦਾ ਹੈ। ਭਾਵੇਂ ਕੋਈ ਕਿੰਨਾ ਨਾਮਵਰ ਜਾਂ ਕਰੀਬੀ ਗੀਤਕਾਰ ਕਿਉਂ ਨਾ ਹੋਵੇ। ਉਹ ਗੀਤਕਾਰ ਨਹੀਂ ਗੀਤ ਦੇਖਦਾ ਹੈ। 

ਲੁੱਚਿਆਂ ਦਾ ਪੀਰ: ਡੀ ਐੱਚ ਲੌਰੈਂਸ ਤੇ ਉਸਦਾ ਨਾਵਲ ਲੇਡੀ ਚੈਟਰਲੀ’ਸ ਲਵਰ

ਅੰਗਰੇਜ਼ੀ ਦਾ ਸੰਸਾਰਪ੍ਰਸਿੱਧ ਸਾਹਿਤਕਾਰ ਡੀ. ਐੱਚ. ਲੌਂਰੈਸ(David Herbert Richards Lawrence) ਇੱਕ ਬਹੁਤ ਵੱਡੇ ਨਾਵਲਕਾਰ ਵਜੋਂ ਮਕਬੂਲ ਹੋਇਆ ਹੈਉਹ ਸਭ ਤੋਂ ਵੱਧ ਵਿਕਣ ਅਤੇ ਪੜ੍ਹਿਆ ਜਾਣ ਵਾਲਾ ਨਾਵਲਕਾਰ ਸੀ ਉਸਦੇ ਪ੍ਰਸਿੱਧ ਨਾਵਲ  Sons and Lovers, The Rainbow, The Trespasser, Women in Love and Lady Chatterley's Lover ਲੱਖਾਂ ਨਹੀਂ ਬਲਕਿ ਕਰੋੜਾਂ ਦੀ ਗਿਣਤੀ ਵਿਚ ਛਪ ਕੇ ਵਿਕੇ Lady Chatterley's Lover ਤਾਂ ਬਲੈਕ ਵਿਚ ਐਨਾ ਜ਼ਿਆਦਾ ਵਿਕਿਆ ਅਤੇ ਪੜ੍ਹਿਆ ਗਿਆ ਹੈ ਕਿ ਇਸ ਨਾਵਲ ਨੇ ਆਪਣੇ ਸਮੇਂ ਵਿਚ ਅਗਲੇ ਪਿਛਲੇ ਸਾਰੇ ਰਿਕਾਰਡ ਹੀ ਤੋੜ ਦਿੱਤੇ ਸਨ।।ਮੈਰੀਲੈਂਡ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ: ਮਾਇਕਲ ਸੁਕਇਰ ਅਨੁਸਾਰ, “DH Lawrence stands in the very front rank of English writers this century; unlike some other famous writers, however, he has always appealed to large popular audience as well as to students of literature, and his work still arouses passionate loyalties and fervent disagreements.”

ਲੌਰੈਂਸ ਦਾ ਜਨਮ ਆਰਥਰ ਜੌਹਨ ਲੌਰੈਂਸ ਦੇ ਘਰ 8 ਵਿਕਟੋਰੀਆ ਸਟਰੀਟ ਵਿਖੇ ਲੀਡੀਆ ਉਰਫ ਬਰੈਡਸ਼ਲ ਲੌਰੈਂਸ ਦੀ ਕੁੱਖੋਂ 11 ਸਤੰਬਰ 1885 ਵਿਚ ਈਸਟਵੁੱਡ, ਨੌਟਿੰਘਮਸ਼ਾਇਰ, ਇੰਗਲੈਂਡ ਵਿਚ ਹੋਈਆ ਸੀ।ਹੁਣ ਇਸ ਸਥਾਨਤੇ ਡੀ. ਐਚ. ਲੌਰੈਂਸ. ਜਨਮ ਸਥਾਨ ਅਜਾਇਬ ਘਰ ਹੈ।ਲੌਰੈਂਸ ਇਕ ਵਧੀਆ ਗਲਪਕਾਰ ਹੀ ਨਹੀਂ ਬਲਕਿ ਇਕ ਉੱਤਮ ਕਵੀ, ਸਰਬਸ੍ਰੇਸ਼ਟ ਨਾਟਕਾਰ, ਨਿਪੁੰਨ ਅਨੁਵਾਦਕ, ਪ੍ਰੋੜ ਆਲੋਚਕ ਅਤੇ ਉਮਦਾ ਚਿੱਤਰਕਾਰ ਵੀ ਸੀ।ਉਸਨੇ ਆਪਣੀਆਂ ਰਚਨਾਵਾਂ ਵਿਚ ਮਜ਼ਦੂਰ ਤਬਕੇ ਦੀ ਜ਼ਿੰਦਗੀ ਜਿਉਣ ਲਈ ਜਦੋ-ਜਹਿਦ ਅਤੇ ਅਮੀਰ ਤਬਕੇ ਦੀਆਂ ਕਾਮੁਕ ਅਤ੍ਰਿਪਤੀ ਕਾਰਨ ਪੈਦਾ ਹੁੰਦੀਆਂ ਸਮੱਸਿਆਵਾਂ ਨੂੰ ਛੋਹਿਆ ਹੈ। . ਐਮ. ਫੌਸਟਰ ਨੇ ਲੌਰੈਂਸ ਬਾਰੇ ਜ਼ਿਕਰ ਕਰਦਿਆਂ ਕਿਹਾ ਹੈ, "The greatest imaginative novelist of our generation."